Kya Mangu Bin Mange Hi Sab Kuch Mil Gaya

ਬਿਨਾਂ ਮੰਗੇ ਸਭ ਕੁਝ ਮਿਲਦਾ

ਅਕਬਰ ਅਤੇ ਬੀਰਬਲ ਦੇ ਕਿੱਸੇ ਬਹੁਤ ਪ੍ਰਸਿੱਧ ਹਨ ਉਹ ਕਿੱਸੇ ਕਿੰਨੇ ਸਨ ਅਤੇ ਵਿਦਵਾਨਾਂ ਨੇ ਆਪਣੇ ਦਿਮਾਗ ਅਨੁਸਾਰ ਕਿੰਨੇ ਕਿੱਸੇ ਉਨ੍ਹਾਂ ’ਚ ਹੋਰ ਜੋੜੇ, ਇਹ ਕਿਸੇ ਨੂੰ ਪਤਾ ਨਹੀਂ ਅਕਬਰ ਵੱਖ-ਵੱਖ ਵਿਸ਼ਿਆਂ ’ਤੇ ਬੀਰਬਲ ਤੋਂ ਸਵਾਲ ਪੁੱਛਦੇ ਸਨ ਬੀਰਬਲ ਆਪਣੇ ਦਿਮਾਗ ਅਤੇ ਹੌਂਸਲੇ ਨਾਲ ਉਨ੍ਹਾਂ ਸਵਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਰਹਿੰਦਾ ਸੀ ਬਜ਼ਾਰ ’ਚ ਵੀ ਇਨ੍ਹਾਂ ਦੇ ਕਿੱਸਿਆਂ ਦੀਆਂ ਕਿਤਾਬਾਂ ਉਪਲੱਬਧ ਹਨ ਅੱਜ ਇੱਕ ਅਜਿਹੇ ਕਿੱਸੇ ’ਤੇ ਚਰਚਾ ਕਰਦੇ ਹਾਂ ਜੋ ਈਸ਼ਵਰ ਦੇ ਪ੍ਰਤੀ ਸਾਡੇ ਵਿਸ਼ਵਾਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦਾ ਹੈ ਪਰਮ ਪਿਤਾ ਪਰਮਾਤਮਾ ਤੋਂ ਵਧ ਕੇ ਹੋਰ ਕੋਈ ਨਹੀਂ ਹੈ ਜੋ ਸਾਡੀਆਂ ਝੋਲੀਆਂ ਆਪਣੀਆਂ ਨੇਮਤਾਂ ਨਾਲ ਭਰ ਸਕਦਾ ਹੈ ਅਸੀਂ ਹੀ ਉਸਨੂੰ ਪਾਉਣ ਲਈ ਖੁਦ ਨੂੰ ਯੋਗ ਨਹੀਂ ਬਣਾ ਸਕਦੇ।

ਇੱਕ ਵਾਰ ਰਾਜਾ ਅਕਬਰ ਨੇ ਬੀਰਬਲ ਤੋਂ ਪੁੱਛਿਆ, ‘ ਤੁਸੀਂ ਹਿੰਦੂ ਲੋਕ ਦਿਨ ’ਚ ਕਦੇ ਮੰਦਿਰ ਜਾਂਦੇ ਹੋ, ਕਦੇ ਪੂਜਾ ਪਾਠ ਕਰਦੇ ਹੋ ਆਖਰ ਭਗਵਾਨ ਤੁਹਾਨੂੰ ਦਿੰਦਾ ਕੀ ਹੈ?’। ਬੀਰਬਲ ਨੇ ਇਸ ਸਵਾਲ ਦਾ ਜਵਾਬ ਦੇਣ ਲਈ ਕੁਝ ਦਿਨ ਦਾ ਸਮਾਂ ਮੰਗਿਆ ਬੀਰਬਲ ਨੇ ਇੱਕ ਬਜ਼ੁਰਗ ਭਿਖਾਰਨ ਕੋਲ ਜਾ ਕੇ ਕਿਹਾ, ‘ਮੈਂ ਤੈਨੂੰ ਪੈਸੇ ਵੀ ਦੇਵਾਂਗਾ ਅਤੇ ਰੋਜ਼ ਖਾਣਾ ਵੀ ਖੁਆਵਾਂਗਾ ਤੈਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ’
ਬਜ਼ੁਰਗ ਨੇ ਕਿਹਾ, ‘ਠੀਕ ਹੈ ਜਨਾਬ’। ਬੀਰਬਲ ਨੇ ਕਿਹਾ, ‘ਅੱਜ ਤੋਂ ਬਾਅਦ ਜੇਕਰ ਕੋਈ ਤੇਰੇ ਤੋਂ ਪੁੱਛੇ ਕਿ ਕੀ ਚਾਹੀਦੈ ਤਾਂ ਕਹਿਣਾ ਅਕਬਰ? ਜੇਕਰ ਕੋਈ ਪੁੱਛੇ ਕਿਸਨੇ ਦਿੱਤਾ ਤਾਂ ਕਹਿਣਾ ਅਕਬਰ ਸ਼ਹਿਨਸ਼ਾਹ ਨੇ’।

ਉਹ ਭਿਖਾਰਨ ਅਕਬਰ ਨੂੰ ਬਿਲਕੁਲ ਨਹੀਂ ਜਾਣਦੀ ਸੀ ਪਰ ਹਰ ਰੋਜ਼ ਉਹ ਹਰ ਗੱਲ ’ਚ ਅਕਬਰ ਦਾ ਨਾਂਅ ਲੈਣ ਲੱਗੀ ਕੋਈ ਪੁੱਛਦਾ ਕੀ ਚਾਹੀਦਾ ਤਾਂ ਉਹ ਕਹਿੰਦੀ, ‘ਅਕਬਰ’, ਕੋਈ ਪੁੱਛਦਾ ਕਿਸਨੇ ਦਿੱਤਾ, ਤਾਂ ਕਹਿੰਦੀ, ‘ਅਕਬਰ ਮੇਰੇ ਮਾਲਕ ਨੇ ਦਿੱਤਾ ਹੈ’ ਹੌਲੀ-ਹੌਲੀ ਇਹ ਸਾਰੀਆਂ ਗੱਲਾਂ ਅਕਬਰ ਦੇ ਕੰਨਾਂ ਤੱਕ ਵੀ ਪਹੁੰਚ ਗਈਆਂ ਉਹ ਖੁਦ ਵੀ ਉੇਸ ਭਿਖਾਰਨ ਕੋਲ ਗਿਆ ਅਤੇ ਪੁੱਛਿਆ, ‘ਇਹ ਸਭ ਤੈਨੂੰ ਕਿਸਨੇ ਦਿੱਤਾ ਹੈ?’ ਉਸਨੇ ਜਵਾਬ ਦਿੱਤਾ, ‘ਮੇਰੇ ਸ਼ਹਿਨਸ਼ਾਹ ਅਕਬਰ ਨੇ ਮੈਨੂੰ ਸਭ ਕੁਝ ਦਿੱਤਾ ਹੈ। ਅਕਬਰ ਨੇ ਫਿਰ ਪੁੱਛਿਆ, ‘ਹੋਰ ਕੀ ਚਾਹੀਦਾ?’। ਬੜੇ ਅਦਬ ਨਾਲ ਭਿਖਾਰਨ ਨੇ ਕਿਹਾ, ‘ਅਕਬਰ ਦਾ ਦੀਦਾਰ, ਮੈਂ ਉਸ ਦੀ ਹਰ ਰਹਿਮਤ ਦਾ ਸ਼ੁਕਰਾਨਾ ਅਦਾ ਕਰਨਾ ਚਾਹੁੰਦੀ ਹਾਂ, ਬੱਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ’।

ਅਕਬਰ ਉਸਦਾ ਪ੍ਰੇਮ ਅਤੇ ਸ਼ਰਧਾ ਦੇਖ ਕੇ ਨਿਹਾਲ ਹੋ ਗਿਆ ਅਤੇ ਉਸਨੂੰ ਆਪਣੇ ਮਹਿਲ ’ਚ ਲੈ ਗਿਆ ਭਿਖਾਰਨ ਤਾਂ ਹੈਰਾਨ ਰਹਿ ਗਈ ਅਤੇ ਅਕਬਰ ਦੇ ਪੈਰਾਂ ’ਚ ਲੇਟ ਗਈ, ‘ਧੰਨ ਹੈ ਮੇਰਾ ਸ਼ਹਿਨਸ਼ਾਹ’ ਅਕਬਰ ਨੇ ਉਸਨੂੰ ਬਹੁਤ ਸਾਰਾ ਸੋਨਾ ਦਿੱਤਾ, ਰਹਿਣ ਲਈ ਘਰ ਦਿੱਤਾ, ਸੇਵਾ ਕਰਨ ਵਾਲੇ ਨੌਕਰ ਵੀ ਦੇ ਕੇ ਉਸਨੂੰ ਵਿਦਾ ਕੀਤਾ। ਉਦੋਂ ਬੀਰਬਲ ਨੇ ਕਿਹਾ, ‘ਮਹਾਰਾਜ ਇਹ ਤੁਹਾਡੇ ਉਸ ਸਵਾਲ ਦਾ ਜਵਾਬ ਹੈ ਜਦੋਂ ਇਸ ਭਿਖਾਰਨ ਨੇ ਸਿਰਫ ਕੁਝ ਦਿਨ ਸਾਰਾ ਸਮਾਂ ਤੁਹਾਡਾ ਨਾਂਅ ਲਿਆ ਤਾਂ ਤੁਸੀਂ ਉਸਨੂੰ ਨਿਹਾਲ ਕਰ ਦਿੱਤਾ ਇਸੇ ਤਰ੍ਹਾਂ ਜਦੋਂ ਅਸੀਂ ਸਾਰਾ ਦਿਨ ਸਿਰਫ ਮਾਲਕ ਨੂੰ ਹੀ ਯਾਦ ਕਰਾਂਗੇ ਤਾਂ ਉਹ ਸਾਨੂੰ ਆਪਣੀ ਦਇਆ ਮਿਹਰ ਨਾਲ ਨਿਹਾਲ ਅਤੇ ਮਾਲੋਮਾਲ ਕਰ ਦੇਵੇਗਾ’।

ਇੱਕ ਸੰਸਾਰਿਕ ਬਾਦਸ਼ਾਹ ਦੇ ਸਿਮਰਨ ਨਾਲ ਐਨਾ ਕੁਝ ਮਿਲ ਸਕਦਾ ਹੈ ਉਸ ਮਾਲਕ ਨੇ, ਜਿਸਨੇ ਸੰਪੂਰਨ ਬ੍ਰਹਿਮੰਡ ਅਤੇ ਬਾਦਸ਼ਾਹ ਬਣਾਏ ਹਨ, ਉਸਦੇ ਸਿਮਰਨ ਨਾਲ ਕਿੰਨੀਆਂ ਨੇਮਤਾਂ ਮਿਲਣਗੀਆਂ? ਉਹ ਤਾਂ ਬਿਨਾਂ ਮੰਗੇ ਹੀ ਸਾਨੂੰ ਸਭ ਕੁਝ ਦਿੰਦਾ ਰਹਿੰਦਾ ਹੈ ਸਾਡੀ ਝੋਲੀ ਹੀ ਛੋਟੀ ਪੈ ਜਾਂਦੀ ਹੈ ਦਿਨ ਭਰ, ਸੌਂਦੇ-ਜਾਗਦੇ, ਉੱਠਦੇ-ਬੈਠਦੇ, ਤੁਰਦੇ-ਫਿਰਦੇ ਮਾਲਕ ਦਾ ਧਿਆਨ ਕਰਦੇ ਰਹਿਣਾ ਚਾਹੀਦਾ ਹੈ ਅੱਠਾਂ ਪਹਿਰਾਂ ’ਚ ਉਸਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਇੱਕ ਵਾਰ ਸਾਡਾ ਧਿਆਨ ਲੱਗ ਗਿਆ ਤਾਂ ਬੱਸ ਬੇੜਾ ਪਾਰ ਹੋ ਜਾਵੇਗਾ ਉਦੋਂ ਫਿਰ ਚੌਰਾਸੀ ਲੱਖ ਜੂਨੀਆਂ ਅਤੇ ਜਨਮ-ਮਰਨ ਦੇ ਬੰਧਨਾਂ ਤੋਂ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ।

-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!