ਪਦਮਸ੍ਰੀ ਨਾਲ ਸਨਮਾਨਿਤ ਟ੍ਰੀ-ਮੈਨ ਨੇ ਲਾਏ ਇੱਕ ਕਰੋੜ ਪੌਦੇ tree-man-honored-with-padma-shri-planted-1-crore-trees
ਕੁਝ ਕਰਨ ਦਾ ਜਨੂੰਨ ਅਤੇ ਜਜ਼ਬਾ ਜੇਕਰ ਦਿਲ ‘ਚ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਸੁਫਨਾ ਵੀ ਪੂਰਾ ਕੀਤਾ ਜਾ ਸਕਦਾ ਹੈ ਜੇਬ੍ਹ ‘ਚ ਬੀਜ ਅਤੇ ਸਾਇਕਲ ‘ਤੇ ਪੌਦੇ ਰੱਖਣ ਵਾਲੇ ‘ਰਮੱਇਆ ਦਰੀਪੱਲੀ’ ਨੇ ਇੱਕ ਜਾਂ ਦੋ ਨਹੀਂ, ਸਗੋਂ ਇੱਕ ਕਰੋੜ ਤੋਂ ਜ਼ਿਆਦਾ ਪੌਦੇ ਲਾਏ ਹਨ
ਰਮੱਇਆ ਦਰੀਪੱਲੀ ਨੂੰ ਸਾਲ 2017 ‘ਚ ਪਦਮਸ੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਇਹ ਕਹਾਣੀ ਹੈ ਤੇਲੰਗਾਨਾ ਦੇ ਖਮਾਮ ਜ਼ਿਲ੍ਹੇ ਦੇ ਰੇੱਡੀਪੱਲੀ ਪਿੰਡ ਦੇ ਰਹਿਣ ਵਾਲੇ ‘ਰਮੱਇਆ ਦਰੀਪੱਲੀ’ ਦੀ ਇਨ੍ਹਾਂ ਲਈ ਪੇੜ-ਪੌਦੇ ਇਨ੍ਹਾਂ ਦੀ ਜ਼ਿੰਦਗੀ ਹੈ
ਰਮੱਇਆ ਦਰੀਪੱਲੀ ਜੇਬ੍ਹ ‘ਚ ਬੀਜ ਅਤੇ ਆਪਣੀ ਸਾਇਕਲ ‘ਤੇ ਪੌਦੇ ਰੱਖ ਕੇ ਘਰ ‘ਚੋਂ ਨਿਕਲਦੇ ਹਨ ਇਸ ਦਰਮਿਆਨ ਇਹ ਜਿੱਥੇ ਵੀ ਜਾਂਦੇ ਹਾਂ ਉੱਥੇ ਜੇਕਰ ਇਨ੍ਹਾਂ ਨੂੰ ਕੋਈ ਪੇੜ ਲਾਉਣ ਦੀ ਜਗ੍ਹਾ ਜਾਂ ਖਾਲੀ ਥਾਂ ਦਿਸਦਾ ਹੈ ਤਾਂ ਇਹ ਉੱਥੇ ਪੌਦੇ ਲਾਉਣ ਲੱਗ ਜਾਂਦੇ ਹਨ ਅਜਿਹਾ ਇਹ ਕਈ ਸਾਲਾਂ ਤੋਂ ਕਰ ਰਹੇ ਹਨ ਇਨ੍ਹਾਂ ਦੀ ਦਰੱਖਤਾਂ ਨਾਲ ਦੀਵਾਨਗੀ ਦਾ ਨਤੀਜਾ ਇਹ ਨਿੱਕਲਿਆ ਕਿ ਇਨ੍ਹਾਂ ਨੇ ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਪੌਦੇ ਲਾ ਦਿੱਤੇ ਹਨ ਕਈ ਸਾਲ ਪਹਿਲਾਂ ਇਨ੍ਹਾਂ ਦੀ ਇਸ ਚਾਹਤ ਨੂੰ ਲੋਕ ਪਾਗਲਪਣ ਕਹਿੰਦੇ ਸਨ ਪਰ ਸਮੇਂ ਨੇ ਕਰਵਟ ਲਈ ਅੱਜ ਪੂਰਾ ਵਿਸ਼ਵ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਜੂਝ ਰਿਹਾ ਹੈ
ਅਜਿਹੇ ‘ਚ ਰਮੱਇਆ ਦਰੀਪੱਲੀ ਦੇ ਲਾਏ ਇਹ ਪੌਦੇ ਵਾਤਾਵਰਨ ਨੂੰ ਬਚਾਉਣ ‘ਚ ਯੋਗਦਾਨ ਦੇ ਰਹੇ ਹਨ ਰਮੱਇਆ ਆਪਣੇ ਇਸ ਕੰਮ ਦੀ ਵਜ੍ਹਾ ਨਾਲ ‘ਟ੍ਰੀ-ਮੈਨ’ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ ਸਰਕਾਰ ਨੇ ਵੀ ਇਨ੍ਹਾਂ ਦੇ ਇਸ ਕਦਮ ਨੂੰ ਸਲਾਮ ਕੀਤਾ ਅਤੇ ਸਾਲ 2017 ‘ਚ ਰਾਸ਼ਟਰਪਤੀ ਨੇ ਰਮੱਇਆ ਦਰੀਪੱਲੀ ਨੂੰ ਪਦਮਸ੍ਰੀ ਪੁਰਸਕਾਰ ਨਾਲ ਨਵਾਜ਼ਿਆ ਜੋ ਲੋਕ ਪਹਿਲਾਂ ਇਸ ਵਾਤਾਵਰਨ ਪ੍ਰੇਮੀ ਨੂੰ ਪਾਗਲ ਕਹਿੰਦੇ ਸਨ ਉਹ ਅੱਜ ਇਨ੍ਹਾਂ ਦੇ ਇਸ ਕਦਮ ਨੂੰ ਸਲਾਮ ਕਰਦੇ ਨਹੀਂ ਥੱਕਦੇ ਲੋਕਾਂ ਨੇ ਖੂਬ ਦਰੱਖਤ ਲਾਏ ਹੋਣਗੇ ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇਨ੍ਹਾਂ ਪੌਦਿਆਂ ਦੀ ਬਾਅਦ ‘ਚ ਵੀ ਦੇਖਭਾਲ ਕਰਕੇ ਉਨ੍ਹਾਂ ਨੂੰ ਵੱਡਾ ਕਰਦੇ ਹਨ
ਰਮੱਇਆ ਦਰੀਪੱਲੀ ਇਸ ਦੀ ਜਿਉਂਦੀ ਜਾਗਦੀ ਉਦਾਹਰਨ ਹਨ ਰਮੱਇਆ ਨੇ ਆਪਣੇ ਜੀਵਨ ‘ਚ 1 ਕਰੋੜ ਪੌਦੇ ਲਾਏ ਹਨ ਜਦੋਂ ਕਦੇ ਰਮੱਇਆ ਵੱਲੋਂ ਲਾਇਆ ਗਿਆ ਪੌਦਾ ਸੁੱਕ ਜਾਂਦਾ ਸੀ ਜਾਂ ਨਸ਼ਟ ਹੋ ਜਾਂਦਾ ਸੀ ਤਾਂ ਰਮੱਇਆ ਦੀ ਜ਼ਿੰਦਗੀ ਜਿਵੇਂ ਰੁਕ ਜਿਹੀ ਜਾਂਦੀ ਸੀ ਜਦੋਂ ਇੱਕ ਵਿਅਕਤੀ ਇੱਕ ਕਰੋੜ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਉਣ ‘ਚ ਆਪਣਾ ਯੋਗਦਾਨ ਦੇ ਸਕਦਾ ਹੈ ਤਾਂ ਜ਼ਰਾ ਸੋਚੋ, ਅਸੀਂ ਅਤੇ ਤੁਸੀਂ ਮਿਲ ਕੇ ਜੇਕਰ ਆਪਣੇ ਜੀਵਨ ‘ਚ ਇੱਕ ਪੌਦਾ ਲਗਾ ਕੇ ਉਸ ਦੀ ਦੇਖਭਾਲ ਕਰੀਏ ਉਸ ਨੂੰ ਵੱਡਾ ਕਰੀਏ ਤਾਂ ਕਿੰਨੇ ਸਾਰੇ ਪੌਦੇ ਹੋ ਜਾਣਗੇ ਅਤੇ ਇਹ ਜ਼ਹਿਰੀਲਾ ਹੋ ਚੁੱਕਿਆ ਵਾਤਾਵਰਨ ਇੱਕ ਵਾਰ ਫਿਰ ਆਪਣੀ ਹਰਿਆਲੀ ਖਿਲਾਰੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.