guru-maa ਗੁਰੂ ਮਾਂ ਕੋਟਿ-ਕੋਟਿ ਤੁਹਾਨੂੰ ਨਮਨ
Table of Contents
ਗੁਰੂ ਮਾਂ ਦਿਵਸ, 9 ਅਗਸਤ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ 86ਵੇਂ ਜਨਮ ਦਿਨ ‘ਤੇ ਵਿਸ਼ੇਸ਼:-
ਗੁਰੂ ਮਾਂ ਤੁਸੀਂ ਮਹਾਨ ਹੋ ਇਹ ਵਾਕਿਆ ਹੀ ਸੱਚ ਹੈ ਕਿ ਮਹਾਂਪੁਰਸ਼ਾਂ ਨੇ ਤੁਹਾਨੂੰ ਭਗਵਾਨ ਦਾ ਦਰਜਾ ਦਿੱਤਾ ਹੈ ਉਂਜ ਤਾਂ ਹਰ ਜਨਨੀ ਨੂੰ ਸੰਤ ਮਹਾਂਪੁਰਸ਼ਾਂ ਨੇ ਭਗਵਾਨ ਦਾ ਉੱਚਾ ਦਰਜਾ ਦਿੱਤਾ ਹੈ ਪਰ ਖਾਸ ਕਰਕੇ ਉਹ ਮਾਂ ਜਿਸ ਦੀ ਪਵਿੱਤਰ ਕੁੱਖ ‘ਚੋਂ ਭਗਵਾਨ ਨੇ ਕਿਸੇ ਸੰਤ, ਗੁਰੂ, ਪੀਰ, ਫਕੀਰ ਦੇ ਰੂਪ ‘ਚ ਅਵਤਾਰ ਧਾਰਿਆ ਅਤੇ ਜਿਨ੍ਹਾਂ ਦੇ ਜਾਏ ਨੇਕ, ਭਲੇ ਕਾਰਜ ਕਰਕੇ ਆਪਣੇ ਮਾਤਾ-ਪਿਤਾ ਦੀ ਸੰਸਾਰ ‘ਚ ਧੰਨ-ਧੰਨ ਕਰਾ ਜਾਂਦੇ ਹਨ ਉਹ ਮਾਂ ਵੀ ਪੂਜਣਯੋਗ ਬਣ ਜਾਂਦੀ ਹੈ ਕਿੰਨਾ ਉੱਚਾ ਰੁਤਬਾ ਹੋ ਜਾਂਦਾ ਹੈ ਉਸ ਮਾਂ-ਬਾਪ ਦਾ ਜਿਨ੍ਹਾਂ ਦਾ ਜਾਇਆ ਮਹਾਂਪੁਰਖਾਂ ਜਿਹਾ ਦੁਨੀਆਂ ਦੀ ਭਲਾਈ ਦੇ ਕਾਰਜਾਂ ਨੂੰ ਸਫ਼ਲਤਾ ਦੀਆਂ ਉਚਾਈਆਂ ਤੱਕ ਲੈ ਜਾਂਦਾ ਹੈ ਅਜਿਹੇ ਮਾਂ-ਬਾਪ ਲਈ ਪਵਿੱਤਰ ਵਾਕ ਹੈ
ਧਨੁ ਜਨਨੀ ਜਿਨਿ ਜਾਇਆ
ਧੰਨੁ ਪਿਤਾ ਪਰਧਾਨੁ
ਮਹਾਂਪੁਰਖਾਂ ਦੀ ਉਹ ਜਨਨੀ ਧੰਨ ਕਹੀ ਜਾਂਦੀ ਹੈ ਜਿਨ੍ਹਾਂ ਦੇ ਜਾਏ ਰੂਹਾਨੀਅਤ ਦੇ ਅਜਿਹੇ ਮਸੀਹਾ ਅਖਵਾਉਂਦੇ ਹਨ ਜੋ ਲੁਕਾਈ ਨੂੰ ਤਾਰਨ ਅਤੇ ਇਨਸਾਨੀਅਤ ਤੇ ਸਮਾਜ ਦੇ ਭਲੇ ਲਈ ਆਪਣਾ ਸਮੁੱਚਾ ਜੀਵਨ ਮਾਨਵਤਾ ਨੂੰ ਸਮਰਪਿਤ ਕਰ ਦਿੰਦੇ ਹਨ ਧੰਨ-ਧੰਨ ਹਨ ਪਰਮਾਤਮਾ ਸਰੂਪ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਜਿਨ੍ਹਾਂ ਨੇ ਆਪਣੀ ਪਵਿੱਤਰ ਕੁੱਖ ‘ਤੋਂ ਖੁਦ ਭਗਵਾਨ ਸਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣੇ ਬੇਟੇ ਦੇ ਰੂਪ ‘ਚ ਜਨਮ ਦਿੱਤਾ ਹੈ ਅਤੇ ਇਸ ਤਰ੍ਹਾਂ ਭਗਵਾਨ ਜਿਹੇ ਆਪਣੇ ਬੇਟੇ ਦੀ ਜਨਨੀ ਹੋਣ ‘ਤੇ ਮਹਾਨ ਗੁਰੂ ਮਾਂ ਦਾ ਦਰਜਾ ਪਾਉਣ ਦਾ ਮਾਣ ਹਾਸਲ ਕੀਤਾ ਹੈ
ਪੂਜਨੀਕ ਗੁਰੂ ਜੀ ਦੇ ਮਾਨਵਤਾ ਨੂੰ ਸਮਰਪਿਤ ਕਾਰਜਾਂ ਦੀ ਲਹਿਰ ਨੂੰ ਵੇਖ ਕੇ ਇੱਕ ਵਾਰ ਕੁਝ ਪੱਤਰਕਾਰ ਸੱਜਣਾਂ ਨੇ ਪੂਜਨੀਕ ਮਾਤਾ ਜੀ ਤੋਂ ਪੁੱਛ ਲਿਆ ਕਿ ਆਪ ਜੀ ਦਾ ਬੇਟਾ (ਪੂਜਨੀਕ ਗੁਰੂ ਜੀ) ਇੰਨੇ ਸਾਰੇ ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜ ਕਰ ਰਹੇ ਹਨ, ਜਿਵੇਂ ਵਾਤਾਵਰਣ ਦੀ ਸੁੱਰਖਿਆ ਤੇ ਸੱਵਛਤਾ ਲਈ ਵੱਡੇ ਪੱਧਰ ‘ਤੇ ਪੌਦਾ ਰੋਪਣ ਕਰਨਾ ਅਤੇ ਇਸ ਦੇ ਨਾਲ ਹੀ ਸਮਾਜ ਕਲਿਆਣ ਲਈ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣਾ, ਕਿਸਾਨਾਂ ਦੀ ਖੁਸ਼ਹਾਲੀ, ਕਿੰਨਰ-ਉੱਧਾਰ ਦੇ ਕਾਰਜ ਅਤੇ ਇਸੇ ਤਰ੍ਹਾਂ ਵੇਸਵਾਵਿਰਤੀ, ਸਮਲਿੰਗਤਾ ਵਰਗੀਆਂ ਬੁਰਾਈਆਂ ਵਿਰੁੱਧ ਵੀ ਆਪਣੀ ਆਵਾਜ ਉਠਾਈ ਹੋਈ ਸੀ ਅਤੇ ਹੋਰ ਵੀ ਅਨੇਕਾਂ ਸਮਾਜ ਸੁਧਾਰ ਕਾਰਜਾਂ ਦੀ ਮੁਹਿੰਮ ਵਿੱਢੀ ਹੋਈ ਸੀ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਤਾਂ ਪੂਜਨੀਕ ਮਾਤਾ ਜੀ ਨੇ ਪਰਮ-ਆਨੰਦ ਦਾ ਅਨੁਭਵ ਕਰਦਿਆਂ (ਉਹ ਪਰਮਾਨੰਦ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ) ਉੱਤਰ ਦਿੱਤਾ, ‘ਮੇਰਾ ਬੇਟਾ ਦੇਸ਼ ਤੇ ਧਰਮ ਦੀ ਖਾਤਰ ਜਨ-ਕਲਿਆਣਕਾਰੀ ਕੰਮ ਕਰ ਰਿਹਾ ਹੈ ਮੇਰੀ ਕਾਮਨਾ ਹੈ ਕਿ ਖੁਦਾ ਰੂਪੀ ਮੇਰਾ ਬੇਟਾ ਜਲਦੀ ਹੀ ਦੁਨੀਆਂ ਨੂੰ ਸੁਧਾਰੇ ਅਤੇ ਜੋ ਮੁਕਾਮ ਹਾਸਲ ਕਰਨਾ ਹੈ ਉਸ ਨੂੰ ਪੂਰਾ ਕਰੇ ਮੈਂ ਆਪਣੇ ਪੁੱਤਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹਾਂ’ ਧੰਨ ਹਨ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਅਤੇ ਧੰਨ ਹਨ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਇੱਕੋ-ਇੱਕ ਲਾਡਲੇ ਸਪੁੱਤਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਾਲ ਦੀ ਉਮਰੇ, ਭਰੀ ਜਵਾਨੀ ਵਿੱਚ ਸ੍ਰਿਸ਼ਟੀ ਦੇ ਕਲਿਆਣਕਾਰੀ ਕਾਰਜਾਂ ਹਿੱਤ ਆਪਣੇ ਸੱਚੇ ਮੁਰਸ਼ਿਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਉਹਨਾਂ ਦੇ ਅਰਪਣ ਕਰ ਦਿੱਤਾ ਅਜਿਹੀ ਮਹਾਨ ਗੁਰੂ-ਮਾਂ ਤੇ ਮਹਾਨ ਪਿਤਾ ਨੂੰ ਉਹਨਾਂ ਦੇ ਇਸ ਮਹਾਨ ਤਿਆਗ ‘ਤੇ ਲੱਖ-ਲੱਖ ਸਜਦਾ, ਕੋਟਿ-ਕੋਟਿ ਨਮਨ ਹੈ ਡੇਰਾ ਸੱਚਾ ਸੌਦਾ ‘ਚ ਸਾਧ-ਸੰਗਤ ਇਸ ਮਹਾਨ ਗੁਰੂ-ਮਾਂ ਨੂੰ ਸਮਰਪਿਤ 9 ਅਗਸਤ ਦਾ ਦਿਨ ਹਰ ਸਾਲ ਗੁਰੂ ਮਾਂ ਡੇ ਦੇ ਨਾਂਅ ਨਾਲ ਉਹਨਾਂ ਦੇ ਜਨਮ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਂਦੀ ਹੈ
ਪਵਿੱਤਰ ਜੀਵਨ ਦਰਸ਼ਨ:-
ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮ 9 ਅਗਸਤ 1934 ਨੂੰ ਸਤਿਕਾਰਯੋਗ ਮਾਤਾ ਜਸਮੇਲ ਕੌਰ ਜੀ ਦੀ ਪਵਿੱਤਰ ਕੁੱਖੋਂ ਪੂਜਨੀਕ ਬਾਪੂ ਸਰਦਾਰ ਗੁਰਦਿੱਤ ਸਿੰਘ ਜੀ ਦੇ ਘਰ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਿੱਕਰਖੇੜਾ ਤਹਿਸੀਲ ਅਬੋਹਰ ਵਿਖੇ ਹੋਇਆ ਆਪ ਜੀ ਦਾ ਸ਼ੁੱਭ ਵਿਆਹ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਬਹੁਤ ਹੀ ਸਤਿਕਾਰਯੋਗ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਨਾਲ ਹੋਇਆ
ਇੰਨੇ ਉੱਚੇ ਘਰਾਣੇ ਦੀ ਪੂਜਨੀਕ ਮਾਤਾ ਜੀ ਦੀ ਨੇਕ ਨੀਤੀ ਤੇ ਰਹਿਮਦਿਲੀ ਦੀ ਹਰ ਪਿੰਡ ਵਾਸੀ ਮਿਸਾਲ ਦਿੰਦਾ ਨਹੀਂ ਥੱਕਦਾ ਪੂਜਨੀਕ ਬਾਪੂ ਜੀ ਦੀ ਗਰੀਬਾਂ ਤੇ ਲੋੜਵੰਦਾਂ ਪ੍ਰਤੀ ਹਮਦਰਦੀ ਦੀ ਭਾਵਨਾ ਆਦਿ ਨੇਕ ਕਾਰਜਾਂ ਨੂੰ ਪੂਜਨੀਕ ਮਾਤਾ ਜੀ ਨੇ ਆਪਣਾ ਭਰਪੂਰ ਸਹਿਯੋਗ ਦੇ ਕੇ ਹੋਰ ਅੱਗੇ ਵਧਾਇਆ ਇਸ ਤਰ੍ਹਾਂ ਪੂਜਨੀਕ ਮਾਤਾ ਜੀ ਜਿੱਥੇ ਜ਼ਰੂਰਤਮੰਦਾਂ ਪ੍ਰਤੀ ਹਮਦਰਦੀ ਰੱਖਦੇ ਹੋਏ ਉਹਨਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਦੇ, ਉੱਥੇ ਹੀ ਆਪਣੇ ਉੱਚ ਗੁਣਾਂ ਸਦਕਾ ਪੂਜਨੀਕ ਬਾਪੂ ਜੀ ਦੇ ਘਰ ਦੀ ਅੰਦਰਲੀ ਤੇ ਬਾਹਰਲੀ ਦਿੱਖ ਨੂੰ ਵੀ ਚਾਰ ਚੰਨ ਲਾਏ ਘਰ ਦਾ ਹਰ ਕੰਮ ਪੂਜਨੀਕ ਮਾਤਾ ਜੀ ਆਪਣੇ ਹੱਥਾਂ ਨਾਲ ਹੀ ਕਰਦੇ ਚਾਹੇ ਪੂਜਨੀਕ ਮਾਤਾ ਜੀ ਰਸੋਈ ‘ਚ ਹੁੰਦੇ ਜਾਂ ਮੱਖਣ ਘਿਓ ਕੱਢ ਰਹੇ ਹੁੰਦੇ ਹਰ ਕੰਮ ਨੂੰ ਇੰਨੇ ਹੁਨਰ ਤੇ ਸੁਚੱਜੇ ਢੰਗ ਨਾਲ ਕਰਦੇ ਕਿ ਹਰ ਕੋਈ ਉਹਨਾਂ ਦੀ ਤਾਰੀਫ਼ ਕੀਤੇ ਬਿਨਾ ਨਾ ਰਹਿੰਦਾ
ਸੰਤਾਨ ਸੁੱਖ:-
ਪੂਜਨੀਕ ਮਾਤਾ ਜੀ ਦੀ ਪਵਿੱਤਰ ਕੁੱਖ ਉਦੋਂ ਸੁਲੱਖਣੀ ਹੋਈ ਜਦੋਂ 18 ਸਾਲਾਂ ਦੇ ਬਹੁਤ ਲੰਮੇ ਇੰਤਜਾਰ ਤੋਂ ਬਾਅਦ ਇੱਕੋ-ਇੱਕ ਇਕਲੌਤੀ ਸੰਤਾਨ ਦੇ ਰੂਪ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਆਪ ਜੀ ਦੇ ਘਰ ਅਵਤਾਰ ਧਾਰਿਆ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਕਿਸੇ ਵੀ ਚੀਜ ਦੀ ਕਮੀ ਨਹੀਂ ਸੀ ਇੰਨੇ ਵੱਡੇ ਖਾਨਦਾਨ, ਜ਼ਮੀਨ-ਜ਼ਾਇਦਾਦ ਦੇ ਮਾਲਕ ਪੂਜਨੀਕ ਬਾਪੂ ਜੀ ਦੇ ਘਰ ਦੁਨੀਆਂ ਦੀ ਹਰ ਸੁੱਖ-ਸਹੂਲਤ ਸੀ,
ਪਰ ਘਾਟ ਸੀ ਖਾਨਦਾਨ ਦੇ ਵਾਰਸ ਦੀ ਪੂਜਨੀਕ ਮਾਤਾ-ਪਿਤਾ ਜੀ ਦੀ ਭਗਤੀ ਤੇ ਸੰਤਾਂ ਦੀ ਸੇਵਾ ਨੂੰ ਫਲ ਲੱਗੇ ਸਮਾਂ 18 ਸਾਲਾਂ ਦਾ ਲੰਮਾ ਬੇਸ਼ੱਕ ਲੱਗਿਆ ਪਰ ਜਦੋਂ ਸਮਾਂ ਆਇਆ ਖੁਦ ਪਰਮ ਪਿਤਾ ਪਰਮਾਤਮਾ ਦਾ ਨੂਰ ਆਪ ਜੀ ਦੇ ਘਰ ਆਪ ਜੀ ਦੇ ਬੇਟੇ (ਪੂਜਨੀਕ ਗੁਰੂ ਜੀ) ਦੇ ਰੂਪ ਵਿੱਚ ਪ੍ਰਗਟ ਹੋਇਆ ਹਾਲਾਂਕਿ ਪਿੰਡ ਦੇ ਸਤਿਕਾਰਯੋਗ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਪੂਜਨੀਕ ਗੁਰੂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਅਤੇ ਅਵਤਾਰ ਧਾਰਨ ਤੋਂ ਬਾਅਦ ਵੀ ਦੱਸ ਦਿੱਤਾ ਸੀ ਕਿ ਇਹ ਕੋਈ ਆਮ ਬੱਚਾ ਨਹੀਂ ਹੈ ਇਹ ਤਾਂ ਖੁਦ ਪਰਮ ਪਿਤਾ ਪਰਮੇਸ਼ਵਰ ਨੇ ਤੁਹਾਡੇ ਘਰ ਤੁਹਾਡੇ ਬੇਟੇ ਦੇ ਰੂਪ ‘ਚ ਜਨਮ ਲਿਆ ਹੈ
ਉਹਨਾਂ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਦੱਸਿਆ ਕਿ ਇਹ ਤੁਹਾਡੇ ਕੋਲ 23 ਸਾਲ ਤੱਕ ਹੀ ਰਹਿਣਗੇ ਅਤੇ ਉਸ ਤੋਂ ਬਾਅਦ ਮਾਨਵਤਾ ਤੇ ਸ੍ਰਿਸ਼ਟੀ ਦੇ ਉੱਧਾਰ ਲਈ ਉਹਨਾਂ ਕੋਲ ਹੀ ਚਲੇ ਜਾਣਗੇ, ਜਿਨ੍ਹਾਂ ਨੇ ਇਹਨਾਂ ਨੂੰ ਇਸ ਨੇਕ ਕਾਰਜ ਲਈ ਸੰਸਾਰ ‘ਤੇ ਭੇਜਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਤੁਹਾਡੇ ਬਹੁਤ ਹੀ ਉੱਚੇ ਭਾਗ ਹਨ ਕਿ ਪਰਮ ਪਿਤਾ ਪਰਮੇਸ਼ਵਰ ਨੇ ਆਪਣੇ ਨੂਰ ਦੇ ਪ੍ਰਗਟਾਅ ਲਈ ਤੁਹਾਡੇ ਘਰ ਨੂੰ ਚੁਣਿਆ ਹੈ
ਪੂਜਨੀਕ ਗੁਰੂ ਜੀ ਦੇ ਬਚਪਨ ਦੀਆਂ ਅਦਭੁੱਤ ਨੂਰੀ ਖੇਡਾਂ ਨੂੰ ਪੂਜਨੀਕ ਬਾਪੂ ਜੀ ਨੇ ਖਾਸ ਕਰਕੇ ਆਪਣੇ ਅੰਦਰਲੇ ਰੂਹਾਨੀ ਅਨੁਭਵਾਂ ਨਾਲ ਨਿਹਾਰਿਆ ਤੇ ਮਹਿਸੂਸ ਕੀਤਾ ਕਿਉਂਕਿ ਪੂਜਨੀਕ ਬਾਪੂ ਜੀ ਹੀ ਆਪਣੇ ਲਾਡਲੇ ਨੂੰ ਜ਼ਿਆਦਾ ਸਮਾਂ ਆਪਣੇ ਸੀਨੇ ਨਾਲ ਹੀ ਲਾ ਕੇ ਰੱਖਿਆ ਕਰਦੇ ਸੰਤ ਜੀ ਦੁਆਰਾ ਦੱਸੇ 23 ਸਾਲ ਦੀ ਉਮਰ ਦਾ ਜਦੋਂ ਸਮਾਂ ਆਇਆ ਜੋ ਕਿ ਆਪਣੇ ਲਾਡਲੇ ਨੂੰ ਆਪਣੇ ਤੋਂ ਜ਼ੁਦਾ ਕਰਨ ਦਾ ਅਤੀ ਕਸ਼ਟਮਈ ਸਮਾਂ ਸੀ ਹਾਲਾਂਕਿ ਪੂਜਨੀਕ ਬਾਪੂ ਜੀ ਇਸ ਗੱਲ ਤੋਂ ਤਾਂ ਸੰਤੁਸ਼ਟ ਸਨ ਕਿ ਸੱਚੇ ਮੁਰਸ਼ਿਦੇ ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਲਾਹੀ ਹੁਕਮ ਨੂੰ ਪ੍ਰਵਾਨ ਚੜ੍ਹਾ ਰਹੇ ਹਨ
ਪਰ ਇਕਲੌਤੀ ਤੇ ਲਾਡਲੀ ਸੰਤਾਨ ਨੂੰ ਆਪਣੇ ਤੋਂ ਜ਼ੁਦਾ ਕਰਨਾ 23 ਸਾਲ ਦੀ ਭਰੀ ਜਵਾਨੀ ਦੀ ਉਮਰ, ਛੋਟੇ-ਛੋਟੇ ਸ਼ਾਹਿਬਜਾਦੇ-ਸ਼ਾਹਿਬਜ਼ਾਦੀਆਂ ਇਹ ਦ੍ਰਿਸ਼ਟਾਤ ਵੀ ਪੂਜਨੀਕ ਬਾਪੂ ਜੀ ਲਈ ਤਾਂ ਆਪਣੇ ਆਪ ‘ਚ ਇੱਕ ਦਰਦ ਤੋਂ ਘੱਟ ਨਹੀਂ ਸੀ ਪੂਜਨੀਕ ਮਾਤਾ-ਪਿਤਾ ਦਾ ਲਾਡਲਾ ਅੱਖੀਆਂ ਦਾ ਤਾਰਾ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ‘ਤੇ ਬਤੌਰ ਤੀਜੇ ਪਾਤਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਿਰਾਜਮਾਨ ਕੀਤਾ ਡੇਰਾ ਸੱਚਾ ਸੌਦਾ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਸ੍ਰਿਸ਼ਟੀ ਸਮਾਜ ਤੇ ਮਾਨਵਤਾ ਦੇ ਉੱਧਾਰ ਲਈ ਲਗਾਤਾਰ ਅਣਗਿਣਤ ਪੁੰਨ ਕਾਰਜ ਵਿੱਢੇ ਅਤੇ ਉਹਨਾਂ ਨੂੰ ਤੇਜ ਗਤੀ ਪ੍ਰਦਾਨ ਕਰਦੇ ਹੋਏ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਦੁਨੀਆਂ ਪੂਜਨੀਕ ਮਾਤਾ ਜੀ ਨੂੰ ਅਤੇ ਪੂਜਨੀਕ ਬਾਪੂ ਜੀ ਨੂੰ ਯਾਦ ਕਰਦੇ ਹੋਏ ਕੋਟਿ-ਕੋਟਿ ਨਮਨ ਕਰਦੀ ਹੈ
ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਦਾ ਸਨੇਹ, ਪਿਆਰ ਤੇ ਸਤਿਕਾਰ ਪੂਜਨੀਕ ਮਾਤਾ ਜੀ ਪ੍ਰਤੀ ਅਤੇ ਇਸ ਬਹੁਤ ਹੀ ਸਤਿਕਾਰਯੋਗ ਪੂਰੇ ਸ਼ਾਹੀ ਪਰਿਵਾਰ ਪ੍ਰਤੀ ਸਮਰਪਿਤ ਹੈ ਅੱਜ 9 ਅਗਸਤ ਨੂੰ ਅਤੀ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ 86ਵਾਂ ਸ਼ੁੱਭ ਜਨਮ ਦਿਨ ਸਾਧ-ਸੰਗਤ ਆਪਣੇ ਸਤਿਗੁਰੂ ਪਿਆਰੇ ਪ੍ਰਤੀ ਅਥਾਹ ਸ਼ਰਧਾ ਵਿਸ਼ਵਾਸ ਤੇ ਦ੍ਰਿੜਤਾਪੂਰਵਕ ਪੂਰੇ ਉਤਸ਼ਾਹ ਨਾਲ ਮਨਾ ਰਹੀ ਹੈ ਪੂਜਨੀਕ ਮਾਤਾ ਜੀ ਨੂੰ ਅਤੇ ਪੂਰੇ ਸ਼ਾਹੀ ਪਰਿਵਾਰ ਨੂੰ ਇਸ ਸ਼ੁਭ ਮੌਕੇ ‘ਤੇ ਲੱਖ-ਲੱਖ ਸਜਦਾ ਅਤੇ ਪੂਜਨੀਕ ਗੁਰੂ ਜੀ ਨੂੰ ਪ੍ਰਣਾਮ, ਚਰਨ ਵੰਦਨਾ ਤੇ ਸਾਰੀ ਸਾਧ-ਸੰਗਤ ਨੂੰ ਵਧਾਈ ਹੋਵੇ ਜੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.