ਬਜ਼ੁਰਗ ਵਿਅਕਤੀਆਂ ਦੀ ਸਭ ਤੋਂ ਵੱਡੀ ਸਮੱਸਿਆਂ ਹੁੰਦੀ ਹੈ ਇਕੱਲੇਪਣ ਦੀ ਪੀੜ ਕਈ ਘਰਾਂ ’ਚ ਬਜ਼ੁਰਗਾਂ ਲਈ ਸੁਵਿਧਾਵਾਂ ਦੀ ਕਮੀ ਨਹੀਂ ਹੁੰਦੀ, ਪਰ ਘਰ ਦੇ ਮੈਂਬਰਾਂ ਕੋਲ ਸਮੇਂ ਦੀ ਕਮੀ ਰਹਿੰਦੀ ਹੈ ਪਰ ਉਹ ਬਜ਼ੁਰਗਾਂ ਲਈ ਸਮਾਂ ਬਿਲਕੁਲ ਨਹੀਂ ਕੱਢ ਪਾਉਂਦੇ ਇੱਕ ਬਜ਼ੁਰਗ ਵਿਅਕਤੀ ਸਭ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਆਪਣੀ ਗੱਲ ਕਹਿਣਾ ਚਾਹੁੰਦਾ ਹੈ, ਆਪਣੇ ਤਜ਼ਰਬੇ ਦੱਸਣਾ ਚਾਹੁੰਦਾ ਹੈ ਉਹ ਆਸ-ਪਾਸ ਦੀਆਂ ਘਟਨਾਵਾਂ ਬਾਰੇ ਜਾਣਨਾ ਵੀ ਚਾਹੁੰਦਾ ਹੈ ਸਾਡੇ ਕੋਲ ਸਮਾਂ ਨਹੀਂ ਹੈ। ਜਾਂ ਸਮਾਂ ਘੱਟ ਹੈ ਤਾਂ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਦ੍ਰਿਸ਼ਟੀਕੋਣ ’ਚ ਬਦਲਾਅ ਕਰਕੇ ਉਨ੍ਹਾਂ ਨੂੰ ਖੁਸ਼ ਕਰ ਸਕਦੇ ਹਾਂ ਅਤੇ ਆਪਣੇ ਕੰਮ ਕਰਨ ਦੇ ਤਰੀਕੇ ’ਚ ਥੋੜ੍ਹਾ ਜਿਹਾ ਬਦਲਾਅ ਕਰਕੇ ਉਨ੍ਹਾਂ ਲਈ ਕੁਝ ਸਮਾਂ ਵੀ ਕੱਢ ਸਕਦੇ ਹਾਂ ਘਰ ਦੇ ਵੱਡੇ-ਬਜ਼ੁਰਗ ਜਦੋਂ ਵੀ ਕੋਈ ਗੱਲ ਕਹਿਣ, ਉਨ੍ਹਾਂ ਦੀ ਗੱਲ ਦੀ ਤੁਲਨਾ ਕਰਨ ਦੀ ਬਜਾਇ ਉਸ ਨੂੰ ਧਿਆਨ ਨਾਲ ਸੁਣੋ ਅਤੇ ਜਵਾਬ ਦਿਓ। (Respect For The Elderly)
ਕਈ ਬਜ਼ੁਰਗਾਂ ਨੇ ਸਿਰਫ ਆਪਣੀ ਗੱਲ ਕਹਿਣੀ ਹੁੰਦੀ ਹੈ ਉਹ ਉਸੇ ’ਚ ਸੰਤੁਸ਼ਟ ਹੋ ਜਾਂਦੇ ਹਨ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਬਜਾਇ ਉਨ੍ਹਾਂ ਦੀ ਗੱਲ ਸੁਣ ਲਓ ਜਦੋਂ ਅਸੀਂ ਆਪਣੇ ਛੋਟੇ ਬੱਚਿਆਂ ਦੀ ਕਿਸੇ ਗੱਲ ਦਾ ਜਵਾਬ ਵਾਰ-ਵਾਰ ਦੇ ਸਕਦੇ ਹਾਂ ਤਾਂ ਵੱਡੇ-ਬਜ਼ੁਰਗਾਂ ਦੀ ਗੱਲ ਦਾ ਜਵਾਬ ਦਿੰਦੇ ਸਮੇਂ ਕਿਉਂ ਅੱਕ ਜਾਂਦੇ ਹਾਂ? ਯਾਦ ਕਰੋ ਉਹ ਦਿਨ ਜਦੋਂ ਤੁਸੀਂ ਬੱਚੇ ਸੀ ਅਤੇ ਤੁਹਾਡੀ ਹਰ ਸਹੀ-ਗਲਤ ਇੱਛਾ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਂਦਾ ਸੀ ਬੱਚਿਆਂ ਲਈ ਆਪਣੇ ਮਾਤਾ-ਪਿਤਾ ਦੇ ਤਿਆਗ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਅਖੀਰ ਸਭ ਨੂੰ ਇਸ ਅਵਸਥਾ ’ਚੋਂ ਲੰਘਣਾ ਪੈਂਦਾ ਹੈ। (Respect For The Elderly)
ਜੇਕਰ ਅਸੀਂ ਆਪਣੇ ਬੱਚਿਆਂ ਸਾਹਮਣੇ ਬਜ਼ੁਰਗ ਮਾਪਿਆਂ ਦੀ ਅਣਦੇਖੀ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਨਾਲ ਵੀ ਇਹੀ ਦੁਹਰਾਇਆ ਜਾਵੇਗਾ ਕਿਉਂਕਿ ਬੱਚੇ ਸਾਡੇ ਵਿਆਹ ਤੋਂ ਹੀ ਤਾਂ ਸਿੱਖਦੇ ਹਨ ਜੇਕਰ ਅਜਿਹਾ ਨਾ ਹੁੰਦਾ ਤਾਂ ਵੀ ਸਾਡਾ ਫਰਜ਼ ਹੈ ਕਿ ਬਜ਼ੁਰਗਾਂ ਦੀ ਹਰ ਤਰ੍ਹ੍ਰਾਂ ਦੇਖਭਾਲ ਕਰਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ। ਜੇਕਰ ਤੁਸੀਂ ਜ਼ਿਆਦਾ ਬਿਜ਼ੀ ਹੋ ਅਤੇ ਤੁਹਾਡੇ ਕੋਲ ਸੱਚਮੁੱਚ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ, ਤਾਂ ਘੱਟੋ-ਘੱਟ ਅਜਿਹਾ ਜ਼ਰੂਰ ਕਰੋ, ਜਿਸ ਨਾਲ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਦੀ ਅਣਦੇਖੀ ਨਾ ਕਰਕੇ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਓ ਕਿ ਘਰ ’ਚ ਉਨ੍ਹਾਂ ਦਾ ਸਭ ਤੋਂ ਜਿਆਦਾ ਮਹੱਤਵ ਹੈ। (Respect For The Elderly)
Enactus MLNC ਸਮਾਜਕ ਪਰਿਵਰਤਨ ਦੇ ਲੈਂਡਸਕੇਪ ਦੀ ਪੜਚੋਲ ਕਰਨਾ: ਉੱਦਮਤਾ ਅਤੇ ਸਮਾਜਿਕ ਨਵੀਨਤਾ
ਉਹ ਇਸ ਨਾਲ ਖੁਸ਼ ਹੋ ਜਾਣਗੇ ਉਨ੍ਹਾਂ ਦੀ ਸਿਹਤ ਅਤੇ ਜ਼ਰੂਰਤਾਂ ਬਾਰੇ ਪੁੱਛਦੇ ਰਹੋ ਘਰ ’ਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈ ਲਈ ਜਾਵੇ ਅਤੇ ਕੰਮ ਉਨ੍ਹਾਂ ਦੇ ਹੱਥ ਨਾਲ ਸ਼ੁਰੂ ਕਰਵਾ ਲਿਆ ਜਾਵੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਘਰ ’ਚ ਅੱਜ ਵੀ ਉਨ੍ਹਾਂ ਦਾ ਮਹੱਤਵ ਅਤੇ ਸਨਮਾਨ ਹੈ ਸੰਭਵ ਹੈ ਕੋਈ ਚੰਗੀ ਸਲਾਹ ਵੀ ਮਿਲ ਜਾਵੇ ਪ੍ਰਸੰਸਾ ਕਿਸ ਨੂੰ ਚੰਗੀ ਨਹੀਂ ਲੱਗਦੀ? ਹਰ ਵਿਅਕਤੀ ਆਪਣੇ ਜੀਵਨ ’ਚ ਕੁਝ ਅਜਿਹੇ ਕੰਮ ਜ਼ਰੂਰ ਕਰਦਾ ਹੈ ਜੋ ਪ੍ਰਸੰਸਾ ਦੇ ਯੋਗ ਹੁੰਦੇ ਹਨ ਆਪਣੇ ਘਰ ਦੇ ਬਜ਼ੁਰਗਾਂ ਦੇ ਅਜਿਹੇ ਕੰਮਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਦੀ ਪ੍ਰਸੰਸਾ ਕਰਾਂਗੇ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗੇਗਾ ਇਹ ਅਸੰਭਵ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਤਿਆਗ ਨਾ ਕੀਤਾ ਹੋਵੇ। (Respect For The Elderly)
ਕਈ ਵਾਰ ਸਾਨੂੰ ਲੱਗ ਸਕਦਾ ਹੈ ਕਿ ਘਰ ਦੇ ਬਜੁਰਗਾਂ ਦੀਆਂ ਜ਼ਰੂਰਤਾਵਾਂ ਨਿਰਥੱਕ ਹਨ, ਕਿਉਂਕਿ ਅਸੀਂ ਉਸ ਅਵਸਥਾ ’ਚ ਨਹੀਂ ਹੁੰਦੇ ਹਾਂ ਇਸ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਘਰ ਦੇ ਬਜੁਰਗਾਂ ਦੀਆਂ ਜ਼ਰੂਰਤਾਾਂ ਨੂੰ ਮਹੱਤਵ ਅਤੇ ਪਹਿਲ ਦੇਣਾ ਜ਼ਰੂਰੀ ਹੈ ਜਦੋਂ ਵੀ ਬਾਜ਼ਾਰ ਵਗੈਰਾ ਜਾਓ, ਉਨ੍ਹਾਂ ਤੋਂ ਜ਼ਰੂਰ ਪੁੱਛ ਕੇ ਜਾਓ ਕਿ ਉਨ੍ਹਾਂ ਨੇ ਕੁਝ ਮੰਗਵਾਉਣਾ ਤਾਂ ਨਹੀਂ ਹੈ ਉਨ੍ਹਾਂ ਦੀ ਜ਼ਰੂਰਤ ਤੋਂ ਕੁਝ ਜ਼ਿਆਦਾ ਹੀ ਉਨ੍ਹਾਂ ਲਈ ਲੈ ਕੇ ਆਓ ਘੱਟ ਤੋਂ ਘੱਟ ਅਜਿਹੀਆਂ ਚੀਜ਼ਾਂ ਜੋ ਲੋਂੜੀਦੀ ਮਾਤਰਾ ’ਚ ਲਿਆਂਦੀਆਂ ਹੀ ਜਾ ਸਕਦੀਆਂ ਹਨ ਜੋ ਉਨ੍ਹਾਂ ਵੱਲੋਂ ਵਰਤੋਂ ਨਾ ਕੀਤੇ ਜਾਣ ’ਤੇ ਘਰ ਦੇ ਦੂਜੇ ਮੈਂਬਰ ਵਰਤੋਂ ’ਚ ਲਿਆ। (Respect For The Elderly)
ਸਕਣ ਕੱਪੜੇ, ਖੁਰਾਕ ਪਦਾਰਥ, ਸਿਹਤ ਵਧਾਊ ਚੀਜ਼ਾਂ ਅਤੇ ਆਮ ਦਵਾਈਆਂ ਜੋ ਉਨ੍ਹਾਂ ਲਈ ਲਾਹੇਵੰਦ ਹੋ ਸਕਦੀਆਂ ਹਨ ਖਾਸ ਤੌਰ ’ਤੇ ਉਨ੍ਹਾਂ ਨੂੰ ਲਿਆ ਕੇ ਦਿਓ ਇਹ ਸਾਡਾ ਫਰਜ਼ ਵੀ ਹੈ ਅਤੇ ਵੱਡੇ ਬਜ਼ੁਰਗਾਂ ਦੀ ਖੁਸ਼ੀ ਲਈ ਜ਼ਰੂਰੀ ਵੀ ਹੈ ਜਿਹੜੇ ਘਰਾਂ ’ਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ ਕਰਕੇ ਉਨ੍ਹਾਂ ਦੀ ਕਦਰ ਨਹੀਂ ਕੀਤੀ ਜਾਂਦੀ, ਉਨ੍ਹਾਂ ਘਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਇਨਸਾਨ ਹੀ ਨਹੀਂ ਕਿਹਾ ਜਾ ਸਕਦਾ ਜਦੋਂ ਵੀ ਕਿਸੇ ਰਿਸ਼ਤੇਦਾਰੀ ਵਗੈਰਾ ’ਚ ਕਿਸੇ ਪਰਿਵਾਰਕ ਸਮਾਰੋਹ ਅਤੇ ਪ੍ਰੋਗਰਾਮ ਆਦਿ ’ਚ ਜਾਣਾ ਹੋਵੇ ਤਾਂ ਘਰ ਦੇ ਬਜੁਰਗਾਂ ਨੂੰ ਵੀ ਨਾਲ ਲੈ ਕੇ ਜਾਓ ਉਹ ਨਾ ਵੀ ਜਾਣਾ ਚਾਹੁਣ ਤਾਂ ਵੀ ਹਰ ਵਾਰ ਉਨ੍ਹਾਂ ਨੂੰ ਜਾਣ ਬਾਰੇ ਪੁੱਛੋ ਜ਼ਰੂਰ ਉੱਥੋਂ ਵਾਪਸ ਆਉਣ ’ਤੇ ਪ੍ਰਾਪਤ ਗਿਫਟ ਤੇ ਮਿਠਾਈਆਂ ਆਦਿ ਉਨ੍ਹਾਂ ਨੂੰ ਦਿਖਾਓਗੇ ਅਤੇ ਪ੍ਰੋਗਰਾਮ ਦੇ ਵਿਸ਼ਿਆਂ ਬਾਰੇ ਉਨ੍ਹਾਂ ਨੂੰ ਦੱਸੋਗੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। (Respect For The Elderly)
ਜੇਕਰ ਬਜ਼ੁਰਗਾਂ ’ਚ ਪਰਿਵਾਰ ਪ੍ਰਤੀ ਆਤਮੀਅਤਾ ਦੀ ਭਾਵਨਾ ਬਣੀ ਰਹੇਗੀ ਤਾਂ ਉਹ ਆਪਣੇ ਅੰਤ ਸਮੇਂ ਤੱਕ ਪਰਿਵਾਰ ਲਈ ਕੁਝ ਵੀ ਤਿਆਗ ਕਰਨ ਨੂੰ ਤਿਆਰ ਰਹਿਣਗੇ ਅਸਲ ’ਚ ਬਜ਼ੁਰਗਾਂ ਦਾ ਸਨਮਾਨ ਕਰਨਾ ਵੀ ਸਾਡੇ ਹੀ ਹਿੱਤ ’ਚ ਤਾਂ ਹੈ ਘਰ ਦੇ ਬਜ਼ੁਰਗਾਂ ਦਾ ਇਕੱਲਾਪਣ ਦੂਰ ਕਰਨ ਲਈ ਕੁਝ ਘਰੇਲੂ ਕੰਮ ਅਜਿਹੇ ਹੁੰਦੇ ਹਨ ਜੋ ਉਨ੍ਹਾਂ ਕੋਲ ਬੈਠ ਕੇ, ਉਨ੍ਹਾਂ ਨੂੰ ਦੱਸਦੇ ਹੋਏ ਕੀਤਾ ਜਾ ਸਕਦੇ ਹਨ ਤੁਹਾਨੂੰ ਲੱਗਦਾ ਹੈ ਕਿ ਘਰ ’ਚ ਅਜਿਹੇ ਕੋਈ ਕੰਮ ਨਹੀਂ ਹਨ ਜੋ ਉਨ੍ਹਾਂ ਕੋਲ ਬੈਠ ਕੇ ਕੀਤੇ ਜਾ ਸਕਦੇ ਹੋਣ ਤਾਂ ਕੁਝ ਅਜਿਹੇ ਕੰਮ ਲੱਭ ਲਓ ਭਾਵ ਤੁਸੀਂ ਸਬਜ਼ੀਆਂ ਕੱਟ ਰਹੇ ਹੋ ਅਤੇ ਸਿਲਾਈ-ਕੱਢਾਈ ਕਰ ਰਹੇ ਹੋ ਤਾਂ ਆਪਣਾ ਾਸਮਾਨ ਲਿਆ ਕੇ ਜਾਂ ਉਨ੍ਹਾਂ ਕੋਲ ਚਲੇ ਜਾਓ ਜਾਂ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਬਿਠਾ ਲਓ ਕੰਮ ਵੀ ਹੋ ਜਾਵੇਗਾ ਅਤੇ ਗੱਲਬਾਤ ਨਾਲ ਘਰ ਦੇ ਵੱਡੇ-ਬਜ਼ੁਰਗਾਂ ਦਾ ਇਕੱਲਾਪਣ ਵੀ ਕੁਝ ਹੱਦ ਤੱਕ ਜ਼ਰੂਰ ਦੂਰ ਹੋ ਜਾਵੇਗਾ। (Respect For The Elderly)
ਸੀਤਾਰਾਮ ਗੁਪਤਾ