experiences of satsangis

ਬੇਪਰਵਾਹ ਸਾਈਂ ਜੀ ਦੇ ਪਵਿੱਤਰ ਬਚਨ ਦੂਜੀ ਅਤੇ ਤੀਜੀ ਬਾਡੀ ’ਚ ਪੂਰੇ ਕੀਤੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਹੰਸਰਾਜ ਪੁੱਤਰ ਸ੍ਰੀ ਬੀਰਬਲ ਰਾਮ ਪਿੰਡ ਖੇੜੀ ਤਹਿਸੀਲ ਅਤੇ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਸੱਚੇ ਸਾਈਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ ਦਾ ਇੱਕ ਕਰਿਸ਼ਮਾ ਇਸ ਤਰ੍ਹਾਂ ਵਰਣਨ ਕਰਦਾ ਹੈ:-

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਇੱਕ ਵਾਰ ਸਰਸਾ ਦਰਬਾਰ ਤੋਂ ਜੀਪ ’ਚ ਰਾਮਪੁਰੀਆ ਬਾਗੜੀਆ ਪਿੰਡ ’ਚ ਪਧਾਰੇ ਅਤੇ ਇਸੇ ਤਰ੍ਹਾਂ ਰੂਹਾਂ ਦਾ ਉੱਧਾਰ ਕਰਦੇ ਹੋਏ ਪਿੰਡ ਗੁਸਾਈਂਆਨਾ ’ਚ ਵੀ ਪਧਾਰੇ ਗੁਸਾਈਂਆਨਾ ’ਚ ਸਤਿਸੰਗ ਦਾ ਪ੍ਰੋਗਰਾਮ ਸੀ ਉਸ ਸਤਿਸੰਗ ’ਤੇ ਸਾਡੇ ਪਿੰਡ ਖੇੜੀ ਤੋਂ ਵੀ 15-20 ਜਣੇ ਗਏ ਹੋਏ ਸਨ ਉਸ ਸਤਿਸੰਗ ’ਤੇ ਮੇਰੇ ਤੋਂ ਇਲਾਵਾ ਪ੍ਰੇਮੀ ਲਾਲ ਚੰਦ ਪੁੱਤਰ ਸ੍ਰੀ ਸਰਦਾਰਾ ਰਾਮ ਅਤੇ ਪ੍ਰੇਮੀ ਰੋਡੂ ਰਾਮ ਪੁੱਤਰ ਸ੍ਰੀ ਕੇਸੂ ਰਾਮ ਸਮੇਤ ਅਸੀਂ ਤਿੰਨਾਂ ਨੇ ਪੂਜਨੀਕ ਸੱਚੇ ਰਹਿਬਰ ਮਸਤਾਨਾ ਜੀ ਮਹਾਰਾਜ ਕੋਲੋਂ ਨਾਮ ਸ਼ਬਦ ਦੀ ਦਾਤ ਪ੍ਰਾਪਤ ਕੀਤੀ ਉਸ ਸਤਿਸੰਗ ’ਤੇ ਕਰੀਬ ਤਿੰਨ-ਚਾਰ ਸੌ ਜਣੇ ਆਏ ਹੋਏ ਸਨ

ਪਰ ਕੁੱਲ ਮਾਲਕ ਪੂਜਨੀਕ ਸ਼ਹਿਨਸ਼ਾਹ ਜੀ ਨੇ ਕਰੀਬ ਨੱਬੇ ਜੀਵਾਂ ’ਤੇ ਆਪਣੀ ਰਹਿਮਤ ਕਰਕੇ ਉਨ੍ਹਾਂ ਨੂੰ ਨਾਮ-ਸ਼ਬਦ ਬਖ਼ਸ਼ਿਆ ਇਸ ਸਤਿਸੰਗ ’ਤੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਹੁਤ ਸਾਰੇ ਜੀਵਾਂ ਨੂੰ ਪ੍ਰੇਮ-ਨਿਸ਼ਾਨੀਆਂ ਵੀ ਦਿੱਤੀਆਂ ਜਿਸ ’ਚ ਨਵੇਂ-ਨਵੇਂ ਨੋਟਾਂ ਦੇ ਹਾਰ, ਕੰਬਲ, ਕੱਪੜੇ, ਸੋਨੇ ਦੀਆਂ ਅੰਗੂਠੀਆਂ ਆਦਿ ਹੋਰ ਵੀ ਕਈ ਵਸਤੂਆਂ ਸ਼ਾਮਲ ਸਨ ਪਿੰਡ ਖੇੜੀ ਦਾ ਇੱਕ ਜ਼ਿੰਮੀਦਾਰ ਭਾਈ ਸ੍ਰੀ ਰਾਮ ਜਸ ਧੇਤਰਵਾਲ ਆਪਣੀ ਇੱਛਾ ਅਨੁਸਾਰ ਆਪਣੇ ਖੇਤ ਤੋਂ ਇੱਕ ਮਤੀਰਾ ਲਿਆਇਆ ਸੀ

ਅਤੇ ਉਹ ਉਸਨੇ ਪੂਜਨੀਕ ਸ਼ਹਿਨਸ਼ਾਹ  ਜੀ ਦੀ ਪਾਵਨ ਹਜ਼ੂਰੀ ’ਚ ਪੇਸ਼ ਕੀਤਾ ਸ਼ਹਿਨਸ਼ਾਹ ਜੀ ਨੇ ਰਾਮਜਸ ਨੂੰ ਵੀ ਨੋਟਾਂ ਦਾ ਹਾਰ ਪਹਿਨਾਇਆ ਨਾਮ-ਸ਼ਬਦ ਪ੍ਰਦਾਨ ਕਰਨ ਤੋਂ ਪਹਿਲਾਂ ਪੂਜਨੀਕ ਸ਼ਹਿਨਸ਼ਾਹ ਜੀ ਆਪਣੀ ਮੌਜ ਮਸਤੀ ਵਿੱਚ ਇੱਕ ਵੀਰਾਨ ਜਿਹੀ ਖਾਲੀ ਜਗ੍ਹਾ ਵੱਲ ਚੱਲ ਪਏ ਕੁਝ ਸੇਵਾਦਾਰ ਵੀ ਸ਼ਹਿਨਸ਼ਾਹ ਜੀ ਦੇ ਨਾਲ ਸਨ ਪਿੰਡ ਦੇ ਕੁਝ ਲੋਕ ਵੀ ਸ਼ਹਿਨਸ਼ਾਹ ਜੀ ਦੇ ਪਿੱਛੇ-ਪਿੱਛੇ ਚੱਲ ਪਏ ਉਸ ਸਮੇਂ ਉੱਥੇ ਇੱਕ ਅੰਨ੍ਹਾ ਕੁੱਤਾ ਸੀ, ਉਹ ਪੂਜਨੀਕ ਸ਼ਹਿਨਸ਼ਾਹ ਜੀ ਵੱਲ ਵੱਧਦਾ ਹੋਇਆ ਆਇਆ ਪਿੰਡ ਵਾਲਿਆਂ ਨੇ ਪੂਜਨੀਕ ਸ਼ਹਿਨਸ਼ਾਹ ਜੀ ਦੀ ਹਜ਼ੂਰੀ ’ਚ ਦੱਸਿਆ ਕਿ ਸਾਈਂ ਜੀ, ਇਹ ਕੁੱਤਾ ਅੰਨ੍ਹਾ ਹੈ ਪੂਜਨੀਕ ਸਾਈਂ ਜੀ ਨੇ ਆਪਣੇ-ਆਪ ਨੂੰ ਛੁਪਾਉਂਦੇ ਹੋਏ ਕਿਹਾ ਕਿ ਭਾਈ, ਕੌਣ ਕਹਿੰਦਾ ਹੈ ਕਿ ਇਹ ਅੰਨ੍ਹਾ ਹੈ? ਇਸਨੂੰ ਤਾਂ ਸਭ ਦਿੱਖ ਰਿਹਾ ਹੈ ਸ਼ਹਿਨਸ਼ਾਹ ਜੀ ਦੇ ਇਨ੍ਹਾਂ ਬਚਨਾਂ ਅਤੇ ਪਾਵਨ ਦਇਆ-ਦ੍ਰਿਸ਼ਟੀ ਨਾਲ ਉਸ ਅੰਨ੍ਹੇ ਕੁੱਤੇ ਨੂੰ ਬਕਾਇਦਾ ਦਿੱਖਣ ਲੱਗਿਆ ਸੀ

ਪਿੰਡ ਗੁਸਾਈਂਆਣਾ ’ਚ ਨਾਮ-ਅਭਿਲਾਸ਼ੀ ਜੀਵਾਂ ਨੂੰ ਨਾਮ ਸ਼ਬਦ ਦੇਣ ਤੋਂ ਬਾਅਦ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ‘ਇਸ ਨਾਮ ਨੂੰ ਜਪਣਾ ਹੈ’ ਇਸ ਤੋਂ ਬਾਅਦ ਗੁਸਾਈਆਣਾ ਦੀ ਸਾਧ-ਸੰਗਤ ਨੇ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨਾਂ ’ਚ ਬੇਨਤੀ ਕੀਤੀ ਕਿ ਸਾਈਂ ਜੀ, ਪਿੰਡ ਖੇੜੀ ਨਜ਼ਦੀਕ ਹੀ ਹੈ, ਤੁਸੀਂ ਖੇੜੀ ਪਿੰਡ ਵਿੱਚ ਵੀ ਸਤਿਸੰਗ ਕਰੋ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ‘ਭਾਈ ਖੇੜੀ ਤਾਂ ਪੱਕੀ ਹੁੰਦੀ ਹੈ ਕੁਲਹਾੜੇ ਦੇ ਵਿੱਚ ਠੁਕਦੀ ਹੈ ਜਦ ਇੱਕ ਵਾਰੀ ਲੱਗ ਜਾਵੇ ਤਾਂ ਫਿਰ ਮੁੜਦੀ ਨਹੀਂ ਅਜੇ ਇਸ ਦੀ ਵਾਰੀ ਨਹੀਂ ਹੈ ਇਸਨੂੰ ਪੂਰੇ ਸੰਤ ਸਮਝਾਉਣਗੇ’

ਡੇਰਾ ਸੱਚਾ ਸੌਦਾ ’ਚ ਪੂਜਨੀਕ ਦੂਜੇ ਪਾਤਸ਼ਾਹ ਬੇਪਰਵਾਹ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਸਾਡੇ ਪਿੰਡ ਖੇੜੀ ’ਤੇ ਦਇਆ-ਰਹਿਮਤ ਹੋਈ ਪੂਜਨੀਕ ਪਰਮਪਿਤਾ ਜੀ ਦੀ ਕ੍ਰਿਪਾ ਨਾਲ ਸਾਡੇ ਪਿੰਡ ਦੇ ਕਾਫੀ ਗਿਣਤੀ ’ਚ ਲੋਕ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਸ਼ਬਦ ਪ੍ਰਾਪਤ ਕਰਕੇ ਪ੍ਰੇਮੀ ਬਣ ਗਏ ਇਸ ਤਰ੍ਹਾਂ ਸਾਡੇ ਪਿੰਡ ’ਚ ਸੰਗਤ ਵੱਧ ਗਈ ਉਪਰੰਤ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਨਾਲ ਸਾਡੇ ਪਿੰਡ ’ਚ ਵੀ ਨਾਮਚਰਚਾ ਸ਼ੁਰੂ ਹੋ ਗਈ ਅਤੇ ਜੋ ਅੱਜ ਵੀ ਜਿਉਂ ਦੀ ਤਿਉਂ ਧੂਮਧਾਮ ਨਾਲ ਚੱਲ ਰਹੀ ਹੈ ਤੀਜੀ ਪਾਤਸ਼ਾਹੀ ਪੂਜਨੀਕ ਮੌਜੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਜਸਥਾਨ ਦੇ ਸਾਡੇ ਇਸ ਏਰੀਆ ’ਤੇ ਵੀ ਰਹਿਮਤ ਕਰਦੇ ਹੋਏ

19 ਅਤੇ 20 ਨਵੰਬਰ ਸੰਨ 1992 ਨੂੰ ਭਾਦਰਾ ਅਤੇ ਨੇਠਰਾਣਾ ਪਿੰਡਾਂ ਦੇ ਸਤਿਸੰਗ ਮਨਜ਼ੂਰ ਕੀਤੇ ਇਸ ਸ਼ੁੱਭ ਸਮਾਚਾਰ ਨੂੰ ਸੁਣ ਕੇ ਸਾਡੇ ਪਿੰਡ ਦੀ ਸਾਧ-ਸੰਗਤ ਸਰਸਾ ਦਰਬਾਰ ਪਹੁੰਚੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਬੇਨਤੀ ਕੀਤੀ ਕਿ ਨੇਠਰਾਣਾ ਦੇ ਸਤਿਸੰਗ ਤੋਂ ਬਾਅਦ ਕ੍ਰਿਪਾ ਕਰਕੇ ਸਾਡੇ ਪਿੰਡ ਖੇੜੀ ’ਚ ਵੀ ਦੋ ਮਿੰਟ ਦਾ ਸਮਾਂ ਦੇ ਦੇਣਾ ਜੀ

ਇਸ ’ਤੇ ਦਿਆਲੂ ਸਤਿਗੁਰੂ ਜੀ ਨੇ ਸਾਡਾ ਸਭ ਦਾ ਹੌਂਸਲਾ ਬਨ੍ਹਾਉਂਦੇ ਹੋਏ ਬਚਨ ਫਰਮਾਏ ਕਿ ‘ਬੇਟਾ, ਹੁਣ ਤਾਂ ਸਾਰਾ ਪ੍ਰੋਗਰਾਮ ਤੈਅ ਹੋ ਗਿਆ ਹੈ ਤੁਹਾਡੇ ਕਿਤੇ ਸਪੈਸ਼ਲ ਆਵਾਂਗੇ ਚਿੰਤਾ ਨਾ ਕਰੋ’ ਸੰਨ 1995 ’ਚ ਜਦੋਂ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਜਨਮ-ਸਥਾਨ ਸ੍ਰੀ ਗੁਰੂਸਰਮੋਡੀਆ ’ਚ ਆਪਣੇ ਸੱਚੇ ਰਹਿਬਰ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਦੇ ਪਵਿੱਤਰ ਨਾਂਅ ’ਤੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਜਨਤਕ ਹਸਪਤਾਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ ਤਾਂ ਉਸ ਪਵਿੱਤਰ ਸੇਵਾ ਵਿੱਚ ਸਾਡੇ ਪਿੰਡ ਤੋਂ ਪ੍ਰੇਮੀ ਸੁਖਰਾਮ ਅਤੇ ਪ੍ਰੇਮੀ ਜਗਦੀਸ਼ ਵੀ ਗਏ ਹੋਏ ਸਨ ਉਨ੍ਹਾਂ ਨੇ ਪੂਜਨੀਕ ਸ਼ਹਿਨਸ਼ਾਹ ਪਿਤਾ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਪਿਤਾ ਜੀ, ਸਾਡੇ ਪਿੰਡ ਖੇੜੀ ’ਚ ਆਪਣੇ ਮੁਬਾਰਕ-ਚਰਨ ਟਿਕਾਓ ਜੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਭਾਈ ਜ਼ਰੂਰ ਆਵਾਂਗੇ ਸਮੇਂ ਦੇ ਅਨੁਸਾਰ ਉਹ ਕਿਸਮਤ ਵਾਲਾ ਦਿਨ ਵੀ ਆ ਗਿਆ, ਜਿਸਦੀ ਕਿ ਸਾਧ-ਸੰਗਤ ਨੂੰ ਬਹੁਤ ਉਡੀਕ ਸੀ

ਮਿਤੀ 8 ਅਪਰੈਲ 1998 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਡੇਰਾ ਸੱਚਾ ਸੌਦਾ ਰਾਮਪੁਰੀਆ ਬਾਗੜੀਆ ਜ਼ਿਲ੍ਹਾ ਸਰਸਾ ’ਚ ਪਧਾਰੇ ਉੱਥੇ ਸਾਧ-ਸੰਗਤ ਨੂੰ ਦਰਸ਼ਨ ਦੇ ਕੇ ਪੂਜਨੀਕ ਗੁਰੂ ਜੀ ਨੇ ਸਾਡੇ ਪਿੰਡ ਖੇੜੀ ’ਚ ਆਪਣੇ ਮੁਬਾਰਕ ਚਰਨ ਟਿਕਾਏ ਸਾਡੇ ਪਿੰਡ ਦੀ ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ ਪੂਜਨੀਕ ਹਜ਼ੂਰ ਪਿਤਾ ਜੀ ਦਾ ਠਹਿਰਾਅ ਪ੍ਰੇਮੀ ਨਿਹਾਲ ਸਿੰਘ ਜੀ ਪੁੱਤਰ ਸ੍ਰੀ ਜਸਰਾਮ ਪੂਨੀਆ ਦੇ ਘਰ ਸੀ ਉਸ ਦਿਨ ਪੂਜਨੀਕ ਗੁਰੂ ਜੀ ਨੇ ਆਪਣੇ ਕੀਮਤੀ ਸਮੇਂ ’ਚੋਂ ਡੇਢ ਘੰਟਾ ਸਾਡੇ ਪਿੰਡ ਦੀ ਸਾਧ-ਸੰਗਤ ਨੂੰ ਦਿੱਤਾ ਸਾਧ-ਸੰਗਤ ਦੀ ਰਾਜੀ-ਖੁਸ਼ੀ ਪੁੱਛੀ ਅਤੇ ਬਚਨ ਬਿਲਾਸ ਕੀਤੇ ਅਤੇ ਇਸ ਤਰ੍ਹਾਂ

ਸਾਨੂੰ ਬੇਅੰਤ ਖੁਸ਼ੀਆਂ ਬਖ਼ਸ਼ੀਆਂ ਉੱਥੇ ਪੂਜਨੀਕ ਪਿਤਾ ਜੀ ਨੇ ਮਜਲਿਸ ਵੀ ਲਗਾਈ ਉਸ ਦੌਰਾਨ ਪੂਜਨੀਕ ਗੁਰੂ ਜੀ ਨੇ ਉਦੋਂ ਇੱਕ ਭਜਨ ਦੀ ਵਿਆਖਿਆ ਕਰਕੇ ਸਾਧ-ਸੰਗਤ ਨੂੰ ਖੂਬ ਸਮਝਾਇਆ ਬਾਅਦ ’ਚ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਏ ਕਿ ਕਿਸੇ ਨੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਸਿਰਫ ਪ੍ਰੇਮੀ ਨਿਹਾਲ ਸਿੰਘ ਦੇ ਘਰ ਆਏ ਹਾਂ! ਅਸੀਂ ਆਪ ਸਭ ਦੇ ਲਈ ਆਪ ਦੇ ਪਿੰਡ ’ਚ ਆਏ ਹਾਂ ਅਤੇ ਇਸ ਤਰ੍ਹਾਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਪੂਜਨੀਕ ਪਹਿਲੀ ਪਾਤਸ਼ਾਹੀ ਨੇ ਆਪਣੇ ਉਨ੍ਹਾਂ ਹੀ ਬਚਨਾਂ ਅਨੁਸਾਰ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੂਜੇ ਪਾਤਸ਼ਾਹ ਦੇ ਰੂਪ ਵਿੱਚ ਆਪਣੀ ਰਹਿਮਤ ਨਾਲ ਸਾਡੇ ਪਿੰਡ ਦੇ ਕਾਫੀ ਲੋਕਾਂ ਨੂੰ ਨਾਮ-ਸ਼ਬਦ ਦਿੱਤਾ

ਅਤੇ ਉੱਥੇ ਨਾਮ ਚਰਚਾ ਸ਼ੁਰੂ ਕਰਵਾਈ ਅਤੇ ਫਿਰ ਆਪਣੇ ਤੀਜੇ ਪਵਿੱਤਰ ਸਵਰੂਪ ਪੂਜਨੀਕ ਮੌਜੂਦਾ ਗੁਰੂ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਰੂਪ ’ਚ ਸਾਡੇ ਪਿੰਡ ’ਚ ਆਪਣੇ ਮੁਬਾਰਕ ਚਰਨ ਟਿਕਾਏ, ਸਗੋਂ ਰੂਹਾਨੀ ਮਜਲਿਸ ਵੀ ਲਗਾਈ ਅਤੇ ਸੰਗਤ ਨੂੰ ਜ਼ਬਰਦਸਤ ਤਰੀਕੇ ਨਾਲ ਸਮਝਾਇਆ, ਬੇਅੰਤ ਖੁਸ਼ੀਆਂ ਦਿੱਤੀਆਂ ਅਤੇ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਨੇ ਯੁਗਾਂ-ਯੁਗਾਂ ਤੋਂ ਵਿੱਛੜੀਆਂ ਅਣਗਿਣਤ ਰੂਹਾਂ ਦਾ ਉੱਧਾਰ ਕੀਤਾ ਹੈ ਅਤੇ ਕਰ ਰਹੇੇ ਹਨ ਜਿਵੇਂ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਬਚਨ ਸੀ ਕਿ ‘ਪੂਰੇ ਸੰਤ ਸਮਝਾਏਂਗੇ,’ ਤਾਂ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਅੱਜ ਜ਼ਿਆਦਾਤਰ ਘਰਾਂ ’ਚ ਡੇਰਾ ਸੱਚਾ ਸੌਦਾ ਤੋਂ ਨਾਮ ਲੇਵਾ ਪ੍ਰੇਮੀ ਹਨ ਪੂਜਨੀਕ ਗੁਰੂ ਜੀ ਨੂੰ ਅਰਦਾਸ ਹੈ ਕਿ ਸਾਨੂੰ ਸਭ ਨੂੰ ਪਿੰਡ ਦੇ ਇੱਕ-ਇੱਕ ਬੱਚੇ ਨੂੰ ਨੇਕੀ-ਭਲਾਈ ’ਚ ਲਗਾ ਕੇ ਸਾਨੂੰ ਆਪਣਾ ਦ੍ਰਿੜ ਵਿਸ਼ਵਾਸ ਬਖ਼ਸ਼ਣਾ ਜੀ ਤਾਂ ਕਿ ਅਸੀਂ ਸਾਰੇ ਪ੍ਰੇਮੀ-ਸੇਵਾਦਾਰ, ਸਾਰੀ ਸਾਧ-ਸੰਗਤ ਸਿਮਰਨ, ਸੇਵਾ ਕਰਦੇ ਹੋਏ ਓੜ ਨਿਭਾ ਜਾਈਏ ਜੀ