ਗਰਮੀ ਦੇ ਮੌਸਮ ’ਚ ਮੁੜ੍ਹਕਾ ਆਉਣਾ ਸਰੀਰ ਲਈ ਚੰਗਾ ਹੁੰਦਾ ਹੈ ਮੁੜ੍ਹਕਾ ਆਉਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਪਰ ਜ਼ਿਆਦਾ ਮੁੜ੍ਹਕਾ ਆਉਣ ਦੀ ਵਜ੍ਹਾ ਨਾਲ ਲੋਕ ਬੇਹਾਲ ਹੋ ਜਾਂਦੇ ਹਨ ਇਸ ਲਈ ਜ਼ਿਆਦਾ ਮੁੜ੍ਹਕਾ ਆਉਣਾ ਵੀ ਸਿਹਤ ਲਈ ਠੀਕ ਨਹੀਂ ਹੁੰਦਾ ਸਾਨੂੰ ਇਸ ਪ੍ਰਾਬਲਮ ਨੂੰ ਸਮਾਂ ਰਹਿੰਦੇ ਕੰਟਰੋਲ ਕਰਨਾ ਚਾਹੀਦਾ ਹੈ ਕੁਝ ਤਰੀਕੇ ਅਪਣਾ ਕੇ ਇਸ ਪ੍ਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ।
Table of Contents
ਡਾਕਟਰੀ ਉਪਾਅ:- | Get Relief From Sweating
ਐਂਟੀਪ੍ਰਸਪੀਰੈਂਟ:- ਮਾਹਿਰਾਂ ਅਨੁਸਾਰ ਐਂਟੀਪ੍ਰਸਪੀਰੈਂਟ ’ਚ ਐਲੂਮੀਨੀਅਮ ਕਲਾਰੋਰਾਈਡ ਹੈਕਸਾਹਾਈਡ੍ਰੇਟ ਦੀ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਤੁਹਾਡੇ ਪਸੀਨੇ ਵਾਲੇ ਗਲੈਂਡਸ ਬਲੌਕ ਹੋ ਜਾਂਦੇ ਹਨ ਅਤੇ 24 ਘੰਟੇ ਤੱਕ ਲਈ ਇਸ ਦਾ ਅਸਰ ਰਹਿੰਦਾ ਹੈ ਚਾਹੋ ਤਾਂ ਇਸ ਦੀ ਵਰਤੋਂ ਰਾਤ ਨੂੰ ਕਰ ਸਕਦੇ ਹੋ ਜ਼ਿਆਦਾ ਪ੍ਰਭਾਵਸ਼ਾਲੀ ਨਤੀਜੇ ਮਿਲਣਗੇ।
ਇਹ ਵੀ ਪੜ੍ਹੋ : ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ
ਲੋਟੋਫੋਰੈਸਿਸ- ਲੋਟੋਫੋਰੈਸਿਸ ’ਚ ਆਇਓਨੋਟਾਫੋਰੇਸਿਸ ਨਾਮਕ ਮੈਡੀਕਲ ਡਿਵਾਈਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਮੁੜ੍ਹਕਾ ਆਉਣਾ ਬੇਹੱਦ ਘੱਟ ਹੋ ਜਾਂਦਾ ਹੈ।
ਬੋਟਾਕਸ ਇੰਜੈਕਸ਼ਨ:- ਬੋਟਾੱਕਸ ਦੇ ਇੰਜੈਕਸ਼ਨ ਲਵਾਉਣ ਨਾਲ ਮੁੜ੍ਹਕਾ ਨਿੱਕਲਣ ਵਾਲੇ ਗਲੈਂਡਸ ਨੂੰ ਕੁਝ ਮਹੀਨਿਆਂ ਤੱਕ ਬਲਾਕ ਕਰ ਦਿੰਦੇ ਹਨ ਇਸ ਨਾਲ ਤੁਹਾਨੂੰ ਚਿਹਰੇ ਅਤੇ ਅੰਡਰਆਰਮਸ ਤੋਂ ਨਿੱਕਲਣ ਵਾਲੇ ਮੁੜ੍ਹਕੇ ਦੀ ਸਮੱਸਿਆ ਤੋਂ 4-5 ਮਹੀਨਿਆਂ ਤੱਕ ਰਾਹਤ ਮਿਲਦੀ ਹੈ।
ਘਰੇਲੂ ਨੁਸਖੇ:-
- ਗਰਮੀ ’ਚ ਬਾਹਰ ਜਾਣ ਤੋਂ ਪਹਿਲਾਂ ਮੁੜ੍ਹਕਾ ਆਉਣ ਵਾਲੀਆਂ ਥਾਵਾਂ ’ਤੇ ਬਰਫ ਰਗੜਨ ਨਾਲ ਪਸੀਨਾ ਘੱਟ ਆਉਂਦਾ ਹੈ।
- ਚਿਹਰੇ ’ਤੇ ਜ਼ਿਆਦਾ ਮੁੜ੍ਹਕਾ ਆਉਣ ’ਤੇ ਖੀਰੇ ਦੇ ਰਸ ਨੂੰ ਚਿਹਰੇ ’ਤੇ ਲਾਉਣ ਨਾਲ ਰਾਹਤ ਮਿਲਦੀ ਹੈ।
- ਸਰੀਰ ਦੇ ਜਿਸ ਹਿੱਸੇ ’ਤੇ ਜ਼ਿਆਦਾ ਮੁੜ੍ਹਕਾ ਆਉਂਦਾ ਹੈ ਉਸ ’ਤੇ ਆਲੂ ਦੇ ਪੀਸ ਕੱਟ ਕੇ ਮਲ਼ਣ ਨਾਲ ਮੁੜ੍ਹਕਾ ਆਉਣਾ ਘੱਟ ਹੋ ਜਾਂਦਾ ਹੈ।
- ਖਾਣੇ ’ਚ ਨਮਕ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ।
ਜੇਕਰ ਬੇਹੱਦ ਮੁੜ੍ਹਕਾ ਨਿੱਕਲਦਾ ਹੈ ਤਾਂ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਵੀ ਸ਼ਿਕਾਇਤ ਹੋ ਸਕਦੀ ਹੈ ਇਸ ਲਈ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। - ਮੁੜ੍ਹਕੇ ਵਾਲੀ ਜਗ੍ਹਾ ਲਗਾਤਾਰ ਗਿੱਲੀ ਰਹਿਣ ਨਾਲ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ ਜਿਸ ਦੀ ਵਜ੍ਹਾ ਨਾਲ ਬਦਬੂ ਆਉਣ ਲੱਗਦੀ ਹੈ ਇਸ ਲਈ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
- ਪਾਣੀ ’ਚ ਫਟਕੜੀ ਪਾਊਡਰ ਪਾ ਕੇ ਥੋੜ੍ਹੀ ਦੇਰ ਉਸ ’ਚ ਪੈਰ ਪਾ ਕੇ ਬੈਠਣ ਨਾਲ ਪੈਰਾਂ ਦੀਆਂ ਤਲੀਆਂ ’ਚੋਂ ਮੁੜ੍ਹਕਾ ਆਉਣਾ ਘੱਟ ਹੋ ਜਾਂਦਾ ਹੈ।
- ਜ਼ੁਰਾਬਾਂ ਪਹਿਨਣ ਤੋਂ ਪਹਿਲਾਂ ਐਂਟੀ ਫੰਗਲ ਪਾਊਡਰ ਪੈਰਾਂ ’ਚ ਛਿੜਕੋ।
- ਸਾਬੁਤ ਮੂੰਗ ਨੂੰ ਹਲਕਾ ਭੁੰਨ੍ਹ ਕੇ ਉਸ ’ਚ ਇੱਕ ਚਮਚ ਦੁੱਧ ਮਿਲਾ ਕੇ ਪੇਸਟ ਬਣਾ ਕੇ ਫੇਸ ’ਤੇ ਲਾਉਣ ਨਾਲ ਮੁੜ੍ਹਕਾ ਘੱਟ ਆਉਂਦਾ ਹੈ।
- ਨਹਾਉਣ ਲਈ ਐਂਟੀ ਬੈਕਟੀਰੀਅਲ ਸੋਪ ਦਾ ਇਸਤੇਮਾਲ ਕਰੋ।
- ਨਹਾਉਣ ਤੋਂ ਬਾਅਦ ਅੰਡਰਆਰਮਸ, ਕੂਹਣੀ ਦੇ ਅੰਦਰ ਵਾਲੀ ਸਾਈਡ ਨੂੰ ਚੰਗੀ ਤਰ੍ਹਾਂ ਨਰਮ ਤੋਲੀਏ ਨਾਲ ਸੁਕਾ ਕੇ ਕੱਪੜੇ ਪਹਿਨੋ।
ਸ਼ਿਵਾਂਗੀ ਝਾਂਬ