soya cutlet ਸੋਇਆ ਕੱਟਲੇਟਸ
Table of Contents
ਸੋਇਆ ਕੱਟਲੇਟਸ ਬਣਾਉਣ ਲਈ ਸਮੱਗਰੀ:
- 1 ਕੱਪ ਸੋਇਆ ਚੰਕਸ ਜਾਂ ਨਗੇਟ,
- 3 ਉੱਬਲੇ ਆਲੂ ਕੱਦੂਕਸ਼ ਕੀਤੇ ਜਾਂ ਮੈਸ਼ ਕੀਤੇ ਹੋਏ,
- 2 ਹਰੀਆਂ ਮਿਰਚਾਂ ਕੱਟੀਆਂ ਹੋਈਆਂ,
- 1 ਇੰਚ ਅਦਰਕ ਦਾ ਟੁਕੜਾ,
- 1/2 ਗਾਜਰ ਕੱਦੂਕਸ਼ ਕੀਤੀ ਹੋਈ,
- 2 ਬਰੀਕ ਕੱਟੇ ਪਿਆਜ,
- ਸਵਾਦ ਅਨੁਸਾਰ ਨਮਕ,
- 1 ਚਮਚ ਲਾਲ ਮਿਰਚ ਪਾਊਡਰ,
- 1 ਚਮਚ ਚਾਟ ਮਸਾਲਾ,
- ਡੇਢ ਚਮਚ ਅਮਚੂਰ ਪਾਊਡਰ,
- 1/2 ਚਮਚ ਗਰਮ ਮਸਾਲਾ,
- 1-2 ਨਿੰਬੂਆਂ ਦਾ ਰਸ,
- 1/2 ਕੌਲੀ ਹਰਾ ਧਨੀਆ ਬਰੀਕ ਕੱਟਿਆ ਹੋਇਆ,
- 8-10 ਪੱਤੇ ਪੁਦੀਨਾ,
- 3-4 ਚਮਚ ਵੇਸਣ
soya cutlet ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਸੋਇਆ ਚੰਕਸ ਨੂੰ ਚੰਗੀ ਤਰ੍ਹਾਂ ਧੋ ਕੇ ਇਨ੍ਹਾਂ ਨੂੰ 10 ਤੋਂ 15 ਮਿੰਟਾਂ ਤੱਕ ਪਾਣੀ ’ਚ ਉਬਾਲੋ
- ਹੁਣ ਇਸ ਸੋਇਆ ਚੰਕਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਮਿਕਸੀ ਦੇ ਜਾਰ ’ਚ ਪਾਓ ਅਤੇ ਨਾਲ ਹੀ 2 ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਇਨ੍ਹਾਂ ਨੂੰ ਪੀਸ ਲਓ
- ਇਸ ਮਿਸ਼ਰਣ ਨੂੰ ਕੌਲੀ ’ਚ ਕੱਢ ਕੇ ਇਸ ’ਚ ਕੱਟੇ ਹੋਏ ਪਿਆਜ, ਗਾਜਰ, ਮੈਸ਼/ਕੱਦੂਕਸ਼ ਕੀਤੇ ਹੋਏ ਆਲੂ ਤੇ ਸਾਰੇ ਸੁੱਕੇ ਮਸਾਲੇ ਮਿਲਾ ਕੇ ਚੰਗੀ ਤਰ੍ਹਾਂ ਸਭ ਨੂੰ ਮਿਕਸ ਕਰੋ
- ਇਸ ਮਿਸ਼ਰਣ ’ਚ ਵੇਸਣ ਪਾ ਕੇ ਨਿੰਬੂ ਦਾ ਰਸ ਮਿਲਾਓ ਅਤੇ ਨਾਲ ਹੀ ਹਰਾ ਧਨੀਆ ਅਤੇ ਪੁਦੀਨੇ ਦੇ ਪੱਤਿਆਂ ਨੂੰ ਕੱਟ ਕੇ ਮਿਕਸ ਕਰੋ ਅਤੇ ਸਭ ਨੂੰ ਚੰਗੀ ਤਰ੍ਹਾਂ ਮਿਲਾਓ
- ਹੁਣ ਹੱਥ ਨੂੰ ਤੇਲ ਲਾ ਕੇ ਇਸ ਨੂੰ ਕੱਟਲੇਟ ਬਣਾਓ ਤੁਸੀਂ ਜਿਸ ਆਕਾਰ ਦੇ ਬਣਾਉਣਾ ਚਾਹੋ ਬਣਾ ਸਕਦੇ ਹੋ ਗੋਲ, ਸਕਵਾਇਰ ਜਾਂ ਸਿਲੰਡਰ ਸ਼ੇਪ ਦੇ
- ਹੁਣ ਫਰਾਈ ਪੈਨ ’ਚ ਤੇਲ ਪਾ ਕੇ ਇਨ੍ਹਾਂ ਕੱਟਲੇਟ ਨੂੰ ਸ਼ੈਲੋ ਫਰਾਈ ਕਰੋ
- ਇਸੇ ਤਰ੍ਹਾਂ ਦੋਵਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਕਰਿੱਸਪੀ ਹੋਣ ਤੱਕ ਸਾਰੇ ਕੱਟਲੇਟ ਤਲ਼ ਲਓ ਥੋੜ੍ਹਾ ਠੰਢਾ ਹੋਣ ’ਤੇ ਟਮਾਟਰ ਅਤੇ ਹਰੇ ਧਨੀਏ ਦੀ ਚਟਣੀ ਨਾਲ ਸਰਵ ਕਰੋ