ਲੋਭ ਦਾ ਤਿਆਗ ਕਰਨਾ ਹੀ ਸਰਵੋਤਮ ਹੈ giving-up-greed-is-best
ਇੱਕ ਵਾਰ ਇੱਕ ਵਿਅਕਤੀ ਨੇ ਇੱਕ ਫਾਈਨਾਂਸ ਕੰਪਨੀ ਖੋਲ੍ਹੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਹਰ ਮਹੀਨੇ ਉਨ੍ਹਾਂ ਦੀ ਰਕਮ ਦੋਗੁਣੀ ਕਰਕੇ ਵਾਪਸ ਦੇਵੇਗਾ ਉਸ ਨੇ ਲੋਕਾਂ ਦੇ ਸਿਰਫ ਸੌ-ਸੌ ਰੁਪਏ ਜਮ੍ਹਾ ਕੀਤੇ ਅਤੇ ਇੱਕ ਮਹੀਨੇ ਬਾਅਦ ਸਭ ਨੂੰ ਦੋ-ਦੋ ਸੌ ਰੁਪਏ ਵਾਪਸ ਕਰ ਦਿੱਤੇ
ਇਸ ਤੋਂ ਬਾਅਦ ਉਸ ਨੇ ਲੋਕਾਂ ਦੇ ਸਿਰਫ਼ ਇੱਕ-ਇੱਕ ਹਜ਼ਾਰ ਰੁਪਏ ਜਮ੍ਹਾ ਕੀਤੇ ਅਤੇ ਇੱਕ ਮਹੀਨੇ ਬਾਅਦ ਸਭ ਨੂੰ ਦੋ-ਦੋ ਹਜ਼ਾਰ ਰੁਪਏ ਵਾਪਸ ਕਰ ਦਿੱਤੇ ਇਸ ਨਾਲ ਕੰਪਨੀ ‘ਤੇ ਲੋਕਾਂ ਦਾ ਅਜਿਹਾ ਵਿਸ਼ਵਾਸ ਜੰਮ ਗਿਆ ਕਿ ਲੋਕ ਬੈਗ ਭਰ-ਭਰ ਕੇ ਰੁਪਏ ਲਿਆਉਣ ਲੱਗੇ ਕੁਝ ਹੀ ਦਿਨਾਂ ‘ਚ ਕਈ ਸੌ ਕਰੋੜ ਰੁਪਏ ਇਕੱਠੇ ਹੋ ਗਏ ਅਤੇ ਉਹੀ ਹੋਇਆ ਜੋ ਹੁੰਦਾ ਆਇਆ ਹੈ,
ਕੰਪਨੀ ਬੰਦ ਅਤੇ ਫਾਈਨਾਂਸਰ ਗਾਇਬ ਹਾਲ ਹੀ ਵਿਚ ਇੱਕ ਹੋਰ ਨਿਵੇਸ਼ ਕੰਪਨੀ ਲੋਕਾਂ ਦੇ ਤਿੰਨ ਸੌ ਕਰੋੜ ਰੁਪਏ ਲੈ ਕੇ ਭੱਜ ਗਈ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਡੇਢ ਸਾਲ ‘ਚ ਉਨ੍ਹਾਂ ਦੀ ਰਕਮ ਸੌ ਗੁਣਾ ਤੱਕ ਵਧਾ ਕੇ ਦੇਵੇਗੀ ਪਰ ਕੰਪਨੀ ਦੇ ਡਾਇਰੈਕਟਰ ਨਿਵੇਸ਼ਕਾਂ ਨੂੰ ਸਬਜਬਾਗ ਦਿਖਾ ਕੇ ਤਿੰਨ ਸੌ ਕਰੋੜ ਰੁਪਏ ਇਕੱਠੇ ਕਰਕੇ ਰਾਤੋਂ-ਰਾਤ ਗਾਇਬ ਹੋ ਗਏ ਅਜਿਹੀਆਂ ਘਟਨਾਵਾਂ ਮੁੜ ਵਾਰ-ਵਾਰ ਹੁੰਦੀਆਂ ਰਹੀਆਂ ਹਨ ਬਸ ਰੂਪ ਬਦਲ ਜਾਂਦਾ ਹੈ
ਕਦੇ ਕੋਈ ਇੱਕ ਮਹੀਨੇ ‘ਚ ਰਕਮ ਦੋਗੁਣੀ ਕਰਨ ਦਾ ਵਾਅਦਾ ਕਰਦਾ ਹੈ ਤਾਂ ਕੋਈ ਬਜਾਰ ਭਾਵ ਤੋਂ ਅੱਧੇ ਪੈਸਿਆਂ ਨਾਲ ਸਮਾਨ ਦੇਣ ਦਾ ਵਿਸ਼ਵਾਸ ਦਿਵਾਉਂਦਾ ਹੈ ਪਰ ਕੀ ਇਹ ਸੰਭਵ ਹੈ? ਹਰਗਿਜ਼ ਨਹੀਂ ਇਸ ਖੁੱਲ੍ਹੇ ਮੁਕਾਬਲੇ ਦੇ ਜ਼ਮਾਨੇ ‘ਚ ਕੋਈ ਕੰਪਨੀ ਏਨਾ ਲਾਭ ਕਿਵੇਂ ਕਮਾ ਸਕਦੀ ਹੈ ਕਿ ਉੁਹ ਆਪਣੇ ਨਿਵੇਸ਼ਕਾਂ ਦੇ ਧਨ ਨੂੰ ਹਰ ਮਹੀਨੇ ਦੋਗੁਣਾ ਕਰ ਦੇਣ? ਫਿਰ ਵੀ ਲੋਕ ਇਨ੍ਹਾਂ ਘਟਨਾਵਾਂ ਤੋਂ ਸਬਕ ਕਿਉਂ ਨਹੀਂ ਲੈਂਦੇ? ਕਿਉਂ ਵਾਰ- ਵਾਰ ਆਪਣੀ ਖੂਨ-ਪਸੀਨੇ ਦੀ ਗਾੜ੍ਹੀ ਕਮਾਈ ਇਸ ਤਰ੍ਹਾਂ ਲੁਟੇਰਿਆਂ ਦੇ ਹੱਥ ‘ਚ ਸੌਂਪ ਦੇਣ ਨੂੰ ਮਜ਼ਬੂਰ ਹੋ ਜਾਂਦੇ ਹਨ?
ਇਸ ਦਾ ਪ੍ਰਮੁੱਖ ਕਾਰਨ ਹੈ ਸਾਡੀ ਜ਼ਿਆਦਾ ਲਾਲਚ ਜਿਸ ਦੇ ਕਾਰਨ ਅਸੀਂ ਨਾ ਤਾਂ ਕਾੱਮਨਸੈਂਸ ਦਾ ਇਸਤੇਮਾਲ ਕਰਦੇ ਹਾਂ ਅਤੇ ਨਾ ਪੁਰਾਣੀਆਂ ਘਟਨਾਵਾਂ ਤੋਂ ਸਿੱਖਿਆ ਹੀ ਲੈਂਦੇ ਹਾਂ ਇੱਕ ਪੁਰਾਣੀ ਘਟਨਾ ਯਾਦ ਆ ਰਹੀ ਹੈ ਹਰ ਸਾਲ ਵਾਂਗ ਇਸ ਸਾਲ ਵੀ ਪਿੰਡ ‘ਚ ਠਠੇਰੇ ਆਏ ਅਤੇ ਗਲੀਆਂ ‘ਚ ਘੁੰਮ-ਘੁੰਮ ਕੇ ਅਵਾਜ਼ਾਂ ਲਾਉਣ ਲੱਗੇ, ‘ਟੁੱਟ ੇ-ਫੁੱਟੇ ਬਰਤਨ ਸੰਵਰਾ ਲਓ, ਬਰਤਨਾਂ ‘ਤੇ ਕਲੀ ਕਰਾ ਲਓ’ ਲੋਕ ਵੀ ਇੰਤਜ਼ਾਰ ‘ਚ ਸਨ
ਕਿ ਠਠੇਰੇ ਆਉਣ ਅਤੇ ਪਿੱਤਲ-ਤਾਂਬੇ ਦੇ ਟੁੱਟੇ-ਫੁੱਟੇ ਬਰਤਨਾਂ ਦੀ ਮੁਰੰਮਤ ਹੋਵੇ ਘਰਾਂ ਚੋਂ ਟੁੱਟੇ-ਫੁੱਟੇ ਬਰਤਨ ਬਾਹਰ ਕੱਢਣ ਲੱਗੇ ਅਤੇ ਹੋਣ ਲੱਗਿਆ ਮੁੱਲ-ਭਾਅ ਜੋ ਕੰਮ ਪਹਿਲਾਂ ਦਸ ਰੁਪਏ ‘ਚ ਹੁੰਦਾ ਸੀ ਉਸ ਕੰਮ ਲਈ ਇਹ ਨਵੇਂ ਠਠੇਰੇ ਸਿਰਫ਼ ਪੰਜ ਰੁਪਏ ਮੰਗ ਰਹੇ ਸਨ, ਇਹ ਜਾਣ ਕੇ ਲੋਕ ਖੁਸ਼ ਸਨ ਪਰ ਫਿਰ ਵੀ ਮੁੱਲ-ਭਾਅ ਹੋ ਰਿਹਾ ਸੀ
ਠਠੇਰਿਆਂ ਨੇ ਦਸ ਰੁਪਏ ਦੀ ਬਜਾਇ ਪੰਜ ਰੁਪਏ ਮੰਗੇ ਤਾਂ ਵੀ ਕਿਸੇ ਨੇ ਕਿ ਤਿੰਨ ਰੁਪਏ ਤੋਂ ਜ਼ਿਆਦਾ ਨਹੀ ਦੇਵਾਂਗੇ ਫਿਰ ਵੀ ਠਠੇਰਿਆਂ ਨੇ ਮਨ੍ਹਾ ਨਹੀਂ ਕੀਤਾ ਠਠੇਰੇ ਜੋ ਜਿੰਨਾ ਕਹਿੰਦਾ, ਮੰਨ ਲੈਂਦੇ ਅਤੇ ਭੱਜ-ਭੱਜ ਕੇ ਬਰਤਨ ਜਮ੍ਹਾ ਕਰਨ ਲੱਗੇ ਦੇਖਦੇ-ਦੇਖਦੇ ਬਰਤਨਾਂ ਦਾ ਅੰਬਾਰ ਲੱਗ ਗਿਆ ਹੌਲੀ-ਹੌਲੀ ਸਾਂਝ ਪੈ ਗਈ ਅਤੇ ਲੋਕਾਂ ਨੂੰ ਕਿਹਾ ਕਿ ਕੱਲ੍ਹ ਸਵੇਰੇ ਭੱਠੀ ਚਾਲੂ ਕਰਕੇ ਬਰਤਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਾਂਗੇ
ਲੋਕ ਬਰਤਨ ਦੇ ਕੇ ਆਪਣੇ-ਆਪਣੇ ਕੰਮਾਂ ‘ਚ ਲੱਗ ਗਏ ਜੋ ਲੋਕ ਉਸ ਸਮੇਂ ਘਰਾਂ ‘ਚ ਨਹੀਂ ਸਨ, ਘਰ ਆਉਣ ‘ਤੇ ਉਨ੍ਹਾਂ ਨੇ ਜਦੋਂ ਇਹ ਸੁਣਿਆ ਕਿ ਏਨੇ ਸਸਤੇ ‘ਚ ਬਰਤਨਾਂ ਦੀ ਮੁਰੰਮਤ ਹੋ ਰਹੀ ਹੈ ਤਾਂ ਉਹ ਵੀ ਆਪਣੇ-ਆਪਣੇ ਬਰਤਨ ਲੈ ਕੇ ਠਠੇਰਿਆਂ ਦੇ ਰੁਕਣ ਦੇ ਸਥਾਨ ‘ਤੇ ਪਹੁੰਚੇ ਉੱਥੇ ਜਾ ਕੇ ਦੇਖਿਆ ਕਿ ਨਾ ਤਾਂ ਠਠੇਰੇ ਹੀ ਉੱਥੇ ਮੌਜ਼ੂਦ ਸਨ ਅਤੇ ਨਾ ਬਰਤਨ ਹੀ ਰੱਖੇ ਸਨ ਹੁਣ ਲੋਕਾਂ ਦੀ ਸਮਝ ‘ਚ ਆਇਆ ਕਿ ਉਹ ਏਨੇ ਘੱਟ ਭਾਅ ‘ਚ ਬਰਤਨ ਸੰਵਾਰਨ ਲਈ ਕਿਉਂ ਤਿਆਰ ਹੋ ਗਏ ਸਨ ਪਰ ਹੁਣ ਕੀ ਹੋ ਸਕਦਾ ਸੀ? ਜਿੱਥੇ ਵੀ ਅਸੀਂ ਲਾਲਚ ਜਾਂ ਮੁਫ਼ਤ-ਲਾਭ ਦੇ ਆਦੀ ਹੋ ਜਾਂਦੇ ਹਾਂ ਉੱਥੇ ਅਜਿਹਾ ਹੀ ਹੁੰਦਾ ਹੈ ਅਜਿਹਾ ਹੋਣਾ ਸੁਭਾਵਿਕ ਹੈ
ਪਰ ਸੋਚੋ ਕਿ ਕੋਈ ਕਿਸੇ ਨੂੰ ਮੁਫ਼ਤ ‘ਚ ਜਾਂ ਬਹੁਤ ਘੱਟ-ਕੀਮਤ ‘ਚ ਕੋਈ ਚੀਜ਼ ਜਾਂ ਸੇਵਾ ਕਿਵੇਂ ਉਪਲੱਬਧ ਕਰਾ ਸਕਦਾ ਹੈ? ਕੀ ਤੁਸੀਂ ਆਮ ਅਵਸਥਾ ‘ਚ ਅਜਿਹਾ ਕਰ ਸਕਦੇ ਹੋ? ਨਹੀਂ ਨਾ? ਤਾਂ ਕੋਈ ਵੀ ਕਿਵੇਂ ਅਜਿਹਾ ਕਰ ਸਕਦਾ ਹੈ ਅਤੇ ਜੇਕਰ ਕੋਈ ਅਜਿਹਾ ਕਰਨ ਦਾ ਦਿਖਾਵਾ ਕਰਦਾ ਹੈ ਤਾਂ ਉਹ ਬਹੁਤ ਮਹਿੰਗਾ ਪੈਂਦਾ ਹੈ ਲੋਭਵ੍ਰਿਤੀ ਹੀ ਨਹੀਂ
ਸਗੋਂ ਮੁਫ਼ਤ-ਲਾਭਵ੍ਰਿਤੀ, ਆਤਮ-ਪ੍ਰਸ਼ੰਸਾ ਅਤੇ ਖੁਸ਼ਾਮਦ ਕਰਾਉਣ ਦੀ ਆਦਤ, ਹੰਕਾਰ, ਕੁਦਰਤ ਦੇ ਨਿਯਮਾਂ ਦੇ ਵਿਰੁੱਧ ਜਾਣਾ ਅਜਿਹੀਆਂ ਆਦਤਾਂ ਹਨ ਜੋ ਇੱਕ ਦਿਨ ਸਾਡੇ ਪਤਨ ਦਾ ਕਾਰਨ ਬਣਦੀਆਂ ਹਨ ਆਖਰ ਹਾਨੀ ਅਤੇ ਦੁੱਖ ਤੋਂ ਬਚਣ ਲਈ ਲੋਭ ਦਾ ਤਿਆਗ ਕਰਨਾ ਹੀ ਸਰਵੋਤਮ ਹੈ
-ਸੀਤਾਰਾਮ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.