ਬਹੁਤ ਕੰਮ ਦਾ ਹੈ ਬੇਕਿੰਗ ਸੋਡਾ
ਬੇਕਿੰਗ ਸੋਡਾ ਦਾ ਨਾਂਅ ਸਾਹਮਣੇ ਆਉਂਦੇ ਹੀ ਸਾਡੇ ਮਨ ’ਚ ਬੇਕਿੰਗ ਦਾ ਖਿਆਲ ਆਉਂਦਾ ਹੈ ਯਕੀਨਨ ਬੇਕਿੰਗ ਲਈ ਬੇਕਿੰਗ ਸੋਡਾ ਬੇਹੱਦ ਜ਼ਰੂਰੀ ਪਦਾਰਥ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਸਿਰਫ਼ ਕਿਚਨ ’ਚ ਕੁਕਿੰਗ ਦੌਰਾਨ ਹੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਇਹ ਘਰ ਦੀਆਂ ਹੋਰ ਕਈ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਮਾਦਾ ਰੱਖਦਾ ਹੈ
ਫਿਰ ਚਾਹੇ ਗੱਲ ਕਲੀਨਿੰਗ ਦੀ ਹੋਵੇ ਜਾਂ ਸਕਿੱਨ ਕੇਅਰ ਦੀ ਬੇਕਿੰਗ ਸੋਡਾ ਯਕੀਨਨ ਇੱਕ ਬੇਹੱਦ ਹੀ ਕੰਮ ਦੀ ਚੀਜ਼ ਹੈ ਪਰ ਹੋ ਸਕਦਾ ਹੈ ਕਿ ਤੁਸੀਂ ਹੁਣ ਤੱਕ ਬੇਕਿੰਗ ਸੋਡੇ ਨੂੰ ਹੋਰ ਤਰੀਕਿਆਂ ਨਾਲ ਇਸਤੇਮਾਲ ਨਾ ਕੀਤਾ ਹੋਵੇ ਜਾਂ ਫਿਰ ਤੁਹਾਨੂੰ ਇਸ ਨੂੰ ਇਸਤੇਮਾਲ ਕਰਨਾ ਹੀ ਨਾ ਆਉਂਦਾ ਹੋਵੇ ਤਾਂ ਅਜਿਹੇ ’ਚ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ
Table of Contents
ਅੱਜ ਅਸੀਂ ਤੁਹਾਨੂੰ ਬੇਕਿੰਗ ਸੋਡੇ ਦੇ ਕੁਝ ਬਿਹਤਰੀਨ ਇਸਤੇਮਾਲ ਬਾਰੇ ਦੱਸ ਰਹੇ ਹਾਂ:
ਬਣਾਓ ਮਾਊਥਵਾੱਸ਼:
ਓਰਲ ਹਾਈਜੀਨ ਬਣਾਏ ਰੱਖਣ ਲਈ ਮਾਊਥਵਾਸ਼ ਦਾ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਤੁਹਾਡੇ ਮੂੰਹ ਦੇ ਕੋਨਿਆਂ ਅਤੇ ਤੁਹਾਡੇ ਦੰਦਾਂ, ਮਸੂੜਿਆਂ ਅਤੇ ਜੀਭ ਦੀਆਂ ਦਰਾਰਾਂ ਤੱਕ ਪਹੁੰਚਦਾ ਹੈ, ਜੋ ਬੁਰੱਸ਼ ਕਰਨ ਦੌਰਾਨ ਛੁੱਟ ਸਕਦਾ ਹੈ ਪਰ ਜੇਕਰ ਤੁਸੀਂ ਘਰ ’ਚ ਹੀ ਇੱਕ ਨੈਚੂਰਲ ਮਾਊਥਵਾਸ਼ ਬਣਾਉਣਾ ਚਾਹੁੰਦੇ ਹੋ ਤਾਂ ਇੰਜ ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਕਰੋ ਇਸ ਦੇ ਲਈ ਤੁਸੀਂ ਅੱਧਾ ਗਿਲਾਸ ਗਰਮ ਪਾਣੀ ’ਚ 1/2 ਚਮਚ ਬੇਕਿੰਗ ਸੋਡਾ ਮਿਲਾਓ ਅਤੇ ਫਿਰ ਉਸ ਨਾਲ ਕੁਰਲੀ ਕਰੋ
ਕਾਲੀਨ ਦੇ ਜਿੱਦੀ ਦਾਗ ਹਟਾਓ:
ਜੇਕਰ ਤੁਹਾਡੇ ਕਾਲੀਨ ’ਤੇ ਦਾਗ ਲੱਗ ਗਏ ਹਨ ਅਤੇ ਉਸ ਨੂੰ ਹਟਾਉਣਾ ਤੁਹਾਡੇ ਲਈ ਮੁਸ਼ਕਲ ਹੋ ਰਿਹਾ ਹੈ ਤਾਂ ਅਜਿਹੇ ’ਚ ਤੁਸੀਂ ਬੇਕਿੰਗ ਸੋਡੇ ਨੂੰ ਵਿਨੇਗਰ ਨਾਲ ਮਿਲਾਓ ਬੇਕਿੰਗ ਸੋਡਾ ਅਤੇ ਸਿਰਕੇ ਦਾ ਮਿਸ਼ਰਨ ਕਾਲੀਨ ਦੇ ਸਭ ਤੋਂ ਜਿੱਦੀ ਦਾਗਾਂ ਨੂੰ ਵੀ ਹਟਾ ਸਕਦਾ ਹੈ ਇਸ ਦੇ ਇਸਤੇਮਾਲ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਕਾਲੀਨ ’ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਪਾ ਕੇ ਦਾਗ ਨੂੰ ਕਵਰ ਕਰੋ ਇਸ ਤੋਂ ਬਾਅਦ ਸਪਰੇਅ ਬੋਤਲ ’ਚ ਵਿਨੇਗਰ ਅਤੇ ਪਾਣੀ ਨੂੰ ਬਰਾਬਰ ਮਾਤਰਾ ’ਚ ਪਾ ਕੇ ਮਿਕਸ ਕਰੋ ਅਤੇ ਦਾਗ ਵਾਲੀ ਥਾਂ ’ਤੇ ਸਪਰੇਅ ਕਰੋ
ਤਕਰੀਬਨ ਇੱਕ ਘੰਟੇ ਲਈ ਇਸ ਨੂੰ ਇੰਜ ਹੀ ਛੱਡ ਦਿਓ ਉਸ ਤੋਂ ਬਾਅਦ ਬੁਰੱਸ਼ ਦੀ ਮੱਦਦ ਨਾਲ ਬੇਕਿੰਗ ਸੋਡੇ ਦੇ ਉੱਪਰ ਹਲਕਾ ਰਬ ਕਰੋ ਫਿਰ ਵੈਕਿਊਮ ਕਲੀਨਰ ਨਾਲ ਕਾਲੀਨ ਨੂੰ ਸਾਫ ਕਰੋ ਜੇਕਰ ਕਾਲੀਨ ’ਤੇ ਬੇਕਿੰਗ ਸੋਡੇ ਦਾ ਕੁਝ ਅਵਸ਼ੇਸ਼ ਬਚਿਆ ਹੈ ਤਾਂ ਉਸ ਨੂੰ ਇੱਕ ਨਮ ਤੋਲੀਏ ਨਾਲ ਪੂੰਝ ਲਓ
ਡਿਓਡੁਰੈਂਟ ਵਾਂਗ ਕਰੋ ਇਸਤੇਮਾਲ:
ਜੇਕਰ ਤੁਸੀਂ ਵਾਰ-ਵਾਰ ਪਸੀਨੇ ਕਾਰਨ ਹੋਣ ਵਾਲੀ ਦੁਰਗੰਧ ਤੋਂ ਪ੍ਰੇਸ਼ਾਨ ਹੋ ਤਾਂ ਅਜਿਹੇ ’ਚ ਬੇਕਿੰਗ ਸੋਡਾ ਯਕੀਨਨ ਤੁਹਾਡੇ ਬੇਹੱਦ ਕੰਮ ਆਏਗਾ ਦਰਅਸਲ, ਅੰਡਰਆਰਮ ਦੇ ਬੈਕਟੀਰੀਆ ਤੁਹਾਡੇ ਪਸੀਨੇ ਨੂੰ ਐਸਿਡਿਕ ਅਪਸਿਸ਼ਟ ਉਤਪਾਦਾਂ ’ਚ ਬਦਲ ਦਿੰਦੇ ਹਨ ਜਿਸ ਕਾਰਨ ਪਸੀਨੇ ਤੋਂ ਦੁਰਗੰਧ ਆਉਂਦੀ ਹੈ ਬੇਕਿੰਗ ਸੋਡਾ ਪਸੀਨੇ ਦੀ ਬਦਬੂ ਨੂੰ ਖ਼ਤਮ ਕਰ ਸਕਦਾ ਹੈ ਬਸ ਤੁਸੀਂ ਬੇਕਿੰਗ ਸੋਡੇ ਨੂੰ ਆਪਣੇ ਅੰਡਰ ਆਰਮ ’ਤੇ ਪੈਟ ਕਰਦੇ ਹੋਏ ਅਪਲਾਈ ਕਰੋ ਅਤੇ ਤੁਹਾਨੂੰ ਤੁਰੰਤ ਅੰਤਰ ਨਜ਼ਰ ਆਏਗਾ
ਚਮਚਮਾਉਣਗੇ ਕੱਪੜੇ:
ਜੇਕਰ ਤੁਸੀਂ ਆਪਣੇ ਕੱਪੜੇ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਚਮਕਾਉਣਾ ਚਾਹੁੰਦੇ ਹੋ ਤਾਂ ਅਜਿਹੇ ’ਚ ਬੇਕਿੰਗ ਸੋਡੇ ਦੀ ਮੱਦਦ ਲਓ ਬੇਕਿੰਗ ਸੋਡਾ ਕੱਪੜਿਆਂ ਤੋਂ ਗੰਦਗੀ ਅਤੇ ਦਾਗ ਨੂੰ ਹਟਾਉਣ ’ਚ ਮੱਦਦ ਕਰਦਾ ਹੈ ਇਸ ਦੇ ਲਈ ਤੁਸੀਂ ਆਪਣੇ ਕੱਪੜੇ ਧੋਣ ਦੇ ਡਿਟਰਜੈਂਟ ਦੀ ਰੈਗੂਲਰ ਮਾਤਰਾ ’ਚ 1/2 ਕੱਪ ਬੇਕਿੰਗ ਸੋਡਾ ਮਿਲਾਓ ਬੇਕਿੰਗ ਸੋਡੇ ਦੇ ਇਸਤੇਮਾਲ ਦਾ ਇੱਕ ਲਾਭ ਇਹ ਵੀ ਹੈ ਕਿ ਇਸ ਨੂੰ ਪਾਉਣ ਤੋਂ ਬਾਅਦ ਤੁਹਾਨੂੰ ਕੱਪੜੇ ਧੋਣ ਲਈ ਆਮ ਤੋਂ ਘੱਟ ਡਿਟਰਜੈਂਟ ਦੀ ਜ਼ਰੂਰਤ ਪਵੇਗੀ
ਕਿਚਨ ਕਲੀਨਰ ਵਾਂਗ ਕਰੋ ਇਸਤੇਮਾਲ:
ਕਿਚਨ ਦੀ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਦੂਰ ਕਰਨ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕਰਨਾ ਇੱਕ ਚੰਗਾ ਆਈਡਿਆ ਹੈ ਫਿਰ ਚਾਹੇ ਤੁਸੀਂ ਓਵਨ ਸਾਫ ਕਰਨਾ ਹੋਵੇ ਜਾਂ ਫਿਰ ਗਰੀਸ ਦੇ ਦਾਗ ਜਾਂ ਰਸੋਈ ਦੀਆਂ ਟਾਈਲਾਂ ਸਾਫ ਕਰਨੀਆਂ ਹੋਣ, ਬੇਕਿੰਗ ਸੋਡਾ ਯਕੀਨਨ ਇੱਕ ਬਿਹਤਰੀਨ ਪ੍ਰੋਡਕਟ ਹੈ
ਕਰੋ ਸਕਿੱਨ ਵਾੲ੍ਹੀਟਨ:
ਜੇਕਰ ਤੁਸੀਂ ਆਪਣੀ ਸਕਿੱਨ ਤੋਂ ਟੈਨ ਰਿਮੂਵ ਕਰਕੇ ਉਸ ਨੂੰ ਜ਼ਿਆਦਾ ਵਾਈਟਨ ਅਤੇ ਬ੍ਰਾਈਟਨ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਅਜਿਹੇ ’ਚ ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਕਰੋ ਇਸ ਦੇ ਲਈ ਤੁਸੀਂ ਪਾਣੀ ਅਤੇ ਬੇਕਿੰਗ ਸੋਡੇ ਦੀ ਵਰਤੋਂ ਕਰਕੇ ਇੱਕ ਪੇਸਟ ਬਣਾਓ ਅਤੇ ਇਸ ਨੂੰ ਆਪਣੇ ਚਿਹਰੇ ’ਤੇ ਹੌਲੀ ਨਾਲ ਸਕਰੱਬ ਕਰੋ ਇਸ ਨਾਲ ਦੋ ਮਿੰਟ ਲਈ ਸਰਕੂਲਰ ਮੋਸ਼ਨ ’ਚ ਮਸਾਜ ਕਰੋ ਇਸ ਤੋਂ ਬਾਅਦ ਪਾਣੀ ਨਾਲ ਧੋ ਲਓ ਅਤੇ ਉਸ ਤੋਂ ਬਾਅਦ ਮਾਈਸਚਰਾਇਜ਼ਰ ਲਾਉਣਾ ਨਾ ਭੁੱਲੋ
ਸਾਫ ਕਰੋ ਫਲ ਅਤੇ ਸਬਜ਼ੀਆਂ
ਜੇਕਰ ਤੁਸੀਂ ਫਲ ਅਤੇ ਸਬਜ਼ੀਆਂ ’ਤੇ ਮੌਜ਼ੂਦ ਬੈਕਟੀਰੀਆ ਅਤੇ ਕੀਟਨਾਸ਼ਕਾਂ ਨੂੰ ਨੈਚੂਰਲ ਤਰੀਕੇ ਨਾਲ ਹਟਾਉਣਾ ਚਾਹੁੰਦੇ ਹੋ ਤਾਂ ਅਜਿਹੇ ’ਚ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜ਼ਿਆਦਾਤਰ ਲੋਕ ਫਲ ਅਤੇ ਸਬਜ਼ੀਆਂ ਨੂੰ ਛਿੱਲ ਕੇ ਉਸ ਨੂੰ ਖਾਂਦੇ ਹਨ ਤਾਂ ਕਿ ਉਸ ਨਾਲ ਕੀਟਨਾਸ਼ਕਾਂ ਤੋਂ ਮੁਕਤੀ ਮਿਲ ਸਕੇ ਪਰ ਇਸ ਤੋਂ ਤੁਸੀਂ ਕਈ ਮਹੱਤਵਪੂਰਨ ਪੋਸ਼ਕ ਤੱਤ, ਜਿਵੇਂ ਫਾਈਬਰ, ਵਿਟਾਮਿਨ ਅਤੇ ਖਣਿਜ ਆਦਿ ਤੋਂ ਵਾਂਝੇ ਰਹਿ ਜਾਂਦੇ ਹੋ ਇਸ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕਰਨਾ ਯਕੀਨਨ ਇੱਕ ਬਿਹਤਰ ਆੱਪਸ਼ਨ ਹੈ ਇਸ ਦੇ ਲਈ ਤੁਹਾਨੂੰ ਬਸ ਏਨਾ ਕਰਨਾ ਹੈ ਕਿ ਤੁਸੀਂ ਪਾਣੀ ਅਤੇ ਬੇਕਿੰਗ ਸੋਡੇ ਦੇ ਘੋਲ ’ਚ ਫਲ-ਸਬਜੀਆਂ ਨੂੰ ਦਸ ਮਿੰਟ ਦੇ ਛੱਡ ਦਿਓ ਅਤੇ ਉਸ ਤੋਂ ਬਾਅਦ ਸਾਫ ਪਾਣੀ ਨਾਲ ਉਸ ਨੂੰ ਕਲੀਨ ਕਰੋ ਅਤੇ ਬਸ ਤੁਹਾਡਾ ਕੰਮ ਹੋ ਗਿਆ