Paneer Lababdar

ਪਨੀਰ ਲਬਾਬਦਾਰ

Paneer Lababdar ਸਮੱਗਰੀ:

  • 300 ਗ੍ਰਾਮ ਪਨੀਰ (ਟੁਕੜਿਆਂ ’ਚ ਕੱਟਿਆ ਹੋਇਆ),
  • 50 ਗ੍ਰਾਮ ਪਨੀਰ (ਕੱਦੂਕਸ਼ ਕੀਤਾ ਹੋਇਆ),
  • 3 ਟਮਾਟਰ (ਕੱਟੇ ਹੋਏ),
  • 2 ਪਿਆਜ (ਕੱਟੇ ਹੋਏ),
  • 6-7 ਤੁਰੀਆਂ ਲਸਣ,
  • 1 ਟੁਕੜਾ ਅਦਰਕ,
  • 3 ਹਰੀਆਂ ਮਿਰਚਾਂ,
  • 2 ਛੋਟੀਆਂ ਇਲਾਇਚੀਆਂ,
  • 4 ਲੌਂਗ, 1 ਟੁਕੜਾ ਦਾਲਚੀਨੀ,
  • 1 ਛੋਟਾ ਚਮਚ ਜੀਰਾ,
  • 1 ਚਮਚ ਲਾਲ ਮਿਰਚ ਪਾਊਡਰ,
  • 1/4 ਚਮਚ ਹਲਦੀ,
  • 1 ਵੱਡਾ ਚਮਚ ਕਸੂਰੀ ਮੇਥੀ,
  • 1 ਵੱਡਾ ਚਮਚ ਕ੍ਰੀਮ,
  • 1 ਚਮਚ ਗਰਮ ਮਸਾਲਾ,
  • 1 ਚਮਚ ਧਨੀਆ ਪਾਊਡਰ,
  • 10-15 ਕਾਜੂ,
  • 2 ਵੱਡੇ ਚਮਚ ਖਰਬੂਜੇ ਦੇ ਬੀਜ,
  • 1 ਵੱਡਾ ਚਮਚ ਤੇਲ,
  • 1 ਵੱਡਾ ਚਮਚ ਬਟਰ,
  • 1/2 ਚਮਚ ਖੰਡ,
  • ਸਵਾਦ ਅਨੁਸਾਰ ਨਮਕ,
  • ਲੋੜ ਅਨੁਸਾਰ ਪਾਣੀ,
  • ਗਾਰਨਿਸ਼ ਲਈ ਕ੍ਰੀਮ ਅਤੇ ਹਰਾ ਧਨੀਆ

Paneer Lababdar ਬਣਾਉਣ ਦਾ ਤਰੀਕਾ:

ਸਭ ਤੋਂ ਪਹਿਲਾਂ ਕੜਾਹੀ ’ਚ ਇੱਕ ਵੱਡਾ ਚਮਚ ਤੇਲ ਗਰਮ ਕਰੋ ਗਰਮ ਤੇਲ ’ਚ ਪਿਆਜ, ਅਦਰਕ, ਲਸਣ, ਹਰੀ ਮਿਰਚ ਅਤੇ ਕਾਜੂ ਪਾ ਕੇ ਮਿਲਾਓ ਅਤੇ ਹਿਲਾਉਂਦੇ ਹੋਏ ਦੋ ਤੋਂ ਤਿੰਨ ਮਿੰਟ ਤੱਕ ਭੁੰਨ੍ਹ ਲਓ, ਫਿਰ ਹਲਕੇ ਸੇਕੇ ’ਤੇ 5 ਮਿੰਟ ਪਕਾਓ 5 ਮਿੰਟ ਤੋਂ ਬਾਅਦ ਹਿਲਾਓ ਅਤੇ ਗੈਸ ਬੰਦ ਕਰਕੇ ਠੰਢਾ ਹੋਣ ਦਿਓ ਜਦੋਂ ਇਹ ਠੰਢਾ ਹੋ ਜਾਵੇ, ਤਾਂ ਇਸ ਨੂੰ ਗ੍ਰਾਈਡਿੰਗ ਜਾਰ ’ਚ ਕੱਢ ਕੇ ਥੋੜ੍ਹਾ ਪਾਣੀ ਮਿਲਾ ਕੇ ਪੀਸ ਲਓ ਅਤੇ ਇਹ ਮਿਸ਼ਰਣ ਕਿਸੇ ਬਾਊਲ ’ਚ ਕੱਢ ਲਓ ਹੁਣ ਕੜਾਹੀ ’ਚ ਬਚਿਆ ਹੋਇਆ ਤੇਲ ਅਤੇ ਬਟਰ ਪਾਓ ਫਿਰ ਗਰਮ ਹੋ ਜਾਣ ਤੋਂ ਬਾਅਦ ਗੈਸ ਦਾ ਸੇਕਾ ਘੱਟ ਰੱਖੋ ਅਤੇ

ਹੁਣ ਇਸ ’ਚ ਛੋਟੀ ਇਲਾਇਚੀ, ਲੌਂਗ, ਦਾਲਚੀਨੀ, ਹਰੀ ਮਿਰਚ ਅਤੇ ਜੀਰਾ ਪਾ ਕੇ ਭੁੰਨ੍ਹ ਲਓ ਫਿਰ ਪੀਸਿਆ ਹੋਇਆ ਪੇਸਟ ਪਾ ਕੇ ਮਿਲਾਓ ਹਲਦੀ, ਧਨੀਆ ਪਾਊਡਰ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਨਮਕ ਅਤੇ ਖੰਡ ਪਾ ਕੇ ਮਿਲਾ ਲਓ ਹੁਣ ਇਸ ਨੂੰ ਉਦੋਂ ਤੱਕ ਹਿਲਾਓ, ਜਦੋਂ ਤੱਕ ਮਸਾਲੇ ਤੋਂ ਤੇਲ ਅਲੱਗ ਨਾ ਹੋ ਜਾਣ ਉਸ ਤੋਂ ਬਾਅਦ ਇੱਕ ਕੱਪ ਪਾਣੀ ਮਿਲਾਓ ਫਿਰ ਇੱਕ ਚਮਚ ਕ੍ਰੀਮ, ਕੱਦੂਕਸ਼ ਕੀਤਾ ਪਨੀਰ ਅਤੇ ਕਸੂਰੀ ਮੇਥੀ ਮਿਲਾਓ ਹੁਣ ਕੱਟਿਆ ਹੋਇਆ ਪਨੀਰ ਮਿਲਾ ਕੇ 5 ਮਿੰਟ ਹਲਕੇ ਸੇਕੇ ’ਤੇ ਪਕਾ ਕੇ ਗੈਸ ਬੰਦ ਕਰ ਦਿਓ ਹੁਣ ਸਾਡਾ ਪਨੀਰ ਲਬਾਬਦਾਰ ਤਿਆਰ ਹੈ ਇਸ ਨੂੰ ਰੋਟੀ, ਪਰੌਂਠੇ, ਨਾਨ ਦੇ ਨਾਲ ਸਰਵ ਕਰੋ

Also Read:  ਖੁਸ਼ਬੂ ਦੀ ਜਾਦੂਈ ਵਰਤੋਂ