Chakki Chalanasana

Chakki Chalanasana ਚੱਕੀ ਚਲਾ ਆਸਣ: ਯੋਗ ’ਚ ਚੱਕੀ ਦਾ ਮਹੱਤਵ

ਜਿੱਥੇ ਪੇਟ ਦਾ ਸਵਾਲ ਆਉਂਦਾ ਹੈ, ਉੱਥੇ ਚੱਕੀ ਦਾ ਨਾਂਅ ਆਉਂਦਾ ਹੈ ਇੱਥੇ ਗੱਲ ਹੋ ਰਹੀ ਹੈ ਰੋਟੀ ਦੀ ਰੋਟੀ ਨੂੰ ਬਣਾਉਣ ਲਈ ਪਹਿਲਾਂ ਕਣਕ ਨੂੰ ਚੱਕੀ ’ਚ ਪੀਸਣਾ ਪੈਂਦਾ ਹੈ, ਫਿਰ ਆਟਾ ਬਣਦਾ ਹੈ ਆਧੁਨਿਕ ਯੁੱਗ ’ਚ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਨਾਲ ਕਣਕ ਪੀਸੀ ਜਾਂਦੀ ਹੈ, ਪਰ ਪਹਿਲੇ ਜ਼ਮਾਨੇ ’ਚ ਔਰਤਾਂ ਚੱਕੀ ’ਤੇ ਪੂਰਾ-ਪੂਰਾ ਦਿਨ ਪਸੀਨਾ ਵਹਾ ਕੇ ਕਣਕ ਪੀਸਦੀਆਂ ਸਨ ਤੁਹਾਨੂੰ ਇਹ ਦੱਸ ਦੇਈਏ ਕਿ ਉਨ੍ਹਾਂ ਔਰਤਾਂ ਨੇ ਸਰਵਾਈਕਲ, ਕਮਰ ਦਰਦ, ਗਠੀਆ, ਜੋੜਾਂ ਦਾ ਦਰਦ ਜਾਂ ਗੋਡਿਆਂ ਦੇ ਦਰਦ ਦਾ ਕਦੇ ਜ਼ਿਕਰ ਨਹੀਂ ਕੀਤਾ ਜੀ ਹਾਂ! ਇਸ ਉਦਾਹਰਨ ਤੋਂ ਤੁਸੀਂ ਚੱਕੀ ਦੇ ਮਹੱਤਵ ਨੂੰ ਸਮਝ ਸਕਦੇ ਹੋ

ਤਣਾਅ ਅਤੇ ਐਂਗਜਾਇਟੀ ਦੀਆਂ ਸਮੱਸਿਆਵਾਂ ’ਚ ਚੱਕੀ ਚਲਾ ਆਸਣ ਦਾ ਅਭਿਆਸ ਫਾਇਦਾ ਕਰ ਸਕਦਾ ਹੈ ਚੱਕੀ ਚਲਾ ਆਸਣ ਦੇ ਨਿਯਮਤ ਅਭਿਆਸ ਨਾਲ ਸਰੀਰ ’ਚ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ, ਜਿਸ ਨਾਲ ਤਣਾਅ ਅਤੇ ਚਿੰਤਾ ’ਚ ਕਮੀ ਆਉਂਦੀ ਹੈ ਅਤੇ ਮਾਨਸਿਕ ਸਿਹਤ ’ਚ ਸੁਧਾਰ ਹੁੰਦਾ ਹੈ

ਚੱਕੀ ਚਲਾ ਆਸਣ:

ਚੱਕੀ ਚਲਾ ਆਸਣ ਸ਼ਬਦ ਯੋਗ ’ਚ ਸੰਸਕ੍ਰਿਤ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਚੱਕੀ-ਮਿਲ ਜਾਂ ਪੀਸਣਾ ਅਤੇ ਚਲਾ-ਮੰਥਨ ਜਾਂ ਡਰਾਈਵ ਚੱਕੀ ਆਪਣੇ-ਆਪ ’ਚ ਬਹੁਤ ਵੱਡੀ ਕਸਰਤ ਹੈ ਇਸ ਨੂੰ ਚੰਗੀ ਤਰ੍ਹਾਂ ਗਰਮ ਹੋ ਕੇ (ਵਾਰਮ-ਅੱਪ) ਹੋ ਕੇ ਕੀਤਾ ਜਾਵੇ, ਤਾਂ ਬਹੁਤ ਹੀ ਲਾਭਦਾਇਕ ਹੈ ਤੁਸੀਂ ਘਰ ’ਚ ਹੀ ਰਹਿ ਕੇ ਆਪਣੇ-ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖ ਸਕਦੇ ਹੋ ਅੱਜ-ਕੱਲ੍ਹ ਪੇਟ ਵਧਣ ਦੀ ਸਮੱਸਿਆ ਬਹੁਤ ਹੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਇਸ ’ਚ ਚੱਕੀ ਚਲਾ ਆਸਣ ਰਾਮਬਾਣ ਦਾ ਕੰਮ ਕਰਦਾ ਹੈ

Also Read:  ਪਿਆਰੀਆਂ ਸੁੰਦਰ ਝੀਲਾਂ

ਚੱਕੀ ਚਲਾ ਆਸਣ ਕਰਨ ਦੀ ਵਿਧੀ:

  • ਧਰਤੀ ’ਤੇ ਬੈਠ ਕੇ ਸਰੀਰਕ ਸਮਰੱਥਾ ਦੇ ਅਨੁਸਾਰ ਲੱਤਾਂ ਖੋਲ੍ਹੋ
  • ਦੋਵੇਂ ਹੱਥਾਂ ਨੂੰ ਇਕੱਠਾ ਮਿਲਾ ਕੇ ਮੁੱਠੀ ਬਣਾਓ
  • ਅੱਗੇ ਨੂੰ ਝੁਕਦੇ ਹੋਏ ਸੱਜੇ ਪੈਰ ਨੂੰ ਮੁੱਠੀ ਨਾਲ ਲਾਉਣ ਦੀ ਕੋਸ਼ਿਸ਼ ਕਰੋ ਜੇਕਰ ਹੱਥ ਨਹੀਂ ਪਹੁੰਚ ਪਾਉਂਦੇ ਤਾਂ ਜ਼ਬਰਦਸਤੀ ਨਾ ਕਰੋ
  • ਹੌਲੀ-ਹੌਲੀ ਸੱਜੇ ਪੈਰ ਤੋਂ ਹੱਥ ਘੁੰਮਾਉਂਦੇ ਹੋਏ ਖੱਬੇ ਪੈਰ ਵੱਲ ਲੈ ਕੇ ਜਾਓ
  • ਖੱਬੇ ਪੈਰ ਤੋਂ ਹੱਥਾਂ ਨੂੰ ਪੇਟ ਵੱਲ ਲੈ ਕੇ ਆਓ
  • ਇੱਥੇ ਤੁਸੀਂ ਕਮਰ ਸਿੱਧੀ ਰੱਖ ਸਕਦੇ ਹੋ ਜਾਂ ਹਲਕਾ ਜਿਹਾ ਪਿੱਛੇ ਵੱਲ ਕਮਰ ਨੂੰ ਝੁਕਾ ਸਕਦੇ ਹੋ
  • ਹੁਣ ਪੇਟ ਤੋਂ ਹੁੰਦੇ ਹੋਏ ਫਿਰ ਹੱਥ ਪੈਰਾਂ ਵੱਲ ਲੈ ਕੇ ਜਾਓ ਇਹ ਇੱਕ ਚੱਕਰ ਹੋ ਗਿਆ
  • ਇਸ ਤਰ੍ਹਾਂ 10-20-30-40-100 ਤੱਕ ਰਪੀਟ ਕਰ ਸਕਦੇ ਹੋ
  • ਹੁਣ ਖੱਬੇ ਤੋਂ ਸੱਜੇ ਵੱਲ ਹੱਥ ਘੁਮਾਓ ਜਿੰਨੀ ਵਾਰ ਸੱਜੇ ਤੋਂ ਖੱਬੇ ਵੱਲ ਕੀਤਾ ਹੈ, ਓਨੀ ਹੀ ਵਾਰ ਖੱਬੇ ਤੋਂ ਸੱਜੇ ਵੱਲ ਵੀ ਕਰਨਾ ਹੈ

Chakki Chalanasana ਲਾਭ:-

  • ਬੁਢਾਪੇ ਦੇ ਲੱਛਣਾਂ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ
  • ਵਜ਼ਨ ਘੱਟ ਕਰਨ ’ਚ ਮੱਦਦ ਕਰਦਾ ਹੈ
  • ਪੇਟ, ਕਮਰ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ
  • ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ, ਇਸ ਲਈ ਇਹ ਗਠੀਆ, ਸਾਈਟਿਕਾ ਅਤੇ ਅਰਥਰਾਈਟਰਸ ’ਚ ਵੀ ਲਾਭਦਾਇਕ ਹੈ
  • ਹੱਥ, ਪੈਰ ਅਤੇ ਕਮਰ ਦੇ ਦਰਦ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ
  • ਪਾਚਣ ਸਮਰੱਥਾ ਨੂੰ ਠੀਕ ਕਰਨ ’ਚ ਮੱਦਦ ਕਰਦਾ ਹੈ
  • ਪ੍ਰਜਣਨ ਅੰਗਾਂ ਨੂੰ ਮਜ਼ਬੂਤ ਕਰਦਾ ਹੈ
  • ਸਰੀਰ ’ਚ ਖੂਨ ਦਾ ਸੰਚਾਰ ਵਧਾਉਂਦਾ ਹੈ
  • ਮਾਹਬਰੀ ਨਾਲ ਸਬੰਧਿਤ ਸਮੱਸਿਆਵਾਂ ਅਤੇ ਦਰਦ ਨੂੰ ਘੱਟ ਕਰਨ ’ਚ ਸਹਾਇਕ ਹੈ
  • ਮਨ ਨੂੰ ਸ਼ਾਂਤ ਅਤੇ ਸੰਤੁਲਿਤ ਕਰਨ ’ਚ ਸਹਾਇਕ ਹੈ ਰੋਜ਼ਾਨਾ ਦੀ ਟੈਨਸ਼ਨ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ
  • ਨੀਂਦ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ
  • ਜੇਕਰ ਇਸਨੂੰ ਨਿਯਮਤ ਤਰੀਕੇ ਨਾਲ ਰੂਟੀਨ ’ਚ ਸ਼ਾਮਲ ਕਰ ਲਓ, ਤਾਂ ਭਵਿੱਖ ’ਚ ਸਾਈਟਿਕ, ਕਮਰ ਦਰਦ ਅਤੇ ਜੋੜਾਂ ਦੇ ਦਰਦ ਨਾਲ ਜੂਝਣਾ ਨਹੀਂ ਪਵੇਗਾ
Also Read:  ਦੁਨੀਆਂ ਦੀ ਪਹਿਲੀ ਹਸਪਤਾਲ ਟ੍ਰੇਨ ਲਾਈਫ ਲਾਇਨ ਐਕਸਪ੍ਰੈੱਸ

Chakki Chalanasana ਸਾਵਧਾਨੀਆਂ:

  • ਗਰਭਵਤੀ ਔਰਤਾਂ ਨੂੰ ਇਹ ਆਸਣ ਨਹੀਂ ਕਰਨਾ ਚਾਹੀਦਾ
  • ਸਲਿੱਪ ਡਿਸਕ ਜਾਂ ਕਮਰ ’ਚ ਗੰਭੀਰ ਦਰਦ ਦੀ ਸਥਿਤੀ ’ਚ ਇਸਨੂੰ ਨਾ ਕਰੋ
  • ਮਾਈਗ੍ਰੇਨ ਅਤੇ ਸਿਰ ਦਰਦ ਦੀ ਸਮੱਸਿਆ ਹੈ ਤਾਂ ਡਾਕਟਰ ਤੋਂ ਸਲਾਹ ਲਓ
  • ਪੇਟ ਦੀ ਸਰਜਰੀ ਹੋਈ ਹੈ ਤਾਂ ਨਾ ਕਰੋ

ਪੂਜਨੀਕ ਗੁਰੂ ਜੀ ਨੇ ਸਤਿਸੰਗਾਂ ’ਚ ਪਹਿਲੇ ਜ਼ਮਾਨੇ ਦੀਆਂ ਔਰਤਾਂ ਬਾਰੇ ਦੱਸਿਆ ਕਿ ‘ਪਹਿਲਾਂ ਮਾਤਾ-ਭੈਣਾਂ ਜੋ ਚੱਕੀ ਚਲਾਉਂਦੀਆਂ ਸਨ, ਉਨ੍ਹਾਂ ਨੂੰ ਬਹੁਤ ਸਟਰਾਂਗ ਮੰਨਿਆ ਜਾਂਦਾ ਸੀ ਕਿਉਂਕਿ ਚੱਕੀ ਚਲਾਉਣ ਨਾਲ ਪੂਰੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ ਸਟਰੈਂਥ ਦੇ ਲਈ, ਪੇਟ ਅਤੇ ਵੇਟ ਘੱਟ ਕਰਨ ਲਈ ਪੂਜਨੀਕ ਗੁਰੂ ਜੀ ਨੇ ਇਸਨੂੰ ਸਰਵੋਤਮ ਆਸਣ ਦੱਸਿਆ ਹੈ