ਐਲਰਜ਼ੀ ਦੀ ਪ੍ਰੇਸ਼ਾਨੀ ਤੋਂ ਬਚੋ
ਐਲਰਜ਼ੀ ਦਾ ਨਾਂਅ ਆਉਂਦੇ ਹੀ ਯਾਦ ਆਉਂਦਾ ਹੈ ਜ਼ੁਕਾਮ, ਖੰਘ, ਨੱਕ ਵਗਣਾ, ਤੇਜ਼ ਖੁਸ਼ਬੂ ਅਤੇ ਬਦਬੂ ਦਾ ਬਰਦਾਸ਼ਤ ਨਾ ਹੋਣਾ, ਛਿੱਕਾਂ ਆਉਣਾ, ਨੱਕ ਦਾ ਬੰਦ ਹੋਣਾ, ਨੱਕ ’ਚੋਂ ਖੂਨ ਆਉਣਾ, ਈਚਿੰਗ ਹੋਣਾ ਆਦਿ ਇਹ ਸਭ ਐਲਰਜ਼ੀ ਕਾਰਨ ਹੀ ਹੁੰਦੇ ਹਨ ਇਨ੍ਹਾਂ ’ਚ ਸਭ ਤੋਂ ਕਾਮਨ ਐਲਰਜ਼ੀ ਸਾਹ ਦੀ ਪ੍ਰਣਾਲੀ ’ਚ ਸੰਕਰਮਣ ਦੇ ਦਾਖਲ ਹੋਣ ਨਾਲ ਹੁੰਦੀ ਹੈ ਕਿਉਂਕਿ ਸਾਹ ਪ੍ਰਣਾਲੀ ਸਾਡੀ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ’ਚ ਸਹਿਯੋਗ ਕਰਦੀ ਹੈ ਨੱਕ ’ਚ ਕਿਸੇ ਵੀ ਤਰ੍ਹਾਂ ਦਾ ਸੰਕਰਮਣ ਜਾਂ ਰੁਕਾਵਟ ਇਸ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਐਲਰਜ਼ੀ ਉਂਜ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਫੂਡ ਐਲਰਜ਼ੀ, ਵਾਤਾਵਰਨ ਤੋਂ ਪੈਦਾ ਹੋਣ ਵਾਲੀ ਐਲਰਜੀ, ਦਵਾਈਆਂ ਦੀ ਐਲਰਜ਼ੀ, ਪੇਂਟ, ਤਾਰਪੀਨ ਤੇਲ, ਸੈਂਟ, ਡੀਓ ਦੀ ਤੇਜ਼ ਖੁਸ਼ਬੂ ਨਾਲ ਐਲਰਜੀ, ਬਿਮਾਰਾਂ ਦੇ ਕੰਟੈਕਟ ਨਾਲ ਐਲਰਜੀ ਕਦੇ-ਕਦੇ ਵਿਰੋਧੀ ਖਾਣ-ਪੀਣ ਵਾਲੀਆਂ ਚੀਜ਼ਾਂ ਜੋ ਸਰੀਰ ਨੂੰ ਮਾਫ਼ਕ ਨਹੀਂ ਨੂੰ ਖਾਣ ਨਾਲ ਐਲਰਜ਼ੀ ਹੋ ਜਾਂਦੀ ਹੈ ਜਿਸ ਨਾਲ ਸਰੀਰ ’ਤੇ ਰੈਸ਼ੇਜ ਹੋਣ ਲੱਗਦੇ ਹਨ ਜਾਂ ਉਲਟੀ ਆਊ ਏਦਾਂ ਲੱਗਦਾ ਹੈ ਅਕਸਰ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਆਪਣੇ ਰੂਟੀਨ ਦੇ ਖਾਣ-ਪੀਣ ਨੂੰ ਨੋਟ ਕਰੋ ਅਤੇ ਦੇਖੋ ਕਿ ਕਿਸ ਦਿਨ ਕੀ ਖਾਣ ਨਾਲ ਤੁਹਾਨੂੰ ਐਲਰਜ਼ੀ ਹੋਈ ਹੈ ਕਿਸੇ-ਕਿਸੇ ਨੂੰ ਕਣਕ, ਪੇਸਟਰੀ ਆਦਿ ਤੋਂ ਐਲਰਜ਼ੀ ਹੋ ਜਾਂਦੀ ਹੈ

ਕਦੇ-ਕਦੇ ਦਵਾਈਆਂ ਵੀ ਸਰੀਰ ’ਚ ਐਲਰਜ਼ੀ ਦਾ ਕਾਰਨ ਬਣ ਜਾਂਦੀਆਂ ਹਨ ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜਿਵੇਂ ਪੈਂਸਲੀਨ, ਬਰੂਫੇਨ ਆਦਿ ਇਨ੍ਹਾਂ ਤੋਂ ਇਲਾਵਾ ਵੀ ਕਈ ਦਵਾਈਆਂ ਐਲਰਜੀ ਵਾਲੀਆਂ ਹੁੰਦੀਆਂ ਹਨ ਦਵਾਈਆਂ ਤੋਂ ਐਲਰਜੀ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤਾਂ ਕਿ ਐਂਟੀ ਐਲਰਜ਼ੀ ਦਵਾਈ ਦੇ ਕੇ ਵਧਦੀ ਤਕਲੀਫ ਨੂੰ ਰੋਕਿਆ ਜਾ ਸਕੇ ਅੱਗੇ ਤੋਂ ਕਿਸੇ ਵੀ ਡਾਕਟਰ ਕੋਲ ਜਾਓ ਤਾਂ ਉਨ੍ਹਾਂ ਦਵਾਈਆਂ ਬਾਰੇ ਦੱਸ ਦਿਓ ਕਿ ਉਨ੍ਹਾਂ ਤੋਂ ਮੈਨੂੰ ਐਲਰਜ਼ੀ ਹੈ
ਕਦੇ-ਕਦੇ ਜਾਨਵਰਾਂ ਦੀ ਨੇੜਤਾ ਜਾਂ ਕੁਝ ਰੁੱਖ-ਬੂਟਿਆਂ ਤੋਂ ਐਲਰਜ਼ੀ ਹੁੰਦੀ ਹੈ ਅਜਿਹੇ ’ਚ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ ਜਾਨਵਰਾਂ ਦੇ ਸੰਪਰਕ ’ਚ ਨਾ ਆਓ ਜੇਕਰ ਘਰ ’ਚ ਕੋਈ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਗੋਦੀ ’ਚ ਨਾ ਚੁੱਕੋ ਨਾ ਬਿਸਤਰੇ ’ਤੇ ਬਿਠਾਓ, ਨਾ ਹੀ ਆਪਣੇ ਕਮਰੇ ’ਚ ਉਸਨੂੰ ਆਉਣ ਦਿਓ ਆਪਣੇ ਸਰੀਰ ਦੇ ਕਿਸੇ ਅੰਗ ਨੂੰ ਛੂਹਣ ਅਤੇ ਚੱਟਣ ਨਾ ਦਿਓ, ਖਾਸ ਕਰਕੇ ਉਸ ਦੇ ਸਲਾਈਵਾ ਤੋਂ ਖੁਦ ਨੂੰ ਬਚਾ ਕੇ ਰੱਖੋ
ਬਹੁਤ ਸਾਰੇ ਲੋਕਾਂ ਨੂੰ ਪਰਫਿਊਮ, ਖੁਸ਼ਬੂ ਜਾਂ ਕਿਸੇ ਚੀਜ਼ ਦੀ ਤੇਜ਼ ਬਦਬੂ ਤੋਂ ਐਲਰਜ਼ੀ ਹੁੰਦੀ ਹੈ ਸਰੀਰ ’ਤੇ ਛੋਟੇ-ਛੋਟੇ ਦਾਣੇ ਜਾਂ ਪੈਚੇਜ਼ ਹੋ ਜਾਂਦੇ ਹਨ ਜਿਨ੍ਹਾਂ ’ਤੇ ਬਹੁਤ ਖੁਰਕੀ ਹੁੰਦੀ ਹੈ ਅਜਿਹੇ ’ਚ ਪਰਫਿਊਮ ਦੀ ਵਰਤੋਂ ਨਾ ਕਰੋ, ਬਦਬੂ ਵਾਲੀਆਂ ਚੀਜ਼ਾਂ ਜਾਂ ਸਥਾਨ ਤੋਂ ਦੂਰ ਰਹੋ
ਆਮ ਬਚਾਅ ਦੇ ਤਰੀਕੇ:
- ਪੋਲੇਨ ਅਤੇ ਡਸਟ ਤੋਂ ਐਲਰਜ਼ੀ ਹੋਣ ’ਤੇ ਮਾਸਕ ਦੀ ਵਰਤੋਂ ਕਰੋ
- ਜ਼ਿਆਦਾ ਠੰਢਾ ਪਾਣੀ, ਕੋਲਡ ਡਰਿੰਕਸ, ਜ਼ਿਆਦਾ ਗਰਮ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ
- ਨਮੀਯੁਕਤ ਥਾਵਾਂ ’ਤੇ ਨਾ ਰਹੋ
- ਘਰ ਨੂੰ ਐਲਰਜ਼ੀ ਮੁਕਤ ਬਣਾਓ ਘਰ ਨੂੰ ਸਾਫ ਰੱਖੋ, ਪਾਲਤੂ ਜਾਨਵਰ ਨਾ ਪਾਲੋ, ਦਿਨ ’ਚ ਖਿੜਕੀ, ਦਰਵਾਜ਼ੇ ਥੋੜ੍ਹੀ ਦੇਰ ਲਈ ਖੋਲ੍ਹ ਦਿਓ
- ਘਰ ’ਚ ਜ਼ਿਆਦਾ ਫ਼ਰਨੀਚਰ ਜਾਂ ਸਾਮਾਨ ਦੀ ਭੀੜ ਨਾ ਰੱਖੋ
- ਪਰਦਿਆਂ, ਬੈੱਡਸ਼ੀਟਾਂ, ਪਿੱਲੋ ਕਵਰ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਬਦਲਦੇ ਰਹੋ ਜਾਂਚ ਕਰਦੇ ਰਹੋ ਜਦੋਂ ਵੀ ਫੋਮ, ਰਬੜ ਟੁੱਟਣ ਲੱਗੇ ਤੁਰੰਤ ਬਦਲ ਦਿਓ
- ਜ਼ਿਆਦਾ ਐਂਟੀ ਐਲਰਜ਼ਿਕ ਦਵਾਈਆਂ ਦੀ ਵਰਤੋਂ ਨਾ ਕਰੋ ਇਸ ਨਾਲ ਇਮਿਊਨਿਟੀ ਸਿਸਟਮ ਪ੍ਰਭਾਵਿਤ ਹੁੰਦਾ ਹੈ
- ਨਿਯਮਤ ਕਸਰਤ ਕਰੋ ਭੋਜਨ ਪੌਸ਼ਟਿਕ ਅਤੇ ਹਲਕਾ ਕਰੋ
-ਸੁਨੀਤਾ ਗਾਬਾ































































