ਆਰਗੈਨਿਕ ਖੱਖੜੀ ਤੋਂ ਕਮਾਇਆ ਮੋਟਾ ਮੁਨਾਫਾ
ਖੇਤੀ ਨਾਲ ਜੁੜੀ ਇੱਕ ਕਹਾਵਤ ਹੈ ਕਿ ‘ਖੇਤੀ ਉੱਤਮ ਕਾਜ ਹੈ, ਇਹ ਸਮ ਔਰ ਨ ਹੋਏ ਖਾਬੇ ਕੋਂ ਸਭਕੋਂ ਮਿਲੈ, ਖੇਤੀ ਕੀਜੇ ਸੋਏ’ ਭਾਵ ਖੇਤੀ ਉੱਤਮ ਕਾਰਜ ਹੈ, ਇਸ ਦੇ ਬਰਾਬਰ ਹੋਰ ਕੋਈ ਕਾਰਜ ਨਹੀਂ ਹੈ, ਕਿਉਂਕਿ ਇਹ ਸਭ ਨੂੰ ਭੋਜਨ ਦਿੰਦੀ ਹੈ ਇਸ ਉਦੇਸ਼ ਨਾਲ ਪਿੰਡ ਜਾਂਡਲੀ ਖੁਰਦ ਦੇ ਦੋ ਕਿਸਾਨ ਭਰਾਵਾਂ ਨੇ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਆਪਣੀ ਰੇਤਲੀ ਜ਼ਮੀਨ ਤੋਂ ਬੰਪਰ ਕਮਾਈ ਕਰਨ ਦੀ ਧਾਰੀ ਉਨ੍ਹਾਂ ਦੀ ਮਿਹਨਤ ਅੱਜ ਫਲ ਦੇ ਰਹੀ ਹੈ ਅਤੇ ਉਹ ਮਾਲਾਮਾਲ ਹੋ ਚੁੱਕੇ ਹਨ।
ਦਰਅਸਲ, ਕਿਸਾਨ ਬਜੀਰ ਸਿੰਘ ਅਤੇ ਨਵੀਨ ਪੂਨੀਆ ਦੀ ਰੇਤਲੀ ਜ਼ਮੀਨ ’ਚ ਚਾਰ ਸਾਲ ਪਹਿਲਾਂ ਤੱਕ ਪਾਣੀ ਦੀ ਕਮੀ ਕਾਰਨ ਪਰੰਪਰਾਗਤ ਖੇਤੀ ਉਮੀਦ ਦੇ ਅਨੁਸਾਰ ਪੈਦਾਵਾਰ ਨਹੀਂ ਦੇ ਰਹੀ ਸੀ ਸਿੰਚਾਈ ਪਾਣੀ ਦੀ ਕਮੀ ਅਤੇ ਉੱਪਰੋਂ ਹਰ ਸਾਲ ਵਧਦਾ ਲਾਗਤ ਖਰਚਾ ਉਨ੍ਹਾਂ ਦੀ ਖੇਤੀ ਨੂੰ ਘਾਟੇ ਵੱਲ ਲਿਜਾ ਰਿਹਾ ਸੀ ਪਰ ਦੋਵਾਂ ਚਚੇਰੇ ਭਰਾਵਾਂ ਨੇ ਇਸ ਪਰੰਪਰਾਗਤ ਖੇਤੀ ਤੋਂ ਹਟ ਕੇ ਖੇਤੀ ਨੂੰ ਆਤਮ-ਨਿਰਭਰ ਬਣਾਉਣ ਦਾ ਦ੍ਰਿੜ੍ਹ ਨਿਸ਼ਚੈ ਕੀਤਾ ਉਨ੍ਹਾਂ ਨੇ ਆਪਣੇ ਖੇਤ ’ਚ ਆਰਗੈਨਿਕ ਫਰੂਟ ਖੱਖੜੀ ਅਤੇ ਰਾਜਸਥਾਨੀ ਮਤੀਰਿਆਂ ਦੀ ਖੇਤੀ ਸ਼ੁਰੂ ਕੀਤੀ ਘੱਟ ਖਰਚੇ ਦੀ ਇਸ ਖੇਤੀ ਨਾਲ ਉਨ੍ਹਾਂ ਨੂੰ ਪ੍ਰਤੀ ਏਕੜ 70 ਹਜ਼ਾਰ ਤੋਂ ਲੈ ਕੇ ਇੱਕ ਲੱਖ ਤੱਕ ਦੀ ਬੱਚਤ ਹੋਣ ਲੱਗੀ ਖਾਸ ਗੱਲ ਇਹ ਰਹੀ ਕਿ ਇਸ ਦੀ ਬਿਜਾਈ ਤੋਂ ਬਾਅਦ ਫਸਲ ’ਚ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ, ਨਾਲ ਹੀ ਜ਼ਿਆਦਾ ਸਿੰਚਾਈ ਦੀ ਵੀ ਲੋੜ ਨਹੀਂ ਹੁੰਦੀ। Organic Cucumber
Table of Contents
ਖੁਸ਼ਕ ਇਲਾਕਿਆਂ ਲਈ ਅਜਿਹੀ ਬਾਗਵਾਨੀ ਲਾਭਦਾਇਕ | Organic Cucumber
ਬਜੀਰ ਸਿੰਘ ਨੇ ਦੱਸਿਆ ਕਿ ਖੱਖੜੀ ਨੂੰ ਕਾਕੜੀਆ, ਫੁੱਟ, ਕਾਚਰਾ, ਡਾਂਗਰਾ ਆਦਿ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸਦੇ ਸੁੱਕੇ ਫਲਾਂ ਨੂੰ ਤੋਹਫੇ ਦੇੇ ਰੂਪ ’ਚ ਦੇਣ ਦਾ ਵੀ ਰੁਝਾਨ ਹੈ ਇਨ੍ਹਾਂ ਦੇ ਸੁੱਕੇ ਫਲਾਂ ਨੂੰ ਖੇਲੜਾ/ਖੇਲਰੀ ਕਿਹਾ ਜਾਂਦਾ ਹੈ ਫੁੱਟ ਕੱਕੜੀ ਨੂੰ ਰਾਇਤਾ, ਸਬਜ਼ੀ ਅਤੇ ਸਲਾਦ ਦੇ ਰੂਪ ’ਚ ਖਾਣ ਤੋਂ ਇਲਾਵਾ ਇਸਨੂੰ ਸੁਕਾ ਕੇ ਰੱਖਣ ’ਤੇ ਪੂਰਾ ਸਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਐਨਾ ਹੀ ਨਹੀਂ, ਖੱਖੜੀ ਦੀ ਖੇਤੀ ਦੀਆਂ ਵਿਗਿਆਨਕ ਤਕਨੀਕਾਂ ਅਪਣਾ ਕੇ ਇਸ ਦੀ ਜਨਵਰੀ ਤੋਂ ਮਾਰਚ ਤੱਕ ਬਿਜਾਈ ਕੀਤੀ ਜਾ ਸਕਦੀ ਹੈ ਇਸਦੇ ਤਾਜੇ ਫਲਾਂ ਨੂੰ ਮਾਰਚ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਬਾਜ਼ਾਰ ’ਚ ਵੇਚਿਆ ਜਾ ਸਕਦਾ ਹੈ ਖੱਖੜੀ ਉਤਪਾਦਨ ਅਤੇ ਪ੍ਰੋਸੈਸਿੰਗ ਤਕਨੀਕ ਨਾਲ ਤਾਜ਼ਾ ਫਲ ਵਪਾਰ, ਸੁਕਾ ਕੇ ਖੇਲੜਾ ਬਣਾਉਣਾ, ਬੀਜ, ਜੈਮ ਅਤੇ ਕੈਚਅੱਪ ਵਰਗੇ ਘਰੇਲੂ ਉਤਪਾਦਾਂ ਨਾਲ ਪ੍ਰਤੀ ਏਕੜ ਲੱਖਾਂ ਰੁਪਏ ਤੱਕ ਦੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ਖੱਖੜੀ ਦੀ ਖੇਤੀ ਵਾਧੂ ਆਮਦਨੀ ਕਮਾਉਣ ਦਾ ਚੰਗਾ ਬਦਲ ਹੈ।
ਕੀਟਾਂ ਤੋਂ ਇੰਝ ਕਰਦੇ ਹਨ ਬਚਾਅ | Organic Cucumber
ਬਜੀਰ ਪੂਨੀਆ ਨੇ ਦੱਸਿਆ ਕਿ ਖੱਖੜੀ ਨੂੰ ਜੰਗਲੀ ਕਿਰਲੀ, ਗਿਲਹਿਰੀ ਅਤੇ ਪੰਛੀਆਂ ਅਤੇ ਨੀਲ ਗਾਵਾਂ ਤੋਂ ਨੁਕਸਾਨ ਦਾ ਖਤਰਾ ਰਹਿੰਦਾ ਹੈ ਅਜਿਹੇ ’ਚ ਜ਼ਰੂਰੀ ਹੈ ਕਿ ਬਿਜਾਈ ਤੋਂ ਬਾਅਦ ਅਤੇ ਫਲ ਆਉਣ ਤੱਕ ਫਸਲ ਦੀ ਰਖਵਾਲੀ ਕਰੋ ਪੌਦਿਆਂ ’ਚ ਲਾਲ ਅਤੇ ਐਪੀਲੇਕਨਾ ਭੰਗ, ਸਫੈਦ ਅਤੇ ਫਲ ਮੱਖੀ ਅਤੇ ਰਸ ਚੂਸਣ ਵਾਲੇ ਕੀਟਾਂ ਦੇ ਪ੍ਰਕੋਪ ਦੀ ਸੰਭਾਵਨਾ ਬਣੀ ਰਹਿੰਦੀ ਹੈ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿੰਮ ਦੀ ਫਲੀ ਤੋਂ ਤੇਲ ਬਣਾ ਕੇ ਉਸ ਦੀ ਵਰਤੋਂ ਕੀਤੀ ਅਤੇ ਬਾਅਦ ’ਚ ਗਊ-ਮੂਤਰ ’ਚ ਪਾਣੀ ਮਿਲਾ ਕੇ ਉਸਦਾ ਛਿੜਕਾਅ ਕੀਤਾ ਨਿੰਮ ਪੱਤੀ ਚੂਰਨ ਨੂੰ 10 ਕਿਲੋਗ੍ਰਾਮ ਸੁਆਹ ਦੇ ਮਿਸ਼ਰਣ ਨੂੰ ਟਾਟ ਦੀ ਥੈਲੀ ’ਚ ਭਰ ਕੇ ਸਵੇਰ ਦੇ ਸਮੇਂ ਪੌਦਿਆਂ ’ਤੇ ਭੁਰਕ ਦਿਓ ਇਸ ਖੇਤੀ ’ਚ ਖਾਦ ਦੇ ਰੂਪ ’ਚ ਗੋਬਰ ਦੀ ਸੜੀ-ਗਲੀ ਹੋਈ ਖਾਦ ਅਤੇ ਫਸਲ ਦੇ ਸੜੇ ਹੋਏ ਅਵਸ਼ੇਸ਼ ਪਾ ਕੇ ਕੰਮ ਲਿਆ ਜਾ ਸਕਦਾ ਹੈ।
ਖੱਖੜੀ ਨਾਲ ਤਿਆਰ ਕਰ ਸਕਦੇ ਹੋ ਕਈ ਉਤਪਾਦ | Organic Cucumber
ਉਨ੍ਹਾਂ ਦੱਸਿਆ ਕਿ ਹਾਲਾਂਕਿ ਖੱਖੜੀ ਦੇ ਪੱਕੇ ਫਲਾਂ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਅਤੇ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ ਇਸ ਲਈ ਤੁੜਾਈ ਤੋਂ ਬਾਅਦ ਲੰਮੇ ਸਮੇਂ ਤੱਕ ਵਰਤੋਂ ’ਚ ਲਿਆਉਣ ਲਈ ਇਨ੍ਹਾਂ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ ਖੱਖੜੀ ਦੇ ਫਲਾਂ ਦੇ ਗੁੱਦੇ ਤੋਂ ਕੈਚਅੱਪ, ਜੈਮ ਅਤੇ ਨਿਰਜਲੀਕਰਨ (ਸੁਕਾਉਣਾ) ਨਾਲ ਖੇਲੜਾ ਅਤੇ ਬੀਜਾਂ ਨਾਲ ਗਿਰੀ ਤਿਆਰ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਘਰੇਲੂ ਪੱਧਰ ’ਤੇ ਮੁੱਲ ਵਾਧੇ ਨਾਲ ਸਵੈ-ਰੁਜ਼ਗਾਰ ਅਤੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਖੱਖੜੀ ਗਰਮ ਅਤੇ ਖੁਸ਼ਕ ਮੌਸਮ ਦੀ ਫਸਲ ਹੈ ਇਸ ਲਈ ਰੇਤਲੀ ਬਰਾਨੀ ਜ਼ਮੀਨ ਦਾ ਵਾਤਾਵਰਨ ਇਸ ਦੀ ਖੇਤੀ ਲਈ ਲਾਹੇਵੰਦ ਹੈ ਇਹ ਫਸਲ 35-40 ਡਿਗਰੀ ਤਾਪਮਾਨ ’ਚ ਵੀ ਉੱਗ ਜਾਂਦੀ ਹੈ ਬੀਜਾਂ ਦੇ ਪੁੰਗਰਨ ਲਈ 20-22 ਡਿਗਰੀ ਸੈਲਸੀਅਸ ਅਤੇ ਪੌਦਿਆਂ ਤੇ ਫਲਾਂ ਦੇ ਵਿਕਾਸ ਲਈ 32-38 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਇਸ ਦੀ ਖੇਤੀ ਲਈ ਰੇਤਲੀ ਅਤੇ ਬਲੁਈ-ਦੋਮਟ ਮਿੱਟੀ ਲਾਹੇਵੰਦ ਹੈ ਅਤੇ ਖੇਤ ’ਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ 6.5-8.5 ਤੱਕ ਪੀਐੱਚ ਵਾਲੀ ਘੱਟ ਉਪਜਾਊ ਮਿੱਟੀ ’ਚ ਵੀ ਖੱਖੜੀ ਦੀ ਖੇਤੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ।
ਡਾ. ਸ਼ਰਵਣ ਕੁਮਾਰ, ਜ਼ਿਲ੍ਹਾ ਬਾਗਬਾਨੀ ਅਧਿਕਾਰੀ ਫਤਿਆਬਾਦ- ਸੰਗੀਤਾ ਰਾਣੀ