ਇੰਜ ਰੱਖੋ ਸੁੰਦਰਤਾ ਨੂੰ ਬਰਕਰਾਰ – ਸੁੰਦਰਤਾ ਨੂੰ ਬਣਾਈ ਰੱਖਣ ਲਈ ਜਿੱਥੇ ਸਹੀ ਜਾਣਕਾਰੀ ਜ਼ਰੂਰੀ ਹੈ, ਉੱਥੇ ਇਸ ਲਈ ਥੋੜ੍ਹੀ ਮਿਹਨਤ ਦੀ ਵੀ ਲੋੜ ਪੈਂਦੀ ਹੈ ਅਜਿਹਾ ਨਹੀਂ ਕਿ ਸਿਰਫ ਥੋੜ੍ਹੀ ਸਿਆਣੀ ਉਮਰ ਦੀਆਂ ਔਰਤਾਂ ਨੂੰ ਹੀ ਸੁੰਦਰਤਾ ਦੀ ਦੇਖਭਾਲ ਦੀ ਲੋੜ ਹੁੰਦੀ ਹੈ ਸਗੋਂ ਬੱਚੀਆਂ ਅਤੇ ਲੜਕੀਆਂ ਲਈ ਵੀ ਸੁੰਦਰਤਾ ਪ੍ਰਤੀ ਚੌਕਸ ਰਹਿਣਾ ਜ਼ਰੂਰੀ ਹੁੰਦਾ ਹੈ
ਉਂਜ ਕਿਸ਼ੋਰ ਅਵਸਥਾ ’ਚ ਚਮੜੀ ਜ਼ਿਆਦਾ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ ਪਰ ਉਮਰ ਦੀ ਇਸ ਅਵਸਥਾ ’ਚ ਵੀ ਸਰੀਰ ’ਚ ਹਾਰਮੋਨਲ ਬਦਲਾਅ ਆਉਂਦੇ ਰਹਿੰਦੇ ਹਨ ਅਜਿਹੀ ਸਥਿਤੀ ’ਚ ਸਰੀਰ ਦੀ ਚਮੜੀ ਬਦਲਾਅ ਦੀ ਪ੍ਰਕਿਰਿਆ ’ਚੋਂ ਲੰਘਦੀ ਹੈ ਅਤੇ ਚਮੜੀ ਜ਼ਿਆਦਾ ਦੇਖਭਾਲ ਭਾਲਦੀ ਹੈ

ਲੜਕੀਆਂ ਨੂੰ ਚਾਹੀਦੈ ਕਿ ਉਹ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪਾਣੀ ਵੱਧ ਤੋਂ ਵੱਧ ਪੀਣ ਆਪਣੇ ਭੋਜਨ ’ਚ ਰੇਸ਼ੇਯੁਕਤ ਸਬਜ਼ੀਆਂ ਅਤੇ ਫਲਾਂ ਨੂੰ ਜ਼ਰੂਰ ਸ਼ਾਮਲ ਕਰਨ ਮੇਕਅੱਪ ਘੱਟ ਤੋਂ ਘੱਟ ਕਰਨ ਕਿਉਂਕਿ ਇਸ ਉਮਰ ’ਚ ਵੱਧ ਮੇਕਅੱਪ ਤੁਹਾਡੀ ਕੋਮਲ ਅਤੇ ਨਾਜ਼ੁਕ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬੁੱਲ੍ਹਾਂ ਦੀ ਕੁਦਰਤੀ ਚਮਕ ਬਰਕਰਾਰ ਰੱਖਣ ਲਈ ਲਿਪਸਟਿੱਕ ਦੀ ਵਰਤੋਂ ਕਦੇ-ਕਦੇ ਹੀ ਕਰੋ ਮੇਕਅੱਪ ’ਚ ਤੁਸੀਂ ਹਲਕਾ ਜਿਹਾ ਆਈ ਲਾਈਨਰ ਲਾ ਸਕਦੇ ਹੋ, ਨਾਲ ਹੀ ਮਸਕਾਰੇ ਦੀ ਵਰਤੋਂ ਵੀ ਕਰ ਸਕਦੇ ਹੋ ਵਾਲਾਂ ਨੂੰ ਕਲਰ ਨਾ ਕਰਾਓ
ਲੜਕੀਆਂ ਮੇਕਅੱਪ ਕਰ ਸਕਦੀਆਂ ਹਨ ਪਰ ਧਿਆਨ ਰਹੇ ਕਿ ਮੇਕਅੱਪ ਦਾ ਸਾਮਾਨ ਉੱਤਮ ਕੁਆਲਿਟੀ ਦਾ ਹੋਵੇ ਹਲਕਾ ਮੇਕਅੱਪ ਹੀ ਇਸ ਉਮਰ ’ਚ ਲਾਹੇਵੰਦ ਰਹਿੰਦਾ ਹੈ ਰਾਤ ਨੂੰ ਸੌਂਦੇ ਸਮੇਂ ਮੇਕਅੱਪ ਲਾਹ ਕੇ ਹੀ ਸੌਂਵੋ ਚਰਬੀ ਵਾਲਾ ਭੋਜਨ ਘੱਟ ਤੋਂ ਘੱਟ ਖਾਓ ਤੀਹ ਸਾਲ ਤੋਂ ਬਾਅਦ ਚਿਹਰੇ ’ਤੇ ਛਾਈਆਂ ਅਤੇ ਝੁਰੜੀਆਂ ਪੈਣ ਦਾ ਡਰ ਬਣਿਆ ਰਹਿੰਦਾ ਹੈ ਇਸ ਉਮਰ ’ਚ ਜੇਕਰ ਤੁਸੀਂ ਚਿੰਤਾ ਕਰਦੇ ਹੋ ਤਾਂ ਚਿੰਤਾ ਦੀਆਂ ਲਕੀਰਾਂ ਤੁਹਾਡੇ ਚਿਹਰੇ ’ਤੇ ਬਹੁਤ ਮਾੜਾ ਅਸਰ ਪਾਉਂਦੀਆਂ ਹਨ

ਚਾਲੀ ਸਾਲ ਦੀ ਅਵਸਥਾ ’ਚ ਚਿਹਰੇ ’ਤੇ ਝੁਰੜੀਆਂ ਅਤੇ ਛਾਈਆਂ ਨੂੰ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਇਸ ਉੁਮਰ ’ਚ ਚਮੜੀ ’ਤੇ ਮਾਇਸ਼ਚਰਾਈਜ਼ਰ ਦੀ ਵਰਤੋਂ ਜ਼ਰੂਰ ਕਰੋ ਲਿਪਸਟਿੱਕ ਦੇ ਮੈਰੂਨ, ਮਜੈਂਟਾ ਵਰਗੇ ਸ਼ੇਡ ਲਾਉਣ ਤੋਂ ਬਚੋ ਲਾਈਟ ਪਿੰਕਸ ਬਰਾਊਨਿਸ਼ ਸ਼ੇਡ ਦੀ ਵਰਤੋਂ ਕਰੋ ਇਨ੍ਹਾਂ ਸਭ ਤੋਂ ਇਲਾਵਾ ਕੁਝ ਉਪਾਅ, ਜੋ ਹਰ ਉਮਰ ਦੀਆਂ ਔਰਤਾਂ ਅਪਣਾ ਸਕਦੀਆਂ ਹਨ, ਨੂੰ ਧਿਆਨ ’ਚ ਰੱਖੋ ਇਹ ਤੁਹਾਡੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਲਾਭਦਾਇਕ ਸਿੱਧ ਹੋਣਗੇ
- ਉੱਬਲੇ ਹੋਏ ਆਲੂ ਨੂੰ ਪੀਸ ਕੇ ਚਿਹਰੇ ’ਤੇ ਨਿਯਮਤ ਰੂਪ ਨਾਲ ਲਾਓ ਅਤੇ 20 ਮਿੰਟਾਂ ਬਾਅਦ ਚਿਹਰੇ ਨੂੰ ਤਾਜੇ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਦੀਆਂ ਛਾਈਆਂ ਤੇ ਝੁਰੜੀਆਂ ਖ਼ਤਮ ਹੋ ਜਾਂਦੀਆਂ ਹਨ
- ਗਾਜਰ ਨੂੰ ਉਬਾਲ ਕੇ ਠੰਢਾ ਕਰੋ ਅਤੇ ਫਿਰ ਮੈਸ਼ ਕਰਕੇ ਚਿਹਰੇ ’ਤੇ ਅਤੇ ਹੱਥਾਂ ’ਤੇ ਲਾਓ ਅਤੇ 10-15 ਮਿੰਟਾਂ ਬਾਅਦ ਧੋ ਦਿਓ ਇਸ ਨਾਲ ਚਮੜੀ ’ਚ ਨਿਖਾਰ ਆਉਂਦਾ ਹੈ ਅਤੇ ਕਾਲਾਪਣ ਦੂਰ ਹੁੰਦਾ ਹੈ
- ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ ਇਸ ’ਚ ਮਲਾਈ ਮਿਲਾਓ ਅਤੇ ਇਸ ਪੈਕ ਦਾ ਚਿਹਰੇ ਅਤੇ ਹੱਥਾਂ ’ਤੇ ਲੇਪ ਕਰੋ ਲਗਭਗ 20 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ’ਤੇ ਨਿਖਾਰ ਆਵੇਗਾ ਤੇ ਚਮੜੀ ਮੁਲਾਇਮ ਬਣੇਗੀ
- ਦੋ ਟਮਾਟਰਾਂ ਦੇ ਰਸ ’ਚ ਇੱਕ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ ਥੋੜ੍ਹੀ ਦੇਰ ਬਾਅਦ ਧੋ ਦਿਓ ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਮਿਟ ਜਾਂਦੇ ਹਨ ਅਤੇ ਚਿਹਰਾ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ
- ਮਸਰਾਂ ਦੀ ਦਾਲ ਅਤੇ ਚੌਲਾਂ ਨੂੰ ਬਰਾਬਰ ਮਾਤਰਾ ’ਚ ਭਿਉਂ ਦਿਓ ਕੁਝ ਦੇਰ ਬਾਅਦ ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾ ਲਓ ਇਸ ’ਚ ਥੋੜ੍ਹਾ ਜਿਹਾ ਗੁਲਾਬ-ਜਲ ਮਿਲਾ ਕੇ ਚਿਹਰੇ ’ਤੇ ਲਾਓ ਕੁਝ ਦੇਰ ਬਾਅਦ ਚਿਹਰਾ ਧੋ ਲਓ ਇਸ ਨਾਲ ਵੀ ਚਮੜੀ ’ਤੇ ਚਮਕ ਆਵੇਗੀ
-ਭਾਸ਼ਣਾ ਗੁਪਤਾ































































