‘ਬਜ਼ੁਰਗੋ, ਸਰਸੇ ਆ ਜਾਣਾ’ | ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਪ੍ਰੇਮੀ ਚਰਨਦਾਸ ਇੰਸਾਂ ਪੁੱਤਰ ਸ੍ਰੀ ਗੰਗਾ ਸਿੰਘ ਪਿੰਡ ਢੰਡੀ ਕਦੀਮ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਜਦੋਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ
23 ਸਤੰਬਰ 1990 ਨੂੰ ਗੁਰਗੱਦੀ ਬਖਸ਼ਿਸ਼ ਦੀ ਰਸਮ ਦਾ ਆਯੋਜਨ ਕੀਤਾ ਤਾਂ ਉਸ ਤੋਂ ਤਿੰਨ ਦਿਨ ਪਹਿਲਾਂ ਭਾਵ 20 ਸਤੰਬਰ ਦੀ ਰਾਤ ਨੂੰ ਮੈਨੂੰ ਜਾਗੋ-ਮੀਟੀ ਦੀ ਅਵਸਥਾ ਵਿੱਚ ਆਵਾਜ਼ ਆਈ, ‘ਬਜ਼ੁਰਗੋ ਸਰਸੇ ਆ ਜਾਣਾ’
ਜਦੋਂ ਸਵੇਰ ਹੋਈ ਤਾਂ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਉਕਤ ਗੱਲ ਦੱਸੀ ਕਿ ਮੈਨੂੰ ਰਾਤ ਨੂੰ ਆਵਾਜ਼ ਆਈ ਹੈ ਬਜ਼ੁਰਗੋ ਸਰਸੇ ਆ ਜਾਣਾ ਮੇਰੇ ਪਰਿਵਾਰ ਦੇ ਮੈਂਬਰ ਕਹਿਣ ਲੱਗੇ ਕਿ ਸੁਫਨਾ ਹੋਵੇਗਾ ਦੂਜੇ ਦਿਨ ਰਾਤ ਨੂੰ ਵੈਸੀ ਹੀ ਆਵਾਜ਼ ਆਈ, ‘ਬਜ਼ੁਰਗੋ, ਤੁਹਾਨੂੰ ਸਰਸੇ ਆਉਣ ਲਈ ਕਿਹਾ ਹੈ, ਤੂੰ ਮੰਨਦਾ ਕਿਉਂ ਨਹੀਂ’? ਮੇਰੇ ਪਿੰਡ ਦੇ ਕੋਲ ਹੀ ਪਿੰਡ ਕਾਹਨੇ ਵਾਲਾ ਹੈ
ਮੈਂ ਉੱਥੋਂ ਦੇ ਪ੍ਰੇਮੀ ਅਮਰਨਾਥ ਨਾਲ ਉਕਤ ਬਚਨ ਦੇ ਬਾਰੇ ਵਿੱਚ ਗੱਲ ਕੀਤੀ ਕਿ ਇਸ-ਇਸ ਤਰ੍ਹਾਂ ਆਵਾਜ਼ ਆਈ ਹੈ ਲੱਗਦਾ ਹੈ ਕੋਈ ਨੌਜਵਾਨ ਸਰਸਾ ਬੁਲਾ ਰਿਹਾ ਹੈ ਪ੍ਰੇਮੀ ਅਮਰਨਾਥ ਨੇ ਵੀ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਕੋਈ ਸੁਫਨਾ ਹੋਵੇਗਾ ਤੀਜੀ ਰਾਤ 22 ਸਤੰਬਰ ਨੂੰ ਉਹ ਨੌਜਵਾਨ ਲੜਕਾ ਸਾਹਮਣੇ ਦਿਖਾਈ ਦਿੱਤਾ ਅਤੇ ਉਸ ਨੇ ਕਿਹਾ, ‘ਬਜ਼ੁਰਗੋ ਅੱਜ ਤੀਜੀ ਵਾਰ ਕਹਿੰਦੇ ਹਾਂ, ਸਰਸਾ ਆਣਾ, ਫਿਰ ਨਾ ਕਹਿਣਾ ਕਿ ਮੈਨੂੰ ਬੁਲਾਇਆ ਨਹੀਂ’ ਫਿਰ ਮੈਥੋਂ ਰਿਹਾ ਨਾ ਗਿਆ ਮੈਂ ਸਰਸਾ ਜਾਣ ਲਈ ਤਿਆਰ ਹੋ ਗਿਆ ਅਤੇ ਪ੍ਰੇਮੀ ਅਮਰਨਾਥ ਨੂੰ ਕਿਹਾ ਕਿ ਉਸ ਨੇ ਸਰਸਾ ਜਾਣਾ ਹੈ
ਤਾਂ ਚੱਲੇ ਨਹੀਂ ਤਾਂ ਮੈਂ ਇਕੱਲਾ ਹੀ ਜਾ ਰਿਹਾ ਹਾਂ ਮੈਂ ਦੁਨਿਆਵੀ ਕੰਮਾਂ ਦੀ ਵਜ੍ਹਾ ਨਾਲ ਕੁਝ ਦਿਨ ਲੇਟ ਹੋ ਗਿਆ ਐਨੇ ਵਿੱਚ ਪ੍ਰੇਮੀ ਅਮਰਨਾਥ ਵੀ ਸਰਸਾ ਜਾਣ ਦੇ ਲਈ ਤਿਆਰ ਹੋ ਗਿਆ ਅਸੀਂ ਦੋਵੇਂ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ (ਪੁਰਾਣਾ ਡੇਰਾ) ਪਹੁੰਚ ਗਏ ਮਜਲਿਸ ਲੱਗੀ ਹੋਈ ਸੀ ਉੱਥੇ ਸ਼ਾਹੀ ਸਟੇਜ ’ਤੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨਾਲ ਉਹੀ ਨੌਜਵਾਨ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਬੈਠੇ ਹੋਏ ਸਨ ਮੈਂ ਪ੍ਰੇਮੀ ਅਮਰਨਾਥ ਨੂੰ ਕਿਹਾ ਕਿ ਇਹ ਉਹੀ ਲੜਕਾ ਹੈ ਜੋ ਮੈਨੂੰ ਵਾਰ-ਵਾਰ ਸਰਸਾ ਆਉਣ ਲਈ ਕਹਿੰਦਾ ਸੀ
ਮੈਂ ਹੋਰ ਸਤਿਸੰਗੀਆਂ ਨੂੰ ਵੀ ਦੱਸਿਆ ਤਾਂ ਮੈਨੂੰ ਪਤਾ ਲੱਗਿਆ ਕਿ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸੇ ਨੌਜਵਾਨ ਲੜਕੇ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਗੁਰਗੱਦੀ ਬਖ਼ਸ਼ ਦਿੱਤੀ ਹੈ, ਆਪਣਾ ਵਾਰਸ ਬਣਾ ਲਿਆ ਹੈ, ਡੇਰਾ ਸੱਚਾ ਸੌਦਾ ਦਾ ਪ੍ਰਬੰਧ ਤੇ ਰੂਹਾਨੀ ਤਾਕਤ ਇਹਨਾਂ ਨੂੰ ਬਖ਼ਸ਼ ਦਿੱਤੀ ਹੈ ਹੁਣ ਇਹਨਾਂ ਨੂੰ ਸੰਤ ਜੀ ਕਹਿ ਕੇ ਸੰਬੋਧਨ ਕਰਨਾ ਹੈ
ਐਨਾ ਕੁਝ ਦੇਖਣ ਤੇ ਸੁਣਨ ’ਤੇ ਮੈਨੂੰ ਵੈਰਾਗ ਆ ਗਿਆ ਅਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗਿਆ ਮੇਰੇ ਹੰਝੂ ਰੁਕ ਨਹੀਂ ਰਹੇ ਸਨ ਮੈਂ ਸਾਰਾ ਦਿਨ ਪਛਤਾਵਾ ਕਰਦਾ ਰਿਹਾ ਮੈਨੂੰ ਬਹੁਤ ਅਫਸੋਸ ਹੋਇਆ ਕਿ ਵਾਰ-ਵਾਰ ਬੁਲਾਉਣ ’ਤੇ ਵੀ ਮੈਂ ਬਦਨਸੀਬ ਗੁਰਗੱਦੀਨਸ਼ੀਨੀ ਦੇ ਪਵਿੱਤਰ ਮੌਕੇ ’ਤੇ ਪਹੁੰਚ ਨਾ ਸਕਿਆ ਮੇਰੇ ਸਤਿਗੁਰ ਬੇਪਰਵਾਹ ਮਸਤਾਨਾ ਜੀ ਸਾਈਂ ਜੀ ਤੇ ਉਹਨਾਂ ਦੇ ਸਵਰੂਪ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਬੇਸ਼ੁਮਾਰ ਪਿਆਰ ਬਖ਼ਸ਼ਿਆ ਹੈ ਅਤੇ ਹਜ਼ੂਰ ਪਿਤਾ ਜੀ ਦੇ ਰੂਪ ਵਿੱਚ ਬਖ਼ਸ਼ ਰਹੇ ਹਨ ਮੈਂ ਨਾਦਾਨ, ਗੁਨਾਹਗਾਰ ਮਨ ਦੇ ਪਿੱਛੇ ਲੱਗ ਕੇ ਦੁਨੀਆਂਦਾਰੀ ਵਿੱਚ ਫਸਿਆ ਰਿਹਾ ਅਤੇ ਸਤਿਗੁਰ ਦਾ ਬਚਨ ‘ਬਜ਼ੁਰਗੋ ਸਰਸੇ ਆ ਜਾਣਾ’ ਨਹੀਂ ਮਨ ਸਕਿਆ
ਮੈਂ ਸਤਿਗੁਰ ਤੋਂ ਜੋ ਵੀ ਮੰਗਿਆ, ਮੈਨੂੰ ਉਹ ਮਿਲਿਆ ਮੈਨੂੰ ਸਵਾਮੀ ਜੀ ਮਹਾਰਾਜ, ਬਾਬਾ ਜੈਮਲ ਸਿੰਘ ਜੀ, ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ, ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਤੇ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਰੀਆਂ ਪਵਿੱਤਰ ਬਾਡੀਆਂ ਦੇ ਨੂਰੀ ਸਵਰੂਪ ਵਿੱਚ ਦਰਸ਼ਨ ਹੋਏ ਹਨ ਸਤਿਗੁਰੂ ਜੀ ਮੈਨੂੰ ਉਸੇ ਪਵਿੱਤਰ ਬਾਡੀ ਵਿੱਚ ਦਰਸ਼ਨ ਦੇ ਦਿੰਦੇ, ਜਿਸ ਵਿੱਚ ਮੈਂ ਕਰਨਾ ਚਾਹੁੰਦਾ ਹਾਂ ਇਹਨਾਂ ਸਾਰੀਆਂ ਪਵਿੱਤਰ ਬਾਡੀਆਂ ਵਿੱਚ ਸਤਿਗੁਰ ਦਾ ਨੂਰ ਹੈ ਹੁਣ ਮੇਰੀ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੀ ਗਲਤੀ ਲਈ ਮੈਨੂੰ ਮਾਫ਼ ਕਰਨਾ ਅਤੇ ਮੈਨੂੰ ਬਲ ਬਖ਼ਸ਼ਣਾ ਕਿ ਮੈਂ ਆਪ ਜੀ ਦੇ ਬਚਨਾਂ ’ਤੇ ਅਮਲ ਕਮਾ ਸਕਾਂ