Benefits Of Plums

Benefits Of Plums ਖੱਟਾ-ਮਿੱਠਾ ਆਲੂ ਬੁਖਾਰਾ

ਆਲੂ ਬੁਖਾਰੇ ਦਾ ਨਾਂਅ ਸੁਣਦੇ ਹੀ ਮੂੰਹ ’ਚ ਪਾਣੀ ਆ ਜਾਂਦਾ ਹੈ ਗੋਲ ਮਟੋਲ ਲਾਲ ਰੰਗ ਦਾ ਆਲੂ ਬੁਖਾਰਾ ਦੇਖਣ ’ਚ ਥੋੜ੍ਹਾ ਜਿਹਾ ਸਖ਼ਤ ਹੁੰਦਾ ਹੈ, ਪਰ ਖਾਣ ’ਚ ਬਹੁਤ ਸੁਆਦ ਹੁੰਦਾ ਹੈ ਕੌਲਾ ਭਰ ਫਲਾਂ ਦੇ ਸੱਲਾਦ ’ਚ ਜਿੰਨੇ ਪੌਸ਼ਟਿਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਓਨੇ ਹੀ ਪੌਸ਼ਟਿਕ ਤੱਤ ਇੱਕ ਆਲੂ ਬੁਖਾਰੇ ’ਚ ਹੁੰਦੇ ਹਨ ਆਲੂ ਬੁਖਾਰਾ ਇੱਕ ਗਿਟਕ ਵਾਲਾ ਫਲ ਹੈ ਆਲੂ ਬੁਖਾਰੇ ਲਾਲ, ਕਾਲੇ, ਪੀਲੇ ਤੇ ਕਦੇ-ਕਦੇ ਹਰੇ ਰੰਗ ਦੇ ਵੀ ਹੁੰਦੇ ਹਨ ਆਲੂ ਬੁਖਾਰੇ ਦਾ ਸੁਆਦ ਮਿੱਠਾ ਜਾਂ ਖੱਟਾ ਹੁੰਦਾ ਹੈ ਅਕਸਰ ਇਨ੍ਹਾਂ ਦਾ ਪਤਲਾ ਛਿਲਕਾ ਜ਼ਿਆਦਾ ਖੱਟਾ ਹੁੰਦਾ ਹੈ ਇਨ੍ਹਾਂ ਦਾ ਗੁੱਦਾ ਰਸਦਾਰ ਹੁੰਦਾ ਹੈ ਆਲੂ ਬੁਖਾਰੇ ਨੂੰ ਸਿੱਧਾ ਖਾਧਾ ਜਾਂਦਾ ਹੈ ਇਸ ਨੂੰ ਮੁਰੱਬੇ ਦੇ ਰੂਪ ’ਚ ਵੀ ਖਾਧਾ ਜਾਂਦਾ ਹੈ ਆਲੂ ਬੁਖਾਰੇ ’ਚ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਣ ’ਚ ਮੱਦਦ ਕਰਦੇ ਹਨ ਇਹ ਮੌਸਮੀ ਫ਼ਲ ਹੈ ਪਰ ਸਾਲ ਭਰ ਵਰਤੋਂ ’ਚ ਲਿਆਂਦਾ ਜਾਂਦਾ ਹੈ

ਆਲੂ ਬੁਖਾਰਾ ਇੱਕ ਪਰਣਪਾਤੀ ਦਰੱਖਤ ਹੈ ਇਸਦੇ ਫਲ ਨੂੰ ‘ਅਲੂਚਾ’ ਅਤੇ ਇੰਗਲਿਸ਼ ’ਚ ‘ਪਲਮ’ ਕਹਿੰਦੇ ਹਨ ਇਹ ਫਲ ਲੀਚੀ ਦੇ ਬਰਾਬਰ ਜਾਂ ਕੁਝ ਵੱਡਾ ਹੁੰਦਾ ਹੈ ਅਤੇ ਛਿਲਕਾ ਨਰਮ ਅਤੇ ਆਮ ਤੌਰ ’ਤੇ ਗੂੜ੍ਹੇ ਬੈਂਗਣੀ ਰੰਗ ਦਾ ਹੁੰਦਾ ਹੈ ਗੁੱਦਾ ਪੀਲਾ ਅਤੇ ਖੱਟੇ-ਮਿੱਠੇ ਸਵਾਦ ਦਾ ਹੁੰਦਾ ਹੈ ਭਾਰਤ ’ਚ ਇਸ ਦੀ ਖੇਤੀ ਬਹੁਤ ਘੱਟ ਹੁੰਦੀ ਹੈ, ਪਰ ਅਮਰੀਕਾ ਆਦਿ ਦੇਸ਼ਾਂ ’ਚ ਇਹ ਮਹੱਤਵਪੂਰਨ ਫ਼ਲ ਹੈ ਵਿਸ਼ਵ ’ਚ ਆਲੂ ਬੁਖਾਰੇ ਦੀਆਂ 2 ਹਜ਼ਾਰ ਕਿਸਮਾਂ ਪਾਈਆਂ ਜਾਂਦੀਆਂ ਹਨ ਗਰਮੀ ਦੀ ਰੁੱਤ ਅਤੇ ਪੱਤਝੜ ’ਚ ਆਲੂ ਬੁਖਾਰੇ ਦੀਆਂ ਜਪਾਨੀ ਕਿਸਮਾਂ ਲਾਲ, ਜਾਮਣੀ ਅਤੇ ਸੰਤਰੀ ਗੁੱਦੇ ਵਾਲੀਆਂ ਜਾਂ ਪੀਲੇ ਸੰਤਰੀ ਗੁੱਦੇ ਵਾਲੀਆਂ ਹੋ ਸਕਦੀਆਂ ਹਨ

ਇਹ ਫਲ ਭਾਰਤ ਦੇ ਪਹਾੜੀ ਸੂਬਿਆਂ ’ਚ ਹੁੰਦਾ ਹੈ ਇਸਦੇ ਸਫਲ ਉਤਪਾਦਨ ਲਈ ਠੰਢੀ ਜਲਵਾਯੂ ਜ਼ਰੂਰੀ ਹੈ ਦੇਖਿਆ ਗਿਆ ਹੈ ਕਿ ਉੱਤਰੀ ਭਾਰਤ ਦੀ ਪਹਾੜੀ ਜਲਵਾਯੂ ’ਚ ਇਸਦੀ ਪੈਦਾਵਾਰ ਵਧੀਆ ਹੋ ਸਕਦੀ ਹੈ ਮਟਿਆਰ, ਦੋਮਟ ਮਿੱਟੀ ਬਹੁਤ ਲਾਹੇਵੰਦ ਹੈ, ਪਰ ਇਸ ਮਿੱਟੀ ਦਾ ਪਾਣੀ (ਡਰੇਨੇਜ਼) ਉੱਚਕੋਟੀ ਦਾ ਹੋਣਾ ਚਾਹੀਦਾ ਹੈ ਇਸ ਦੀ ਸਿੰਚਾਈ ਆੜੂ ਵਾਂਗ ਕਰਨੀ ਹੁੰਦੀ ਹੈ

ਆਲੂ ਬੁਖਾਰੇ ਦੀ ਵਰਤੋਂ ਸੁੱਕੇ ਮੇਵੇ ਅਤੇ ਫਲ ਦੋਵੇਂ ਹੀ ਤਰ੍ਹਾਂ ਕੀਤੀ ਜਾਂਦੀ ਹੈ ਹਰ ਤਰ੍ਹਾਂ ਦੀ ਬਿਮਾਰੀ ’ਚ ਇਸ ਦੀ ਵਰਤੋਂ ਬਹੁਤ ਹੀ ਲਾਭਦਾਇਕ ਹੁੰਦੀ ਹੈ ਅੰਜੀਰ ਦਾ ਸੇਵਨ ਜਿਸ ਤਰ੍ਹਾਂ ਸੁੱਕੇ ਮੇਵੇ ਦੇ ਰੂਪ ’ਚ ਕਰਦੇ ਹਨ ਤੇ ਜਿਸ ਤਰ੍ਹਾਂ ਅੰਗੂਰ ਦੇ ਦਰੱਖਤ ਤੇ ਅੰਗੂਰ ਨੂੰ ਪਕਾ ਕੇ ਮੁਨੱਕਾ ਬਣਾਇਆ ਜਾਂਦਾ ਹੈ ਅਤੇ ਉਸਨੂੰ ਸੁੱਕੇ ਮੇਵੇ ਦੇ ਰੂਪ ’ਚ ਵਰਤਿਆ ਜਾਂਦਾ ਹੈ ਅਤੇ ਖੁਬਾਨੀ ਦੀ ਵੀ ਵਰਤੋਂ ਸੁੱਕੇ ਮੇਵੇ ਦੇ ਰੂਪ ’ਚ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਆਲੂ ਬੁਖਾਰਾ ਵੀ ਸੁੱਕੇ ਮੇਵੇ ਦੇ ਰੂਪ ’ਚ ਵਰਤਿਆ ਜਾਂਦਾ ਹੈ

Benefits Of Plums ਆਲੂ ਬੁਖਾਰੇ ਦੇ ਰਸਾਇਣਿਕ ਗੁਣ:

ਨਿਊਟ੍ਰੀਸ਼ਨਿਸਟ ਅਨੁਸਾਰ 100 ਗ੍ਰਾਮ ਆਲੂ ਬੁਖਾਰੇ ’ਚ ਊਰਜਾ 2.3 ਪ੍ਰਤੀਸ਼ਤ, ਕਾਰਬੋਹਾਈਡ੍ਰੇਟ 8 ਪ੍ਰਤੀਸ਼ਤ, ਪ੍ਰੋਟੀਨ 1 ਪ੍ਰਤੀਸ਼ਤ, ਫਾਈਬਰ 3.5 ਪ੍ਰਤੀਸ਼ਤ, ਵਿਟਾਮਿਨ ਏ 12 ਪ੍ਰਤੀਸ਼ਤ, ਵਿਟਾਮਿਨ ਸੀ 16 ਪ੍ਰਤੀਸ਼ਤ, ਵਿਟਾਮਿਨ ਕੇ 5 ਪ੍ਰਤੀਸ਼ਤ, ਵਿਟਾਮਿਨ ਈ 2 ਪ੍ਰਤੀਸ਼ਤ, ਪੋਟੇਸ਼ੀਅਮ 3 ਪ੍ਰਤੀਸ਼ਤ, ਕਾੱਪਰ 6 ਪ੍ਰਤੀਸ਼ਤ, ਫਾਸਫੋਰਸ 2 ਪ੍ਰਤੀਸ਼ਤ ਅਤੇ ਸੈਲੇਨੀਅਮ 2 ਪ੍ਰਤੀਸ਼ਤ ਪਾਇਆ ਜਾਂਦਾ ਹੈ

ਵਿਗਿਆਨਕ ਖੋਜ:

ਇੱਕ ਅਧਿਐਨ ’ਚ ਪਤਾ ਲੱਗਾ ਹੈ ਕਿ ਆਲੂ ਬੁਖਾਰਾ ਹੱਡੀ ਟੁੱਟਣ ਤੋਂ ਬਚਾ ਸਕਦਾ ਹੈ ਅਧਿਐਨ ਤੋਂ ਪਤਾ ਲੱਗਾ ਕਿ ਹਰ ਰੋਜ਼ 10 ਆਲੂ ਬੁਖਾਰੇ ਖਾਣ ਨਾਲ ਫ੍ਰੈਕਚਰ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ ਉਮਰ ਵਧਣ ਦੇ ਨਾਲ ਹੀ ਹੱਡੀ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ ਸੁੱਕਾ ਆਲੂ ਬੁਖਾਰਾ ਹੱਡੀਆਂ ਨੂੰ ਮਜ਼ਬੂਤੀ ਦੇਣ ਲਈ ਸੁੱਕੇ ਅੰਜੀਰ, ਸੁੱਕੇ ਸਟ੍ਰਾਬੇਰੀ, ਸੁੱਕੇ ਸੇਬ ਅਤੇ ਕਿਸ਼ਮਿਸ਼ ਤੋਂ ਜ਼ਿਆਦਾ ਲਾਭਕਾਰੀ ਹੈ ਇਸ ਤੋਂ ਇਲਾਵਾ ਇੱਕ ਅਧਿਐਨ ’ਚ ਇਹ ਵੀ ਪਤਾ ਲੱਗਾ ਹੈ ਕਿ ਆਲੂ ਬੁਖਾਰੇ ਦੇ ਸੇਵਨ ਨਾਲ ਸਰੀਰ ’ਚ ਮਿਨਰਲ ਜ਼ਿਆਦਾ ਮਾਤਰਾ ’ਚ ਅਬਜ਼ਰਵ ਹੁੰਦੇ ਹਨ ਅਤੇ ਸਰੀਰ ਨੂੰ ਜ਼ਿਆਦਾ ਐਨਰਜੀ ਮਿਲਦੀ ਹੈ

ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਆਲੂ ਬੁਖਾਰਾ ਇੱਕ ਐਂਟੀ-ਕੈਂਸਰ ਦਾ ਕੰਮ ਕਰਦਾ ਹੈ, ਜੋ ਕੈਂਸਰ ਅਤੇ ਟਿਊਮਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ ਆਲੂ ਬੁਖਾਰੇ ’ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਕਈ ਹੋਰ ਤਰ੍ਹਾਂ ਦੇ ਪੋਸ਼ਕ ਤੱਤ ਸਰੀਰ ’ਚ ਕੈਂਸਰ ਕੋਸ਼ਿਕਾਵਾਂ ਨੂੰ ਸਰਗਰਮ ਹੋਣ ਤੋਂ ਰੋਕਦੇ ਹਨ ਇਸਦੇ ਸੇਵਨ ਨਾਲ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਨਹੀਂ ਹੁੰਦਾ

Benefits Of Plums ਆਲੂ ਬੁਖਾਰੇ ਦੇ ਔਸ਼ਧੀ ਗੁਣ:

  • ਆਲੂ ਬੁਖਾਰੇ ਦਾ ਸੇਵਨ ਕਰਨ ਨਾਲ ਦਿਲ ਦੀ ਬਿਮਾਰੀ ਪੈਦਾ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਸਰੀਰ ’ਚ ਕੋਲੈਸਟਰੋਲ ਲੇਵਲ ਨੂੰ ਕੰਟਰੋਲ ਕਰਨ ’ਚ ਮੱਦਦ ਕਰਦਾ ਹੈ
  • ਆਲੂ ਬੁਖਾਰੇ ’ਚ ਭਰਪੂਰ ਮਾਤਰਾ ’ਚ ਫਾਈਬਰ ਹੁੰਦਾ ਹੈ ਇਸ ਨਾਲ ਪੇਟ ਸਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਪਾਚਣ ਕਿਰਿਆ ਠੀਕ ਰਹਿੰਦੀ ਹੈ ਇਸ ’ਚ ਮੌਜੂਦ ਫਾਈਬਰ ਕਾਰਨ ਆਲੂ ਬੁਖਾਰੇ ਦੇ ਸੇਵਨ ਨਾਲ ਪੇਟ ’ਚ ਭਾਰੀਪਣ ਨਹੀਂ ਹੁੰਦਾ ਹੈ ਤੇ ਅੰਤੜੀਆਂ ਨੂੰ ਵੀ ਆਰਾਮ ਮਿਲਦਾ ਹੈ
  • ਆਲੂ ਬੁਖਾਰੇ ਦਾ ਸੇਵਨ ਕਰਨਾ ਡਾਇਬਿਟੀਜ਼ (ਸ਼ੂਗਰ ਦੇ) ਰੋਗੀਆਂ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ ਇਸਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਜਾਂ ਬਾਅਦ ’ਚ ਵੀ ਕਰ ਸਕਦੇ ਹੋ ਇਹ ਸਰੀਰ ’ਚ ਬਲੱਡ-ਸ਼ੂਗਰ ਦਾ ਲੈਵਲ ਕੰਟਰੋਲ ਕਰਨ ’ਚ ਮੱਦਦ ਕਰਦਾ ਹੈ
  • ਜੋ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਜਾਂ ਡਾਈਟਿੰਗ ’ਤੇ ਹਨ, ਆਲੂ ਬੁਖਾਰੇ ਦਾ ਨਿਯਮਿਤ ਸੇਵਨ ਕਰ ਸਕਦੇ ਹਨ ਇਸਦੇ ਸੇਵਨ ਨਾਲ ਫੈਟ ਨਹੀਂ ਵਧਦਾ ਤੇ ਸਰੀਰ ਦਾ ਵਜ਼ਨ ਵੀ ਕੰਟਰੋਲ ’ਚ ਰਹਿੰਦਾ ਹੈ
  • ਆਲੂ ਬੁਖਾਰੇ ’ਚ ਐਂਟੀਆਕਸੀਡੈਂਟ ਦੀ ਮੌਜ਼ੂਦਗੀ ਕਾਰਨ ਇਸਦੇ ਨਿਯਮਿਤ ਸੇਵਨ ਨਾਲ ਸਕਿੱਨ ਗਲੋ (ਚਮੜੀ ’ਚ ਚਮਕ) ਕਰਨ ਲੱਗਦੀ ਹੈ ਇਸ ਨੂੰ ਖਾਣ ਨਾਲ ਯਾਦ-ਸ਼ਕਤੀ ਵੀ ਬਿਹਤਰ ਹੁੰਦੀ ਹੈ
  • ਆਲੂ ਬੁਖਾਰੇ ’ਚ ਨਿਆਸਿਨ, ਰਾਈਬੋਫਲੇਵਿਨ ਅਤੇ ਥਾਇਮਿਨ ਵਰਗੇ ਤੱਤ ਵੀ ਪਾਏ ਜਾਂਦੇ ਹਨ, ਜੋ ਕਿ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਸਹਾਇਕ ਹਨ
  • ਆਲੂ ਬੁਖਾਰੇ ’ਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ ਵਿਟਾਮਿਨ ‘ਏ’ ਅੱਖਾਂ ਨੂੰ ਸਿਹਤਮੰਦ ਰੱਖਣ ’ਚ ਮੱਦਦ ਕਰਦਾ ਹੈ ਇਸ ਲਈ ਇਸ ਦਾ ਸੇਵਨ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਸਦੇ ਸੇਵਨ ਨਾਲ ਅੱਖਾਂ ਦੀ ਦੇਖਣ ਦੀ ਸ਼ਕਤੀ ਅਤੇ ਸਮਰੱਥਾ ਤੇਜ਼ ਹੁੰਦੀ ਹੈ ਅਤੇ ਹਾਨੀਕਾਰਕ ਯੂਵੀ ਕਿਰਨਾਂ ਤੋਂ ਵੀ ਬਚਾਅ ਹੁੰਦਾ ਹੈ