ਪਹਿਲੀ ਵਾਰ ਕਾਰ ਖਰੀਦ ਰਹੇ ਹੋ ਤਾਂ ਨਾ ਭੁੱਲੋ ਇਹ ਗੱਲ
2021 ’ਚ ਕਈ ਲੋਕ ਆਪਣੀ ਪਹਿਲੀ ਕਾਰ ਖਰੀਦਣ ਲਈ ਕਾਫ਼ੀ ਬੇਕਰਾਰ ਹਨ ਹਾਲਾਂਕਿ ਨਵੀਂ ਕਾਰ ਖਰੀਦਣ ਦੇ ਉਤਸ਼ਾਹ ’ਚ ਕੁਝ ਗੱਲਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਾ ਹੀ ਕਰੀਏ ਤਾਂ ਚੰਗਾ ਹੈ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਾਰਾਂ ’ਚ ਮਿਲਣ ਵਾਲੇ ਅਹਿਮ ਫੀਚਰਾਂ ਦੀ ਵੈਸੇ ਤਾਂ ਅੱਜ-ਕੱਲ੍ਹ ਹਰ ਕੰਪਨੀ ਆਪਣੀਆਂ ਕਾਰਾਂ ਨੂੰ ਕਰੀਬ-ਕਰੀਬ ਚੰਗੇ ਫੀਚਰਾਂ ਨਾਲ ਲੈਸ ਕਰ ਰਹੀ ਹੈ, ਬਾਵਜ਼ੂਦ ਇਸ ਦੇ ਕੁਝ ਅਹਿਮ ਫੀਚਰ ਕਾਰਾਂ ’ਚ ਨਹੀਂ ਮਿਲਦੇ ਅਤੇ ਗਾਹਕ ਵੀ ਨਵੀਂ ਕਾਰ ਖਰੀਦਣ ਦੇ ਜੋਸ਼ ’ਚ ਇਨ੍ਹਾਂ ’ਤੇ ਧਿਆਨ ਨਹੀਂ ਦਿੰਦੇ ਇਨ੍ਹਾਂ ਦੀ ਕਮੀ ਅਤੇ ਅਹਿਮਅਤ ਦਾ ਅਹਿਸਾਸ ਕੁਝ ਸਮੇਂ ਬਾਅਦ ਹੁੰਦਾ ਹੈ
Table of Contents
ਏਬੀਐੱਸ ਅਤੇ ਏਅਰਬੈਗ
ਸਭ ਤੋਂ ਪਹਿਲਾਂ ਗੱਲ ਸੈਫਟੀ ਦੀ, ਕਾਰਾਂ ’ਚ ਏਬੀਐੱਸ (ਐਂਟੀ ਲਾੱਕ ਬ੍ਰੇਕਿੰਗ ਸਿਸਟਮ) ਇੱਕ ਅਹਿਮ ਸੈਫਟੀ ਫੀਚਰ ਹੈ ਇਹ ਤੇਜ਼ ਰਫ਼ਤਾਰ ’ਚ ਐਮਰਜੰਸੀ ਬ੍ਰੇਕਿੰਗ ਦੌਰਾਨ ਕਾਰ ਨੂੰ ਤੁਹਾਡੇ ਕੰਟਰੋਲ ’ਚ ਰੱਖਦਾ ਹੈ ਅਤੇ ਉਸ ਨੂੰ ਫਿਸਲਣ ਨਹੀਂ ਦਿੰਦਾ ਹੈ ਇਸ ਨਾਲ ਹਾਦਸਾ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਦੂਜਾ ਮਹੱਤਵਪੂਰਨ ਫੀਚਰ ਹੈ ਏਅਰਬੈਗ ਇਹ ਫੀਚਰ ਗੰਭੀਰ ਹਾਦਸਿਆਂ ਦੀ ਸਥਿਤੀ ’ਚ ਡਰਾਈਵਰ ਅਤੇ ਪੈਸੰਜਰ ਨੂੰ ਜਾਨਲੇਵਾ ਸੱਟ ਤੋਂ ਬਚਾਉਂਦਾ ਹੈ ਹਾਲੇ ਵੀ ਕਈ ਕਾਰਾਂ ’ਚ ਇਹ ਫੀਚਰ ਸਟੈਂਡਰਡ ਤੌਰ ’ਤੇ ਨਹੀਂ ਮਿਲ ਰਿਹਾ ਹੈ ਜੇਕਰ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਨੂੰ ਅਹਿਮਅਤ ਦਿੰਦੇ ਹੋ ਤਾਂ ਥੋੜ੍ਹਾ ਜਿਹਾ ਜ਼ਿਆਦਾ ਕੀਮਤ ਦੇ ਕੇ ਇੱਕ ਕਾਰ ਸੁਰੱਖਿਅਤ ਕਾਰ ਖਰੀਦ ਕੇ ਘਰ ਲਿਆ ਸਕਦੇ ਹੋ
ਰੀਅਰ ਪਾਰਕਿੰਗ ਸੈਂਸਰ/ਕੈਮਰਾ ਅਤੇ ਸੈਂਸਰ
ਭੀੜ-ਭਾੜ ਜਾਂ ਤੰਗ ਜਗ੍ਹਾ ’ਚ ਕਾਰ ਪਾਰਕ ਕਰਨਾ ਕਿਸੇ ਝੰਝਟ ਤੋਂ ਘੱਟ ਨਹੀਂ ਹੈ ਅਜਿਹੇ ’ਚ ਰੀਅਰ ਪਾਰਕਿੰਗ ਸੈਂਸਰ ਜਾਂ ਫਿਰ ਕੈਮਰਾ ਤੁਹਾਡੇ ਲਈ ਫਾਇਦੇ ਦਾ ਸੌਦਾ ਸਾਬਤ ਹੋ ਸਕਦਾ ਹੈ ਇਹ ਫੀਚਰ ਤੁਹਾਨੂੰ ਕਾਰ ਪਾਰਕ ਕਰਦੇ ਸਮੇਂ ਕਾਰ ਦੇ ਪਿੱਛੇ ਦੀ ਸਥਿਤੀ ਤੋਂ ਜਾਣੂ ਕਰਾਉਂਦਾ ਰਹਿੰਦਾ ਹੈ ਜਦੋਂ ਕੋਈ ਚੀਜ਼ ਕਾਰ ਦੇ ਨਜ਼ਦੀਕ ਆ ਜਾਂਦੀ ਹੈ ਤਾਂ ਇਹ ਵਾਰਨਿੰਗ ਦੇ ਕੇ ਤੁਹਾਨੂੰ ਸਤਰਕ ਕਰ ਦਿੰਦਾ ਹੈ ਇਸ ਤਰ੍ਹਾਂ ਰੀਅਰ ਪਾਰਕਿੰਗ ਸੈਂਸਰ/ਕੈਮਰੇ ਦੀ ਮੱਦਦ ਨਾਲ ਤੁਸੀਂ ਕਾਰ ਨੂੰ ਬਿਨਾਂ ਕਿਸੇ ਤਨਾਅ ਦੇ ਆਸਾਨੀ ਨਾਲ ਪਾਰਕਿੰਗ ’ਚ ਖੜ੍ਹਾ ਕਰ ਸਕਦੇ ਹੋ ਇਸ ਦੇ ਨਾਲ ਹੀ ਆਪਣੇ ਅਤੇ ਦੂਜੇ ਦੇ ਵਾਹਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ
ਸੈਂਟਰਲ ਲਾੱਕਿੰਗ ਸਿਸਟਮ
ਇਹ ਵੀ ਇੱਕ ਤਰ੍ਹਾਂ ਦਾ ਸੇਫਟੀ ਫੀਚਰ ਵੀ ਹੈ, ਜੋ ਤੁਹਾਡੀ ਮਿਹਨਤ ਦੀ ਕਮਾਈ ਨਾਲ ਖਰੀਦੀ ਗਈ ਕਾਰ ਨੂੰ ਚੋਰੀ ਜਾਂ ਛੇੜਛਾੜ ਦੀਆਂ ਸ਼ੰਕਾਵਾਂ ਤੋਂ ਬਚਾਉਂਦਾ ਹੈ ਸੈਂਟਰਲ ਲਾੱਕਿੰਗ ਸਿਸਟਮ ਕਾਰ ਚੋਰੀ ਹੋਣ ਦੀ ਸੰਭਾਵਨਾ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ ਇਸ ਤੋਂ ਇਲਾਵਾ ਡਰਾਈਵਿੰਗ ਦੌਰਾਨ ਇਹ ਸਿਸਟਮ ਚਾਰੋਂ ਦਰਵਾਜਿਆਂ ਨੂੰ ਲਾੱਕ ਵੀ ਕਰ ਦਿੰਦਾ ਹੈ ਇਨ੍ਹਾਂ ਸੁਵਿਧਾਵਾਂ ਤੋਂ ਇਲਾਵਾ ਇਹ ਖਚਾਖਚ ਭਰੀ ਪਾਰਕਿੰਗ ’ਚ ਖੜ੍ਹੀ ਕਾਰ ਨੂੰ ਆਸਾਨੀ ਨਾਲ ਖੋਜਣ ’ਚ ਵੀ ਕਾਫ਼ੀ ਮੱਦਦਗਾਰ ਹੁੰਦੀ ਹੈ
ਇੰਟਰਟੈਨਮੈਂਟ ਸਿਸਟਮ ਨਾਲ ਬਲੂਟੂਥ
ਕਈ ਵਾਰ ਕੰਪਨੀਆਂ ਨੇ ਸਟੀਰਿਓ ਸਿਸਟਮ ਦੇ ਨਾਲ ਬਲੂਟੂਥ, ਆੱਕਸ ਅਤੇ ਯੂਐੱਸਬੀ ਕਨੈਕਟੀਵਿਟੀ ਫੰਕਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ ਸਫਰ ਲੰਮਾ ਹੋਵੇ ਜਾਂ ਛੋਟਾ, ਕਾਰ ’ਚ ਚੰਗੇ ਇੰਟਰਟੈਨਮੈਂਟ ਸਿਸਟਮ ਦਾ ਹੋਣਾ ਤਾਂ ਬਣਦਾ ਹੈ ਅੱਜ-ਕੱਲ੍ਹ ਕਈ ਕਾਰਾਂ ’ਚ ਸਿਰਫ਼ ਮਿਊਜ਼ਿਕ ਸਿਸਟਮ ਦੀ ਜਗ੍ਹਾ ਇੰਫੋਟੇਂਮੈਂਟ ਸਿਸਟਮ ਆਉਣ ਲੱਗਿਆ ਹੈ ਇਸ ’ਚ ਕਾਰ ਦੇ ਦੂਜੇ ਫੰਕਸ਼ਨਾਂ ਦੀ ਜਾਣਕਾਰੀ ਤੋਂ ਇਲਾਵਾ ਫੋਨ ਨੂੰ ਕੁਨੈਕਟ ਕਰਨ ਦੀ ਸੁਵਿਧਾ ਵੀ ਮਿਲਦੀ ਹੈ ਕਈ ਸਿਸਟਮ ਕਾੱÇਲੰਗ, ਮੈਸੇਜਿੰਗ ਅਤੇ ਨੈਵੀਗੇਸ਼ਨ ਸਪੋਰਟ ਨਾਲ ਆਉਂਦੇ ਹਨ
ਪਾਵਰ ਵਿੰਡੋ
ਪਾਵਰ ਵਿੰਡੋ ਪਹਿਲਾਂ ਐਡਵਾਂਸ ਫੀਚਰ ’ਚ ਸ਼ੁਮਾਰ ਹੁੰਦਾ ਸੀ, ਪਰ ਹੁਣ ਇਹ ਕਾੱਮਨ ਫੀਚਰ ਹੋ ਗਿਆ ਹੈ ਜ਼ਿਆਦਾਤਰ ਕਾਰਾਂ ’ਚ ਅੱਗੇ ਦੀ ਵਿੰਡੋ ਲਈ ਇਹ ਫੀਰਚ ਸਟੈਂਡਰਡ ਤੌਰ ’ਤੇ ਮਿਲਣ ਲੱਗਿਆ ਹੈ ਸਿਰਫ਼ ਆਰਾਮ ਹੀ ਨਹੀਂ, ਸਗੋਂ ਕਾਰ ਅਤੇ ਪੈਸੰਜਰ ਦੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਇਹ ਅਹਿਮ ਫੀਚਰ ਹੈ ਕੋਸ਼ਿਸ਼ ਕਰੋ ਕਿ ਤੁਹਾਡੀ ਕਾਰ ’ਚ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਪਾਵਰ ਵਿੰਡੋ ਦੀ ਸੁਵਿਧਾ ਤੁਹਾਨੂੰ ਮਿਲ ਜਾਵੇ ਵੈਸੇ ਬਾਹਰੋਂ ਵੀ ਤੁਸੀਂ ਪਾਵਰ ਵਿੰਡੋ ਸਿਸਟਮ ਲਗਵਾ ਸਕਦੇ ਹੋ ਹਾਲਾਂਕਿ ਸਸਤੇ ਦੀ ਬਜਾਇ ਚੰਗੀ ਕੁਆਲਿਟੀ ਅਤੇ ਸਰਵਿਸ ’ਤੇ ਧਿਆਨ ਦੇਣਾ ਜ਼ਿਆਦਾ ਬਿਹਤਰ ਰਹੇਗਾ
ਐਡਜਸਟੇਬਲ ਓਆਰਵੀਐੱਮ
ਕਾਰ ’ਚ ਬਾਹਰ ਵੱਲ ਲੱਗੇ ਸ਼ੀਸ਼ੇ ਨੂੰ ਆਊਟਸਾਈਡ ਰਿਅਰ ਵਿਊ ਮਿਰਰ (ਓਆਰਵੀਐੱਮ) ਜਾਂ ਫਿਰ ਵਿੰਗ ਮਿਰਰ ਵੀ ਕਿਹਾ ਜਾਂਦਾ ਹੈ ਸੁਰੱਖਿਅਤ ਅਤੇ ਸਮੂਦ ਡਰਾਈਵਿੰਗ ’ਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅੱਜ ਜ਼ਿਆਦਾਤਰ ਕਾਰਾਂ ’ਚ ਇਹ ਸਟੈਂਡਰਡ ਫੀਚਰ ਦੇ ਤੌਰ ’ਤੇ ਮੌਜ਼ੂਦ ਹੈ ਪਰ ਕਈ ਕੰਪਨੀਆਂ ਅਜਿਹੀਆਂ ਵੀ ਹਨ ਜੋ ਬੇਸ ਵੈਰੀਐਂਟ ’ਚ ਸਿਰਫ਼ ਡਰਾਈਵਰ ਸਾਇਡ ’ਚ ਹੀ ਐਡਜਸਟੇਬਲ ਵਿੰਗ ਮਿਰਰ ਦੇ ਰਹੀਆਂ ਹਨ ਤੁਸੀਂ ਕੋਸ਼ਿਸ਼ ਕਰੋ ਕਿ ਦੋਵੇਂ ਪਾਸੇ ਵਿੰਗ ਮਿਰਰ ਲੱਗੀ ਕਾਰ ਹੀ ਆਪਣੇ ਲਈ ਚੁਣੋ