ਖੁਸ਼ ਰਹਿਣਾ ਹੀ ਜ਼ਿੰਦਗੀ ਦੀ ਸੌਗਾਤ ਹੈ
ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਆ ਜਾਵੇ ਇਸ ਦੇ ਲਈ ਕੋਈ ਫਾਰਮੂਲਾ ਬਣਾਉਣਾ ਤਾਂ ਸੰਭਵ ਨਹੀਂ, ਕਿਉਂਕਿ ਹਰ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਅਤੇ ਆਪਣਾ ਸੰਘਰਸ਼ ਹੁੰਦਾ ਹੈ ਅਤੇ ਉਸ ਮੁਤਾਬਕ ਉਸ ਨੂੰ ਜੀਵਨ ਜਿਉਣਾ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੀ ਸਾਰਥਕਤਾ ਇਸ ਗੱਲ ’ਚ ਹੈ ਕਿ ਤੁਸੀਂ ਕਿੰਨਾ ਸਮਾਂ ਖੁਸ਼ ਰਹਿ ਕੇ ਬਿਤਾਇਆ
ਇਹ ਪੈਸਿਆਂ ’ਤੇ ਨਿਰਭਰ ਨਹੀਂ ਕਰਦਾ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡਾ ਖੁਸ਼ੀਆਂ ਨੂੰ ਲੱਭਣ ਅਤੇ ਮਹਿਸੂਸ ਕਰਨ ਦਾ ਨਜ਼ਰੀਆ ਕਿਹੋ ਜਿਹਾ ਹੈ? ‘ਕਾਸ਼ ਐਸਾ ਹੁੰਦਾ ਤਾਂ ਵੈਸਾ ਹੁੰਦਾ’ ਵਰਗੇ ਦ੍ਰਿਸ਼ਟੀਕੋਣ ਰੱਖਣ ਤੋਂ ਬਾਅਦ ’ਚ ਸਿਰਫ਼ ਇੱਕ ਅਹਿਸਾਸ ਰਹਿ ਜਾਂਦਾ ਹੈ ਕਿ ‘ਕਾਸ਼ ਜਿੰਦਗੀ ਨੇ ਤੈਨੂੰ ਖੁਸ਼ਨੁੰਮਾ ਬਣਾਇਆ ਹੁੰਦਾ’ ਸਹੀ ਸਮਾਂ ਅੱਜ ਹੀ ਹੈ ਆਪਣੀ ਬੰਦ ਮੁੱਠੀ ਨੂੰ ਹੌਲੀ-ਹੌਲੀ ਖੋਲ੍ਹੋ, ਖੁਸ਼ੀਆਂ ਨੂੰ ਆਜ਼ਾਦ ਕਰੋ ਅਤੇ ਆਪਣੇ ਜੀਵਨ ਦੇ ਇੱਕ-ਇੱਕ ਪਲ ਨੂੰ ਇਨ੍ਹਾਂ ਖੁਸ਼ੀਆਂ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ
‘ਮੈਂ ਹਰ ਹਾਲ ’ਚ ਖੁਸ਼ ਰਹਿਣਾ ਹੈ’ ਇਸ ਮੂਲਮੰਤਰ ਨੂੰ ਆਪਣੀ ਆਦਤ ’ਚ ਸ਼ਾਮਲ ਕਰੋ ਸਭ ਤੋਂ ਪਹਿਲਾਂ ਹੌਲੀ ਨਾਲ ਮੁਸਕਰਾਓ ਫਿਰ ਥੋੜ੍ਹਾ ਹੋਰ ਮੁਸਕਰਾਓ ਹੌਲੀ-ਹੌਲੀ ਮੁਸਕਰਾਹਟ ਨੂੰ ਹਾਸੇ ’ਚ ਤਬਦੀਲ ਕਰੋ ਫਿਰ ਖਿੜ-ਖਿੜ ਕੇ ਹੱਸੋ ਇਹ ਕਾਰਗਰ ਉਪਾਅ ਹੈ ਡਿਪ੍ਰੇਸ਼ਨ, ਉਦਾਸੀ, ਚਿੰਤਾ ਤੋਂ ਨਿਜ਼ਾਤ ਪਾਉਣ ਦਾ ਸਭ ਤੋਂ ਪਹਿਲਾਂ ਫੁਰਸਤ ਦਾ ਸਮਾਂ ਚੁਣੋ (ਜਵਾਬ ਇਹ ਨਹੀਂ ਹੋਣਾ ਚਾਹੀਦਾ ਕਿ ਕੰਮ ਤੋਂ ਫੁਰਸਤ ਹੀ ਨਹੀਂ ਮਿਲਦੀ) ਬਿਨ੍ਹਾਂ ਕਿਸੇ ਵਜ੍ਹਾ ਨਾਲ ਹੱਸਣਾ ਸ਼ੁਰੂ ਕਰੋ, ਖੁੱਲ੍ਹ ਕੇ ਹੱਸੋ ਬਿਨ੍ਹਾਂ ਕਿਸੇ ਸੰਕੋਚ ਦੇ ਹੌਲੀ-ਹੌਲੀ ਪੰਜਿਆਂ ਦੇ ਬਲ ਉੱਛਲਣਾ ਸ਼ੁਰੂ ਕਰੋ ਹੱਸਦੇ ਰਹੋ, ਲਗਾਤਾਰ ਘੱਟ ਤੋਂ ਘੱਟ 5 ਮਿੰਟ ਹੌਲੀ-ਹੌਲੀ ਸਮਾਂ ਵਧਾਓ
Also Read :-
ਬੈਠ ਜਾਓ ਸਾਹ ਨੂੰ ਕੰਟਰੋਲ ਕਰੋ ਨਾਲ ਹੀ ਖੁਦ ਨਾਲ ਵਾਅਦਾ ਕਰੋ ਕਿ ‘ਮੈਂ ਅੱਜ ਪੂਰਾ ਦਿਨ ਖੁਸ਼ ਰਹਾਂਗਾ’ ਅਤੇ ਇਸ ਨੂੰ ਹਰ ਰੋਜ਼ ਰੂਟੀਨ ’ਚ ਸ਼ਾਮਲ ਕਰੋ ਯਕੀਨ ਮੰਨੋ 5 ਮਿੰਟ ਦਾ ਹੱਸਣਾ ਤੁਹਾਨੂੰ ਪੂਰੇ ਦਿਨ ਲਈ ਰਿਚਾਰਜ ਕਰੇਗਾ
ਜੀਵਨ ਦੇ ਗਮਾਂ ਨੂੰ ਘੱਟ ਕਰਨ ਜਾਂ ਖੁਸ਼ੀ ਹਾਸਲ ਕਰਨ ਲਈ ਈਸ਼ਵਰ ’ਤੇ ਭਰੋਸਾ ਜ਼ਰੂਰੀ ਹੈ ਕਦੇ-ਕਦੇ ਤਾਂ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਸਮੱਸਿਆ ਦੇ ਹੱਲ ’ਚ ਅੱਗੇ ਨਹੀਂ ਪਾਉਂਦੇ, ਅਜਿਹੇ ’ਚ ਭਵਿੱਖ ਦੀ ਚਿੰਤਾ ਈਸ਼ਵਰ ’ਤੇ ਛੱਡ ਕੇ ਵਰਤਮਾਨ ਨੂੰ ਅਸੀਂ ਚਿੰਤਾਮੁਕਤ ਕਰ ਸਕੀਏ
ਜ਼ਿਆਦਾ ਨਿਯਮਾਂ ’ਚ ਨਾ ਬੰਨ੍ਹੋ ਨਿਯਮ ਅਨੁਸ਼ਾਸਨ, ਵਿਵਸਥਿਤ ਜੀਵਨ ਲਈ ਜ਼ਰੂਰੀ ਹੈ ਪਰ ਇਹ ਯਾਦ ਰੱਖੋ ਕਿ ਨਿਯਮਾਂ ਦਾ ਪਾਲਣ ਇਸ ਲਈ ਕਰਨਾ ਹੈ ਕਿ ਬਿਹਤਰ ਜ਼ਿੰਦਗੀ ਜਿਉਣੀ ਹੈ ਥੋੜ੍ਹੇ ਲਚੀਲੇ ਨਿਯਮ ਬਣਾਓ, ਆਪਣੀ ਸਹੂਲੀਅਤ ਨੂੰ ਧਿਆਨ ’ਚ ਰੱਖੋ
ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਜ਼ਿੰਦਗੀ ’ਚ ਅਸੀਂ ਜੋ ਚਾਹੁੰਦੇ ਹਾਂ ਹਮੇਸ਼ਾ ਵੈਸਾ ਹੋਵੇ, ਇਹ ਜ਼ਰੂਰੀ ਨਹੀਂ ਕਦੇ-ਕਦੇ ਅਜਿਹਾ ਵੀ ਹੋ ਜਾਂਦਾ ਹੈ ਕਿ ਜਿਸ ਦੀ ਕਲਪਨਾ ਅਸੀਂ ਨਹੀਂ ਕੀਤੀ ਹੁੰਦੀ ਆਪਣੇ ਨਾਲ ਹੋਏ ਦੁਰਵਿਹਾਰ, ਧੋਖੇ, ਛਲਾਵੇ ਆਦਿ ਨੂੰ ਭੁੱਲ ਜਾਈਏ ਤੇ ਖੁਦ ਨੂੰ ਦ੍ਰਿੜ੍ਹ ਰੱਖੀਏ ਥੋੜ੍ਹੇ ਸਮੇਂ ਲਈ ਭਾਵਨਾਤਮਕ ਦਿੱਕਤਾਂ ਆਉਣਗੀਆਂ ਪਰ ਤੁਹਾਡੇ ਵਰਗਾ ਖੁਸ਼ਨੁੰਮਾ ਵਿਅਕਤੀ ਉਨ੍ਹਾਂ ਪ੍ਰੇਸ਼ਾਨੀਆਂ ਤੋਂ ਉੱਭਰ ਆਏਗਾ, ਇਹ ਯਕੀਨ ਰੱਖੋ
ਅੰਦਾਜ਼ ਬਦਲੋ ਆਪਣਿਆਂ ਨਾਲ ਗਿਲੇ-ਸ਼ਿਕਵੇ ਕਰਨਾ ਸਾਡਾ ਹੱਕ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਸ ਨੂੰ ਅਸੀਂ ਆਪਣੀ ਗੱਲ ਕਹਿ ਵੀ ਦੇਈਏ ਅਤੇ ਕਿਸੇ ਦਾ ਦਿਲ ਵੀ ਦੁਖੀ ਨਾਲ ਹੋਵੇ ਮਿੱਠੀਆਂ ਯਾਦਾਂ ਨੂੰ ਯਾਦ ਰੱਖੋ ਜੀਵਨ ਦੀਆਂ ਮਿੱਠੀਆਂ ਯਾਦਾਂ ’ਤੇ ਮਿੱਟੀ ਨਾ ਜੰਮਣ ਦਿਓ ਕਦੇ-ਕਦੇ ਬਚਪਨ ਦੀਆਂ, ਕਾਲਜ ਦੇ ਮਿੱਤਰਾਂ ਦੀਆਂ, ਜੀਵਨ ਸਾਥੀ ਦੀਆਂ ਮਿੱਠੀਆਂ ਯਾਦਾਂ ਨੂੰ, ਸਮਾਂ-ਬੇਵਕਤ ਤਾਜ਼ਾ ਕਰਦੇ ਹੋਏ ਹੱਸਣ ਹਸਾਉਣ ਦੇ ਮੌਕੇ ਹੱਥ ’ਚੋਂ ਨਾ ਜਾਣ ਦਿਓ
ਪਲ-ਪਲ ਦੀ ਖੁਸ਼ੀ ਨੂੰ ਸਹੇਜ ਕੇ ਰੱਖੋ ਇਸ ਨਾਲ ਬੜਾ ਆਤਮਿਕ ਸੁੱਖ ਮਿਲਦਾ ਹੈ ਖੁਸ਼ ਰਹਿਣ ਲਈ ਬਦਲਾਅ ਜ਼ਰੂਰੀ ਹੈ ਆਪਣੀਆਂ ਰੁਚੀਆਂ ਨੂੰ ਬਦਲੋ ਤਲਾਸ਼ ਕਰੋ ਆਪਣੇ ਅੰਦਰ ਅਤੇ ਆਸ-ਪਾਸ ਕਿੱਥੇ ਬਦਲਾਅ ਜਾਂ ਨਵੀਨਤਾ ਲਿਆਂਦੀ ਜਾ ਸਕਦੀ ਹੈ? ਕੁੱਲ ਮਿਲਾ ਕੇ ਕਿਸੇ ਵੀ ਰੌਸ਼ਨਦਾਨ ਤੋਂ, ਖਿੜਕੀ ਤੋਂ, ਦਰਵਾਜ਼ੇ ਤੋਂ ਦਸਤਕ ਦੇ ਰਹੀ ਖੁਸ਼ੀ ਨੂੰ ਤੁਰੰਤ ਇਜਾਜ਼ਤ ਦਿਓ ਮਨ ਦੇ ਅੰਦਰ ਜਾਣ ਦੀ ਇਹ ਜੀਵਨ ਈਸ਼ਵਰ ਦਾ ਬਖ਼ਸ਼ਿਆ ਨਾਯਾਬ ਤੋਹਫਾ ਹੈ ਤਾਂ ਕਿਉਂ ਨਾਲ ਇਸ ਨੂੰ ਖੁਸ਼ੀ ਦੇ ਨਾਲ ਜੀਆ ਜਾਵੇ
ਖੁਸ਼ੀਆਂ ਕਦੇ ਨਸੀਬ ਨਾਲ ਮਿਲਦੀਆਂ ਹਨ ਤਾਂ ਕਦੇ ਹੱਥ ਵਧਾ ਕੇ ਫੜਨੀਆਂ ਪੈਂਦੀਆਂ ਹਨ ਜੇਕਰ ਜੀਵਨ ਦਾ ਹਰ ਸਫਰ ਹੱਸ ਕੇ ਕੱਟਿਆ ਜਾਵੇ ਤਾਂ ਰਾਹ ਆਸਾਨ ਹੋ ਜਾਂਦਾ ਹੈ ਅਤੇ ਮੰਜ਼ਿਲ ਕਾਫੀ ਕਰੀਬ ਹੋ ਜਾਂਦੀ ਹੈ ਨਾਲ ਹੀ ਖੁਸ਼ੀਆਂ ਨਾਲ ਬਿਮਾਰੀ ਨਾਲ ਵੀ ਸਾਹਮਣਾ ਕਰਨ ਦੀ ਸ਼ਕਤੀ ਵਧ ਜਾਂਦੀ ਹੈ
ਹੱਸਦੇ-ਹੱਸਦੇ ਰਾਹ ਵੀ ਆਸਾਨੀ ਨਾਲ ਕਟ ਜਾਂਦੇ ਹਨ ਅਤੇ ਦੁੱਖ ਦੀਆਂ ਘੜੀਆਂ ਖੁਸ਼ੀ ’ਚ ਤਬਦੀਲ ਹੋ ਜਾਂਦੀਆਂ ਹਨ
ਨਰਮਦੇਸ਼ਵਰ ਪ੍ਰਸਾਦ ਚੌਧਰੀ