ਤੁਸੀਂ ਬਣ ਸਕਦੇ ਹੋ ਸਫਲ ਐਂਟਰਪ੍ਰੇਨਿਓਰ
ਬਿਜਨਸ ’ਚ ਸਫਲਤਾ ਪਾਉਣ ਅਤੇ ਪੈਸਾ ਕਮਾਉਣ ਲਈ ਤੁਹਾਡੇ ’ਚ ਕੁਝ ਖਾਸ ਆਦਤਾਂ ਹੋਣੀਆਂ ਚਾਹੀਦੀਆਂ ਇਹ ਆਦਤਾਂ ਤੁਹਾਨੂੰ ਸਹੀ ਢੰਗ ਨਾਲ ਅੱਗੇ ਵਧਣ ਅਤੇ ਸਹੀ ਤਰੀਕੇ ਨਾਲ ਪੈਸੇ ਕਮਾਉਣ ਦੇ ਰਸਤੇ ’ਤੇ ਲੈ ਜਾਣਗੀਆਂ। ਜੇਕਰ ਤੁਸੀਂ ਇੱਕ ਸਫਲ ਐਂਟਰਪ੍ਰੇਨਿਓਰ ਬਣਨਾ ਚਾਹੁੰਦੇ ਹੋ ਅਤੇ ਖੂਬ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ’ਚ ਕੁਝ ਖਾਸ ਆਦਤਾਂ ਲਿਆਉਣੀਆਂ ਪੈਣਗੀਆਂ। ਅੱਜ-ਕੱਲ੍ਹ ਜ਼ਿਆਦਾਤਰ ਲੋਕ ਘੱਟ ਮਿਹਨਤ ਨਾਲ ਜਲਦੀ ਅਤੇ ਬਿਹਤਰ ਨਤੀਜੇ ਪਾਉਣ ਦੀ ਚਾਹਤ ਰੱਖਦੇ ਹਨ ਹਾਲਾਂਕਿ ਸਫਲ ਐਂਟਰਪ੍ਰੇਨਿਓਰ ਬਣਨ ਲਈ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ।
ਕਿ ਜ਼ਿੰਦਗੀ ਅਤੇ ਬਿਜ਼ਨਸ ਇਸ ਤਰ੍ਹਾਂ ਨਹੀਂ ਚੱਲਦਾ ਜੇਕਰ ਤੁਸੀਂ ਵਾਕਈ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਖੂਬ ਮਿਹਨਤ ਕਰਨੀ ਪਵੇਗੀ ਬਿਨਾਂ ਮਿਹਨਤ ਕੀਤੇ ਸਿਰਫ ਕਿਸਮਤ ਦੇ ਸਹਾਰੇ ਤੁਸੀਂ ਜ਼ਿਆਦਾ ਦਿਨ ਤੱਕ ਸਫ਼ਲਤਾ ਆਪਣੇ ਕੋਲ ਨਹੀਂ ਰੱਖ ਸਕਦੇ ਅਤੇ ਨਾ ਹੀ ਇਸ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਹਮੇਸ਼ਾ ਤੁਹਾਡੇ ਕੋਲ ਰਹਿੰਦਾ ਹੈ ਪੈਸਾ ਕਮਾਉਣ ਲਈ ਜਿੱਥੇ ਚੰਗੀਆਂ ਆਦਤਾਂ ਤੁਹਾਨੂੰ ਅੱਗੇ ਲੈ ਜਾਂਦੀਆਂ ਹਨ, ਉੱਥੇ ਗਲਤ ਆਦਤਾਂ ਤੁਹਾਨੂੰ ਪਿੱਛੇ ਧੱਕ ਦਿੰਦੀਆਂ ਹਨ ਜਿੱਥੋਂ ਵਾਪਸ ਆਉਣ ’ਚ ਤੁਹਾਨੂੰ ਕਾਫੀ ਸਮਾਂ ਲੱਗ ਸਕਦਾ ਹੈ।
Table of Contents
ਵੈਲਿਊ ਐਡੀਸ਼ਨ ’ਤੇ ਜ਼ੋਰ ਦਿਓ:-
ਦੁਨੀਆਂ ਦੇ ਸਫਲ ਐਂਟਰਪ੍ਰੇਨਿਓਰਸ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਤੁਸੀਂ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਵੈਲਿਊ ਐਡੀਸ਼ਨ ’ਤੇ ਜ਼ੋਰ ਦਿੰਦੇ ਰਹਿਣਾ ਚਾਹੀਦਾ ਹੈ ਤੁਸੀਂ ਭਾਵੇਂ ਸਰਵਿਸੇਜ਼ ਦੇ ਰਹੇ ਹੋ ਜਾਂ ਸੂਚਨਾ ਦੇ ਰਹੇ ਹੋ ਜਾਂ ਕੋਈ ਪ੍ਰੋਡਕਟ ਵੇਚ ਰਹੇ ਹੋ, ਤੁਹਾਨੂੰ ਉਸ ’ਚ ਕੁਝ ਨਵਾਂ ਜੋੜਨ ਅਤੇ ਉਸ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਬਣਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ।
ਜਲਦੀ ਉੱਠੋ, ਕਸਰਤ ਕਰੋ:-
ਜਦੋਂ ਤੁਸੀਂ ਜ਼ਲਦੀ ਉੱਠਦੇ ਹੋ ਤਾਂ ਤੁਸੀਂ ਆਪਣੇ ਵਿਚਾਰਾਂ ਅਤੇ ਆਪਣੀਆਂ ਯੋਜਨਾਵਾਂ ’ਤੇ ਬਿਹਤਰ ਤਰੀਕੇ ਨਾਲ ਸੋਚ ਸਕਦੇ ਹੋ, ਕਿਉਂਕਿ ਉਸ ਸਮੇਂ ਤੁਹਾਨੂੰ ਕੋਈ ਡਿਸਟਰਬ ਨਹੀਂ ਕਰਦਾ ਦਿਨ ਭਰ ’ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਤੁਹਾਡਾ ਧਿਆਨ ਭਟਕਦਾ ਹੈ ਅਤੇ ਤੁਸੀਂ ਮਹੱਤਵਪੂਰਨ ਚੀਜ਼ਾਂ ਬਾਰੇ ਸਹੀ ਤਰ੍ਹਾਂ ਨਹੀਂ ਸੋਚ ਪਾਉਂਦੇ, ਜਦੋਂਕਿ ਸਵੇਰੇ ਜਲਦੀ ਉੱਠਣ ਨਾਲ ਤੁਸੀਂ ਇਨ੍ਹਾਂ ਸਭ ਭਟਕਣਾਂ ਤੋਂ ਬੱਚ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਸਵੇਰੇ ਉੱਠ ਕੇ ਐਕਸਰਸਾਈਜ਼ ਕਰਕੇ ਖੁਦ ਨੂੰ ਫਿੱਟ ਵੀ ਰੱਖ ਸਕਦੇ ਹੋ ਬਿਜਨਸ ’ਚ ਸਫਲ ਹੋਣ ਦਾ ਮਤਲਬ ਸਿਰਫ ਪੈਸਾ ਕਮਾਉਣਾ ਨਹੀਂ ਹੈ, ਤੁਹਾਨੂੰ ਖੁਦ ਨੂੰ ਫਿੱਟ ਵੀ ਰੱਖਣਾ ਹੁੰਦਾ ਹੈ।
ਰੋਜ਼ ਟੀਚਾ ਸੈੱਟ ਕਰੋ:-
ਬਿਜ਼ਨਸ ਨੂੰ ਅੱਗੇ ਵਧਾਉਣ ਲਈ ਤੁਸੀਂ ਲੌਂਗ ਟਰਮ ਟੀਚੇ ਤੈਅ ਕਰ ਰੱਖੇ ਹੋਣਗੇ, ਪਰ ਜੇਕਰ ਤੁਸੀਂ ਵਾਕਿਆ ਹੀ ਸਫਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਹਰ ਦਿਨ ਲਈ ਟੀਚਾ ਬਣਾਓ ਇਨ੍ਹਾਂ ਛੋਟੇ-ਛੋਟੇ ਟੀਚਿਆਂ ਨੂੰ ਹਾਸਲ ਕਰਨ ਨਾਲ ਤੁਹਾਨੂੰ ਆਪਣਾ ਅਖੀਰਲਾ ਟੀਚਾ ਹਾਸਲ ਕਰਨ ’ਚ ਕਾਫੀ ਮੱਦਦ ਮਿਲੇਗੀ ਜਦੋਂ ਤੁਸੀਂ ਸਵੇਰੇ ਉੱਠੋ ਤਾਂ ਆਪਣੇ ਕੰਮ ਦਾ ਇੱਕ ਟੀਚਾ ਤੈਅ ਕਰ ਲਓ, ਤਾਂ ਕਿ ਤੁਸੀਂ ਪੂਰੇ ਦਿਨ ਉਸੇ ਦੇ ਹਿਸਾਬ ਨਾਲ ਆਪਣੇ ਸਾਰੇ ਕੰਮਾਂ ਨੂੰ ਕਰੋ ਅਤੇ ਆਪਣੇ ਉਸ ਦਿਨ ਦੇ ਟੀਚੇ ਨੂੰ ਹਾਸਲ ਕਰ ਸਕੋ ਇਸ ਤਰ੍ਹਾਂ ਰੋਜ਼ ਦੇ ਟੀਚੇ ਸੈੱਟ ਕਰਕੇ ਵੱਡੇ ਟੀਚੇ ਨੂੰ ਆਰਾਮ ਨਾਲ ਹਾਸਲ ਕਰ ਸਕੋਗੇ।
ਟਾਈਮ ਮੈਨੇਜ਼ਮੈਂਟ ਨੂੰ ਪ੍ਰਭਾਵਸ਼ਾਲੀ ਬਣਾਓ:-
ਹਰ ਕਿਸੇ ਕੋਲ ਇਸ ਦੁਨੀਆਂ ’ਚ 24 ਘੰਟੇ ਹੁੰਦੇ ਹਨ ਤੁਹਾਡੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੇ ਕੋਲ ਮੌਜੂਦ ਸਮੇਂ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਦੇ ਹੋ ਜੇਕਰ ਤੁਸੀਂ ਆਪਣੇ ਸਮੇਂ ਦਾ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰ ਸਕਦੇ ਹੋ ਤਾਂ ਸਫ਼ਲਤਾ ਤੁਹਾਨੂੰ ਜ਼ਰੂਰ ਮਿਲਦੀ ਹੈ ਦੂਜੇ ਪਾਸੇ ਸਮੇਂ ਦਾ ਸਹੀ ਇਸਤੇਮਾਲ ਨਾ ਕਰਨ ’ਤੇ ਤੁਸੀਂ ਅਸਫਲ ਹੋ ਸਕਦੇ ਹੋ।
ਮੈਂਟਰ ਨਾਲ ਕੰਮ ਕਰੋ:-
ਸਫਲ ਹੋਣ ਲਈ ਹਰ ਐਂਟਰਪ੍ਰੇਨਿਓਰ ਨੂੰ ਇੱਕ ਮੈਂਟਰ ਦੀ ਲੋੜ ਹੁੰਦੀ ਹੈ ਤੁਹਾਨੂੰ ਕਿਸੇ ਅਜਿਹੇ ਸ਼ਖ਼ਸ ਨੂੰ ਆਪਣਾ ਮੈਂਟਰ ਬਣਾਉਣਾ ਚਾਹੀਦਾ ਹੈ ਜਿਸ ਦੀ ਇੰਡਸਟ੍ਰੀ ’ਤੇ ਚੰਗੀ ਪਕੜ ਹੋਵੇ ਅਤੇ ਉਹ ਤੁਹਾਨੂੰ ਸਹੀ ਸਲਾਹ ਦੇਵੇ ਇੱਕ ਚੰਗਾ ਮੈਂਟਰ ਤੁਹਾਨੂੰ ਲੋੜ ਪੈਣ ’ਤੇ ਆਪਣੀ ਬਿਹਤਰੀਨ ਸਲਾਹ ਜ਼ਰੀਏ ਅੱਗੇ ਲਿਜਾ ਸਕਦਾ ਹੈ ਅਤੇ ਤੁਹਾਡੀਆਂ ਮੁਸ਼ਕਿਲਾਂ ਨੂੰ ਆਸਾਨ ਬਣਾ ਸਕਦਾ ਹੈ।
ਨੈੱਟਵਰਕਿੰਗ ਮਜ਼ਬੂਤ ਕਰੋ:-
ਜ਼ਿੰਦਗੀ ਅਤੇ ਬਿਜ਼ਨੈੱਸ ’ਚ ਸਫਲ ਹੋਣ ਲਈ ਤੁਹਾਡੇ ’ਚ ਇੱਕ ਆਦਤ ਹੋਣੀ ਜ਼ਰੂਰੀ ਹੈ, ਉਹ ਹੈ ਨੈੱਟਵਰਕਿੰਗ ਦੀ ਆਦਤ ਕਿਹਾ ਵੀ ਜਾਂਦਾ ਹੈ ਕਿ ਤੁਹਾਡੇ ਨੈੱਟਵਰਕ ਤੁਹਾਡੀ ਅਸਲ ਕਮਾਈ ਹੁੰਦੇ ਹਨ ਅਤੇ ਜਦੋਂ ਤੁਸੀਂ ਵਾਕਿਆ ਹੀ ਕਿਸੇ ਮੁਸੀਬਤ ’ਚ ਫਸਦੇ ਹੋ, ਤਾਂ ਇਹ ਨੈੱਟਵਰਕ ਤੁਹਾਡੇ ਕੰਮ ਆਉਂਦੇ ਹਨ ਤੇ ਤੁਹਾਨੂੰ ਮੁਸ਼ਕਿਲਾਂ ’ਚੋਂ ਬਾਹਰ ਕੱਢਦੇ ਹਨ ਇਸ ਲਈ ਜੇਕਰ ਤੁਸੀਂ ਬਿਜ਼ਨੈੱਸ ’ਚ ਸਫਲ ਹੋਣਾ ਚਾਹੁੰਦੇ ਹੋ, ਤਾਂ ਆਪਣੀ ਨੈੱਟਵਰਕਿੰਗ ਨੂੰ ਮਜ਼ਬੂਤ ਕਰਨਾ ਸਿੱਖਣਾ ਚਾਹੀਦਾ ਹੈ ਜਦੋਂ ਤੁਹਾਡੇ ਨੈੱਟਵਰਕਸ ਚੰਗੇ ਅਤੇ ਮਜ਼ਬੂਤ ਹੋਣਗੇ ਤਾਂ ਤੁਹਾਨੂੰ ਬਿਜ਼ਨੈੱਸ ਨੂੰ ਵਧਾਉਣ ਅਤੇ ਸਫਲਤਾ ਪਾਉਣ ਲਈ ਨਵੇਂ ਮੌਕੇ ਵੀ ਮਿਲਣਗੇ।
ਬੱਚਤ ਅਤੇ ਨਿਵੇਸ਼ ਜ਼ਰੂਰ ਕਰੋ:-
ਇਹ ਜ਼ਾਹਿਰ ਜਿਹੀ ਗੱਲ ਹੈ ਕਿ ਬੱਚਤ ਅਤੇ ਨਿਵੇਸ਼ ਕਰਕੇ ਤੁਸੀਂ ਆਪਣੇ ਲਈ ਦੌਲਤ ਇਕੱਠੀ ਕਰ ਸਕਦੇ ਹੋ ਹਾਲਾਂਕਿ ਇਹ ਜਲਦੀ ਨਹੀਂ ਹੁੰਦਾ ਪਰ ਹੌਲੀ-ਹੌਲੀ ਇਹ ਆਦਤ ਤੁਹਾਨੂੰ ਵਾਕਈ ਅਮੀਰ ਬਣਾ ਦਿੰਦੀ ਹੈ ਜਦੋਂ ਤੁਹਾਡੇ ਕੋਲ ਬੱਚਤ ਦਾ ਪੈਸਾ ਹੁੰਦਾ ਹੈ ਅਤੇ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਹੁੰਦਾ, ਤਾਂ ਤੁਸੀਂ ਉਸਨੂੰ ਨਿਵੇਸ਼ ਕਰਨ ਬਾਰੇ ਸੋਚਦੇ ਹੋ, ਜਿਸ ਨਾਲ ਤੁਸੀਂ ਜ਼ਿਆਦਾ ਪੈਸਾ ਕਮਾ ਸਕਦੇ ਹੋ ਜੇਕਰ ਤੁਸੀਂ ਸਫਲ ਅਤੇ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ’ਚ ਬੱਚਤ ਅਤੇ ਨਿਵੇਸ਼ ਦੀ ਆਦਤ ਪਾਉਣੀ ਪਵੇਗੀ।