ਬੋਰ ਨਾ ਹੋਣ ਦਿਓ ਖੁਦ ਨੂੰ
ਕਦੇ-ਕਦੇ ਜੀਵਨ ’ਚ ਅਜਿਹੇ ਪਲ ਆਉਂਦੇ ਰਹਿੰਦੇ ਹਨ ਜਦੋਂ ਮਨ ਉਦਾਸ ਜਿਹਾ ਲੱਗਦਾ ਹੈ ਕਿਸੇ ਕੰਮ ਨੂੰ ਕਰਨ ਦੀ ਅੰਦਰੋਂ ਇੱਛਾ ਨਹੀਂ ਹੁੰਦੀ ਤੁਸੀਂ ਆਪਣੀ ਦਿਨਚਰਿਆ ਦੀ ਪੂਰਤੀ ’ਚ ਲੱਗੇ ਤਾਂ ਰਹਿੰਦੇ ਹੋ ਪਰ ਮਜ਼ਾ ਨਹੀਂ ਆ ਰਿਹਾ ਹੁੰਦਾ ਜ਼ਿੰਦਗੀ ’ਚ ਉਤਸ਼ਾਹ ਘੱਟ ਲੱਗਦਾ ਹੈ ਘਬਰਾਓ ਨਾ ਇਹ ਤਾਂ ਅਸਥਾਈ ਦੌਰ ਹੈ ਜੋ ਦੋ-ਚਾਰ ਦਿਨਾਂ ’ਚ ਦੂਰ ਹੋ ਜਾਵੇਗਾ ਆਓ! ਕੁਝ ਅਜਿਹਾ ਕਰੀਏ ਤਾਂ ਕਿ ਬੋਰ ਨਾ ਹੁੰਦੇ ਰਹੀਏ ਜ਼ਿਆਦਾ ਸਮੇਂ ਤੱਕ ਆਪਣੇ ਬੀਤੇ ਵਧੀਆ ਪਲਾਂ ਨੂੰ ਯਾਦ ਕਰਕੇ ਉਸ ਕਲਪਨਾ ’ਚ ਗੁਆਚਣ ਦਾ ਯਤਨ ਕਰੋ
ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ
ਕਦੇ-ਕਦੇ ਕੰਮ ਤੋਂ ਛੁੱਟੀ ਲਓ ਅਤੇ ਛੁੱਟੀ ਲੈ ਕੇ ਸ਼ਹਿਰੋਂ ਕਿਤੇ ਬਾਹਰ ਜਾ ਸਕੋ ਤਾਂ ਜ਼ਿਆਦਾ ਵਧੀਆ ਹੋਵੇਗਾ ਪਰ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਮਿੱਤਰ ਦੇ ਘਰ ਕੁਝ ਸਮਾਂ ਬਿਤਾਓ ਤਾਂ ਕਿ ਆਪਣੇ ਰੋਜ਼ਾਨਾ ਦੇ ਮਾਹੌਲ ਤੋਂ ਕੁਝ ਦੂਰੀ ਮਿਲ ਸਕੇ ਜੇਕਰ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਪਰਿਵਾਰ ਨਾਲ ਕੁਝ ਸਮਾਂ ਬਿਤਾਓ ਚੰਗੇ ਮਿੱਤਰ ਅਤੇ ਪਰਿਵਾਰ ਦੇ ਮੈਂਬਰ ਜ਼ਿੰਦਗੀ ’ਚ ਨਵੀਂ ਜਾਨ ਪਾ ਦਿੰਦੇ ਹਨ ਜਿਹੜੇ ਮਿੱਤਰਾਂ ਜਾਂ ਪਰਿਵਾਰਕ ਮੈਂਬਰ ’ਤੇ ਪੂਰਾ ਵਿਸ਼ਵਾਸ ਹੋਵੇ, ਉਸ ਨਾਲ ਆਪਣੇ ਸੀਕ੍ਰੇਟ (ਰਹੱਸ) ਸ਼ੇਅਰ ਕਰੋ
ਕਿਸੇ ਵੀ ਤਰ੍ਹਾਂ ਦੀ ਬੋਰੀਅਤ ਨੂੰ ਦੂਰ ਕਰਨ ਲਈ ਤੁਸੀਂ ਫਿਲਮ ਦੇਖ ਕੇ ਆਪਣੇ-ਆਪ ਨੂੰ ਬੋਰ ਹੋਣ ਤੋਂ ਬਚਾ ਸਕਦੇ ਹੋ ਜੇਕਰ ਤੁਹਾਡਾ ਪਿਕਚਰ ਹਾਲ ’ਚ ਪਿਕਚਰ ਦੇਖਣ ਨੂੰ ਦਿਲ ਨਾ ਕਰੇ ਤਾਂ ਤੁਸੀਂ ਘਰ ’ਚ ਹੀ ਕੋਈ ਫਿਲਮ ਚੈਨਲ ਲਗਾਓ ਅਤੇ ਫਿਲਮ ਦੇਖਣ ’ਚ ਮਸਤ ਹੋ ਜਾਓ ਯਕੀਨ ਕਰੋ ਥੋੜ੍ਹੇ ਸਮੇਂ ’ਚ ਹੀ ਤੁਸੀਂ ਸਭ ਕੁਝ ਭੁੱਲ ਕੇ ਫਿਲਮ ਦੇ ਰੰਗ ’ਚ ਡੁੱਬ ਜਾਓਗੇ
ਤੁਹਾਨੂੰ ਕੁਝ ਹੋਰ ਉਸ ਸਮੇਂ ਸੁੱਝ ਨਾ ਰਿਹਾ ਹੋਵੇ ਕਿ ਕੀ ਕਰੀਏ ਤਾਂ ਅਜਿਹੇ ’ਚ ਸੰਗੀਤ ਸੁਣੋ ਸੰਗੀਤ ’ਚ ਉਹ ਤਾਕਤ ਹੈ ਜੋ ਜ਼ਿੰਦਗੀ ਤੋਂ ਬੋਰੀਅਤ ਨੂੰ ਧੋ ਦਿੰਦੀ ਹੈ ਜਾਂ ਦੂਰ ਕਰਦੀ ਹੈ ਜੇਕਰ ਤੁਹਾਡੇ ਕੋਲ ਪੁਰਾਣੀਆਂ ਕਿਤੇ ਘੁੰਮਣ ਦੀਆਂ ਫੋਟੋਆਂ ਹਨ ਤਾਂ ਐਲਬਮ ਖੋਲ੍ਹੋ ਅਤੇ ਕਲਪਨਾ ਸ਼ਕਤੀ ਨਾਲ ਉੱਥੋਂ ਦੀ ਸੈਰ ਕਰੋ
ਜੇਕਰ ਤੁਸੀਂ ਘਰ ’ਚ ਪੈੱਟਸ ਰੱਖਣ ਦੇ ਸ਼ੌਕੀਨ ਹੋ ਤਾਂ ਇੱਕ ਪੈੱਟ ਪਾਲ਼ੋ ਜਦੋਂ ਤੁਸੀਂ ਬੋਰੀਅਤ ਮਹਿਸੂਸ ਕਰ ਰਹੇ ਹੋ ਤਾਂ ਉਸ ਨੂੰ ਖੋਲ੍ਹੋ, ਉਸਨੂੰ ਨਵ੍ਹਾਓ ਜਾਂ ਉਸਨੂੰ ਘੁੰਮਾਉਣ ਬਾਹਰ ਲੈ ਜਾਓ ਘਰੇ ਏੱਕੇਰੀਅਮ ਹੈ ਤਾਂ ਮੱਛੀਆਂ ਦੇ ਐਕਸ਼ਨ ਦੇਖ ਕੇ ਆਪਣੇ-ਆਪ ਨੂੰ ਬੋਰ ਹੋਣ ਤੋਂ ਉਭਾਰਿਆ ਜਾ ਸਕਦਾ ਹੈ
ਆਪਣੇ ਕੱਪੜਿਆਂ ਦਾ ਵਾਰਡਰੋਬ ਸਾਫ ਕਰੋ ਆਪਣੇ ਨਵੇਂ-ਪੁਰਾਣੇ ਰੰਗ-ਬਿਰੰਗੇ ਕੱਪੜਿਆਂ ਨੂੰ ਦੇਖ ਕੇ ਬਹੁਤ ਮਜ਼ਾ ਆਵੇਗਾ ਅੱਜ-ਕੱਲ੍ਹ ਵੱਡੇ ਸ਼ਹਿਰਾਂ ’ਚ ਵੱਡੇ-ਵੱਡੇ ਮਾਲ ਹਨ ਉੱਥੇ ਜਾ ਕੇ ਨਵੇਂ ਫੈਸ਼ਨ ਦੀਆਂ ਚੀਜ਼ਾਂ ਨੂੰ ਦੇਖੋ ਅਤੇ ਵਿੰਡੋ ਸ਼ਾਪਿੰਗ ਕਰਦੇ ਹੋਏ ਖੁਦ ਨੂੰ ਬੋਰ ਹੋਣ ਤੋਂ ਬਚਾ ਸਕਦੇ ਹੋ ਦੋ ਹਫਤਿਆਂ ’ਚ ਘੱਟੋ-ਘੱਟ ਇੱਕ ਦਿਨ ਆਪਣੀ ਨੀਂਦ ਰਾਤ ਨੂੰ ਪੂਰੀ ਕਰੋ ਤਾਂ ਕਿ ਮਨ ਅਤੇ ਤਨ ਨੂੰ ਪੂਰਾ ਆਰਾਮ ਮਿਲ ਸਕੇ ਅਤੇ ਨਵੇਂ ਜੋਸ਼ ਨਾਲ ਆਪਣੀ ਸਵੇਰ ਸ਼ੁਰੂ ਕਰ ਸਕੋ
ਨੀਤੂ ਗੁਪਤਾ