‘‘ਤੁਮ੍ਹੇਂ ਸ਼ੂਲ ਨਹੀਂ ਲਗਨੇ ਦੇਂਗੇ’’ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਲਖਪਤ ਰਾਏ ਇੰਸਾਂ ਸਪੁੱਤਰ ਸੱਚਖੰਡ ਵਾਸੀ ਪ੍ਰਮੁੱਖ ਦਾਸ ਪਿੰਡ ਖਜੂਰੀ ਜਾਟੀ ਨੇੜੇ ਪਿੰਡ ਮੁਹੰਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਤੋਂ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੀਆਂ ਆਪਣੇ ਪਰਿਵਾਰ ’ਤੇ ਹੋਈਆਂ ਵੱਡੀਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-
ਸੰਨ 1953 ਦੀ ਗੱਲ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਮਾਨਵਤਾ ਭਲਈ ਕੇਂਦਰ ਡੇਰਾ ਸੱਚਾ ਸੌਦਾ ਅਮਰਪੁਰ ਧਾਮ ਮੁਹੰਮਦਪੁਰ ਰੋਹੀ ਵਿੱਚ ਸਤਿਸੰਗ ਫ਼ਰਮਾਉਣ ਲਈ ਆਉਂਦੇ ਤਾਂ ਕਾਫੀ ਦਿਨਾਂ ਤੱਕ ਲਗਾਤਾਰ ਇਸ ਦਰਬਾਰ ਵਿੱਚ ਰਹਿੰਦੇ ਅਤੇ ਹਰ ਰੋਜ਼ ਰਾਤ ਨੂੰ ਨੌਂ ਵਜੇ ਤੋਂ ਸੁਬ੍ਹਾ ਚਾਰ ਵਜੇ ਤੱਕ ਸਤਿਸੰਗ ਕਰਦੇ ਮੇਰੀ ਮਾਤਾ ਗੰਗਾ ਦੇਵੀ ਪਿੰਡ ਦੀਆਂ ਚਾਰ-ਪੰਜ ਹੋਰ ਔਰਤਾਂ (ਮਾਤਾ-ਭੈਣਾਂ) ਦੇ ਨਾਲ ਹਰ ਰੋਜ਼ ਸਾਡੇ ਪਿੰਡ ਤੋਂ ਪੈਦਲ ਚੱਲ ਕੇ ਅਮਰਪੁਰ ਧਾਮ ਵਿੱਚ ਸਤਿਸੰਗ ’ਤੇ ਜਾਇਆ ਕਰਦੀਆਂ ਸਨ ਉਸ ਸਮੇਂ ਰਸਤੇ ਕੱਚੇ ਸਨ ਉਹ ਸ਼ਰਧਾ ਭਾਵਨਾ ਨਾਲ ਨੰਗੇ ਪੈਰ ਜਾਂਦੀ ਸੀ ਕੁਝ ਲੋਕ ਈਰਖਾਲੂ ਵੀ ਹੁੰਦੇ ਹਨ,
ਉਹਨਾਂ ਨੂੰ ਇਹਨਾਂ ਔਰਤਾਂ ਦਾ ਸਤਿਸੰਗ ’ਤੇ ਜਾਣਾ ਚੰਗਾ ਨਹੀਂ ਲੱਗਦਾ ਸੀ ਕੁਝ ਸ਼ਰਾਰਤੀ ਲੋਕ ਰਸਤੇ ਵਿਚ ਕੰਡੇਦਾਰ ਝਾੜੀਆਂ ਜਾਂ ਕੰਡੇ ਵਿਛਾ ਦਿੰਦੇ ਤਾਂ ਕਿ ਇਹਨਾਂ ਦੇ ਪੈਰਾਂ ਵਿੱਚ ਕੰਡੇ ਚੁੱਭਣ ਉਹਨਾਂ ਦਾ ਵਿਚਾਰ ਸੀ ਕਿ ਪੈਰਾਂ ਵਿੱਚ ਕੰਡੇ ਚੁੱਭਣ ਨਾਲ ਇਹ ਸਤਿਸੰਗ ’ਤੇ ਜਾਣੋਂ ਹਟ ਜਾਣਗੀਆਂ ਇਹ ਮਾਤਾ-ਭੈਣਾਂ ਇਹਨਾਂ ਕੰਡਿਆਂ ਦੀ ਕੋਈ ਪਰਵਾਹ ਨਾ ਕਰਦੀਆਂ ਆਪਣੇ ਪੈਰਾਂ ਵਿੱਚੋਂ ਕੰਡੇ ਕੱਢ ਕੇ ਫਿਰ ਚੱਲ ਪੈਂਦੀਆਂ ਅਤੇ ਸਤਿਸੰਗ ’ਤੇ ਪਹੁੰਚ ਜਾਂਦੀਆਂ ਇੱਕ ਦਿਨ ਘਟ-ਘਟ ਤੇ ਪਟ-ਪਟ ਦੀ ਜਾਣਨਹਾਰ ਸਤਿਗੁਰੂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੇਰੀ ਮਾਤਾ ਤੋਂ ਪੁੱਛਿਆ, ਪੁੱਟਰ ਠੀਕ ਤੋ ਹੋ?’’ ਮੇਰੀ ਮਾਤਾ ਨੇ ਕਿਹਾ, ਬਾਬਾ! ਠੀਕ ਤਾਂ ਹਾਂ, ਪਰ ਲੋਗ ਰਾਸਤੇ ਮੇਂ ਕਾਂਟੇ ਡਾਲ ਦੇਤੇ ਹੈਂ ਬਾਬਾ, ਥੇ ਹੀ ਬਤਾਓ ਅਬੀ ਮੈਂਹ ਕੇ ਕਰਾਂ ਫਿਰ! ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘‘ਪੁੱਟਰ! ਥੋੜੇ ਸਮੇਂ ਕੀ ਬਾਤ ਹੈ, ਤੁਮ ਚਾਹੇ ਮੁਹੰਮਦਪੁਰ ਡੇਰੇ ਆਓ, ਚਾਹੇ ਸਰਸੇ ਆਓ, ਤੁਮ੍ਹੇਂ ਸ਼ੂਲ ਨਹੀਂ ਲਗਨੇ ਦੇਂਗੇ’’ ਬਸ, ਉਸੇ ਦਿਨ ਤੋਂ ਹੀ ਸਾਡੇ ਪਰਿਵਾਰ ’ਤੇ ਬੇਪਰਵਾਹ ਸਾਈਂ ਵੱਲੋਂ ਆਪਣੀਆਂ ਅਪਾਰ ਰਹਿਮਤਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਸਾਨੂੰ ਗੱਡੀਆਂ, ਟਰੈਕਟਰ, ਮੋਟਰ ਸਾਈਕਲ ਬਖਸ਼ ਦਿੱਤੇ ਸਾਨੂੰ ਕਦੇ ਪੈਦਲ ਨਹੀਂ ਜਾਣਾ ਪਿਆ
ਇੱਕ ਵਾਰ ਮੈਨੂੰ ਯਾਨੀ ਲਖਪਤ ਰਾਏ ਇੰਸਾਂ ਨੂੰ ਹਾਰਟ ਦੀ ਪ੍ਰੌਬਲਮ ਹੋ ਗਈ ਮੇਰਾ ਬਾਪੂ ਪ੍ਰਮੁੱਖ ਦਾਸ ਮੈਨੂੰ ਹਿਸਾਰ ਦੇ ਡਾਕਟਰ ਵਰਮਾ ਦੇ ਕੋਲ ਲੈ ਗਿਆ ਉਸ ਸਮੇਂ ਮੈਂ ਬੇਹੋਸ਼ ਸੀ ਡਾਕਟਰ ਨੇ ਚੈਕਅੱਪ ਕੀਤਾ ਅਤੇ ਮੇਰੇ ਬਾਪੂ ਨੂੰ ਕਿਹਾ ਕਿ ਬੱਚੇ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਜੇਕਰ ਤੁਸੀਂ ਕਿਸੇ ਭਗਵਾਨ ਭਾਵ ਕਿਸੇ ਦੇਵੀ-ਦੇਵਤਾ ਨੂੰ ਮੰਨਦੇ ਹੋ ਤਾਂ ਆਪਣੇ ਬੱਚੇ ਦੇ ਬਚਣ ਲਈ ਉਹਨਾਂ ਨੂੰ ਦੁਆ ਕਰੋ ਕੀ ਪਤਾ ਭਗਵਾਨ ਤੁਹਾਡੀ ਸੁਣ ਲਵੇ ਤਾਂ ਮੇਰੇ ਬਾਪੂ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਮੰਨਦਾ ਮੈਂ ਕੇਵਲ ਆਪਣੇ ਮੁਰਸ਼ਦ ਦਾਤਾ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਮੰੰਨਦਾ ਹਾਂ ਤਾਂ ਡਾਕਟਰ ਕਹਿਣ ਲੱਗਾ ਕਿ ਤੁਸੀਂ ਆਪਣੇ ਮੁਰਸ਼ਿਦ-ਗੁਰੂ ਨੂੰ ਯਾਦ ਕਰ ਲਵੋ ਕਿਉਂਕਿ ਤੇਰਾ ਬੱਚਾ ਖਤਰੇ ਵਿੱਚ ਹੈ ਤਾਂ ਮੇਰੇ ਬਾਪੂ ਨੇ ਆਪਣੇ ਸਤਿਗੁਰੂ ਦਾਤਾ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਖ਼ਸ਼ਿਆ ਨਾਅਰਾ ‘ਧੰਨ ਧੰੰਨ ਸਤਿਗੁਰੂ ਤੇਰਾ ਹੀ ਆਸਰਾ’ ਉੱਚੀ ਅਵਾਜ ਵਿੱਚ ਬੋਲਿਆ ਅਤੇ ਆਪਣੇ ਅੰਦਰ ਹੀ ਅੰਦਰ ਅਰਜ਼ ਕੀਤੀ ਕਿ ਹੇ ਸ਼ਹਿਨਸ਼ਾਹ ਸਾਈਂ ਜੀ, ਮੈਂ ਮ੍ਰਿਤਕ ਬੱਚੇ ਨੂੰ ਘਰ ਨਹੀਂ ਲਿਜਾਊਂਗਾ ਆਪ ਕੀ ਨਹੀਂ ਕਰ ਸਕਦੇ ਆਪ ਸਭ ਕੁੱਝ ਕਰ ਸਕਦੇ ਹੋ ਸਾਈਂ ਜੀ ਹੁਣ ਤੇਰਾ ਹੀ ਆਸਰਾ ਹੈ ਤੂੰ ਹੀ ਇਸਨੂੰ ਠੀਕ ਕਰਨਾ ਹੈ
ਨਾਅਰਾ ਲਾਉਣ ’ਤੇ ਹਸਪਤਾਲ ਦੇ ਡਾਕਟਰ ਅਤੇ ਕੁੱਝ ਹੋਰ ਲੋਕ ਵੀ ਉੱਥੇ ਆ ਗਏ ਮੇਰੇ ਬਾਪੂ ਜੀ ਦੁਆਰਾ ਅਰਜ਼-ਬੇਨਤੀ ਕਰਦੇ ਹੀ ਮੇਰੇ ਹੱਥਾਂ-ਪੈਰਾਂ ਵਿੱਚ ਥੋੜ੍ਹੀ ਜਿਹੀ ਹਰਕਤ ਹੋਈ ਡਾਕਟਰ ਨੇ ਮੇਰੇ ਹੱਥ ’ਤੇ ਅਤੇ ਪੈਰਾਂ ’ਤੇ ਚਾਬੀ ਮਾਰੀ ਚਾਬੀ ਲੱਗਦੇ ਹੀ ਮੇਰੇ ਹੱਥਾਂ-ਪੈਰਾਂ ਵਿੱਚ ਕੁੱਝ ਹਰਕਤ ਆ ਗਈ ਅਤੇ ਕੁੱਝ ਹੀ ਦੇਰ ਵਿੱਚ ਮੈਂ ਹੋਸ਼ ਵਿੱਚ ਆ ਗਿਆ ਡਾਕਟਰ ਨੇ ਮੇਰੇ ਬਾਪੂ ਨੂੰ ਕਿਹਾ ਕਿ ਪੰਡਿਤ ਜੀ, ਆਪ ਦਾ ਬੱਚਾ ਖਤਰੇ ਤੋਂ ਬਾਹਰ ਹੈ, ਹੁਣ ਬਚ ਜਾਵੇਗਾ ਮਾਲਕ ਨੇ ਤੇਰੀ ਫਰਿਆਦ ਸੁਣ ਲਈ ਕੁਝ ਹੀ ਦਿਨਾਂ ’ਚ ਸਤਿਗੁਰੂ ਜੀ ਦੀ ਰਹਿਮਤ ਨਾਲ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਅਤੇ ਅਸੀਂ ਆਪਣੇ ਘਰ ਆ ਗਏ
ਮੈਂ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਸਵਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਦੋਨਾਂ ਪਵਿੱਤਰ ਬਾੱਡੀਆਂ ਦੇ ਮੌਜੂਦਾ ਸਵਰੂਪ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਡਾ. ਐੱਮਐੱਸਜੀ) ਨੂੰ ਅਰਦਾਸ ਕਰਦਾ ਹਾਂ ਕਿ ਪਿਤਾ ਜੀ, ਅੱਜ ਵੀ ਸਾਡਾ ਸਾਰਾ ਪਰਿਵਾਰ ਆਪ ਜੀ ਦੀ ਰਹਿਮਤ ਨਾਲ ਆਪ ਜੀ ਦੇ ਪਵਿੱਤਰ ਚਰਨਾਂ ’ਚ ਡੇਰਾ ਸੱਚਾ ਸੌਦਾ ਨਾਲ ਜਿਉਂ ਦਾ ਤਿਉਂ ਜੁੜਿਆ ਹੋਇਆ ਹੈ ਪਿਤਾ ਜੀ, ਸਾਰੇ ਪਰਿਵਾਰ ਨੂੰ ਆਪਣਾ ਦ੍ਰਿੜ੍ਹ ਵਿਸ਼ਵਾਸ, ਸੇਵਾ ਅਤੇ ਸਿਮਰਨ ਦਾ ਬਲ ਬਖ਼ਸ਼ਣਾ ਜੀ