dera-sacha-sauda

ਇੱਥੇ ਦੁਨੀਆ ਦਰਸ਼ਨ ਕਰਨ ਆਇਆ ਕਰੇਗੀ | ਡੇਰਾ ਸੱਚਾ ਸੌਦਾ ਦਰਸ਼ਨਪੁਰਾ ਧਾਮ ਗੰਧੇਲੀ ਜ਼ਿਲ੍ਹਾ ਹਨੂੰਮਾਨਗੜ੍ਹ

ਰੇਤ ਦੇ ਟਿੱਲਿਆਂ ’ਚ ਵਸਿਆ ਪਿੰਡ ਗੰਧੇਲੀ ਨਵੇਂ ਖਿੜਦੇ ਫੁੱਲ ਵਾਂਗ ਰੂਹਾਨੀਅਤ ਦੀ ਖੁਸ਼ਬੂ ਬਿਖੇਰਦਾ ਪ੍ਰਤੀਤ ਹੁੰਦਾ ਹੈ ਇਹ ਪਿੰਡ ਰੰਗ-ਰੰਗੀਲੇ ਰਾਜਸਥਾਨ ਦੀ ਸ਼ਾਨ ’ਚ ਦੋ ਬਾਵਨੀ ਦੇ ਨਾਂਅ ਨਾਲ ਸ਼ੁਮਾਰ ਹੈ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨਾਂ ਨਾਲ ਇੱਥੇ ਡੇਰਾ ਸੱਚਾ ਸੌਦਾ ਦਰਸ਼ਨਪੁਰਾ ਧਾਮ ਬਣਾਇਆ ਗਿਆ ਹੈ, ਜੋ ਡੇਰਾ ਪ੍ਰੇਮੀਆਂ ਦੀ ਅਟੁੱਟ ਸ਼ਰਧਾ, ਦਿੜ੍ਹ ਵਿਸ਼ਵਾਸ ਅਤੇ ਸਹਿਨਸ਼ੀਲਤਾ ਦਾ ਪ੍ਰਤੀਕ ਹੈ ਇਸ ਦਰਬਾਰ ਦਾ ਇਤਿਹਾਸ ਬੜਾ ਹੀ ਰੋਚਕ ਹੈ, ਜੋ ਡੇਰਾ ਪ੍ਰੇਮੀਆਂ ਦੇ ਆਪਣੇ ਸਤਿਗੁਰੂ ਪ੍ਰਤੀ ਅਡੋਲਤਾ ਅਤੇ ਪੂਰਨ ਸਮਰਪਨ ਦੀ ਜੀਵਤ ਕਹਾਣੀ ਬਿਆਨ ਕਰਦਾ ਹੈ


ਸੰਨ 1957 ਦੀ ਗੱਲ ਹੈ, ਇੱਕ ਦਿਨ ਮੈਂ (ਮੁਖਤਿਆਰ ਸਿਘ), ਮੱਲ ਸਿੰਘ, ਜੋਗਿੰਦਰ ਸਿੰਘ, ਸੰਪੂਰਨ ਸਿੰਘ, ਨੱਥਾ ਸਿੰਘ, ਟਿੱਕਾ ਸਿੰਘ, ਭੈਣ ਜੰਗੀਰ ਕੌਰ, ਗੁਰਨਾਮ ਕੌਰ ਸਮੇਤ ਕਰੀਬ 15 ਜਣੇ ਡੇਰਾ ਸੱਚਾ ਸੌਦਾ ਦਰਬਾਰ ’ਚ ਪਹੁੰਚੇ ਅਤੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਚਰਨ ਕਮਲਾਂ ’ਚ ਅਰਜ਼ ਕੀਤੀ ਕਿ ਸ਼ਹਿਨਸ਼ਾਹ ਜੀ ਸਾਡੇ ਪਿੰਡ ਗੰਧੇਲੀ ’ਚ ਵੀ ਡੇਰਾ ਬਣਾਓ ਇਹ ਸੁਣ ਕੇ ਸਾਈਂ ਜੀ ਇੱਕ ਵਾਰ ਚੁੱਪੀ ਧਾਰ ਗਏ ਦੋਬਾਰਾ ਅਰਜ਼ ਕਰਨ ’ਤੇ ਫਰਮਾਇਆ- ‘ਭਈ ਸੋਚੇਂਗੇ!’ ਇਹ ਸੁਣ ਕੇ ਸਾਰੇ ਸਤਿਸੰਗੀਆਂ ਨੂੰ ਲੱਗਿਆ ਕਿ ਉਨ੍ਹਾਂ ਦੀ ਦਰਬਾਰ ਦੀ ਰੀਝ ਸ਼ਾਇਦ ਪੂਰੀ ਨਹੀਂ ਹੋਣ ਵਾਲੀ ਹੈ ਜੀਵਨ ਦੇ 102 ਬਸੰਤ ਦੇਖ ਚੁੱਕੇ ਮੁਖਤਿਆਰ ਸਿੰਘ ਇੰਸਾਂ ਦੱਸਦੇ ਹਨ

ਕਿ ਉਹ ਸਮਾਂ ਸਾਡੇ ਲਈ ਬੜਾ ਹੀ ਕਸ਼ਟਦਾਇਕ ਸੀ, ਕਿਉਂਕਿ ਸਭ ਖੁਸ਼ੀ-ਖੁਸ਼ੀ ਇਹ ਸੋਚ ਕੇ ਆਏ ਸਨ ਕਿ ਪਿੰਡ ’ਚ ਦਰਬਾਰ ਬਣਾਉਣ ਦੀ ਅਰਜ਼ ਤਾਂ ਜ਼ਰੂਰ ਮਨਜ਼ੂਰ ਹੋ ਜਾਏਗੀ ਪਰ ਉਮੀਦਾਂ ਅਨੁਸਾਰ ਅਜਿਹਾ ਕੁਝ ਨਹੀਂ ਹੋਇਆ ਕੁਝ ਦੇਰ ਬਾਅਦ ਪਿੰਡ ਦੀ ਸੰਗਤ ਦਰਬਾਰ ’ਚ ਹੀ ਇੱਕ ਸਾਇਡ ’ਚ ਜ਼ਮੀਨ ’ਤੇ ਤਿਰਪਾਲ ਵਿਛਾ ਕੇ ਬੈਠ ਗਈ ਸਭ ਦੇ ਚਿਹਰਿਆਂ ’ਤੇ ਮਾਯੂਸੀ ਇਸ ਤਰ੍ਹਾਂ ਝਲਕ ਰਹੀ ਸੀ ਜਿਵੇਂ ਪ੍ਰਾਣਾਂ ਤੋਂ ਬਿਨਾਂ ਇਹ ਸਰੀਰ ਬੇਰੰਗ ਹੋ ਜਾਂਦਾ ਹੈ ਕਈ ਸਤਿਸੰਗੀਆਂ ਦੀਆਂ ਅੱਖਾਂ ’ਚ ਤਾਂ ਹੰਝੂ ਵੀ ਵਹਿ ਰਹੇ ਸਨ ਇਹ ਪੂਰਾ ਵਾਕਿਆ ਇੱਕ ਸੇਵਾਦਾਰ ਦੂਰ ਬੈਠਿਆ ਦੇਖ ਰਿਹਾ ਸੀ ਇਹ ਦੇਖ ਕੇ ਉਸ ਦਾ ਮਨ ਵੀ ਪਸੀਜ਼ ਉੱਠਿਆ ਉਸ ਸੇਵਾਦਾਰ ਨੇ ਪੂਜਨੀਕ ਸਾਈਂ ਜੀ ਦੇ ਕੋਲ ਜਾ ਕੇ ਦੱਸਿਆ- ਸਾਈਂ ਜੀ, ਉਹ ਲੋਕ ਤਾਂ ਰੋ ਰਹੇ ਹਨ! ਇਹ ਸੁਣ ਕੇ ਸਾਈਂ ਜੀ ਨੇ ਬਚਨ ਫਰਮਾਇਆ- ‘ਅਰੇ ਕਿਆ ਮਾਰ ਪੜੀ ਹੈ

ਉਨਕੋ! ਬੁਲਾਓ ਉਨਕੋ’ ਸਾਨੂੰ ਬੁਲਾਇਆ ਗਿਆ ਪੁੱਛਿਆ- ‘ਹਾਂ ਭਈ! ਕਿਉਂ ਰੋਂਦੇ ਹੋ? ਕਿਸ ਲਈ ਰੋਂਦੇ ਹੋ?’ ਬਾਬਾ ਜੀ ਅਸੀਂ ਸਭ ਗਰੀਬ ਆਦਮੀ ਹਾਂ, ਤੁਹਾਡੇ ਹੁਕਮ ’ਤੇ ਹੀ ਉਸ ਪਿੰਡ ’ਚ ਜ਼ਮੀਨ ਖਰੀਦੀ ਹੈ, ਤੁਹਾਡੇ ਲਈ ਹੀ ਦਰਬਾਰ ਦੀ ਜਗ੍ਹਾ ਚੁਣੀ ਹੈ, ਹੁਣ ਰੋਈਏ ਨਾ ਤਾਂ ਹੋਰ ਕੀ ਕਰੀਏ? ਸਾਡੇ ਕੋਲ ਹੋਰ ਕੀ ਹੈ? ਇਹ ਸੁਣ ਕੇ ਸਾਈਂ ਜੀ ਨੇ ਫਰਮਾਇਆ- ‘ਅੱਛਾ, ਯਹ ਬਾਤ ਹੈ! ਆਪਕੋ ਦਰਸ਼ਨਪੁਰਾ ਧਾਮ ਦੇਂਗੇ ਦੁਨੀਆ ਯਹਾਂ ਦਰਸ਼ਨ ਕਰਨੇ ਆਇਆ ਕਰੇਗੀ’ ਜਦੋਂ ਸਾਈਂ ਜੀ ਨੇ ਇਹ ਬਚਨ ਕੀਤੇ ਤਾਂ ਉੱਥੇ ਮੌਜ਼ੂਦ ਕੁਝ ਸੇਵਾਦਾਰਾਂ ਨੇ ਗੰਧੇਲੀ ਦੇ ਆਸ-ਪਾਸ ਦੇ ਪਿੰਡਾਂ ’ਚ ਦਰਬਾਰ ਹੋਣ ਦੀ ਗੱਲ ਕਹਿੰਦੇ ਹੋਏ ਇੱਥੇ ਦਰਬਾਰ ਨਾ ਬਣਾਉਣ ਦੀ ਗੱਲ ਕਹੀ ਸਾਈਂ ਜੀ ਨੇ ਫਿਰ ਤੋਂ ਬਚਨ ਫਰਮਾਇਆ- ‘ਕਿੱਕਰਾਂਵਾਲੀ, ਲਾਲਪੁਰਾ ਕਹੀ ਨਹੀਂ ਜਾਏਂਗੇ, ਸੀਧਾ ਗੰਧੇਲੀ ਜਾਏਂਗੇ ਜਾਓ ਭਈ! ਡੇਰਾ ਬਣਾਓ’ ਇਹ ਸੁਣਦੇ ਹੀ ਪਿੰਡ ਦੀ ਸੰਗਤ ਖੁਸ਼ੀ ’ਚ ਛਲਾਂਗਾ ਮਾਰਨ ਲੱਗੀ ਕੋਈ ਨੱਚਣ ਲੱਗਿਆ, ਤਾਂ ਕੋਈ ਨਤਮਸਤਕ ਹੋ ਕੇ ਸਜਦਾ ਕਰਨ ਲੱਗਿਆ

ਦਰਬਾਰ ਦੀ ਮਨਜ਼ੂਰੀ ਦੀ ਖਬਰ ਲੈ ਕੇ ਅਸੀਂ ਸਾਰੇ ਖੁਸ਼ੀ-ਖੁਸ਼ੀ ਪਿੰਡ ਆ ਪਹੁੰਚੇ ਸ਼ਾਹੀ ਮਨਜ਼ੂਰੀ ਮਿਲਣ ’ਤੇ ਸੰਗਤ ਨੇ ਆਪਸੀ ਸਹਿਮਤੀ ਤੋਂ ਬਾਅਦ ਪਿੰਡ ’ਚ ਸੱਚਾ ਸੌਦਾ ਡੇਰਾ ਬਣਾਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਪਿੰਡ ’ਚ ਪਾਣੀ ਦੀ ਬੜੀ ਸਮੱਸਿਆ ਸੀ ਡੂੰਘੇ ਖੂਹ ’ਚੋਂ ਖਿੱਚ ਕੇ ਪਾਣੀ ਕੱਢਿਆ ਜਾਂਦਾ ਸੀ ਆਸ-ਪਾਸ ਦੇ ਕਈ ਕਿੱਲੋਮੀਟਰ ਏਰੀਏ ਤੱਕ ਪੱਕੀਆਂ ਇੱਟਾਂ ਨਹੀਂ ਮਿਲਦੀਆਂ ਸਨ ਉਸ ਸਮੇਂ ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਆਦਿ ਪਿੰਡ ’ਚ ਬਣੇ ਖੂਹ ’ਚੋਂ ਪਾਣੀ ਕੱਢ ਕੇ ਤੌੜਿਆਂ ਨਾਲ ਉਹ ਪਾਣੀ ਮੌਜ਼ੂਦਾ ਸਮੇਂ ’ਚ ਸਥਾਪਿਤ ਦਰਬਾਰ ਦੇ ਕੋਲ ਖੱਡੇ ’ਚ ਭਰਦੇ ਅਤੇ ਫਿਰ ਉਸ ਤੋਂ ਖੁਦ ਕੱਚੀਆਂ ਇੱਟਾਂ ਤਿਆਰ ਕਰਦੇ ਮੁਖਤਿਆਰ ਸਿੰਘ ਨੇ ਠੇਠ ਪੰਜਾਬੀ ਭਾਸ਼ਾ ’ਚ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਜਦ ਇੱਟਾਂ ਤਿਆਰ ਹੋ ਗਈਆਂ ਤਾਂ ਅੱਕ (ਵੀਰਾਨ ਜਗ੍ਹਾ ’ਤੇ ਉੱਗਣ ਵਾਲਾ ਪੌਦਾ) ਦੀਆਂ ਕੜੀਆਂ ਬਣਾਈਆਂ ਕਰੀਰ ਦੀਆਂ ਛਟੀਆਂ ਤੋੜ-ਤੋੜ ਕੇ ਲਟੇਣਾ ਤਿਆਰ ਕਰੀਆਂ

ਇਹ ਸਾਰਾ ਸਮਾਨ ਇਕੱਠਾ ਕਰਕੇ ਖਿੱਪਾਂ ਦੀ ਛੱਤ ਪਾਈ ਸੀ ਦੱਸਦੇ ਹਨ ਕਿ ਪਹਿਲੀ ਵਾਰ ’ਚ ਗੁਫਾ ਦੇ ਰੂਪ ’ਚ ਇੱਕ ਕਮਰਾ ਤਿਆਰ ਕੀਤਾ ਗਿਆ ਸੀ, ਜਿਸ ’ਚ ਇਸ ਤਰ੍ਹਾਂ ਖਿੜਕੀਆਂ ਬਣਾਈਆਂ ਕਿ ਸੰਗਤ ਦੂਰ ਤੋਂ ਵੀ ਸਾਈਂ ਜੀ ਦੇ ਦਰਸ਼ਨ ਕਰ ਸਕੇੇ ਸੰਗਤ ਦੇ ਉਤਸ਼ਾਹ ਦੇ ਚੱਲਦਿਆਂ ਇੱਟਾਂ ਬਣਾਉਣ ਤੋਂ ਲੈ ਕੇ ਗੁਫ਼ਾ ਤਿਆਰ ਕਰਨ ’ਚ ਸਿਰਫ਼ 12 ਦਿਨ ਹੀ ਲੱਗੇ ਉੱਧਰ ਸੰਗਤ ਬਹੁਤ ਖੁਸ਼ ਹੋਈ ਕਿ ਆਪਣਾ ਡੇਰਾ ਬਣ ਕੇ ਤਿਆਰ ਹੋ ਗਿਆ ਹੈ

Table of Contents

ਭਈ! ਅਬ ਤੋ ਫੇਰ ਪੜ ਗਿਆ, ਦੂਸਰੀ ਬਾੱਡੀ ਮੇਂ ਹੀ ਆਏਂਗੇ

ਡੇਰਾ ਬਣਾਉਣ ਦੇ ਅਗਲੇ ਦਿਨ ਪਿੰਡ ਦੀ ਸੰਗਤ ਸਰਸਾ ਦਰਬਾਰ ’ਚ ਪਹੁੰਚ ਗਈ ਦੁਪਹਿਰ ਢਲਣ ਹੀ ਵਾਲੀ ਸੀ ਸਾਈਂ ਜੀ ਦਰਬਾਰ ਦੇ ਦੂਜੀ ਸਾਇਡ ’ਚ ਬਣੇ ਕੱਚੇ ਰਸਤੇ ’ਤੇ ਖੜ੍ਹੇ ਸਨ ਸੰਗਤ ਨੂੰ ਦੇਖਦੇ ਹੀ ਪੁੱਛਿਆ- ‘ਹਾਂ ਭਈ ਬੋਲੋ, ਕਿਆ ਹੂਆ?’ ਸੇਵਾਦਾਰਾਂ ਨੇ ਦਬੀ ਜਿਹੀ ਆਵਾਜ਼ ’ਚ ਅਰਜ਼ ਕੀਤੀ ਕਿ ਬਾਬਾ ਜੀ, ਆਪ ਜੀ ਨੇ ਹੁਕਮ ਕੀਤਾ ਸੀ ਦਰਬਾਰ ਬਣਾਉਣ ਦਾ, ਅਸੀਂ ਦਰਬਾਰ ਬਣਾ ਦਿੱਤਾ ਹੈ ਜੀ ਆਪ ਜੀ ਚਰਨ ਟਿਕਾਓ ਜੀ ਇਹ ਸੁਣਦੇ ਹੀ ਸਾਈਂ ਜੀ ਨੇ ਸਖ਼ਤ ਆਵਾਜ਼ ’ਚ ਫਰਮਾਇਆ- ‘ਹਹਹਹਹਹ! ਐਸਾ ਕੈਸੇ ਹੋ ਸਕਤਾ ਹੈ! ਹਮੇਂ ਸਾਥ ਲੈ ਜਾਣੇ ਕੇ ਲੀਏ ਐਸਾ ਕਹਿ ਰਹੇ ਹੋ! 12 ਦਿਨੋਂ ਮੇਂ ਕੈਸੇ ਬਣਾ ਦੀਆ! ਤੁਮ ਝੂਠ ਬੋਲ ਰਹੇ ਹੋ ਅਰੇ ਧੰਨਾ, ਓ ਢੋਲਾ ਢੋਲ ਵਾਲਾ, ਚੱਲ ਮਸਤਾਨਿਆਂ, ਜਾਓ ਉਨਕੇ ਪਤਾ ਕਰਕੇ ਆਓ ਕਿ ਯੇ ਸੱਚ ਬੋਲ ਰਹੇ ਹੈਂ ਜਾਂ ਝੂਠ!’ ਉਸ ਸਮੇਂ ਚਾਰ ਜਣੇ ਦਰਬਾਰ ਤੋਂ ਇੱਥੇ ਆਏ ਇਨ੍ਹਾਂ ਸੇਵਾਦਾਰਾਂ ਨੇ ਢੋਲ ਦੀ ਥਾਪ ’ਤੇ ਪੂਰੇ ਪਿੰਡ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਗੂੰਜਾ ਦਿੱਤਾ ਪਿੰਡ ਵਾਲਿਆਂ ਨੂੰ ਦੱਸਿਆ ਗਿਆ ਕਿ ਇੱਥੇ ਡੇਰਾ ਸੱਚਾ ਸੌਦਾ ਦਾ ਦਰਬਾਰ ਬਣ ਰਿਹਾ ਹੈ

ਬਾਅਦ ’ਚ ਇਹ ਸੇਵਾਦਾਰ ਜਿਵੇਂ ਹੀ ਵਾਪਸ ਸਰਸਾ ਦਰਬਾਰ ਪਹੁੰਚੇ ਤਾਂ ਪੂਜਨੀਕ ਸਾਈਂ ਜੀ ਮਜਲਿਸ ’ਚ ਬਿਰਾਜਮਾਨ ਸਨ ‘ਬੋੋਲੋ ਭਈ! ਕਿਆ ਹੂਆ? ਬਾਬਾ ਜੀ, ਡੇਰਾ ਬਣ ਗਿਆ ਹੈ ਜੀ ‘ਅੱਛਾ ਭਾਈ! ਯੇ ਤੋ ਕਮਾਲ ਹੋ ਗਿਆ! ਇਤਨੇ ਕਮ ਦਿਨੋਂ ਮੇਂ ਡੇਰਾ ਬਣਾ ਦੀਆ!’ ਸਾਈਂ ਜੀ ਬਹੁਤ ਖੁਸ਼ ਹੋਏ ਅਤੇ ਇੱਕ ਸੇਵਾਦਾਰ ਦਾ ਨਾਂਅ ਲੈਂਦੇ ਫਰਮਾਇਆ- ‘ਅਰੇ ਧੁੱਕੜ, ਚੱਲ ਗੱਡੀ ਨਿਕਾਲ, ਸੀਧੇ ਗੰਧੇਲੀ ਚਲੇੇਂਗੇ’ ਸੇਵਾਦਾਰ ਨੇ ਜੀਪ ਕੱਢ ਲਈ, ਪਰ ਫਿਰ ਸਾਈਂ ਜੀ ਨੇ ਅਚਾਨਕ ਮਨ੍ਹਾ ਕਰ ਦਿੱਤਾ ਪਿੰਡ ਦੇ ਸੇਵਾਦਾਰਾਂ ਨੇ ਕਈ ਵਾਰ ਸਾਈਂ ਜੀ ਦੇ ਚਰਨਾਂ ’ਚ ਪਿੰਡ ਪਧਾਰਨ ਦੀ ਅਰਜ਼ ਕੀਤੀ ਪਰ ਹਰ ਵਾਰ ਟਾਲ ਦਿੰਦੇ ਦੱਸਦੇ ਹਨ ਕਿ ਜਦੋਂ 1960 ’ਚ ਪਿੰਡ ਦੇ ਮੌਜਿਜ਼ ਲੋਕਾਂ ਨੇ ਦਰਬਾਰ ’ਚ ਆ ਕੇ ਫਿਰ ਤੋਂ ਅਰਜ਼ ਕੀਤੀ ਤਾਂ ਸ਼ਹਿਨਸ਼ਾਹ ਜੀ ਨੇ ਅਸਵੀਕਾਰ ਦੇ ਰੂਪ ’ਚ ਗਰਦਨ ਹਿਲਾਉਂਦੇ ਹੋਏ ਫਰਮਾਇਆ- ‘ਭਈ! ਅਬ ਤੋ ਫੇਰ ਪੜ ਗਿਆ, ਦੂਸਰੀ ਬਾੱਡੀ ਮੇਂ ਹੀ ਆਏਂਗੇ’

13 ਸਾਲਾਂ ਬਾਅਦ ਪਿੰਡ ਨੂੰ ਮਿਲਿਆ ਰੂਹਾਨੀ ਸਨੇਹ

ਸੰਗਤ ਵੱਲੋਂ ਸਰਵ-ਸੰਮਤੀ ਨਾਲ ਵਿਚਾਰ-ਵਟਾਂਦਰਾ ਕਰਕੇ ਪਿੰਡ ’ਚ ਸਰਕਾਰੀ ਸਾਂਝੀ ਜਗ੍ਹਾ ’ਤੇ ਡੇਰਾ ਬਣਾਇਆ ਗਿਆ ਸੀ ਇਹ ਜ਼ਮੀਨ ਉੁਸ ਸਮੇਂ ਆਬਾਦੀ ’ਚ ਸੀ ਸਭ ਤੋਂ ਪਹਿਲਾਂ ਤੇਰਾਵਾਸ ਤਿਆਰ ਕੀਤਾ ਗਿਆ ਰੌਸ਼ਨਦਾਨਨੁੰਮਾ ਇਹ ਕਮਰਾ ਬਹੁਤ ਹੀ ਸੁੰਦਰ ਸੀ ਬਾਅਦ ’ਚ ਦੋ ਹੋਰ ਕਮਰੇ ਬਣਾਏ ਗਏ ਇਸ ਤੋਂ ਬਾਅਦ ਕਰੀਬ ਦੋ ਬੀਘਾ ਏਰੀਆ ਨੂੰ ਕੰਡੇਦਾਰ ਝਾੜੀਆਂ ਦੀ ਵਾੜ ਨਾਲ ਕਵਰ ਕੀਤਾ ਗਿਆ ਭਾਵ ਚਾਰਦੀਵਾਰੀ ਦੇ ਰੂਪ ’ਚ ਝਾੜੀਆਂ ਦਾ ਇਸਤੇਮਾਲ ਕੀਤਾ ਗਿਆ ਤਾਂ ਕਿ ਖੁੱਲ੍ਹੇ ’ਚ ਘੁੰਮਣ ਵਾਲੇ ਖ਼ਤਰਨਾਕ ਜਾਨਵਰ ਅੰਦਰ ਨਾ ਆ ਸਕਣ ਸ਼ੁਰੂਆਤੀ ਪੜਾਅ ’ਚ ਕੱਚੀਆਂ ਇੱਟਾਂ ਨਾਲ ਤੇਰਾਵਾਸ ਦਾ ਨਿਰਮਾਣ ਕੀਤਾ ਗਿਆ ਸੀ ਡੇਰਾ ਬਣਨ ਦੇ ਕਰੀਬ 13 ਸਾਲਾਂ ਬਾਅਦ ਸੰਨ 1970 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਹਿਲੀ ਵਾਰ ਪਿੰਡ ’ਚ ਚਰਨ ਟਿਕਾਏ ਪੂਜਨੀਕ ਪਰਮ ਪਿਤਾ ਜੀ ਦੇ ਪਾਵਨ ਚਰਨਾਂ ਦੀ ਛੋਹ ਨਾਲ ਮੰਨੋ ਵਰਿ੍ਹਆਂ ਤੋਂ ਪਿਆਸੀ ਪਿੰਡ ਦੀ ਫਿਜ਼ਾ ਖੁਸ਼ੀ ਨਾਲ ਖਿੜ ਉੱਠੀ ਆਪਣੇ ਮੁਰਸ਼ਿਦ ਨੂੰ ਅੱਖਾਂ ਦੇ ਸਾਹਮਣੇ ਪਾ ਕੇ ਸੰਗਤ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੀ ਸੀ ਦੱਸ ਦਈਏ ਕਿ ਪੂਜਨੀਕ ਪਰਮ ਪਿਤਾ ਜੀ ਸਰਸਾ ਦਰਬਾਰ ਤੋਂ ਸਿੱਧਾ ਪਿੰਡ ’ਚ ਪਧਾਰੇ ਸਨ ਸਾਈਂ ਜੀ ਦੇ ਬਚਨ ਅਨੁਸਾਰ ਰਸਤੇ ’ਚ ਕਿਤੇ ਨਹੀਂ ਰੁਕੇ, ਸਿੱਧਾ ਗੰਧੇਲੀ ਹੀ ਆਏ ਸਨ

ਪੂਜਨੀਕ ਪਰਮ ਪਿਤਾ ਜੀ ਨੇ ਇਸ ਦੌਰਾਨ ਡੇਰੇ ਦਾ ਨਵੀਨੀਕਰਨ ਕਰਵਾਉਂਦੇ ਹੋਏ ਤੇਰਾਵਾਸ ਸਮੇਤ ਹੋਰ ਕਮਰਿਆਂ ਨੂੰ ਪੱਕਾ ਬਣਾਉਣ ਦਾ ਹੁਕਮ ਦਿੱਤਾ ਅਤੇ ਫਿਰ ਤੋਂ ਕਰੀਬ 13 ਸਾਲਾਂ ਬਾਅਦ ਭਾਵ ਸੰਨ 1983 ’ਚ ਜਦੋਂ ਪੂਜਨੀਕ ਪਰਮ ਪਿਤਾ ਜੀ ਦੋਬਾਰਾ ਇੱਥੇ ਪਧਾਰੇ ਤਾਂ ਆਸ਼ਰਮ ਦੀ ਸੁੰਦਰਤਾ ਆਪਣੇ ਜ਼ੌਬਨ ’ਤੇ ਸੀ ਤੀਜੀ ਰੂਹਾਨੀ ਤਾਕਤ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰੇ ਦਾ ਵਿਸਥਾਰ ਬੜੀ ਤੇਜ ਗਤੀ ਨਾਲ ਹੋਇਆ ਪੂਜਨੀਕ ਹਜ਼ੂਰ ਪਿਤਾ ਜੀ ਹੁਣ ਤੱਕ ਚਾਰ ਵਾਰ ਪਿੰਡ ’ਚ ਪਧਾਰ ਚੁੱਕੇ ਹਨ ਅਤੇ ਹਰ ਵਾਰ ਪਿੰਡ ਵਾਲਿਆਂ ਅਤੇ ਆਸ-ਪਾਸ ਦੀ ਸੰਗਤ ਨੂੰ ਆਪਣੇ ਅਸੀਮ ਪਿਆਰ ਨਾਲ ਨਵਾਜ਼ਦੇ ਰਹੇ ਹਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਰਬਾਰ ਦੀ ਚਾਰਦੀਵਾਰੀ ਨੂੰ ਕੰਡੇਦਾਰ ਝਾੜੀਆਂ ਦੀ ਬਜਾਇ ਪੱਕੀਆਂ ਇੱਟਾਂ ਨਾਲ ਤਿਆਰ ਕਰਵਾ ਕੇ ਉਸ ’ਤੇ ਬਹੁਤ ਹੀ ਖੂਬਸੂਰਤ ਅਤੇ ਪ੍ਰੇਰਨਾਦਾਈ ਆਕ੍ਰਿਤੀਆਂ ਨੂੰ ਤਿਆਰ ਕਰਵਾਇਆ, ਜੋ ਅੱਜ ਵੀ ਹਰ ਲੰਘਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ ਸੰਗਤ ਦੀ ਸੁਵਿਧਾ ਲਈ ਦਰਜ਼ਨਾਂ ਕਮਰਿਆਂ ਦਾ ਨਿਰਮਾਣ ਵੀ ਕਰਵਾਇਆ ਦੂਜੇ ਪਾਸੇ ਸੇਵਾਦਾਰਾਂ ਨੂੰ ਖੇਤੀ ਦੇ ਬਹੁਮੁੱਲੇ ਟਿਪਸ ਵੀ ਸਿਖਾਏ ਹਨ, ਜਿਸ ਤੋਂ ਭਰਪੂਰ ਆਮਦਨੀ ਲੈ ਕੇ ਲੋਕਹਿੱਤ ਦੇ ਕੰਮ ਕੀਤੇ ਜਾਂਦੇ ਹਨ

‘ਪਾਣੀ ਤਾਂ ਪੁਲਾਂ ਹੇਠ ਦੀ ਹੀ ਲੰਘਦਾ ਹੈ’

ਪਿੰਡ ’ਚ ਡੇਰਾ ਬਣਨ ਦੇ ਕਰੀਬ 13 ਸਾਲਾਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੰਨ 1970 ’ਚ ਪਹਿਲੀ ਵਾਰ ਪਧਾਰੇ ਤਾਂ ਪਿੰਡ ਦੇ ਆਂਚਲ ਦੀ ਫਿਜ਼ਾ ਰੂਹਾਨੀਅਤ ਦੀ ਖੁਸ਼ਬੂ ਨਾਲ ਮਹਿਕ ਉੱਠੀ ਦੱਸਦੇ ਹਨ ਕਿ ਉਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਜੀਪ ’ਚ ਸਵਾਰ ਹੋ ਕੇ ਆਏ ਸਨ ਉਨ੍ਹਾਂ ਦਿਨਾਂ ’ਚ ਪਿੰਡ ’ਚ ਨਹਿਰ ਵੀ ਆ ਚੁੱਕੀ ਸੀ ਅਤੇ ਨਹਿਰ ਦੇ ਨਾਲ-ਨਾਲ ਕੱਚਾ ਰਸਤਾ ਪਿੰਡ ਤੱਕ ਆਉਂਦਾ ਸੀ ਸੇਵਾਦਾਰਾਂ ਨੇ ਉਸ ਰਸਤੇ ’ਤੇ ਪਾਣੀ ਦਾ ਛਿੜਕਾਅ ਕਰਕੇ ਉਸ ਨੂੰ ਪੱਕਾ ਬਣਾ ਦਿੱਤਾ ਸੀ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਦੀ ਅਣਥੱਕ ਮਿਹਨਤ ਦੀ ਵਾਹਾਵਾਹੀ ਕਰਦੇ ਹੋਏ ਫਰਮਾਇਆ- ‘ਭਈ ਇਹ ਰਾਹ ਤਾਂ ਸੜਕ ਵਾਂਗ ਬਣਾ ਦਿੱਤਾ, ਵਾਹ ਭਈ’ ਪੂਜਨੀਕ ਪਰਮ ਪਿਤਾ ਜੀ ਜਿਉਂ ਹੀ ਪਿੰਡ ’ਚ ਦਾਖਲ ਹੋਏ, ਮੰਨੋ ਪੂਰਾ ਪਿੰਡ ਹੀ ਖੁਸ਼ੀ ਨਾਲ ਝੂਮ ਉੱਠਿਆ ਸੀ ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਜਦੋਂ ਪਹਿਲੀ ਵਾਰ ਪਿੰਡ ’ਚ ਆਏ ਤਾਂ ਇੱਥੇ ਰਾਤ ਨੂੰ ਠਹਿਰਾਅ ਵੀ ਕੀਤਾ ਸੀ

ਹਾਲਾਂਕਿ ਉਸ ਦਿਨ ਸਤਿਸੰਗ ਨਹੀਂ ਹੋਇਆ, ਪਰ ਪੂਜਨੀਕ ਪਰਮ ਪਿਤਾ ਜੀ ਨੇ ਮੌਜ਼ੂਦਾ ਦਰਸ਼ਨਪੁਰਾ ਧਾਮ ਸਾਹਮਣੇ ਖਾਲੀ ਪਏ ਤਾਲ ’ਚ ਤੰਬੂ ਲਾ ਕੇ ਲੋਕਾਂ ਨੂੰ ਨਾਮਦਾਨ ਦਿੱਤਾ ਸੀ ਇਸ ਦੇ ਠੀਕ ਕਰੀਬ 13 ਸਾਲਾਂ ਬਾਅਦ ਪੂਜਨੀਕ ਪਰਮ ਪਿਤਾ ਜੀ ਫਿਰ ਸੰਨ 1983 ’ਚ ਪਿੰਡ ’ਚ ਦੁਬਾਰਾ ਪਧਾਰੇ ਉਸ ਦਿਨ ਸਕੂਲ ਦੇ ਗਰਾਊਂਡ ਵਿੱਚ ਵੱਡਾ ਸਤਿਸੰਗ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ਤੋਂ ਪਹਿਲਾਂ ਕੁਝ ਸੇਵਾਦਾਰਾਂ ਨੂੰ ਹੁਕਮ ਫਰਮਾਇਆ, ‘ਭਈ! ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਦੇ ਪੁਰਾਣੇ ਸਤਿਸੰਗੀਆਂ ਨੂੰ ਬੁਲਾ ਕੇ ਲੈ ਆਓ’ ਸੇਵਾਦਾਰਾਂ ਨੇ ਸ਼ਹਿਨਸ਼ਾਹ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਉਨ੍ਹਾਂ ਨੇ ਪਿੰਡ ’ਚ ਜਾ ਕੇ ਸਾਰੇ ਪੁਰਾਣੇ ਸਤਿਸੰਗੀਆਂ ਨੂੰ ਪਿਤਾ ਜੀ ਦੇ ਬਚਨ ਸੁਣਾਏ ਅਤੇ ਡੇਰੇ ’ਚ ਆਉਣ ਦਾ ਸੱਦਾ ਦਿੱਤਾ ਪਰ ਕੋਈ ਵੀ ਪੁਰਾਣਾ ਸਤਿਸੰਗੀ ਨਹੀਂ ਆਇਆ ਇਸ ’ਤੇ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਏ, ‘ਭਈ! ਪਾਣੀ ਤਾਂ ਪੁਲਾਂ ਹੇਠ ਦੀ ਹੀ ਲੰਘਦਾ ਹੈ ਇਸ ਲਈ ਸਭ ਨੂੰ ਬੇਪਰਵਾਹ ਜੀ ਦੀ ਸ਼ਰਨ ਵਿੱਚ ਆਉਣਾ ਹੀ ਪਵੇਗਾ’ ਪਿੰਡ ਦੇ ਸਕੂਲ ’ਚ ਸਤਿਸੰਗ ਹੋਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਪਿੰਡ ਦੀ ਸਾਰੀ ਸਾਧ-ਸੰਗਤ ਸਤਿਸੰਗ ’ਚ ਆਉਣ ਲੱਗ ਗਈ ਦੇਖਦੇ ਹੀ ਦੇਖਦੇ ਸਾਧ-ਸੰਗਤ ਨਾਲ ਪੰਡਾਲ ਭਰ ਗਿਆ ਅਤੇ ਪਿਤਾ ਜੀ ਦੇ ਫਰਮਾਏ ਹੋਏ ਬਚਨ ਪੂਰੇ ਹੋ ਗਏ ਸਾਈਂ ਜੀ ਦੇ ਸਮੇਂ ਦੇ ਸਾਰੇ ਪੁਰਾਣੇ ਸਤਿਸੰਗੀ ਵੀ ਸਤਿਸੰਗ ’ਚ ਆ ਪਹੁੰਚੇ ਸਨ ਭਾਵ ਪਾਣੀ ਪੁਲਾਂ ਹੇਠ ਦੀ ਲੰਘ ਗਿਆ

ਉਨ੍ਹਾਂ ਦਿਨਾਂ ’ਚ ਖੇਤਾਂ ’ਚ ਛੋਲਿਆਂ ਦੀ ਖੇਤੀ ਪੱਕ ਕੇ ਤਿਆਰ ਹੋ ਚੁੱਕੀ ਸੀ ਪੂਜਨੀਕ ਪਰਮ ਪਿਤਾ ਜੀ ਨੇ ਸੰਗਤ ਨੂੰ ਫਰਮਾਇਆ ਕਿ ‘ਭਈ ਅੱਜ ਤੁਹਾਨੂੰ ਪੰਜਾਬ ਦੀ ਮਸ਼ਹੂਰ ਸਬਜ਼ੀ ਖਿਲਾਵਾਂਗੇ’ ਸੰਗਤ ਨੂੰ ਛੋਲਿਆਂ ਦੇ ਕੱਚੇ ਦਾਨੇ ਕੱਢਣ ਦਾ ਹੁਕਮ ਹੋਇਆ ਅਤੇ ਬਾਅਦ ’ਚ ਉਸ ਦਾ ਦਾਲਾ ਤਿਆਰ ਕੀਤਾ ਗਿਆ ਉਸ ਦਿਨ ਸਤਿਸੰਗ ’ਚ 600 ਜਣਿਆਂ ਨੇ ਨਾਮ-ਸ਼ਬਦ ਗ੍ਰਹਿਣ ਕੀਤਾ ਸੀ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਇਸ ਸਤਿਸੰਗ ਤੋਂ ਕੁਝ ਦਿਨ ਪਹਿਲਾਂ ਰਾਵਤਸਰ ’ਚ ਵੀ ਸਤਿਸੰਗ ਕੀਤਾ ਸੀ, ਜਿਸ ’ਚ 700 ਜਣਿਆਂ ਨੇ ਗੁਰੂਮੰਤਰ ਲਿਆ ਸੀ ਉਸ ਸਮੇਂ ’ਚ ਏਨੀ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠਿਆਂ ਨਾਮ ਲੈਣਾ ਵੀ ਬਹੁਤ ਵੱਡੀ ਗੱਲ ਸੀ

ਰਸਤਾ ਤਾਂ ਦੂਜੇ ਪਾਸੇ ਹੈ ਅਤੇ ਤੁਸੀਂ ਗੇਟ ਇੱਧਰ ਬਣਵਾ ਰਹੇ ਹੋ!

ਸੰਤ ਤਾਂ ਯੁਗਦ੍ਰਿਸ਼ਟਾ ਹੁੰਦੇ ਹਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੀ ਹਰ ਬਾਰੀਕੀ ਦਾ ਅਹਿਸਾਸ ਹੁੰਦਾ ਹੈ ਉਨ੍ਹਾਂ ਦੇ ਹਰ ਬਚਨ, ਕਰਮ ’ਚ ਆਉਣ ਵਾਲੇ ਭਵਿੱਖ ਦੀ ਤਸਵੀਰ ਛੁਪੀ ਹੁੰਦੀ ਹੈ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ਼ਾਹ ਮਸਤਾਨਾ ਜੀ ਧਾਮ ਬਣਾਉਣ ਦੀ ਸੇਵਾ ਚੱਲ ਰਹੀ ਸੀ ਮੁਖਤਿਆਰ ਸਿੰਘ ਦੱਸਦੇ ਹਨ ਕਿ ਜਦੋਂ ਸਾਈ ਬੇਪਰਵਾਹ ਜੀ ਨੇ ਬਿਆਸ ਡੇਰੇ ਤੋਂ ਆ ਕੇ ਇੱਕ ਮਹੀਨੇ ਤੱਕ ਸਖਤ ਤਪੱਸਿਆ ਤੋਂ ਬਾਅਦ ਬਚਨ ਫਰਮਾਇਆ ਕਿ ਅਪਣਾ ਡੇਰਾ ਬਣਾਏਂਗੇ ਇਸ ’ਤੇ ਸ਼ਹਿਰ ਦੇ ਸੇਠ-ਸਾਹੂਕਾਰਾਂ ਨੇ ਮੁਫ਼ਤ ਜ਼ਮੀਨ ਦੇਣ ਦੀ ਗੱਲ ਕਹੀ ਪਰ ਸਾਈਂ ਜੀ ਨੇ ਫਰਮਾਇਆ- ‘ਵਰੀ ਨਹੀਂ! ਜ਼ਮੀਨ ਮੁੱਲ (ਖਰੀਦੇਂਗੇ) ਲੇਂਗੇ, ਫਿਰ ਡੇਰਾ ਬਣਾਏਂਗੇ’ ਉਸ ਤੋਂ ਬਾਅਦ ਇਹ ਜ਼ਮੀਨ ਖਰੀਦੀ ਗਈ, ਜਿੱੱਥੇ ਅੱਜ ਸ਼ਾਹ ਮਸਤਾਨਾ ਜੀ ਧਾਮ ਬਣਿਆ ਹੋਇਆ ਹੈ ਉਹ ਦੱਸਦੇ ਹਨ ਕਿ ਡੇਰਾ ਬਣਾਉਣ ਦੀ ਸੇਵਾ ਬੜੀ ਜ਼ੋਰਾਂ ’ਤੇ ਚੱਲ ਰਹੀ ਸੀ

ਦਰਬਾਰ ਦਾ ਮੁੱਖ ਦਰਵਾਜ਼ਾ ਬਣਾਉਣ ਦੀ ਗੱਲ ਆਈ ਤਾਂ ਸਾਈਂ ਜੀ ਨੇ ਹੁਕਮ ਫਰਮਾਇਆ ਕਿ ‘ਭਈ ਡੇਰੇ ਕਾ ਮੁੱਖ ਦਰਵਾਜ਼ਾ ਪੱਛਮ ਦਿਸ਼ਾ ਕੀ ਅੋਰ ਬਣਾਓ’ ਤਾਂ ਸੇਠ ਸਾਹੂਕਾਰ ਤੇ ਸੇਵਾਦਾਰ ਇਹ ਸੁਣ ਕੇ ਹੈਰਾਨ ਹੋਏ ਕਿ ਰਸਤਾ ਤਾਂ ਪੂਰਬ ਦਿਸ਼ਾ ’ਚ ਹੈ ਅਤੇ ਮੁੱਖ ਗੇਟ ਪੱਛਮ ਦਿਸ਼ਾ ਵੱਲ ਬਣਾਉਣ ਦੀ ਗੱਲ ਹੋ ਰਹੀ ਹੈ ਉਨ੍ਹਾਂ ਦਿਨਾਂ ’ਚ ਦਰਬਾਰ ਦੀ ਪੂਰਬ ਦਿਸ਼ਾ ਤੋਂ ਕੱਚਾ ਰਸਤਾ ਲੰਘਦਾ ਸੀ ਉਸ ਸਮੇਂ ਸੜਕ ਆਦਿ ਲਈ ਕੋਈ ਹੋਰ ਮਾਰਗ ਨਹੀਂ ਸੀ ਲੋਕ ਇਸ ਰਸਤੇ ਤੋਂ ਆਵਾਜਾਈ ਕਰਦੇ ਸਨ ਜਦੋਂ ਸੇਵਾਦਾਰਾਂ ਅਤੇ ਸੇਠ ਸਾਹੂਕਾਰਾਂ ਨੇ ਅਰਜ਼ ਕੀਤੀ ਕਿ ਬਾਬਾ ਜੀ, ਰਸਤਾ ਦੂਜੀ ਸਾਇਡ ’ਚ ਹੈ ਅਤੇ ਆਪ ਗੇਟ ਇੱਧਰ ਬਣਵਾ ਰਹੇ ਹੋ! ਸਾਈਂ ਜੀ ਨੇ ਫਰਮਾਇਆ-‘ਭਈ ਤੁਮ੍ਹਾਰੇ ਕੋ ਕਿਆ ਪਤਾ!’ ਬਾਅਦ ’ਚ ਸ਼ਾਹੀ ਹੁਕਮ ਅਨੁਸਾਰ, ਗੇਟ ਤਿਆਰ ਹੋ ਗਿਆ ਕੁਝ ਸਮਾਂ ਹੀ ਲੰਘਿਆ, ਇੱਕ ਟੀਮ ਸਰਵੇ ਲਈ ਆ ਗਈ ਦੱਸਦੇ ਹਨ ਕਿ 7 ਦਿਨਾਂ ਤੱਕ ਸਰਵੇ ਹੁੰਦਾ ਰਿਹਾ ਅਤੇ ਫਿਰ ਤੈਅ ਹੋਇਆ ਕਿ ਸੜਕ ਡੇਰੇ ਦੀ ਪੱਛਮ ਦਿਸ਼ਾ ਤੋਂ ਬਣਾਈ ਜਾਏਗੀ ਤੇ ਮੁੱਖ ਦੁਆਰ ਦੇ ਸਾਹਮਣੇ ਤੋਂ ਗੁਜ਼ਰੇਗੀ ਪੂਜਨੀਕ ਸਾਈਂ ਜੀ ਨੇ ਤਾਂ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਸੜਕ ਇੱਥੋਂ ਹੀ ਬਣੇਗੀ, ਪਰ ਇਨਸਾਨ ਦੀ ਬੁੱਧੀ-ਵਿਵੇਕ ’ਚ ਇਹ ਗੱਲ ਬਾਅਦ ’ਚ ਆਈ

‘ਹਮੇਸ਼ਾ ਹੱਕ-ਹਲਾਲ ਦੀ ਕਮਾਈ ਕਰਕੇ ਖਾਣਾ’

ਬਜ਼ੁਰਗ ਸਤਿਸੰਗੀ ਮੁਖਤਿਆਰ ਸਿੰਘ ਇੰਸਾਂ ਦੱਸਦੇ ਹਨ ਕਿ ਦੇਸ਼ ਦੀ ਵੰਡ ਸਮੇਂ ਸਾਡਾ ਪਰਿਵਾਰ ਪੰਜਾਬ ਤੋਂ ਰਾਮਪੁਰ ਥੇੜੀ (ਸਰਸਾ) ’ਚ ਆਇਆ ਉਨ੍ਹਾਂ ਦਿਨਾਂ ’ਚ ਪਿੰਡ ਦੇ ਹੀ ਇੱਕ ਸਤਿਸੰਗੀ ਨੇ ਸਾਨੂੰ ਕਿਹਾ ਕਿ ਆਓ ਤੁਹਾਨੂੰ ਪੂਜਨੀਕ ਮਸਤਾਨਾ ਜੀ ਦਾ ਸੱਚਾ ਸੌਦਾ ਦਿਖਾ ਕੇ ਲਿਆਉਂਦੇ ਹਨ ਮੈਨੂੰ ਯਾਦ ਹੈ, ਉਸ ਦਿਨ ਅਸੀਂ ਤਿੰਨ ਜਣੇ ਉਸ ਸਤਿਸੰਗੀ ਭਾਈ ਦੇ ਨਾਲ ਸ਼ਾਮ ਨੂੰ ਡੇਰਾ ਸੱਚਾ ਸੌਦਾ ਆ ਪਹੁੰਚੇ ਉਸ ਰਾਤ ਕਰੀਬ 3 ਵਜੇ ਤੱਕ ਸਾਈਂ ਮਸਤਾਨਾ ਜੀ ਮਹਾਰਾਜ ਇਕਾਂਤਵਾਸ ’ਚ ਰਹੇ ਫਿਰ ਤੇਰਾਵਾਸ ਤੋਂ ਬਾਹਰ ਆਏ ਅਤੇ ਸੰਗਤ ਨੂੰ ਦਰਸ਼ਨ ਦਿੱਤੇ ਸਾਈਂ ਜੀ ਨੇ ਸਾਨੂੰ ਗੁਰੂਮੰਤਰ ਵੀ ਦਿੱਤਾ ਅਤੇ ਬਚਨ ਫਰਮਾਇਆ ਕਿ ‘ਭਈ ਜੀਵਨ ਮੇਂ ਕਭੀ ਮਾਂਗ ਕਰ ਨਹੀਂ ਖਾਣਾ ਹੈ,

ਹਮੇਸ਼ਾ ਹੱਕ-ਹਲਾਲ ਕੀ ਕਮਾਈ ਕਰਕੇ ਹੀ ਆਗੇ ਬੜ੍ਹਨਾ ਹੈ’ ਇਨ੍ਹਾਂ ਬਚਨਾਂ ਨੂੰ ਮੈਂ ਜੀਵਨ ਦਾ ਉਦੇਸ਼ ਬਣਾ ਲਿਆ ਇਸ ਤੋਂ ਕੁਝ ਸਾਲਾਂ ਬਾਅਦ, ਸੰਨ 1956 ’ਚ ਹੀ ਸਾਡੇ ਕਈ ਪਰਿਵਾਰ ਗੰਧੇਲੀ ਪਿੰਡ ’ਚ ਆ ਗਏ ਸਨ ਉਸ ਦੌਰਾਨ ਠਾਕੁਰ ਬਲਵਿੰਦਰ ਸਿੰਘ ਨਾਮਕ ਵਿਅਕਤੀ ਤੋਂ ਦੋ ਹਜ਼ਾਰ ਬੀਘਾ ਜ਼ਮੀਨ ਖਰੀਦੀ ਸੀ ਉਨ੍ਹਾਂ ਦਿਨਾਂ ’ਚ ਇੱਥੋਂ ਦੇ ਖੇਤਾਂ ’ਚ ਸਿੰਚਾਈ ਤਾਂ ਦੂਰ, ਪੀਣ ਦੇ ਪਾਣੀ ਦੇ ਲਾਲੇ ਪਏ ਹੋਏ ਸਨ ਇਹ ਦੇਖ ਕੇ ਕਈ ਪਰਿਵਾਰ ਤਾਂ ਉੱਖੜ ਗਏ ਕਿ ਅਜਿਹੇ ਏਰੀਏ ’ਚ ਰਹਿ ਕੇ ਕੀ ਕਰਾਂਗੇ? ਇੱਥੇ ਤਾਂ ਭੁੱਖੇ ਮਰ ਜਾਵਾਂਗੇ! ਇਹ ਸੋਚ ਕੇ ਕੁਝ ਪਰਿਵਾਰ ਵਾਪਸ ਚਲੇ ਗਏ ਪਰ ਸਾਨੂੰ ਵਿਸ਼ਵਾਸ ਸੀ ਕਿ ਪੂਜਨੀਕ ਸਾਈਂ ਜੀ ਨੇ ਇੱਥੇ ਭੇਜਿਆ ਹੈ ਤਾਂ ਉਹ ਜ਼ਰੂਰ ਸਾਡੀ ਮੱਦਦ ਵੀ ਕਰਨਗੇ ਜਦੋਂ ਬਿਰਾਦਰੀ ਦੇ ਲੋਕਾਂ ਨੇ ਉਸ ਇੱਕ ਹਜ਼ਾਰ ਬੀਘਾ ਜ਼ਮੀਨ ਨੂੰ ਆਪਸ ’ਚ ਵੰਡਣ ਤੋਂ ਪਹਿਲਾਂ ਹੀ ਪੰਚਾਇਤ ਵੱਲੋਂ ਅਲਾੱਟ ਕੀਤੀ ਗਈ ਕਰੀਬ ਤਿੰਨ ਬੀਘਾ ਜ਼ਮੀਨ ਨੂੰ ਆਪਸੀ ਸਹਿਮਤੀ ਨਾਲ ਇਸ ਲਈ ਖਾਲੀ ਛੱਡ ਦਿੱਤਾ ਕਿ ਇੱਥੇ ਡੇਰਾ ਸੱਚਾ ਸੌਦਾ ਦਾ ਦਰਬਾਰ ਬਣਾਵਾਂਗੇ ਸਮਾਂ ਲੰਘਿਆ ਤਾਂ ਪਿੰਡ ਦੇ ਕੋਲ ਇੱਕ ਨਹਿਰ ਆ ਗਈ, ਅਤੇ ਇੱਥੇ ਵੀ ਸਤਿਗੁਰੂ ਦੀ ਰਹਿਮਤ ਰਹੀ ਕਿ ਸਾਡੇ ਖੇਤਾਂ ’ਚ ਹੀ ਨਹਿਰ ਤੋਂ ਮੋਘਾ ਮਨਜ਼ੂਰ ਹੋ ਗਿਆ ਜੋ ਖੇਤ ਕਦੇ ਵਿਰਾਨ ਪਏ ਸਨ, ਅੱਜ ਉੱਥੇ ਹਰਿਆਲੀ ਲਹਿਰਾ ਰਹੀ ਹੈ ਇਹ ਸਭ ਸੱਚੇ ਸੰਤਾਂ ਦੇ ਬਚਨਾਂ ਨਾਲ ਹੀ ਸੰਭਵ ਹੋ ਪਾਇਆ ਹੈ

‘ਡੇਰੇ ਦੀ ਕੋਈ ਇੱਕ ਇੱਟ ਵੀ ਨਹੀਂ ਹਿਲਾ ਸਕਦਾ, ਢਹਾਣਾ ਤਾਂ ਦੂਰ ਦੀ ਗੱਲ ਹੈ’

ਕਹਿੰਦੇ ਹਨ ਕਿ ਸੋਨਾ ਅੱਗ ’ਚ ਤਪ ਕੇ ਹੋਰ ਨਿਖਰਦਾ ਹੈ, ਅਜਿਹਾ ਹੀ ਇਤਿਹਾਸ ਇੱਥੋਂ ਦੇ ਡੇਰਾ ਪੇ੍ਰਮੀਆਂ ਦਾ ਰਿਹਾ ਹੈ ਪਿੰਡ ਦੇ ਨਸੀਬ ਸਿੰਘ ਦੱਸਦੇ ਹਨ ਕਿ ਸੰਨ 1986-87 ਦਾ ਇੱਕ ਭਿਆਨਕ ਦੌਰ ਵੀ ਆਇਆ, ਜਦੋਂ ਕਾਲ ਦੇ ਨੁਮਾਇੰਦਿਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਪਰ ਡੇਰਾ ਪ੍ਰੇਮੀਆਂ ਦੀ ਆਸਥਾ ਅਤੇ ਵਿਸ਼ਵਾਸ ’ਚ ਜ਼ਰਾ-ਜਿੰਨਾ ਵੀ ਫਰਕ ਨਾ ਆਇਆ ਦੱਸਦੇ ਹਨ

ਕਿ ਡੇਰੇ ਦਾ ਵਿਸਥਾਰ ਕਾਰਜ ਚੱਲ ਰਿਹਾ ਸੀ ਉਸ ਇਲਾਕੇ ’ਚ ਇੱਕ ਹੀ ਸਰਕਾਰੀ ਇੱਟ-ਭੱਠਾ ਸੀ, ਜਿੱਥੋਂ 50 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਦਸ ਹਜ਼ਾਰ ਪੱਕੀਆਂ ਇੱਟਾਂ ਲਿਆਂਦੀਆਂ ਗਈਆਂ ਸਨ ਪਰ ਕੁਝ ਸਮੇਂ ਬਾਅਦ ਉਹ ਭੱਠਾ ਵੀ ਬੰਦ ਹੋ ਗਿਆ ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇੱਥੇ ਹੀ ਛੋਟੀਆਂ-ਛੋਟੀਆਂ ਭੱਠੀਆਂ ਲਾ ਕੇ ਇੱਟਾਂ ਪਕਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਉਨ੍ਹਾਂ ਦਿਨਾਂ ’ਚ ਕੁਝ ਸੇਵਾਦਾਰਾਂ ਨੇ ਮਨਮਤੇ ਹੋ ਕੇ ਡੇਰੇ ਦਾ ਨਿਰਮਾਣ ਕਾਰਜ ਇਹ ਕਹਿੰਦੇ ਹੋਏ ਰੁਕਵਾ ਦਿੱਤਾ ਕਿ ਹੁਣ ਇਸ ਡੇਰੇ ਨੂੰ ਢਹਾ ਕੇ ਸਾਰਾ ਸਮਾਨ ਸਰਸਾ ਦਰਬਾਰ ’ਚ ਲੈ ਕੇ ਜਾਣਾ ਹੈ ਸੰਗਤ ਇਹ ਸੁਣ ਕੇ ਬੜੀ ਮਾਯੂਸ ਹੋ ਗਈ ਜ਼ਿੰਮੇਵਾਰਾਂ ਨੇ ਉਨ੍ਹਾਂ ਸੇਵਾਦਾਰਾਂ ਤੋਂ ਚਾਰ ਪਹਿਰ ਦਾ ਸਮਾਂ ਮੰਗਿਆ ਉਸ ਤੋਂ ਅਗਲੇ ਦਿਨ ਸਵੇਰੇ ਹੀ ਦਵਿੰਦਰ ਸਿੰਘ ਨੂੰ ਲੈੈ ਕੇ ਮੁਖਤਿਆਰ ਸਿੰਘ ਸਰਸਾ ਦਰਬਾਰ ’ਚ ਆ ਪਹੁੰਚਿਆਂ ਪੂਜਨੀਕ ਪਰਮ ਪਿਤਾ ਜੀ ਦਰਬਾਰ ’ਚ ਬਿਰਾਜ਼ਮਾਨ ਸਨ, ਪੁੱਛਿਆ- ‘ਆਓ ਭਈ, ਕਿਵੇਂ ਆਏ?’

ਦਰਦ ਭਰੀ ਆਵਾਜ਼ ’ਚ ਮੁਖਤਿਆਰ ਸਿੰਘ ਨੇ ਆਪਣੀ ਗੱਲ ਰੱਖੀ ਕਿ ਪੂਜਨੀਕ ਪਿਤਾ ਜੀ, ਆਪ ਜੀ ਨੇ ਹੁਕਮ ਦਿੱਤਾ ਹੈ ਜੀ ਗੰਧੇਲੀ ਦਾ ਡੇਰਾ ਢਹਾਉਣ ਦਾ! ਇੱਕ ਸੇਵਾਦਾਰ ਭਾਈ ਉੱਥੇ ਜਾ ਕੇ ਸਾਨੂੰ ਡੇਰਾ ਢਹਾ ਕੇ ਸਾਰਾ ਸਮਾਨ ਇੱਥੇ ਲਿਆਉਣ ਦੀ ਗੱਲ ਕਹਿ ਰਿਹਾ ਹੈ ਪਿੰਡ ਦੀ ਸੰਗਤ ਬੜੀ ਮਾਯੂਸ ਹੋ ਰਹੀ ਹੈ ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਨੇ ਕੜਕ ਆਵਾਜ ’ਚ ਫਰਮਾਇਆ- ‘ਕਿਹੜਾ ਹੈ ਭਈ ਜਿਸਨੇ ਐਸਾ ਹੁਕਮ ਦਿੱਤਾ ਹੈ ਬੁਲਾਓ ਉਸਕੋ ਜਬ ਹਮਨੇ ਕਹਾ ਹੈ

ਕਿ ਸਾਈਂ ਮਸਤਾਨਾ ਜੀ ਕੇ ਬਣਾਏ ਹੁਏ ਡੇਰੇ ਮੇਂ ਕਿਸੀ ਕੋ ਪੈਰ ਤੱਕ ਨਹੀਂ ਪੁੱਟਨੇ ਦੇਂਗੇ ਤੋ ਯਹ ਬਾਤ ਕਿਸਨੇ ਕਹੀ ਹੈ?’ ਇਹ ਸੁਣ ਕੇ ਉਹ ਸੇਵਾਦਾਰ ਉੱਥੋਂ ਰਫੂਚੱਕਰ ਹੋ ਗਿਆ ਜਿਸ ਨੇ ਗੰਧੇਲੀ ’ਚ ਆਪਣੇ ਲੋਕਾਂ ਨੂੰ ਭੇਜਿਆ ਸੀ ਪੂਜਨੀਕ ਪਰਮ ਪਿਤਾ ਜੀ ਨੇ ਸਾਨੂੰ ਅਸ਼ਰੀਵਾਦ ਦੇ ਕੇ ਵਾਪਸ ਭੇਜਿਆ ਕਿ ‘ਜਾਓ ਡੇਰਾ ਕੀ ਕੋਈ ਈਂਟ ਭੀ ਨਹੀਂ ਹਿਲਾ ਸਕਤਾ, ਢਹਾਣਾ ਤੋ ਦੂਰ ਕੀ ਬਾਤ ਹੈ’ ਉਸ ਦੌਰਾਨ ਪਿੰਡ ਦੀ ਸੰਗਤ ਨੇ ਛੋਟੀਆਂ ਭੱਠੀਆਂ ਤੋਂ ਕਰੀਬ ਦੋ ਲੱਖ ਇੱਟਾਂ ਤਿਆਰ ਕੀਤੀਆਂ ਹੋਈਆਂ ਸਨ, ਜਿਸ ਨੂੰ ਬਾਅਦ ’ਚ ਟ੍ਰੈਕਟਰ-ਟਰਾਲੀਆਂ ਰਾਹੀਂ ਸਰਸਾ ਦਰਬਾਰ ’ਚ ਪਹੁੰਚਾਇਆ ਗਿਆ

ਜੋ ਅੱਜ ਦੁਸ਼ਮਣ ਹਨ, ਕੱਲ੍ਹ ਨੂੰ ਸੱਜਣ ਬਣ ਜਾਣਗੇ

60 ਸਾਲ ਦੇ ਗੁਰਮੀਤਾ ਸਿੰਘ ਆਪਣੇ ਮੁਰਸ਼ਿਦ ਦਾ ਸ਼ੁਕਰਾਨਾ ਕਰਦੇ ਹੋਏ ਦੱਸਦੇ ਹਨ ਕਿ ਇਨਸਾਨ ਕਦੇ ਵੀ ਸੰਤ-ਮਹਾਤਮਾਵਾਂ ਦੇ ਪਰਉਪਕਾਰਾਂ ਦਾ ਰਿਣ ਨਹੀਂ ਉਤਾਰ ਸਕਦਾ ਉਨ੍ਹਾਂ ਨੇ ਆਪਣੇ ਜੀਵਨ ਦੇ ਉਸ ਅਨਮੋਲ ਪਲ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ’ਚ ਸਤਿਸੰਗ ਕਰਨ ਪਧਾਰੇ ਸਨ ਉਨ੍ਹਾਂ ਦਿਨਾਂ ’ਚ ਇੱਕ ਵਿਵਾਦ ਦੇ ਚੱਲਦਿਆਂ ਮੇਰੇ, ਬਿੰਦਰ ਸਿੰਘ ਅਤੇ ਸੁੱਖਾ ਸਿੰਘ ’ਤੇ ਇੱਕ ਕੇਸ ਚੱਲ ਰਿਹਾ ਸੀ ਮਾਮਲਾ ਕੋਰਟ-ਕਚਹਿਰੀ ਤੱਕ ਪਹੁੰਚਿਆ ਹੋਇਆ ਸੀ ਤਿੰਨ ਸਾਲਾਂ ਤੋਂ ਤਾਰੀਖਾਂ ਭੁਗਤ ਰਹੇ ਸੀ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਸਤਿੰਸਗ ਕਰਨ ਤੋਂ ਬਾਅਦ ਦਰਬਾਰ ’ਚ ਪਧਾਰੇ ਤੇਰਾਵਾਸ ਦੇ ਚੌਬਾਰੇ ’ਚ ਜਾਣ ਲਈ ਜਿਵੇਂ ਹੀ ਪੌੜੀ ਚੜ੍ਹਨ ਲੱਗੇ ਤਾਂ ਇੱਧਰ-ਉੱਧਰ ਦੇਖ ਕੇ ਮੇਰੇ ਵੱਲ ਆਪਣੀ ਲਾਠੀ ਨਾਲ ਇਸ਼ਾਰਾ ਕਰਦੇ ਹੋਏ ਫਰਮਾਇਆ- ‘ਪੁੱਤਰ ਤੁਮ੍ਹਾਰਾ ਕੋਈ ਬਾਲ ਭੀ ਬਾਂਕਾ ਨਹੀਂ ਕਰ ਸਕਤਾ ਹੁਣ ਜੋ ਤੇਰਾ ਦੁਸ਼ਮਣ ਬਣਾਇਆ ਹੋਇਆ ਹੈ,

ਉਹ ਕਦੀ ਤੇਰੇ ਸੱਜਣ ਬਣਨਗੇ’ ਇਹ ਗੱਲ ਪੂਜਨੀਕ ਪਰਮ ਪਿਤਾ ਜੀ ਨੇ ਤਿੰਨ ਵਾਰ ਦੁਹਰਾਈ ਮੈਂ ਸਤਿਗੁਰੂ ਜੀ ਨੂੰ ਉਸ ਸਮੇਂ ਸਜਦਾ ਕੀਤਾ, ਪਰ ਮਨ ਨੇ ਖਿਆਲ ਦਿੱਤਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਰੋਜ਼ ਤਾਂ ਤਾਰੀਖਾਂ ਭੁਗਤ ਰਹੇ ਹਾਂ, ਏਨੀ ਦੌੜ-ਧੁੱਪ ਕਰਨੀ ਪੈ ਰਹੀ ਹੈ ਅਤੇ ਪੂਜਨੀਕ ਪਰਮ ਪਿਤਾ ਜੀ ਕਹਿ ਰਹੇ ਹਨ ਕਿ ਦੁਸ਼ਮਣ ਸੱਜਣ ਬਣ ਜਾਣਗੇ ਪੂਜਨੀਕ ਪਰਮ ਪਿਤਾ ਜੀ ਨੇ ਇੱਕ ਵਕੀਲ ਦਾ ਨਾਂਅ ਦੱਸਦੇ ਹੋਏ ਭਾਈ ਮੋਹਨ ਲਾਲ ਜੀ ਨੂੰ ਹੁਕਮ ਫਰਮਾਇਆ-‘ਭਈ ਇਸਕੋ ਉਸ ਵਕੀਲ ਕੇ ਪਾਸ ਲੈ ਜਾਓ’ ਥੋੜ੍ਹਾ ਸਮਾਂ ਗੁਜ਼ਰਿਆ, ਸਾਰਾ ਮਾਮਲਾ ਭਾਈਚਾਰੇ ’ਚ ਰਾਜ਼ੀਨਾਮੇ ਦੇ ਰੂਪ ’ਚ ਨਿਪਟ ਗਿਆ ਸਤਿਗੁਰੂ ਜੀ ਦੀ ਰਹਿਮਤ ਹੋਈ ਜੋ ਲੋਕ ਕੱਲ੍ਹ ਤੱਕ ਦੁਸ਼ਮਣ ਬਣੇ ਹੋਏ ਸਨ ਹੁਣ ਉਹ ਰਿਸ਼ਤੇਦਾਰ ਬਣਨ ਲਈ ਹੱਥ ਵਧਾਉਣ ਲੱਗੇ ਸਨ ਉਹ ਪਰਿਵਾਰ ਸਾਡੇ ਘਰ ਆਪਣੀ ਬੇਟੀ ਦਾ ਰਿਸ਼ਤਾ ਲੈ ਕੇ ਆ ਗਿਆ ਅਤੇ ਅਸੀਂ ਵੀ ਉਹ ਰਿਸ਼ਤਾ ਸਵੀਕਾਰ ਕਰ ਲਿਆ ਇਹ ਸਭ ਪੂਜਨੀਕ ਪਰਮ ਪਿਤਾ ਜੀ ਦੀ ਦਇਆ-ਮਿਹਰ ਤੇ ਬਚਨਾਂ ਦਾ ਹੀ ਕਮਾਲ ਸੀ, ਜੋ ਉਨ੍ਹਾਂ ਲੋਕਾਂ ਦੇ ਦਿਮਾਗ ’ਚ ਅਜਿਹੀ ਗੱਲ ਆਈ ਹੁਣ ਦੁਸ਼ਮਣ ਵੀ ਸੱਜਣ ਬਣ ਕੇ ਇੱਕ-ਦੂਜੇ ਨਾਲ ਗਲ ਮਿਲ ਰਹੇ ਹਨ

ਫੇਰ ਤੁਸੀਂ ਸਾਰੇ ਰੋਟੀਆਂ ਖਾਣ ਆਲੇ ਹੀ ਸੀ

ਦੱਸਦੇ ਹਨ ਕਿ ਜਦੋਂ ਗੰਧੇਲੀ ਦਰਬਾਰ ਨੂੰ ਪੱਕਾ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਸੇਵਾਦਾਰ ਜੱਗਰ ਸਿੰਘ ਦਰਬਾਰ ’ਚ ਰਿਹਾ ਕਰਦਾ ਸੀ ਉਸ ਨੇ ਪੱਕੀ ਉਸਾਰੀ (ਚਿਨਾਈ) ਦੌਰਾਨ ਬੜੀ ਉਤਸੁਕਤਾ ਨਾਲ ਕੰਮ ਕੀਤਾ ਉਹ ਹਮੇਸ਼ਾ ਸੇਵਾਦਾਰਾਂ ’ਚ ਅੱਗੇ ਰਹਿੰਦਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜਦੋਂ ਆਸ਼ਰਮ ’ਚ ਪਧਾਰੇ ਤਾਂ ਸੇਵਾਦਾਰਾਂ ਤੋਂ ਹਰ ਇੱਕ ਚੀਜ਼ ਤੇ ਮਕਾਨਾਂ ਬਾਰੇ ਬਾਰੀਕੀ ਪੁੱਛਣ ਲੱਗੇ ਕਿ ‘ਆਹ ਕਿਹਨੇ ਬਣਾਇਆ ਬਈ!’ਜੀ, ਜੱਗਰ ਸਿੰਘ ਨੇ ‘ਤੇ ਆਹ ਕਿਹਨੇ ਬਣਾਇਆ’ ਜੀ, ਜੱਗਰ ਸਿੰਘ ਨੇ ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਕਰੀਬ ਅੱਠ-ਦਸ ਚੀਜ਼ਾਂ ਬਾਰੇ ਵਾਰੀ-ਵਾਰੀ ਪੁੱਛਿਆ ਤਾਂ ਸੇਵਾਦਾਰਾਂ ਨੇ ਹਰ ਵਾਰ ਜੱਗਰ ਸਿੰਘ ਦਾ ਹੀ ਨਾਂਅ ਲਿਆ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਮਜ਼ਾਕੀਆ ਲਹਿਜ਼ੇ ਨਾਲ ਫਰਮਾਇਆ- ‘ਸਾਰਾ ਕੁਛ ਜੱਗਰ ਸਿੰਘ ਨੇ ਹੀ ਬਣਾਇਆ ਹੈ ਤਾਂ ਫੇਰ ਤੁਸੀਂ ਸਾਰੇ ਰੋਟੀਆਂ ਖਾਣ ਆਲੇ ਹੀ ਸੀ?’ ਇਹ ਸੁਣ ਕੇ ਉੱਥੇ ਮੌਜ਼ੂਦ ਸੰਗਤ ਖੂਬ ਹੱਸੀ

ਆਹ ਹਨ ਸਾਡੇ ਸੱਚੇ ਪਿਤਾ ਜੀ ਤਾਂ!

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਜਦੋਂ ਪਿੰਡ ’ਚ ਸਤਿਸੰਗ ਕਰਨ ਪਧਾਰੇ ਸਨ ਤਾਂ ਪਿੰਡ ਦੀ ਸੰਗਤ ਸੇਵਾ ’ਚ ਲੱਗੀ ਹੋਈ ਸੀ ਮੈਂ ਵੀ ਆਪਣੀਆਂ ਪੰਜ ਭੈਣਾਂ ਦੇ ਨਾਲ ਲੰਗਰ ਦੀ ਸੇਵਾ ’ਚ ਸੀ ਆਟਾ ਛਾਨਣ ਦਾ ਕੰਮ ਚੱਲ ਰਿਹਾ ਸੀ ਉੱਧਰ ਦੂਜੇ ਪਾਸੇ ਭਾਈਆਂ ਵਾਲੀ ਸਾਇਡ ’ਚ ਸੇਵਾਦਾਰ ਪ੍ਰਸ਼ਾਦ ਬਣਾ ਰਹੇ ਸਨ ਪ੍ਰਸ਼ਾਦ ਵਾਲੇ ਕੜਾਹੇ ਕੋਲ ਮੇਰੇ ਪਤੀ ਜੋਗਿੰਦਰ ਸਿੰਘ ਦੀ ਸੇਵਾ ਸੀ 85 ਸਾਲ ਦੀ ਗੁਰਨਾਮ ਕੌਰ ਦੱਸਦੀ ਹੈ ਕਿ ਜਦੋਂ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਤਾਂ ਸੇਵਾਦਾਰ ਟਿੱਕਾ ਸਿੰਘ ਨੇ ਇਹ ਕਹਿੰਦੇ ਹੋਏ ਪ੍ਰਸ਼ਾਦ ਲੈ ਲਿਆ ਕਿ ਬੱਚੇ ਰੋ ਰਹੇ ਹਨ ਉਨ੍ਹਾਂ ਨੂੰ ਦੇਣਾ ਹੈ

ਇਹ ਦੇਖ ਕੇ ਮੈਂ ਵੀ ਸੋਚਿਆ ਕਿ ਕਿਉਂ ਨਾ ਆਪਾਂ ਵੀ ਪ੍ਰਸ਼ਾਦ ਲੈ ਲਈਏ? ਜਦੋਂ ਮੈਂ ਪ੍ਰਸ਼ਾਦ ਲੈਣ ਗਈ ਤਾਂ ਮੇਰੇ ਪਤੀ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ‘ਤੈਨੂੰ ਪ੍ਰਸ਼ਾਦ ਨੀਂ ਦੇਣਾ, ਹੋਰ ਸਾਰੇ ਪਿੰਡ ਨੂੰ ਪ੍ਰਸ਼ਾਦ ਪਾ ਦੂੰ’ ਇਸ ’ਤੇ ਮੈਂ ਕਿਹਾ- ‘ਚੱਲ ਕੋਈ ਨਾ, ਸਾਨੂੰ ਸ਼ਾਹ ਮਸਤਾਨਾ ਜੀ ਦਿਊ’ ਇਹ ਕਹਿ ਕੇ ਮੈਂ ਵਾਪਸ ਆ ਕੇ ਆਟਾ ਛਾਨਣ ਦੀ ਸੇਵਾ ’ਚ ਲੱਗ ਗਈ ਆਟੇ ’ਚੋਂ ਨਿਕਲੇ ਸੁੰਡ ਨੂੰ ਸੁੱਟਣ ਲਈ ਖਾਲੀ ਥਾਲੀਆਂ ਲੈਣ ਗਈ ਜਦੋਂ ਮੈਂ ਢੇਰ ਦੇ ਉੱਪਰ ਤੋਂ ਦੋ ਥਾਲੀਆਂ ਚੁੱਕੀਆਂ ਤਾਂ ਮੇਰੀਆਂ ਅੱਖਾਂ ਖੁਸ਼ੀ ਦੇ ਮਾਰੇ ਛਲਕ ਆਈਆਂ ਮੈਂ ਦੇਖਿਆ ਕਿ ਉਨ੍ਹਾਂ ਦੇ ਹੇਠਾਂ ਵਾਲੀ ਥਾਲੀ ਪ੍ਰਸ਼ਾਦ ਨਾਲ ਭਰੀ ਹੋਈ ਹੈ ਇਹ ਦੇਖ ਕੇ ਮੇਰੀ ਆਤਮਾ ਸਤਿਗੁਰੂ ਦੀ ਰਹਿਮਤ ਨਾਲ ਤ੍ਰਿਪਤ ਹੋ ਉੱਠੀ ਹੈਰਾਨੀ ਵੀ ਸੀ, ਕਿਉਂਕਿ ਇਹ ਥਾਲੀਆਂ ਤਾਂ ਰਾਤਭਰ ਤੋਂ ਇੱਥੇ ਰੱਖੀਆਂ ਹੋਈਆਂ ਸਨ, ਪਰ ਉਸ ਥਾਲੀ ’ਚ ਪ੍ਰਸ਼ਾਦ ਇਸ ਤਰ੍ਹਾਂ ਨਾਲ ਸਜਾਇਆ ਹੋਇਆ ਸੀ ਜਿਵੇਂ ਕਿਸੇ ਨੇ ਹੁਣੇ ਉਸ ’ਚ ਪ੍ਰਸ਼ਾਦ ਭਰਿਆ ਹੋਵੇ ਮੈਂ ਉਹ ਥਾਲ ਲੈ ਕੇ ਆਪਣੇ ਪਤੀ ਕੋਲ ਪਹੁੰਚੀ ਅਤੇ ਗਰਵ ਨਾਲ ਕਿਹਾ ਕਿ ‘ਆਹ ਹਨ ਸਾਡੇ ਸੱਚੇ ਪਿਤਾ ਜੀ ਤਾਂ! ਤੂੰ ਤਾਂ ਐਵੇਂ ਹੀ ਜਵਾਕਾਂ ਦਾ ਪਿਤਾ ਬਣਿਆ ਫਿਰਦਾ ਹੈਂ!!’

ਸੁਫ਼ਨੇ ’ਚ ਆ ਕੇ ਕੱਟ ਦਿੱਤੀ ਸਤਿਸੰਗੀ ਦੀ ਬਿਮਾਰੀ

ਸਤਿਗੁਰੂ ਪ੍ਰਤੀ ਤੁਹਾਡੀ ਤੜਫ ਜੇਕਰ ਸੱਚੀ ਹੈ ਤਾਂ ਉਹ ਤੁਹਾਡੇ ਜੀਵਨ ’ਚ ਆਉਣ ਵਾਲੇ ਕਸ਼ਟਾਂ ਨੂੰ ਸੁਫਨਿਆਂ ’ਚ ਹੀ ਖ਼ਤਮ ਕਰ ਦਿੰਦਾ ਹੈ ਅਜਿਹੀ ਹੀ ਇੱਕ ਹੈਰਾਨੀਜਨਕ ਗੱਲ ਸੁਣਾਉਂਦੇ ਹੋਏ ਮੁਖਤਿਆਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਪੂਜਨੀਕ ਪਰਮ ਪਿਤਾ ਜੀ ਰਾਵਤਸਰ ’ਚ ਸਤਿਸੰੰਗ ਕਰਨ ਪਧਾਰੇ ਹੋਏ ਸਨ ਮੈਂ ਵੀ ਉਸ ਸੜਕ ਦੇ ਕਿਨਾਰੇ ਥੋੜ੍ਹੀ ਜਿਹੀ ਜ਼ਮੀਨ ਖਰੀਦ ਕੇ ਇੱਕ ਮਕਾਨ ਬਣਾਇਆ ਹੋਇਆ ਸੀ, ਜਿੱਥੇ ਅਕਸਰ ਰਹਿੰਦਾ ਵੀ ਸੀ ਮੈਂ ਪੂਜਨੀਕ ਪਰਮ ਪਿਤਾ ਜੀ ਨੂੰ ਅਰਜ਼ ਕੀਤੀ ਕਿ ਬੇਪਰਵਾਹ ਜੀ ਕੁੱਲੀ ਪਾਈ ਬੈਠਿਆ ਹਾਂ ਤੇਰੇ ਰਾਹ ’ਤੇ, ਆਂਦਾ ਜਾਂਦਾ ਤੱਕਦਾ ਰਹੀਂ ਇਹ ਸੁਣ ਕੇ ਬੇਪਰਵਾਹ ਜੀ ਬਹੁਤ ਖੁੁਸ਼ ਹੋਏ ਅਤੇ ਫਰਮਾਇਆ- ‘ਭਈ ਜ਼ਰੂਰ, ਕਭੀ ਦੇਖੇਂਗੇ’ ਉਨ੍ਹਾਂ ਦਿਨਾਂ ’ਚ ਮੇਰੀ ਇੱਕ ਲੱਤ ’ਚ ਏਨਾ ਦਰਦ ਰਹਿੰਦਾ ਸੀ

ਕਿ ਉਸ ਨੂੰ ਸਹਿਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਕਈ ਵਾਰ ਤਾਂ ਮੈਂ ਅਚਾਨਕ ਖੜ੍ਹਾ-ਖੜ੍ਹਾ ਜ਼ਮੀਨ ’ਤੇ ਡਿੱਗ ਜਾਂਦਾ ਸੀ ਕਈ ਡਾਕਟਰਾਂ ਨੂੰ ਵੀ ਦਿਖਾਇਆ ਪਰ ਮੇਰੀ ਲੱਤ ਦਿਨ-ਬ-ਦਿਨ ਸੁੱਕਦੀ ਜਾ ਰਹੀ ਸੀ ਅਤੇ ਚੱਲਣ-ਫਿਰਨ ’ਚ ਵੀ ਬਹੁਤ ਪ੍ਰੇਸ਼ਾਨੀ ਆਉਣ ਲੱਗੀ ਸੀ ਇੱਕ ਰਾਤ ਮੈਨੂੰ ਸੁਫਨਾ ਆਇਆ ਕਿ ਜਿਵੇਂ ਪੂਜਨੀਕ ਪਰਮ ਪਿਤਾ ਜੀ ਅਚਾਨਕ ਮੇਰੀ ਕੁੱਲੀ (ਮਕਾਨ) ਸਾਹਮਣੇ ਖੜ੍ਹੇ ਹਨ ਅਤੇ ਫਰਮਾ ਰਹੇ ਹਨ ਕਿ ‘ਭਈ ਮੁਖਤਿਆਰ ਸਿੰਘ, ਤੂੰ ਰੋਜ਼ ਆਖ ਦਿੰਦਾ ਹੈ ਆਜਾ, ਅੱਜ ਤੇਰੀ ਚਾਹ ਪੀਨੇ ਹਾਂ’ ਨਾਲ ਹੀ ਸੰਗਤ ਵੀ ਆਈ ਹੋਈ ਸੀ ਮੈਂ ਸੁਫਨੇ ’ਚ ਹੀ ਜਲਦੀ-ਜਲਦੀ ’ਚ ਚਾਹ ਬਣਾਈ ਅਤੇ ਇੱਕ ਕੱਪ ਚਾਹ ਲੈ ਕੇ ਆ ਗਿਆ

ਜਦੋਂ ਉਹ ਚਾਹ ਪੂਜਨੀਕ ਪਰਮ ਪਿਤਾ ਜੀ ਨੂੰ ਦੇਣ ਲੱਗਿਆ ਤਾਂ ਚਾਹ ਨਾਲ ਭਰਿਆ ਕੱਪ ਪੂਜਨੀਕ ਪਰਮ ਪਿਤਾ ਜੀ ਦੇ ਇੱਕ ਪੈਰ ’ਤੇ ਡਿੱਗ ਗਿਆ ਘਬਰਾਹਟ ’ਚ ਮੈਂ ਕੱਪੜਾ ਲੈ ਕੇ ਚਾਹ ਨੂੰ ਸਾਫ਼ ਕਰਨ ਲੱਗਾ ਉਦੋਂ ਕੋਲ ਖੜ੍ਹੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ- ‘ਭਈ ਮੁਖਤਿਆਰ, ਇਹ ਤਾਂ ਤੇਰਾ ਕੋਈ ਕਰਮ ਹੀ ਕੱਟਣਾ ਸੀ’ ਸੁਫਨੇ ਦੀ ਇਹ ਗੱਲ ਨੀਂਦ ਖੁੱਲ੍ਹਦੇ ਹੀ ਸੱਚਾਈ ’ਚ ਤਬਦੀਲ ਹੋ ਗਈ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੀ ਉਹ ਲੱਤ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੀ ਸੀ ਅਤੇ ਦਰਦ ਵੀ ਗਾਇਬ ਸੀ ਧੰਨ ਹਨ ਮੇਰੇ ਸਤਿਗੁਰੂ, ਜਿਨ੍ਹਾਂ ਨੇ ਸੁਫਨੇ ’ਚ ਹੀ ਮੇਰੀ ਅਸਮੱਰਥ ਬਿਮਾਰੀ ਨੂੰ ਚੁਟਕੀਆਂ ’ਚ ਖਤਮ ਕਰ ਦਿੱਤਾ

ਭਈ! ਤੇਰੀ ਚਾਬੀ ਤਾਂ ਉੱਥੇ ਪਈ ਹੈ

ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਜੀ ਇੱਥੇ ਦਰਬਾਰ ’ਚ ਪਧਾਰੇ ਹੋਏ ਸਨ ਸੰਗਤ ਵੀ ਵੱਡੀ ਗਿਣਤੀ ’ਚ ਦਰਸ਼ਨਾਂ ਲਈ ਪਹੁੰਚੀ ਹੋਈ ਸੀ
82 ਸਾਲ ਦੇ ਭਾਗ ਸਿੰਘ ਦੱਸਦੇ ਹਨ ਕਿ ਉਸ ਦਿਨ ਸੇਵਾ ਕਾਰਜ ਵੀ ਚੱਲ ਰਿਹਾ ਸੀ ਸੇਵਾਦਾਰ ਮੁਖ਼ਤਿਆਰ ਸਿੰਘ ਮਾਖੋਵਾਲਾ ਮੇਰੇ ਕੋਲ ਆਇਆ ਅਤੇ ਬੋਲਿਆ ਕਿ, ਯਾਰ ਮੇਰੀ ਗੱਡੀ ਦੀ ਚਾਬੀ ਕਿਤੇ ਗੁੰਮ ਹੋ ਗਈ, ਸ਼ਾਇਦ ਸੇਵਾ ਦੌਰਾਨ ਕਿਤੇ ਡਿੱਗ ਗਈ ਹੈ! ਉਸ ਦੇ ਚਿਹਰੇ ’ਤੇ ਥੋੜ੍ਹੀ ਮਾਯੂਸੀ ਜਿਹੀ ਦਿਸ ਰਹੀ ਸੀ ਥੋੜ੍ਹੇ ਸਮੇਂ ਬਾਅਦ ਹੀ ਸੇਵਾਦਾਰਾਂ ਨੇ ਸਾਨੂੰ ਆਵਾਜ਼ ਦਿੱਤੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਸਾਰਿਆਂ ਨੂੰ ਉੱਪਰ ਚੌਬਾਰੇ ’ਤੇ ਬੁਲਾ ਰਹੇ ਹਨ

ਅਸੀਂ ਭੱਜਦੇ ਹੋਏ ਉੱਥੇ ਜਾ ਪਹੁੰਚੇ ਪੂਜਨੀਕ ਪਿਤਾ ਜੀ ਨੇ ਹਾਲ-ਚਾਲ ਪੁੱਛਿਆ ਅਤੇ ਸੇਵਾਦਾਰਾਂ ਨੂੰ ਫਰਮਾਇਆ- ‘ਭਈ ਇਨ੍ਹਾਂ ਸੇਵਾਦਾਰਾਂ ਨੂੰ ਚਾਹ ਪਿਲਾਓ ਤੇ ਪ੍ਰਸ਼ਾਦ ਭੀ ਦਿਓ’ ਤਦ ਪਿਤਾ ਜੀ ਨੇ ਮੁਖਤਿਆਰ ਸਿੰਘ ਵੱਲ ਮੁਖਾਤਿਬ ਹੁੰਦੇ ਹੋਏ ਫਰਮਾਇਆ- ‘ਭਈ ਤੇਰੀ ਚਾਬੀ ਤਾਂ ਉੱਥੇ (ਇੱਕ ਨਿਰਧਾਰਤ ਜਗ੍ਹਾ) ਪਈ ਹੈ, ਚੱਕ ਲੀਂ’ ਇਹ ਸੁਣ ਕੇ ਅਸੀਂ ਖੁਸ਼ੀ ਨਾਲ ਖਿੜ ਉੱਠੇ ਜਿਵੇਂ ਹੀ ਅਸੀਂ ਉੱਥੇ ਪਹੁੰਚੇ ਤਾਂ ਸੱਚ ’ਚ ਹੀ ਚਾਬੀ ਉੱਥੇ ਰੱਖੀ ਹੋਈ ਸੀ ਇਹ ਦੇਖ ਕੇ ਖੁਸ਼ੀ ਦੇ ਨਾਲ-ਨਾਲ ਹੈਰਾਨੀ ਵੀ ਹੋ ਰਹੀ ਸੀ ਕਿ ਪੂਜਨੀਕ ਪਿਤਾ ਜੀ ਤਾਂ ਉੱਪਰ ਚੌਬਾਰੇ ’ਚ ਬਿਰਾਜ਼ਮਾਨ ਹਨ, ਉਨ੍ਹਾਂ ਨੂੰ ਕਿਵੇਂ ਪਤਾ ਚੱਲਿਆ ਕਿ ਚਾਬੀ ਗੁੰਮ ਹੋ ਗਈ ਹੈ ਅਤੇ ਚਾਬੀ ਕਿੱਥੇ ਡਿੱਗੀ ਹੈ ਵਾਹ ਮੇਰੇ ਸਤਿਗੁਰੂ! ਤੂੰ ਤਾਂ ਘਟ-ਘਟ ਦੀ ਜਾਣਦਾ ਹੈ

ਜੱਟ ਨੇ ਸੁਆਗਾ ਜੋੜ ਲਿਆ

ਸਾਲ 2009-10 ਦੇ ਆਸ ਪਾਸ ਦੀ ਗੱਲ ਹੈ, ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਨੂੰ ਆਪਣੀਆਂ ਰਹਿਮਤਾਂ ਨਾਲ ਨਿਹਾਲ ਕਰ ਰਹੇ ਸਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਨ੍ਹਾਂ ਦਿਨਾਂ ’ਚ ਸੰਗਰੀਆ, ਟਿੱਬੀ, ਲਾਲਪੁਰਾ ਅਤੇ ਰਾਮਪੁਰਾ ਸਮੇਤ ਅੱਧਾ ਦਰਜ਼ਨ ਸਤਿਸੰਗਾਂ ਇਕੱਠੀਆਂ ਮਨਜ਼ੂਰ ਕਰ ਦਿੱਤੀਆਂ ਇਲਾਕੇ ਦੀ ਸੰਗਤ ਵੀ ਖੁਸ਼ੀ ਨਾਲ ਗਦਗਦ ਹੋ ਉੱਠੀ ਸਤਿਸੰਗੀ ਦੱਸਦੇ ਹਨ ਕਿ ਟਿੱਬੀ ’ਚ ਸਤਿਸੰਗ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ- ‘ਜੱਟ ਨੇ ਸੁਆਗਾ ਜੋੜ ਲਿਆ’ ਭਾਵ ਆਪਣੀਆਂ ਰੂਹਾਂ ਨੂੰ ਕਾਲ ਦੇ ਚੁੰਗਲ ਤੋਂ ਛੁਡਾਉਣ ਲਈ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਤਿਸੰਗ ਰੂਪੀ ਸੁਆਗਾ ਚਲਾਉਂਦੇ ਹੋਏ ਕਾਲ ਨੂੰ ਧਰਾਸ਼ਾਈ ਕਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਨੂੰ ਗੁਰੂਮੰਤਰ ਦੀ ਦਾਤ ਬਖ਼ਸ਼ਦੇ ਹੋਏ ਉਨ੍ਹਾਂ ਦੇ ਜੀਵਨ ਨੂੰ ਰਾਮਨਾਮ ਦੇ ਰਸ ਨਾਲ ਭਰ ਦਿੱਤਾ

ਕੁਦਰਤ ਦੀ ਅਨੋਖੀ ਝਲਕ ਬਿਖੇਰਦੀ ਹੈ ਤੇਰਾਵਾਸ ਦੀ ਮੀਨਾਕਾਰੀ

ਜਿਵੇਂ ਹੀ ਪਿੰਡ ਦੇ ਪੂਰਬੀ ਪਾਸੇ ਪਹੁੰਚਦੇ ਹਾਂ ਤਾਂ ਦੂਰੋਂ ਹੀ ਡੇਰਾ ਸੱਚਾ ਸੌਦਾ ਦਰਸ਼ਨਪੁਰਾ ਧਾਮ ਦੇ ਦਰਸ਼ਨ ਹੋਣ ਲਗਦੇ ਹਨ ਹਰਿਆਲੀ ਦੀ ਛਟਾ ’ਚ ਪਿਸਤਾ ਰੰਗ ’ਚ ਰੰਗਿਆ ਤੇਰਾਵਾਸ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ ਖਾਸ ਗੱਲ ਇਹ ਵੀ ਹੈ ਕਿ ਪੱਕੀਆਂ ਇੱਟਾਂ ਨਾਲ ਬਣੀ ਇਸ ਇਮਾਰਤ ਦਾ ਅੰਦਰੂਨੀ ਹਿੱਸਾ ਕੱਚਾ ਹੈ, ਜਿਸ ਨੂੰ ਗਲੇਫੀਨੁੰਮਾ ਵੀ ਕਹਿੰਦੇ ਹਨ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ, ਜਿਸ ਨੂੰ ਸੇਵਾਦਾਰਾਂ ਨੇ ਇਸ ਕਦਰ ਡਿਜ਼ਾਇਨ ਕੀਤਾ ਹੈ

ਕਿ ਉਹ ਕੁਦਰਤ ਦਾ ਗਜ਼ਬ ਨਮੂਨਾ ਪੇਸ਼ ਕਰ ਰਹੀ ਹੈ ਇਸ ਦੀਆਂ ਦੀਵਾਰਾਂ ’ਤੇ ਪੰਛੀਆਂ ਦੀਆਂ ਤਸਵੀਰਾਂ ਇਸ ਤਰ੍ਹਾਂ ਲਾਈਆਂ ਗਈਆਂ ਹਨ ਜਿਵੇਂ ਉਹ ਆਪਣੇ ਮੂੰਹ ’ਚੋਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਕੱਢਦੇ ਹੋਏ ਪ੍ਰਤੀਤ ਹੋ ਰਹੇ ਹਨ ਤੇਰਾਵਾਸ ਦੇ ਚੌਬਾਰੇ ਦੇ ਮੁੱਖ ਗੇਟ ’ਤੇ ਰਾਸ਼ਟਰੀ ਪੰਛੀ ਮੋਰ ਮੰਨੋ ਸਵਾਗਤ ਕਰਨ ਨੂੰ ਤਿਆਰ ਹੈ ਅੰਦਰ ਦੀ ਲਾੱਬੀ ਵੀ ਇਸ ਤਰ੍ਹਾਂ ਕੁਦਰਤ ਦੇ ਬਚਾਅ ਦਾ ਸੰਦੇਸ਼ ਦਿੰਦੀ ਨਜ਼ਰ ਆਉਂਦੀ ਹੈ

ਸੇਵਾ-ਭਾਵ ਨੂੰ ਹੋਰ ਗੂੜ੍ਹ ਬਣਾਉਂਦੀ ਹੈ ਇੱਥੋਂ ਦੇ ਕਿੰਨੂਆਂ ਦੀ ਮਿਠਾਸ


ਸੇਵਾਦਾਰ ਭਜਨ ਸਿੰਘ ਇੰਸਾਂ ਦੱਸਦੇ ਹਨ ਕਿ ਇੱਥੇ ਦਰਬਾਰ ਦੇ ਕੋਲ ਮੌਜ਼ੂਦਾ ਸਮੇਂ ’ਚ 28 ਬੀਘਾ ਜ਼ਮੀਨ ਹੈ, ਜਿਸ ’ਤੇ ਬਾਗਬਾਨੀ ਤੋਂ ਇਲਾਵਾ ਖੇਤੀ ਦਾ ਕੰਮ ਵੀ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਲਈ ਮੁੱਖ ਤੌਰ ’ਤੇ ਕਣਕ ਤੇ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ

ਕਿੰਨੂ ਦਾ ਬਾਗ ਬੇਸ਼ੱਕ ਥੋੜੇ੍ਹ ਏਰੀਏ ’ਚ ਲਾਇਆ ਗਿਆ ਹੈ, ਪਰ ਇਸ ਦੀ ਮੰਗ ਆਸ-ਪਾਸ ਦੇ ਪਿੰਡਾਂ ’ਚ ਵੀ ਰਹਿੰਦੀ ਹੈ ਖਾਸ ਗੱਲ ਇਹ ਵੀ ਹੈ ਕਿ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਲਾਈ ਗਈ ਡਿਊਟੀ ਅਨੁਸਾਰ ਟਿੱਬੀ ਦੇ ਸੇਵਾਦਾਰ ਇੱਥੇ ਹਰ ਸੇਵਾ ਦੇ ਕੰਮ ’ਚ ਆਪਣੀ ਖਾਸ ਭੂਮਿਕਾ ਨਿਭਾਉਂਦੇ ਹਨ ਵਰਤਮਾਨ ’ਚ ਗੰਧੇਲੀ ਪਿੰਡ ਰਾਵਤਸਰ ਬਲਾਕ ਦੇ ਅਧੀਨ ਆਉਂਦਾ ਹੈ

ਹਰ ਦੁੱਖ-ਸੁੱਖ ’ਚ ਹਿੱਸੇਦਾਰ ਬਣਦੇ ਹਨ ਸਾਰੇ ਧਰਮਾਂ ਦੇ ਲੋਕ

ਵਧ ਮੁਸਲਿਮ ਭਾਈਚਾਰੇ ਵਾਲਾ ਪਿੰਡ ਗੰਧੇਲੀ ਸਾਰੇ ਧਰਮਾਂ ਦਾ ਅਦਭੁੱਤ ਸੰਯੋਗ ਹੈ ਪਿੰਡ ’ਚ ਜਿੱਥੇ ਡੇਰਾ ਸੱਚਾ ਸੌਦਾ ਦਰਸ਼ਨਪੁਰਾ ਧਾਮ ਸਥਾਪਿਤ ਹੈ, ਉਸ ਦੇ ਇੱਕ ਸਾਇਡ ’ਚ ਗੁਰਦੁਆਰਾ ਸਾਹਿਬ ਹੈ, ਉੱਥੇ ਸਾਹਮਣੇ ਵਿੱਦਿਆ ਦਾ ਮੰਦਿਰ ਹੈ, ਜੋ ਪਿੰਡ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ ਪਿੰਡ ਦੇ ਕੋਲ ਇੱਕ ਲੱਖ 4 ਹਜ਼ਾਰ ਬੀਘਾ ਦਾ ਰਕਬਾ ਹੈ,

ਇਸ ਲਈ ਪਿੰਡ ਦੋ ਬਾਵਨੀ ਦੇ ਨਾਂਅ ਨਾਲ ਮਸ਼ਹੂਰ ਹੈ ਇਹ ਰਾਜਸਥਾਨ ਸੂਬੇ ਦੇ ਸਭ ਤੋਂ ਵੱਡੇ ਪਿੰਡਾਂ ’ਚ ਸ਼ੁਮਾਰ ਹੈ ਸਰਪੰਚ ਭੂਪ ਸਿੰਘ ਸਿਹਾਗ ਦਾ ਕਹਿਣਾ ਹੈ ਕਿ ਪਿੰਡ ’ਚ ਸਾਰੇ ਧਰਮ, ਭਾਈਚਾਰੇ ਦੇ ਲੋਕ ਪ੍ਰੇਮ-ਪਿਆਰ ਨਾਲ ਰਹਿੰਦੇ ਹਨ, ਦੂਜੇ ਪਾਸੇ ਇੱਕ-ਦੂਜੇ ਦੇ ਦੁੱਖ-ਸੁੱਖ ’ਚ ਵੀ ਹਿੱਸੇਦਾਰ ਬਣਦੇ ਹਨ ਡੇਰਾ ਸੱਚਾ ਸੌਦਾ ਦੇ ਸਤਿਸੰੰਗੀ ਤਾਂ ਪਿੰਡ ਦਾ ਮਾਣ ਹਨ, ਜੋ ਹਮੇਸ਼ਾ ਮਾਨਵਤਾ ਭਲਾਈ ਦੇ ਕੰਮਾਂ ’ਚ ਵਧ ਚੜ੍ਹ ਕੇ ਭੂਮਿਕਾ ਨਿਭਾਉਂਦੇ ਹਨ

ਇੰਜ ਪਹੁੰਚੋ ਦਰਬਾਰ ’ਚ

ਰੇਲ ਸੁਵਿਧਾ:

ਸ੍ਰੀਗੰਗਾਨਗਰ ਤੋਂ ਵਾਇਆ ਨੋਹਰ ਰਾਜਗੜ੍ਹ ਰੇਲ ਦੀ ਸੁਵਿਧਾ ਉਪਲੱਬਧ ਹੈ ਨੋਹਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਉੱਥੋਂ ਬੱਸ ਜਾਂ ਟੈਕਸੀ ਰਾਹੀਂ ਗੰਧੇਲੀ ਦਰਬਾਰ (ਕਰੀਬ 25 ਕਿੱਲੋਮੀਟਰ) ਪਹੁੰਚਿਆ ਜਾ ਸਕਦਾ ਹੈ

ਬੱਸ ਸੁਵਿਧਾ:

ਇੱਥੇ ਦਰਬਾਰ ’ਚ ਪਹੁੰਚਣ ਲਈ ਨੋਹਰ ਤੇ ਰਾਵਤਸਰ ਦੋਵੇਂ ਸ਼ਹਿਰਾਂ ਤੋਂ ਸੜਕ ਮਾਰਗ ਵੀ ਆਸਾਨ ਹਨ ਦੋਵਾਂ ਸ਼ਹਿਰਾਂ ਤੋਂ ਸਮੇਂ-ਸਮੇਂ ’ਤੇ ਬੱਸ ਸੁਵਿਧਾ ਉਪਲੱਬਧ ਰਹਿੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!