ਅਨੋਖਾ ਰਿਕਾਰਡ 27 ਸਾਲ ਦੇ ਜਗਤਾਰ ਇੰਸਾਂ ਨੇ ਹਾਸਲ ਕੀਤੇ ਇੱਕ ਹਜ਼ਾਰ 26 ਸਰਟੀਫਿਕੇਟ
ਕੋਰੋਨਾ ਕਾਲ ’ਚ ਪਾਸ ਕੀਤੇ 408 ਕੋਰਸ
ਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਪ੍ਰਾਪਤੀਆਂ ਦਾ ਸਿਹਰਾ
ਸਟੱਡੀ ਸੰਗ ਨਿਭਾਇਆ ਆਪਣਾ ਫਰਜ਼
ਜਗਤਾਰ ਇੰਸਾਂ ਦੇ ਸਿਰ ਤੋਂ ਬਚਪਨ ’ਚ ਹੀ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਅਜਿਹੇ ’ਚ ਉਸਦੇ ਮੋਢਿਆਂ ’ਤੇ ਬਚਪਨ ਤੋਂ ਹੀ ਘਰ ਦੀ ਜ਼ਿੰਮੇਵਾਰੀ ਆ ਗਈ ਉਹ ਇਸ ਸਮੇਂ ਆਪਣੀ 85 ਸਾਲਾਂ ਦਾਦੀ ਸ਼ਾਂਤੀ ਦੇਵੀ ਇੰਸਾਂ ਨਾਲ ਰਹਿੰਦਾ ਹੈ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਉਸਨੇ ਆਪਣੀ ਪੜ੍ਹਾਈ ਨੂੰ ਵੀ ਜਾਰੀ ਰੱਖਿਆ ਹੋਇਆ ਹੈ ਜਗਤਾਰ ਨੇ ਇਹ ਸਾਬਤ ਕਰ ਦਿਖਾਇਆ ਕਿ ਜੇਕਰ ਮਨ ’ਚ ਕੁਝ ਕਰ ਗੁਜਰਣ ਦਾ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ
ਜੇਕਰ ਮਨ ’ਚ ਕੁਝ ਕਰਨ ਦੀ ਚਾਹਤ ਹੋਵੇ ਤਾਂ ਦੁਨੀਆਂ ’ਚ ਕੁਝ ਵੀ ਅਸੰਭਵ ਨਹੀਂ ਹੈ ਕੁਝ ਅਜਿਹਾ ਹੀ ਕਰ ਦਿਖਾਇਆ ਹੈ ਸਰਸਾ ਜ਼ਿਲ੍ਹੇ ਦੇ ਪਿੰਡ ਸ਼੍ਰੀ ਜਲਾਲਆਣਾ ਸਾਹਿਬ ਨਿਵਾਸੀ ਜਗਤਾਰ ਸਿੰਘ ਇੰਸਾਂ ਨੇ ਛੋਟੀ ਜਿਹੀ ਉਮਰ ’ਚ ਹੀ ਆਪਣੀ ਪ੍ਰਤਿਭਾ ਦੇ ਦਮ ’ਤੇ ਕਈ ਰਿਕਾਰਡ ਆਪਣੇ ਨਾਂਅ ਕਰਦੇ ਹੋਏ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ ਜਗਤਾਰ ਇੰਸਾਂ ਨੇ ਕੋਰੋਨਾ ਕਾਲ ਦੌਰਾਨ ਆਪਣੇ ਘਰ ’ਚ ਰਹਿ ਕੇ ਹੀ 408 ਆੱਨਲਾਇਨ ਸਿੱਖਿਆ ਕੋਰਸਾਂ ’ਚ ਹਿੱਸਾ ਲੈਂਦੇ ਹੋਏ ਸਾਰੇ ਕੋਰਸ ਪਾਸ ਕਰਕੇ ਸਰਟੀਫਿਕੇਟ ਹਾਸਲ ਕਰਦੇ ਹੋਏ ਆਪਣੇ ਆਪ ’ਚ ਅਨੋਖਾ ਰਿਕਾਰਡ ਬਣਾਇਆ ਜਿਸ ਕਾਰਨ ਉਸਦਾ ਨਾਂਅ ਇੰਟਰਨੈਸ਼ਨਲ ਬੁੱਕ ਆਫ਼ ਵਰਲਡ ਰਿਕਾਰਡ ’ਚ ਸ਼ਾਮਲ ਹੋਇਆ
12ਵੀਂ ਦੀ ਪ੍ਰੀਖਿਆਂ ਤੋਂ ਬਾਅਦ ਆਈਟੀਆਈ ਕਰਨ ਵਾਲੇ ਜਗਤਾਰ ਸਿੰਘ ਇੰਸਾਂ ਨੇ ਹੁਣ ਤੱਕ ਸਭ ਤੋਂ ਜ਼ਿਆਦਾ 1 ਹਜ਼ਾਰ 26 ਸਰਟੀਫਿਕੇਟ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂਅ ਕੀਤਾ ਹੈ ਇਹ ਸਰਟੀਫਿਕੇਟ ਉਸਨੂੰ ਸਟੱਡੀ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ’ਚ ਮਿਲੇ ਹਨ ਜਿਸ ’ਚ ਕੰਪਿਊਟਰ ਦੇ ਵੱਖ-ਵੱਖ ਕੋਰਸ, ਮੈਡੀਸਨ ਨਾਲ ਸਬੰਧਿਤ, ਸਾਇਬਰ ਸਿਕਓਰਿਟੀ, ਡਿਜ਼ੀਟਲ ਮਾਰਕਟਿੰਗ ਸਮੇਤ ਹੋਰ ਕੋਰਸ ਸ਼ਾਮਲ ਹਨ ਦੂਜੇ ਪਾਸੇ ਸਮਾਜਿਕ ਜਾਗਰੂਕਤਾ ’ਚ ਨਸ਼ਾ ਮੁਕਤੀ, ਦਹੇਜ ਪ੍ਰਥਾ, ਸਵੱਛਤਾ ਮੁਹਿੰਮ, ਬੇਟੀ ਬਚਾਓ-ਬੇਟੀ ਪੜ੍ਹਾਓ, ਜਨਸੰਖਿਆ ਕੰਟਰੋਲ ਅਤੇ ਪਲਾਸਟਿਕ ਆਦਿ ਹੋਰ ਕੰਮ ਸ਼ਾਮਲ ਹਨ ਜਿਸਦੇ ਤਹਿਤ ਉਸਦਾ ਨਾਂਅ ਇੰਡੀਆਂ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ’ਚ ਦਰਜ ਕੀਤਾ ਗਿਆ ਹੈ
ਜਗਤਾਰ ਇੰਸਾਂ ਨੇ 27 ਸਾਲ ਦੀ ਉਮਰ ’ਚ ਹੀ ਇੱਕ ਹਜ਼ਾਰ 26 ਸਰਟੀਫਿਕੇਟ ਹਾਸਲ ਕਰ ਕੇ ਇੰਟਰਨੈਸ਼ਨਲ ਬੁੱਕ ਆੱਫ਼ ਵਰਲਡ ਰਿਕਾਰਡ, ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਂਅ ਦਰਜ ਕਰਵਾਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂਅ ਚਮਕਾਇਆ ਹੈ ਇਸ ਤੋਂ ਇਲਾਵਾ ਉਸਨੂੰ ਸਾਲ 2021 ਦਾ ਬੈਸਟ ਅਚੀਵਰ ਅਵਾਰਡ ਵੀ ਦਿੱਤਾ ਗਿਆ ਸੀ ਜਗਤਾਰ ਇੰਸਾਂ ਨੇ ਸਾਇਬਰ ਸਿਕਓਰਿਟੀ ’ਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ, ਇਸਦੇ ਲਈ ਉਹ ਆੱਨਲਾਇਨ ਤਿਆਰੀ ਕਰ ਰਿਹਾ ਹੈ
ਜਗਤਾਰ ਇੰਸਾਂ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਸਾਂਸਦ ਸੁਨੀਤਾ ਦੁੱਗਲ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਗਤਾਰ ਇੰਸਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ ਉਸਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਦੇ ਪਾਵਨ ਆਸ਼ੀਰਵਾਦ ਦੇ ਚੱਲਦਿਆਂ ਹੀ ਉਹ ਇਹ ਪ੍ਰਾਪਤੀ ਹਾਸਲ ਕਰ ਸਕਿਆ ਹੈ ਰਾਜੂ, ਓਢਾਂ