‘ਜਾਗੋ ਦੁਨੀਆਂ ਦੇ ਲੋਕੋ’
131ਵੇਂ ਪਾਵਨ ਅਵਤਾਰ ਦਿਵਸ ਮੌਕੇ ਨਸ਼ੇ ਖਿਲਾਫ਼ ਬੁਲੰਦ ਅਵਾਜ਼
ਆੱਨਲਾਇਨ ਗੁਰੂਕੁਲ ਰਾਹੀਂ ਧੁਮਧਾਮ ਨਾਲ ਮਨਾਇਆ ਪਾਵਨ ਅਵਤਾਰ ਦਿਵਸ ਭੰਡਾਰਾ
ਡੇਰਾ ਸੱਚਾ ਸੌਦਾ ਦੇ ਰੂਹਾਨੀ ਰਹਿਬਰ ਅਤੇ ਸਮਾਜ ਸੁਧਾਰਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ 131 ਵਾਂ ਪਵਿੱਤਰ ਅਵਤਾਰ ਦਿਵਸ ਬੀਤੀ 8 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਧੂਮਧਾਮ ਨਾਲ ਮਨਾਇਆ ਗਿਆ
ਸ਼ਾਹ ਸਤਿਨਾਮ ਜੀ ਧਾਮ ਸਮੇਤ 500 ਤੋਂ ਜ਼ਿਆਦਾ ਸਥਾਨਾਂ ’ਤੇ ਇਕੱਠੇ ਚੱਲੇ ਲਾਈਵ ਪ੍ਰੋਗਰਾਮ ’ਚ ਕਰੋੜਾਂ ਸ਼ਰਧਾਲੂਆਂ ਨੇ ਆੱਨਲਾਇਨ ਗੁਰੂਕੁਲ ਜ਼ਰੀਏ ਸ਼ਿਰਕਤ ਕੀਤੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਲਾਈਵ ਹੋਏ, ਜਦਕਿ ਭੰਡਾਰੇ ਦਾ ਆਯੋਜਨ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਵੀ ਹੋਇਆ, ਜਿਸ ’ਚ ਸਾਧ-ਸੰਗਤ ਦਾ ਜਨਸੈਲਾਬ ਉੱਮੜ ਪਿਆ ਸ਼ਰਧਾ ਦਾ ਸਮੁੰਦਰ ਠਾਠਾਂ ਮਾਰਦਾ ਹੋਇਆ ਵਹਿੰਦਾ ਨਜ਼ਰ ਆਇਆ
ਵਿਸ਼ਾਲ ਪੰਡਾਲ ਦੇ ਨਾਲ-ਨਾਲ ਮੁੱਖ ਮਾਰਗਾਂ ’ਤੇ ਜਿੱਥੇ ਵੀ ਨਜ਼ਰ ਪੈ ਰਹੀ ਸੀ ਉੱਧਰ ਹੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਸ਼ਾਮ ਢੱਲਣ ਦੇ ਨਾਲ ਹੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ ਅਤੇ ਖੁਸ਼ੀਆਂ ਚਰਮ ’ਤੇ ਪਹੁੰਚ ਚੁੱਕੀਆਂ ਸਨ ਰਾਤ ਕਰੀਬ 10 ਵਜੇ ਪ੍ਰੋਗਰਾਮ ਦਾ ਅਗਾਜ਼ ਹੋਇਆ ਜੋ ਮੱਧ ਰਾਤ ਤੱਕ ਚੱਲਦਾ ਰਿਹਾ
ਡੇਰਾ ਸੱਚਾ ਸੌਦਾ ਦਾ ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਮਸਤਾਨਾ ਜੀ ਧਾਮ, ਬਰਨਾਵਾ ਦਾ ਸ਼ਾਹ ਸਤਿਨਾਮ ਜੀ ਆਸ਼ਰਮ ਸਮੇਤ ਦੇਸ਼-ਵਿਦੇਸ਼ ’ਚ ਜਿੱਥੇ ਵੀ ਸਾਧ-ਸੰਗਤ ਲਾਈਵ ਪ੍ਰੋਗਰਾਮ ਸੁਣ ਰਹੀ ਸੀ, ਉਹ ਹਰ ਸਥਾਨ ਬਿਜਲੀ ਦੀਆਂ ਲੜੀਆਂ ਦੀ ਜਗਮਗਾਹਟ ’ਚ ਬਹੁਤ ਜ਼ਿਆਦਾ ਸੁੰਦਰ ਨਜ਼ਾਰਾ ਪੇਸ਼ ਕਰ ਰਿਹਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਧੁਨਿਕ ਜੀਵਨਸ਼ੈਲੀ ਅਤੇ ਦੇਸ਼ ਦੀ ਸੁਨਿਹਰੀ ਸੰਸਕ੍ਰਿਤੀ ਤੋਂ ਟੁੱਟਣ ਕਾਰਨ ਗਿਰਾਵਟ ਵੱਲ ਜਾ ਰਹੇ ਸਮਾਜ ਨੂੰ ਦੁਬਾਰਾ ਸਹੀ ਰਸਤੇ ’ਤੇ ਲਿਆਉਣ ਲਈ ਭਰਪੂਰ ਮਾਰਗਦਰਸ਼ਨ ਕੀਤਾ
ਆਪਜੀ ਨੇ ਹਰ ਸ਼ਰਧਾਲੂ ਨੂੰ ਦੋ ਘੰਟੇ ਮੋਬਾਇਨ ਫੋਨ ਤੇ ਟੀਵੀ ਨਾ ਚਲਾਉਣ ਅਤੇ ਇਸ ਸਮੇਂ ਨੂੰ ਪਰਿਵਾਰ ਨਾਲ ਬਿਤਾਉਣ ਦਾ ਪ੍ਰਣ ਦਿਵਾਇਆ ਨਾਲ ਹੀ ਪੂਜਨੀਕ ਗੁਰੂ ਜੀ ਨੇ ਪੁਰਾਤਨ ਸਮੇਂ ਦੀ ਤਰ੍ਹਾਂ ਘਰਾਂ ’ਚ ਸਵੇਰੇ-ਸ਼ਾਮ ਦੀਵੇ ਜਗਾ ਕੇ ਬੈਕਟੀਰੀਆ-ਵਾਇਰਸ ਤੋਂ ਬਚਾਅ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਖੁਦ ਆਪਣੇ ਕਰ-ਕਮਲਾਂ ਨਾਲ 9 ਦੀਵੇ ਇਕੱਠੇ ਜਗਾਏ ਇਸ ਮੌਕੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਸ਼ਬਦ ਲੈਣ ਵਾਲੇ ਪੁਰਾਣੇ ਸਤਿਸੰਗੀ ਭੈਣ-ਭਾਈਆਂ ਨੂੰ ਪ੍ਰੇਮ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ 131 ਜ਼ਰੂਰਤਮੰਦਾਂ ਨੂੰ ਕੰਬਲ ਅਤੇ 131 ਪਰਿਵਾਰਾਂ ਨੂੰ ਘਰੇਲੂ ਸਮਾਨ ਦੇ ਰੂਪ ’ਚ ਰਾਸ਼ਨ ਦਿੱਤਾ ਗਿਆ
ਪਾਵਨ ਭੰਡਾਰੇ ਦੇ ਅਵਸਰ ’ਤੇ ਹੋਏ ਸੰਸਕ੍ਰਿਤਕ ਪ੍ਰੋਗਰਾਮਾਂ ’ਚ ਹਰਿਆਣਾ, ਪੰਜਾਬ, ਰਾਜਸਥਾਨ ਸੂਬਿਆਂ ਦੀਆਂ ਸੰਸਕ੍ਰਿਤਕ ਪ੍ਰਸਤੂਤੀਆ ’ਚ ਗੌਰਵਮਈ ਸੰਸਕ੍ਰਿਤੀ ਦੀ ਅਨੁਪਮ ਝੱਲਕ ਦੇਖਣ ਨੂੰ ਮਿਲੀ ਪਾਵਨ ਭੰਡਾਰੇ ’ਚ ਪਹੁੰਚੀ ਸਾਰੀ ਸਾਧ-ਸੰਗਤ ਨੂੰ ਮੂੰਗ ਦਾ ਹਲਵਾ, ਗੁਲਦਾਣਾ ਸਮੇਤ ਤਿੰਨ ਤਰ੍ਹਾਂ ਦੇ ਪ੍ਰਸਾਦ ਵੰਡੇ ਗਏ ਇਸ ਦੌਰਾਨ ‘ਕੁੱਲ ਕਾ ਕਰਾਊਨ’ ਅਤੇ ਭਗਤ ਯੋਧਾ ਮੁਹਿੰਮ ਦੇ ਤਹਿਤ ਇੱਕ-ਇੱਕ ਸ਼ਾਦੀ ਹੋਈ ‘ਕੁੱਲ ਕਾ ਕਰਾਊਨ’ ਮੁਹਿੰਮ ਦੇ ਤਹਿਤ ਹੁਣ ਤੱਕ 22 ਸ਼ਾਦੀਆਂ ਸਪੰਨ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ 21 ਆਦਿਵਾਸੀ ਜੋੜੇ ਇੱਕ-ਦੂਜੇ ਨੂੰ ਦਿਲਜੋੜ ਮਾਲਾ ਪਹਿਨਾ ਕੇ ਸ਼ਾਦੀ ਦੇ ਬੰਧਨ ’ਚ ਬੱਝੇ