ਅਧਿਕਾਰੀ ਜੀਵ ਆਤਮਾ ਨੂੰ ਦਿੱਤਾ ਉੱਚਾ ਮੁਕਾਮ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਮੇਰੀ ਮਾਤਾ ਨੂੰ ਸ਼ੰਕਾ ਹੋਈ ਕਿ ਕਿਤੇ ਸਾਡੇ ਵਾਲਾ ਕੁੱਤਾ ਹੀ ਨਾ ਆ ਗਿਆ ਹੋਵੇ! ਉਸਨੇ ਖੜੇ੍ਹ ਹੋ ਕੇ ਦੇਖਿਆ ਤਾਂ ਆਪਣੇ ਕੁੱਤੇ ਨੂੰ ਪਹਿਚਾਣ ਲਿਆ ਅਤੇ ਕਿਹਾ ਕਿ ਇਹ ਤਾਂ ਸਾਡਾ ਕੁੱਤਾ ਹੈ ਅਸੀਂ ਤਾਂ ਇਸਨੂੰ ਘਰ ’ਚ ਸੰਗਲੀ ਨਾਲ ਬੰਨ੍ਹ ਕੇ ਆਏ ਸੀ, ਇਹ ਕਿਵੇਂ ਤੁੜਵਾ ਕੇ ਆ ਗਿਆ? ਸ਼ਹਿਨਸ਼ਾਹ ਜੀ ਨੇ ਸੇਵਾਦਾਰਾਂ ਨੂੰ ਫਰਮਾਇਆ ਕਿ ਭਾਈ! ਯਹ ਕੋਈ ਬਿਛੁੜੀ ਹੂਈ ਰੂਹ ਆਜ ਚੌਰਾਸੀ ਕਟਵਾਨੇ ਆਈ ਹੈ ਭਈ, ਇਸੇ ਭਗਾਓ ਨਾ ਇਸਕੋ ਬੂੰਦੀ ਕਾ ਪ੍ਰਸ਼ਾਦ ਖਿਲਾਓ ਔਰ ਇਸ ਕੋ ਅਪਨੇ ਮਾਲਿਕ ਕੇ ਪਾਸ ਬੈਠਨੇ ਦੋਂ
ਪ੍ਰੇਮੀ ਪ੍ਰਿਥਵੀ ਰਾਜ ਇੰਸਾਂ ਸਪੁੱਤਰ ਸੱਚਖੰਡਵਾਸੀ ਪ੍ਰੇਮੀ ਫੂਲ ਚੰਦ ਪਿੰਡ ਧਾਰਨੀਆ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਤੋਂ ਲਿਖਦਾ ਹੈ ਦਸੰਬਰ 1957 ਦੀ ਗੱਲ ਹੈ ਉਸ ਦਿਨ ਨੇਜ਼ੀਆ ਖੇੜਾ ਪਿੰਡ ’ਚ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੀ ਮੈਂ ਇਸ ਤੋਂ ਪਹਿਲਾਂ ਆਪਣੀ ਮਾਤਾ ਨਾਲ ਸੁਚਾਨ ਕੋਟਲੀ ’ਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਸਨ ਅਤੇ ਸਤਿਸੰਗ ਵੀ ਸੁਣਿਆ ਸੀ ਉਸ ਸਮੇਂ ਮੈਂ ਦੇਖਿਆ ਕਿ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਿਹਰੇ ’ਤੇ ਬੇਅੰਤ ਚਮਕ ਸੀ ਉਨ੍ਹਾਂ ਦੇ ਨੂਰਾਨੀ ਚਿਹਰੇ ਦਾ ਰੰਗ ਪੂਰਾ ਨੂਰੋ-ਨੂਰ ਸੀ ਉਨ੍ਹਾਂ ਦਾ ਰੋਹਬਦਾਰ-ਚੇਹਰਾ ਬੱਬਰ ਸ਼ੇਰ ਵਾਂਗ ਲੱਗਦਾ ਸੀ
ਇੰਜ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਮੁਖੜੇ ’ਤੇ ਬਾਰਿਸ਼ ਹੋ ਰਹੀ ਹੋਵੇ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਤਾਂ ਉਹ ਬੋਲੀ, ਬੇਟਾ, ਇਹ ਤਾਂ ਅੰਮ੍ਰਿਤ-ਧਾਰਾ ਉੱਪਰ ਤੋਂ ਹੀ ਆ ਰਹੀ ਸੀ ਉਸਨੇ ਕਿਹਾ ਕਿ ਸੁਣਿਆ ਹੈ, ਖੁਦ ਖੁਦਾ ਧਰਤੀ ’ਤੇ ਉੱਤਰ ਕੇ ਆਇਆ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਾਂ ਅਗਲੀ ਸਤਿਸੰਗ ’ਤੇ ਨਾਮ ਲੈ ਹੀ ਲਵਾਂਗੇ ਉਸ ਸਮੇਂ ਅਸੀਂ ਸਿੰਚਾਈ ਵਿਭਾਗ ਦੇ ਰੈਸਟ ਹਾਊਸ ’ਚ ਸੁਚਾਨ ਕੋਟਲੀ ਜ਼ਿਲ੍ਹਾ ਸਰਸਾ ’ਚ ਰਹਿੰਦੇ ਸੀ ਕਿਉਂਕਿ ਮੇਰੇ ਪਿਤਾ ਜੀ ਸਿੰਚਾਈ ਵਿਭਾਗ ’ਚ ਨੌਕਰੀ ਕਰਦੇ ਸਨ ਅਗਲੇ ਸਤਿਸੰਗ ਵਾਲੇ ਦਿਨ ਉੱਥੇ ਵਿਭਾਗ ਦੇ ਕਿਸੇ ਵੱਡੇ ਅਫਸਰ ਨੇ ਆਉਣਾ ਸੀ, ਇਸ ਲਈ ਉਸ ਦਿਨ ਅਸੀਂ ਡੇਰਾ ਸੱਚਾ ਸੌਦਾ ਸਰਸਾ ਸਤਿਸੰਗ ’ਤੇ ਦੇਰੀ ਨਾਲ ਪਹੁੰਚੇ ਉਸ ਸਮੇਂ ਤੱਕ ਸ਼ਹਿਨਸ਼ਾਹ ਜੀ ਸਤਿਸੰਗ ਦੀ ਸਮਾਪਤੀ ਕਰਕੇ ਆਪਣੇ ਤੇਰਾਵਾਸ ਦੇ ਚੌਬਾਰੇ ’ਤੇ ਚਲੇ ਗਏ ਸਨ
ਜਿਵੇਂ ਹੀ ਅਸੀਂ ਦਰਬਾਰ ਦੇ ਅੰਦਰ ਦਾਖਲ ਹੋਏ ਤਾਂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾਤਾ ਰਹਿਬਰ ਸਾਡੀ ਪੁਕਾਰ ਅਤੇ ਤੜਫ ਨੂੰ ਦੇਖ ਕੇ ਇੱਕਦਮ ਚੌਬਾਰੇ ਤੋਂ ਬਾਹਰ ਆਏ ਅਤੇ ਬਚਨ ਫਰਮਾਇਆ, ‘‘ਭਾਈ ਸਤਿਗੁਰੂ ਕੇ ਪਿਆਰੇ ਬੱਚੇ ਕਿਤਨੀ ਦੂਰ ਸੇ, ਤੜਪ, ਪ੍ਰੇਮ ਸੇ ਆਏ ਹੈ! ਉਦੋਂ ਤੱਕ ਅਸੀਂ ਬਿਲਕੁਲ ਨਜ਼ਦੀਕ ਚਲੇ ਗਏ ਸੀ ਸ਼ਹਿਨਸ਼ਾਹ ਜੀ ਬੋਲੇ, ਬੇਟਾ, ਲੰਗਰ ਛਕੋ ਅਤੇ ਭਜਨ ਬੰਦਗੀ ਕਰੋ ਫਿਰ ਭਾਈ ਸ਼ਾਮ ਕੋ ਸਤਿਸੰਗ ਸੁਣਨਾ ਘਰ ’ਤੇ ਜ਼ਰੂਰੀ ਕੰਮ ਦੀ ਵਜ੍ਹਾ ਨਾਲ ਉਸ ਦਿਨ ਵੀ ਅਸੀਂ ਬਿਨਾਂ ਨਾਮ ਲਏ ਵਾਪਸ ਆ ਗਏ ਕੁਝ ਦਿਨਾਂ ਬਾਅਦ ਨੇਜ਼ੀਆ ’ਚ ਸਤਿਸੰਗ ਵਾਲੇ ਦਿਨ ਅਸੀਂ ਦੋ ਸਾਈਕਲਾਂ ’ਤੇ ਘਰ ਤੋਂ ਚੱਲੇ ਇੱਕ ਸਾਈਕਲ ’ਤੇ ਮੇਰਾ ਚਾਚਾ, ਮੈਂ ਅਤੇ ਮੇਰੀ ਭੈਣ ਸਨ ਅਤੇ ਦੂਜੇ ’ਤੇ ਮੇਰੇ ਪਿਤਾ ਜੀ, ਮੇਰੀ ਮਾਤਾ ਜੀ ਅਤੇ ਮੇਰਾ ਛੋਟਾ ਭਰਾ ਸੀ ਅਸੀਂ ਆਪਣੇ ਘਰੇਲੂ ਕੁੱਤੇ ਨੂੰ ਰੋਟੀ-ਪਾਣੀ ਖੁਆ-ਪਿਲਾ ਕੇ ਆਪਣੇ ਘਰ ਸੰਗਲੀ ਨਾਲ ਬੰਨ੍ਹ ਕੇ ਆਏ ਸੀ
ਜਦੋਂ ਅਸੀਂ ਨੇਜ਼ੀਆ ਖੇੜਾ ਪਿੰਡ ’ਚ ਸਤਿਸੰਗ ’ਤੇ ਪਹੁੰਚੇ, ਉਸ ਸਮੇਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਫਰਮਾ ਰਹੇ ਸਨ ਉੱਥੇ ਬਹੁਤ ਲੋਕ ਊਠਾਂ, ਘੋੜਿਆਂ, ਸਾਈਕਲਾਂ ’ਤੇ ਅਤੇ ਪੈਦਲ ਚੱਲ ਕੇ ਆਏ ਸਨ ਅਸੀਂ ਸਤਿਸੰਗ ਸੁਣਨ ਲਈ ਸਤਿਸੰਗ ਪੰਡਾਲ ਵਿੱਚ ਬੈਠ ਗਏ ਐਨੇ ’ਚ ਸਾਨੂੰ ਪਤਾ ਚੱਲਿਆ ਕਿ ਸੇਵਾਦਾਰ ਇੱਕ ਕੁੱਤੇ ਨੂੰ ਸੰਗਤ ’ਚ ਆਉਣ ਤੋਂ ਰੋਕ ਰਹੇ ਸਨ ਅਤੇ ਇੱਧਰ ਉੱਧਰ ਭਜਾ ਰਹੇ ਸਨ ਅਚਾਨਕ ਪੂਜਨੀਕ ਬੇਪਰਵਾਹ ਜੀ ਦੀ ਪਾਵਨ ਨਜ਼ਰ ਉਸ ਕੁੱਤੇ ’ਤੇ ਪਈ ਸ਼ਹਿਨਸਾਹ ਜੀ ਸੇਵਾਦਾਰਾਂ ਤੋਂ ਪੁੱਛਣ ਲੱਗੇ, ‘ਕਿਆ ਬਲਾ ਪੜ ਗਈ’ ਇੱਕ ਸੇਵਾਦਾਰ ਬੋਲਿਆ ਕਿ ਸਾਈਂ ਜੀ, ਇਹ ਕੁੱਤਾ ਆਪਣੇ ਮਾਲਕ ਦੇ ਪਿੱਛੇ ਸੰਗਲੀ ਤੁੜਵਾ ਕੇ ਸੰਗਲੀ ਸਮੇਤ ਹੀ ਆ ਗਿਆ ਹੈ ਅਤੇ ਸੰਗਤ ਵਿੱਚੋਂ ਆਪਣੇ ਮਾਲਕ ਦੀ ਪਹਿਚਾਣ ਕਰ ਰਿਹਾ ਹੈ
ਮੇਰੀ ਮਾਤਾ ਨੂੰ ਸ਼ੰਕਾ ਹੋ ਗਈ ਕਿ ਕਿਤੇ ਸਾਡੇ ਵਾਲਾ ਕੁੱਤਾ ਹੀ ਨਾ ਆ ਗਿਆ ਹੋਵੇ! ਉਸਨੇ ਖੜੇ੍ਹ ਹੋ ਕੇ ਦੇਖਿਆ ਤਾਂ ਆਪਣੇ ਕੁੱਤੇ ਨੂੰ ਪਹਿਚਾਣ ਲਿਆ ਅਤੇ ਕਿਹਾ ਕਿ ਇਹ ਤਾਂ ਸਾਡਾ ਕੁੱਤਾ ਹੈ ਅਸੀਂ ਤਾਂ ਇਸਨੂੰ ਘਰ ’ਚ ਸੰਗਲੀ ਨਾਲ ਬੰਨ੍ਹ ਕੇ ਆਏ ਸੀ, ਇਹ ਕਿਵੇਂ ਤੁੜਵਾ ਕੇ ਆ ਗਿਆ? ਸ਼ਹਿਨਸ਼ਾਹ ਜੀ ਨੇ ਸੇਵਾਦਾਰਾਂ ਨੂੰ ਫਰਮਾਇਆ ਕਿ ਭਾਈ! ਯਹ ਕੋਈ ਬਿਛੁੜੀ ਹੂਈ ਰੂਹ ਆਜ ਚੌਰਾਸੀ ਕਟਵਾਨੇ ਆਈ ਹੈ ਭਈ, ਇਸੇ ਭਗਾਓ ਨਾ ਇਸਕੋ ਬੂੰਦੀ ਕਾ ਪ੍ਰਸ਼ਾਦ ਖਿਲਾਓ ਔਰ ਇਸ ਕੋ ਅਪਨੇ ਮਾਲਿਕ ਕੇ ਪਾਸ ਬੈਠਨੇ ਦੋਂ ਅਤੇ ਕੁੱਤਾ ਸਾਡੇ ਕੋਲ ਆ ਕੇ ਬੈਠ ਗਿਆ
ਸਤਿਸੰਗ ਦੀ ਸਮਾਪਤੀ ਤੋਂ ਬਾਅਦ ਅਸੀਂ ਸਭਨੇ ਨਾਮ ਲੈਣ ਸੀ ਤਾਂ ਇਸ ਲਈ ਅਸੀਂ ਕੁੱਤੇ ਨੂੰ ਆਪਣੇ ਕਿਸੇ ਜਾਣ-ਪਹਿਚਾਣ ਵਾਲੇ ਦੇ ਘਰ ਨੇਜ਼ੀਆ ’ਚ ਬੰਨ੍ਹ ਆਏ ਸੀ ਮੈਂ ਆਪਣੀ ਮਾਤਾ, ਭੈਣ ਤੇ ਭਰਾ ਸਮੇਤ ਆਪਣੇ ਪਿਤਾ ਅਤੇ ਚਾਚਾ ਤੋਂ ਬਿਨਾਂ ਹੀ ਨਾਮ ਲੈਣ ਵਾਲਿਆਂ ’ਚ ਜਾ ਕੇ ਬੈਠਣ ਲੱਗਿਆ ਮੇਰੀ ਮਾਤਾ ਨੇ ਅੰਦਰ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਉਤਾਰ ਦਿੱਤੇ ਤਾਂ ਕਿ ਸਤਿਗੁਰੂ ਕੋਲ ਜਾਣਾ ਹੈ ਉਸ ਸਮੇਂ ਸ਼ਹਿਨਸ਼ਾਹ ਜੀ ਸਾਹਮਣੇ ਹੀ ਖੜ੍ਹੇ ਸਨ, ਤਾਂ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ਕਿਸੀ ਨੇ ਭੀ ਆਪਣੇ ਜੁੱਤੇ ਆਦਿ ਨਹੀਂ ਉਤਾਰਨੇ ਇਹ ਧੁਰ ਅਨਾਮੀ ਵਾਲੀ ਤਾਕਤ ਸੱਚੇ ਸੌਦੇ ਆਈ ਹੈ ਜੋ ਤੁਮ੍ਹੇ ਸਮੇਤ ਜੋੜੇ ਹੀ ਪਾਰ ਲੈ ਕੇ ਜਾਵੇਗੀ’ ਤਾਂ ਮਾਤਾ ਨੇ ਜੁੱਤੇ ਪਾ ਲਏ ਅਤੇ ਬੋਲੀ, ਸਾਈਂ ਜੀ ਨੇ ਦਿਲ ਦੀ ਗੱਲ ਦੱਸ ਦਿੱਤੀ
ਅਸੀਂ ਰਾਮ ਨਾਮ ’ਚ ਬੈਠ ਗਏ ਸਾਈਂ ਜੀ ਨੇ ਫਿਰ ਫਰਮਾਇਆ, ‘ਭਈ ਵੋ ਕੁੱਤਾ ਜਿਸਕੋ ਤੁਮ ਭਗਾ ਰਹੇ ਥੇ, ਅਗਰ ਉਸਕੇ ਮਾਲਕ ਨਾਮ ਮੇਂ ਬੈਠੇ ਹੈ ਤੋ ਵੋਹ ਆਪਣੇ ਕੁੱਤੇ ਕੋ ਭੀ ਅੰਦਰ ਲੇ ਆਏਂ’ ਮਾਤਾ ਜੀ ਨੇ ਮੈਨੂੰ ਕਿਹਾ ਕਿ ਕੁੱਤਾ ਤਾਂ ਅਸੀਂ ਬੰਨ੍ਹ ਆਏ ਹਾਂ ਪਰ ਮੁੜ ਕੇ ਦੇਖਿਆ ਤਾਂ ਕੁੱਤਾ ਸੰਗਲੀ ਤੁੜਵਾ ਕੇ ਉੱਥੇ ਦਰਵਾਜੇ ’ਤੇ ਆਇਆ ਖੜ੍ਹਾ ਸੀ ਜਿਵੇਂ ਹੀ ਬੇਪਰਵਾਹ ਜੀ ਨੇ ਫਰਮਾਇਆ ਤਾਂ ਸੇਵਾਦਾਰਾਂ ਨੇ ਕੁੱਤੇ ਨੂੰ ਅੰਦਰ ਆਉਣ ਦੀ ਛੂਟ ਦੇ ਦਿੱਤੀ ਅਤੇ ਕੁੱਤਾ ਅੰਦਰ ਸਾਡੇ ਕੋਲ ਆ ਕੇ ਬੈਠ ਗਿਆ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਫਰਮਾਇਆ, ‘ਭਈ, ਤੁਮ ਤੋ ਕੁੱਤੇ ਕੋ ਭਗਾ ਰਹੇ ਥੇ ਕੁੱਤੇ ਕੇ ਮਾਲਕ ਕੇ ਭਾਗ ਦੇਖੋ ਆਜ ਸਮੇਤ ਕੁੱਤੇ ਤਰ ਰਹਾ ਹੈ
ਆਜ ਸੇ ਇਸ ਕੁੱਤੇ ਕੀ ਚੌਰਾਸੀ ਖ਼ਤਮ? ਸ਼ਹਿਨਸ਼ਾਹ ਜੀ ਨੇ ਐਨੇ ਰਹਿਮਤ ਭਰੇ ਬਚਨ ਕਰਕੇ ਸਾਨੂੰ ਨਾਮ ਵਾਲੇ ਜੀਵਾਂ ਦੇ ਨਾਲ ਨਾਮ ਬਖ਼ਸ਼ ਦਿੱਤਾ ਵਰਣਨਯੋਗ ਹੈ ਕਿ ਉਸੇ ਦਿਨ ਸ਼ਾਮ ਦੇ ਸਮੇਂ ਢੋਲ ਨਗਾੜਿਆਂ ਦੇ ਨਾਲ ਬੇਪਰਵਾਹ ਜੀ ਪੈਦਲ ਚੱਲ ਕੇ ਰੇਤ ਦੇ ਉੱਚੇ-ਉੱਚੇ ਟਿੱਬਿਆਂ ਵਾਲੀ ਥਾਂ ’ਤੇ ਆਏ ਉਸ ਸਮੇਂ ਕਾਫੀ ਸਾਧ-ਸੰਗਤ ਸ਼ਹਿਨਸ਼ਾਹ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਉੱਥੇ ਇੱਕ ਟਿੱਬੇ ’ਤੇ ਡੰਗੋਰੀ ਲਗਾ ਕੇ ਸ਼ਹਿਨਸ਼ਾਹ ਜੀ ਨੇ ਫਰਮਾਇਆ, ਯਹਾਂ ਪਰ ਤਾਕਤ ਅਪਨਾ ਪੂਰਾ ਰੰਗ ਦਿਖਾਏਗੀ ਇਸ ਤਰ੍ਹਾਂ ਉਸ ਦਿਨ ਪੂਜਨੀਕ ਸ਼ਹਿਨਸ਼ਾਹ ਜੀ ਨੇ ‘ਸ਼ਾਹ ਸਤਿਨਾਮ ਜੀ ਸ਼ਾਹ ਮਸਤਾਨਾ ਜੀ ਧਾਮ ਦਾ ਆਪਣੇ ਪਵਿੱਤਰ ਬਚਨਾਂ ਰਾਹੀਂ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਸੀ
ਪੂਜਨੀਕ ਸੱਚੇ ਦਾਤਾ ਰਹਿਬਰ ਦੀ ਪਵਿੱਤਰ ਤੀਸਰੀ ਨੂਰੀ ਬਾਡੀ ਡਾ. ਐੱਮਐੱਸਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਆਪ ਜੀ ਦੀ ਅਪਾਰ ਦਇਆ-ਮਿਹਰ, ਰਹਿਮਤ ਪਰਿਵਾਰ ’ਤੇ ਹਮੇਸ਼ਾ ਵਰਸਦੀ ਰਹੇ ਜੀ