ਕੋਰੋਨਾ ਵੈਕਸੀਨ ਨੂੰ ਅਪਰੂਵਲ, ਭਾਰਤ ਵੀ ਤਿਆਰ ਰਾਹਤ ਹਾਲੇ ਕੁਝ ਕਦਮ ਦੂਰ coronavirus vaccination approval status update india
ਕੋਰੋਨਾ ਦੇ ਦੌਰ ’ਚ ਜਲਦ ਹੀ ਸਭ ਤੋਂ ਵੱਡੀ ਰਾਹਤ ਦੀ ਖਬਰ ਮਿਲ ਸਕਦੀ ਹੈ ਬ੍ਰਿਟੇਨ ’ਚ ਫਾਈਜ਼ਰ ਅਤੇ ਬਾਇਓਐਨਟੇਕ ਦੀ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਇਸ ਦੇ ਨਾਲ ਹੀ ਬ੍ਰਿਟੇਨ ਯੂਰਪ ਦਾ ਪਹਿਲਾ ਦੇਸ਼ ਬਣ ਗਿਆ, ਜਿਸ ਨੇ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਬ੍ਰਿਟੇਨ ਦੇ ਹੈਲਥ ਡਿਪਾਰਟਮੈਂਟ ਮੁਤਾਬਕ ਫਾਈਜ਼ਰ ਅਤੇ ਬਾਇਓਐਨਟੇਕ ਦੀ ਵੈਕਸੀਨ ਕੋਰੋਨਾ ਖਿਲਾਫ਼ 95 ਪ੍ਰਤੀਸ਼ਤ ਤੱਕ ਇਫੈਕਟਿਵ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨੈਸ਼ਨ ਸ਼ੁਰੂ ਕੀਤੀ ਜਾਵੇਗੀ ਫਾਈਜ਼ਰ ਅਮਰੀਕੀ ਅਤੇ ਬਾਇਓਐਨਟੇਕ ਜਰਮਨ ਕੰਪਨੀ ਹੈ ਭਾਰਤ ’ਚ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ
ਭਾਰਤ ’ਚ ਵੀ ਤਿੰਨ ਵੈਕਸੀਨਾਂ ਨੇ ਆਪਣੇ ਲਈ ਐਮਰਜੰਸੀ ਅਪਰੂਵਲ ਮੰਗਣ ਵਾਲਿਆਂ ’ਚ ਅਮਰੀਕੀ ਕੰਪਨੀ ਫਾਈਜ਼ਰ ਵੀ ਸ਼ਾਮਲ ਹੈ, ਜਿਸ ਨੇ ਜਰਮਨ ਸਹਿਯੋਗੀ ਬਾਇਓਐਨਟੇਕ ਦੇ ਬਣਾਏ ਐੱਮਆਰਐੱਨ ਵੈਕਸੀਨ ਬਣਾਈ ਹੈ ਫਾਈਜ਼ਰ ਦੇ ਟਰਾਇਲਜ਼ ਭਾਰਤ ’ਚ ਨਹੀਂ ਹੋਏ ਹਨ ਇਸ ਵਜ੍ਹਾ ਨਾਲ ਡਰੱਗ ਰੈਗੂਲੇਟਰ ਉਸ ਨੂੰ ਭਾਰਤ ’ਚ ਕੁਝ ਲੋਕਾਂ ’ਤੇ ਟਰਾਇਲਜ਼ ਦੀ ਸੰਭਾਵਨਾ ਹੈ ਦੂਜੇ ਪਾਸੇ, ਦਸੰਬਰ ਦੀ ਸ਼ੁਰੂਆਤ ’ਚ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈੱਕ ਨੇ ਵੀ ਆਪਣੇ-ਆਪਣੇ ਵੈਕਸੀਨ ਲਈ ਐਮਰਜੰਸੀ ਅਪਰੂਵਲ ਦੀ ਮੰਗ ਕੀਤੀ ਹੈ ਦੋਵਾਂ ਦੇ ਹੀ ਵੈਕਸੀਨ ਭਾਰਤ ’ਚ ਫੇਜ਼-3 ਟਰਾਇਲਜ਼ ’ਚ ਹਨ ਭਾਰਤ ਸਰਕਾਰ ਦੇ ਵੈਕਸੀਨ ਮੁਤਾਬਕ, ਇਸ ਸਮੇਂ ਭਾਰਤ ’ਚ 9 ਵੈਕਸੀਨਾਂ ’ਤੇ ਕੰਮ ਚੱਲ ਰਿਹਾ ਹੈ ਇਨ੍ਹਾਂ ’ਚੋਂ ਤਿੰਨ ਪ੍ਰੀ-ਕਲਿਨੀਕਲ ਸਟੇਜ਼ ਭਾਵ ਫਿਲਹਾਲ ਲੈਬਾਂ ’ਚ ਹਨ ਇਨ੍ਹਾਂ ਤੋਂ ਇਲਾਵਾ 6 ਕਲੀਨਿਕਲ ਟਰਾਇਲਜ਼ ਦੇ ਕਿਸੇ ਨਾ ਕਿਸੇ ਫੇਜ਼ ’ਚ ਹਨ
Table of Contents
ਇੱਕ ਨਜ਼ਰ ਭਾਰਤ ’ਚ ਬਣੀਆਂ ਕੁਝ ਵੈਕਸੀਨਾਂ ’ਤੇ…
ਕੋਵੀਸ਼ੀਲਡ:
ਐਸਟਰਾਜੇਨੇਕਾ ਨੇ 23 ਨਵੰਬਰ ਨੂੰ ਇਸ ਦੇ ਫੇਜ਼-3 ਕਲੀਨਿਕਲ ਟਰਾਇਲਜ਼ ਦੇ ਨਤੀਜੇ ਐਲਾਨ ਕੀਤੇ ਇਸ ਮੁਤਾਬਕ, ਜਦੋਂ ਇੰਕ ਹਾਫ਼ ਅਤੇ ਇੱਕ ਫੁੱਲ ਡੋਜ਼ ਦਿੱਤਾ ਗਿਆ ਤਾਂ ਉਹ 90 ਪ੍ਰਤੀਸ਼ਤ ਤੱਕ ਅਸਰਦਾਰ ਰਹੀ ਦੂਜੇ ਪਾਸੇ, ਦੋ ਫੁੱਲ ਡੋਜ਼ ਦੇਣ ’ਤੇ 62 ਪ੍ਰਤੀਸ਼ਤ ਅਸਰਦਾਰ ਰਹੀਆਂ ਭਾਰਤ ’ਚ ਪੂਨੇ ਦੇ ਐੱਸਆਈਆਈ ਨੇ ਇਸ ਵੈਕਸੀਨ ਦੇ ਡੋਜ਼ ਮੈਨਿਊਫੈਕਚਰ ਕਰਨ ਦਾ ਕਰਾਰ ਕੀਤਾ ਹੈ ਪੂਨਾਵਾਲਾ ਦੀ ਕੰਪਨੀ ਨੇ 7 ਦਸੰਬਰ ਨੂੰ ਇਸ ਵੈਕਸੀਨ ਦੇ ਐਮਰਜੰਸੀ ਅਪਰੂਵਲ ਲਈ ਅਪਲਾਈ ਕੀਤਾ, ਜਿਸ ’ਤੇ ਸਰਕਾਰ ਜਲਦ ਫੈਸਲਾ ਲਵੇਗੀ ਫਰਵਰੀ ਤੱਕ ਕਰੀਬ ਇੱਕ ਕਰੋੜ ਵੈਕਸੀਨਾਂ ਉਪਲੱਬਧ ਹੋ ਸਕਦੀਆਂ ਹਨ ਸਰਕਾਰ ਨੂੰ 250 ਰੁਪਏ ਅਤੇ ਆਮ ਭਾਰਤੀਆਂ ਨੂੰ 500 ਰੁਪਏ ’ਚ ਵੈਕਸੀਨ ਦਾ ਇੱਕ ਡੋਜ਼ ਮਿਲੇਗਾ
ਕੋਵੈਕਸੀਨ:
ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੇਕ ਵੱਲੋਂ ਤਿਆਰ ਕੋਵੈਕਸੀਨ ਦੇ ਦੋ ਫੇਜ਼ ਦੇ ਟਰਾਇਲਜ਼ ਹੋ ਚੁੱਕੇ ਹਨ ਕਿਸੇ ਵੀ ਵਾਲੰਟੀਅਰ ’ਚ ਗੰਭੀਰ ਸਾਇਡ-ਇਫੈਕਟ ਨਹੀਂ ਦਿਖਾਈ ਦਿੱਤਾ ਹੈ ਕੰਪਨੀ ਨੇ ਨਵੰਬਰ ’ਚ ਹੀ 25 ਥਾਵਾਂ ’ਤੇ 25,800 ਵਾਲੰਟੀਅਰਾਂ ’ਤੇ ਇਸ ਦੇ ਫੇਜ਼-3 ਟਰਾਇਲ ਸ਼ੁਰੂ ਕੀਤੇ ਹਨ ਕੰਪਨੀ ਦਾ ਦਾਅਵਾ ਹੈ ਕਿ ਜਨਵਰੀ ਤੋਂ ਬਾਅਦ ਇਹ ਵੈਕਸੀਨ ਮਿਲਣ ਲੱਗੇਗੀ ਇਸ ਦੀ ਕੀਮਤ ਹਾਲੇ ਤੈਅ ਨਹੀਂ ਹੋਈ
ਸਪੂਤਨਿਕ-5:
ਡਾ. ਰੇਡੀਜ਼ ਲੈਬੋਰੇਟਰੀਜ਼ ਲਿਮਟਿਡ ਅਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਰੂਸੀ ਵੈਕਸੀਨ ਸਪੂਤਨਿਕ-5 ਦੇ ਭਾਰਤ ’ਚ ਫੇਜ਼-2/3 ਕਲੀਨਿਕਲ ਟਰਾਇਲਜ਼ ਸ਼ੁਰੂ ਕੀਤੇ ਹਨ ਵੈਕਸੀਨ ਪਹਿਲੇ ਡੋਜ਼ ਦੇ 28 ਦਿਨ ਬਾਅਦ 91.4 ਪ੍ਰਤੀਸ਼ਤ ਅਸਰਦਾਰ ਰਹੀ ਅਤੇ ਪਹਿਲੇ ਡੋਜ਼ ਦੇ 42 ਦਿਨ ਬਾਅਦ 95 ਪ੍ਰਤੀਸ਼ਤ ਅਸਰਦਾਰ ਰਹੀ ਮਾਰਚ ਤੋਂ ਬਾਅਦ ਵੈਕਸੀਨ ਅਪਰੂਵਲ ਪਾ ਸਕਦੇ ਹਨ ਇਸਦੇ ਇੱਕ ਡੋਜ਼ ਦੀ ਕੀਮਤ 700 ਰੁਪਏ ਦੇ ਆਸ-ਪਾਸ ਦਾ ਦਾਅਵਾ ਹੈ
ਜਾਇਕੋਵ:
ਅਹਿਮਦਾਬਾਦ ਦੀ ਕੰਪਨੀ ਜਾਇਡਸ ਕੈਡਿਲਾ ਵੱਲੋਂ ਤਿਆਰ ਪਲਾਸਿਮਡ ਡੀਐੱਨਏ ਵੈਕਸੀਨ ਜਾਇਕੋਵ-ਡੀ ਦੇ ਫੇਜ਼-2 ’ਚ ਰਿਜ਼ਲਟ ਚੰਗੇ ਰਹੇ ਹਨ 2021 ਦੀ ਦੂਜੀ ਤਿਮਾਹੀ ਤੱਕ ਵੈਕਸੀਨ ਬਾਜ਼ਾਰ ’ਚ ਉਪਲੱਬਧ ਕਰਾਉਣ ਦੀ ਤਿਆਰੀ ਹੈ ਕੰਪਨੀ ਨੇ ਇਸ ਦੀ ਕੀਮਤ ਤੈਅ ਨਹੀਂ ਕੀਤੀ ਹੈ
ਵੈਕਸੀਨ ਲਾਉਣ ਦਾ ਬਲਿਊਪ੍ਰਿੰਟ ਤਿਆਰ
ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਭਾਰਤ ’ਚ ਪ੍ਰਾਈਰਿਟੀ ਗਰੁੱਪ ਤੈਅ ਹੋ ਗਿਆ ਹੈ ਪਹਿਲੇ ਫੇਜ਼ ’ਚ 31 ਕਰੋੜ ਲੋਕਾਂ ਨੂੰ ਵੈਕਸੀਨ ਲਾਈ ਜਾਏਗੀ ਇਨ੍ਹਾਂ ’ਚ ਹੈਲਥਕੇਅਰ ਵਰਕਰਾਂ, ਪੁਲਿਸ, 50 ਸਾਲ ਤੋਂ ਜ਼ਿਆਦਾ ਉਮਰ ਦੇ ਪ੍ਰਾਇਰਿਟੀ ਗਰੁੱਪ ਮੈਂਬਰ ਅਤੇ ਹਾਈ ਰਿਸਕ ਗਰੁੱਪ ਦੇ ਨੌਜਵਾਨ ਵੀ ਸ਼ਾਮਲ ਰਹਿਣਗੇ 31 ਕਰੋੜ ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ,
ਜਿਨ੍ਹਾਂ ਨੂੰ ਮਾਰਚ ਤੋਂ ਮਈ ’ਚ ਵੈਕਸੀਨ ਲਾਈ ਜਾਏਗੀ ਸਾਡੇ ਦੇਸ਼ ’ਚ ਇੱਕ ਕਰੋੜ ਹੈਲਥ ਵਰਕਰ, ਰਾਜ ਅਤੇ ਕੇਂਦਰ ਸਰਕਾਰ ਦੀ ਪੁਲਿਸ, ਆਮਰਡ ਫੋਰਸਸ, ਹੋਮਗਾਰਡ, ਸਿਵਲ ਡਿਫੈਂਸ ਦੇ 2 ਕਰੋੜ, 50 ਸਾਲ ਤੋਂ ਜ਼ਿਆਦਾ ਉਮਰ ਦੇ ਪ੍ਰਾਇਰਿਟੀ ਗਰੁੱਪ ਦੇ 26 ਕਰੋੜ ਮੈਂਬਰ ਅਤੇ 50 ਸਾਲ ਤੋਂ ਘੱਟ ਉਮਰ ਦੇ ਹਾਈ ਰਿਸਕ ਗਰੁੱਪ ਦੇ 1 ਕਰੋੜ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਾਈ ਜਾਵੇਗੀ
-ਕੇ. ਵਿਜੈ ਰਾਘਵਣ,
ਪ੍ਰਿੰਸੀਪਲ ਸਾਈਟਿਫਿਕ ਐਡਵਾਇਜ਼ਰ