PM Surya Ghar Know what is free electricity scheme avail benefits

ਜਾਣੋ ਕੀ ਹੈ ਪੀਐੱਮ ਸੂਰੀਆ PM Surya Ghar : ਘਰ ਮੁਫਤ ਬਿਜਲੀ ਯੋਜਨਾ, ਲਓ ਲਾਭ

ਪ੍ਰਧਾਨ ਮੰਤਰੀ ਨੇ ਮੁਫਤ ਬਿਜਲੀ ਸਕੀਮ ਦਾ ਐਲਾਨ ਕੀਤਾ ਹੈ ਇਸ ਦਾ ਨਾਂਅ ‘ਪੀਐੱਮ ਸੂਰੀਆ ਘਰ: ਮੁਫਤ ਬਿਜਲੀ ਯੋਜਨਾ’ ਹੈ ਇਹ ਰੂਫਟਾਪ ਸੋਲਰ ਸਕੀਮ ਹੈ ਇਸ ਨਵੀਂ ਸਕੀਮ ਨਾਲ 1 ਕਰੋੜ ਘਰਾਂ ਨੂੰ ਮੁਫਤ ਬਿਜਲੀ ਦਾ ਫਾਇਦਾ ਮਿਲੇਗਾ ਸਕੀਮ ’ਤੇ ਸਰਕਾਰ 75,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰੇਗੀ ਇਸਦਾ ਮਕਸਦ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੀ ਪੇਸ਼ਕਸ਼ ਕਰਕੇ 1 ਕਰੋੜ ਘਰਾਂ ਨੂੰ ਰੌਸ਼ਨ ਕਰਨਾ ਹੈ ਸਕੀਮ ਦੇ ਤਹਿਤ ਸਰਕਾਰ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਸਿੱਧੇ ਸਬਸਿਡੀ ਪਾਵੇਗੀ ਉਨ੍ਹਾਂ ਨੂੰ ਰਿਆਇਤੀ ਦਰਾਂ ’ਤੇ ਬੈਂਕ ਲੋਨ ਦਾ ਬੰਦੋਬਸਤ ਵੀ ਕੀਤਾ ਜਾਵੇਗਾ free electricity scheme

ਪੀਐੱਮ ਨੇ ਦੱਸਿਆ ਕਿ ਇਸ ਲਈ ਇੱਕ ਕੌਮੀ ਆਨਲਾਈਨ ਪੋਰਟਲ ਬਣੇਗਾ ਜਿਸ ਵਿਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨੂੰ ਇੰਟੀਗ੍ਰੇਟ ਕੀਤਾ ਜਾਵੇਗਾ ਇੱਕ ਤਰ੍ਹਾਂ ਇਹ ਪੋਰਟਲ ਇੰਟਰਫੇਸ ਵਾਂਗ ਕੰਮ ਕਰੇਗਾ ਇਸ ’ਚ ਹਰ ਤਰ੍ਹਾਂ ਦੀ ਸੁਵਿਧਾ ਲਈ ਜਾ ਸਕੇਗੀ ਇਸ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਉਤਸ਼ਾਹ ਦੇਣ ਲਈ ਸ਼ਹਿਰੀ ਸਥਾਨਕ ਨਿਗਮਾਂ ਅਤੇ ਪੰਚਾਇਤਾਂ ਨੂੰ ਆਪਣੇ ਇਲਾਕਿਆਂ ’ਚ ਰੂਫਟਾਪ ਸੋਲਰ ਸਿਸਟਮ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਇਸ ਸਕੀਮ ਦਾ ਉਦੇਸ਼ ਆਮਦਨ ਵਧਾਉਣਾ, ਬਿਜਲੀ ਬਿੱਲ ਘੱਟ ਕਰਨਾ ਤੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਤੁਸੀਂ ਇਸ ਸਕੀਮ ਦਾ ਫਾਇਦਾ ਲੈਣ ਲਈ ਕਿਵੇਂ ਅਪਲਾਈ ਕਰ ਸਕਦੇ ਹੋ, ਇਹ ਸਕੀਮ ਕਿਉਂ ਲਿਆਂਦੀ ਗਈ ਹੈ, ਇਸ ਤੋਂ ਕੀ ਫਾਇਦੇ ਹੋਣਗੇ?

PM Surya Ghar ਆਓ, ਇੱਥੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ

ਕੀ ਹੈ ਮੁਫਤ ਬਿਜਲੀ ਯੋਜਨਾ?

free electricity scheme ਪ੍ਰਧਾਨ ਮੰਤਰੀ ਸੂਰੀਆ ਘਰ: ਮੁਫਤ ਬਿਜਲੀ ਯੋਜਨਾ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਮਹੱਤਵਪੂਰਨ ਯੋਜਨਾ ਹੈ ਇਸ ਦਾ ਮਕਸਦ ਦੇਸ਼ ਦੇ ਇੱਕ ਕਰੋੜ ਘਰਾਂ ਨੂੰ ਰੂਫਟਾਪ ਸੋਲਰ ਜ਼ਰੀਏ ਮੁਫਤ ਬਿਜਲੀ ਉਪਲੱਬਧ ਕਰਵਾਉਣਾ ਹੈ ਇਸ ਯੋਜਨਾ ਦਾ ਐਲਾਨ 2024-25 ਦੇ ਬਜ਼ਟ ’ਚ ਹੋਇਆ ਸੀ

ਯੋਜਨਾ ਦੀਆਂ ਖਾਸ ਗੱਲਾਂ:

  • ਲਾਭਪਾਤਰੀ: ਇੱਕ ਕਰੋੜ ਗਰੀਬ ਅਤੇ ਮੱਧਮ ਵਰਗ ਦੇ ਪਰਿਵਾਰ
  • ਮੁਫਤ ਬਿਜਲੀ: ਹਰ ਮਹੀਨੇ 300 ਯੂਨਿਟ ਤੱਕ
  • ਸੋਲਰ ਪੈਨਲ: ਘਰਾਂ ਦੀਆਂ ਛੱਤਾਂ ’ਤੇ ਲਾਏ ਜਾਣਗੇ
  • ਸਰਕਾਰੀ ਮੱਦਦ: 60 ਪ੍ਰਤੀਸ਼ਤ ਤੱਕ ਸਬਸਿਡੀ
  • ਅਨੁਮਾਨਿਤ ਲਾਗਤ: 75,000 ਕਰੋੜ ਰੁਪਏ

ਯੋਜਨਾ ਦੇ ਫਾਇਦੇ:

  • ਬਿਜਲੀ ਬਿੱਲ ’ਚ ਕਮੀ
  • ਊਰਜਾ ਸੁਰੱਖਿਆ ’ਚ ਵਾਧਾ
  • ਪ੍ਰਦੂਸ਼ਣ ’ਚ ਕਮੀ
  • ਰੁਜ਼ਗਾਰ ਸਿਰਜਣਾ

PM Surya Ghar ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਲਿਖਿਆ ਕਿ ਆਓ! ਸੋਲਰ ਪਾਵਰ ਅਤੇ ਸਮੁੱਚੀ ਤਰੱਕੀ ਨੂੰ ਹੁਲਾਰਾ ਦੇਈਏ ਮੈਂ ਸਾਰੇੇ ਰਿਹਾਇਸ਼ੀ ਖਪਤਕਾਰਾਂ, ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੁੁਾੀਂ://ਾਖ਼ੀਂੂÇ੍ਰਫਲਫਵਿ.ਲਲ਼ੁ.ੜਗ਼ ’ਤੇ ਬਿਨੈ ਕਰਕੇ ਪੀਐੱਮ ਸੂਰੀਆ ਘਰ: ਮੁਫਤ ਬਿਜਲੀ ਯੋਜਨਾ ਨੂੰ ਮਜ਼ਬੂਤ ਕਰਨ

ਪੀਐੱਮ ਸੂਰੀਆ ਘਰ: ਮੁਫਤ ਬਿਜਲੀ ਯੋਜਨਾ-ਰੂਫਟਾਪ ਸੋਲਰ ਸਕੀਮ ਲਈ ਕਿਵੇਂ ਬਿਨੈ ਕਰੀਏ?

pmsuryagarh.gov.in ਵੈੱਬਸਾਈਟ ’ਤੇ ‘ਅਪਲਾਈ ਫਾਰ ਰੂਫਟਾੱਪ ਸੋਲਰ’ ’ਤੇ ਜਾਓ ਰਜਿਸਟੇ੍ਰਸ਼ਨ ਲਈ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ:

ਸਟੈੱਪ 1:  ਇਨ੍ਹਾਂ ਚੀਜ਼ਾਂ ਨਾਲ ਪੋਰਟਲ ’ਚ ਰਜਿਸਟਰ ਕਰੋ:

  • ਆਪਣਾ ਸੂਬਾ ਚੁਣੋ
  • ਆਪਣੀ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਦੀ ਚੋਣ ਕਰੋ
  • ਆਪਣਾ ਬਿਜਲੀ ਖਪਤਕਾਰ ਨੰਬਰ ਦਰਜ ਕਰੋ
  • ਮੋਬਾਈਲ ਨੰਬਰ ਦਰਜ ਕਰੋ
  • ਈਮੇਲ ਦਰਜ ਕਰੋ
  • ਪੋਰਟਲ ਦੇ ਨਿਰਦੇਸ਼ ਅਨੁਸਾਰ ਪਾਲਣ ਕਰੋ

ਸਟੈੱਪ 2:

  • ਖਪਤਕਾਰ ਨੰਬਰ ਅਤੇ ਮੋਬਾਈਲ ਨੰਬਰ ਨਾਲ ਲਾਗਿਨ ਕਰੋ
  • ਫਾਰਮ ਅਨੁਸਾਰ ਰੂਫਟਾਪ ਸੋਲਰ ਲਈ ਬਿਨੈ ਕਰੋ

ਸਟੈੱਪ 3:

ਡਿਸਕਾੱਮ ਤੋਂ ਫਿਜ਼ੀਬੀਲਿਟੀ ਅਪਰੂਵਲ ਦੀ ਉਡੀਕ ਕਰੋ ਇੱਕ ਵਾਰ ਜਦੋਂ ਤੁਹਾਨੂੰ ਫਿਜ਼ੀਬੀਲਿਟੀ ਅਪਰੂਵਲ ਮਿਲ ਜਾਵੇ ਤਾਂ ਤੁਸੀਂ ਡਿਸਕਾੱਮ ’ਚ ਕਿਸੇ ਵੀ ਰਜਿਸਟ੍ਰਡ ਵੈਂਡਰਸ ਤੋਂ ਪਲਾਂਟ ਇੰਸਟਾਲ ਕਰਵਾਓ

ਸਟੈੱਪ 4:

ਇੱਕ ਵਾਰ ਇੰਸਟਾਲੇਸ਼ਨ ਪੂਰਾ ਹੋ ਜਾਣ ’ਤੇ ਪਲਾਂਟ ਦਾ ਵੇਰਵਾ ਜਮ੍ਹਾ ਕਰੋ ਅਤੇ ਨੈੱਟ ਮੀਟਰ ਲਈ ਬਿਨੈ ਕਰੋ

ਸਟੈੱਪ 5:

ਨੈੱਟ ਮੀਟਰ ਦੇ ਇੰਸਟਾਲੇਸ਼ਨ ਅਤੇ ਡਿਸਕਾਮ ਵੱਲੋਂ ਇੰਸਪੈਕਸ਼ਨ ਤੋਂ ਬਾਅਦ ਉਹ ਪੋਰਟਲ ਤੋਂ ਕਮਿਸ਼ਨਿੰਗ ਸਰਟੀਫਿਕੇਟ ਜਨਰੇਟ ਕਰ ਸਕਣਗੇ

ਸਟੈੱਪ 6:

ਇੱਕ ਵਾਰ ਤੁਹਾਨੂੰ ਕਮੀਸ਼ਨਿੰਗ ਰਿਪੋਰਟ ਮਿਲ ਜਾਣ ਤੋਂ ਬਾਅਦ ਪੋਰਟਲ ਜ਼ਰੀਏ ਬੈਂਕ ਖਾਤੇ ਦਾ ਵੇਰਵਾ ਅਤੇ ਇੱਕ ਕੈਂਸਲ ਚੈੱਕ ਜਮ੍ਹਾ ਕਰੋ ਤੁਹਾਨੂੰ 30 ਦਿਨਾਂ ਦੇ ਅੰਦਰ ਤੁਹਾਡੇ ਬੈਂਕ ਖਾਤੇ ’ਚ ਤੁਹਾਡੀ ਸਬਸਿਡੀ ਮਿਲ ਜਾਵੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!