Makhana Benefits

ਪੌਸ਼ਟਿਕਤਾ ਦਾ ਖਜ਼ਾਨਾ ਮਖਾਣਾ – Makhana is a treasure of nutrition ਮਖਾਣਾ ਪੋਸ਼ਕ ਤੱਤਾਂ ਨਾਲ ਭਰਪੂਰ ਇੱਕ ਜਲ-ਉਤਪਾਦ ਹੈ ਇਸਨੂੰ ਫਾਕਸ ਨਟ ਜਾਂ ਕਮਲ ਦਾ ਬੀਜ ਵੀ ਕਿਹਾ ਜਾਂਦਾ ਹੈ ਜੋ ਤਾਲਾਬ, ਝੀਲ ਅਤੇ ਦਲਦਲ ’ਚ ਉੱਗਦਾ ਹੈ ਪਾਣੀ ’ਚ ਖੇਤੀ ਹੋਣ ਨਾਲ ਇਸ ’ਚ ਕਿਸੇ ਵੀ ਤਰ੍ਹਾਂ ਦੇ ਕੋਈ ਕੈਮੀਕਲ ਫਰਟੀਲਾਈਜ਼ਰ ਦੀ ਵਰਤੋਂ ਨਹੀਂ ਹੁੰਦੀ ਇਸ ਲਈ ਇਹ ਇੱਕ ਆਰਗੈਨਿਕ ਫੂਡ ਹੈ ਇਸ ’ਚ ਔਸ਼ਧੀ ਗੁਣ ਵੀ ਹੁੰਦੇ ਹਨ ਇਸ ਦਾ ਬਿਹਾਰ ’ਚ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ ਭਾਰਤ ’ਚ ਪ੍ਰਾਚੀਨ ਕਾਲ ਤੋਂ ਹੀ ਵਰਤ ਅਤੇ ਧਾਰਮਿਕ ਕਾਰਜਾਂ ’ਚ ਇਸ ਦਾ ਇਸਤੇਮਾਲ ਹੁੰਦਾ ਹੈ

ਮਖਾਣਾ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਆਇਰਨ ਅਤੇ ਜਿੰਕ ਦਾ ਇੱਕ ਚੰਗਾ ਸਰੋਤ ਹੈ

 

ਸ਼ੂਗਰ ਰੋਗ ’ਚ:

ਅੱਜ-ਕੱਲ੍ਹ ਦੀ ਖਰਾਬ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਬੇਵਕਤ ਹੀ ਘੇਰ ਲੈਂਦੀਆਂ ਹਨ ਸ਼ੂਗਰ ਰੋਗ ਵੀ ਉਨ੍ਹਾਂ ’ਚੋਂ ਇੱਕ ਹੈ ਮਖਾਣਾ ਸ਼ੂਗਰ ਦੇ ਰੋਗੀਆਂ ਲਈ ਉੱਤਮ ਨਾਸ਼ਤਾ ਹੈ ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ’ਚ ਰੱਖਦਾ ਹੈ।

ਹਾਈ ਬਲੱਡ ਪ੍ਰੈਸ਼ਰ:

ਮਖਾਣੇ ’ਚ ਪੋਟਾਸ਼ੀਅਮ ਭਰਪੂਰ ਹੁੰਦਾ ਹੈ ਜੋ ਖੂਨ ਦੇ ਸੰਚਾਰ ਨੂੰ ਚਲਾ ਕੇ ਖੂਨ ਦਬਾਅ ਨੂੰ ਘੱਟ ਕਰਦਾ ਹੈ ਅਤੇ ਹਾਈ ਬਲੱਡ ਪੈ੍ਰਸ਼ਰ ਤੋਂ ਰਾਹਤ ਦਿਵਾਉਂਦਾ ਹੈ ਸੋਡੀਅਮ ’ਤੇ ਵੀ ਇਹ ਨਕਾਰਾਤਮਕ ਅਸਰ ਪਾਉਂਦਾ ਹੈ ਜੋ ਵਿਅਕਤੀ ਬਲੱਡ ਪ੍ਰੈਸ਼ਰ, ਤਣਾਅ ਤੋਂ ਪੀੜਤ ਹਨ ਉਨ੍ਹਾਂ ਨੂੰ ਮਖਾਣਿਆਂ ਦਾ ਸੇਵਨ ਕਰਨਾ ਚਾਹੀਦੈ, ਕਿਉਂਕਿ ਇਸ ’ਚ ਮੌਜ਼ੂਦ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੋਣ ਨਾਲ ਇਨ੍ਹਾਂ ਵਿਕਾਰਾਂ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ ਸੋਡੀਅਮ ਦੀ ਘੱਟ ਮਾਤਰਾ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜਾਂ ਲਈ ਲਾਹੇਵੰਦ ਹੈ।

ਨੀਂਦ ਨਾ ਆਉਣਾ:

ਨੀਂਦ ਨਾ ਆਉਣਾ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਨੀਂਦ ਨਾ ਆਉਣ ਕਾਰਨ ਤਣਾਅ ਵਧ ਜਾਂਦਾ ਹੈ ਮਖਾਣਾ ਇੱਕ ਕੁਦਰਤੀ ਔਸ਼ਧੀ ਹੈ ਜੋ ਉਨੀਂਦਰੇ ਨੂੰ ਦੂਰ ਕਰਦੀ ਹੈ ਇਸਦੇ ਸੇਵਨ ਨਾਲ ਸਾਡੀਆਂ ਨਾੜਾਂ ਨੂੰ ਆਰਾਮ ਮਿਲਦਾ ਹੈ ਤੇ ਸਾਨੂੰ ਵਧੀਆ ਨੀਂਦ ਆਉਂਦੀ ਹੈ।

ਦਸਤ ਹੋਣ ’ਤੇ:

ਮਖਾਣਾ ਦਸਤ ਨੂੰ ਠੀਕ ਕਰਨ ’ਚ ਫਾਇਦੇਮੰਦ ਮੰਨਿਆ ਜਾਂਦਾ ਹੈ ਘਿਓ ’ਚ ਭੁੰਨ੍ਹੇ ਹੋਏ ਮਖਾਣੇ ਖਾਣ ਨਾਲ ਦਸਤ ’ਚ ਲਾਭ ਮਿਲਦਾ ਹੈ।

ਵਜ਼ਨ ਘੱਟ ਕਰਨ ’ਚ ਸਹਾਇਕ:

ਮਖਾਣੇ ਊਰਜਾ ਦਾ ਸਰੋਤ ਹੁੰਦੇ ਹਨ, ਪਰ ਇਹ ਵਜ਼ਨ ਕੰਟਰੋਲ ’ਚ ਵੀ ਸਹਾਇਕ ਹਨ ਘੱਟ ਖੁਰਾਕ ਦੇ ਬਦਲੇ ਮਖਾਣੇ ਦਾ ਸੇਵਨ ਕਰਨਾ ਇੱਕ ਸਿਹਤਮੰਦ ਵਿਕਲਪ ਹੈ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਸਾਡੇ ਸਰੀਰ ’ਚ ਫੈਟ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ ਹਰ ਰੋਜ਼ ਨਿਯਮਿਤ ਤੌਰ ’ਤੇ ਇੱਕ ਕਟੋਰੀ ਮਖਾਣਿਆਂ ਨੂੰ ਸਨੈਕਸ ਵਾਂਗ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ।

ਝੁਰੜੀਆਂ ਤੋਂ ਨਿਜ਼ਾਤ:

ਮਖਾਣਿਆਂ ਦੀ ਵਰਤੋਂ ਕਰਕੇ ਆਪਣੇ ਬੁਢਾਪੇ ਨੂੰ ਦੂਰ ਕਰ ਸਕਦੇ ਹੋ ਮਖਾਣਿਆਂ ’ਚ ਮੌਜੂਦ ਫਲੇਵੋਨੋਡਸ ਐਂਟੀ ਆਕਸੀਡੈਂਟ ਹੁੰਦਾ ਹੈ ਇਹ ਮੁਕਤ ਕਣਾਂ ਨਾਲ ਲੜਦਾ ਹੈ ਅਤੇ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲਾ ਕਰਦਾ ਹੈ ਮਖਾਣੇ ਚਮੜੀ ਨੂੰ ਪੋਸ਼ਣ ਦੇ ਕੇ ਝੁਰੜੀਆਂ ਤੋਂ ਨਿਜ਼ਾਤ ਦਿਵਾਉਂਦੇ ਹਨ ਇਸ ਲਈ ਨਿਯਮਿਤ ਰੂਪ ਨਾਲ ਮਖਾਣਿਆਂ ਦੀ ਵਰਤੋਂ ਕਰੋ।

ਕਿਡਨੀ ਨੂੰ ਮਜ਼ਬੂਤ ਬਣਾਉਂਦੈ:

ਫੁੱਲ ਮਖਾਣਿਆਂ ’ਚ ਮਿੱਠਾ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਇਹ ਸਪਲੀਨ ਨੂੰ ਡਿਟਾਕਸੀਫਾਈ ਕਰਦਾ ਹੈ ਇਸ ਲਈ ਕਿਡਨੀ ਦੀ ਮਜ਼ਬੂਤੀ ਅਤੇ ਬਲੱਡ ਨੂੰ ਵਧੀਆ ਬਣਾਈ ਰੱਖਣ ਲਈ ਮਖਾਣਿਆਂ ਦੀ ਵਰਤੋਂ ਜ਼ਰੂਰ ਕਰੋ।

ਧਿਆਨ ਦਿਓ:

ਜੋ ਲੋਕ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਲੈ ਰਹੇ ਹੋਣ ਉਨ੍ਹਾਂ ਨੂੰ ਇਸ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ ਸ਼ੂਗਰ ਦੇ ਮਰੀਜ਼, ਜੋ ਇੰਸੁਲਿਨ ਲੈਂਦੇ ਹਨ, ਨੂੰ ਵੀ ਇਸਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ।

-ਸ਼ੈਲੀ ਮਾਥੁਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!