ਵਰਖਾ ਦੀ ਰੁੱਤ ’ਚ ਬਿਜਲੀ ਤੋਂ ਬਚਾਅ ਕਿਵੇਂ ਕਰੀਏ?
ਭਿਆਨਕ ਗਰਮੀ ਤੋਂ ਬਾਅਦ ਵਰਖਾ ਰਾਹਤ ਦਿੰਦੀ ਹੈ, ਨਾ ਸਿਰਫ਼ ਮਨੁੱਖ ਸਗੋਂ ਪਸ਼ੂ-ਪੰਛੀ-ਬਨਸਪਤੀ ਨੂੰ ਵੀ ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ ਪਰ ਇਹ ਰੁੱਤ ਕਈ ਕੁਦਰਤੀ ਆਫ਼ਤਾਵਾਂ-ਹਾਦਸਿਆਂ ਨੂੰ ਵੀ ਲੈ ਕੇ ਆਉਂਦੀ ਹੈ ਬਿਜਲੀ ਦੇ ਕਰੰਟ ਤੋਂ ਹੋਣ ਵਾਲੇ ਨੁਕਸਾਨ ਇਨ੍ਹਾਂ ’ਚੋਂ ਪ੍ਰਮੁੱਖ ਹਨ ਵਰਖਾ ਰੁੱਤ ’ਚ ਬਿਜਲੀ ਨਾਲ ਹੁੰਦੇ ਹਾਦਸਿਆਂ ਨੂੰ ਦੋ ਹਿੱਸਿਆਂ ’ਚ ਰੱਖ ਕੇ ਦੇਖਿਆ ਜਾ ਸਕਦਾ ਹੈ-ਘਰ ਦੇ ਅੰਦਰ-ਘਰ ਦੇ ਬਾਹਰ
ਘਰਾਂ ’ਚ ਵਰਤੋਂ ਹੋਣ ਵਾਲੀ ਬਿਜਲੀ ਦੀਆਂ ਤਾਰਾਂ ਦਾ ਇੰਸੁਲੇਸ਼ਨ ਪੀਵੀਸੀ ਦਾ ਹੁੰਦਾ ਹੈ ਓਵਰਲੋਡਿੰਗ ਕਾਰਨ ਤਾਰਾਂ ’ਚ ਸਮਰੱਥਾ ਤੋਂ ਜ਼ਿਆਦਾ ਬਿਜਲੀ ਆਉਣ ਲਗਦੀ ਹੈ ਇਸ ਦੇ ਕਾਰਨ ਗਰਮੀ ਵੀ ਜ਼ਿਆਦਾ ਪੈਦਾ ਹੁੰਦੀ ਹੈ ਇਸ ਨਾਲ ਪੁਰਾਣੀ ਹੁੰਦੀ ਗਈ ਵਾਈਰਿੰਗ ਦਾ ਇੰਸੁਲੇਸ਼ਨ ਕਮਜ਼ੋਰ ਹੋ ਕੇ ਜਗ੍ਹਾ-ਚਟਕ ਜਾਂਦਾ ਹੈ ਇਸ ’ਚ ਦਰਾਰਾਂ ਪੈ ਜਾਂਦੀਆਂ ਹਨ ਇਨ੍ਹਾਂ ਦਰਾਰਾਂ ਤੋਂ ਹੋ ਕੇ ਵਾਤਾਵਰਨ ’ਚ ਮੌਜ਼ੂਦ ਨਮੀ ਤਾਰ ਦੇ ਸੰਪਰਕ ’ਚ ਆ ਕੇ ਲੀਕੇਜ਼ ਨੂੰ ਜਨਮ ਦੇਣ ਲਗਦੀ ਹੈ ਇਸ ਨਾਲ ਦੀਵਾਰਾਂ, ਲੋਹੇ ਦੀ ਚੌਗਾਟ, ਦਰਵਾਜਿਆਂ, ਟੂਟੀਆਂ ਆਦਿ ’ਚ ਕਰੰਟ ਉੱਤਰਨ ਦਾ ਖ਼ਤਰਾ ਵਧ ਜਾਂਦਾ ਹੈ ਇਸ ਤੋਂ ਇਲਾਵਾ ਘਰਾਂ ਦੀ ਵਾਈਰਿੰਗ ’ਚ ‘ਅਰਥਿੰਗ’ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਅਰਥ ਦੇ ਸਹੀ ਹੋਣ ’ਤੇ ਕਿਸੇ ਵੀ ਤਰ੍ਹਾਂ ਦੀ ਲੀਕੇਜ਼ ਤੋਂ ਪੈਦਾ ਖ਼ਤਰਿਆਂ ਤੋਂ ਇਹ ਸਾਨੂੰ ਸੁਰੱਖਿਆ ਦਿੰਦੀ ਹੈ, ਅਖੀਰ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ’ਚ ਹੀ ਸਹੀ ਕਿਸੇ ਇਲੈਕਟ੍ਰੀਸ਼ੀਅਨ ਤੋਂ ਵਾਈਰਿੰਗ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ ਸਮੇਂ-ਸਮੇਂ ’ਤੇ ‘ਅਰਥ’ ਦੀ ਜਾਂਚ ਵੀ ਮਹੱਤਵਪੂਰਨ ਹੁੰਦੀ ਹੈ
ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਮੇਨ ਸਵਿੱਚ, ਸਵਿੱਚ ਬੋਰਡ ਅਤੇ ਡਿਸਟ੍ਰੀਬਿਊਸ਼ਨ ਬੋਰਡ ਆਦਿ ਵਰਗੇ ਸਥਾਨ ’ਤੇ ਲੱਗੇ ਹੋਣ ਜਿੱਥੇ ਉਹ ਬਾਰਸ਼ ਨਾਲ ਨਾ ਭਿੱਜਣ ਜੇਕਰ ਕਿਸੇ ਕਾਰਨ ਇਹ ਪਾਣੀ ਨਾਲ ਹੋ ਜਾਣ ਜਾਂ ਇਨ੍ਹਾਂ ’ਚ ਨਮੀ ਆ ਜਾਵੇ ਤਾਂ ਇਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਟੱਚ ਨਾ ਕਰੋ ਬਾਰਸ਼ ਦੇ ਸਮੇਂ ਖੁੱਲ੍ਹੇ ’ਚ ਬਿਜਲੀ ਉਪਕਰਨਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਹੈ ਬਿਜਲੀ ਵਹਾਅ ਖੇਤਰ ਤੋਂ ਦੂਰ ਰਹਿਣਾ ਚਾਹੀਦਾ ਹੈ ਹਵਾਈ ਕਰੰਟ ਤੋਂ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ
ਨੰਗੇ ਪੈਰ ਜਾਂ ਗਿੱਲੇ ਹੱਥ ਨਾਲ ਕਦੇ ਵੀ ਸਵਿੱਚ ਆੱਨ-ਆੱਫ ਨਾ ਕਰੋ ਬਾਰਸ਼ ਵਾਲੇ ਮੌਸਮ ’ਚ ਖਬਰਾਂ ’ਚ ‘ਟੁੱਟੀ ਤਾਰ ਨਾਲ ਕਰੰਟ ਲੱਗਣ ਨਾਲ ਤਿੰਨ ਮਰੇ’, ‘ਤਾਲਾਬ ’ਚ ਮੱਝਾਂ ਕਰੰਟ ਲੱਗਣ ਨਾਲ ਮਰੀਆਂ’, ‘ਰੁੱਖ ਦੇ ਹੇਠਾਂ ਖੜ੍ਹੇ ਵਿਅਕਤੀ ਦੀ ਬਿਜਲੀ ਡਿੱਗਣ ਨਾਲ ਮੌਤ ਵਰਗੀਆਂ ਖਬਰਾਂ ਬਹੁਤ ਛਪਦੀਆਂ ਹਨ ਬਾਰਸ਼ ਹੋਣ ਦੇ ਸਮੇਂ ਜਾਂ ਉਸ ਤੋਂ ਬਾਅਦ ਵੀ ਬਿਜਲੀ ਦੇ ਖੰਬਿਆਂ, ਧਾਤੂ ਨਿਰਮਤ ਢਾਂਚਿਆਂ, ਤਾਰ ਆਦਿ ਨਾ ਛੂਹੋ ਬਿਜਲੀ ਦੀ ਤਾਰ ਡਿੱਗੀ ਹੋਣ ’ਤੇ ਨੇੜੇ ਦੇ ਪਾਣੀ ਨੂੰ ਟੱਚ ਨਾ ਕਰੋ
ਤਾਰ ਨੂੰ ਕਿਸੇ ਵੀ ਚੀਜ਼ ਨਾਲ ਛੂਹਣ ਦੀ ਹਰਕਤ ਨਾ ਕਰੋ ਤਾਰ ਹਟਾਉਣਾ ਜ਼ਰੂਰੀ ਹੋਣ ’ਤੇ ਇਸ ਦੇ ਲਈ ਲੱਕੜ ਦੀ ਹੀ ਵਰਤੋਂ ਕਰੋ ਬਿਜਲੀ ਡਿੱਗਣ ਜਾਂ ਗਰਜ਼ਨ ਦੇ ਖ਼ਤਰੇ ਤੋਂ ਬਚਣ ਲਈ, ਹਨੇ੍ਹਰੀ ਤੂਫਾਨ, ਬੱਦਲਾਂ ਦੀ ਗੜਗੜਾਹਟ, ਬਿਜਲੀ ਦੀ ਚਮਕ-ਕੜਕ ਦੀ ਦਸ਼ਾ ’ਚ ਖੁੱਲ੍ਹੇ ਸਥਾਨ ’ਤੇ ਰੁੱਖ ਦੇ ਹੇਠਾਂ ਨਾ ਰਹੋ
ਗੱਲ ਬਿਜਲੀ ਤੋਂ ਨੁਕਸਾਨ ਦੀ ਹੋ ਰਹੀ ਹੈ ਤਾਂ ਰੁੱਤ ਵਿਸ਼ੇਸ਼ ਤੋਂ ਹੱਟ ਕੇ ਨਿੱਤ ਦੀ ਸੁਰੱਖਿਆ-ਸਾਵਧਾਨੀ ਲਈ ਇੱਕ ਗੱਲ ਹੋਰ ਬੈੱਡਰੂਮ ’ਚ ਲੱਗੇ ਬਿਜਲੀ ਉਪਕਰਨਾਂ ਨੂੰ ਸੌਣ ਤੋਂ ਪਹਿਲਾਂ ਨਾ ਸਿਰਫ਼ ਬੰਦ ਕਰੋ ਸਗੋਂ ਉਨ੍ਹਾਂ ਦੇ ਪਲੱਗ ਵੀ ਸਾਕੇਟ ’ਚੋਂ ਕੱਢ ਦਿਓ ਪਲੱਗ, ਇਲੈਕਟ੍ਰਿਕ ਸਵਿੱਚ ਜਾਂ ਅਜਿਹੇ ਉਪਕਰਨ ਜਿਨ੍ਹਾਂ ਬਿਜਲੀ ਲੰਘਦੀ ਹੈ, ਦੀ ਦੂਰੀ ਪਲੰਗ ਤੋਂ ਘੱਟ ਤੋਂ ਘੱਟ ਪੰਜ ਫੁੱਟ ਜ਼ਰੂਰ ਹੋਣੀ ਚਾਹੀਦੀ ਹੈ ਵਿਗਿਆਨਕ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਬਿਜਲੀ ਚੁੰਬਕੀ ਤਰੰਗਾਂ ਨਾਲ ਮਾਨਸਿਕ ਤਨਾਅ ਪੈਦਾ ਹੁੰਦਾ ਹੈ ਪਿੱਠ-ਕਮਰ ਅਤੇ ਗੋਡਿਆਂ ’ਚ ਦਰਦ ਹੁੰਦਾ ਹੈ ਮਾਈਗ੍ਰੇਨ, ਸਿਰ ਦਰਦ ਤੋਂ ਇਲਾਵਾ ਸਰੀਰ ’ਚ ਅਕੜਨ ਅਨਿੰਦਰਾ, ਜ਼ਿਆਦਾ ਨੀਂਦ, ਚਰਮਰੋਗ ਜਾਂ ਵਿਭਿੰਨ ਪ੍ਰਕਾਰ ਦੀ ਐਲਰਜੀ ਨਾਲ ਜੂਝਣਾ ਪੈ ਸਕਦਾ ਹੈ
ਇਸੇ ਤਰ੍ਹਾਂ ਮੋਬਾਇਲ ਫੋਨ ਸਬੰਧੀ ਵੀ ਸਾਵਧਾਨੀ ਵਰਤੋਂ ਮੋਬਾਇਲ ਫੋਨ ਕੰਨ ਦੇ ਕੋਲ ਲਿਆਉਣ ’ਤੇ ਦਿਮਾਗ ਦੀਆਂ ਬਿਜਲੀ ਤਰੰਗਾਂ ਲੱਖਾਂ ਗੁਣਾ ਵਧ ਜਾਂਦੀਆਂ ਹਨ ਫੋਨ ਨੂੰ ਦਿਲ ਦੇ ਕੋਲ ਨਾ ਰੱਖੋ ਕਾਰ ’ਚ ਇਸ ਦੀ ਵਰਤੋਂ ਹੈਂਡ-ਫ੍ਰੀ ਸੈੱਟ ਜ਼ਰੀਏ ਕਰੋ ਬਾਕੀ ਸਮੇਂ ’ਚ ਈਅਰ ਫੋਨ ਅਤੇ ਮਾੲਕ੍ਰੋਫੋਨ ਦੀ ਵਰਤੋਂ ਕਰੋ ਧਿਆਨ ਰੱਖੋ ਕਿ ਜ਼ਰੀਏ ਕੋਈ ਵੀ ਉਪਕਰਣ ਹੋਵੇ, ਬਿਜਲੀ ਚੁੰਬਕੀ ਤਰੰਗਾਂ ਨੈਗੇਟਿਵ ਊਰਜਾ ਪੈਦਾ ਕਰਦੀਆਂ ਹਨ ਜਿੱਥੋਂ ਤੱਕ ਵੀ ਸੰਭਵ ਹੋਵੇ, ਆਪਣੀ ਨੇੜਤਾ ਘੱਟ ਰੱਖੋ
ਜਿਓਤੀ ਕੁਮਾਰੀ ‘ਨੀਲਮ’