happy and healthy

ਇੰਜ ਰਹੋ ਹਮੇਸ਼ਾ ਖੁਸ਼ਹਾਲ ਤੇ ਤੰਦਰੁਸਤ -ਅੱਜ ਜ਼ਿਆਦਾਤਰ ਵੱਡੇ ਸ਼ਹਿਰਾਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ’ਚ ਕੰਮ ਕਰ ਰਹੇ ਲੋਕਾਂ ਦੀ ਜੀਵਨਸ਼ੈਲੀ ਕੁਝ ਇਸ ਤਰ੍ਹਾਂ ਦੀ ਹੈ ਜਿਸ ’ਚ ਤਣਾਅ ਸਬੰਧੀ ਪ੍ਰੌਬਲਮ ਅਤੇ ਮੋਟਾਪੇ ਦੀ ਵਧਦੀ ਦਰ ਚਿੰਤਾ ਦਾ ਵਿਸ਼ਾ ਹੈ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰਦੇ ਮੁਲਾਜ਼ਮ ਕੰਮ ਨੂੰ ਲੈ ਕੇ ਬਹੁਤ ਤਣਾਅਗ੍ਰਸਤ ਰਹਿੰਦੇ ਹਨ ਕੰਪਿਊਟਰ ਦੇ ਅੱਗੇ ਬੈਠੇ-ਬੈਠੇ ਸਰੀਰ ਆਕੜ ਜਾਂਦਾ ਸੀ ਦਰਅਸਲ ਕਸਰਤ ਦੀ ਘਾਟ ਕਾਰਨ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਰੋਗ ਵੀ ਆ ਘੇਰਦੇ ਹਨ ਉਨ੍ਹਾਂ ’ਚ ਸਟਰੈੱਸ, ਡਿਪ੍ਰੈਸ਼ਨ ਤੇ ਐਲਰਜੀ ਬਹੁਤ ਕਾੱਮਨ ਹਨ

ਸਹੀ ਪਾਸ਼ਚਰ ਰੱਖ ਕੇ ਬੈਠਣਾ, ਸਿੱਧੇ ਤਣ ਕੇ ਤੁਰਨਾ, ਮੋਢੇ ਝੁਕਾ ਕੇ ਨਹੀਂ ਸਗੋਂ ਸਿੱਧੇ ਸਿਰ ਚੁੱਕ ਕੇ ਤੁਰਨਾ ਸਹੀ ਤਰੀਕਾ ਹੈ ਜਵਾਨ ਵਿਅਕਤੀ ਨੂੰ ਊਰਜਾਵਾਨ ਹੋਣਾ ਚਾਹੀਦਾ ਹੈ ਇਸ ਲਈ ਯੋਗ ਬਹੁਤ ਮੱਦਦਗਾਰ ਸਾਬਿਤ ਹੋਵੇਗਾ ਯੋਗ ਨਾ ਸਿਰਫ ਸਰੀਰ ਅਤੇ ਮਨ ਨੂੰ ਹੀ ਮਜ਼ਬੂਤ ਕਰਦਾ ਹੈ ਸਗੋਂ ਆਧਿਆਤਮਕ ਰੂਪ ਨਾਲ ਵੀ ਸ਼ਕਤੀ ਦਿੰਦਾ ਹੈ

ਰਿਲੈਕਸ ਹੋਣਾ ਸਿੱਖੋ

ਸਾਡੇ ’ਚੋਂ ਜ਼ਿਆਦਾਤਰ ਲੋਕ ਦਿਨ ਭਰ ’ਚ ਦਸ ਮਿੰਟ ਵੀ ਚੈਨ ਨਾਲ ਨਹੀਂ ਬੈਠਦੇ ਹਨ ਜਦੋਂਕਿ ਧਿਆਨ, ਯੋਗ ਅਤੇ ਵਿਜੁਏਲਾਈਜੇਸ਼ਨ ਨਾਲ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਡਿਊਕ ਯੂਨੀਵਰਸਿਟੀ ਦੇ ਇੱਕ ਅਧਿਐਨ ’ਚ ਪਾਇਆ ਗਿਆ ਕਿ ਰਿਲੈਕਸੇਸ਼ਨ ਤਕਨੀਕਾਂ ਨਾਲ ਡਾਇਬਿਟੀਜ਼ ਦੇ ਮਰੀਜ਼ਾਂ ਦਾ ਬਲੱਡ ਸ਼ੂਗਰ ਲੈਵਲ ਇੱਕ ਫੀਸਦੀ ਘੱਟ ਹੋ ਸਕਦਾ ਹੈ

ਲੰਮੇ ਸਾਹ ਲਓ

ਇਹ ਸਟ੍ਰੈਸ ਹਟਾਉਣ ਦਾ ਸਭ ਤੋਂ ਚੰਗਾ ਤੇ ਸੌਖਾ ਤਰੀਕਾ ਹੈ ਇਸ ਨੂੰ ਆਪਣੀ ਆਦਤ ’ਚ ਸ਼ਾਮਲ ਕਰ ਲਓ ਇਸ ਲਈ ਤੁਸੀਂ ਜਦੋਂ ਵੀ ਘੜੀ ਦੇਖ ਰਹੇ ਹੋ, ਕੁਝ ਲੰਮੇ ਸਾਹ ਲਓ ਜੋ ਤੁਹਾਡੇ ਪੇਟ ਤੱਕ ਜਾਣ, ਜਾਂ ਫਿਰ ਏਕਾਂਤ ’ਚ ਬੈਠ ਕੇ ਲੰਮੇ ਸਾਹ ਲੈਂਦੇ ਹੋਏ ਆਪਣੇ ਆਉਂਦੇ-ਜਾਂਦੇ ਸਾਹਾਂ ’ਤੇ ਗੌਰ ਕਰੋ ਜਦੋਂ ਤੁਹਾਡਾ ਦਿਮਾਗ ਭਟਕਣ ਲੱਗੇ ਤਾਂ ਹੌਂਸਲਾ ਰੱਖਦੇ ਹੋਏ ਆਪਣਾ ਧਿਆਨ ਵਾਪਸ ਆਪਣੇ ਸਾਹਾਂ ’ਤੇ ਲੈ ਆਓ ਪੰਜ ਮਿੰਟਾਂ ਦੀ ਪ੍ਰੈਕਟਿਸ ਤੋਂ ਸ਼ੁਰੂ ਕਰਦੇ ਹੋਏ ਇਹ ਸਮਾਂ ਤੁਸੀਂ 10 ਤੋਂ 15 ਮਿੰਟਾਂ ਤੱਕ ਲੈ ਜਾਓ

Also Read:  ਸਮਝੋਤਾ ਕਰੋ ਸਮਝ ਨਾਲ

ਉਲਝਣਾਂ ਨੂੰ ਦਿਮਾਗ ’ਚੋਂ ਕੱਢੋ

ਉਲਝਣਾਂ ਹੁੰਦੀਆਂ ਹਨ ਸੁਲਝਾਉਣ ਲਈ ਸੋਚ-ਸੋਚ ਕੇ ਪ੍ਰੇਸ਼ਾਨ ਨਾ ਹੋਵੋ ਆਪਣੇ ਪਸੰਦੀਦਾ ਕੰਮ ’ਚ ਖੁਦ ਨੂੰ ਵਿਅਸਤ ਕਰਕੇ ਆਪਣਾ ਧਿਆਨ ਡਾਇਵਰਟ ਕਰੋ ਘਰ ਦੀਆਂ ਇੱਧਰ-ਉੱਧਰ ਪਈਆਂ ਚੀਜ਼ਾਂ ਨੂੰ ਸਲੀਕੇ ਨਾਲ ਸਜਾਓ, ਤੁਹਾਨੂੰ ਘਰ ਦੇ ਛੋਟੇ-ਛੋਟੇ ਕੰਮ ਵੀ ਤਰੋਤਾਜ਼ਾ ਕਰ ਸਕਦੇ ਹਨ ਮਿਊਜ਼ਿਕ ਸੁਣੋ, ਧੁਨਾਂ ਦੇ ਨਾਲ ਮਸਤ ਹੋ ਕੇ ਝੂਮੋ

ਗੁੱਸੇ ’ਤੇ ਰੱਖੋ ਕੰਟਰੋਲ

ਗੁੱਸਾ ਤੁਹਾਡੀ ਜਾਨ ਦਾ ਦੁਸ਼ਮਣ ਹੈ ਇੱਕ ਅਧਿਐਨ ਅਨੁਸਾਰ ਗੁੱਸੈਲ ਸੁਭਾਅ ਦੇ ਲੋਕਾਂ ’ਚ ਘੱਟ ਗੁੱਸਾ ਕਰਨ ਵਾਲਿਆਂ ਦੇ ਮੁਕਾਬਲੇ ਦਿਲ ਦੇ ਦੌਰੇ ਦਾ ਖ਼ਤਰਾ ਦੋ ਗੁਣਾ ਜ਼ਿਆਦਾ ਹੁੰਦਾ ਹੈ ਪਰ ਗੁੱਸੇ ਨੂੰ ਦਬਾਉਣਾ ਵੀ ਸਿਹਤ ਦੇ ਹੱਕ ’ਚ ਨਹੀਂ ਹੈ ਉਸ ਨੂੰ ਜ਼ਾਹਿਰ ਕਰਨਾ ਵੀ ਜ਼ਰੂਰੀ ਹੈ ਇੱਕ ਖੋਜ ਮੁਤਾਬਿਕ ਭਾਵਨਾਵਾਂ ਨੂੰ ਦਬਾ ਕੇ ਰੱਖਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਜਦੋਂ ਤੁਹਾਨੂੰ ਕਿਸੇ ਗੱਲ ’ਤੇ ਗੁੱਸਾ ਆਉਣ ਲੱਗੇ ਤਾਂ ਆਪਣਾ ਧਿਆਨ ਇੱਧਰ-ਉੱਧਰ ਦੀਆਂ ਦੂਜੀਆਂ ਗੱਲਾਂ ਵੱਲ ਡਾਇਵਰਟ ਕਰਨ ਦਾ ਯਤਨ ਕਰੋ

ਮਿਜ਼ਾਜ਼ ਵਿਚ ਬੇਫਿਕਰੀ ਲਿਆਓ ਇਸ ਨਾਲ ਜ਼ਿੰਦਗੀ ’ਚ ਵਿਅਰਥ ਦੀ ਟੈਨਸ਼ਨ ਤੋਂ ਮੁਕਤੀ ਮਿਲੇਗੀ, ਉਹ ਫਜ਼ੂਲ ਗੱਲਾਂ, ਜੋ ਬੇਲੋੜੇ ਰੂਪ ਨਾਲ ਤੁਹਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲਾਉਂਦੀਆਂ ਹਨ ਮੇਡ ਨਹੀਂ ਆਈ ਤਾਂ ਕਿਹੜਾ ਪਹਾੜ ਟੁੱਟ ਗਿਆ ਤੁਹਾਡੇ ਲਈ ਕੀ ਉਹ ਐਨੀ ਅਹਿਮ ਹੈ? ਜਾਮ ’ਚ ਫਸ ਗਏ ਤਾਂ ਕਿਉਂ ਮੂਡ ਵਿਗਾੜੋ ਸਟੀਰੀਓ ’ਤੇ ਗਾਣੇ ਇੰਜੁਆਏ ਕਰੋ ਜਾਂ ਮੋਬਾਇਲ ’ਤੇ ਕਿਸੇ ਨਾਲ ਕੁਝ ਗੱਲਾਂ ਕਰ ਲਓ

ਰਿਸ਼ਤਿਆਂ ’ਚ ਕੁੜੱਤਣ ਨਾ ਆਉਣ ਦਿਓ

ਡੀਨ ਆਰਨਿਸ਼ ਆਪਣੀ ਕਿਤਾਬ ਲਵ ਐਂਡ ਸਰਵਾਈਵਲ ’ਚ ਲਿਖਦੇ ਹਨ- ਮੈਂ ਤਾਂ ਅਜਿਹੀ ਕਿਸੇ ਦਵਾਈ ਬਾਰੇ ਨਹੀਂ ਜਾਣਦਾ ਜੋ ਸਿਹਤ ’ਤੇ ਚੰਗੇ ਰਿਸ਼ਤਿਆਂ ਨਾਲੋਂ ਜ਼ਿਆਦਾ ਅਸਰ ਕਰਦੀ ਹੋਵੇ ਰਿਸ਼ਤੇ-ਨਾਤੇ ਤੁਹਾਡਾ ਸੁਰੱਖਿਆ ਕਵਚ ਹਨ, ਇਨ੍ਹਾਂ ਦੀ ਅਹਿਮੀਅਤ ਨੂੰ ਸਮਝੋ
ਜੋ ਲੋਕ ਸੋਸ਼ਲ ਹੁੰਦੇ ਹਨ ਜਿਨ੍ਹਾਂ ਕੋਲ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਉਹ ਖੁਸ਼ ਰਹਿੰਦੇ ਹਨ ਉਨ੍ਹਾਂ ਦੇ ਜੀਵਨ ’ਚ ਬੋਰੀਅਤ ਨਹੀਂ ਹੁੰਦੀ ਮੈਨ ਇਜ਼ ਏ ਸੋਸ਼ਲ ਐਨੀਮਲ ਇਸ ਲਈ ਇਕੱਲਾਪਣ ਵਿਅਕਤੀ ਲਈ ਸਭ ਤੋਂ ਵੱਡੀ ਸਜ਼ਾ ਹੈ ਦਿਮਾਗੀ ਸੰਤੁਲਨ ਅਤੇ ਉਸ ਦੀ ਤਾਜ਼ਗੀ ਬਣਾਈ ਰੱਖਣ ਲਈ ਲੋਕਾਂ ਨਾਲ ਇੰਟਰਐਕਟ ਕਰਨਾ ਜ਼ਰੂਰੀ ਹੈ

Also Read:  ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ

ਆਪਣਾ ਪੀਆਰ ਵਧੀਆ ਰੱਖੋ ਲੋਕਾਂ ਨੂੰ ਮਿਲਦੇ-ਗਿਲਦੇ ਰਹਿਣ ਤੋਂ ਇਲਾਵਾ ਸਮਾਜਿਕ ਕੰਮਾਂ ’ਚ ਹਿੱਸਾ ਲੈਣਾ, ਕਿਸੇ ਗਰੁੱਪ ਨਾਲ ਜੁੜੇ ਰਹਿਣਾ,  ਕਲੱਬ ਕਿਟੀਜ਼ ’ਚ ਐਕਟਿਵ ਰਹੋ ਯੂਨੀਵਰਸਿਟੀ ਆਫ ਮਿਸ਼ੀਗਨ, ਐਨਆਰਬਰ ’ਚ ਹੋਏ ਇੱਕ ਅਧਿਐਨ ਅਨੁਸਾਰ ਜੇਕਰ ਤੁਸੀਂ ਹਫਤੇ ’ਚ ਇੱਕ ਦਿਨ ਸਿਰਫ ਅੱਧਾ ਘੰਟਾ ਵੀ ਦੂਜਿਆਂ ਦੀ ਸੇਵਾ ’ਚ ਬਿਤਾਉਂਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਕਈ ਸਾਲ ਵਧਾ ਲੈਂਦੇ ਹੋ

ਅਧਿਆਤਮ ਨਾਲ ਜੁੜੋ

ਭਾਰਤ ਦੀ ਅਧਿਆਤਮਿਕਤਾ ਅੱਜ ਪੱਛਮ ਦੇ ਲੋਕਾਂ ਦੀ ਮੁੱਖ ਖਿੱਚ ਹੈ ਕਾਰਨ ਹੈ ਭੌਤਿਕਤਾ ’ਚ ਸ਼ਾਮਲ ਉਨ੍ਹਾਂ ਦੇ ਆਪਣੇ ਕਲਚਰ ਤੋਂ ਉਪਜੀ ਘੋਰ ਅਸ਼ਾਂਤੀ ਅਧਿਆਤਮਕ ਕੰਮਾਂ ’ਚ ਵਿਅਸਤ ਰਹਿਣ ਨਾਲ ਸਹਿਣਸ਼ਕਤੀ ਵਧਦੀ ਹੈ ਤਣਾਅ ਦਾ ਪੱਧਰ ਘੱਟ ਹੁੰਦਾ ਹੈ, ਮਾਨਸਿਕ ਸ਼ਾਂਤੀ ਮਿਲਦੀ ਹੈ ਜਿਸ ਦਾ ਸਰੀਰ ’ਤੇ ਸਕਾਰਾਤਮਕ ਅਸਰ ਪੈਂਦਾ ਹੈ ਬ੍ਰਿਟਿਸ਼ ਮੈਡੀਕਲ ਜਰਨਲ ’ਚ ਛਪੀ ਇੱਕ ਸਟੱਡੀ ਅਨੁਸਾਰ ਇੱਕ ਯੋਗ ਮੰਤਰ ਕਰਨ ਜਾਂ ਇੱਕ ਕੈਥੋਲਿਕ ਰੋਜੇਰੀ ਕਰਨ ਨਾਲ ਤੁਹਾਡੀ ਸਾਹ ਦੀ ਦਰ ਕਰੀਬ 6 ਸਾਹ ਪ੍ਰਤੀ ਮਿੰਟ ਹੌਲੀ ਹੋਣ ਲੱਗਦੀ ਹੈ ਜਿਸ ’ਚ ਸਕੂਨ ਦਾ ਅਹਿਸਾਸ ਤਾਂ ਹੁੰਦਾ ਹੀ ਹੈ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ ਵੀ ਸੰਤੁਲਿਤ ਹੁੰਦੀ ਹੈ

ਡਿਪ੍ਰੈਸ਼ਨ ਨੂੰ ਹਾਵੀ ਨਾ ਹੋਣ ਦਿਓ

ਅੱਜ ਦੇ ਯੁੱਗ ’ਚ ਇੱਕ ਕਾੱਮਨ ਬਿਮਾਰੀ ਹੈ ਡਿਪ੍ਰੈਸ਼ਨ ਭਾਵ ਕਿ ਟੈਨਸ਼ਨ, ਘੋਰ ਨਿਰਾਸ਼ਾ ਦੀ ਸਥਿਤੀ ਇਸ ਤੋਂ ਬਚਣ ਲਈ ਸੋਚ ’ਚ ਪਾਜ਼ਿਟੀਵਿਟੀ ਲਿਆਓ ਕਸਰਤ ਕਰੋ ਕਿਉਂਕਿ ਡਿਊਕ ਯੂਨੀਵਰਸਿਟੀ ’ਚ ਕੀਤੀ ਗਈ ਇੱਕ ਸਟੱਡੀ ਦੱਸਦੀ ਹੈ ਕਿ ਕਸਰਤ ਡਿਪ੍ਰੈਸ਼ਨ ਲਈ ਓਨੀ ਹੀ ਫਾਇਦੇਮੰਦ ਹੈ ਜਿੰਨਿ੍ਹਆਂ ਡਿਪ੍ਰੈਸ਼ਨ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਐਕਿਊਪੰਕਚਰ ਵੀ ਅਜ਼ਮਾਇਆ ਜਾ ਸਕਦਾ ਹੈ ਅਤੇ ਕਾਊਂਸÇਲੰਗ ਅਤੇ ਮਨੋਵਿਗਿਆਨੀਆਂ ਦੀ ਸਲਾਹ ਵੀ ਲਈ ਜਾ ਸਕਦੀ ਹੈ ਆਪਣੇ-ਆਪ ਨੂੰ ਖੁਸ਼ਹਾਲ ਅਤੇ ਤੰਦਰੁਸਤ ਰੱਖਣਾ ਤੁਹਾਡੀ ਆਪਣੇ ਪ੍ਰਤੀ ਪਹਿਲੀ ਜ਼ਿੰਮੇਵਾਰੀ ਹੈ -ਊਸ਼ਾ ਜੈਨ ‘ਸ਼ੀਰੀਂ’