Diabetes

ਡਾਇਬਿਟੀਜ਼ ਭਾਰਤ ’ਚ ਇੱਕ ਰੋਗ ਦਾ ਜਾਣਿਆ-ਪਹਿਚਾਣਿਆ ਨਾਂਅ ਹੈ ਜਿਸ ਨੂੰ ਲੋਕ ਸ਼ੂਗਰ ਦੀ ਬਿਮਾਰੀ, ਮਧੂਮੇਹ, ਸ਼ੱਕਰ ਦੀ ਬਿਮਾਰੀ ਆਦਿ ਦੇ ਨਾਂਅ ਨਾਲ ਜਾਣਦੇ ਹਨ ਇਸ ’ਚ ਪੈਨਕਿਰਿਆਜ ਅਰਥਾਤ ਅਗਨਾਸ਼ਿਆ ’ਚ ਇੰਸੁਲਿਨ ਦਾ ਬਣਨਾ ਘੱਟ ਹੋ ਜਾਂਦਾ ਹੈ, ਬੰੰਦ ਹੋ ਜਾਂਦਾ ਹੈ ਜਾਂ ਇਸ ’ਚ ਉਤਪਾਦਿਤ ਇੰਸੁਲਿਨ ਅਸਰਦਾਰ ਨਹੀਂ ਰਹਿੰਦਾ ਜਿਸ ਨਾਲ ਖਾਣ-ਪੀਣ ਤੋਂ ਪ੍ਰਾਪਤ ਗਲੂਕੋਜ਼ ਸਰੀਰ ’ਚ ਇਕੱਠਾ ਹੋਣ ਲੱਗਦਾ ਹੈ ਜੋ ਅਧਿਕਤਾ ਦੀ ਸਥਿਤੀ ’ਚ ਮੂਤਰ ਰਾਹੀਂ ਬਾਹਰ ਨਿੱਕਲਣ ਲੱਗਦਾ ਹੈ।

ਪਹਿਲਾਂ ਇਹ ਬਜ਼ੁਰਗ ਅਵਸਥਾ ’ਚ ਅਮੀਰ ਲੋਕਾਂ ਨੂੰ ਹੁੰਦਾ ਸੀ ਪਰ ਹੁਣ ਇਹ ਵਿਆਪਕ ਹੋ ਕੇ ਸਰਵਵਿਆਪਕ ਹੋ ਗਿਆ ਹੈ ਭਾਰਤ ’ਚ ਇਸਦੇ ਰੋਗੀ ਸਭ ਤੋਂ ਜ਼ਿਆਦਾ ਹਨ ਇਸ ਲਈ ਭਾਰਤ ਨੂੰ ਹੁਣ ਵਿਸ਼ਵ ’ਚ ਇਸ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ ਖਾਣ-ਪੀਣ ਦੇ ਸੱਭਿਆਚਾਰ ਅਤੇ ਆਧੁਨਿਕ ਆਰਾਮ-ਪਸੰਦ ਜੀਵਨਸ਼ੈਲੀ ਇਸ ਨੂੰ ਵਧਾ ਰਹੀ ਹੈ।

ਭੁੱਖ, ਪਿਆਸ ਜ਼ਿਆਦਾ ਲੱਗਣਾ, ਪੇਸ਼ਾਬ ’ਚ ਸ਼ੂਗਰ ਜਾਣਾ, ਉਸ ’ਤੇ ਕੀੜੀਆਂ ਆਉਣਾ, ਸਰੀਰ ’ਚ ਖਾਰਿਸ਼, ਜ਼ਖਮ ਨਾ ਭਰਨਾ, ਪੇਸ਼ਾਬ ਜ਼ਿਆਦਾ ਆਉਣਾ, ਵਜ਼ਨ ਦਾ ਅਚਾਨਕ ਘਟਣਾ-ਵਧਣਾ, ਚਮੜੀ ਖੁਸ਼ਕ ਅਤੇ ਸੁਗੰਧਿਤ ਹੋਣਾ, ਅੱਖਾਂ ’ਚ ਰੜਕ ਇਸਦੇ ਪ੍ਰਚੱਲਿਤ ਲੱਛਣ ਮੰਨੇ ਜਾਂਦੇ ਹਨ ਲੱਛਣਾਂ ਦੀ ਸਥਿਤੀ ’ਚ ਸ਼ੂਗਰ ਸੰਭਾਵਿਤ ਹੁੰਦੀ ਹੈ ਜੋ ਖੂਨ ਅਤੇ ਪੇਸ਼ਾਬ ਦੀ ਦੋ-ਤਿੰਨ ਵਾਰ ਜਾਂਚ ਨਾਲ ਸਪੱਸ਼ਟ ਹੁੰਦਾ ਹੈ।

ਡਾਇਬਿਟੀਜ਼ ਦੇ ਪ੍ਰਕਾਰ ਅਤੇ ਕਾਰਨ:

ਡਾਇਬਿਟੀਜ ਤਿੰਨ ਤਰ੍ਹਾਂ ਦੀ ਹੁੰਦੀ ਹੈ ਟਾਈਪ ਵਨ ਸ੍ਰੇਣੀ ਦੀ ਸ਼ੂਗਰ ’ਚ ਭੋਜਨ ਤੋਂ ਪ੍ਰਾਪਤ ਗਲੂਕੋਜ ਨੂੰ ਪਚਾਉਣ ਲਈ ਬਾਹਰੀ ਇੰਸੁਲਿਨ ਜ਼ਰੂਰੀ ਹੁੰਦਾ ਹੈ ਜੋ ਡਾਕਟਰ ਦੇ ਅਨੁਸਾਰ ਮਰੀਜ਼ ਨੂੰ ਇੰਜੈਕਸ਼ਨ ਜ਼ਰੀਏ ਦਿੱਤਾ ਜਾਂਦਾ ਹੈ ਭਾਰਤ ਦੇ ਸ਼ੂਗਰ ਮਰੀਜ਼ਾਂ ’ਚੋਂ 10 ਪ੍ਰਤੀਸ਼ਤ ਇਸੇ ਸ੍ਰੇਣੀ ਦੇ ਹਨ ਟਾਈਪ ਟੂ ਸ੍ਰੇਣੀ ਦੀ ਡਾਇਬਿਟੀਜ਼ ਨੂੰ ਜੀਵਨਸ਼ੈਲੀ ਤੇ ਖਾਣ-ਪੀਣ ’ਚ ਸੁਧਾਰ ਕਰਕੇ ਜਾਂ ਦਵਾਈ ਲੈ ਕੇ ਕੰਟਰੋਲ ਕੀਤਾ ਜਾ ਸਕਦਾ ਹੈ 85 ਪ੍ਰਤੀਸ਼ਤ ਮਰੀਜ਼ ਇਸ ਸ਼ੇ੍ਰਣੀ ਦੇ ਹਨ ਜੈਸਟੈਸ਼ਨਲ ਡਾਇਬਿਟੀਜ਼ ਦੀ ਤੀਜੀ ਕਿਸਮ ਹੈ ਜੋ ਗਰਭਵਤੀ ਔਰਤਾਂ ਨੂੰ ਪ੍ਰਗਟ ਹੁੰਦੀ ਹੈ ਅਤੇ ਜਣੇਪੇ ਤੋਂ ਬਾਅਦ ਦੂਰ ਹੋ ਜਾਂਦੀ ਹੈ।

ਟਾਈਪ ਵਨ ਸ੍ਰੇਣੀ ਦੀ ਸ਼ੂਗਰ ਦੇ ਮਰੀਜ਼ ਬੱਚੇ, ਕਿਸ਼ੋਰ ਜਾਂ ਨੌਜਵਾਨ ਹੁੰਦੇ ਹਨ ਜੋ ਉਨ੍ਹਾਂ ਨੂੰ ਖਾਨਦਾਨੀ ਕਾਰਨਾਂ ਨਾਲ ਹੁੰਦੀ ਹੈ ਟਾਈਪ ਟੂ ਸ਼੍ਰੇਣੀ ਦੀ ਸ਼ੂਗਰ ਦੇ ਮਰੀਜ਼ 35 ਤੋਂ 40 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਹੁੰਦੇ ਹਨ ਪ੍ਰੀਡਾਇਬਿਟਿਕ ਮਰੀਜ਼, ਟਾਈਪ ਟੂ ਦੇ ਮਰੀਜ਼ ਬਣ ਜਾਂਦੇ ਹਨ ਜਦੋਂਕਿ ਇਹੀ ਟਾਈਪ ਟੂ ਦੇ ਮਰੀਜ਼ ਲਾਪਰਵਾਹੀ ਵਰਤਦੇ ਹਨ, ਫਿਰ ਟਾਈਪ ਵਨ ’ਚ ਬਦਲ ਜਾਂਦੇ ਹਨ। ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਮੋਟਾਪਾਗ੍ਰਸਤ ਵਿਅਕਤੀ ਡਾਇਬਿਟੀਜ਼ ਟੂ ਸ੍ਰੇਣੀ ਦਾ ਮਰੀਜ਼ ਬਣ ਜਾਂਦਾ ਹੈ ਇਹ ਸਭ ਲਾਪਰਵਾਹੀ ਦੀ ਵਜ੍ਹਾ ਨਾਲ ਹੁੰਦਾ ਹੈ ਜਿਸ ਨੂੰ ਚਾਹੋ ਤਾਂ ਬੜੀ ਅਸਾਨੀ ਨਾਲ ਰੋਕਿਆ ਅਤੇ ਕਾਬੂ ’ਚ ਕੀਤਾ ਜਾ ਸਕਦਾ ਹੈ।

ਡਾਇਬਿਟੀਜ਼ ਨੂੰ ਕਾਬੂ ਕਰਨ ਤੇ ਰੋਕਣ ਦੇ ਉਪਾਅ:

  • ਹਰ ਬਿਮਾਰੀ ਨੂੰ ਰੋਕਣਾ ਅਤੇ ਕਾਬੂ ’ਚ ਕਰਨਾ ਪਹਿਲਾਂ-ਪਹਿਲਾਂ ਉਸ ਮਰੀਜ਼ ਦੇ ਵੱਸ ’ਚ ਹੁੰਦਾ ਹੈ ਪ੍ਰੀਡਾਇਬਿਟੀਜ਼ ਅਤੇ ਡਾਇਬਿਟੀਜ਼ ਵਨ, ਟੂ, ਥ੍ਰੀ ਨੂੰ ਜੀਵਨਸ਼ੈਲੀ ਅਤੇ ਖਾਣ-ਪੀਣ ਨੂੰ ਸਹੀ ਕਰਕੇ ਰੋਕਿਆ ਜਾ ਸਕਦਾ ਹੈ।
  • ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ, ਤੇਜ਼ ਚਾਲ ਚੱਲੋ ਜਾਂ ਸਾਈਕਲ ਚਲਾਓ।
  • ਵਜ਼ਨ ਜ਼ਿਆਦਾ ਹੈ ਤਾਂ ਉਸਨੂੰ ਘਟਾਓ, ਆਮ ਮਾਪ ਤੋਂ ਇਸ ਨੂੰ ਕੁਝ ਘੱਟ ਰੱਖੋ।
  • ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਨੂੰ ਕਾਬੂ ’ਚ ਰੱਖੋ।
  • ਕੋਲੈਸਟਰੋਲ ਵਾਲੇ ਖਾਣ-ਪੀਣ ਤੋਂ ਬਚੋ, ਕੋਲੈਸਟਰੋਲ ਕੰਟਰੋਲ ਰੱਖੋ।
  • ਮਿੱਠੀਆਂ ਚੀਜ਼ਾਂ ਅਤੇ ਸ਼ੂਗਰ ਵਧਾਉਣ ਵਾਲੀਆਂ ਵਸਤੂਆਂ ਘੱਟ ਤੋਂ ਘੱਟ ਲਓ।
  • ਭੋਜਨ ’ਚ ਸੂਪ, ਸਲਾਦ ਅਤੇ ਰਾਇਤਾ ਲਓ।
  • ਤਲੀਆਂ-ਭੁੱਜੀਆਂ ਚੀਜ਼ਾਂ, ਜੰਕ ਫੂਡ, ਫਾਸਟ ਫੂਡ, ਡੱਬਾ ਬੰਦ, ਬੋਤਲ ਬੰਦ ਵਸਤੂਆਂ ਦਾ ਸੇਵਨ ਨਾ ਕਰੋ ਕੋਲਡ ਡਰਿੰਕਸ ਕਦੇ ਨਾ ਪੀਓ।
  • ਇੱਕ ਵਾਰੀ ’ਚ ਜ਼ਿਆਦਾ ਭੋਜਨ ਕਦੇ ਨਾ ਖਾਓ ਜ਼ਰੂਰਤ ਦੇ ਅਨੁਸਾਰ ਭੋਜਨ ਨੂੰ ਚਾਰ ਹਿੱਸਿਆਂ ’ਚ ਵੰਡ ਕੇ 3-4 ਘੰਟੇ ਦੇ ਵਕਫ਼ੇ ’ਚ ਲਓ।
  • ਸਲਾਦ, ਸਬਜ਼ੀ ਤੇ ਰੇਸ਼ੇਦਾਰ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਖਾਓ।
  • ਵਿਹਲੇ ਬੈਠੇ ਸਮਾਂ ਨਾ ਬਿਤਾਓ ਆਲਸ ਨਾ ਕਰੋ ਕੁਝ ਨਾ ਕੁਝ ਕੰਮ ਕਰਦੇ ਰਹੋ।
  • ਪੈਦਲ ਚੱਲੋ, ਲਿਫਟ ਦੀ ਬਜਾਏ ਪੌੜੀ ਦੀ ਵਰਤੋਂ ਕਰੋ।
  • ਨਿੰਬੂ, ਸੰਤਰਾ, ਮੌਸਮੀ ਖਾਓ ਇੱਕ ਸੇਬ, ਇੱਕ ਫਾੜੀ ਪਪੀਤੇ ਤੋਂ ਜ਼ਿਆਦਾ ਨਾ ਲਓ ਪੱਕਿਆ ਕੇਲਾ, ਪੱਕਾ ਅੰਬ, ਪੱਕਿਆ ਕੱਦੂ ਨਾ ਖਾਓ।
  • ਮੈਦਾ, ਪਾਲਿਸ਼ ਚੌਲ ਜਾਂ ਉਸ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਦਲੀਆ, ਰਵਾ, ਸਾਬਤ ਅਨਾਜ, ਪੁੰਗਰੇ ਅਨਾਜ, ਦਾਲ ਵਰਤੋ।
  • ਤਣਾਅ, ਨਿਰਾਸ਼ਾ, ਆਲਸ, ਟੈਨਸ਼ਨ ਨੂੰ ਕੋਲ ਨਾ ਆਉਣ ਦਿਓ ਚੁਸਤ-ਦਰੁਸਤ, ਹੱਸਮੁੱਖ, ਉਤਸ਼ਾਹੀ, ਆਸ਼ਾਵਾਦੀ ਅਤੇ ਮਿਹਨਤੀ ਬਣੋ ਕੰਮ ਕਰਨ ਲਈ ਤਿਆਰ ਰਹੋ।
  • ਸਮੇਂ-ਸਮੇਂ ’ਤੇ ਸ਼ੂਗਰ ਦੀ ਜਾਂਚ ਕਰਾਓ ਡਾਕਟਰ ਦੇ ਸੰਪਰਕ ’ਚ ਰਹੋ ਉਨ੍ਹਾਂ ਦੇ ਨਿਰਦੇਸ਼ ਦਾ ਪਾਲਣ ਕਰੋ ਕਿਸੇ ਵੀ ਬਦਲਾਅ ਅਤੇ ਲੱਛਣ ਦੀ ਜਾਣਕਾਰੀ ਡਾਕਟਰ ਨੂੰ ਜ਼ਰੂਰ ਦਿਓ।

ਸੀਤੇਸ਼ ਕੁਮਾਰ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!