ਸਿਰਫ਼ ਕੁਦਰਤ ਜ਼ਰੀਏ ਪੂਰਨ ਸਿਹਤਮੰਦੀ
ਨੈਚੁਰੋਪੈਥੀ ਦਾ ਮੂਲ ਸਿਧਾਂਤ ਇਹ ਹੈ ਕਿ ਸਰੀਰ ’ਚੋਂ ਬੇਲੋੜੇ ਤੱਤਾਂ ਨੂੰ ਬਾਹਰ ਕੱਢਣਾ ਅਤੇ ਜੀਵਨ ਸ਼ਕਤੀ ਨੂੰ ਵਧਾਉਣਾ ਹੀ ਅਸਲ ਇਲਾਜ ਹੈ ਜਦੋਂ ਸਰੀਰ ’ਚ ਇਹ ਬੇਲੋੜੇ ਤੱਤ ਵਧ ਜਾਂਦੇ ਹਨ ਤਾਂ ਵਾਤ, ਪਿੱਤ ਅਤੇ ਕਫ਼ ਦਾ ਸੰਤੁਲਨ ਵਿਗੜਨ ਲੱਗਦਾ ਹੈ ਅਤੇ ਨਾਲ ਹੀ ਪੰਚ ਮਹਾਂਭੂਤਾਂ (ਧਰਤੀ, ਪਾਣੀ, ਅੱਗ, ਹਵਾ, ਆਕਾਸ਼) ਦਾ ਸੰਤੁਲਨ ਵੀ ਕਮਜ਼ੋਰ ਹੋ ਜਾਂਦਾ ਹੈ
ਪਰ ਜਦੋਂ ਅਸੀਂ ਸ਼ੁੱਧ, ਕੁਦਰਤੀ ਅਤੇ ਜੀਵਨ ਸ਼ਕਤੀ ਨਾਲ ਭਰਪੂਰ ਆਹਾਰ ਦਾ ਸੇਵਨ ਕਰਦੇ ਹਾਂ ਤਾਂ ਸਾਡਾ ਸਰੀਰ ਖੁਦ ਆਪਣਾ ਇਲਾਜ ਕਰਨ ਦੀ ਸ਼ਕਤੀ ਨੂੰ ਫਿਰ ਪ੍ਰਾਪਤ ਕਰ ਲੈਂਦਾ ਹੈ ਅਤੇ ਹੌਲੀ-ਹੌਲੀ ਵਾਤ, ਪਿੱਤ ਅਤੇ ਕਫ ਸੰਤੁਲਨ ’ਚ ਆ ਜਾਂਦੇ ਹਨ, ਜਿਸ ਨਾਲ ਸਿਹਤ ਆਪਣੇ-ਆਪ ਵਾਪਸ ਆ ਜਾਂਦੀ ਹੈ ‘ਸੱਚੀ ਸਿੱਖਿਆ’ ਵੱਲੋਂ ਨੈਚਰੋਪੈਥੀ ਦੇ ਵਿਸ਼ੇ ’ਤੇ ਡਾ. ਰਵੀ ਇੰਸਾਂ ਤੇ ਡਾ. ਜਤਿੰਦਰ ਸਿੰਘ ਇੰਸਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
Table of Contents
ਕੁਦਰਤ ਤੋਂ ਦੂਰੀ ਅਤੇ ਸਰੀਰ ’ਚ ਹੋਣ ਵਾਲੀਆਂ ਤਬਦੀਲੀਆਂ
ਡਾ. ਜਤਿੰਦਰ ਸਿੰਘ ਇੰਸਾਂ ਦੱਸਦੇ ਹਨ ਕਿ ਅੱਜ ਦੀ ਆਧੁਨਿਕ ਜੀਵਨਸ਼ੈਲੀ ’ਚ ਮਨੁੱਖ ਹੌਲੀ-ਹੌਲੀ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ, ਇਹੀ ਕਾਰਨ ਹੈ ਕਿ ਉਸ ਦਾ ਸਰੀਰ ਵੀ ਬਿਮਾਰੀਆਂ ਵੱਲ ਵਧਦਾ ਜਾ ਰਿਹਾ ਹੈ ਨੈਚੁਰੋਪੈਥੀ ਅਨੁਸਾਰ, ਜਦੋਂ ਅਸੀਂ ਕੁਦਰਤੀ ਤੱਤਾਂ ਤੋਂ ਦੂਰ ਹੋ ਜਾਂਦੇ ਹਾਂ, ਤਾਂ ਸਰੀਰ ਅਤੇ ਮਨ ’ਚ ਅਸੰਤੁਲਨ ਸ਼ੁਰੂ ਹੋ ਜਾਂਦਾ ਹੈ ਨੈਚੁਰੋਪੈਥੀ ਇਹੀ ਸਿਖਾਉਂਦੀ ਹੈ ਕਿ ਕੁਦਰਤੀ ਤੱਤਾਂ ਦੇ ਨਾਲ ਤਾਲਮੇਲ ’ਚ ਜਿਉਣਾ ਹੀ ਸੱਚੀ ਸਿਹਤਮੰਦੀ ਹੈ
ਸੂਰਜ ਤੋਂ ਦੂਰੀ:-
ਸੂਰਜ ਤੋਂ ਸਾਨੂੰ ਵਿਟਾਮਿਨ ਡੀ ਅਤੇ ਜੀਵਨ ਲਈ ਜ਼ਰੂਰੀ ਊਰਜਾ ਪ੍ਰਾਪਤ ਹੁੰਦੀ ਹੈ ਜੇਕਰ ਅਸੀਂ ਸੂਰਜ ਤੋਂ ਦੂਰੀ ਬਣਾਉਂਦੇ ਹਾਂ ਤਾਂ ਸਾਡੇ ਸਰੀਰ ਦੀਆਂ ਹੱਡੀਆਂ ਕਮਜ਼ੋਰ, ਮਨ ਉਦਾਸ, ਥਕਾਵਟ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਲੱਗਦੀ ਹੈ
ਚੰਦਰਮਾ ਤੋਂ ਦੂਰੀ:-
ਚੰਦਰਮਾ ਸਾਡੇ ਮਨ, ਵਿਚਾਰਾਂ ਤੇ ਹਾਰਮੋਨ ਸੰਤੁਲਨ ’ਤੇ ਅਸਰ ਪਾਉਂਦਾ ਹੈ ਅਜਿਹੇ ’ਚ ਜੇਕਰ ਅਸੀਂ ਚੰਦਰਮਾ ਦੀ ਊਰਜਾ ਤੋਂ ਦੂਰ ਹੁੰਦੇ ਹਾਂ ਤਾਂ ਤਣਾਅ, ਉਨੀਂਦਰਾ, ਮੂਡ ਸਵਿੰਗ ਅਤੇ ਮਾਨਸਿਕ ਬੇਚੈਨੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ
ਮਿੱਟੀ ਤੋਂ ਦੂਰੀ (ਧਰਤੀ ਤੱਤ):-
ਮਿੱਟੀ ’ਚ ਅਜਿਹੇ ਸੂਖਮ ਤੱਤ ਹੁੰਦੇ ਹਨ ਜੋ ਮਨੁੱਖੀ ਸਰੀਰ ਦੇ ਚਾਰਜਿੰਗ ਸਿਸਟਮ ਨੂੰ ਸੰਤੁਲਿਤ ਕਰਦੇ ਹਨ ਜਦੋਂ ਇਨਸਾਨ ਮਿੱਟੀ ਤੋਂ ਦੂਰ ਹੁੰਦਾ ਹੈ ਤਾਂ ਸਰੀਰ ’ਚ ਸਟੇਟਿਕ ਚਾਰਜ, ਤਣਾਅ, ਚਮੜੀ ਰੋਗ ਅਤੇ ਊਰਜਾ ਦੀ ਕਮੀ ਦਿਖਾਈ ਦੇਣ ਲੱਗਦੀ ਹੈ
ਲੋੜੀਂਦਾ ਪਾਣੀ ਨਾ ਪੀਣਾ:-
ਬਹੁਤ ਸਾਰੇ ਇਨਸਾਨ ਰੋਜ਼ਾਨਾ ਦੇ ਕੰਮ ਦੇ ਬਾਵਜ਼ੂਦ ਲੋੜੀਂਦਾ ਪਾਣੀ ਨਹੀਂ ਪੀਂਦੇ ਹਨ ਪਾਣੀ ਸਰੀਰ ਦੀ ਸਫਾਈ ਕਰਦਾ ਹੈ ਘੱਟ ਪਾਣੀ ਪੀਣ ਨਾਲ ਜ਼ਹਿਰੀਲੇ ਤੱਤ ਸਰੀਰ ’ਚ ਜਮ੍ਹਾ ਹੋ ਜਾਂਦੇ ਹਨ, ਜਿਸ ਨਾਲ ਚਮੜੀ ਸੁੱਕ ਜਾਂਦੀ ਹੈ ਅਤੇ ਪਾਚਣ ਖਰਾਬ ਹੋ ਜਾਂਦਾ ਹੈ
ਸਮੇਂ ’ਤੇ ਸਹੀ ਭੋਜਨ ਨਾ ਕਰਨਾ:-
ਜਦੋਂ ਅਸੀਂ ਗਲਤ ਸਮੇਂ ’ਤੇ ਅਤੇ ਪੋਸ਼ਣ ਰਹਿਤ ਭੋਜਨ ਕਰਦੇ ਹਾਂ ਤਾਂ ਸਰੀਰ ’ਚ ਗੰਦਗੀ ਜਮ੍ਹਾ ਹੋ ਜਾਂਦੀ ਹੈ ਪ੍ਰੋਟੀਨ, ਵਿਟਾਮਿਨ, ਮਿਨਰਲਸ ਅਤੇ ਗੁੱਡ ਫੈਟ ਦੀ ਕਮੀ ਇਸੇ ਦਾ ਕਾਰਨ ਹੈ
ਸਰੀਰਕ ਕਸਰਤ ਦੀ ਕਮੀ:-
ਕਸਰਤ ਸਰੀਰ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਗਤੀ ਦੀ ਕਮੀ ਨਾਲ ਵਾਤ ਦੋਸ਼ ਵਧਦਾ ਹੈ ਇਸ ਕਾਰਨ ਸਰੀਰ ’ਚ ਦਰਦ, ਕਮਜ਼ੋਰੀ, ਮਨ ’ਚ ਥਕਾਵਟ ਅਤੇ ਸੋਚਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜੋ ਹੌਲੀ-ਹੌਲੀ ਬਿਮਾਰੀਆਂ ਬਣ ਜਾਂਦੀਆਂ ਹਨ
ਕੁਦਰਤੀ ਤੱਤਾਂ ਦਾ ਪ੍ਰਦੂਸ਼ਣ ਅਤੇ ਉਸ ਦਾ ਸਰੀਰ ’ਤੇ ਅਸਰ:-
ਕੁਦਰਤ ਨੇ ਸਾਨੂੰ ਜੀਵਨ ਜਿਉਣ ਲਈ ਤਿੰਨ ਮੁੱਖ ਤੱਤ ਦਿੱਤੇ ਹਨ- ਹਵਾ, ਪਾਣੀ ਅਤੇ ਭੋਜਨ ਪਰ ਅੱਜ ਦਾ ਇਨਸਾਨ ਇਨ੍ਹਾਂ ਜੀਵਨਦਾਤੇ ਤੱਤਾਂ ਨੂੰ ਰਸਾਇਣਿਕ ਅਤੇ ਬਨਾਵਟੀ ਤਰੀਕਿਆਂ ਨਾਲ ਦੂਸ਼ਿਤ ਕਰ ਚੁੱਕਾ ਹੈ
ਭੋਜਨ ’ਚ ਮਿਲਾਵਟ ਅਤੇ ਰਸਾਇਣ ਦੀ ਵਰਤੋਂ
ਅੱਜ ਜ਼ਿਆਦਾਤਰ ਖੁਰਾਕ ਪਦਾਰਥਾਂ ’ਚ ਕੀਟਨਾਸ਼ਕ, ਰਸਾਇਣ ਅਤੇ ਬਨਾਵਟੀ ਰੰਗ ਮਿਲਾਏ ਜਾ ਰਹੇ ਹਨ ਬਹੁਤ ਸਾਰੀਆਂ ਵਸਤੂਆਂ ਤਾਂ ਪੂਰੀ ਤਰ੍ਹਾਂ ਰਸਾਇਣਾਂ ਨਾਲ ਬਣੀਆਂ ਹੋਈਆਂ ਹਨ, ਜਿਵੇਂ ਫਾਸਟ ਫੂਡ, ਪ੍ਰੋਸੈੱਟਡ ਪੈਕੇਜਡ ਫੂਡ ਆਦਿ ਇਹ ਸਭ ਸਾਡੇ ਸਰੀਰ ’ਚ ਜਾ ਕੇ ਪਾਚਣ ਤੰਤਰ, ਲਿਵਰ, ਹਾਰਮੋਨ, ਚਮੜੀ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ
ਪਾਣੀ ਦਾ ਸ਼ੁੱਧੀਕਰਨ ਅਤੇ ਉਸ ਦਾ ਅਸਰ
ਅੱਜ ਜ਼ਿਆਦਾਤਰ ਲੋਕ ਪਾਣੀ ਨੂੰ ਫਿਲਟਰ ਜਾਂ ਆਰਓ ਨਾਲ ਸਾਫ ਕਰਕੇ ਪੀਂਦੇ ਹਨ ਇਸ ਨਾਲ ਪਾਣੀ ਦੇ ਅੰਦਰ ਮੌਜੂਦ ਕੁਦਰਤੀ ਖਣਿੱਜ ਤੱਤ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ, ਫਲੋਰਾਈਡ ਆਦਿ ਵੀ ਨਿੱਕਲ ਜਾਂਦੇ ਹਨ ਜੇਕਰ ਪਾਣੀ ਬਿਨਾਂ ਫਿਲਟਰ ਪੀਤਾ ਜਾਵੇ, ਤਾਂ ਉਸ ’ਚ ਮੌਜੂਦ ਕੈਮੀਕਲ, ਬੈਕਟੀਰੀਆ ਜਾਂ ਦਵਾਈਆ ਦੇ ਅੰਸ਼ ਸਰੀਰ ’ਚ ਐਂਟਰ ਕਰ ਜਾਂਦੇ ਹਨ ਦੋਵੇਂ ਹੀ ਸਥਿਤੀਆਂ ਸਰੀਰ ਲਈ ਨੁਕਸਾਨਦੇਹ ਹੁੰਦੀਆਂ ਹਨ
ਹਵਾ ਪ੍ਰਦੂਸ਼ਣ:
ਫੈਕਟਰੀਆਂ, ਵਾਹਨਾਂ ਅਤੇ ਕੈਮੀਕਲ ਉਦਯੋਗਾਂ ਤੋਂ ਨਿੱਕਲਣ ਵਾਲਾ ਧੂੰਆਂ ਅਤੇ ਰਸਾਇਣ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਇਹ ਪ੍ਰਦੂਸ਼ਿਤ ਹਵਾ ਸਾਡੇ ਫੇਫੜਿਆਂ ਰਾਹੀਂ ਸਰੀਰ ’ਚ ਦਾਖ਼ਲ ਹੁੰਦੀ ਹੈ ਅਤੇ ਸਾਹ ਰੋਗ, ਐਲਰਜ਼ੀ, ਅਸਥਮਾ, ਹਾਰਟ ਪ੍ਰੌਬਲਮ, ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ
ਨਤੀਜਾ-ਵਧਦੀਆਂ ਬਿਮਾਰੀਆਂ
ਇਸ ਦੂਸ਼ਿਤ ਹਵਾ, ਪਾਣੀ ਅਤੇ ਭੋਜਨ ਕਾਰਨ ਅੱਜ ਹਰ ਉਮਰ ਦਾ ਵਿਅਕਤੀ ਪੀੜਤ ਹੋ ਰਿਹਾ ਹੈ ਦਿਲ ਦੇ ਰੋਗ, ਕਿਡਨੀ ਰੋਗ, ਲਿਵਰ ਦੀ ਸਮੱਸਿਆ, ਚਮੜੀ ਰੋਗ, ਡਾਈਬਿਟੀਜ਼, ਥਾਇਰਾਇਡ, ਹਾਰਮੋਨਲ ਇੰਬੈਲੈਂਸ ਅਤੇ ਮਾਨਸਿਕ ਤਣਾਅ ਆਦਿ ਤੇਜ਼ੀ ਨਾਲ ਵਧ ਰਹੇ ਹਨ
ਐੱਮਐੱਸਜੀ ਨੈਚੁਰੋਪੈਥੀ ’ਚ ਇਲਾਜ ਦੀ ਪ੍ਰਕਿਰਿਆ
ਐੱਮਐੱਸਜੀ ਨੈਚੁਰੋਪੈਥੀ ਸੈਂਟਰ ’ਚ ਇਲਾਜ ਦੀ ਸ਼ੁਰੂਆਤ ਸਰੀਰ ਦੇ ਪੰਜ ਤੱਤਾਂ ਅਤੇ ਤਿੰਨ ਦੋਸ਼ਾਂ ਵਾਤ, ਪਿੱੱਤ ਅਤੇ ਕਫ ਦੀ ਸਥਿਤੀ ਦੀ ਜਾਂਚ ਨਾਲ ਹੁੰਦੀ ਹੈ ਇਹ ਸਮਝਿਆ ਜਾਂਦਾ ਹੈ ਕਿ ਸਰੀਰ ’ਚ ਕਿਸ ਦੋਸ਼ ਦਾ ਅਸੰਤੁਲਨ ਹੈ ਅਤੇ ਮੂਲ ਕਾਰਨ ਕੀ ਹੈ
ਦੋਸ਼ਾਂ ਦੀ ਪਹਿਚਾਣ
ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਸਰੀਰ ’ਚ ਕਿਹੜਾ ਦੋਸ਼ (ਵਾਤ, ਪਿੱਤ ਜਾਂ ਕਫ) ਵਧਿਆ ਹੋਇਆ ਹੈ ਇਸ ਦੇ ਅਨੁਸਾਰ ਅੱਗੇ ਦਾ ਇਲਾਜ ਤੈਅ ਕੀਤਾ ਜਾਂਦਾ ਹੈ
ਜੇਕਰ ਦੋਸ਼ ਭੋਜਨ ਅਤੇ ਪਾਣੀ ’ਚ ਸੰਤੁਲਿਤ ਹੋ ਸਕਦੇ ਹਨ:
ਅਜਿਹੇ ਵਿਅਕਤੀ ਨੂੰ ਇੱਕ ਖਾਸ ਡਾਈਟ ਪਲਾਨ ਦਿੱਤਾ ਜਾਂਦਾ ਹੈ ਜਿਸ ਨੂੰ ਉਹ ਘਰ ਰਹਿੰਦੇ ਹੋਏ ਹੀ ਫਾਲੋ ਕਰ ਸਕਦਾ ਹੈ ਇਸ ਡਾਈਟ ’ਚ ਕੁਦਰਤੀ, ਬਿਨਾਂ ਰਸਾਇਣ ਵਾਲੇ, ਮੌਸਮੀ ਅਤੇ ਸੰਤੁਲਿਤ ਤੱਤ ਹੁੰਦੇ ਹਨ ਕੋਈ ਦਵਾਈ ਨਹੀਂ, ਸਿਰਫ ਕੁਦਰਤੀ ਖਾਣ-ਪੀਣ
ਜੇਕਰ ਦੋਸ਼ ਯੋਗ ਜਾਂ ਕਸਰਤ ਨਾਲ ਸੰਤੁਲਿਤ ਹੋ ਸਕਦੇ ਹਨ:
ਅਜਿਹੇ ਵਿਅਕਤੀ ਨੂੰ ਉਸ ਦੇ ਅਨੁਸਾਰ ਯੋਗ ਅਭਿਆਸ ਜਾਂ ਹਲਕੀ ਕਸਰਤ ਦੱਸੀ ਜਾਂਦੀ ਹੈ ਜਿਨ੍ਹਾਂ ਨੂੰ ਉਹ ਘਰੇ ਹੀ ਕਰ ਸਕਦਾ ਹੈ ਇਸ ਨਾਲ ਗਤੀਸ਼ੀਲਤਾ, ਊਰਜਾ ਅਤੇ ਮਾਨਸਿਕ ਸੰਤੁਲਨ ਵਾਪਸ ਆਉਂਦਾ ਹੈ
ਜੇਕਰ ਬਿਮਾਰੀ ਦਾ ਮੂਲ ਕਾਰਨ ਸਰੀਰ ’ਚ ਗੰਦਗੀ ਦਾ ਜਮਾਅ ਹੈ:
ਅਜਿਹੇ ਸਰੀਰ ’ਚੋਂ ਉਸ ਗੰਦਗੀ ਨੂੰ ਬਾਹਰ ਕੱਢਣ ਲਈ ਨੈਚੁਰਲ ਡਿਟੋਕਸ ਥੈਰੇਪੀ ਕੀਤੀ ਜਾਂਦੀ ਹੈ ਜਿਵੇਂ ਹਾਈਡ੍ਰੋਕੋਲੋਨ ਥੈਰੇਪੀ, ਮਿੱਟੀ ਥੈਰੇਪੀ, ਪਾਣੀ ਥੈਰੇਪੀ, ਸਟੀਮਬਾਥ, ਸਨਬਾਥ, ਐਨਿਮਾ ਆਦਿ ਇਸ ’ਚ ਨਾ ਦਵਾਈਆਂ ਦੀ ਲੋੜ ਹੁੰਦੀ ਹੈ, ਨਾ ਕਿਸੇ ਆਪਰੇਸ਼ਨ ਦੀ
ਐੱਮਐੱਸਜੀ ਨੈਚੁਰੋਪੈਥੀ-ਦਿਵਅ ਵਰਦਾਨ
ਐੱਮਐੱਸਜੀ ਨੈਚੁਰੋਪੈਥੀ ਕੋਈ ਸਾਧਾਰਨ ਇਲਾਜ ਪ੍ਰਣਾਲੀ ਨਹੀਂ, ਸਗੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤਾ ਗਿਆ ਇੱਕ ਦਿਵਅ ਵਰਦਾਨ ਹੈ ਜੋ ਨਾ ਸਿਰਫ ਸਰੀਰ ਨੂੰ ਠੀਕ ਕਰਦਾ ਹੈ, ਸਗੋਂ ਜੀਵਨ ਜਿਉਣ ਦਾ ਇੱਕ ਸੰਤੁਲਿਤ, ਕੁਦਰਤੀ ਅਤੇ ਅਧਿਆਤਮਿਕ ਤਰੀਕਾ ਸਿਖਾਉਂਦਾ ਹੈ
ਬਿਮਾਰੀ ਤੋਂ ਪਹਿਲਾਂ ਹੀ ਬਚਾਅ
ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਸੀਂ ਬਿਮਾਰੀ ਹੋਣ ਦੀ ਉਡੀਕ ਨਹੀਂ ਕਰਦੇ ਸਗੋਂ ਆਪਣੇ ਸਰੀਰ ਅਤੇ ਜੀਵਨਸ਼ੈਲੀ ਨੂੰ ਪਹਿਲਾਂ ਤੋਂ ਹੀ ਇਸ ਤਰ੍ਹਾਂ ਢਾਲਦੇ ਹਾਂ ਕਿ ਬਿਮਾਰੀਆਂ ਨੇੜੇ ਵੀ ਨਾ ਆਉਣ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਿਹਤ ਸਿਰਫ ਸਰੀਰ ਦਾ ਠੀਕ ਹੋਣਾ ਨਹੀਂ, ਸਗੋਂ ਮਨ, ਆਤਮਾ ਅਤੇ ਕੁਦਰਤ ਦੇ ਨਾਲ ਤਾਲਮੇਲ ਹੈ
ਐੱਮਐੱਸਜੀ ਨੈਚੁਰੋਪੈਥੀ ’ਚ ਜੋ ਖਾਸ ਗੱਲਾਂ ਹਨ:-
- ਇਹ ਪੰਜ ਤੱਤਾਂ (ਮਿੱਟੀ, ਪਾਣੀ, ਅੱਗ, ਹਵਾ, ਆਕਾਸ਼) ਦੇ ਸੰਤੁਲਨ ’ਤੇ ਆਧਾਰਿਤ ਹੈ
- ਇਹ ਬਿਨਾਂ ਦਵਾਈਆਂ, ਬਿਨਾ ਆਪਰੇਸ਼ਨ-ਸਰੀਰ ਨੂੰ ਖੁਦ ਠੀਕ ਕਰਨ ਦੀ ਸ਼ਕਤੀ ਦਿੰਦਾ ਹੈ
- ਇੱਥੇ ਹਰ ਵਿਅਕਤੀ ਨੂੰ ਉਸ ਦੀ ਪ੍ਰਕਿਰਤੀ ਅਨੁਸਾਰ ਡਾਈਟ, ਯੋਗ, ਥੈਰੇਪੀ ਤੇ ਰੂਟੀਨ ਦਿੱਤਾ ਜਾਂਦਾ ਹੈ
- ਇਹ ਸਿਖਾਉਂਦਾ ਹੈ ਕਿ ਕਿਵੇਂ ਕੁਦਰਤੀ ਭੋਜਨ, ਸਹੀ ਸਮੇਂ ’ਤੇ ਨੀਂਦ, ਕਸਰਤ ਅਤੇ ਸਕਾਰਾਤਮਕ ਸੋਚ ਨਾਲ ਅਸੀਂ ਪੂਰੀ ਜ਼ਿੰਦਗੀ ਸਿਹਤਮੰਦ ਰਹਿ ਸਕਦੇ ਹਾਂ
- ਐੱਮ.ਐੱਸ.ਜੀ. ਨੈਚੁਰੋਪੈਥੀ ਦਾ ਟੀਚਾ
ਜਿੱਥੇ ਵਿਅਕਤੀ ਕੁਦਰਤ ਨਾਲ ਜੁੜ ਕੇ, ਆਤਮਾ ਤੋਂ ਸ਼ਾਂਤ ਹੋ ਕੇ ਅਤੇ ਸਰੀਰ ਤੋਂ ਸਰਗਰਮ ਹੋ ਕੇ ਸਿਹਤਮੰਦ, ਸੁਖੀ ਅਤੇ ਸੰਤੁਲਿਤ ਜੀਵਨ ਜਿਉਂ ਸਕਦਾ ਹੈ ਐੱਮ.ਐੱਸ.ਜੀ. ਨੈਚੁਰੋਪੈਥੀ ਸੈਂਟਰ ਦਾ ਮੁੱਖ ਟੀਚਾ ਹੈ ਕਿ ਹਰ ਘਰ, ਹਰ ਵਿਅਕਤੀ ਤੱਕ ਇਹ ਵਰਦਾਨ ਪਹੁੰਚੇ