ਮਹਿਮਾਨ ਆਪਣੀ ਮਰਿਆਦਾ ਨਾ ਭੁੱਲਣ- ਘਰ ’ਚ ਮਹਿਮਾਨ ਜੇਕਰ ਕੁਝ ਸਮੇਂ ਲਈ ਆਉਂਦੇ ਹਨ ਤਾਂ ਬਹੁਤ ਵਧੀਆ ਲੱਗਦਾ ਹੈ ਮਹਿਮਾਨ ਜੇਕਰ ਆਪਣੀ ਪਸੰਦ ਦੇ ਹੋਣ ਤਾਂ ਉਨ੍ਹਾਂ ਨਾਲ ਸਾਡਾ ਮਨ ਲੱਗਦਾ ਹੈ ਮਨਚਾਹੇ ਮਹਿਮਾਨ ਉਹ ਹੁੰਦੇ ਹਨ ਜੋ ਸਾਡੇ ਮਿੱਤਰ ਹੁੰਦੇ ਹਨ, ਬਹੁਤ ਹੀ ਪਿਆਰੇ ਸਕੇ-ਸਬੰਧੀ ਹੁੰਦੇ ਹਨ ਜਾਂ ਜਿਨ੍ਹਾਂ ਨਾਲ ਸਾਡਾ ਸਵਾਰਥ ਸਿੱਧ ਹੁੰਦਾ ਹੈ ਬੱਚਿਆਂ ਦੇ ਆਪਣੇ ਮਿੱਤਰ ਜੇਕਰ ਆਉਂਦੇ ਹਨ ਤਾਂ ਉਨ੍ਹਾਂ ਨਾਲ ਉਹ ਘੰਟਿਆਂ ਖੇਡ ਸਕਦੇ ਹਨ ਪਰ ਜੇਕਰ ਉਨ੍ਹਾਂ ਦਾ ਨਾਪਸੰਦ ਬੱਚਾ ਆ ਜਾਵੇ ਤਾਂ ਉਹ ਆਪਣੇ ਖਿਡੌਣੇ ਤੱਕ ਲੁਕੋ ਦਿੰਦੇ ਹਨ ਉਸਦੇ ਜਾਣ ਦੀ ਉਡੀਕ ਕਰਦੇ ਹਨ।
ਇੱਥੇ ਇਹ ਚਰਚਾ ਕਰਨੀ ਜ਼ਰੂਰੀ ਹੈ ਕਿ ਸਾਨੂੰ ਕਿਹੋ-ਜਿਹੇ ਮਹਿਮਾਨ ਵਧੀਆ ਲੱਗਦੇ ਹਨ? ਹਰ ਵਿਅਕਤੀ ਚਾਹੁੰਦਾ ਹੈ ਕਿ ਜੇਕਰ ਹਿਮਾਨ ਘਰ ਆਉਣ ਤਾਂ ਉਹ ਨਾਸ਼ਤਾ ਆਦਿ ਖਾ ਕੇ, ਕੁਝ ਘੰਟੇ ਬਤੀਤ ਕਰਕੇ ਵਾਪਸ ਚਲੇ ਜਾਣ ਅਜਿਹੇ ਮਹਿਮਾਨਾਂ ਦੇ ਆਉਣ ਨਾਲ ਘਰ ਦੀ ਵਿਵਸਥਾ ਨਹੀਂ ਵਿਗੜਦੀ ਆਪਣੇ ਪਿਆਰੇ ਮਿੱਤਰ ਅਤੇ ਸਬੰਧੀਆਂ ਦੇ ਘਰ ਆਉਣ ਨਾਲ ਸਭ ਨੂੰ ਵਧੀਆ ਲੱਗਦਾ ਹੈ ਜਿਨ੍ਹਾਂ ਆਉਣ ਵਾਲਿਆਂ ਦੇ ਬੱਚੇ ਸ਼ਰਾਰਤੀ ਹੁੰਦੇ ਹਨ, ਘਰ ਆਉਂਦੇ ਹੀ ਉਥਲ-ਪੁਥਲ ਕਰਨ ਲੱਗਦੇ ਹਨ ਜਾਂ ਕੁੱਟ-ਮਾਰ ’ਤੇ ਉਤਾਰੂ ਹੋ ਜਾਂਦੇ ਹਨ।
ਉਹ ਕਿੰਨੇ ਵੀ ਕਰੀਬੀ ਹੋਣ, ਉਨ੍ਹਾਂ ਨੂੰ ਕੋਈ ਵੀ ਨਹੀਂ ਪਸੰਦ ਕਰਦਾ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰਾਂ ’ਚ ਛੋਟੇ-ਛੋਟੇ ਘਰ ਹੁੰਦੇ ਹਨ, ਇਸੇ ਕਾਰਨ ਕਿਸੇ ਲਈ ਆਪਣੇ ਘਰ ’ਚ ਰਹਿਣ ਦੀ ਥਾਂ ਕੱਢ ਸਕਣਾ ਬਹੁਤ ਔਖਾ ਹੋ ਜਾਂਦਾ ਹੈ ਅੱਜ-ਕੱਲ੍ਹ ਬੱਚਿਆਂ ਅਤੇ ਵੱਡਿਆਂ, ਸਭ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ। ਪਰ ਜਦੋਂ ਮਹਿਮਾਨ ਆਪਣੀ ਹੱਦ ਭੁੱਲ ਜਾਂਦੇ ਹਨ ਤਾਂ ਉਹ ਜੀ ਦਾ ਜੰਜਾਲ ਬਣ ਜਾਂਦੇ ਹਨ ਉਸ ਸਮੇਂ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਅਜਿਹੇ ਮਹਿਮਾਨਾਂ ਨਾਲ ਹਰ ਕਬੀਲਦਾਰ ਦਾ ਵਾਸਤਾ ਪੈਂਦਾ ਰਹਿੰਦਾ ਹੈ ਮਹਿਮਾਨ ਹਨ ਇਸ ਲਈ ਉਨ੍ਹਾਂ ਨੂੰ ਕੁਝ ਕਹਿਣਾ ਆਪਣੇ ਕੁੱਲ ਦੀ ਮਰਿਆਦਾ ਦੇ ਉਲਟ ਲੱਗਦਾ ਹੈ ਅਤੇ ਉਨ੍ਹਾਂ ਨੂੰ ਬਰਦਾਸ਼ਤ ਕਰਨਾ ਉਸ ਤੋਂ ਵੀ ਔਖਾ ਲੱਗਣ ਲੱਗਦਾ ਹੈ ਹੁਣ ਸਵਾਲ ਇਹ ਬਣਦਾ ਹੈ ਕਿ ਆਖਿਰ ਮਹਿਮਾਨ ਦੀ ਮਰਿਆਦਾ ਕੀ ਹੁੰਦੀ ਹੈ?
ਮਹਿਮਾਨ ਦੀ ਮਰਿਆਦਾ ਇਹੀ ਹੈ ਕਿ ਉਸਨੂੰ ਰਿਸ਼ਤੇਦਾਰ ਦੇ ਘਰ ਦੇ ਮਾਮਲਿਆਂ ’ਚ ਦਖਲ ਨਹੀਂ ਦੇਣਾ ਚਾਹੀਦਾ ਜਿੱਥੋਂ ਤੱਕ ਹੋ ਸਕੇ, ਉਸਨੂੰ ਘਰ ਦੇ ਮੈਂਬਰਾਂ ਦੀ ਜਸੂਸੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਇੱਕ-ਦੂਜੇ ਦੇ ਵਿਰੁੱਧ ਉਨ੍ਹਾਂ ਨੂੰ ਭੜਕਾਉਣਾ ਚਾਹੀਦਾ ਹੈ ਇਸ ਨਾਲ ਉਸ ਮਹਿਮਾਨ ਦਾ ਸਨਮਾਨ ਖ਼ਤਮ ਹੁੰਦਾ ਹੈ ਘਰ ਦੇ ਲੋਕ ਉਸ ਤੋਂ ਜਲਦੀ ਪਾਸਾ ਵੱਟਣ ਲੱਗਦੇ ਹਨ ਇਸ ਤੋਂ ਇਲਾਵਾ ਘਰ ਦੇ ਬੱਚਿਆਂ ਨਾਲ ਉਸਨੂੰ ਸਮਾਂ ਬਿਤਾਉਣਾ ਚਾਹੀਦਾ ਹੈ, ਉਨ੍ਹਾਂ ਲਈ ਗਿਫਟ ਵਜੋਂ ਕੁਝ ਲੈ ਕੇ ਆਉਣਾ ਚਾਹੀਦਾ ਹੈ ਜਿੰਨੇ ਦਿਨ ਕਿਸੇ ਦੇ ਘਰ ’ਚ ਰਹੇ, ਉਸਨੂੰ ਬੱਚਿਆਂ ਲਈ ਹਰ ਰੋਜ਼ ਕੁਝ ਨਾ ਕੁਝ ਖਰੀਦ ਕੇ ਵੀ ਲਿਆਉਣਾ ਚਾਹੀਦਾ ਹੈ।
ਅੱਜ-ਕੱਲ੍ਹ ਆਮ ਘਰਾਂ ’ਚ ਪਤੀ-ਪਤਨੀ ਦੋਵੇਂ ਹੀ ਨੌਕਰੀ ਜਾਂ ਵਪਾਰ ਕਰਦੇ ਹਨ ਉਨ੍ਹਾਂ ਲੋਕਾਂ ਕੋਲ ਸਮੇਂ ਦੀ ਕਮੀ ਹੁੰਦੀ ਹੈ ਇਸ ਲਈ ਉਨ੍ਹਾਂ ਤੋਂ ਉਸ ਨੂੰ ਜ਼ਿਆਦਾ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਕਿ ਉਹ ਆਪਣਾ ਕੰਮ ਛੱਡ ਕੇ ਉਸਦੇ ਨਾਲ ਚੌਵੀ ਘੰਟੇ ਬੈਠੇ ਰਹਿਣਗੇ ਉਸਨੂੰ ਉਨ੍ਹਾਂ ਅਨੁਸਾਰ ਹੀ ਆਪਣੀ ਦਿਨਚਰਿਆ ਬਣਾਉਣੀ ਚਾਹੀਦੀ ਹੈ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਬੇਲੋੜਾ ਦਬਾਅ ਨਹੀਂ ਬਣਾਉਣਾ ਚਾਹੀਦਾ ਮਹਿਮਾਨ ਦੇ ਆਉਣ ’ਤੇ ਜੋ ਉਤਸ਼ਾਹ ਹੁੰਦਾ ਹੈ, ਉਹ ਸਮਾਂ ਬੀਤਦੇ ਖ਼ਤਮ ਹੋ ਜਾਂਦਾ ਹੈ ਮੇਜ਼ਬਾਨ ਉਸਦੇ ਜਾਣ ਦੀ ਉਡੀਕ ਕਰਨ ਲੱਗਦੇ ਹਨ ਉਨ੍ਹਾਂ ਦਾ ਪਲ-ਪਲ ਬਿਤਾਉਣਾ ਔਖਾ ਹੋ ਜਾਂਦਾ ਹੈ ਉਸ ਦੀ ਮਹਿਮਾਨ-ਨਿਵਾਜ਼ੀ ਲਈ ਜੋ ਥ੍ਰੀ ਜਾਂ ਫੋਰ ਕੋਰਸ ਖਾਣਾ ਪਹਿਲੇ ਦਿਨ ਬਣਾਇਆ ਜਾਂਦਾ ਹੈ, ਹੌਲੀ-ਹੌਲੀ ਉਹ ਖਿੱਚੜੀ ’ਚ ਬਦਲ ਜਾਂਦਾ ਹੈ।
ਘਰ ਵਾਲਿਆਂ ਅਤੇ ਮਹਿਮਾਨ ਦਰਮਿਆਨ ਸਮਾਂ ਬੀਤਦੇ ਨਿਰਾਸ਼ਾ ਆਉਣ ਲੱਗਦੀ ਹੈ ਘਰ ’ਚ ਜੇਕਰ ਕੋਈ ਮਹਿਮਾਨ ਆ ਜਾਂਦਾ ਹੈ ਤੇ ਲੰਬਾ ਸਮਾਂ ਜਾਂਦਾ ਨਹੀਂ ਤਾਂ ਜੇਬ੍ਹ ’ਤੇ ਵੀ ਬੋਝ ਪੈਂਦਾ ਹੈ ਮਹਿਮਾਨ ਨੂੰ ਬੱਸ ਬੇਇੱਜ਼ਤ ਕਰਕੇ ਘਰੋਂ ਕੱਢਣ ਦੀ ਕਸਰ ਰਹਿ ਜਾਂਦੀ ਹੈ ਸਾਡੇ ਸ਼ਾਸਤਰ ‘ਅਤਿਥੀ ਦੇਵੋ ਭਵ’ ਕਹਿ ਕੇ ਸਾਨੂੰ ਸੁਨੇਹਾ ਦਿੰਦੇ ਹਨ ਕਿ ਮਹਿਮਾਨ ਨੂੰ ਭਗਵਾਨ ਮੰਨ ਕੇ ਉਸਨੂੰ ਸਨਮਾਨ ਦਿਓ ਭਾਰਤੀ ਸੱਭਿਆਚਾਰ ’ਚ ਬਿਨਾਂ ਸੂਚਨਾ ਦਿੱਤੇ ਜਾਣ ਵਾਲੇ ਨੂੰ ਮਹਿਮਾਨ ਕਹਿੰਦੇ ਹਨ ਅੱਜ ਦੇ ਯੁੱਗ ’ਚ ਫੋਨ ਦੀ ਸੁਵਿਧਾ ਹੋਣ ਅਤੇ ਭੱਜ-ਦੌੜ ਵਾਲੀ ਜਿੰਦਗੀ ਕਾਰਨ ਕਿਸੇ ਦੇ ਘਰ ਬਿਨਾਂ ਸੂਚਨਾ ਦੇ ਕੇ ਆਉਣਾ ਸੰਭਵ ਨਹੀਂ ਹੋ ਸਕਦਾ।
ਨਾਲ ਹੀ ਸਿੰਗਲ ਪਰਿਵਾਰਾਂ ਦੇ ਜ਼ਿਆਦਾ ਹੋਣ ਕਾਰਨ ਹਰ ਸਮੇਂ ਘਰ ’ਚ ਕੋਈ ਉਪਲੱਬਧ ਰਹੇਗਾ ਅਜਿਹਾ ਜ਼ਰੂਰੀ ਨਹੀਂ ਹੁੰਦਾ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ ਤਾਂ ਘਰ ’ਚ ਕੋਈ ਨਾ ਕੌਈ ਜੀਅ ਮਿਲ ਹੀ ਜਾਇਆ ਕਰਦਾ ਸੀ ਘਰ ਦੇ ਸਾਰੇ ਜੀਆਂ ਨੂੰ ਮਿਲ-ਜੁਲ ਕੇ ਮਹਿਮਾਨ ਦਾ ਸਤਿਕਾਰ ਕਰਨ ’ਚ ਮੁਸ਼ਕਿਲ ਨਹੀਂ ਹੁੰਦੀ ਸੀ ਅਖੀਰ ’ਚ ਇਹ ਕਹਿਣਾ ਚਾਹਾਂਗੀ ਕਿ ਮੇਜ਼ਬਾਨ ਖੁੱਲੇ੍ਹ ਮਨ ਅਤੇ ਗਰਮਜੋਸ਼ੀ ਨਾਲ ਮਹਿਮਾਨ ਦਾ ਸਤਿਕਾਰ ਕਰਨ, ਇਸ ਲਈ ਮਹਿਮਾਨ ਨੂੰ ਵੀ ਆਪਣੀ ਮਰਿਆਦਾ ਨੂੰ ਨਹੀਂ ਭੁੱਲਣਾ ਚਾਹੀਦਾ ਤਾਂ ਹੀ ਦੋਵਾਂ ’ਚ ਗੂੜੇ੍ਹੇ ਸਬੰਧ ਬਣੇ ਰਹਿ ਸਕਦੇ ਹਨ।
-ਚੰਦਰ ਪ੍ਰਭਾ ਸੂਦ