ਬੇਹੱਦ ਸੁੰਦਰ ਹੈ ‘ਡਲਹੌਜ਼ੀ’

ਕਾਂਗੜਾ ਤੋਂ 18 ਕਿੱਲੋਮੀਟਰ ਦੀ ਦੂਰੀ ’ਤੇ ਸਥਿੱਤ ਹੈ ਡਲਹੌਜ਼ੀ ਜਿੱਥੇ ਪਹਾੜਾਂ ਦਾ ਰਾਜਾ ਕਹੇ ਜਾਣ ਵਾਲੇ ਹਿਮਾਚਲ ਪ੍ਰਦੇਸ਼ ’ਚ ਕਦਮ-ਕਦਮ ’ਤੇ ਕੁਦਰਤ ਨੇ ਸੁੰਦਰਤਾ ਦੇ ਇੱਕ ਤੋਂ ਇੱਕ ਵਧਕੇ ਨਮੂੰਨੇ ਬਖੇਰ ਦਿੱਤੇ ਹਨ ਜਿੱਥੇ ਜਾਓ ਬਸ ਮਨ ਖੁਸ਼ ਹੋ ਜਾਵੇ ਇੱਥੋਂ ਦੀਆਂ ਠੰਡੀਆਂ, ਮੰਦ ਅਤੇ ਮਹਿਕਦੀਆਂ ਹਵਾਵਾਂ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੀਆਂ ਹਨ ਜਦੋਂ ਕਿਸੇ ਅਜਿਹੀ ਥਾਂ ਪਹੁੰਚ ਜਾਈਏ ਜਿੱਥੇ ਬਸ ਪਹਾੜ ਹੋਣ, ਦਰਖਤ ਹੋਣ ਅਤੇ ਦੂਰ-ਦੂਰ ਤੱਕ ਫੈਲੀ ਹਰਿਆਲੀ ਹੋਵੇ ਤਾਂ ਇਹ ਨਜ਼ਾਰਾ ਹੋਰ ਵੀ ਮਨ ਨੂੰ ਮੋਹਣ ਵਾਲਾ ਹੁੰਦਾ ਹੈ

ਧਾਇਨਕੁੰਡ

ਇਹ ਸਥਾਨ ਡਲਹੌਜੀ ਤੋਂ ਲਗਭਗ 10 ਕਿੱਲੋਮੀਟਰ ਦੀ ਦੂਰੀ ’ਤੇ ਸਥਿੱਤ ਹੈ ਇੱਥੋਂ ਬਿਆਸ, ਚੇਨਾਬ ਅਤੇ ਰਾਵੀ ਨਦੀਆਂ ਦਾ ਬਹੁਤ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਇਹ ਮਸ਼ਹੂਰ ਸੈਲਾਨੀ ਸਥਾਨ ਬਣ ਚੁੱਕਿਆ ਹੈ

ਬਕਰੋਟਾ ਹਿਲਸ

ਇੱਥੇ ਘੁੰਮਣ ਆਉਣ ਵਾਲਿਆਂ ਲਈ ਬਕਰੋਟਾ ਮਾੱਲ ਬੇਹੱਦ ਮਸ਼ਹੂਰ ਜਗ੍ਹਾ ਹੈ ਇੱਥੋਂ ਪਹਾੜੀ ਵਾਦੀਆਂ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ

ਪੰਜਪੁਲਾ

ਇੱਥੋਂ ਦਾ ਨਜ਼ਾਰਾ ਦੇਖਣ ਲਾਇਕ ਹੁੰਦਾ ਹੈ ਇੱਥੇ ਪਾਣੀ ਪੰਜ ਛੋਟੇ-ਛੋਟੇ ਪੁੱਲਾਂ ਦੇ ਹੇਠਾਂ ਤੋਂ ਵਹਿੰਦਾ ਹੈ ਇਹ ਸਥਾਨ ਦੋ ਕਿਮੀ ਦੀ ਦੂਰੀ ’ਤੇ ਸਥਿੱਤ ਹੈ ਇਸ ‘ਫਾਈਵ ਬ੍ਰਿਜੇਜ਼’ ਨੂੰ ਭਾਰਤ ਦੇ ਫਰੀਡਮ ਫਾਈਟਰ ਅਜੀਤ ਸਿੰਘ ਦੀ ਯਾਦ ’ਚ ਬਣਵਾਇਆ ਗਿਆ ਹੈ ਇੱਥੇ ਸਥਿਤ ਕੁਦਰਤੀ ਟੈਂਕ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ ਇਸ ਸਥਾਨ ਨੂੰ ਹੋਰ ਵੀ ਸ਼ਾਂਤੀ ਦਾ ਅਹਿਸਾਸ ਕਰਵਾਉਂਦੀਆਂ ਹਨ ਮੰਨਿਆ ਜਾਂਦਾ ਹੈ ਕਿ ਇਸਦੇ ਪਾਣੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨਾਲ ਹੀ ਡਲਹੌਜੀ ਤੋਂ ਢਾਈ ਕਿਮੀ ਦੂਰ ਖਜੀਆਰ ਝੀਲ ਹੈ, ਜਿਸਦਾ ਆਕਾਰ ਤਸ਼ਤਰੀਨੁਮਾ ਹੈ

ਕਾਲਾਟੋਪ

ਲਗਭਗ ਸਾਢੇ ਅੱਠ ਕਿੱਲੋਮੀਟਰ ਦੀ ਦੂਰੀ ’ਤੇ ਸਥਿੱਤ ਕਾਲਾਟੋਪ ’ਚ ਛੋਟੀ ਜਿਹੀ ਵਾਇਲਡ ਲਾਈਫ਼ ਸੈਂਚੁਰੀ ਹੈ ਇੱਥੇ ਜੰਗਲੀ ਜਾਨਵਰਾਂ ਨੂੰ ਨਜ਼ਦੀਕ ਤੋਂ ਦੇਖਿਆ ਜਾ ਸਕਦਾ ਹੈ

ਸੁਭਾਸ਼ ਬਾਵਲੀ

ਜੀਪੀਓ ਤੋਂ ਲਗਭਗ ਡੇਢ ਕਿੱਲੋਮੀਟਰ ਦੀ ਦੂਰੀ ’ਤੇ ਸਥਿੱਤ ਹੈ ਸੁਭਾਸ਼ ਬਾਵਲੀ ਇੱਥੇ ਬਰਫ ਨਾਲ ਢੱਕੀਆਂ ਪਹਾੜੀਆਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ

ਸਤਧਾਰਾ

ਇੱਥੋਂ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ’ਚ ਕਈ ਤਰ੍ਹਾਂ ਦੇ ਖਣਿਜ ਪਦਾਰਥ ਹੋਣ ਦੀ ਵਜ੍ਹਾ ਨਾਲ ਇਹ ਦਵਾਈ ਦਾ ਕੰਮ ਕਰਦਾ ਹੈ

ਡੈਨਕੁੰਡ

ਡਲਹੌਜ਼ੀ ਤੋਂ 10 ਕਿਮੀ ਦੂਰ ਸਮੁੰਦਰ ਤਲ ਤੋਂ 2,745 ਮੀਟਰ ਦੀ ਉੱਚਾਈ ’ਤੇ ਸਥਿੱਤ ਡੈਨਕੁੰਡ ਤੋਂ ਪਹਾੜੀਆਂ, ਘਾਟੀਆਂ ਅਤੇ ਨਦੀਆਂ ਬਿਆਸ, ਰਾਵੀ, ਚੇਨਾਬ ਦੀ ਕਲਕਲ ਕਰਦੀਆਂ ਲਹਿਰਾਂ ਦੇਖ ਸਕਦੇ ਹੋ

ਕੈਥੋਲਿਕ ਚਰਚ

ਡਲਹੌਜੀ ਆਪਣੇ ਅਨਗਿਣਤ ਪੁਰਾਣੇ ਚਰਚਾਂ ਲਈ ਵੀ ਮਸ਼ਹੂਰ ਹੈ ਇੱਥੇ ਸਥਿੱਤ ਸੈਂਟ ਫਰਾਂਸਿਸ ਦੇ ਕੈਥੋਲਿਕ ਚਰਚ ਦਾ ਨਿਰਮਾਣ 1894 ’ਚ ਹੋਇਆ ਸੀ

ਚੰਬਾ ਘਾਟੀ ਦੀ ਇਹ ਅਨਮੋਲ ਵਿਰਾਸਤ ਗਰਮੀ ’ਚ ਮਨ ਨੂੰ ਬੇਹੱਦ ਆਨੰਦ ਦੇਣ ਵਾਲੀ ਸਾਬਿਤ ਹੁੰਦੀ ਹੈ ਸਰਦੀ ਦੇ ਮੌਸਮ ’ਚ ਇੱਥੇ ਬਰਫ਼ ਦਾ ਮਜ਼ਾ ਲਿਆ ਜਾ ਸਕਦਾ ਹੈ ਜਦੋਂ ਇੱਥੇ ਦਾ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਿਆ ਜਾਂਦਾ ਹੈ ਜਦੋਂ ਮੈਦਾਨੀ ਇਲਾਕਿਆਂ ’ਚ ਭਿਆਨਕ ਗਰਮੀ ਪੈ ਰਹੀ ਹੁੰਦੀ ਹੈ ਤਾਂ ਇੱਥੋਂ ਦਾ ਤਾਪਮਾਨ ਵੀ 35 ਡਿਗਰੀ ਤੱਕ ਪਹੁੰਚ ਜਾਂਦਾ ਹੈ ਇਸ ਥਾਂ ਦੀ ਖੋਜ 19ਵੀਂ ਸਦੀ ਦੇ ਮੱਧ ’ਚ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਕੀਤੀ ਸੀ ਡਲਹੌਜੀ ਆਪਣੇ ਆਪ ’ਚ ਬੇਹੱਦ ਖੂਬਸੂਰਤ ਜਗ੍ਹਾ ਹੈ ਕੁਦਰਤ ਨੇ ਡਲਹੌਜੀ ਦੇ ਆਸਪਾਸ ਵੀ ਬੇਹੱਦ ਖੂਬਸੂਰਤੀ ਬਿਖੇਰ ਰੱਖੀ ਹੈ ਦਰਜ਼ਨਾਂ ਅਜਿਹੇ ਸਥਾਨ ਹਨ ਜਿੱਥੇ ਆਰਾਮ ਨਾਲ ਕੁਝ ਸਮਾਂ ਬਿਤਾਇਆ ਜਾ ਸਕਦਾ ਹੈ ਆਓ ਜਾਣਦੇ ਹਾਂ ਇੱਥੋਂ ਦੇ ਕੁਝ ਖਾਸ ਸਥਾਨ ਤੁਸੀਂ ਪਹਿਲ ਦੇ ਆਧਾਰ ’ਤੇ ਦੇਖ ਸਕਦੇ ਹੋ

ਕਿਵੇਂ ਪਹੁੰਚੀਏ:

ਸੜਕ ਮਾਰਗ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਪਹੁੰਚਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ ਦਿੱਲੀ ਤੋਂ 514 ਕਿਲੋਮੀਟਰ ਦੀ ਦੂਰੀ ’ਤੇ ਸਥਿੱਤ ਡਲਹੌਜੀ ’ਚ ਆ ਕੇ ਸਾਰਿਆਂ ਦਾ ਮਨ ਬਾਗੋਬਾਗ ਹੋ ਜਾਂਦਾ ਹੈ ਇੱਥੋਂ ਦੀ ਦੂਰੀ ਚੰਡੀਗੜ੍ਹ ਤੋਂ 239 ਕਿਮੀ, ਕੁੱਲੂ ਤੋਂ 214 ਕਿਮੀ ਅਤੇ ਸ਼ਿਮਲਾ ਤੋਂ 332 ਕਿਮੀ ਹੈ ਚੰਬਾ ਇੱਥੋਂ 192 ਕਿੱਲੋਮੀਟਰ ਹੈ ਇੱਥੋਂ ਦਾ ਸਵੇਰ-ਸ਼ਾਮ ਦਾ ਮੌਸਮ ਤਾਂ ਮਨ ਮੋਹਣ ਵਾਲਾ ਹੁੰਦਾ ਹੈ, ਜਿਸਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ

ਸੜਕ ਮਾਰਗ:

ਦਿੱਲੀ-ਐੱਨਸੀਆਰ ਤੋਂ ਚੰਡੀਗੜ੍ਹ ਹੁੰਦੇ ਹੋਏ ਡਲਹੌਜੀ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਠਾਨਕੋਟ ਤੋਂ ਚੰਬਾ ਹੁੰਦੇ ਹੋਏ ਡਲਹੌਜੀ ਬੱਸ ਜਾਂ ਟੈਕਸੀ ਰਾਹੀ ਜਾ ਸਕਦੇ ਹੋ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਵੀ ਬੱਸ ਸੇਵਾ ਮੁਹੱਈਆ ਕਰਵਾਉਂਦੇ ਹਨ

ਰੇਲ ਮਾਰਗ:

ਕਾਂਗੜਾ ਦਾ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕ ਪੈਂਦਾ ਹੈ ਜੋ ਇੱਥੋਂ 18 ਕਿੱਲੋਮੀਟਰ ਦੂਰੀ ’ਤੇ ਸਥਿੱਤ ਹੈ ਇਸ ਤੋਂ ਇਲਾਵਾ ਨਜ਼ਦੀਕੀ ਰੇਲਵੇ ਸਟੇਸ਼ਨ ਪਠਾਨਕੋਟ ਹੈ, ਜੋ ਅੰਮ੍ਰਿਤਸਰ, ਜੰਮੂ, ਦਿੱਲੀ ਅਤੇ ਜਲੰਧਰ ਤੋਂ ਰੇਲ ਮਾਰਗ ਨਾਲ ਜੁੜਿਆ ਹੋਇਆ ਹੈ

ਹਵਾਈ ਮਾਰਗ:

ਕਾਂਗੜਾ ’ਚ ਸਥਿੱਤ ‘ਗਾਗਲ ਹਵਾਈ ਅੱਡਾ’ ਇੱਥੋਂ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ ਜੋ ਸੈਲਾਨੀਆਂ ਲਈ ਕਾਂਗੜੇ ਤੋਂ ਬਾਅਦ ਅਜਿਹਾ ਪਹਾੜੀ ਸਥਾਨ, ਜੋ ਸਿਰਫ਼ 12 ਕਿੱਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ

ਕਿੱਥੇ ਠਹਿਰੀਏ:

ਜੇਕਰ ਤੁਸੀਂ ਫਾਈਵ ਸਟਾਰ ਹੋਟਲ ’ਚ ਨਹੀਂ ਰਹਿਣਾ ਚਾਹੁੰਦੇ, ਤਾਂ ਸਮਾੱਲ ਬਜ਼ਟ ਹੋਟਲ ਨਾਲ ਟੂਰਿਸਟ ਲਾੱਜ ਵੀ ਹੈ, ਜਿੱਥੇ ਠੀਕ ਕੀਮਤ ’ਤੇ ਕਮਰਾ ਮਿਲ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!