Ad industry is full of glamour and creativity too

ਜੇਕਰ ਤੁਹਾਡੀ ਚੀਜ਼ਾਂ ਨੂੰ ਡੂੰਘਾਈ ਨਾਲ ਦੇਖਣ ’ਚ ਰੁਚੀ ਹੈ, ਸਿਰਜਣਾਤਮਕਤਾ ਹੈ ਅਤੇ ਛੋਟੀ ਜਿਹੀ ਚੀਜ਼ ਨੂੰ ਮਹੱਤਵਪੂਰਨ ਬਣਾ ਕੇ ਪੇਸ਼ ਕਰਨ ਦਾ ਹੁਨਰ ਹੈ ਤਾਂ ਤੁਸੀਂ ਇਸ਼ਤਿਹਾਰ ਦੇ ਖੇਤਰ ’ਚ ਸੁਨਹਿਰਾ ਭਵਿੱਖ ਬਣਾ ਸਕਦੇ ਹੋ ਇਸ ’ਚ ਵੱਖ-ਵੱਖ ਤਰ੍ਹਾਂ ਦੇ ਮੌਕੇ ਮੌਜੂਦ ਹਨ ਮਾਰਕੀਟ ’ਚ ਵਾਧੇ ਨੇ ਐਡਵਰਟਾਈਜ਼ਿੰਗ ਇੰਡਸਟ੍ਰੀ ’ਚ ਤੇਜ਼ੀ ਨਾਲ ਵਿਸਥਾਰ ’ਚ ਯੋਗਦਾਨ ਦਿੱਤਾ ਹੈ ਮਾਰਕੀਟਿੰਗ ਦੇ ਇਸ ਯੁੱਗ ’ਚ ਇਸ ਦਾ ਮਹੱਤਵ ਹੋਰ ਵਧ ਜਾਂਦਾ ਹੈ, ਜਿੱਥੇ ਆਪਣੇ ਉਤਪਾਦ ਅਤੇ ਸੇਵਾਵਾਂ ਦੇ ਪ੍ਰਚਾਰ ਲਈ ਐਡ ਅਤੇ ਪਬਲੀਸਿਟੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਟੀਵੀ, ਰੇਡੀਓ, ਵੈੱਬਸਾਈਟ, ਨਿਊਜ਼ਪੇਪਰ, ਹੋਰਡਿੰਗ ਆਦਿ ਕੁਝ ਇਸ਼ਤਿਹਾਰ ਦੇ ਪਰੰਪਰਾਗਤ ਜ਼ਰੀਏ ਹਨ ਇਨ੍ਹਾਂ ਦਿਨੀਂ ਬਦਲੀ ਇਕੋਨਾਮੀ ਕਾਰਨ ਇਸ ਸੈਕਟਰ ਲੇ ਤੇਜ਼ ਗ੍ਰੋਥ ਰੇਟ ਹਾਸਲ ਕੀਤੀ ਹੈ ਜਿਸ ਨੂੰ ਬਿਹਤਰ ਕਰੀਅਰ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸ਼ੁੱਭ ਸੰਕੇਤ ਮੰਨਿਆ ਜਾ ਸਕਦਾ ਹੈ ਜੇਕਰ ਤੁਸੀਂ ਇਸ ਪ੍ਰੋਫੈਸ਼ਨ ’ਚ ਆਉਣਾ ਚਾਹੁੰਦੇ ਹੋ,

ਤਾਂ ਤੁਹਾਡੇ ਲਈ ਇਸ ਖੇਤਰ ’ਚ ਕਾਫੀ ਮੌਕੇ ਹੋ ਸਕਦੇ ਹਨ।

ਯੋਗਤਾ ਅਤੇ ਕੋਰਸ

ਇਸ ਖੇਤਰ ’ਚ ਐਂਟਰੀ ਲਈ ਤੁਹਾਡਾ ਕਿਸੇ ਵੀ ਸਟਰੀਮ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਦੂਜੇ ਪਾਸੇ ਅੱਜ ਦੇਸ਼ ਦੇ ਕੁਝ ਇੰਸਟੀਚਿਊਟ ਐਡਵਰਟਾਈਜ਼ਮੈਂਟ, ਪੀਆਰ ਅਤੇ ਮਾਸ ਕਮਿਊਨੀਕੇਸ਼ਨ ’ਚ ਅਜਿਹੇ ਗ੍ਰੈਜੂਏਸ਼ਨ ਕੋਰਸ ਵੀ ਕਰਵਾ ਰਹੇ ਹਨ ਜਿੱਥੇ ਐਂਟਰੀ ਦੀ ਐਲੀਜੀਬਿਲਟੀ ਸਿਰਫ 10+2 ਹੁੰਦੀ ਹੈ ਜ਼ਿਆਦਾ ਐਡਵਰਟਾਈਜ਼ਮੈਂਟ ਅਤੇ ਪਬਲੀਸਿਟੀ ਏਜੰਸੀਆਂ ਐੱਮਬੀਏ, ਮਾਸ ਕਮਿਊਨੀਕੇਸ਼ਨ, ਪੀਆਰ ਖੇਤਰ ’ਚ ਪੀਜੀਡੀਐੱਮ ਜਾਂ ਡਿਗਰੀ ਵਰਗੇ ਸਪੈਸ਼ਲਾਈਜ਼ਡ ਕੋਰਸ ਕੀਤੇ ਹੋਏ ਵਿਦਿਆਰਥੀਆਂ ਨੂੰ ਤਰਜ਼ੀਹ ਦਿੰਦੇ ਹਨ।

ਮੀਡੀਆ ਪਲਾਨਿੰਗ, ਮਾਰਕੀਟ ਰਿਸਰਚ ਵਰਗੇ ਕੰਮਾਂ ਲਈ ਖਾਸ ਤੌਰ ’ਤੇ ਐੱਮਬੀਏ ਡਿਗਰੀ ਧਾਰਕਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਇਸ ਖੇਤਰ ’ਚ ਪੈਰ ਜਮਾਉਣ ਲਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਨਾਲ ਤੁਹਾਡੇ ’ਚ ਹੋਰ ਸਕਿੱਲਜ਼ ਵੀ ਜ਼ਰੂਰੀ ਹਨ, ਜਿਸ ’ਚ ਬਿਹਤਰ ਕਮਿਊਨੀਕੇਸ਼ਨ ਅਤੇ ਟੈਕਨੋ ਸੇਵੀ ਹੋਣਾ ਜ਼ਰੂਰੀ ਹੈ ਦੂਜੇ ਪਾਸੇ ਫੋਟੋਸ਼ਾਪ, ਕੋਰਲ ਡ੍ਰਾ ਦਾ ਚੰਗਾ ਗਿਆਨ ਪਲੱਸ ਪੁਆਇੰਟ ਹੈ।

ਮੌਕੇ ਹਨ ਕਈ

ਇੱਥੇ ਐਗਜ਼ੀਕਿਊਟਿਵ ਦੇ ਜਿੰਮੇ ਮਾਰਕੀਟ ਰਿਸਰਚ, ਕਲਾਇੰਟ ਸਰਵਿਸ, ਮੀਡੀਆ ਰਿਸਰਚ ਵਰਗੇ ਕੰਮ ਹੁੰਦੇ ਹਨ, ਦੂਜੇ ਪਾਸੇ ਕ੍ਰਿਏਟਿਵ ਫੀਲਡ ਦੇ ਕੰਮਾਂ ’ਚ ਕਾਪੀ ਰਾਈਟਿੰਗ, ਕਾਪੀ ਐਡੀਟਿੰਗ, ਸਕਰਿਪਟ ਰਾਈਟਿੰਗ ਅਤੇ ਐਡੀਟਿੰਗ ਵਰਗੇ ਕੰਮ ਪ੍ਰਮੁੱਖ ਹਨ।

ਮੀਡੀਆ ਪਲਾਨਿੰਗ

ਮੀਡੀਆ ਪਲਾਨਿੰਗ ਡਿਪਾਰਟਮੈਂਟ ਦਾ ਕੰਮ ਆਧੁਨਿਕ ਮੀਡੀਆ ਨਾਲ ਜੁੜੇ ਸਾਰੇ ਸਾਧਨਾਂ, ਅਖਬਾਰਾਂ, ਟੀਵੀ ਚੈਨਲਾਂ, ਵੈੱਬਸਾਈਟ ’ਤੇ ਆਪਣੇ ਗਾਹਕਾਂ ਲਈ ਜਗ੍ਹਾ ਦਾ ਪ੍ਰਬੰਧ ਕਰਨਾ ਹੁੰਦਾ ਹੈ ਇਨ੍ਹਾਂ ਦਾ ਕੰਮ ਲਗਭਗ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਇਸ਼ਤਿਹਾਰ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤੇ ਉਸਦੀ ਕੈਂਪੇਨਿੰਗ ਦੀ ਜ਼ਰੂਰਤ ਹੁੰਦੀ ਹੈ।

ਕਲਾਇੰਟ ਸਰਵੀਸਿੰਗ

ਕਲਾਇੰਟ ਸਰਵੀਸਿੰਗ ਡਿਪਾਰਮੈਂਟ ਕਲਾਇੰਟ ਅਤੇ ਕਸਟਮਰ ਦਰਮਿਆਨ ਤਾਲਮੇਲ ਬਣਾਉਣ ਦਾ ਕੰਮ ਕਰਦਾ ਹੈ।

ਅਕਾਊਂਟ ਐਗਜ਼ੀਕਿਊਟਿਵ

ਇਸ ਖੇਤਰ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਸੇ ਦੇ ਆਦਾਨ-ਪ੍ਰਦਾਨ ਦਾ ਵੇਰਵਾ ਰੱਖਣਾ ਹੁੰਦਾ ਹੈ ਮਾਰਕੀਟ ਰਿਸਰਚ, ਕਲਾਇੰਟ ਸਰਵੇ ਬਾਰੇ ਵੀ ਉਸਨੂੰ ਚੰਗੀ ਜਾਣਕਾਰੀ ਰੱਖਣੀ ਪੈਂਦੀ ਹੈ।

ਮਾਰਕੀਟ ਰਿਸਰਚ

ਇਸ ਵਿਭਾਗ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਰਕੀਟ ਦੇ ਬਦਲਦੇ ਟਰੈਂਡ, ਪ੍ਰੋਡਕਟਾਂ ਬਾਰੇ ਖਪਤਕਾਰਾਂ ਦੀ ਰਾਇ ਆਦਿ ਬਾਰੇ ਸਰਵੇ ਕਰਨਾ ਹੁੰਦਾ ਹੈ ਅਤੇ ਕੰਪਨੀ ਨੂੰ ਸਹੀ ਫੀਡਬੈਕ ਦੇਣਾ ਹੁੰਦਾ ਹੈ।

ਕਾਪੀਰਾਈਟਰ

ਐਡਵਰਟਾਈਜ਼ਮੈਂਟ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਕੈਚੀ ਬਣਾਉਣ ਲਈ ਉਸਦੀ ਸਕਰਿਪਟ ਦੀ ਅਹਿਮ ਭੂਮਿਕਾ ਹੁੰਦੀ ਹੈ ਕਾਪੀਰਾਈਟਰ ਦਾ ਕੰਮ ਉਤਪਾਦ ਦੀ ਖਾਸੀਅਤ ਨੂੰ ਘੱਟ ਸ਼ਬਦਾਂ ’ਚ ਅਤੇ ਆਕਰਸ਼ਕ ਤਰੀਕੇ ਨਾਲ ਦੱਸਣਾ ਹੁੰਦਾ ਹੈ।

ਵਿਜ਼ੁਅਲਾਈਜ਼ਰ

ਵਿਜੁਅਲਾਈਜ਼ਰ ਦਾ ਕੰਮ ਇਹ ਤੈਅ ਕਰਨਾ ਹੁੰਦਾ ਹੈ ਕਿ ਇਸ਼ਤਿਹਾਰ ਤਿਆਰ ਹੋਣ ਤੋਂ ਬਾਅਦ ਦੇਖਣ ’ਚ ਬਿਹਤਰ ਲੱਗੇ ਐਪਲਾਈਡ ਆਰਟਸ ਅਤੇ ਫਾਈਨ ਆਰਟਸ ’ਚ ਲਈ ਗਈ ਡਿਗਰੀ ਤੁਹਾਨੂੰ ਇੱਥੇ ਕਾਮਯਾਬੀ ਦਾ ਰਸਤਾ ਦਿਖਾ ਸਕਦੀ ਹੈ।

ਕਰੀਅਰ ਦੀਆਂ ਸੰਭਾਵਨਾਵਾਂ

ਅੱਜ ਦੇ ਸਖਤ ਮੁਕਾਬਲੇ ਦੇ ਦੌਰ ਨੇ ਐਡ ਜਗਤ ਨੂੰ ਨਵੀਂ ਤੇਜ਼ੀ ਦਿੱਤੀ ਹੈ, ਜਿਸ ਦੇ ਚੱਲਦਿਆਂ ਇਸ ਖੇਤਰ ’ਚ ਰੁਜਗਾਰ ਦੇ ਅਥਾਹ ਮੌਕੇ ਜਨਮ ਲੈ ਚੁੱਕੇ ਹਨ ਇਨ੍ਹੀਂ ਦਿਨੀਂ ਭਾਵੇਂ ਕੋਈ ਬਰਾਂਡ ਹੋਵੇ, ਕੰਪਨੀ ਹੋਵੇ, ਸੋਸ਼ਲਾਈਟਸ ਹੋਣ ਜਾਂ ਫਿਰ ਕੋਈ ਸੰਗਠਨ ਹੋਵੇ, ਸਾਰੇ ਕਿਸੇ ਨਾਲ ਕਿਸੇ ਰੂਪ ’ਚ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਸ਼ਤਿਹਾਰ ਦਾ ਸਹਾਰਾ ਲੈਂਦੇ ਹਨ।

ਕਈ ਕੋਰਸਿਸ

ਇਸ਼ਤਿਹਾਰ ਜਗਤ ’ਚ ਕਰੀਅਰ ਬਣਾਉਣ ਲਈ ਵੱਖ-ਵੱਖ ਸੰਸਥਾਨਾਂ ’ਚ ਕਈ ਤਰ੍ਹਾਂ ਦੇ ਕੋਰਸਿਸ ਮੁਹੱਈਆ ਹਨ, ਜਿਵੇਂ ਬੀਏ ਇਨ ਐਡਵਰਟਾਈਜ਼ਿੰਗ, ਮਾਰਕੀਟਿੰਗ ਐਂਡ ਐਡਵਰਟਾਈਜ਼ਿੰਗ, ਪੀਜੀ ਡਿਪਲੋਮਾ ਇਨ ਐਡਵਰਟਾਈਜ਼ਿੰਗ, ਮਾਸਟਰ ਆਫ ਐਡਵਰਟਾਈਜ਼ਿੰਗ ਐਂਡ ਪਬਲਿਕ ਰਿਲੇਸ਼ਨ ਮੈਨੇਜਮੈਂਟ, ਸਰਟੀਫਿਕੇਟ ਕੋਰਸ ਆਦਿ।

ਮੁੱਖ ਸੰਸਥਾਨ

ਇਸ ਖੇਤਰ ’ਚ ਗ੍ਰੈਜੂਏਟ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਵਾਉਣ ਵਾਲੇ ਕੁਝ ਸੰਸਥਾਨ ਇਸ ਤਰ੍ਹਾਂ ਹਨ:-

  • ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ
  • ਮਾਖਨ ਲਾਲ ਚਤੁਰਵੇਦੀ ਕੌਮੀ ਪੱਤਰਕਾਰਿਤਾ ਯੂਨੀਵਰਸਿਟੀ, ਭੋਪਾਲ
  • ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!