Pranayama

ਪ੍ਰਾਣਾਯਾਮ : ਨਾਲ ਦਿਮਾਗ ਨੂੰ ਰੱਖੋ ਸ਼ਾਂਤ

ਸਾਡੀ ਪ੍ਰਾਣਸ਼ਕਤੀ ਨੂੰ ਵਧਾਉਣ ਲਈ ਸਭ ਤੋਂ ਵੱਡਾ ਯੋਗਦਾਨ ਪ੍ਰਾਣਾਯਾਮ ਦਾ ਹੈ ਜਦਕਿ ਸਾਡੇ ਪ੍ਰਾਣ ਸਾਡੇ ਸਾਹਾਂ ’ਤੇ ਹੀ ਨਿਰਭਰ ਕਰਦੇ ਹਨ ਇਸ ਤਰ੍ਹਾਂ ਸਾਡੇ ਸਰੀਰ ’ਚ ਪ੍ਰਾਣਸ਼ਕਤੀ ਦਾ ਹੋਣਾ ਜਿਉਂਦੇ-ਜੀਅ ਮਨੁੱਖ ਜੀਵਨ ਦੀ ਨਿਸ਼ਾਨੀ ਹੈ ਨਹੀਂ ਤਾਂ ਹਰ ਸਰੀਰ ਇੱਕ ਬੁੱਤ ਦੇ ਸਮਾਨ ਹੈ ਇਸ ਸਰੀਰ ਨੂੰ ਸਿਹਤਮੰਦ ਰੱਖਣ ਲਈ ਅਤੇ ਹਮੇਸ਼ਾ ਗਤੀਸ਼ੀਲ ਬਣਾਈ ਰੱਖਣ ਲਈ ਪ੍ਰਾਣਾਯਾਮ ਨੂੰ ਆਪਣੇ ਰੂਟੀਨ ਦੇ ਜੀਵਨ ’ਚ ਅਪਨਾਉਣਾ ਇੱਕ ਬਿਹਤਰੀਨ ਸੁਝਾਅ ਹੈ ਯੋਗਾ ’ਚ ਪ੍ਰਾਣਾਯਾਮ ਦਾ ਅਰਥ ਹੈ ਸਾਹ ’ਤੇ ਧਿਆਨ ਕੇਂਦਰਿਤ ਕਰਨ ਦਾ ਇੱਕ ਯੋਗ ਅਭਿਆਸ ਪ੍ਰਾਣਾਯਾਮ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ- ਪ੍ਰਾਣ+ਆਯਾਮ ਪ੍ਰਾਣ ਦਾ ਅਰਥ ਹੈ।

ਜੀਵਨ ਸ਼ਕਤੀ ਆਯਾਮ ਦਾ ਅਰਥ ਨਿਯਮਤ ਕਰਨਾ ਭਾਵ ਪ੍ਰਾਣਯਾਮ ਦਾ ਮਤਲਬ ਹੈ ਜੀਵਨ ਸ਼ਕਤੀ ਨੂੰ ਨਿਯਮਤ ਕਰਨਾ ਯੋਗਾ ’ਚ ਕੁਝ ਪ੍ਰਾਣਾਯਾਮ ਹਨ ਜੋ ਸਾਨੂੰ ਹਰ ਰੋਜ਼ ਕਰਨੇ ਚਾਹੀਦੇ ਹਨ, ਜਿਵੇਂ ਅਲੋਮ-ਵਿਲੋਮ, ਭਸਤ੍ਰਿਕਾ, ਕਪਾਲ ਭਾਤੀ, ਭਰਾਮਰੀ ਜਿਨ੍ਹਾਂ ਦੇ ਆਪਣੇ ਅਲੱਗ-ਅਲੱਗ ਫਾਇਦੇ ਹਨ ਇਨ੍ਹਾਂ ਸਭ ਦਾ ਉਦੇਸ਼ ਸਾਹਾਂ ਨੂੰ ਅਲੱਗ-ਅਲੱਗ ਤਰ੍ਹਾਂ ਵਰਤ ਕੇ ਸਰੀਰਕ ਕਾਰਜ-ਸਮਰੱਥਾ ਨੂੰ ਵਧਾਉਣਾ, ਊਰਜਾ ਪ੍ਰਦਾਨ ਕਰਨਾ ਹੈ ਇਨ੍ਹਾਂ ਪ੍ਰਾਣਾਯਾਮ ਦੀਆਂ ਤਕਨੀਕਾਂ ਰਾਹੀਂ ਦਿਮਾਗ ਅਤੇ ਫੇਫੜਿਆਂ ਨੂੰ ਆਕਸੀਜ਼ਨ ਪਹੁੰਚਦੀ ਹੈ ਜਿਸ ਨਾਲ ਸਾਡਾ ਸਾਹ ਤੰਤਰ ਸੁਚਾਰੂ ਢੰਗ ਨਾਲ ਚੱਲਦਾ ਹੈ ਨਿਯਮਤ ਪ੍ਰਾਣਾਯਾਮ ਕਰਕੇ ਦਿਮਾਗ ਦੀਆਂ ਟੈਨਸ਼ਨਾਂ ਨੂੰ ਦੂਰ ਕਰਕੇ ਸ਼ਾਂਤ ਰੱਖਿਆ ਜਾ ਸਕਦਾ ਹੈ ਜੋ ਕਿ ਅੱਜ ਦੇ ਸਮੇਂ ’ਚ ਅਸੰਭਵ ਜਿਹਾ ਲੱਗਦਾ ਹੈ।

ਸਿਮਰਨ ਪ੍ਰਾਣਾਯਾਮ ਦੀ ਵਿਧੀ:- | Pranayama

  • ਆਪਣੀ ਧੌਣ ਸਿੱਧੀ ਰੱਖੋ ਸੁਖ ਆਸਣ, ਪਦਮ ਆਸਣ ਜਾਂ ਵਜ਼ਰ ਆਸਣ ’ਚ ਬੈਠ ਜਾਓ।
  • ਆਪਣੇ ਦੋਵਾਂ ਹੱਥਾਂ ਨੂੰ ਫੋਟੋ ’ਚ ਦਿਖਾਏ ਅਨੁਸਾਰ ਜੋੜ ਕੇ ਵਿੱਚ ਰੱਖੋ ਜਾਂ ਗਿਆਨ ਮੁਦਰਾ ’ਚ ਗੋਡਿਆਂ ’ਤੇ ਰੱਖੋ।
  • ਅੱਖਾਂ ਨੂੰ ਬੰਦ ਕਰਕੇ, ਧਿਆਨ ਦੋਵਾਂ ਅੱਖਾਂ ਦੇ ਵਿਚਕਾਰ ਕੇਂਦਰਿਤ ਕਰੋ।
  • ਲੰਮਾ ਸਾਹ ਖਿੱਚ ਕੇ ਸਾਹ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਰੋਕਣ ਦੀ ਕੋਸ਼ਿਸ਼ ਕਰੋ ਇਸ ਦੌਰਾਨ ਲਗਾਤਾਰ ਨਾਮ ਸ਼ਬਦ ਦਾ।

ਸਿਮਰਨ ਕਰੋ | Pranayama

  • ਹੌਲੀ-ਹੌਲੀ ਸਾਹ ਛੱਡੋ ਆਪਣੇ ਸਰੀਰ ਨੂੰ ਸਾਹ ਰਹਿਤ ਕਰਨ ਤੋਂ ਬਾਅਦ ਫਿਰ ਸਾਹ ਰੋਕ ਕੇ ਰੱਖੋ ਅਤੇ ਲਗਾਤਾਰ ਨਾਮ ਸ਼ਬਦ ਦਾ ਸਿਮਰਨ ਕਰੋ ਇਸ ਤਰ੍ਹਾਂ ਵਾਰ-ਵਾਰ ਸਾਹ ਰੋਕਣ ਦੇ ਔਖੇ ਅਭਿਆਸ ਨਾਲ ਸਾਡੀ ਸਮਰੱਥਾ ਪਹਿਲਾਂ ਤੋਂ ਕਿਤੇ ਹੋਰ ਜ਼ਿਆਦਾ ਵੱਧ ਜਾਂਦੀ ਹੈ।
  • ਇਸ ਸਾਹ ਕਿਰਿਆ ਨੂੰ 15 ਵਾਰ ਕਰੋ ਅਤੇ ਹੌਲੀ-ਹੌਲੀ ਵਧਾ ਕੇ 25 ਵਾਰ ਤੱਕ ਲੈ ਜਾਓ ਹਰ ਰੋਜ਼ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਇਸ ਦਾ ਅਭਿਆਸ ਕਰੋ।
  • ਪ੍ਰਾਣਾਯਾਮ ਦੇ ਨਾਲ-ਨਾਲ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਇਸਨੂੰ ਸਿਮਰਨ ਪ੍ਰਾਣਾਯਾਮ ਕਿਹਾ ਜਾਂਦਾ ਹੈ ਜੋ ਕਿ ਸਾਨੂੰ ਅੰਦਰੋਂ ਅਤੇ ਬਾਹਰੋਂ ਮਜ਼ਬੂਤ ਅਤੇ ਫੁਰਤੀਲਾ ਬਣਾਉਂਦਾ ਹੈ ਸਿਮਰਨ ਪ੍ਰਾਣਾਯਾਮ ਦੇ ਸਾਡੇ ਸਰੀਰ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਕਈ ਲਾਭ ਹੁੰਦੇ ਹਨ।

ਮਾਨਸਿਕ ਤੌਰ ’ਤੇ ਸਿਮਰਨ ਪ੍ਰਾਣਾਯਾਮ ਦੇ ਫਾਇਦੇ:-

  1. ਦਿਮਾਗ ’ਚ ਆਕਸੀਜ਼ਨ ਸਹੀ ਤਰੀਕੇ ਨਾਲ ਪਹੁੰਚਦੀ ਹੈ, ਜਿਸ ਨਾਲ ਦਿਮਾਗ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ।
  2. ਜੋ ਅਸੀਂ ਪੜ੍ਹਦੇ ਹਾਂ ਉਹ ਜ਼ਲਦੀ ਯਾਦ ਹੋ ਜਾਂਦਾ ਹੈ ਬਹੁਤ ਸਾਰੇ ਬੱਚੇ ਇਸ ਪ੍ਰਾਣਾਯਾਮ ਨੂੰ ਲਗਾਤਾਰ ਕਰਕੇ ਮੈਰਿਟ ਹਾਸਲ ਕਰ ਰਹੇ ਹਨ।
  3. ਕਿਸੇੇ ਵੀ ਪ੍ਰੇਸ਼ਾਨੀ ਦਾ ਹੱਲ ਦਿਮਾਗ ਨੂੰ ਅੰਦਰੋਂ ਹੀ ਮਿਲ ਜਾਂਦਾ ਹੈ ਦਿਮਾਗ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਡਰ ਨੂੰ ਖ਼ਤਮ ਕਰਦਾ ਹੈ।
  4. ਆਤਮਬਲ ਵਧਾਉਂਦਾ ਹੈ।
  5. ਮਨ ਅਤੇ ਦਿਮਾਗ ਸ਼ਾਂਤ ਕਰਦਾ ਹੈ।
  6. ਸਿਰ ਦਰਦ ਨੂੰ ਖ਼ਤਮ ਕਰਦਾ ਹੈ।
  7. ਲਗਾਤਾਰ ਕਰਨ ’ਤੇ ਇਨਸਾਨ ਗੁੱਸੇ ’ਤੇ ਆਸਾਨੀ ਨਾਲ ਕਾਬੂ ਪਾ ਸਕਦਾ ਹੈ ਚਿੜਚਿੜਾਪਣ ਖ਼ਤਮ ਹੋ ਜਾਂਦਾ ਹੈ।
  8. ਇਨਸਾਨ ’ਚ ਸੰਯਮ ਅਤੇ ਸੰਤੁਸ਼ਟੀ ਵਧਦੀ ਹੈ।
  9. ਸਿਮਰਨ ’ਚ ਧਿਆਨ ਜ਼ਲਦੀ ਲੱਗਦਾ ਹੈ।

ਸਰੀਰਕ ਤੌਰ ’ਤੇ ਸਿਮਰਨ ਪ੍ਰਾਣਾਯਾਮ ਦੇ ਫਾਇਦੇ:- | Pranayama

  • ਪ੍ਰਾਣਾਯਾਮ ਕਰਨ ਨਾਲ ਸਰੀਰ ਦੀ ਲੱਚਕ ਅਤੇ ਸਮਰੱਥਾ (ਸਟੈਮਿਨਾ) ਵੱਧ ਜਾਂਦੀ ਹੈ ਜਿਸ ਨਾਲ ਨਾ ਸਿਰਫ ਰੋਜ਼ਾਨਾ ਦੇ ਕੰਮਾਂ ’ਚ ਸਗੋਂ ਖੇਡਾਂ ’ਚ ਵੀ ਬਹੁਤ ਲਾਭ ਹੁੰਦਾ ਹੈ ਇਸ ਨਾਲ ਮਾਸਪੇਸ਼ੀਆਂ ਦਾ ਨਿਰਮਾਣ ਹੁੰਦਾ ਹੈ ਜੋ ਅਲੱਗ-ਅਲੱਗ ਖੇਡਾਂ ’ਚ ਆਪਣਾ ਯੋਗਦਾਨ ਦਿੰਦੀਆਂ ਹਨ।
  • ਕੋਈ ਵੀ ਸੱਟ ਜਾਂ ਦਰਦ ਜ਼ਿਆਦਾ ਦੇਰ ਤੱਕ ਸਰੀਰ ਦੇ ਕਿਸੇ ਅੰਗ ਨੂੰ ਪ੍ਰੇਸ਼ਾਨ ਨਹੀਂ ਕਰਦਾ ਅਰਥਾਤ ਜ਼ਲਦੀ ਰਾਹਤ ਮਿਲ ਜਾਂਦੀ ਹੈ।
  • ਬੁਰੀਆਂ ਆਦਤਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ।
  • ਚਿਹਰੇ ’ਤੇ ਨਿਖਾਰ ਆਉਂਦਾ ਹੈ।
  • ਰੋਗ ਪ੍ਰਤੀਰੋਧਕ ਸਮਰੱਥਾ ਵੱਧ ਜਾਂਦੀ ਹੈ।
  • ਕਈ ਰੋਗਾਂ ਨੂੰ ਖ਼ਤਮ ਕਰਨ ’ਚ ਸਹਾਇਕ ਹੈ ਜਿਵੇਂ ਕਿ ਕੈਂਸਰ, ਮਾਈਗੇ੍ਰਨ, ਅਰਥਰਾਈਟਿਸ, ਅਸਥਮਾ, ਖੂਨ ਨੂੰ ਸਾਫ ਕਰਦਾ ਹੈ, ਅੱਖਾਂ ਨੂੰ ਮਜ਼ਬੂਤ ਬਣਾ ਕੇ ਰੌਸ਼ਨੀ ਵਧਾਉਂਦਾ ਹੈ, ਸਰੀਰਕ ਚਰਬੀ ਨੂੰ ਘੱਟ ਕਰਦਾ ਹੈ।

ਸਾਵਧਾਨੀਆਂ:- | Pranayama

  • ਪ੍ਰਾਣਾਯਾਮ ਦਾ ਜ਼ਿਆਦਾ ਲਾਭ ਸਵੇਰੇ ਅਤੇ ਸ਼ਾਮ ਖਾਲੀ ਪੇਟ ਕਰਨ ਨਾਲ ਮਿਲਦਾ ਹੈ ਖਾਣੇ ਤੋਂ ਦੋ ਘੰਟੇ ਬਾਅਦ ਵੀ ਕਰ ਸਕਦੇ ਹੋ।
  • ਸਵੱਛ ਅਤੇ ਸਾਫ ਵਾਤਾਵਰਨ ’ਚ ਕਰੋ ਪ੍ਰਕਿਰਤੀ ’ਚ ਕਰੋ ਤਾਂ ਸਭ ਤੋਂ ਬਿਹਤਰ ਹੈ।
  • ਮਾਸਿਕ ਧਰਮ ’ਚ 3 ਦਿਨਾਂ ਦਾ ਪਰਹੇਜ਼ ਕਰੋ।
  • ਪ੍ਰਾਣਾਯਾਮ ਤੋਂ 15 ਮਿੰਟ ਬਾਅਦ ਹੀ ਕੁਝ ਖਾਓ।
  • ਜੇਕਰ ਕੋਈ ਗੰਭੀਰ ਬਿਮਾਰੀ ਜਾਂ ਪ੍ਰੇਸ਼ਾਨੀ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਹੀ ਕਰੋ।

ਨੋਟ : ਕਿਸੇ ਰੋਗੀ, ਵਿਦਿਆਰਥੀ ਜਾਂ ਪਲੇਅਰ ਨੂੰ ਪ੍ਰਾਣਾਯਾਮ ਨੂੰ ਕਰਨ ਨਾਲ ਫਾਇਦਾ ਮਿਲਿਆ ਹੋਵੇ ਤਾਂ ਕਿਰਪਾ ਕਰਕੇ ਆਪਣਾ ਨਾਂਅ ਅਤੇ ਤਜ਼ਰਬਾ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਹੋਰ ਲੋਕ ਵੀ ਲਾਭ ਲੈ ਸਕਣ

-ਨੀਲਮ ਇੰਸਾਂ, ਯੋਗਾ ਵਰਲਫ ਚੈਂਪੀਅਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!