ਹੋਮ ਮੇਡ ਡਰਿੰਕਸ ਨਾਲ ਕਰੋ ਬਾੱਡੀ ਡਿਟਾਕਸ
ਖਰਾਬ ਲਾਈਫ-ਸਟਾਇਲ ’ਤੇ ਖਾਣ-ਪੀਣ ਨਾਲ ਸਰੀਰ ’ਚ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਇਸ ਲਈ ਸਮੇਂ-ਸਮੇਂ ’ਤੇ ਡਿਟਾਕਸੀਫਿਕੇਸ਼ਨ ਕਰਨਾ ਜ਼ਰੂਰੀ ਹੈ ਅਜਿਹਾ ਕਰਨ ਨਾਲ ਕਿਡਨੀ, ਲੀਵਰ, ਡਾਈਜੇਸ਼ਨ, ਸਿਸਟਮ, ਫੇਫੜੇ ਅਤੇ ਸਕਿੱਨ ’ਚ ਮੌਜ਼ੂਦ ਜ਼ਹਿਰੀਲੇ ਟਾਕਸਿਨਸ ਬਾਹਰ ਨਿਕਲ ਜਾਂਦੇ ਹਨ ਜਦੋਂ ਸਰੀਰ ਦੇ ਇਹ ਪਾਰਟਸ ਠੀਕ ਰਹਿਣਗੇ ਤਾਂ ਤੁਸੀਂ ਖੁਦ-ਬ-ਖੁਦ ਸਿਹਤਮੰਦ ਰਹੋਂਗੇ ਡਿਟਾੱਕਸ ਡਰਿੰਕ ਪਸੀਨੇ ਅਤੇ ਯੂਰਿਨ ਜ਼ਰੀਏ ਸਰੀਰ ’ਚ ਮੌਜ਼ੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦੇ ਹਨ ਸਰੀਰ ਨੂੰ ਮਜ਼ਬੂਤ ਰੱਖਣ ਦੇ ਲਈ ਉਸਨੂੰ ਸਮੇਂ-ਸਮੇਂ ’ਤੇ ਡਿਟਾਕਸੀਫਾਈ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਦਰਅਸਲ, ਟਾਕਿਸਕ ਚੀਜ਼ਾਂ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੁੰਦੀਆਂ ਹਨ ਅਕਸਰ ਕਿਹਾ ਜਾਦਾ ਹੈ
ਕਿ ਜ਼ਿਆਦਾ ਮਾਤਰਾ ’ਚ ਪਾਣੀ ਪੀਣ ਨਾਲ ਸਰੀਰ ’ਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਖਰਾਬ ਲਾਈਫਸਟਾਇਲ ਅਤੇ ਖਾਣਪੀਣ ਨਾਲ ਸਰੀਰ ’ਚ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਇਸ ਲਈ ਸਮੇਂ-ਸਮੇਂ ’ਤੇ ਡਿਟਾਕਸੀਫਿਕੇਸ਼ਨ ਕਰਨਾ ਜ਼ਰੂਰੀ ਹੈ ਅਜਿਹਾ ਕਰਨ ਨਾਲ ਕਿਡਨੀ, ਲੀਵਰ, ਡਾਈਜੇਸ਼ਨ ਸਿਸਟਮ, ਫੇਫੜੇ ਅਤੇ ਸਕਿੱਨ ’ਚ ਮੌਜੂਦ ਜ਼ਹਿਰੀਲੇ ਟਾਕਿਸਨਸ ਬਾਹਰ ਨਿਕਲ ਜਾਂਦੇ ਹਨ ਜਦੋਂ ਸਰੀਰ ਦੇ ਇਹ ਪਾਰਟਸ ਠੀਕ ਰਹਿਣਗੇ ਤਾਂ ਤੁਸੀਂ ਖੁਦ-ਬ-ਖੁਦ ਸਿਹਤਮੰਦ ਰਹੋਂਗੇ ਡਿਟਾਕਸ ਡਰਿੰਕ ਪਸੀਨੇ ਅਤੇ ਯੂਰਿਨ ਦੇ ਜਰੀਏ ਸਰੀਰ ’ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦੇ ਹਨ ਨਾਲ ਹੀ ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਮੈਟਾਬਾਲਿਜ਼ਮ ਬੂਸਟ ਹੁੰਦਾ ਹੈ ਜਿਸ ਨਾਲ ਵਜ਼ਨ ਕੰਟਰੋਲ ’ਚ ਰਹਿੰਦਾ ਹੈ ਸਰੀਰ ਨੂੰ ਡਿਟਾਕਸੀਫਾਈ ਕਰਨ ਲਈ ਪਾਣੀ ’ਚ ਹਰਬਸ, ਫਲ ਅਤੇ ਸਬਜ਼ੀਆਂ ਦੀ ਮੱਦਦ ਨਾਲ ਡਰਿੰਕ ਤਿਆਰ ਕੀਤਾ ਜਾਂਦਾ ਹੈ
Table of Contents
ਆਓ ਜਾਣਦੇ ਹਾਂ, ਕੁਝ ਖਾਸ ਡਿਟਾਕਸ ਡਰਿੰਕ:
ਖੀਰੇ ਅਤੇ ਪੁਦੀਨੇ ਨਾਲ ਬਣੀ ਡਰਿੰਕਸ
ਇਹ ਡਿਟਾੱਕਸ ਡਰਿੰਕ ਨਾ ਸਿਰਫ਼ ਸਰੀਰ ’ਚੋਂ ਹਾਨੀਕਾਰਕ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮੱਦਦਗਾਰ ਹਨ ਸਗੋਂ ਸਵਾਦ ਅਤੇ ਮਹਿਕ ਵੀ ਲਾਜ਼ਵਾਬ ਹੈ ਖੀਰਾ ਅਤੇ ਪੁਦੀਨਾ ਪਾਣੀ ’ਚ ਪਾਏ ਜਾਣ ਤੋਂ ਬਾਅਦ ਇਨ੍ਹਾਂ ’ਚ ਨਿਹਿੱਤ ਪੋਸ਼ਕ ਤੱਤ ਪਾਣੀ ’ਚ ਘੁੱਲ ਜਾਂਦੇ ਹਨ, ਜਿਸ ਨਾਲ ਤੁਹਾਡਾ ਪਾਚਨ ਬਿਹਤਰ ਹੁੰਦਾ ਹੈ ਇਸ ਨੂੰ ਬਣਾਉਣ ਲਈ ਖੀਰੇ ਦੇ ਕੁਝ ਟੁਕੜੇ ਅਤੇ ਪੁਦੀਨੇ ਦੇ ਪੱਤਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ ਇਸ ਨੂੰ ਸਵੇਰੇ ਖਾਲੀ ਪੇਟ ਲਓ ਜਾਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਵੀ ਪੀਤਾ ਜਾ ਸਕਦਾ ਹੈ
ਦਾਲਚੀਨੀ ਡਿਟਾੱਕਸ ਡਰਿੰਕ:
ਦਾਲਚੀਨੀ ਦੇ ਡਰਿੰਕ ਨਾਲ ਤੁਹਾਡਾ ਮੈਟਾਬਾਲਜ਼ਿਅਮ ਤਾਂ ਮਜ਼ਬੂਤ ਹੁੰਦਾ ਹੀ ਹੈ ਨਾਲ ਹੀ ਇਸ ’ਚ ਫੈਟ ਨੂੰ ਗਲਾਉਣ ਦੀ ਤਾਕਤ ਵੀ ਹੁੰਦੀ ਹੈ ਇਸ ਨੂੰ ਤਿਆਰ ਕਰਨ ਲਈ ਇੱਕ ਕੰਟੇਨਰ ’ਚ ਗੁਣਗੁਣਾ ਪਾਣੀ ਲਓ ਅਤੇ ਇਸ ’ਚ ਇੱਕ ਛੋਟਾ ਚਮਚ ਦਾਲਚੀਨੀ ਜਾਂ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਸੌਂਦੇ ਸਮੇਂ ਇਸ ਡਿਟਾਕਸ ਡਰਿੰਕ ਦਾ ਸੇਵਨ ਰੋਜ਼ਾਨਾ ਕਰੋ ਇਸ ਦੇ ਬਿਹਤਰ ਰਿਜ਼ਲਟ ਤੁਹਾਨੂੰ ਜਲਦ ਦਿਖਾਈ ਦੇਣ ਲੱਗਣਗੇ
ਹਲਦੀ ਅਤੇ ਪਾਲਕ ਨਾਲ ਬਣਿਆ ਡਿਟਾਕਸ ਪਾਣੀ:
ਹਲਦੀ ਅਤੇ ਪਾਲਕ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ ਹਲਦੀ ’ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜਦਕਿ ਪਾਲਕ ਡਿਟਾੱਕਸੀਫਾਇੰਗ ਏਜੰਟ ਹੈ ਜੋ ਤੁਹਾਡੇ ਸਿਸਟਮ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦਾ ਕੰਮ ਕਰਦਾ ਹੈ ਤੁਸੀਂ ਹਲਦੀ ਅਤੇ ਪਾਲਕ ਨੂੰ ਪੀਸ ਕੇ ਸਮੂਦੀ ਤਿਆਰ ਕਰ ਸਕਦੇ ਹੋ ਅਤੇ ਤੁਸੀਂ ਇਸ ਨੂੰ ਦਿਨਭਰ ’ਚ ਇੱਕ ਤੋਂ ਦੋ ਕੱਪ ਪੀ ਸਕਦੇ ਹੋ ਇਸ ਤੋਂ ਇਲਾਵਾ ਰੋਜ਼ਾਨਾ ਪਾਲਕ ਦੇ ਪੱਤੇ ਖਾਓ ਅਤੇ ਤੁਸੀਂ ਚਾਹੋ ਤਾਂ ਸੂਪ ਬਣਾ ਕੇ ਜਾਂ ਫਿਰ ਕਿਸੇ ਸਬਜ਼ੀ ਦੇ ਨਾਲ ਮਿਲਾ ਕੇ ਖਾ ਸਕਦੇ ਹੋ ਪਾਲਕ ਤੁਹਾਡੀ ਇਮਿਊਨਿਟੀ ਵਧਾਉਣ ’ਚ ਮੱਦਦ ਕਰਦਾ ਹੈ ਹਲਦੀ ’ਚ ਵਿਟਾਮਿਨ-ਏ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ
ਨਿੰਬੂ ਦੀ ਚਾਹ:
ਨਿੰਬੂ ਦੀ ਚਾਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ ਜੇਕਰ ਅਸੀਂ ਇਸ ’ਚ ਹਲਦੀ, ਸਾਦਾ ਪਾਣੀ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਦਿੰਦੇ ਹਾਂ ਤਾਂ ਇਹ ਸਭ ਤੋਂ ਜ਼ਿਆਦਾ ਸਫੂਰਤੀਦਾਇਕ ਡਰਿੰਕ ਬਣਾ ਜਾਂਦੀ ਹੈ ਨਿੰਬੂ ਤੁਹਾਡੇ ਪੂਰੇ ਇਮਿਊਨ ਸਿਸਟਮ ਲਈ ਫਾਇਦੇਮੰਦ ਹੋਣ ਤੋਂ ਇਲਾਵਾ ਬਹੁਤ ਸਾਰੇ ਗੁਣਾਂ ਲਈ ਜਾਣਿਆ ਜਾਂਦਾ ਹੈ ਇਹ ਤੁਹਾਡੇ ਦਿਨ ਦੀ ਸ਼ੁਰੂਆਤ ਰੂਟੀਨ ’ਚ ਕਰਨ ਲਈ ਸਭ ਤੋਂ ਚੰਗੀ ਚਾਹ ਦੀਆਂ ਕਿਸਮਾਂ ’ਚੋਂ ਇੱਕ ਹੈ
ਅੰਬ ਅਤੇ ਤੁਲਸੀ ਦੇ ਪੱਤਿਆਂ ਦਾ ਡਿਟਾੱਕਸ ਪਾਣੀ:
ਤੁਲਸੀ ’ਚ ਐਂਟੀ ਆੱਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕੈਂਸਰ ਦੇ ਸੈੱਲਾਂ ਨੂੰ ਰੋਕਣ ’ਚ ਮੱਦਦ ਕਰਦੇ ਹਨ ਅੰਬ ਤੁਹਾਡੇ ਪਾਚਣ ਨੂੰ ਵਧਾਉਣ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰਖਦਾ ਹੈ ਨਾਲ ਹੀ ਖਰਾਬ ਕੋਲੇਸਟਰਾਲ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ
ਪੁਦੀਨਾ ਚਾਹ:
ਪੁਦੀਨਾ ਕਈ ਸਿਹਤ ਦੇ ਉਪਯੋਗੀ ਗੁਣਾਂ ਨਾਲ ਭਰਪੂਰ ਹੈ ਪੁਦੀਨੇ ’ਚ ਪਾਏ ਜਾਣ ਵਾਲਾ ਵਿਟਾਮਿਨ-ਸੀ ਤੁਹਾਡੇ ਸਰੀਰ ਦੀ ਸਮੁੱਚੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਤੋਂ ਇਲਾਵਾ ਇਹ ਹਵਾ ਮਾਰਗ ਨੂੰ ਸਾਫ਼ ਕਰਨ ’ਚ ਵੀ ਸਹਾਇਕ ਹੈ ਜੋ ਖੰਘ ਕਾਰਨ ਰੁਕਿਆ ਹੋ ਸਕਦਾ ਹੈ ਪੁਦੀਨੇ ’ਚ ਮੌਜ਼ੂਦਾ ਮੈਗਨੀਜ਼ ਤੁਹਾਡੇ ਸਰੀਰ ’ਚ ਮੁਕਤ ਕਣਾਂ ਦੀ ਗਿਣਤੀ ਕਰਦਾ ਹੈ ਅਤੇ ਉਨ੍ਹਾਂ ਨੂੰ ਬੇਅਸਰ ਕਰਨ ’ਚ ਮੱਦਦ ਕਰਦਾ ਹੈ
ਸ਼ਹਿਦ ਦਾ ਪਾਣੀ:
ਜੇਕਰ ਤੁਹਾਡੀ ਸਕਿੱਨ ਡਰਾਈ ਹੈ ਅਤੇ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਹਰ ਦਿਨ ਸਵੇਰੇ ਗਰਮ ਪਾਣੀ ’ਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ ਸ਼ਹਿਦ ਨਾ ਸਿਰਫ਼ ਮਿਠਾਸ ਅਤੇ ਸਵਾਦ ਦੀ ਸਹੀ ਮਾਤਰਾ ਜੋੜਦਾ ਹੈ, ਸਗੋਂ ਇਹ ਟੀਸ਼ੂਜ਼ ਦੇ ਰਿਕ੍ਰਿਏਸ਼ਨ ’ਚ ਵੀ ਮੱਦਦ ਕਰਦਾ ਹੈ ਅਤੇ ਕੁਝ ਹੀ ਸਮੇਂ ’ਚ ਤੁਹਾਡੇ ਸਰੀਰ ਨੂੰ ਐਕਟਿਵ ਕਰ ਦਿੰਦਾ ਹੈ ਇਹੀ ਕਾਰਨ ਹੈ ਕਿ ਕਸਰਤ ਤੋਂ ਪਹਿਲਾਂ ਸ਼ਹਿਦ ਦੇ ਨਾਲ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਨਾਲ ਹੀ ਇਹ ਇੱਕ ਹਾਈਡ੍ਰੇਟਿੰਗ ਏਜੰਟ ਵੀ ਹੈ, ਜੋ ਤੁਹਾਨੂੰ ਚਮਕਦਾ ਨਿਖਾਰ ਵੀ ਦਿੰਦਾ ਹੈ
ਕਾਲੇ ਲੂਣ ਦਾ ਪਾਣੀ:
ਕਾਲਾ ਲੂਣ ਸਰੀਰ ਲਈ ਕਈ ਮਾਇਨਿਆਂ ’ਚ ਫਾਇਦੇਮੰਦ ਹੈ ਇਸ ’ਚ ਕੁਝ ਅਜਿਹੇ ਐਨਜ਼ਾਇਮ ਹੁੰਦੇ ਹਨ, ਜੋ ਫੈਟ ਬਰਨਰ ਵਾਂਗ ਕੰਮ ਕਰਦੇ ਹਨ ਕਾਲੇ ਲੂਣ ਦਾ ਪਾਣੀ ਤੁਹਾਡਾ ਪੇਟ ਸਾਫ਼ ਕਰ ਦਿੰਦਾ ਹੈ ਅਤੇ ਤੁਹਾਡੇ ਮੈਟਾਬੈਲਜ਼ੀਅਮ ਨੂੰ ਵੀ ਤੇਜ਼ ਬਣਾ ਦਿੰਦਾ ਹੈ ਦੂਜੇ ਪਾਸੇ ਜੇਕਰ ਇਸ ਪਾਣੀ ’ਚ ਨਿੰਬੂ ਦਾ ਰਸ ਮਿਲਾ ਦਿਓ, ਤਾਂ ਇਹ ਤੁਹਾਡੇ ਇੰਸੁਲਿਨ ਦੇ ਪੱਧਰ ਨੂੰ ਵੀ ਬਣਾਏ ਰੱਖਣ ’ਚ ਮੱਦਦ ਕਰਦਾ ਹੈ, ਜਿਸ ਨਾਲ ਤੁਹਾਡਾ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ’ਚ ਰਹਿੰਦਾ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡਾ ਭੋਜਨ ਠੀਕ ਨਾਲ ਪਚਦਾ ਹੈ ਅਤੇ ਜਾਰੀ ਕੀਤੀ ਗਈ ਊਰਜਾ ਸਰੀਰ ਦੀ ਹਰੇਕ ਕੋਸ਼ਿਕਾ ’ਚ ਵੰਡੀ ਜਾਂਦੀ ਹੈ, ਜਿਸ ਨਾਲ ਫੈਟ ਜਮ੍ਹਾ ਨਹੀਂ ਹੁੰਦਾ ਹੈ
ਸਰੀਰ ਲਈ ਕਿਵੇਂ ਫਾਇਦੇਮੰਦ ਹੈ ਇਹ ਡਿਟਾੱਕਸ ਡਰਿੰਕ:
ਇਨ੍ਹਾਂ ਡਰਿੰਕਾਂ ਨੂੰ ਬਣਾਉਣ ’ਚ ਕਈ ਸਬਜ਼ੀਆਂ, ਫਲਾਂ ਅਤੇ ਹਰਬਲਸ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ’ਚ ਢੇਰ ਸਾਰੇ ਐਂਟੀਆਕਸੀਡੈਂਟ, ਫਾਇਬਰ ਅਤੇ ਮਿਨਰਲ ਹੁੰਦੇ ਹਨ ਇਸ ਤੋਂ ਇਲਾਵਾ ਇਸ ਡਰਿੰਕਸ ’ਚ ਮਿਲਾਈਆਂ ਜਾਣ ਵਾਲੀਆਂ ਚੀਜ਼ਾਂ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ-ਇੰਫਲੇਮੈਂਟਰੀ ਗੁਣਾ ਨਾਲ ਵੀ ਭਰਪੂਰ ਹੈ
ਕਿਹੜੇ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਇਸ ਡਰਿੰਕ ਦਾ ਸੇਵਨ
ਵੈਸੇ ਤਾਂ ਇਹ ਐਂਟੀ-ਆਕਸੀਡੈਂਟ ਡਰਿੰਕਸ ਸਾਰਿਆਂ ਲਈ ਫਾਇਦੇਮੰਦ ਹੈ, ਇਸ ਲਈ ਇਸ ਨੂੰ ਕੋਈ ਵੀ ਪੀ ਸਕਦਾ ਹੈ ਪਰ ਕਈ ਵਾਰ ਇਸ ਡਰਿੰਕਸ ਨੂੰ ਪੀਣ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ ਗਰਭਵਤੀ ਮਹਿਲਾਵਾਂ ਨੂੰ ਇਸ ਡਿਟਾੱਕਸ ਡਰਿੰਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਡਾਈਬਿਟੀਜ਼ ਦੇ ਮਰੀਜ਼ਾਂ ਨੂੰ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ’ਚ ਨੈਚੂਰਲ ਸ਼ੂਗਰ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਅੰਤੜੀਆਂ ’ਚ ਛਾਲਿਆਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ