ਦਰਦ ਤੋਂ ਇੰਝ ਬਚੋ
ਦਰਦ ਕਦੇ ਵੀ, ਕਿਤੇ ਵੀ, ਕਿਸੇ ਵੀ ਉਮਰ ’ਚ ਸਾਨੂੰ ਤੰਗ ਕਰ ਸਕਦਾ ਹੈ ਜੇਕਰ ਅਸੀਂ ਐਕਟਿਵ ਰਹੀਏ, ਮੋਟਾਪਾ ਕਾਬੂ ’ਚ ਰੱਖੀਏ, ਪਾਸ਼ਚਰ ਠੀਕ ਰੱਖੀਏ ਅਤੇ ਆਪਣਾ ਖਾਣ-ਪੀਣ ਆਮ ਅਤੇ ਪੌਸ਼ਟਿਕ ਰੱਖੀਏ ਤਾਂ ਅਸੀਂ ਉਮਰ ਦੇ ਨਾਲ ਹੋਣ ਵਾਲੇ ਦਰਦਾਂ ਤੋਂ ਖੁਦ ਨੂੰ ਬਚਾ ਸਕਦੇ ਹਾਂ
Table of Contents
ਐਕਟਿਵ ਰਹੋ, ਕਸਰਤ ਕਰੋ:-
- ਐਕਟਿਵ ਰਹਿਣ ਲਈ ਆਪਣੇ ਕੰਮ ਖੁਦ ਕਰੋ ਉੱਠਣ-ਬੈਠਣ ’ਚ ਆਲਸ ਨਾ ਕਰੋ ਸਰੀਰ ਦੇ ਸਾਰੇ ਜੋੜ ਚੱਲਦੇ ਰਹਿਣ ਇਸ ਲਈ ਜ਼ਰੂਰੀ ਹੈ ਨਿਯਮਿਤ ਕਸਰਤ ਜਿਵੇਂ ਕਾਰਡੀਓਵਸਕੂਲਰ, ਸਟਰੈਚਿੰੰਗ, ਸਟ੍ਰੈਂਥਨਿੰਗ, ਯੋਗ ਅਭਿਆਸ ਆਦਿ ਜੇਕਰ ਤੁਸੀਂ ਜਵਾਨ ਹੋ ਅਤੇ ਗੋਡੇ, ਕਮਰ ਸਹੀ ਹਨ ਤਾਂ ਤੁਸੀਂ ਬ੍ਰਿਸਕ ਵਾਕ ਨਿਯਮਿਤ ਕਰ ਸਕਦੇ ਹੋ ਜੇਕਰ ਉਮਰ ਵਧ ਰਹੀ ਹੈ ਤਾਂ ਆਮ ਸੈਰ 25 ਤੋਂ 30 ਮਿੰਟਾਂ ਤੱਕ ਜ਼ਰੂਰ ਨਿਯਮਿਤ ਕਰੋ ਇਹ ਸੁਰੱਖਿਅਤ ਕਸਰਤ ਹੈ ਇਸ ਨਾਲ ਗੋਡਿਆਂ ਅਤੇ ਕਮਰ ’ਤੇ ਜ਼ਿਆਦਾ ਅਸਰ ਨਹੀਂ ਪੈਂਦਾ
- ਦਿਨ ’ਚ ਕੁਝ ਸਮਾਂ ਸਟਰੈਚਿੰਗ ਨੂੰ ਜ਼ਰੂਰ ਦਿਓ ਜਿਨ੍ਹਾਂ ਨੂੰ ਸੂਖਮ ਕਿਰਿਆਵਾਂ ਕਹਿੰਦੇ ਹਨ ਗੁੱਟਾਂ, ਗੋਡਿਆਂ, ਕਮਰ ਨੂੰ ਸਟਰੈੱਚ ਕਰੋ ਤਾਂ ਕਿ ਜੋੜ ਐਕਟਿਵ ਰਹਿਣ ਅਤੇ ਇਨ੍ਹਾਂ ’ਚ ਮੂਵਮੈਂਟ ਬਣੀ ਰਹੇ
- ਕਸਰਤ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ, ਖੂਨ ਦਾ ਦੌਰਾ ਵਧਦਾ ਹੈ ਤੇ ਜਿੱਥੇ ਦਰਦ ਹੁੰਦਾ ਹੈ ਧਿਆਨ ਉੱਥੇ ਰੱਖ ਕੇ ਕਸਰਤ ਕਰੋ ਜਿਨ੍ਹਾਂ ਨੂੰ ਅਕਸਰ ਦਰਦ ਦੀ ਸ਼ਿਕਾਇਤ ਰਹਿੰਦੀ ਹੋਵੇ ਉਨ੍ਹਾਂ ਨੂੰ ਕਸਰਤ ਕਰਨਾ ਆਪਣਾ ਨਿਯਮ ਬਣਾ ਲੈਣਾ ਚਾਹੀਦਾ ਹੈ ਅਤੇ ਵਜ਼ਨ ਕਾਬੂ ਕਰਨਾ ਚਾਹੀਦਾ ਹੈ
ਖਾਣ-ਪੀਣ ਪੌਸ਼ਟਿਕ ਰੱਖੋ:-
- ਸਰੀਰ ਨੂੰ ਦਰਦ ਤੋਂ ਬਚਾਈ ਰੱਖਣ ਲਈ ਪੌਸ਼ਟਿਕ ਖੁਰਾਕ ਦਾ ਸੇਵਨ ਕਰਨਾ ਜ਼ਰੂਰੀ ਹੈ ਨਿਯਮਿਤ ਤੌਰ ’ਤੇ ਮੇਵੇ, ਘੱਟ ਫੈਟ ਵਾਲਾ ਦੁੱਧ, ਦਹੀਂ, ਲੱਸੀ, ਦਾਲਾਂ, ਟੋਫੂ, ਸਬਜ਼ੀਆਂ, ਬਰੋਕਲੀ, ਖੁੰਬਾਂ, ਚੁਕੰਦਰ, ਫਲ, ਸੋਇਆਬੀਨ ਲਓ ਪਾਣੀ ਦਿਨ ’ਚ 2 ਤੋਂ 3 ਲੀਟਰ ਪੀਓ ਤਾਂ ਕਿ ਮਾਸਪੇਸ਼ੀਆਂ ਮੁਲਾਇਮ ਬਣੀਆਂ ਰਹਿ ਸਕਣ
ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਰੱਖੋ:-
- ਵਿਟਾਮਿਨ ਡੀ ਦੀ ਕਮੀ ਧੁੱਪ ਸੇਕਣ ਨਾਲ ਕੁਦਰਤੀ ਤੌਰ ’ਤੇ ਦੂਰ ਹੁੰਦੀ ਹੈ ਮਾਹਿਰਾਂ ਅਨੁਸਾਰ ਮਹੀਨੇ ’ਚ 4-5 ਦਿਨਾਂ ਤੱਕ 80 ਪ੍ਰਤੀਸ਼ਤ ਸਰੀਰ ਖੁੱਲ੍ਹਾ ਰੱਖ ਕੇ 45 ਮਿੰਟਾਂ ਤੱਕ ਧੁੱਪ ’ਚ ਬੈਠੋ ਜੋ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਮੁਸ਼ਕਲ ਹੈ 25 ਤੋਂ 30 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 60 ਹਜ਼ਾਰ ਯੂਨਿਟ ਦਾ ਵਿਟਾਮਿਨ ਡੀ ਦਾ ਸੈਸ਼ੇ ਲਓ
- ਕੈਲਸ਼ੀਅਮ ਦੀ ਕਮੀ ਨਾਲ ਵੀ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਦਰਦ ਦੀ ਸ਼ਿਕਾਇਤ ਹੁੰਦੀ ਹੈ ਕੈਲਸ਼ੀਅਮ ਨਾਲ ਭਰਪੂਰ ਖੁਰਾਕ ਲਓ ਡਾਕਟਰ ਦੀ ਸਲਾਹ ’ਤੇ ਜ਼ਰੂਰੀ ਹੋਣ ’ਤੇ ਕੈਲਸ਼ੀਅਮ ਸਪਲੀਮੈਂਟ ਵੀ ਲੈ ਸਕਦੇ ਹੋ
ਉੱਠਣ-ਬੈਠਣ, ਸੌਣ, ਤੁਰਨ ’ਚ ਸਰੀਰ ਦੀ ਸਥਿਤੀ ਠੀਕ ਰੱਖੋ:-
- ਪਾਸ਼ਚਰ ਦੀ ਗਲਤੀ ਵੀ ਸਾਡੇ ਅੰਗਾਂ ’ਚ ਦਰਦ ਦਾ ਕਾਰਨ ਬਣਦੀ ਹੈ ਬੈਠਦੇ ਹੋਏ ਕਮਰ ਝੁਕਾ ਕੇ ਨਾ ਬੈਠੋ, ਕੁਰਸੀ, ਸੋਫੇ, ਗੱਡੀ ’ਚ ਬੈਠਦੇ ਸਮੇਂ ਬਟਸ ਦਾ 70 ਤੋਂ 80 ਪ੍ਰਤੀਸ਼ਤ ਹਿੱਸਾ ਬੈਠਣ ਦੀ ਥਾਂ ਸੀਟ ’ਤੇ ਰੱਖੋ, ਬਾਕੀ ਸੀਟ ਤੋਂ ਬਾਹਰ ਪੈਰਾਂ ਨੂੰ ਜ਼ਿਆਦਾ ਦੇਰ ਤੱਕ ਲਮਕਾ ਦੇ ਨਾ ਬੈਠੋ ਕੱਦ ਛੋਟਾ ਹੋਣ ’ਤੇ ਕੁਰਸੀ ’ਤੇ ਬੈਕਰੈਸਟ ਲਾ ਕੇ ਰੱਖੋ ਗੋਡੇ ’ਤੇ ਗੋਡਾ ਜਾਂ ਪੈਰ ’ਤੇ ਪੈਰ ਰੱਖ ਕੇ ਨਾ ਬੈਠੋ ਪੈਰਾਂ ਦੇ ਹੇਠਾਂ ਵੀ ਫੁੱਟ ਸਪੋਰਟ ਰੱਖੋ
- ਟੀ.ਵੀ. ਬਿਸਤਰ ’ਤੇ ਬੈਠ ਕੇ ਜਾਂ ਲੇਟ ਕੇ ਨਾ ਦੇਖੋ ਕੁਰਸੀ ’ਤੇ ਬੈਠ ਕੇ ਦੇਖੋ ਪੜ੍ਹਦੇ ਸਮੇਂ ਵੀ ਬੈੱਡ ’ਤੇ ਲੇਟ ਕੇ ਨਾ ਪੜ੍ਹੋ ਬਿਸਤਰ ਤੋਂ ਉੱਠਦੇ ਸਮੇਂ ਇੱਕਦਮ ਝਟਕੇ ਨਾਲ ਨਾ ਉੱਠੋ ਸਾਈਡ ਪਾਸਾ ਲਓ ਅਤੇ ਫਿਰ ਉੱਠੋ ਤਾਂ ਕਿ ਹਾਰਟ ’ਤੇ ਜ਼ਿਆਦਾ ਦਬਾਅ ਨਾ ਪਵੇ ਅਤੇ ਕਮਰ ਨੂੰ ਵੀ ਝਟਕਾ ਨਾ ਲੱਗੇ
- ਤੁਰਦੇ ਸਮੇਂ ਅੱਗੇ ਝੁਕ ਕੇ ਨਾ ਤੁਰੋ ਮੋਢਿਆਂ ਨੂੰ ਥੋ੍ਹੜਾ ਪਿੱਛੇ ਰੱਖ ਕੇ ਤੁਰੋ ਗੋਡਿਆਂ ਅਤੇ ਕਮਰ ਨੂੰ ਸਿੱਧਾ ਰੱਖੋ ਇੱਕ ਪੈਰ ’ਤੇ ਖੜ੍ਹੇ ਨਾ ਹੋਵੋ ਪੈਰਾਂ ਨੂੰ ਰਗੜ ਕੇ ਜਾਂ ਘੁੰਮਾ ਕੇ ਨਾ ਤੁਰੋ ਪੈਰ ਨੂੰ ਪੂਰਾ ਜ਼ਮੀਨ ’ਤੇ ਰੱਖ ਕੇ ਤੁਰੋ
- ਡਰਾਈਵਿੰਗ ਕਰਦੇ ਸਮੇਂ ਖੁਦ ਨੂੰ ਸਟੇਅਰਿੰਗ ਕੋਲ ਰੱਖੋ ਸੀਟ ’ਤੇ ਇਸ ਤਰ੍ਹਾਂ ਬੈਠੋ ਕਿ ਗੋਡੇ ਹਿਪਸ ਦੇ ਬਰਾਬਰ ਰਹਿਣ ਕਮਰ ਦੇ ਹੇਠਲੇ ਹਿੱਸੇ ’ਚ ਤੌਲੀਏ ਦੀ ਸਪੋਰਟ ਬਣਾ ਕੇ ਰੱਖੋ
- ਗੋਡੇ, ਧੌਣ ਨੂੰ ਲਗਾਤਾਰ ਇੱਕ ਪਾਸ਼ਚਰ ’ਚ ਨਾ ਰੱਖੋ, ਥੋੜ੍ਹੇ ਚਿਰ ਬਾਅਦ ਘੁੰਮਾਉਂਦੇ ਰਹੋ ਕੰਪਿਊਟਰ ’ਤੇ ਕੰਮ ਕਰਦੇ ਸਮੇਂ ਇੱਕ ਘੰਟੇ ਦੇ ਵਕਫ਼ੇ ’ਤੇ ਸੀਟ ਤੋਂ ਉੱਠੋ ਸਰੀਰ ਨੂੰ ਸਟਰੈੱਚ ਕਰੋ ਅਤੇ ਥੋੜ੍ਹਾ ਤੁਰੋ ਧੌਣ ਦੋਵੇਂ ਪਾਸੇ ਹੌਲੀ-ਹੌਲੀ ਘੁਮਾਓ ਅੱਗੇ ਵੀ ਪਿੱਛੇ ਵੀ
- ਰਸੋਈ ’ਚ ਸਲੈਬ ਦੀ ਉੱਚਾਈ ਐਨੀ ਰੱਖੋ ਕਿ ਝੁਕ ਕੇ ਕੰਮ ਨਾ ਕਰਨਾ ਪਵੇ ਜ਼ਿਆਦਾ ਦੇਰ ਖੜ੍ਹੇ ਹੋ ਕੇ ਕੰਮ ਨਾ ਕਰੋ ਵਿੱਚ-ਵਿੱਚ ਦੀ ਇੱਧਰ-ਉੱਧਰ ਤੁਰੋ ਜਾਂ ਫਿਰ ਉੱਚਾ ਸਟੂਲ, ਕੁਰਸੀ ਰੱਖ ਕੇ ਬੈਠ ਜਾਓ
- ਯੋਗ ਰਾਹੀਂ ਵੀ ਦਰਦਾਂ ਨੂੰ ਕਾਬੂ ’ਚ ਰੱਖਿਆ ਜਾ ਸਕਦਾ ਹੈ ਕਿਸੇ ਮਾਹਿਰ ਦੀ ਦੇਖ-ਰੇਖ ’ਚ ਯੋਗ ਕਿਰਿਆਵਾਂ, ਪ੍ਰਾਣਾਯਾਮ ਸਿੱਖੋ ਮਨ ਨੂੰ ਸ਼ਾਂਤ ਰੱਖੋ
- ਇੱਕ ਗਲਾਸ ਕੋਸੇ ਦੁੱਧ ’ਚ ਅੱਧਾ ਛੋਟਾ ਚਮਚ ਹਲਦੀ ਪਾਊਡਰ ਅਤੇ ਪੰਜ ਬੂੰਦਾਂ ਗਾਂ ਦੇ ਘਿਓ ਦੀਆਂ ਪਾ ਕੇ ਰੋਜ਼ਾਨਾ ਪੀਓ ਫਲੈਕਸ ਸੀਡਸ, ਸਫੈਦ ਤਿਲ, ਆਂਵਲਾ, ਸੋਇਆਬੀਨ ਦਾ ਨਿਯਮਿਤ ਸੇਵਨ ਕਰੋ
- ਸੱਟ ਲੱਗਣ ’ਤੇ, ਲਾਲ ਹੋਣ ਤੇ ਸੋਜ ’ਤੇ ਬਰਫ ਦੀ ਟਕੋਰ ਕਰੋ ਪੁਰਾਣੀ ਸੱਟ ਜਾਂ ਅਕੜਨ ਹੋਣ ’ਤੇ ਗਰਮ ਪਾਣੀ ਦਾ ਸੇਕਾ ਦਿਓ ਤਾਂ ਕਿ ਮਾਸਪੇਸ਼ੀਆਂ ਨਰਮ ਪੈ ਸਕਣ
- ਖੂਨ ਦਾ ਦੌਰਾ ਵਧਾਉਣ ਲਈ ਗਰਮ-ਠੰਢੇ ਪਾਣੀ ਦਾ ਸੇਕਾ ਵਾਰ-ਵਾਰ ਦਿਓ ਸ਼ੁਰੂਆਤ ਗਰਮ ਤੋਂ ਕਰੋ ਅਤੇ ਅਖੀਰ ’ਚ ਵੀ ਗਰਮ ਪਾਣੀ ਪਾਓ ਦਿਨ ’ਚ ਦੋ ਵਾਰ ਇਸ ਕਿਰਿਆ ਨੂੰ ਦੁਹਰਾਇਆ ਜਾ ਸਕਦਾ ਹੈ
-ਨੀਤੂ ਗੁਪਤਾ