ਗਰਮੀਆਂ ’ਚ ਰੋਜ਼ਾਨਾ ਜ਼ਰੂਰ ਖਾਓ ਦਹੀ ਗਰਮੀਆਂ ’ਚ Dahi Khane Ke Fayde: ਗਰਮੀਆਂ ’ਚ ਦਹੀ ਦਾ ਸੇਵਨ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਖਾਸ ਕਰਕੇ ਜਦੋਂ ਤੁਸੀਂ ਖਾਣੇ ਦੇ ਨਾਲ ਦਹੀ ਖਾਂਦੇ ਹੋ, ਤਾਂ ਕਈ ਪੋਸ਼ਕ ਤੱਤ ਤੁਹਾਡੇ ਸਰੀਰ ’ਚ ਪਹੁੰਚਦੇ ਹਨ ਜਿਸ ਨਾਲ ਨਾ ਸਿਰਫ਼ ਤੁਸੀਂ ਹੈਲਦੀ ਬਣੇ ਰਹਿੰਦੇ ਹੋ ਸਗੋਂ ਇਸ ਨਾਲ ਤੁਹਾਡੀ ਸਕਿੱਨ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਇਸ ਤੋਂ ਇਲਾਵਾ ਆਸਟਿਯੋਪੋਰੋਸਿਸ, ਬਲੱਡ ਪ੍ਰੈਸ਼ਰ, ਵਾਲਾਂ ਅਤੇ ਹੱਡੀਆਂ ਲਈ ਵੀ ਦਹੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ ਦਹੀ ਪ੍ਰੋਟੀਨ, ਕੈਲਸ਼ੀਅਮ, ਰਾਈਬੋਫ਼ਲੇਵਿਨ, ਵਿਟਾਮਿਨ-ਈ 6 ਅਤੇ ਵਿਟਾਮਿਨ ਈ 12 ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ
ਖਾਣ ਦੇ ਨਾਲ Dahi Khane Ke Fayde:
- ਰੋਜ਼ ਦਹੀ ਖਾਣ ਨਾਲ ਹਾਈ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੁੰਦਾ ਹੈ ਉੱਥੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਦੂਰ ਰੱਖਣ ’ਚ ਵੀ ਦਹੀ ਉਪਯੋਗੀ ਹੁੰਦਾ ਹੈ
- ਦਹੀ ਨੂੰ ਤੁਸੀਂ ਸਿੱਧੇ ਵਾਲਾਂ ਅਤੇ ਸਰੀਰ ’ਤੇ ਲਾ ਸਕਦੇ ਹੋ ਅਤੇ ਬਹੁਤ ਹੀ ਜਲਦੀ ਇਸ ਦੇ ਵਧੀਆ ਨਤੀਜੇ ਦੇਖ ਸਕਦੇ ਹੋ ਡੈੱਨਡਰਫ਼ ਤੋਂ ਬਚਣ ਲਈ ਵਾਲਾਂ ’ਚ ਦਹੀ ਲਾਉਣਾ ਬੇਹੱਦ ਚੰਗਾ ਰਹਿੰਦਾ ਹੈ ਇਸ ਦੇ ਲਈ ਦਹੀ ਨੂੰ ਵਾਲਾਂ ’ਚ ਲਾ ਕੇ ਅੱਧੇ ਘੰਟੇ ਤੋਂ ਬਾਅਦ ਵਾਲ ਧੋ ਲਓ
- ਦਹੀ ਫੈਟ ਦੀ ਚੰਗੀ ਫਾਰਮ ਹੈ ਦਹੀ ’ਚ ਦੁੱਧ ਦੇ ਬਰਾਬਰ ਹੀ ਪੋਸ਼ਕ ਤੱਤ ਹੁੰਦੇ ਹਨ ਦਹੀ ’ਚ ਕੈਲਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ ਦਹੀ ਖਾਣ ਨਾਲ ਦੰਦ ਅਤੇ ਹੱਡੀਆਂ ਤਾਂ ਮਜ਼ਬੂਤ ਹੁੰਦੀਆਂ ਹੀ ਹਨ, ਨਾਲ ਹੀ ਆਸਟੀਯੋੋਪੋਰੋਸਿਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ
- ਦਹੀ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਦਹੀ ਐਨਰਜ਼ੀ ਬੂਸਟਰ ਵੀ ਹੈ ਇਹ ਇੱਕ ਐਂਟੀਆਕਸੀਡੈਂਟ ਵਾਂਗ ਕੰਮ ਕਰਦਾ ਹੈ ਅਤੇ ਸਰੀਰ ਨੂੰ ਹਾਈਡ੍ਰੇਟ ਵੀ ਕਰਦਾ ਹੈ
- ਦਹੀ ਨਾਲ ਪ੍ਰਤੀਰੋਧਕ ਤੰਤਰ ਮਜ਼ਬੂਤ ਹੁੰਦਾ ਹੈ ਇਹੀ ਨਹੀਂ ਅਨਿੰਦਰਾ ਦੀ ਸਮੱਸਿਆ ਨੂੰ ਦੂਰ ਭਜਾਉਣ ’ਚ ਵੀ ਦਹੀ ਫਾਇਦੇਮੰਦ ਹੁੰਦਾ ਹੈ