ਗਰਮੀਆਂ ’ਚ ਫ਼ਲਾਂ ਦੀ ਖੂਬ ਡਿਮਾਂਡ ਰਹਿੰਦੀ ਹੈ ਕਈ ਲੋਕ ਟੇਸਟ ਲਈ ਇਨ੍ਹਾਂ ਨੂੰ ਖਾਂਦੇ ਹਨ, ਤਾਂ ਕਈ ਲੋਕ ਫਾਇਦਿਆਂ ਲਈ ਇਨ੍ਹਾਂ ਫਲਾਂ ’ਚ ਖੁਬਾਨੀ ਵੀ ਇੱਕ ਬਹੁਤ ਹੀ ਸਵਾਦਿਸ਼ਟ ਤੇ ਗੁਣਾਂ ਨਾਲ ਭਰਪੂਰ ਫਲ ਹੈ ਇਸ ਵਿੱਚ ਕਈ ਔਸ਼ਧੀ-ਗੁਣ ਮੌਜ਼ੂਦ ਹਨ ਸਿਹਤ ਅਤੇ ਚਮੜੀ ਲਈ ਇਸ ਨੂੰ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਖੁਬਾਨੀ ਭਾਵ ‘ਏਪ੍ਰੀਕਾਟ’ ਇੱਕ ਗਿਟਕ ਵਾਲਾ ਫ਼ਲ ਹੈ ਇਸ ਫ਼ਲ ’ਚ ਕਈ ਤਰ੍ਹਾਂ ਦੇ ਵਿਟਾਮਿਨਜ਼ ਅਤੇ ਫਾਈਬਰ ਹੁੰਦੇ ਹਨ ਖੁਬਾਨੀ ਦੇ ਬੀਜ ਸਿਹਤ ਲਈ ਲਾਭਦਾਇਕ ਹਨ।
ਖੁਬਾਨੀ ਦੇ ਕਈ ਲਾਭ ਹਨ ਖੁਬਾਨੀ ਨੂੰ ਨਾ ਸਿਰਫ਼ ਫ਼ਲ ਦੇ ਰੂਪ ਵਿੱਚ, ਸਗੋਂ ਖੁਬਾਨੀ ਦੇ ਬੀਜ ਵੀ ਇਮਿਊਨ ਸਿਸਟਮ ਮਜ਼ਬੂਤ ਕਰਨ ’ਚ ਸਹਾਇਕ ਹੁੰਦੇ ਹਨ ਇਹ ਗਰਮੀਆਂ ਦਾ ਫ਼ਲ ਹੈ ਇਸ ਦੇ ਸੇਵਨ ਨਾਲ ਚਮੜੀ ’ਚ ਵੀ ਨਿਖਾਰ ਆਉਂਦਾ ਹੈ ਖੁਬਾਨੀ ਦੇ ਬੀਜਾਂ ’ਚ ਕੈਂਸਰ ਰੋਕੂ ਤੱਤ ਵੀ ਮੌਜ਼ੂਦ ਹੁੰਦੇ ਹਨ ਖੋਜ ’ਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਖੁਬਾਨੀ ਦੇ ਬੀਜ ’ਚ ਪਾਇਆ ਜਾਣ ਵਾਲਾ ਵਿਟਾਮਿਨ ਬੀ-17 ਸਧਾਰਨ ਸੈੱਲਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜੋ ਕੈਂਸਰ ਤੋਂ ਬਚਾਅ ’ਚ ਲਾਭਕਾਰੀ ਹੈ।
ਖੁਬਾਨੀ ਇੱਕ ਗਿਟਕ ਵਾਲਾ ਫ਼ਲ ਹੈ ਬਨਸਪਤੀ ਵਿਗਿਆਨ ਦੇ ਨਜ਼ਰੀਏ ਨਾਲ ਖੁਬਾਨੀ, ਆਲੂ ਬੁਖਾਰਾ ਅਤੇ ਆੜੂ ਤਿੰਨੋ ਇੱਕ ਹੀ ‘ਪਰੂਨਸ’ ਨਾਂਅ ਦੇ ਵਨਸਪਤੀ ਪਰਿਵਾਰ ਦੇ ਫ਼ਲ ਹਨ ਉੱਤਰ-ਭਾਰਤ ਅਤੇ ਪਾਕਿਸਤਾਨ ’ਚ ਇਹ ਬਹੁਤ ਹੀ ਮਹੱਤਵਪੂਰਨ ਫ਼ਲ ਸਮਝਿਆ ਜਾਂਦਾ ਹੈ ਖੁਬਾਨੀ ਦੀ ਗਿਟਕ ਦੇ ਅੰਦਰ ਦਾ ਬੀਜ ਇੱਕ ਛੋਟੇ ਬਦਾਮ ਵਾਂਗ ਹੁੰਦਾ ਹੈ ਅਤੇ ਖੁਬਾਨੀ ਦੀਆਂ ਬਹੁਤ ਸਾਰੀਆਂ ਕਿਸਮਾਂ ’ਚ ਇਸ ਦਾ ਸਵਾਦ ਇੱਕ ਮਿੱਠੇ ਬਦਾਮ ਵਰਗਾ ਹੁੰਦਾ ਹੈ ਇਸ ਨੂੰ ਖਾਧਾ ਜਾ ਸਕਦਾ ਹੈ, ਪਰ ਇਸ ’ਚ ਹਲਕੀ ਮਾਤਰਾ ’ਚ ਇੱਕ ਹੈਡ੍ਰੋਸਾਈਨਿਕ ਐਸਿਡ ਨਾਂਅ ਦਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਬੱਚਿਆਂ ਨੂੰ ਖੁਬਾਨੀ ਦਾ ਬੀਜ ਨਹੀਂ ਖਵਾਉਣਾ ਚਾਹੀਦਾ, ਵੱਡਿਆਂ ਲਈ ਇਹ ਠੀਕ ਹੈ, ਪਰ ਉਨ੍ਹਾਂ ਨੂੰ ਵੀ ਇੱਕ ਵਾਰ ’ਚ 4-5 ਬੀਜਾਂ ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ।
ਰੰਗ ਨਾਲ ਖੁਬਾਨੀ ਦੇ ਫਲੇਵਰ ’ਤੇ ਕੋਈ ਅਸਰ ਨਹੀਂ ਪੈਂਦਾ, ਪਰ ਇਸ ’ਚ ਜੋ ਕੈਰੋਟੀਨ ਹੁੰਦਾ ਹੈ, ਉਸ ’ਚ ਜ਼ਰੂਰ ਅੰਤਰ ਆ ਜਾਂਦਾ ਹੈ ਖੁਬਾਨੀ ਦਾ ਰੰਗ ਜਿੰਨਾ ਚਮਕੀਲਾ ਹੋਵੇਗਾ, ਉਸ ’ਚ ਵਿਟਾਮਿਨ-ਸੀ, ਈ ਅਤੇ ਪੋਟਾਸ਼ੀਅਮ ਦੀ ਮਾਤਰਾ ਉਨੀ ਹੀ ਜ਼ਿਆਦਾ ਹੋਵੇਗੀ ਸੁੱਕੀ ਖੁਬਾਨੀ ’ਚ ਤਾਜ਼ੀ ਖੁਬਾਨੀ ਦੇ ਮੁਕਾਬਲੇ 12 ਗੁਣਾ ਆਇਰਨ, ਸੱਤ ਗੁਣਾ ਫਾਈਬਰ ਤੇ ਪੰਜ ਗੁਣਾ ਵਿਟਾਮਿਨ-ਏ ਹੁੰਦਾ ਹੈ ਸੁਨਹਿਰੀ ਖੁਬਾਨੀ ’ਚ ਕੱਚਾ ਅੰਬ ਅਤੇ ਖੰਡ ਮਿਲਾ ਕੇ ਬਹੁਤ ਸਵਾਦ ਚਟਣੀ ਬਣਦੀ ਹੈ ਖੁਬਾਨੀ ਦਾ ਡ੍ਰਿੰਕ ਵੀ ਬਹੁਤ ਸਵਾਦ ਹੁੰਦਾ ਹੈ, ਜਿਸ ਨੂੰ ‘ਐਪ੍ਰੀਕਾਟ ਨੈਕਟਰ’ ਕਹਿੰਦੇ ਹਨ।
Table of Contents
ਖੁਬਾਨੀ ਦਾ ਬੂਟਾ ਅਤੇ ਪੈਦਾਵਾਰ-
ਖੁਬਾਨੀ ਦਾ ਬੂਟਾ 8 ਤੋਂ 12 ਮੀਟਰ ਤੱਕ ਉੱਚਾ ਹੁੰਦਾ ਹੈ ਉੱਪਰੋਂ ਰੁੱਖ ਦੀਆਂ ਟਾਹਣੀਆਂ ਅਤੇ ਪੱਤੇ ਸੰਘਣੇ ਫੈਲੇ ਹੋਏ ਹੁੰਦੇ ਹਨ ਫੁੱਲ 5 ਪੱਤੀਆਂ ਵਾਲੇ, ਸਫੈਦ ਜਾਂ ਹਲਕੇ ਗੁਲਾਬੀ ਰੰਗ ਦੇ ਛੋਟੇ ਹੁੰਦੇ ਹਨ ਖੁਬਾਨੀ ਦਾ ਫ਼ਲ ਇੱਕ ਛੋਟੇ ਆੜੂ ਦੇ ਬਰਾਬਰ ਹੁੰਦਾ ਹੈ ਇਸ ਦਾ ਰੰਗ ਪੀਲੇ ਤੋਂ ਲੈ ਕੇ ਨਾਰੰਗੀ ਹੁੰਦਾ ਹੈ, ਪਰ ਜਿਸ ਪਾਸੇ ਸੂਰਜ ਪੈਂਦਾ ਹੈ ਉਸ ਪਾਸੇ ਫ਼ਲ ਥੋੜ੍ਹਾ ਲਾਲ ਵੀ ਹੋ ਜਾਂਦਾ ਹੈ। ਵਿਸ਼ਵ ’ਚ ਸਭ ਤੋਂ ਜ਼ਿਆਦਾ ਖੁਬਾਨੀ ਤੁਰਕੀ ’ਚ ਉਗਾਈ ਜਾਂਦੀ ਹੈ ਤੁਰਕੀ ਤੋਂ ਬਾਅਦ ਇਰਾਨ ਦਾ ਸਥਾਨ ਹੈ ਖੁਬਾਨੀ ਇੱਕ ਠੰਢੇ ਇਲਾਕੇ ਦਾ ਬੂਟਾ ਹੈ ਅਤੇ ਜ਼ਿਆਦਾ ਗਰਮੀ ’ਚ ਜਾਂ ਤਾਂ ਮਰ ਜਾਂਦਾ ਹੈ ਜਾਂ ਫ਼ਲ ਪੈਦਾ ਨਹੀਂ ਕਰਦਾ ਭਾਰਤ ’ਚ ਖੁਬਾਨੀ ਉੱਤਰ ਦੇ ਪਹਾੜੀ ਇਲਾਕਿਆਂ ’ਚ ਪੈਦਾ ਕੀਤੀ ਜਾਂਦੀ ਹੈ, ਜਿਵੇਂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ।
ਰਿਸਰਚ-
ਇੱਕ ਰਿਸਰਚ ਅਨੁਸਾਰ ਬਦਾਮ ’ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਜੇਕਰ ਵਿਟਾਮਿਨ ਈ ਅਤੇ ਸੀ ਦਾ ਸੇਵਨ ਕੀਤਾ ਜਾਵੇ ਤਾਂ ਕੋਲੈਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਦੋਵੇਂ ਵਿਟਾਮਿਨ ਖੁਬਾਨੀ ’ਚ ਪਾਏ ਜਾਂਦੇ ਹਨ ਇਸ ਲਈ ਜੇਕਰ ਬਦਾਮ ਅਤੇ ਖੁਬਾਨੀ ਦਾ ਸੇਵਨ ਇਕੱਠਿਆਂ ਕੀਤਾ ਜਾਵੇ ਤਾਂ ਇਹ ਕਾਫ਼ੀ ਫਾਇਦੇਮੰਦ ਹੁੰਦਾ ਹੈ।
ਪੌਸ਼ਟਿਕਤਾ ਦੀ ਘਣਤਾ
ਇਸ ਸੁਆਦਲੇ ਫ਼ਲ ਦੇ ਪੌਸ਼ਟਿਕਤਾ ਦੇ ਤੱਥਾਂ ਨੂੰ ਵੀ ਉਜਾਗਰ ਕਰਨਾ ਚਾਹੀਦਾ ਹੈ ਖੁਬਾਨੀ ਦੇ ਬੀਜ ’ਚ ਵਿਟਾਮਿਨ ਬੀ-17 (ਲੇਟ੍ਰਾਈਲ) ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਕੈਂਸਰ ਪ੍ਰਤੀਰੋਧਕ ਦਾ ਕੰਮ ਕਰਦਾ ਹੈ ਇਸ ਵਿੱਚ ਕੁਦਰਤੀ ਖੰਡ ਮੌਜ਼ੂਦ ਹੁੰਦੀ ਹੈ, ਜੋ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਸ ’ਚ ਵਿਟਾਮਿਨ ਏ ਅਤੇ ਸੀ, ਰਾਈਬੋਫਲੇਵਿਨ ਅਤੇ ਨਿਆਸਿਨ ਹੈ ਅਤੇ ਮਿਨਰਲ ’ਚ ਕੈਲਸ਼ੀਅਮ, ਫਾਸਫੋਰਸ, ਆਇਰਨ ਹੈ ਅਤੇ ਸੋਡੀਅਮ, ਸਲਫਰ, ਮੈਗਨੀਜ਼, ਕੋਬਾਲਟ ਤੇ ਬ੍ਰੋਮੀਨ ਦਾ ਵੀ ਪਤਾ ਲੱਗਦਾ ਹੈ ਰੋਚਕ ਗੱਲ ਇਹ ਹੈ ਕਿ ਜਦੋਂ ਇਹ ਫ਼ਲ ਪੱਕਦਾ ਹੈ ਤਾਂ ਵਿਟਾਮਿਨ ਏ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ ਜਦੋਂ ਫ਼ਲ ਸੁੱਕਦਾ ਹੈ ਉਦੋਂ ਸਿਰਫ਼ ਇਸ ਦਾ ਕੈਲੋਰੀ ਹੀ ਦੁੱਗਣਾ ਨਹੀਂ ਹੁੰਦਾ, ਸਗੋਂ ਕੈਲਸ਼ੀਅਮ, ਫਾਸਫੋਰਸ ਤੇ ਆਇਰਨ ਦੀ ਵੀ ਮਾਤਰਾ ਵਧ ਜਾਂਦੀ ਹੈ।
ਖੁਬਾਨੀ ਖਾਣ ਦੇ ਫਾਇਦੇ:
- ਖੁਬਾਨੀ ਫਾਇਬਰ ਯੁਕਤ ਫ਼ਲ ਹੈ ਇਸ ਨਾਲ ਪਾਚਣ ਤੰਤਰ ਠੀਕ ਹੁੰਦਾ ਹੈ ਖੁਬਾਨੀ ਖਾਣ ਨਾਲ ਕਬਜ਼ ਸਬੰਧੀ ਸਮੱਸਿਆ ਦੂਰ ਹੁੰਦੀ ਹੈ ਖੁਬਾਨੀ ਕਈ ਪਾਚਣ ਸਬੰਧੀ ਵਿਕਾਰ ਅਤੇ ਬਵਾਸੀਰ ਰੋਗ ਨੂੰ ਦੂਰ ਕਰਨ ’ਚ ਲਾਭਕਾਰੀ ਹੈ ਖੁਬਾਨੀ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਸੁੱਕੀ ਖੁਬਾਨੀ ਪੇਟ ਲਈ ਲਾਭਕਾਰੀ ਹੈ।
- ਖੁਬਾਨੀ ਨਾਲ ਦਿਲ ਸਬੰਧੀ ਰੋਗਾਂ ਤੋਂ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਖੁਬਾਨੀ ਨਾਲ ਕੋਲੈਸਟਰੋਲ ਕਾਬੂ ਹੁੰਦਾ ਹੈ।
- ਖੁਬਾਨੀ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਏ ਹੁੰਦਾ ਹੈ ਵਿਟਾਮਿਨ ਏ ਅਤੇ ਐਂਟੀਆਕਸੀਡੈਂਟ ਅੱਖਾਂ ਦੇ ਸੈੱਲਾਂ ਅਤੇ ਟਿਸ਼ੂਆਂ ਦੇ ਨੁਕਸਾਨ ਦੀ ਪੂਰਤੀ ਕਰਦੇ ਹਨ ਮੋਤੀਆਬਿੰਦ ਵਾਲੇ ਰੋਗੀਆਂ ਲਈ ਖੁਬਾਨੀ ਉੱਤਮ ਫ਼ਲ ਹੈ ਖੁਬਾਨੀ ਦੇ ਬੀਜ਼ ਨਾਲ ਵੀ ਅੱਖਾਂ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
- ਖੁਬਾਨੀ ਖਾਣ ਨਾਲ ਲੀਵਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਖਰਾਬ ਖਾਣ-ਪੀਣ ਦਾ ਸਭ ਤੋਂ ਜ਼ਿਆਦਾ ਤੇ ਜਲਦੀ ਅਸਰ ਲੀਵਰ ’ਤੇ ਪੈਂਦਾ ਹੈ, ਜਿਸ ਨਾਲ ਹਿਪੇਟਿਕ ਸਟੀਟੋਸਿਸ ਬਿਮਾਰੀ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਰਹਿੰਦੀ ਹੈ ਪਰ ਖੁਬਾਨੀ ਲੀਵਰ ਦੀ ਅੰਦਰੂਨੀ ਸਾਫ਼-ਸਫ਼ਾਈ ਕਰਕੇ ਉਸ ਨੂੰ ਇਸ ਬਿਮਾਰੀ ਤੋਂ ਦੂਰ ਰੱਖਦੀ ਹੈ।
- ਖੁਬਾਨੀ ਖਾਣ ਨਾਲ ਕਬਜ਼ ਸਬੰਧੀ ਪ੍ਰੇਸ਼ਾਨੀ ਖਤਮ ਹੁੰਦੀ ਹੈ।
ਵਿਸ਼ੇਸ਼ ਸਾਵਧਾਨੀ-
ਤਾਜ਼ੀ ਖੁਬਾਨੀ ’ਚ ਕੁਝ ਮਾਤਰਾ ’ਚ ਆਕਜਲੇਟ ਹੁੰਦਾ ਹੈ ਜੋ ਉਨ੍ਹਾਂ ਲੋਕਾਂ ਲਈ ਚੰਗਾ ਨਹੀਂ ਹੁੰਦਾ ਜਿਨ੍ਹਾਂ ਦੀ ਕਿਡਨੀ ’ਚ ਕੈਲਸ਼ੀਅਮ ਆਕਜਲੇਟ ਇਕੱਠਾ ਹੁੰਦਾ ਹੈ ਅਤੇ ਦੂਜੇ ਪਾਸੇ ਸੁੱਕੀ ਖੁਬਾਨੀ ’ਚ ਸਲਫਰ ਜਾਂ ਉਸਦਾ ਯੌਗਿਕ (ਜਿਵੇਂ ਸਲਫਰ ਡਾਈਆਕਸਾਈਡ) ਹੁੰਦਾ ਹੈ, ਜੋ ਦਮੇ ਦੀ ਬਿਮਾਰੀ ਤੋਂ ਪੀੜਤ ਵਿਅਕਤੀ ’ਤੇ ਉਲਟ ਅਸਰ ਪਾਉਂਦਾ ਹੈ। ਇਨ੍ਹਾਂ ਰੋਗਾਂ ਤੋਂ ਪੀੜਤਾਂ ਲਈ ਬਿਹਤਰ ਹੋਵੇਗਾ ਕਿ ਉਹ ਖੁਬਾਨੀ ਦਾ ਪ੍ਰਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨ।
ਐਸਐੱਸ ਡੈਸਕ