ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ
ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ ‘ਚ ਗੜਬੜੀ ਨਾ ਚਾਹੁੰਦੇ ਹੋਏ ਵੀ ਹੋ ਜਾਂਦੀ ਹੈ ਕਦੇ-ਕਦੇ ਗੜਬੜੀ ਤਾਂ ਠੀਕ ਹੈ
ਪਰ ਅਕਸਰ ਕੀਤੀ ਗਈ ਗੜਬੜੀ ਮੋਟਾਪਾ ਲਿਆਉਂਦੀ ਹੈ ਮੋਟਾਪੇ ਦੇ ਨਾਲ ਕਈ ਹੋਰ ਬਿਮਾਰੀਆਂ ਵੀ ਨਾਲ-ਨਾਲ ਆ ਜਾਂਦੀਆਂ ਹਨ, ਜਿਵੇਂ ਹਾਈ ਬਲੱਡ-ਪ੍ਰੈਸ਼ਰ, ਹਾਈ-ਕਾਲੇਸਟ੍ਰੋਲ ਆਦਿ ਇਨ੍ਹਾਂ ਸਾਰਿਆਂ ਤੋਂ ਬਚਣਾ ਹੋਵੇ ਤਾਂ ਹੈਲਦੀ ਫੂਡ ਹੀ ਸਹੀ ਆੱਪਸ਼ਨ ਹੈ
ਜ਼ਿਆਦਾ ਜੰਕ ਫੂਡ ਵੀ ਹਾਨੀਕਾਰਕ ਹੁੰਦਾ ਹੈ ਹਾਂ ਕਦੇ-ਕਦੇ ਚੱਲਦਾ ਹੈ
Also Read :-
- ਫਲ-ਸਬਜ਼ੀਆਂ ਨਾਲ ਨਿਖਾਰੋ ਸੁੰਦਰਤਾ
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
Table of Contents
ਖਾਣਾ ਨਿਸ਼ਚਿਤ ਸਮੇਂ ‘ਤੇ ਖਾਓ
ਆਪਣੇ ਸਰੀਰ ਨੂੰ ਨਿਸ਼ਚਿਤ ਸਮੇਂ ‘ਤੇ ਖਾਣ ਦੀ ਆਦਤ ਪਾਓ ਜਦੋਂ ਵੀ ਭੁੱਖ ਲੱਗੇ, ਜਿੰਨੀ ਵਾਰ ਵੀ ਭੁੱਖ ਲੱਗੇ ਤਾਂ ਜ਼ਿਆਦਾ ਵਾਰ ਖਾਣਾ ਸਿਹਤ ਲਈ ਚੰਗਾ ਨਹੀਂ ਦਿਨ ‘ਚ ਕਿੰਨੇ ਮੁੱਖ ਆਹਾਰ ਲੈਣੇ ਹਨ ਅਤੇ ਕਿੰਨੇ ਛੋਟੇ ਆਹਾਰ ਜਿਨ੍ਹਾਂ ‘ਚ ਚਾਹ, ਫਲ ਆਦਿ ਵੀ ਸ਼ਾਮਲ ਹੋਣ, ਉਨ੍ਹਾਂ ਦਾ ਸਮਾਂ ਨਿਸ਼ਚਿਤ ਕਰ ਲਓ ਅਤੇ ਉਸੇ ਅਨੁਸਾਰ ਭੋਜਨ ਕਰੋ ਬਹੁਤ ਸਾਰੇ ਲੋਕ ਕਦੇ ਵੀ, ਕੁਝ ਵੀ ਖਾ ਲੈਂਦੇ ਹਨ ਬੋਰ ਹੋ ਰਹੇ ਹਨ ਤਾਂ ਖਾ ਲਓ, ਸਟ੍ਰੈਸ ‘ਚ ਹੋਵੇ ਤਾਂ ਖਾ ਲਓ, ਖੁਸ਼ੀ ਦਾ ਮੌਕਾ ਹੈ ਤਾਂ ਖਾ ਲਓ ਚਾਹੇ ਭੁੱਖ ਹੋਵੇ ਜਾਂ ਨਾ ਹੋਵੇ, ਬਸ ਮਨ ‘ਚ ਆਇਆ ਤਾਂ ਖਾ ਲਿਆ ਇਸ ਆਦਤ ਨੂੰ ਛੱਡ ਕੇ ਆਪਣੇ ਨਿਸ਼ਚਿਤ ਆਹਾਰ ਹੀ ਲਓ
ਖਾਣ ਦੀ ਯੋਜਨਾ ਪਹਿਲਾਂ ਹੀ ਬਣਾ ਲਓ
ਅੱਜ-ਕੱਲ੍ਹ ਜ਼ਿਆਦਾਤਰ ਕਪਲਸ ਵਰਕਿੰਗ ਹਨ ਸਮੇਂ ਦੀ ਕਮੀ ਕਾਰਨ ਜਿਸ ਚੀਜ਼ ਨੂੰ ਖਾਣ ਦੀ ਇੱਛਾ ਹੋਵੇ, ਉਹ ਮੰਗਵਾ ਕੇ ਖਾ ਲੈਂਦੇ ਹਨ ਕਿਉਂਕਿ ਬਣਾਉਣ ਦਾ ਓਨਾ ਸਮਾਂ ਉਨ੍ਹਾਂ ਕੋਲ ਨਹੀਂ ਹੁੰਦਾ ਤੁਸੀਂ ਪਹਿਲਾਂ ਫੈਸਲਾ ਕਰ ਲਓ ਕਿ ਬ੍ਰੇਕਫਾਸਟ ‘ਚ ਹੈਲਦੀ ਕੀ ਖਾਣਾ ਹੈ, ਲੰਚ ‘ਚ ਕੀ ਅਤੇ ਡਿਨਰ ‘ਚ ਕੀ? ਉਸੇ ਅਨੁਸਾਰ ਘਰ ‘ਚ ਸਮਾਨ ਰੱਖੋ ਅਤੇ ਮੇਡ ਤੋਂ ਸਬਜ਼ੀਆਂ ਕਟਵਾਉਣ ‘ਚ ਮੱਦਦ ਲਓ ਫਿਰ ਬਣਾਉਣਾ ਅਸਾਨ ਹੋਵੇਗਾ ਜੋ ਲੋਕ ਪਲੈਂਡ ਨਹੀਂ ਚੱਲਦੇ, ਉਨ੍ਹਾਂ ਕੋਲ ਲਾਸਟ ਮਿੰਟ ‘ਚ ਬਜ਼ਾਰ ਤੋਂ ਮੰਗਾਉਣ ਦਾ ਹੀ ਆੱਪਸ਼ਨ ਬਚਦਾ ਹੈ ਜਾਂ ਘਰ ‘ਤੇ ਜੋ ਈਜੀ-ਟੂ-ਕੁੱਕ ਹੋਵੇ, ਉਹ ਬਣਾ ਕੇ ਖਾਣਾ ਪੂਰਤੀ ਕਰ ਲੈਂਦੇ ਹਨ ਜੇਕਰ ਤੁਸੀਂ ਪੂਰੇ ਹਫ਼ਤਾ ਦਾ ਅੰਦਾਜ਼ਨ ਮੈਨਿਊ ਤਿਆਰ ਕਰ ਲਓ ਅਤੇ ਉਸਦੇ ਅਧਾਰ ‘ਤੇ ਖਰੀਦਦਾਰੀ ਕਰਕੇ ਫਰਿੱਜ਼ ‘ਚ ਰੱਖ ਲਓ ਤਾਂ ਕਾਫੀ ਸਮੱਸਿਆ ਸੁਲਝ ਸਕਦੀ ਹੈ ਜੋ ਲਾਂਗ ਦੌੜ ‘ਚ ਤੁਹਾਡੀ ਸਿਹਤ ਲਈ ਬਹੁਤ ਹੀ ਚੰਗਾ ਹੋਵੇਗਾ
ਬਾਹਰ ਦੇ ਖਾਣੇ ਤੋਂ ਕਰੋ ਤੌਬਾ
ਬਾਹਰ ਖਾਣ ‘ਚ ਆਪਣੀ ਨਾਰਮਲ ਡਾਈਟ ਤੋਂ ਜ਼ਿਆਦਾ ਖਾਇਆ ਜਾਂਦਾ ਹੈ ਸ਼ਾਇਦ ਇਹ ਸਾਰਿਆਂ ਦਾ ਅਨੁਭਵ ਹੈ, ਕਿਉਂਕਿ ਬਾਹਰ ਰੇਸਤਰਾਂ ਦੇ ਖਾਣ ‘ਚ ਕ੍ਰੀਮ ਚੀਜ਼ ਦੀ ਖੂਬ ਵਰਤੋਂ ਹੁੰਦੀ ਹੈ ਸਬਜ਼ੀਆਂ ਨੂੰ ਸਵਾਦਿਸ਼ਟ ਬਣਾਉਣ ਲਈ ਅਕਸਰ ਰ ੇਸਤਰਾਂ ਵਾਲੇ ਸਬਜ਼ੀਆਂ ਫਰਾਈ ਕਰ ਦਿੰਦੇ ਹਨ ਜਿਸ ਨਾਲ ਤੁਹਾਡੇ ਸਰੀਰ ‘ਚ ਜ਼ਿਆਦਾ ਕੈਲੋਰੀਜ਼ ਚਲੀ ਜਾਂਦੀ ਹੈ ਪੇਟ ਭਾਰੀ ਹੋ ਜਾਂਦਾ ਹੈ ਅਜਿਹੇ ‘ਚ ਚੰਗਾ ਹੈ ਕਿ ਬਾਹਰ ਘੱਟ ਹੀ ਖਾਇਆ ਜਾਵੇ ਬਿਹਤਰ ਹੈ ਕਿ ਘਰ ਦਾ ਹੈਲਦੀ ਫੂਡ ਹੀ ਲਓ ਜਦੋਂ ਵੀ ਬਾਹਰ ਖਾਓ ਤਾਂ ਅਗਲੇ ਦਿਨ ਉਸ ਨੂੰ ਹਲਕੇ ਆਹਾਰ ਨਾਲ ਕੰਪਨਸੈੱਟ ਕਰ ਲਓ
ਖਾਣ ਦੇ ਸਮੇਂ ਖਾਣਾ ਹੀ ਖਾਓ
ਜਦੋਂ ਵੀ ਤੁਹਾਡੇ ਖਾਣ ਦਾ ਸਮਾਂ ਹੋਵੇ, ਤੁਹਾਡੇ ਸਾਰੇ ਕੰਮ ਇੱਕ ਪਾਸੇ ਰੱਖ ਕੇ ਧਿਆਨ ਪੂਰਾ ਖਾਣ ‘ਤੇ ਦਿਓ ਜੇਕਰ ਤੁਸੀਂ ਆਫ਼ਿਸ ‘ਚ ਹੋ ਤਾਂ ਡਾਈਨਿੰਗ ਰੂਮ ‘ਚ ਜਾ ਕੇ ਆਪਣਾ ਖਾਣਾ ਖਾਓ ਅਕਸਰ ਲੋਕ ਕੰਮ ਨਿਪਟਾਉਣ ਦੇ ਚੱਕਰ ‘ਚ ਮਲਟੀ-ਟਾਸਕ ਕਰਦੇ ਹੋਏ ਖਾਣਾ ਖਾਂਦੇ ਹਨ ਜਿਵੇਂ ਕੰਪਿਊਟਰ ‘ਤੇ ਕੰਮ ਵੀ ਕਰ ਰਹੇ ਹੋ ਅਤੇ ਖਾਣਾ ਵੀ ਖਾ ਰਹੇ ਹੋ ਜਾਂ ਟੀਵੀ ਦੇਖਦੇ ਹੋਏ ਖਾ ਰਹੇ ਹੋ, ਮੋਬਾਇਲ ‘ਤੇ ਗੱਲ ਕਰਦੇ ਹੋਏ ਖਾ ਰਹੇ ਹੋ ਅਜਿਹੇ ‘ਚ ਖਾਣ ਦੀ ਸਪੀਡ ‘ਤੇ ਧਿਆਨ ਨਹੀਂ ਜਾਂਦਾ ਅਤੇ ਖਾਣਾ ਜ਼ਿਆਦਾ ਵੀ ਖਾਇਆ ਜਾਂਦਾ ਹੈ ਟਾਈਟ ਸ਼ੈਡਿਊਲ ਵਾਲੇ ਲੋਕ ਇਸ ਤਰ੍ਹਾਂ ਨਾਲ ਖਾਣਾ ਖਾਂਦੇ ਹਨ ਪਰ ਧਿਆਨ ਦਿਓ, ਜੇਕਰ ਮੋਟਾਪਾ ਕਾਬੂ ‘ਚ ਰੱਖਣਾ ਹੈ ਤਾਂ ਖਾਣਾ ਚਬਾ ਕੇ ਖਾਓ ਅਤੇ ਪੂਰਾ ਧਿਆਨ ਖਾਣ ‘ਤੇ ਹੋਵੇ
ਮਿੱਠੇ ਦੀ ਵਰਤੋਂ ਸੀਮਤ ਕਰੋ
ਜੇਕਰ ਤੁਹਾਨੂੰ ਕੁਝ ਮਿੱਠਾ ਖਾਣ ਦੀ ਜ਼ਰੂਰਤ ਨਹੀਂ ਹੈ, ਬਸ ਮਿੱਠਾ ਇਸ ਲਈ ਖਾ ਰਹੇ ਹੋ ਕਿ ਉਹ ਸੁਆਦ ‘ਚ ਚੰਗਾ ਹੈ, ਤਾਂ ਮਿੱਠਾ ਨਾ ਖਾਓ ਕਿਉਂਕਿ ਕੁਕੀਜ਼, ਚਾਕਲੇਟ, ਕੈਂਡੀਜ਼, ਕੇਕ, ਪੇਸਟੀ, ਮਿਠਾਈਆਂ ਆਦਿ ‘ਚ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਇੱਕ ਪੀਸ ਲੈਣ ਨਾਲ ਤੁਹਾਡੇ ਦਿਨ ਭਰ ਦੀ ਸ਼ੱਕਰ ਦੀ ਜ਼ਰੂਰਤ ਨੂੰ ਪੂਰਾ ਕਰ ਦਿੰਦਾ ਹੈ ਅਜਿਹੇ ‘ਚ ਮਿੱਠਾ ਉਦੋਂ ਲਓ ਜਦੋਂ ਜ਼ਿਆਦਾ ਜ਼ਰੂਰਤ ਹੋਵੇ ਫਰੂਟ, ਸੀਰੀਅਲਸ, ਜੂਸ, ਦੁੱਧ ‘ਚ ਐਕਸਟਰਾ ਸ਼ੂਗਰ ਨਾ ਲਓ ਇਸ ਨਾਲ ਸਰੀਰ ‘ਚ ਮਿੱਠੇ ਦੀ ਕੁਆਲਿਟੀ ਵਧ ਜਾਵੇਗੀ ਜੋ ਕਈ ਬਿਮਾਰੀਆਂ ਨੂੰ ਸੱਦਾ ਦੇ ਦੇਵੇਗੀ
ਘਰੋਂ ਬਾਹਰ ਜਾਂਦੇ ਸਮੇਂ ਕੁਝ ਰੱਖੋ ਨਾਲ
ਜੇਕਰ ਤੁਸੀਂ ਸ਼ਾੱਪਿੰਗ ‘ਤੇ ਜਾ ਰਹੇ ਹੋ, ਕਿਤੇ ਜਾ ਰਹੇ ਹੋ ਜਿੱਥੇ ਪਹੁੰਚਣ ‘ਚ ਸਮਾਂ ਜ਼ਿਆਦਾ ਲੱਗੇਗਾ ਜਾਂ ਆਫਿਸ ਜਾ ਰਹੇ ਹੋ ਤਾਂ ਕੁਝ ਸਨੈਕਸ ਨਾਲ ਲੈ ਜਾਓ ਆਫਿਸ ‘ਚ ਤਾਂ ਟਿਫਨ ਵੀ ਘਰੋਂ ਲੈ ਜਾਓ ਬਾਹਰ ਰਹਿ ਕੇ ਵੀ ਤੁਸੀਂ ਘਰ ਦਾ ਹੈਲਦੀ ਖਾਣਾ ਅਤੇ ਸਨੈਕਸ ਲੈ ਰਹੇ ਹੋ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਸਨੈਕਸ ‘ਚ ਫਰੂਟਸ, ਨਟਸ, ਭੁੰਨੇ ਛੋਲੇ, ਅੰਕੁਰਿਤ ਦਾਲਾਂ, ਸਬਜ਼ੀਆਂ ਵਾਲਾ ਸੈਂਡਵਿਚ ਆਦਿ ਰੱਖੋ ਬਾਹਰੋਂ ਵੀ ਕੁਝ ਖਾਣਾ ਪਵੇ ਤਾਂ ਉਸ ਦੀ ਪੌਸ਼ਟਿਕਤਾ ‘ਤੇ ਧਿਆਨ ਦਿਓ
ਖਾਣਾ ਛੋਟੇ ਮੀਲਸ ‘ਚ ਵੰਡ ਕੇ ਖਾਓ
ਜਦੋਂ ਵੀ ਖਾਓ, ਢੇਰ ਸਾਰਾ ਇੱਕ ਹੀ ਵਾਰ ‘ਚ ਨਾ ਖਾਓ ਦਿਨ ਭਰ ‘ਚ ਉਸ ਨੂੰ ਵੰਡ ਕੇ ਖਾਓ ਫਰੂਟ ਅਤੇ ਦੁੱਧ ਨਾਸ਼ਤੇ ‘ਚ ਜੇਕਰ ਇੱਕਸਾਰ ਲੈਂਦੇ ਹੋ ਤਾਂ ਦੁੱਧ ਸਵੇਰੇ ਅਤੇ ਫਲ ਰਾਤ ‘ਚ ਜਾਂ ਇਸ ਦੇ ਉਲਟ ਕਰਕੇ ਲੈ ਸਕਦੇ ਹੋ ਸਲਾਦ ਲੰਚ ‘ਚ ਲੈ ਰਹੇ ਹੋ ਤਾਂ ਸਪ੍ਰਾਓਟਸ ਸ਼ਾਮ ਨੂੰ ਸਨੈਕਸ ਦੇ ਰੂਪ ‘ਚ ਲਓ ਇਸੇ ਤਰ੍ਹਾਂ ਸਰੀਰ ‘ਚ ਪੌਸ਼ਟਿਕ ਆਹਾਰ ਚਲਾ ਜਾਵੇਗਾ ਅਤੇ ਤੁਸੀਂ ਸਿਹਤਮੰਦ ਵੀ ਰਹੋਗੇ
ਫਨ ਫੂਡ ਦਾ ਸੇਵਨ ਘੱਟ ਕਰੋ
ਦਿਨਭਰ ‘ਚ ਜੋ ਵੀ ਖਾਓ, ਫਨ ਫੂਡ ਨੂੰ ਦਸ ਪ੍ਰਤੀਸ਼ਤ ਥਾਂ ਦਿਓ ਦਸ ਪ੍ਰਤੀਸ਼ਤ ਹੈਲਦੀ ਫੂਡ ਹੀ ਲਓ ਕਿਉਂਕਿ ਹੈਲਦੀ ਫੂਡ ਹੀ ਸਿਹਤ ਲਈ ਉੱਤਮ ਹੁੰਦਾ ਹੈ
ਪਾਣੀ ਹੈ ਬੈਸਟ ਲਿਕਵਿਡ
ਸੋਡਾ, ਸ਼ਿਕੰਜਵੀ, ਜੂਸ ਹੈ ਤਾਂ ਸਭ ਲਿਕਵਿਡ ਤੇ ਸਿਹਤ ਲਈ ਲਿਕਵਿਡ ਦੇ ਰੂਪ ‘ਚ ਪਾਣੀ ਹੀ ਬੈਸਟ ਆੱਪਸ਼ਨ ਹੈ ਜੂਸ, ਸ਼ਿਕੰਜਵੀ ‘ਚ ਕੈਲਰੀਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਲਾਭ ਘੱਟ, ਮੋਟਾਪਾ ਜ਼ਿਆਦਾ ਦਿੰਦੀ ਹੈ ਪਾਣੀ ‘ਚ ਨਾ ਤਾਂ ਕੈਲਰੀਜ਼ ਹੁੰਦੀ ਹੈ ਅਤੇ ਸਰੀਰ ਦੀ ਸਫਾਈ ਵੀ ਹੋ ਜਾਂਦੀ ਹੈ ਅਤੇ ਚਮੜੀ ਦੀ ਕੁਦਰਤੀ ਨਮੀ ਵੀ ਬਣੀ ਰਹਿੰਦੀ ਹੈ
-ਨੀਤੂ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.