Editorial

ਇੱਕ ਪੈਗਾਮ, ਪਿਆਰੇ ਬੱਚਿਓ! ਤੁਹਾਡੇ ਨਾਂਅ -ਸੰਪਾਦਕੀ

ਪਿਆਰੇ ਬੱਚਿਓ! ਮਸਤੀ ਭਰੇ ਦਿਨ ਆ ਗਏ ਹਨ ਛੁੱਟੀਆਂ ਹੀ ਛੁੱਟੀਆਂ! ਹੁਣ ਮੌਜਾਂ ਹੀ ਮੌਜਾਂ! ਫੁੱਲ ਮਸਤੀ ਅਤੇ ਘੰਮਣਾ-ਫਿਰਨਾ ਸ਼ੁਰੂ ਪਿਕਨਿਕ ਤੇ ਸੈਰ-ਸਪਾਟੇ ਵਾਲੇ ਪਲਾਨ ਤੁਹਾਡੇ ਵੱਲੋਂ ਪਹਿਲਾਂ ਹੀ ਬਣ ਜਾਂਦੇ ਹਨ ਅੱਜ-ਕੱਲ੍ਹ ਮੰਮੀ-ਪਾਪਾ ਨੂੰ ਤਾਂ ਜਿਵੇਂ ਆਰਡਰ ਹੀ ਕਰਨਾ ਹੈ, ਕਿਉਂਕਿ ਜੇਬ੍ਹ ਤਾਂ ਉਨ੍ਹਾਂ ਦੀ ਹੀ ਢਿੱਲੀ ਹੋਣੀ ਹੈ ਤੁਸੀਂ ਤਾਂ ਸਿਰਫ ਮਸਤੀ ਕਰਨੀ ਹੈ ਹਾਂ, ਕੁਝ ਪੇਰੈਂਟਸ ਨਹੀਂ ਵੀ ਜਾ ਸਕਦੇ ਹੋਣਗੇ ਉਨ੍ਹਾਂ ਦੇ ਵੀ ਆਪਣੇ ਕਿੱਸੇ ਹੋਣਗੇ ਸੈਂਕੜੇ ਪਰਿਵਾਰਕ ਤੇ ਹੋਰ ਕਈ ਤਰ੍ਹਾਂ ਦੀਆਂ ਮਜ਼ਬੂਰੀਆਂ ਵੀ ਹੋ ਸਕਦੀਆਂ ਹਨ ਤੁਹਾਡਾ ਉਨ੍ਹਾਂ ਨਾਲ ਸਹਿਮਤ ਹੋਣਾ ਵੀ ਜ਼ਰੂਰੀ ਹੈ ਇੱਕ ਖੁਸ਼ੀ ਭਰਿਆ ਮਾਹੌਲ ਬਣਾ ਕੇ ਰੱਖਣਾ ਹੈ ਕਿਉਂਕਿ ਵੱਡੇ ਤਾਂ ਵੱਡੇ ਹਨ ਉਨ੍ਹਾਂ ਦਾ ਵੀ ਮਾਣ ਰੱਖਣਾ ਹੁੰਦਾ ਹੈ ਛੋਟੇ ਜਦੋਂ ਵੱਡਿਆਂ ਦੀ ਗੱਲ ਮੰਨ ਲੈਂਦੇ ਹਨ ਤਾਂ ਉਨ੍ਹਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ

ਗਰਮੀ ਦੀਆਂ ਇਹ ਛੁੱਟੀਆਂ ਪਿਆਰੇ ਬੱਚਿਓ, ਤੁਹਾਡੇ ਨਾਂਅ ਹੀ ਦਰਜ ਹੁੰਦੀਆਂ ਹਨ ਛੁੱਟੀਆਂ ਅਤੇ ਬਚਪਨ ਦੇ ਸੁਨਹਿਰੇ ਦਿਨਾਂ ਦੀ ਦਾਸਤਾਨ ਅਜੀਜ਼ ਹੁੰਦੀ ਹੈ ਇਨ੍ਹਾਂ ਛੁੱਟੀਆਂ ’ਚ ਤੁਹਾਡੇ ਮਿਜਾਜ਼ ਸਾਉਣ ਦੇ ਘੁਮੱਕੜ ਬੱਦਲਾਂ ਤੋਂ ਘੱਟ ਨਹੀਂ ਹੁੰਦੇ ਛੁੱਟੀਆਂ ਦੀ ਮਸਤੀ ਅਤੇ ਬਚਪਨ ਦੀਆਂ ਨਿਰਾਲੀਆਂ ਯਾਦਾਂ ਸਦਾ ਮਹਿਕਦੀਆਂ ਰਹਿੰਦੀਆਂ ਹਨ ਅਸੀਂ ਕਿੰਨੇ ਵੀ ਵੱਡੇ ਹੋ ਜਾਈਏ, ਸਾਡਾ ਇਹ ਬਚਪਨ ਸਾਨੂੰ ਖ਼ੁਸ਼ਮਿਜਾਜ਼ ਬਣਾਈ ਰੱਖਦਾ ਹੈ ਆਪਣੇ ਪੇਰੈਂਟਸ ਤੋਂ ਉਨ੍ਹਾਂ ਦੇ ਬਚਪਨ ਬਾਰੇ ਜਾਣਨਾ, ਦੇਖਣਾ, ਉਹ ਬੜੇ ਮਾਣ ਨਾਲ ਕਿੱਸੇ ਸੁਣਾਉਂਦੇ ਨਹੀਂ ਥੱਕਣਗੇ ਸੱਚ ’ਚ, ਉਹ ਜ਼ਮਾਨਾ ਅਤੇ ਉਹ ਬਚਪਨ ਵੀ ਹੱਦ ਦਰਜੇ ਦਾ ਬੇਫਿਕਰੀ ਵਾਲਾ ਸੀ ਬਚਪਨ ਤਾਂ ਉਹ ਹੀ ਸੀ, ਇੱਕਦਮ ਆਜ਼ਾਦ, ਮਸਤਮੌਲਾ, ਅਸਮਾਨ ਦੀ ਤਰ੍ਹਾਂ ਖੁੱਲਮ-ਖੁੱਲ੍ਹਾ ਅੱਜ ਵਾਂਗ ਗੈਰ ਜ਼ਰੂਰੀ ਚੀਜ਼ਾਂ ਨਾਲ ਲੱਦਿਆ ਹੋਇਆ ਨਹੀਂ ਸੀ

ਅੱਜ ਨਾਨਾ-ਨਾਨੀ, ਦਾਦਾ-ਦਾਦੀ ਦੇ ਘਰ ਜਾਣ ਦੀਆਂ ਗੱਲਾਂ ਘੱਟ ਹੀ ਰਹਿ ਗਈਆਂ ਹਨ ਦਾਦਾ-ਦਾਦੀ ਕੋਲ ਜਾਣ ਦੀ ਗੱਲ ਹੁੰਦੀ ਵੀ ਕਿੱਥੇ ਸੀ ਕਿਉਂਕਿ ਬਚਪਨ ਤਾਂ ਬੀਤਦਾ ਹੀ ਉਨ੍ਹਾਂ ਦੇ ਪਿਆਰ ਦੇ ਸਾਏ ’ਚ ਸੀ ਅੱਜ ਤਾਂ ਦਾਦਾ-ਦਾਦੀ ਕੋਲ ਜਾਣ ਨੂੰ ਵੀ ਤਰਸ ਜਾਂਦਾ ਹੈ ਬਚਪਨ ਇਹ ਅਮੀਰੀ ਵਾਲਾ ਬਚਪਨ ਹੈ ਉਹ ਫਕੀਰੀ ਵਾਲਾ ਸੀ ਅਤੇ ਜੋ ਨਜ਼ਾਰੇ ਫਕੀਰੀ ’ਚ ਹਨ, ਉਹ ਅਮੀਰੀ ’ਚ ਕਿੱਥੇ! ਖਾਣ-ਪੀਣ ਦੀ ਗੱਲ ਕਰੀਏ ਤਾਂ ਇੱਕਦਮ ਦੇਸੀ ਚੱਟਨੀ ਤੋਂ ਲੈ ਕੇ ਦੁੱਧ, ਮਲਾਈ, ਦਹੀਂ, ਲੱਸੀ ਅਤੇ ਘਿਓ ਮੱਖਣ ਤੱਕ ਸਭ ਘਰ ’ਚ ਬਣੀ ਦੇਸੀ ਖੁਰਾਕ ਅੱਜ ਵਾਂਗ ਲਿਫਾਫਾ ਬੰਦ ਜਾਂ ਪੈਕਟ ਵਾਲਾ ਕੁਝ ਨਹੀਂ ਸੀ ਦੇਸੀ ਖੁਰਾਕ ਨਾਲ ਹੀ ਸਿਹਤਮੰਦ ਸੀ ਬਚਪਨ ਕਿੰਨੀ ਵੀ ਗਰਮੀ ਪਵੇ, ਧੁੱਪ ਕਿੰਨੀ ਹੀ ਤੇਜ਼ ਹੋਵੇ, ਪਾਰਾ ਕਿਤੇ ਵੀ ਆਵੇ-ਜਾਵੇ ਕੋਈ ਪਰਵਾਹ ਨਹੀਂ ਸੀ ਸਗੋਂ ਦੁਪਹਿਰ ਤਾਂ ਹੋਰ ਵੀ ਮਜ਼ੇਦਾਰ ਹੁੰਦੀ

ਮਿੱਤਰ ਮੰਡਲੀ ਦੀਆਂ ਸਿਫਾਰਿਸ਼ਾਂ ਹੀ ਮੰਨੀਆਂ ਜਾਂਦੀਆਂ ਭਰੀ ਦੁਪਹਿਰੇ ਖੇਡਣਾ ਹੈ ਤਾਂ ਖੇਡਣਾ ਹੈ ਦੁਪਹਿਰ ਦੇ ਪੀਕ ਆੱਵਰਸ ਅਰਥਾਤ 12 ਤੋਂ 3 ਦਾ ਟਾਈਮ ਆਪਣੀ ਮਸਤੀ ਲਈ ਪੂਰਾ ਸਮਰਪਿਤ ਸੀ ਘਰ ਵਾਲੇ ਸੌ ਵਾਰ ਮਨ੍ਹਾ ਕਰਦੇ, ਪਰ ਅੱਲ੍ਹੜ ਬਚਪਨ ਕਿੱਥੇ ਟਿਕਣ ਵਾਲਾ ਹੁੰਦਾ ਜਿਵੇਂ ਹੀ ਘਰ ਵਾਲੇ ਸੌਂ ਗਏ ਹੁੰਦੇ, ਲੁਕ-ਛਿਪ ਕੇ ਪਹੁੰਚ ਜਾਂਦੇ ਮਿੱਤਰ-ਮੰਡਲੀ ਕੋਲ ਵੱਡੇ-ਵੱਡੇ ਪਿੱਪਲ, ਬੋਹੜ ਜਾਂ ਨਿੰਮ ਦੇ ਦਰੱਖਤ ਕਿਸੇ ਸਾਂਝੀ ਥਾਂ ਹੋਣਾ ਆਮ ਗੱਲ ਸੀ ਉੱਥੇ ਬੱਚਿਆਂ ਦਾ ਜੋ ਮੇਲਾ ਲੱਗਦਾ, ਅੱਜ ਵਾਲਿਆਂ ਦੇ ਹਿੱਸੇ ਉਹ ਕਿੱਥੇ ਹੈ! ਪੂਰੀ ਦੁਪਹਿਰ ਜੰਮ ਕੇ ਮਸਤੀ ਹੁੰਦੀ ਦਰੱਖਤਾਂ ’ਤੇ ਚੜ੍ਹਦੇ, ਉੱਛਲਦੇ-ਕੁੱਦਦੇ ਜਦੋਂ ਪੂਰੀ ਤਰ੍ਹਾਂ ਮਿੱਟੀ ਨਾਲ ਮਿੱਟੀ-ਮਿੱਟੀ ਹੋ ਜਾਂਦੇ ਅਤੇ ਫਿਰ ਤੈਅ ਹੁੰਦਾ ਨਹਾਉਣ ਦਾ ਪ੍ਰੋਗਰਾਮ ਪਤਾ ਹੈ ਉਹ ਵੀ ਕਿੱਥੇ! ਅੱਜ ਵਾਂਗ ਸਵੀਮਿੰਗ ਪੂਲ ਨਹੀਂ ਸਨ

ਪਿੰਡ ਦਾ ਉਹ ਵੱਡਾ ਛੱਪੜ ਜਿਸ ਦਾ ਪਾਣੀ ਇੱਕਦਮ ਸਾਫ-ਸੁਥਰਾ ਅਤੇ ਨਹਾਉਣ ਵਾਲਾ ਹੁੰਦਾ ਸਾਰੀਆਂ ਟੋਲੀਆਂ ਉੱਥੇ ਪੂਰਾ ਹੋ-ਹੱਲਾ ਮਚਾਉਂਦੀਆਂ ਛਾਲਾਂ ਮਾਰਦੀਆਂ ਇੱਕ-ਦੂਜੇ ਨੂੰ ਫੜ੍ਹ-ਫੜ੍ਹ ਪਾਣੀ ’ਚ ਸੁੱਟਦੇ ਕਈ ਗੁੱਦੜੀ ਦੇ ਲਾਲ ਇੱਥੋਂ ਹੀ ਪਰਫੈਕਟ ਤੈਰਾਕ ਬਣ ਜਾਂਦੇ ਖੇਡਦੇ-ਖੇਡਦੇ ਦੁਪਹਿਰ ਬੀਤਣ ਵਾਲੀ ਹੁੰਦੀ ਤਾਂ ਦਿਮਾਗ ਦਾ ਅਲਾਰਮ ਵੱਜ ਉੱਠਦਾ ਸਭ ਨੂੰ ਪਤਾ ਸੀ ਘਰ ਵਾਲਿਆਂ ਦੇ ਜਾਗ ਜਾਣ ਤੋਂ ਪਹਿਲਾਂ ਪਹੁੰਚਣਾ ਲਾਜ਼ਮੀ ਹੈ ਆਪਣੇ ਕੱਪੜੇ-ਲੱਤੇ ਚੁੱਕਣੇ ਅਤੇ ਫਿਰ ਹੁੰਦੀ ਭੱਜ-ਦੌੜ ਸ਼ੁਰੂ

ਐਨ ਸਹੀ ਟਾਈਮ ’ਤੇ ਘਰ ਪਹੁੰਚ ਕੇ ਇੰਝ ਲੱਗਦਾ ਜਿਵੇਂ ਕੋਈ ਮੈਦਾਨ ਫਤਹਿ ਕਰ ਲਿਆ ਹੋਵੇ ਕਿਤਾਬਾਂ-ਕਾਪੀਆਂ ਆਸ-ਪਾਸ ਇੰਜ ਰੱਖ ਦਿੱਤੀਆਂ ਜਾਂਦੀਆਂ ਕਿ ਉਨ੍ਹਾਂ ਨੂੰ ਲੱਗੇ ਜਿਵੇਂ ਬਹੁਤ ਵੱਡੇ ਪਾੜ੍ਹਕੂ ਬੱਸ ਇਹੀ ਹਨ ਅਜਿਹੀਆਂ ਬੇਸ਼ਕੀਮਤੀ ਯਾਦਾਂ ਹਨ ਉਸ ਜਮਾਨੇ ਵਾਲੇ ਛਬੀਲੇ ਬਚਪਨ ਦੀਆਂ ਨਿਰਾ ਫੱਕਰਾਂ ਵਾਲਾ ਬਚਪਨ ਸੀ ਉਹ ਇਨ੍ਹਾਂ ਛੁੱਟੀਆਂ ’ਚ ਇਨ੍ਹਾਂ ਹਸੀਨ ਕਿੱਸਿਆਂ ਨੂੰ ਸੁਣਨ ਲਈ ਕੁਝ ਟਾਈਮ ਫਿਕਸ ਕਰ ਲੈਣਾ ਤੁਹਾਡੇ ਕੋਲ ਦਾਦਾ-ਦਾਦੀ, ਨਾਨਾ-ਨਾਨੀ ਹਨ ਤਾਂ ਤੁਸੀਂ ਬੜੇ ਖੁਸ਼ ਕਿਸਮਤ ਹੋ ਛੁੱਟੀਆਂ ਦੇ ਕੁਝ ਦਿਨ ਉਨ੍ਹਾਂ ਲਈ ਵੀ ਰੱਖ ਲੈਣਾ ਉਨ੍ਹਾਂ ਦੀਆਂ ਦੁਆਵਾਂ ’ਚ ਜੱਸ ਹੈ, ਕੀਰਤੀ ਹੈ ਵੱਡੇ ਮਨੁੱਖ ਬਣਨ ’ਚ ਇਨ੍ਹਾਂ ਦਾ ਵੱਡਾ ਰੋਲ ਹੁੰਦਾ ਹੈ ਇਸ ਲਈ ਵੱਡੇ-ਬਜ਼ੁਰਗਾਂ ਦੀ ਸੇਵਾ ਕਰਕੇ ਉਨ੍ਹਾਂ ਦਾ ਪਿਆਰ ਮਾਣਨਾ ਹੈ ਪਿਆਰੇ ਬੱਚਿਓ! ਇਸੇ ਪਿਆਰ ਦੇ ਨਾਲ ਤੁਹਾਡੀਆਂ ਇਹ ਛੁੱਟੀਆਂ ਸ਼ੁੱਭ ਹੋਣ ਅਤੇ ਸਾਡੀਆਂ ਸ਼ੁੱਭ ਕਾਮਨਾਵਾਂ ਤੁਹਾਡੇ ਨਾਲ ਹਨ