ਬੱਗਸ ਲੱਭਣ ’ਚ ਮਾਹਿਰ ਅਮਨ ਪਾਂਡੇ
ਇੰਦੌਰ ਦੇ ਨੌਜਵਾਨ ਅਮਨ ਪਾਂਡੇ ਨੂੰ ਗੂਗਲ ਨੇ ਦੁਨੀਆ ਦਾ ਟਾੱਪ ਰਿਸਰਚਰ ਦੱਸਿਆ ਹੈ ਅਮਨ ਨੇ ਗੂਗਲ ਦੀਆਂ 280 ਗਲਤੀਆਂ ਖੋਜ ਕੇ ਬੱਗ ਰਿਪੋਰਟ ਭੇਜੀ ਸੀ ਅਮਨ ਇੰਦੌਰ ’ਚ ਬੱਗਸ ਮਿਰਰ ਨਾਂਅ ਦੀ ਕ ੰਪਨੀ ਚਲਾਉਂਦੇ ਹਨ ਗੂਗਲ ਨੇ ਪਿਛਲੇ ਸਾਲ ਆਪਣੀਆਂ ਵੱਖ-ਵੱਖ ਸੇਵਾਵਾਂ ’ਤੇ ਬੱਗ ਰਿਪੋਰਟ ਕਰਨ ਵਾਲਿਆਂ ਨੂੰ 87 ਲੱਖ ਡਾਲਰ (65 ਕਰੋੜ) ਦਾ ਇਨਾਮ ਦਿੱਤਾ ਸੀ
Also Read :-
Table of Contents
ਗੂਗਲ ਨੇ ਆਪਣੀ ਰਿਪੋਰਟ ’ਚ ਇੰਦੌਰ ਦੇ ਅਮਨ ਦਾ ਖਾਸ ਜ਼ਿਕਰ ਕੀਤਾ ਹੈ ਗੂਗਲ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਬੱਗਸ ਮਿਰਰ ਟੀਮ ਦੇ ਅਮਨ ਪਾਂਡੇ ਪਿਛਲੇ ਸਾਲ ਸਾਡੇ ਟਾੱਪ ਰਿਸਰਚਰ ਰਹੇ
2019 ਤੋਂ ਕਰ ਰਹੇ ਹਨ ਬੱਗ ਰਿਪੋਰਟ
ਗੂਗਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ 232 ਬੱਗ ਰਿਪੋਰਟ ਕੀਤੇ ਉਨ੍ਹਾਂ ਨੇ 2019 ’ਚ ਪਹਿਲੀ ਵਾਰ ਆਪਣੀ ਰਿਪੋਰਟ ਦਿੱਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਉਹ ਐਂਡਰਾਇਡ ਵਲਨਰੇਬਿਲਟੀ ਰਿਵਾਰਡ ਪ੍ਰੋਗਰਾਮ (ਵੀਆਰਪੀ) ਲਈ 280 ਤੋਂ ਜ਼ਿਆਦਾ ਵਲਨਰੇਬਿਲਟੀ ਬਾਰੇ ਰਿਪੋਰਟ ਕਰ ਚੁੱਕੇ ਹਨ ਇਹ ਸਾਡੇ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਸਾਬਤ ਹੋਇਆ ਹੈ
ਅਮਨ ਨੇ ਭੋਪਾਲ ਐੱਨਆਈਟੀ ਤੋਂ ਬੀਟੈੱਕ ਕੀਤੀ ਹੈ ਉਨ੍ਹਾਂ ਨੇ 2021 ’ਚ ਆਪਣੀ ਕੰਪਨੀ ਦਾ ਰਜਿਸਟ੍ਰੇਸ਼ਨ ਕਰਾਇਆ ਸੀ ਅਮਨ ਦੀ ਕੰਪਨੀ ਬੱਗਸ ਮਿਰਰ ਗੂਗਲ, ਐੱਪਲ ਅਤੇ ਹੋਰ ਕੰਪਨੀਆਂ ਨੂੰ ਉਨ੍ਹਾਂ ਦੇ ਸਿਕਓਰਿਟੀ ਸਿਸਟਮ ਨੂੰ ਜ਼ਿਆਦਾ ਮਜ਼ਬੂਤ ਬਣਾਉਣ ’ਚ ਮੱਦਦ ਕਰਦੀ ਹੈ
ਕਰੋੜਾਂ ਡਾਲਰਾਂ ਦੇ ਚੁੱਕਿਆ ਹੈ ਗੂਗਲ
ਪਿਛਲੇ ਸਾਲ ਇਸ ਪ੍ਰੋਗਰਾਮ ਤਹਿਤ 220 ਸਿਕਓਰਿਟੀ ਰਿਪੋਰਟ ਲਈ 2,96,000 ਡਾਲਰ ਦਾ ਭੁਗਤਾਨ ਕੀਤਾ ਗਿਆ ਇਸ ਵਾਰ ਕਰੋਮ ਵੀਆਰਪੀ ਤਹਿਤ 115 ਸੋਧਕਰਤਾਵਾਂ ਨੂੰ 333 ਕਰੋਮ ਸਿਕਓਰਿਟੀ ਬੱਗ ਬਾਰੇ ਰਿਪੋਰਟ ਕਰਨ ਲਈ ਕੁੱਲ 33 ਲੱਖ ਡਾਲਰ ਦਿੱਤੇ ਇਨ੍ਹਾਂ 33 ਲੱਖ ਡਾਲਰਾਂ ’ਚੋਂ 31 ਲੱਖ ਡਾਲਰ ਕਰੋਮ ਬਰਾਊਜਰ ਸਿਕਓਰਿਟੀ ਬੱਗ ਅਤੇ 2,50,500 ਡਾਲਰ ਕਰੋਮ ਓਐੱਸ ਬੱਗ ਦੀ ਰਿਪੋਰਟ ਕਰਨ ਲਈ ਦਿੱਤਾ ਗਿਆ ਗੂਗਲ ਪਲੇਅ ਨੇ 60 ਤੋਂ ਜ਼ਿਆਦਾ ਸੋਧਕਰਤਾਵਾਂ ਨੂੰ 5,55,000 ਡਾਲਰ ਤੋਂ ਜ਼ਿਆਦਾ ਦਾ ਰਿਵਾਰਡ ਦਿੱਤਾ ਐਂਡਰਾਇਡ ਵੀਆਰਪੀ ਨੇ ਸਾਲ 2021 ’ਚ ਸਾਲ 2020 ਦੀ ਤੁਲਨਾ ’ਚ ਦੁੱਗਣਾ ਭੁਗਤਾਨ ਕੀਤਾ ਹੈ ਅਤੇ ਉਸ ਨੇ ਐਂਡਰਾਇਡ ’ਚ ਇੱਕ ਐਕਸਪਲਾਇਟ ਚੈਨ ਦਾ ਪਤਾ ਲਗਾਉਣ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ 1,57,000 ਡਾਲਰ ਦਾ ਭੁਗਤਾਨ ਕੀਤਾ ਹੈ
ਅਮਨ ਨੇ ਬਤੌਰ ਸਟਾਰਟਅੱਪ ਸ਼ੁਰੂ ਕੀਤੀ ਸੀ ਕੰਪਨੀ
ਕੰਪਨੀ ਦੇ ਮੈਨੇਜਰ ਉਦੈ ਸ਼ੰਕਰ ਨੇ ਦੱਸਿਆ ਕਿ ਸਾਡੀ ਕੰਪਨੀ ਦੀ ਸ਼ੁਰੂਆਤ ਜਨਵਰੀ 2021 ’ਚ ਹੋਈ ਹੈ ਗੂਗਲ ਦੇ ਬੱਗਸ ਲੱਭਣ ’ਚ ਦੁਨੀਆਂਭਰ ਦੇ 60 ਤੋਂ ਜ਼ਿਆਦਾ ਰਿਸਰਚਰ ਸ਼ਾਮਲ ਹੋਏ ਸਨ ਪਰ ਬੱਗਸ ਮਿਰਰ ਕੰਪਨੀ ਨੇ ਸਭ ਤੋਂ ਜ਼ਿਆਦਾ ਬੱਗਸ ਲੱਭ ਕੇ ਗੂਗਲ ਨੂੰ ਰਿਪੋਰਟ ਕੀਤੀ ਹੈ ਇਸ ਦੇ ਚੱਲਦਿਆਂ ਗੂਗਲ ਨੇ 65 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਬੱਗਸ ਮਿਰਰ ਦੇ ਅਮਨ ਪਾਂਡੇ ਨੂੰ ਦਿੱਤੀ ਹੈ
ਉਦੈ ਨੇ ਦੱਸਿਆ ਕਿ ਹਾਲੇ ਮੈਨੇਜਮੈਂਟ ਟੀਮ ’ਚ ਚਾਰ ਜਣੇ ਹਨ ਬਾਕੀ 6 ਇੰਟਰਨ ਹਨ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਸਟਾਰਟਅੱਪ ਦੇ ਤੌਰ ’ਤੇ ਕੀਤੀ ਹੈ ਅਮਨ ਇੰਦੌਰ ’ਚ ਕੰਮ ਦੇ ਸਿਲਸਿਲੇ ’ਚ ਹੀ ਰਹਿੰਦੇ ਹਨ ਬੱਗਸ ਮਿਰਰ ਦੀ ਸਫਲਤਾ ’ਤੇ ਟੀਮ ਕਾਫੀ ਉਤਸ਼ਾਹਿਤ ਹੈ
ਭੋਪਾਲ ਤੋਂ ਕੀਤੀ ਸੀ ਬੀਟੈੱਕ
ਦਿਲਚਸਪ ਗੱਲ ਇਹ ਹੈ ਕਿ ਗੂਗਲ ਦੀਆਂ ਗਲਤੀਆਂ ਅਮਨ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਤੋਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਮਨ ਨੇ ਭੋਪਾਲ ਤੋਂ ਬੀਟੈੱਕ ਕੀਤੀ ਉਸ ਤੋਂ ਬਾਅਦ ਪਿਛਲੇ ਸਾਲ ਜਨਵਰੀ ’ਚ ਕੰਪਨੀ ਸ਼ੁਰੂ ਕੀਤੀ ਸੀ ਜਿਸ ਦਾ ਨਾਂਅ ‘ਬੱਗਸ ਮਿਰਰ’ ਹੈ ਗੂਗਲ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਅਮਨ ਨੇ ਪਿਛਲੇ ਸਾਲ 232 ਬੱਗ ਰਿਪੋਰਟ ਕੀਤੇ ਪਹਿਲੀ ਵਾਰ ਉਨ੍ਹਾਂ ਨੇ ਸਾਲ 2019 ’ਚ ਆਪਣੀ ਰਿਪੋਰਟ ਦਿੱਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਉਹ ਐਂਡਰਾਇਡ ਵਲਨਰੇਬਿਲਟੀ ਰਿਵਾਰਡ ਪ੍ਰੋਗਰਾਮ (ਵੀਆਰਪੀ) ਲਈ 280 ਤੋਂ ਜ਼ਿਆਦਾ ਵਲਨਰੇਬਿਲਟੀ ਬਾਰੇ ਰਿਪੋਰਟ ਕਰ ਚੁੱਕੇ ਹਨ
ਕਈ ਵਿਦੇਸ਼ੀ ਕੰਪਨੀਆਂ ਦੀ ਮੱਦਦ ਕੀਤੀ
ਗੂਗਲ ਦਾ ਕਹਿਣਾ ਹੈ ਕਿ ਅਮਨ ਦਾ ਕੰਮ ਸਾਡੇ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਸਾਬਤ ਹੋਇਆ ਹੈ ਅਮਨ ਦੀ ਕੰਪਨੀ ਬੱਗਸ ਮਿਰਰ ਗੂਗਲ, ਐਪਲ ਅਤੇ ਹੋਰ ਕੰਪਨੀਆਂ ਨੂੰ ਉਨ੍ਹਾਂ ਦੇ ਸਿਕਓਰਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਕਰਦੀ ਹੈ ਅਮਨ ਮੁਤਾਬਕ ਉਨ੍ਹਾਂ ਨੇ ਆਪਣੀ ਕੰਪਨੀ ਬੱਗਸ ਮਿਰਰ ਦੀ ਸ਼ੁਰੂਆਤ ਜਨਵਰੀ 2021 ’ਚ ਕੀਤੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੈਨੇਜਮੈਂਟ ਟੀਮ ’ਚ 15 ਕਰਮਚਾਰੀ ਹਨ ਅਤੇ ਕੋਈ ਵੀ ਬਿਨ੍ਹਾਂ ਪੇਮੈਂਟ ਕੰਮ ਨਹੀਂ ਕਰ ਰਿਹਾ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਸਟਾਰਟਅੱਪ ਦੇ ਤੌਰ ’ਤੇ ਕੀਤੀ ਇਸ ਦੀ ਸਫਲਤਾ ’ਤੇ ਹੁਣ ਅਸੀਂ ਬਹੁਤ ਉਤਸ਼ਾਹਿਤ ਹਾਂ