ਥਕਾਣ ਨਾਲ ਨਜਿੱਠੋ
ਸਰੀਰ ਅਤੇ ਮਨ ਦੀ ਬੈਟਰੀ ਚਾਰਜ ਕਰਨ ਲਈ ਹੀ ਕੁਦਰਤ ਨੇ ਨੀਂਦ ਬਣਾਈ ਹੈ ਸੱਤ ਅੱਠ ਘੰਟਿਆਂ ਦੀ ਨੀਂਦ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਕਾਫੀ ਹੁੰਦੀ ਹੈ
ਅੱਜ ਜੀਵਨ ਦਾ ਬਸੇਰਾ ਕੁਝ ਇਸ ਤਰ੍ਹਾਂ ਬਣ ਗਿਆ ਹੈ ਕਿ ਵਿਅਕਤੀ ਚਾਹੇ ਪੁਰਸ਼ ਹੋਵੇ ਜਾਂ ਮਹਿਲਾ ਜਾਂ ਬੱਚੇ ਹੀ ਕਿਉਂ ਨਾ ਹੋਣ, ਕਿਸੇ ਦੇ ਕੋਲ ਵੀ ਚੈਨ ਅਤੇ ਸਕੂਨ ਨਹੀਂ ਹੈ ਮਹਿਲਾਵਾਂ ਜੋ ਕੰਮਕਾਜੀ ਹਨ, ਉਨ੍ਹਾਂ ਨੂੰ ਤਾਂ ਡਬਲ ਡਿਊਟੀ ਕਰਨੀ ਪੈਂਦੀ ਹੈ
ਵਧਦੇ ਮੁਕਾਬਲੇ, ਜੀਵਨ ਦੀ ਤੇਜ਼ ਗਤੀ, ਭੱਜ-ਦੌੜ, ਘਰ ਦਫਤਰ ਦੀਆਂ ਦੂਰੀਆਂ, ਵਧੀਆ ਜੀਵਨ ਦੀ ਲਾਲਸਾ, ਇੱਛਾਵਾਂ ਇਨ੍ਹਾਂ ਸਭ ਦੇ ਫੇਰ ’ਚ ਵਿਅਕਤੀ ਇੱਕ ਪੈਰ ’ਤੇ ਮੰਨੋ ਚੱਕਰਘਿੰਨੀ ਵਾਂਗ ਘੁੰਮਦਾ ਰਹਿੰਦਾ ਹੈ ਅਸੀਂ ਕੋਈ ਸੁਪਰਮੈਨ ਤਾਂ ਹੈ ਨਹੀਂ ਕਿ ਬਿਨ੍ਹਾਂ ਥੱਕੇ ਮੁਸ਼ਕਲ ਤੋਂ ਮੁਸ਼ਕਲ ਕੰਮ ਪਲਕ ਝਪਕਦੇ ਕਰ ਸਕੀਏ
Also Read :-
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
- ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ
- ਮਾਈਕ੍ਰੋ ਵਰਕ ਆਊਟ: ਸਿਹਤ ਲਈ ਸਿਰਫ 20 ਮਿੰਟ ਕਾਫੀ
- ਚਿੰਤਾ ਤੋਂ ਬਚੋ
- ਕਈ ਕਾਰਨ ਹੁੰਦੇ ਹਨ ਸਿਰ ਦਰਦ ਦੇ
ਮਹਿਲਾਵਾਂ ਵੈਸੇ ਵੀ ਸਰੀਰਕ ਰੂਪ ਤੋਂ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਅਤੇ ਨਾਜ਼ੁਕ ਹੁੰਦੀਆਂ ਹਨ ਉਹ ਜਲਦੀ ਥੱਕ ਜਾਂਦੀਆਂ ਹਨ
ਉਨ੍ਹਾਂ ਨੂੰ ਮਹਾਂਵਾਰੀ ਵਰਗੀਆਂ ਸਥਿਤੀਆਂ ’ਚੋਂ ਵੀ ਲੰਘਣਾ ਪੈਂਦਾ ਹੈ ਬਾਅਦ ’ਚ ਬੱਚਿਆਂ ਦੀ ਦੇਖਭਾਲ ਪੂਰੇ ਦਿਨ ਦਾ ਕੰਮ ਬਣ ਜਾਂਦਾ ਹੈ ਜਿਸ ਨਾਲ ਨਾ ਰਾਤਾਂ ਦੀ ਨੀਂਦ ਆਪਣੀ ਰਹਿ ਜਾਂਦੀ ਹੈ ਨਾ ਦਿਨ ਦਾ ਚੈਨ ਬੱਚਿਆਂ ਦੇ ਨੇਪੀਜ ਧੋਂਦੇ ਬਦਲਦੇ, ਵਾਰ-ਵਾਰ ਫੀਡ ਦੇਣਾ, ਡਾਕਟਰ ਦੇ ਚੱਕਰ ਲਗਾਉਣ ’ਚ ਔਰਤ ਥੱਕ ਕੇ ਬੇਹਾਲ ਰਹਿੰਦੀ ਹੈ
ਆਪਣੇ ਆਪ ਨੂੰ ਰਿਲੈਕਸ ਕਰਨ ਦਾ ਤਰੀਕਾ ਅਜਿਹੇ ’ਚ ਹਰ ਔਰਤ ਨੂੰ ਜਾਣ ਲੈਣਾ ਚਾਹੀਦਾ ਹੈ ਕਿਉਂਕਿ ਤਨਾਅਗ੍ਰਸਤ ਰਹਿਣ ਨਾਲ ਸਮੱਸਿਆ ਦਾ ਹੱਲ ਨਹੀਂ ਮਿਲੇਗਾ ਸੰਤੁਲਿਤ ਆਹਾਰ ਲਓ ਦੁੱਧ, ਫਲ ਜ਼ਿਆਦਾ ਮਾਤਰਾ ’ਚ ਲਓ ਪ੍ਰੋਟੀਨ ਲਓ ਮਿਲਿਆ-ਜੁਲਿਆ ਆਹਾਰ (ਮਿਕਸਡ ਫੂਡ) ਉੱਤਮ ਹੁੰਦਾ ਹੈ
ਕਈ ਮਹਿਲਾਵਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਖਾਣਾ ਮੰਨੋ ਉੱਪਰ ਹੀ ਰੁਕਿਆ ਰਹਿੰਦਾ ਹੈ ਅਜਿਹਾ ਡੀ-ਐਕਟਿਵ ਰਹਿਣ ਕਾਰਨ ਹੁੰਦਾ ਹੈ ਸਵੇਰ-ਸ਼ਾਮ ਦੀ ਲੰਬੀ ਸੈਰ ਇੱਕ ਵਧੀਆ ਕਸਰਤ ਹੈ ਯੋਗ ਦਾ ਵੀ ਬਹੁਤ ਮਹੱਤਵ ਹੈ ਪਰ ਧਿਆਨ ਰਹੇ, ਕਸਰਤ ਸਹੀ ਅਤੇ ਸਰੀਰ ਨੂੰ ਮਾਫਿਕ ਆਉਣ ਵਾਲੀ ਹੋਵੇ ਅਜਿਹਾ ਨਾ ਹੋਵੇ ਕਿ ਅਤਿ ਉਤਸ਼ਾਹ ’ਚ ਸਰੀਰ ’ਚ ਕੋਈ ਨਵੀਂ ਬਿਮਾਰੀ ਪੈਦਾ ਕਰ ਲਈਏ ਅੱਜ ਜਿਸ ਨੂੰ ਅਸੀਂ ਮੈਡੀਟੇਸ਼ਨ ਦੇ ਨਾਂਅ ਨਾਲ ਜ਼ਿਆਦਾ ਜਾਣਦੇ ਹਾਂ, ਉਹ ਧਿਆਨ ਵੀ ਤਨਾਅ ਮੁਕਤੀ ਦਾ ਕਾਰਗਰ ਉਪਾਅ ਹੈ ਦਿਮਾਗ ਨੂੰ ਸਾਫ਼ ਸਲੇਟ ਵਾਗ ਵਿਚਾਰ ਮੁਕਤ ਕਰਨ ਦੀ ਕੋਸ਼ਿਸ਼ ਕਰੋ ਸਾਰਾ ਰਾਗ ਦੁਵੈਸ਼, ਸਮੱਸਿਆਵਾਂ, ਡਰ, ਚਿੰਤਾ, ਭੁੱਲ, ਕੋਈ ਹਸਾਉਣ ਵਾਲੀ ਘਟਨਾ ਯਾਦ ਕਰੋ ਇਕੱਲੇ ਹੱਸਣ ਤੋਂ ਡਰੋ ਨਾ ਇਹ ਪਾਗਲਪਣ ਦਾ ਲੱਛਣ ਕਦੇ ਨਹੀਂ, ਸਿਹਤਮੰਦ ਰਹਿਣ ਦਾ ਨੁਸਖਾ ਹੈ
ਡੂੰਘਾ ਸਾਹ ਲੈ ਕੇ ਛੱਡੋ ਇਸ ਨਾਲ ਫੇਫੜੇ ਮਜ਼ਬੂਤ ਬਣਦੇ ਹਨ ਚਿਹਰੇ ਨੂੰ ਹਥੇਲੀਆਂ ਨਾਲ ਹਲਕੇ-ਹਲਕੇ ਥਪਥਪਾਓ ਮੱਥੇ ਦੇ ਵਿਚਕਾਰ ਬਿੰਦੀ ਵਾਲੀ ਜਗ੍ਹਾ ’ਤੇ ਉਂਗਲੀ ਨਾਲ ਮਸਾਜ ਕਰੋ ਰਿਲੈਕਸ ਕਰਨ ਲਈ ਟੀਵੀ ’ਤੇ ਚੁਨਿੰਦਾ ਪ੍ਰੋਗਰਾਮ ਹੀ ਦੇਖੋ ਜ਼ਿਆਦਾ ਦੇਰ ਟੀਵੀ ਦੇਖਣਾ, ਖਾਸ ਕਰਕੇ ਅੱਖਾਂ ਲਈ ਨੁਕਸਾਨਦੇਹ ਹੁੰਦਾ ਹੈ ਮਨੋਰੰਜਨ ਦੇ ਉਦੇਸ਼ ਨਾਲ ਪੜ੍ਹਨਾ ਹੋਵੇ ਤਾਂ ਕੁਝ ਹਲਕਾ-ਫੁਲਕਾ ਹੀ ਪੜ੍ਹੋ ਬੱਚਿਆਂ ਦੀਆਂ ਕਹਾਣੀਆਂ ਜਾਂ ਜੋਕਸ ਦੀਆਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ ਫਿਰ ਫਿਲਮ ਮੈਗਜ਼ੀਨ ਤਾਂ ਹੁੰਦੀਆਂ ਹੀ ਹਨ
ਘਰ ’ਚ ਥਕਾਣ ਮਿਟਾਉਣ ਲਈ ਹਲਕੀ ਗੱਪ-ਸ਼ੱਪ ਕੀਤੀ ਜਾ ਸਕਦੀ ਹੈ ਪਰ ਇਸ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਜ਼ਿਆਦਾਤਰ ਲੋਕ ਫਿਜ਼ੂਲ ਦੀਆਂ ਗੱਲਾਂ ਕਰਕੇ ਹੋਰ ਥਕਾ ਦਿੰਦੇ ਹਨ, ਇਸ ਲਈ ਬਿਹਤਰ ਹੈ
ਘਰ ’ਚ ਹੀ ਥਕਾਣ ਮਿਟਾਉਣ ਦੇ ਨੁਸਖੇ ਅਜ਼ਮਾਓ
ਚੰਗੇ ਸੰਗੀਤ ਤੋਂ ਵਧ ਕੇ ਤੁਹਾਡੇ ਮਨ ਲਈ ਸ਼ਾਂਤੀਦਾਇਕ ਦੂਸਰੀ ਚੀਜ਼ ਨਹੀਂ ਹਲਕੀ ਆਵਾਜ਼ ’ਚ ਵਜਦਾ ਮਧੁਰ ਸੰਗੀਤ ਸਵਰਗੀ ਆਨੰਦ ਦਿੰਦਾ ਹੈ ਸੰਗੀਤ ਨਾਲ ਪਿਆਰ ਕਰਨਾ ਸਿੱਖੋ, ਤੁਹਾਡੇ ਅੱਧੇ ਗਮ ਦੂਰ ਹੋ ਜਾਣਗੇ ਯਾਦ ਰੱਖੋ, ਤਣਾਅ ਨਾਲ ਵੀ ਥਕਾਣ ਮਹਿਸੂਸ ਹੋ ਸਕਦੀ ਹੈ
ਜੇਕਰ ਕਿਸੇ ਇਸਤਰੀਜਨ ਰੋਗ ਦੇ ਲੱਛਣ ਪ੍ਰਗਟ ਹੁੰਦੇ ਹਨ ਤਾਂ ਡਾਕਟਰੀ ਸਲਾਹ ਲੈਣ ’ਚ ਕੋਤਾਹੀ ਨਾ ਕਰੋ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਔਰਤਾਂ ਲਈ ਅੱਜ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ ਸ਼ੁਰੂਆਤੀ ਦੌਰ ਤੋਂ ਪਤਾ ਚੱਲਣ ’ਤੇ ਇਹ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ
ਹਰ ਸਮੇਂ ਇਹ ਕਹਿੰਦੇ ਰਹਿਣ ਨਾਲ ਕਿ ਮੈਂ ਬਹੁਤ ਥੱਕ ਜਾਂਦੀ ਹਾਂ, ਕੀ ਕਰਾਂ, ਹਰ ਸਮੇਂ ਥੱਕੀ-ਥੱਕੀ ਜਿਹੀ ਰਹਿੰਦੀ ਹਾਂ, ਕੋਈ ਫਾਇਦਾ ਨਹੀਂ ਸਰੀਰ ’ਚ ਕੋਈ ਕਮੀ ਹੈ ਤਾਂ ਦਵਾਈਆਂ ਅਤੇ ਖੁਰਾਕ ਲਓ ਕੰਮ ਭਾਰੀ ਹੈ ਤਾਂ ਉਸ ਨੂੰ ਪਲਾਨ ਕੀਤਾ ਜਾ ਸਕਦਾ ਹੈ ਲਗਾਤਾਰ ਕਰਦੇ ਰਹਿਣਾ ਠੀਕ ਨਹੀਂ ਵਿੱਚ-ਵਿੱਚ ਦੀ ਕੁਝ ਦੇਰ ਆਰਾਮ ਕਰਦੇ ਰਹਿਣਾ ਚਾਹੀਦਾ ਹੈ
ਊਸ਼ਾ ਜੈਨ ‘ਸ਼ੀਰੀਂ’