stay-positive-avoid-stress

stay-positive-avoid-stressਪਾਜ਼ੀਟਿਵ ਰਹੋ, ਤਨਾਅ ਤੋਂ ਬਚੋ stay-positive-avoid-stress

ਤਨਾਅ ਇੱਕ ਬਹੁਤ ਵੱਡੀ ਬਿਮਾਰੀ ਹੈ ਇਸ ਦਾ ਇਲਾਜ ਤਾਂ ਹੈ, ਪਰ ਜਦੋਂ ਵਿਅਕਤੀ ਤਨਾਅ ‘ਚ ਹੋਵੇ, ਉਦੋਂ ਉਸ ਨੂੰ ਇਲਾਜ ਸਮਝ ‘ਚ ਨਹੀਂ ਆਉਂਦਾ ਹੈ ਵਰਤਮਾਨ ਸਥਿਤੀ ‘ਚ ਕੋਰੋਨਾ ਵਾਇਰਸ ਤਨਾਅ ਦਾ ਇੱਕ ਬਹੁਤ ਵੱਡਾ ਕਾਰਨ ਬਣਿਆ ਹੈ ਦਰਅਸਲ ਕੋਰੋਨਾ ਵਾਇਰਸ ਕਾਰਨ ਦੁਨੀਆਂਭਰ ਦੇ ਕਈ ਦੇਸ਼ਾਂ ‘ਚ ਲਾੱਕਡਾਊਨ ਕਰਨਾ ਪਿਆ ਲਾੱਕਡਾਊਨ ‘ਚ ਘਰਾਂ ‘ਚ ਬੰਦ ਰਹਿ ਕੇ ਲੋਕਾਂ ਦੇ ਤਨਾਅ ਦਾ ਪੱਧਰ ਵਧ ਗਿਆ ਹੈ ਸੋਧ ਕਰਤਾਵਾਂ ਦਾ ਮੰਨਣਾ ਹੈ

ਕਿ ਇਸ ਤਨਾਅ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਕਾਰਾਤਮਕ ਹੋਣ ਦੀ ਜ਼ਰੂਰਤ ਹੈ ਜੋ ਲੋਕ ਹਰੇਕ ਸਥਿਤੀ ‘ਚ ਸਕਾਰਾਤਮਕ ਬਣੇ ਰਹਿੰਦੇ ਹਨ, ਉਹ ਤਨਾਅ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਹਨ ਅਤੇ ਸਥਿਤੀ ਫਿਰ ਚਾਹੇ ਕਿਹੋ ਜਿਹੀ ਵੀ ਹੋਵੇ, ਉਹ ਉਸ ਨੂੰ ਹੱਲ ਕਰਨ ‘ਚ ਕਾਮਯਾਬ ਹੋ ਜਾਂਦੇ ਹਨ ਪਰਸਨੈਲਿਟੀ ਐਂਡ ਇੰਡੀਵਿਜ਼ੂਅਲ ਡਿਫਰੈਂਸਸ ਨਾਮਕ ਜਨਰਲ ‘ਚ ਪ੍ਰਕਾਸ਼ਿਤ ਇੱਕ ਅਧਿਐਨ ‘ਚ ਪਾਇਆ ਗਿਆ ਹੈ ਕਿ ਜੋ ਲੋਕ ਭਵਿੱਖ ਲਈ ਯੋਜਨਾ ਬਣਾਉਣ ਦੇ ਨਾਲ-ਨਾਲ ਆਪਣੇ ਹਰ ਪਲ ਨੂੰ ਬਿਹਤਰ ਤਰੀਕੇ ਨਾਲ ਜਿਉਂਦੇ ਹਨ, ਉਹ ਨਕਾਰਾਤਮਕਤਾ ਦਾ ਸ਼ਿਕਾਰ ਹੋਏ ਬਿਨਾਂ ਰੋਜ਼ਾਨਾ ਦੇ ਤਨਾਅ ‘ਤੇ ਕਾਬੂ ਪਾਉਣ ‘ਚ ਅੱਗੇ ਹੁੰਦੇ ਹਨ

ਰੋਜ਼ਾਨਾ ਦਾ ਤਨਾਅ ਹੈ ਖ਼ਤਰਨਾਕ:

ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਸੋਧਕਰਤਾ ਸ਼ੇਵੁਨ ਨਿਊਪਰਟ ਦਾ ਮੰਨਣਾ ਹੈ ਕਿ ਜ਼ਾਹਿਰ ਹੈ ਕਿ ਰੋਜ਼ ਦੇ ਤਨਾਅ ਤੋਂ ਨਕਾਰਾਤਮਕ ਪ੍ਰਭਾਵ ਜਾਂ ਖਰਾਬ ਮੂਡ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ ਹਾਲਾਂਕਿ ਅਸੀਂ ਖਾਸ ਤੌਰ ‘ਤੇ ਉਨ੍ਹਾਂ ਦੋ ਕਾਰਕਾਂ ਨੂੰ ਦੇਖਿਆ, ਜਿਨ੍ਹਾਂ ਨੂੰ ਤਨਾਅ ਨੂੰ ਕੰਟਰੋਲ ਕਰਨ ‘ਚ ਪ੍ਰਭਾਵੀ ਸਮਝਿਆ ਜਾਂਦਾ ਹੈ ਇਹ ਕਾਰਕ ਹੈ ਮਾਇੰਡ-ਫੁੱਲਨੈਸ ਅਤੇ ਪ੍ਰੋ-ਐਕਟਿਵ ਕੋਪਿੰਗ ਸੋਧਕਰਤਾ ਨਿਊਪਰਟ ਅਨੁਸਾਰ ਮਾਇੰਡ-ਫੁੱਲਨੈੱਸ ਇੱਕ ਅਜਿਹੀ ਥੈਰੇਪੀ ਹੈ, ਜਿਸ ਦੇ ਜ਼ਰੀਏ ਅਸੀਂ ਆਪਣੇ ਅੰਦਰ ਤੇ ਆਪਣੇ ਆਸ-ਪਾਸ ਹੋ ਰਹੀਆਂ ਘਟਨਾਵਾਂ ਜਾਂ ਹਾਲਾਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਾਂ

ਇਹ ਇੱਕ ਤਰ੍ਹਾਂ ਦਾ ਧਿਆਨ ਹੀ ਹੈ ਬਸ ਫਰਕ ਇਹ ਹੈ ਕਿ ਧਿਆਨ ਲਾਉਣ ਲਈ ਇੱਕ ਤੈਅ ਸਮੇਂ ਤੇ ਵੱਖਰੇ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਜਾਇ ਮਾਇੰਡਫੁਲਨੈਸ ‘ਚ ਅਸੀਂ ਜਿਸ ਸਮੇਂ ਜਿੱਥੇ ਹੁੰਦੇ ਹਾਂ, ਆਪਣਾ ਪੂਰਾ ਧਿਆਨ ਉੱਥੇ ਕੇਂਦਰਿਤ ਕਰਨਾ ਹੁੰਦਾ ਹੈ ਇਸ ‘ਚ ਅਤੀਤ ‘ਚ ਰਹਿਣ ਜਾਂ ਭਵਿੱਖ ਦੀ ਚਿੰਤਾ ਕਰਨ ਦੀ ਬਜਾਇ ਉਸ ਸਮੇਂ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨਾ ਅਤੇ ਜਿਉਣਾ ਹੁੰਦਾ ਹੈ ਦੂਜੇ ਪਾਸੇ, ਪ੍ਰੋ-ਐਕਟਿਵ ਕੋਪਿੰਗ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਜ਼ਰੀਏ ਲੋਕ ਸੰਭਾਵਿਤ ਤਨਾਵਾਂ ਦਾ ਪਤਾ ਲਾਉਂਦੇ ਹਾਂ ਅਤੇ ਉਨ੍ਹਾਂ ਨੂੰ ਰੋਕਣ ਜਾਂ ਉਨ੍ਹਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਪਹਿਲਾਂ ਤੋਂ ਹੀ ਐਕਸ਼ਨ ਲੈਣਾ ਸ਼ੁਰੂ ਕਰ ਦਿੰਦੇ ਹਾਂ ਸੋਧਕਰਤਾ ਨਿਊਪਰਟ ਅਨੁਸਾਰ, ਅਸੀਂ ਇਹ ਦੇਖਣ ਲਈ ਕਿ ਇਹ ਕਾਰਕ ਤਨਾਅ ਦੀ ਪ੍ਰਤੀਕਿਰਿਆਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਾਂ, 223 ਭਾਗੀਦਾਰਾਂ ਦੇ ਡਾਟਾ ਦੀ ਜਾਂਚ ਕੀਤੀ ਅਧਿਐਨ ‘ਚ 60 ਅਤੇ 90 ਦੀ ਉਮਰ ਦੇ ਵਿੱਚ ਦੇ 116 ਲੋਕ ਅਤੇ 18 ਤੋਂ 36 ਦੀ ਉਮਰ ਦੇ 107 ਲੋਕ ਸ਼ਾਮਲ ਸਨ ਸਾਰੇ ਭਾਗੀਦਾਰ ਅਮਰੀਕਾ ਦੇ ਨਿਵਾਸੀ ਸਨ

ਅਧਿਐਨ ‘ਚ ਸਪੱਸ਼ਟ ਹੋਈਆਂ ਇਹ ਗੱਲਾਂ:

ਸਾਰੇ ਭਾਗੀਦਾਰਾਂ ਨੂੰ ਇੱਕ ਸਰਵੇਖਣ ਪੂਰਾ ਕਰਨ ਲਈ ਕਿਹਾ ਗਿਆ, ਜਿਸ ‘ਚ ਉਨ੍ਹਾਂ ਨੂੰ ਪ੍ਰੋ-ਐਕਟਿਵ ਕੋਪਿੰਗ ਅਤੇ ਮਾਇੰਡ-ਫੁੱਲਨੈੱਸ ਦੇ ਪ੍ਰਭਾਵ ਨੂੰ ਦੱਸਣਾ ਸੀ ਇਨ੍ਹਾਂ ਅੱਠ ਦਿਨਾਂ ‘ਚ ਭਾਗੀਦਾਰਾਂ ਨੂੰ ਰੋਜ਼ਾਨਾ ਦੇ ਤਨਾਅ ਅਤੇ ਨਕਾਰਾਤਮਕ ਮੂਡ ਦੀ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਸੋਧਕਰਤਾਵਾਂ ਲਈ ਪੋ-ਐਕਟਿਵ ਕੋਪਿੰਗ ਪ੍ਰਕਿਰਿਆ ਫਾਇਦੇਮੰਦ ਸੀ ਪਰ ਜਿਨ੍ਹਾਂ ਭਾਗੀਦਾਰਾਂ ਨੇ ਦੋਵੇਂ ਪ੍ਰਕਿਰਿਆਵਾਂ ਨੂੰ ਅਪਣਾਇਆ, ਉਨ੍ਹਾਂ ਨੂੰ ਤਨਾਅ ਨਾਲ ਨਜਿੱਠਣ ‘ਚ ਜ਼ਿਆਦਾ ਮੱਦਦ ਮਿਲੀ ਸੋਧਕਰਤਾਵਾਂ ਨੇ ਕਿਹਾ ਕਿ ਸਾਡੇ ਨਤੀਜੇ ਦੱਸਦੇ ਹਨ ਕਿ ਸਕਾਰਾਤਮਕ ਤੇ ਸੰਤੁਲਨ ਜਿਉਣ ਵਾਲੇ ਲੋਕ ਨਕਾਰਾਤਮਕ ਵਿਚਾਰਾਂ ਨਾਲ ਨਜਿੱਠਣ ‘ਚ ਯੋਗ ਹੁੰਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!