Digital Arrest

Digital Arrest ਜਾਗਰੂਕਤਾ ਹੀ ਬਚਾਅ ਹੈ

ਸਾਵਧਾਨ ਰਹੋ : ਲੋਕਲਾਜ ਅਤੇ ਗ੍ਰਿਫਤਾਰੀ ਦਾ ਡਰ ਦਿਖਾ ਕੇ ਤੁਹਾਡੀ ਕਮਾਈ ਨੂੰ ਲੁੱਟਦੇ ਹਨ ਸਾਈਬਰ ਠੱਗ

ਅੱਜ-ਕੱਲ੍ਹ ਜਿਵੇਂ ਹੀ ਤੁਸੀਂ ਮੋਬਾਈਲ ਤੋਂ ਕੋਈ ਨੰਬਰ ਡਾਇਲ ਕਰਦੇ ਹੋ ਤਾਂ ਇੱਕ ਕਾਨੂੰਨੀ ਚਿਤਾਵਨੀ ਕੰਨਾਂ ’ਚ ਜ਼ਰੂਰ ਸੁਣਾਈ ਦਿੰਦੀ ਹੋਵੇਗੀ, ਜਿਸਨੂੰ ਇਗਨੋਰ ਕਰਨਾ ਸ਼ਾਇਦ ਤੁਹਾਨੂੰ ਭਵਿੱਖ ’ਚ ਮਹਿੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਸਾਈਬਰ ਠੱਗ ਤੁਹਾਡੀ ਇੱਕ ਲਾਪਰਵਾਹੀ ਨੂੰ ਆਪਣੇ ਇੱਕ ਵੱਡੇ ਮੁਨਾਫੇ ’ਚ ਬਦਲਦੇ ਦੇਰ ਨਹੀਂ ਲਾਉਂਦੇ ਅਤੇ ਫਿਰ ਤੁਹਾਡੇ ਕੋਲ ਸਿਵਾਏ ਪਛਤਾਵੇ ਦੇ ਕੋਈ ਚਾਰਾ ਨਹੀਂ ਬਚਦਾ ਜੀ ਹਾਂ, ਇੱਥੇ ਗੱਲ ਕਰ ਰਹੇ ਹਾਂ, ਦੇਸ਼-ਦੁਨੀਆਂ ’ਚ ਫੈਲੇ ਸਾਈਬਰ ਕ੍ਰਾਈਮ ਦੀ, ਜੋ ਆਏ ਦਿਨ ਆਪਣੇ ਪੈਰ ਪਸਾਰ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮਸਲੇ ’ਤੇ ਚਿੰਤਾ ਜਤਾਉਣ ਤੋਂ ਬਾਅਦ ਵੱਡੀ ਪਹਿਲਕਦਮੀ ਦੇਖਣ ਨੂੰ ਮਿਲੀ ਹੈ ਕੇਂਦਰ ਸਰਕਾਰ ਵੱਲੋਂ ਹਰ ਮੋਬਾਇਲ ਯੂਜ਼ਰ ਨੂੰ ਵਾਰ-ਵਾਰ ਕਾਨੂੰਨੀ ਚਿਤਾਵਨੀ ਰਾਹੀਂ ਇਸ ਅਪਰਾਧ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਸਾਈਬਰ ਠੱਗਾਂ ਵੱਲੋਂ ਅਪਣਾਏ ਜਾ ਰਹੇ ਤੌਰ-ਤਰੀਕਿਆਂ ਤੋਂ ਵੀ ਵਾਕਿਫ ਕੀਤਾ ਜਾ ਰਿਹਾ ਹੈ, ਤਾਂ ਕਿ ਤੁਹਾਡੀ ਮਿਹਨਤ ਦੀ ਕਮਾਈ ਇਨ੍ਹਾਂ ਠੱਗਾਂ ਤੋਂ ‘ਸੇਫ’ ਰਹੇ, ਪਰ ਫਿਰ ਵੀ ਅਕਸਰ ਲੋਕ ਇਨ੍ਹਾਂ ਗੱਲਾਂ ਨੂੰ ਅਣਸੁਣਿਆ ਕਰ ਬੈਠਦੇ ਹਨ।

ਵੱਡਾ ਆਰਥਿਕ ਨੁਕਸਾਨ ਕਰਵਾ ਬੈਠਦੇ ਹਨ। ਤਾਜ਼ਾ ਘਟਨਾਕ੍ਰਮ ’ਚ ਦੋ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜੋ ਆਪਣੇ-ਆਪ ’ਚ ਹੈਰਾਨੀਜਨਕ ਹਨ ਕਿਉਂਕਿ ਇਨ੍ਹਾਂ ਮਾਮਲਿਆਂ ’ਚ ਸਾਈਬਰ ਠੱਗੀ ਦੇ ਸ਼ਿਕਾਰ ਹੋਏ ਲੋਕ ਜੈਂਟਲਮੈਨ ਦੀ ਸ਼੍ਰੇਣੀ ’ਚ ਆਉਂਦੇ ਹਨ, ਪਰ ਠੱਗਾਂ ਦੇ ਦਾਅ-ਪੇਚ ’ਚ ਉਹ ਇਸ ਤਰ੍ਹਾਂ ਉਲਝ ਗਏ ਕਿ ਆਪਣੇ ਹੋਸ਼ੋ-ਹਵਾਸ ਗੁਆ ਬੈਠੇ ਅਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਠੱਗੀ ਦਾ ਸ਼ਿਕਾਰ ਹੁੰਦੇ ਚਲੇ ਗਏ।

 

Digital Arrest ਪਹਿਲਾ ਮਾਮਲਾ

ਬੈਂਗਲੁਰੂ ’ਚ 39 ਸਾਲਾਂ ਇੱਕ ਸਾਫਟਵੇਅਰ ਇੰਜੀਨੀਅਰ ਡਿਜ਼ੀਟਲ ਅਰੈਸਟ ਦੇ ਚੱਲਦਿਆਂ ਇੱਕ ਮਹੀਨੇ ’ਚ 11 ਕਰੋੜ ਰੁਪਏ ਲੁਟਾ ਬੈਠਾ ਜਦੋਂ ਤੱਕ ਉਸਨੂੰ ਇਸ ਪੂਰੇ ਮਾਮਲੇ ਦਾ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਇਸ ਤਰ੍ਹਾਂ ਹੋਈ ਠੱਗੀ

ਸਾਫਟਵੇਅਰ ਇੰਜੀਨੀਅਰ ਨੂੰ ਟਰਾਈ (ਟੀਆਰਏਆਈ) ਦੇ ਅਧਿਕਾਰੀ ਦੇ ਤੌਰ ’ਤੇ ਕਾਲ ਆਈ ਕਿ ਤੁਹਾਡੇ ਆਧਾਰ ਕਾਰਡ ਅਤੇ ਸਿੰਮ ਦਾ ਫਰਜ਼ੀ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਚੱਲ ਰਹੀ ਹੈ ਸਾਈਬਰ ਠੱਗਾਂ ਨੇ ਇੰਜੀਨੀਅਰ ਨੂੰ ਆਰਬੀਆਈ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸਦੇ ਬੈਂਕ ਅਕਾਊਂਟ ਦੇ ਲੈਣ-ਦੇਣ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਉਨ੍ਹਾਂ ਨੇ ਵੈਰੀਫਿਕੇਸ਼ਨ ਦੇ ਨਾਂਅ ’ਤੇ ਇੰਜੀਨੀਅਰ ਨੂੰ ਪੈਸੇ ਟਰਾਂਸਫਰ ਕਰਨ ਨੂੰ ਕਿਹਾ ਅਜਿਹੀਆਂ ਗੱਲਾਂ ਨੂੰ ਇੰਜੀਨੀਅਰ ਨੇ ਬਿਨਾਂ ਸੋਚ-ਵਿਚਾਰ ਕੀਤੇ ਉਨ੍ਹਾਂ ਦੇ ਬੈਂਕ ਅਕਾਊਂਟ ’ਚ 75 ਲੱਖ ਰੁਪਏ ਪੁਆ ਦਿੱਤੇ।

ਇਸ ਤੋਂ ਕੁਝ ਦਿਨ ਬਾਅਦ ਦੂਜੇ ਨੰਬਰਾਂ ਤੋਂ ਪੁਲਿਸ ਅਧਿਕਾਰੀ ਦੇ ਤੌਰ ’ਤੇ ਕਾਲ ਆਈ ਕਿ ਤੁਹਾਡੇ ਆਧਾਰ ਦਾ ਇਸਤੇਮਾਲ ਮਨੀ ਲਾਂਡ੍ਰਿੰਗ ਲਈ ਬੈਂਕ ਖਾਤਾ ਖੁੱਲ੍ਹਵਾਉਣ ’ਚ ਕੀਤਾ ਗਿਆ ਹੈ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਨੂੰ ਵੀ ਇਸ ਕਾਲ ਬਾਰੇ ਦੱਸਿਆ ਤਾਂ ਇਸ ਮਾਮਲੇ ’ਚ ਸ਼ਾਮਲ ਪ੍ਰਭਾਵਸ਼ਾਲੀ ਲੋਕ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਸਾਈਬਰ ਠੱਗਾਂ ਨੇ ਇੰਜੀਨੀਅਰ ਨੂੰ ਵਰਚੁਅਲ ਜਾਂਚ ’ਚ ਸਹਿਯੋਗ ਨਾ ਕਰਨ ’ਤੇ ਫਿਜ਼ੀਕਲ ਅਰੈਸਟ ਕਰਨ ਦੀ ਧਮਕੀ ਵੀ ਦਿੱਤੀ।

ਇੰਜੀਨੀਅਰ ਨੇ ਗ੍ਰਿਫਤਾਰੀ ਤੋਂ ਬਚਣ ਲਈ ਦੂਜੇ ਖਾਤੇ ’ਚ 3.41 ਕਰੋੜ ਟਰਾਂਸਫਰ ਕਰ ਦਿੱਤੇ ਕੁਝ ਇਸੇ ਤਰ੍ਹਾਂ ਇੱਕ ਮਹੀਨੇ ਦੇ ਵਕਫ਼ੇ ’ਚ ਠੱਗਾਂ ਨੇ ਉਸ ਤੋਂ 11 ਕਰੋੜ ਦੇ ਕਰੀਬ ਪੇਮੈਂਟ ਆਪਣੇ ਖਾਤੇ ’ਚ ਪੁਆ ਲਈ ਇੰਜੀਨੀਅਰ ਨੂੰ ਜਦੋਂ ਅਹਿਸਾਸ ਹੋਇਆ ਕਿ ਇਹ ਵੱਡਾ ਸਕੈਮ ਸੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

Digital Arrest ਦੂਜਾ ਮਾਮਲਾ

ਪਟਿਆਲਾ ’ਚ ਰਿਟਾਇਰਡ ਬੈਂਕ ਅਧਿਕਾਰੀ ਸਤੀਸ਼ ਸੂਦ ਨਾਲ ਸਾਈਬਰ ਸਿਸਟਮ ਤੋਂ ਧੋਖਾਧੜੀ ਹੋਈ ਅਤੇ ਲਗਭਗ 51 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ।

Digital Arrest ਇਸ ਤਰ੍ਹਾਂ ਹੋਈ ਠੱਗੀ

ਪੀੜਤ ਅਨੁਸਾਰ, ਉਸਦੇ ਕੋਲ ਦਿੱਲੀ ਦੇ ਗੌਤਮ ਨਗਰ ਏਰੀਆ ਤੋਂ ਇੱਕ ਵਿਅਕਤੀ ਦਾ ਫੋਨ ਆਇਆ, ਉਸਨੇ ਖੁਦ ਨੂੰ ਟਰਾਈ ਦਾ ਅਧਿਕਾਰੀ ਦੱਸਦਿਆਂ ਕਿਹਾ ਕਿ ਦਿੱਲੀ ’ਚ ਮਨੀ ਲਾਂਡ੍ਰਿੰਗ ਨਾਲ ਜੁੜੇ ਅਪਰਾਧੀਆਂ ਨਾਲ ਤੁਹਾਡਾ ਨਾਂਅ ਸ਼ਾਮਲ ਹੈ ਜਦੋਂ ਸਤੀਸ਼ ਨੇ ਕਿਹਾ ਕਿ ਮੇਰਾ ਦਿੱਲੀ ’ਚ ਕੋਈ ਬੈਂਕ ਅਕਾਊਂਟ ਹੀ ਨਹੀਂ ਹੈ ਤਾਂ ਸਾਈਬਰ ਠੱਗਾਂ ਨੇ ਉਸਦੇ ਨਾਂਅ ਦਾ ਫਰਜ਼ੀ ਅਕਾਊਂਟ ਨੰਬਰ ਬਣਾ ਕੇ ਉਸਦੇ ਆਧਾਰ ਅਤੇ ਪੈਨ ਨੰਬਰ ਨਾਲ ਭੇਜ ਦਿੱਤਾ, ਜਿਸ ਤੋਂ ਬਾਅਦ ਸਤੀਸ਼ ਘਬਰਾ ਗਿਆ ਤੇ ਠੱਗਾਂ ਦੇ ਚੁੰਗਲ ’ਚ ਫਸ ਗਿਆ।

ਇਹੀ ਨਹੀਂ, ਸਾਈਬਰ ਠੱਗਾਂ ਨੇ ਰਿਟਾਇਰਡ ਬੈਂਕ ਅਧਿਕਾਰੀ ਨੂੰ ਪਹਿਲੇ ਦਿਨ 5 ਘੰਟੇ ਅਤੇ ਬਾਅਦ ’ਚ ਲਗਾਤਾਰ 9 ਦਿਨਾਂ ਤੱਕ ਦੋ-ਦੋ ਘੰਟਿਆਂ ਤੱਕ ਡਿਜ਼ੀਟਲ ਅਰੈਸਟ ਕਰਦਿਆਂ 3 ਅਲੱਗ-ਅਲੱਗ ਬੈਂਕ ਅਕਾਊਂਟਾਂ ’ਚ 51.20 ਲੱਖ ਰੁਪਏ ਟਰਾਂਸਫਰ ਕਰਵਾ ਲਏ।ਅਜਿਹੇ ਮਾਮਲਿਆਂ ’ਚ ਸਾਈਬਰ ਪੁਲਿਸ ਜਾਂਚ ’ਚ ਜੁਟੀ ਰਹਿੰਦੀ ਹੈ, ਪਰ ਇਹ ਵਿਸ਼ਾ ਇਸ ਲਈ ਹੋਰ ਚਿੰਤਾਜਨਕ ਹੋ ਜਾਂਦਾ ਹੈ ਕਿ ਜੈਂਟਲਮੈਨ ਸ਼ੇ੍ਰਣੀ ’ਚ ਆਉਣ ਵਾਲੇ ਲੋਕ ਵੀ ਅਚਾਨਕ ਘਬਰਾ ਕੇ ਅਜਿਹੇ ਠੱਗਾਂ ਦੇ ਜਾਲ ’ਚ ਫਸ ਜਾਂਦੇ ਹਨ।

ਤੁਹਾਨੂੰ ਡਰਾਉਣ-ਧਮਕਾਉਣ, ਮਨੀ ਲਾਂਡ੍ਰਿੰਗ ਜਾਂ ਅਜਿਹੀ ਕੋਈ ਵੀ ਕਾਲ ਜੇਕਰ ਤੁਹਾਡੇ ਕੋਲ ਆਉਂਦੀ ਹੈ ਜਿਸ ’ਚ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਸੁਚੇਤ ਹੋ ਜਾਓ, ਕਿਉਂਕਿ ਇਹ ਸਾਈਬਰ ਅਪਰਾਧੀਆਂ ਵੱਲੋਂ ਬਣਾਇਆ ਹੋਇਆ ਜਾਲ ਹੈ, ਜਿਸ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਤੁਹਾਡੀ ਜਾਗਰੂਕਤਾ ਹੀ ਹੈ ਅਜਿਹੀ ਸਥਿਤੀ ’ਚ ਜਾਂ ਤਾਂ ਅਜਿਹੀ ਕਾਲ ਨੂੰ ਇਗਨੋਰ ਕਰੋ ਜਾਂ ਫਿਰ ਨਜ਼ਦੀਕੀ ਪੁਲਿਸ ਥਾਣੇ ’ਚ ਜ਼ਰੂਰ ਸੰਪਰਕ ਕਰੋ।

Digital Arrest ਖੁਦ ਕਰੋ ਬਚਾਅ

  • ਅਣਚਾਹੀ ਕਾਲ ਜੇਕਰ ਆਉਂਦੀ ਹੈ ਤਾਂ ਇੱਕਦਮ ਡਰਨ ਦੀ ਬਜਾਏ ਆਪਣੇ ਘਰ ਵਾਲਿਆਂ ਨਾਲ ਗੱਲ ਕਰੋ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ’ਚ ਜਾਓ।
  • ਕਾਲ ਕਰਨ ਵਾਲੇ ਵੱਲੋਂ ਦੱਸੀ ਗਈ ਐਪ ਡਾਊਨਲੋਡ ਨਾ ਕਰੋ।
  • ਐਪ ਡਾਊਨਲੋਡ ਕਰ ਦਿੱਤੀ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰ ਦਿਓ।
  • ਫੋਨ ਫਾਰਮੈਟ ਕਰ ਦਿਓ ਅਤੇ ਜਾਣਕਾਰੀ ਹੋਵੇ ਤਾਂ ਤੁਰੰਤ ਐਂਟੀਵਾਇਰਸ ਪਾਓ।
  • ਜਿੰਨਾ ਜ਼ਿਆਦਾ ਸਮਾਂ ਬੀਤੇਗਾ, ਪੈਸਾ ਵਾਪਸ ਆਉਣ ਦਾ ਮੌਕਾ ਓਨਾ ਘੱਟ ਹੁੰਦਾ ਜਾਵੇਗਾ।
  • ਕਈ ਵਾਰ ਤੁਹਾਡੇ ਖਾਤੇ ’ਚੋਂ ਟਰਾਂਸਫਰ ਕਰਵਾਏ ਪੈਸੇ ਨੂੰ ਸਾਈਬਰ ਠੱਗ ਵਿਦੇਸ਼ਾਂ ’ਚ ਭੇਜ ਦਿੰਦੇ ਹਨ, ਅਜਿਹੇ ’ਚ ਜਿੰਨੀ ਜ਼ਲਦੀ ਪੁਲਿਸ ਰਿਪੋਰਟ ਕਰੋਗੇ ਓਨਾ ਹੀ ਫਾਇਦਾ ਹੈ।

ਰਿਜ਼ਰਵ ਬੈਂਕ ਦਾ ਯਤਨ

ਹੁਣ ਦੇਸ਼ ਦੇ ਸਾਰੇ ਬੈਂਕਾਂ ’ਚ ਅਗਲੀ ਇੱਕ ਅਪਰੈਲ ਤੋਂ ਆਰਟੀਜੀਐੱਸ-ਐੱਨਈਐੱਫਟੀ ਪੇਮੈਂਟ ਦੇ ਜ਼ਰੀਏ ਰਕਮ ਪ੍ਰਾਪਤ ਕਰਨ ਵਾਲੇ ਦਾ ਨਾਂਅ ਵੀ ਉਜਾਗਰ ਹੋਵੇਗਾ ਆਰਬੀਆਈ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੂੰ ਗ੍ਰਾਹਕਾਂ ਨੂੰ ਗਲਤੀ ਤੋਂ ਬਚਾਉਣ ਅਤੇ ਧੋਖਾਧੜੀ ਦੀ ਰੋਕਥਾਮ ਲਈ ਲੈਣ-ਦੇਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬੈਂਕ ਖਾਤੇ ਦਾ ਨਾਂਅ ਪ੍ਰਮਾਣਿਤ ਕਰਨ ਦੀ ਸੁਵਿਧਾ ਤਿਆਰ ਕਰਨ ਨੂੰ ਕਿਹਾ ਹੈ ਹਾਲਾਂਕਿ ਹਾਲੇ ਤੱਕ ਲੁਕਅੱਪ ਸੁਵਿਧਾ ’ਚ ਯੂਪੀਆਈ ਅਤੇ ਆਈਐੱਮਪੀਐੱਸ ’ਚ ਪੇਮੈਂਟ ਭੇਜਣ ਤੋਂ ਪਹਿਲਾਂ ਪ੍ਰਾਪਤਕਰਤਾ ਦੇ ਨਾਂਅ ਨੂੰ ਪ੍ਰਮਾਣਿਤ ਕਰਨ ਦੀ ਸੁਵਿਧਾ ਉਪਲੱਬਧ ਹੈ ਆਰਬੀਆਈ ਦੇ ਨਿਰਦੇਸ਼ ਅਨੁਸਾਰ, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਬੈਂਕ ’ਚ ਇਹ ਸੁਵਿਧਾ ਮੁਹੱਈਆ ਹੋਵੇਗੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!