ਪਿਆਜ਼ ਕਚੌਰੀ
Table of Contents
ਸਮੱਗਰੀ
- 200 ਗ੍ਰਾਮ ਮੈਦਾ,
- 1/2 ਟੀ ਸਪੂਨ ਅਜ਼ਵਾਇਨ,
- ਸਵਾਦ ਅਨੁਸਾਰ ਨਮਕ,
- 5-6 ਟੀ ਸਪੂਨ ਤੇਲ,
ਭਰਾਈ ਲਈ ਸਮੱਗਰੀ
- 2 ਟੀ ਸਪੂਨ ਕੁੱਟਿਆ ਧਨੀਆ,
- 1 ਟੀ ਸਪੂਨ ਤੇਲ,
- 1/2 ਟੀ ਸਪੂਨ ਹਿੰਗ,
- 3 ਟੀ ਸਪੂਨ ਵੇਸਣ,
- 1 1/2 ਟੀ ਸਪੂਨ ਕਸ਼ਮੀਰੀ ਲਾਲ ਮਿਰਚ ਪਾਊਡਰ,
- 1 ਟੀ ਸਪੂਨ ਕਾਲਾ ਨਮਕ,
- 1 1/2 ਟੀ ਸਪੂਨ ਚਾਟ ਮਸਾਲਾ,
- 1/2 ਟੀ ਸਪੂਨ ਗਰਮ ਮਸਾਲਾ,
- 2-3 ਮੀਡੀਅਮ ਪਿਆਜ਼,
- ਟੁਕੜਿਆਂ ’ਚ ਕੱਟਿਆ ਹੋਇਆ,
- 2-3 ਹਰੀਆਂ ਮਿਰਚਾਂ (ਬਦਲ),
- 2 ਆਲੂ (ਉਬਲੇ ਹੋਏ),
- ਸਵਾਦ ਅਨੁਸਾਰ ਆਲੂ (ਉਬਲੇ ਹੋਏ)
Also Read :-
ਪਿਆਜ਼ ਕਚੌਰੀ ਬਣਾਉਣ ਦੀ ਵਿਧੀ:
1. ਸਭ ਤੋਂ ਪਹਿਲਾਂ ਇੱਕ ਪੈਨ ਲਓ ਅਤੇ ਉਸ ’ਚ ਤੇਲ, ਧਨੀਆ ਅਤੇ ਹਿੰਗ ਪਾਓ, ਇਸਨੂੰ ਮੱਧਮ ਸੇਕੇ ’ਤੇੇ 2 ਮਿੰਟਾਂ ਤੱਕ ਪਕਾਓ
2. ਇਸ ਤੋਂ ਬਾਅਦ ਇਸ ’ਚ ਵੇਸਣ, ਕਸ਼ਮੀਰੀ ਲਾਲ ਮਿਰਚ ਪਾਊਡਰ, ਕਾਲਾ ਨਮਕ, ਚਾਟ ਮਸਾਲਾ ਤੇ ਗਰਮ ਮਸਾਲਾ ਪਾਓ ਅਤੇ ਇਸ ਨੂੰ ਕੁਝ ਮਿੰਟਾਂ ਤੱਕ ਭੁੰਨੋ
3. ਕੱਟਿਆ ਹੋਇਆ ਪਿਆਜ਼, ਨਮਕ ਤੇ ਹਰੀਆਂ ਮਿਰਚਾਂ ਪਾਓ, ਪਿਆਜ਼ ਨੂੰ ਨਰਮ ਹੋਣ ਤੱਕ ਪਕਾਓ ਤੇ ਫਿਰ ਆਲੂ ਪਾਓ ਤੇ ਸਭ ਕੁਝ ਚੰਗੀ ਤਰ੍ਹਾਂ ਮਿਲਾਓ, ਹੁਣ ਇਸ ਮਿਸ਼ਰਣ ਨੂੰ ਠੰਢਾ ਹੋਣ ਦਿਓ
4. ਆਟਾ ਬਣਾਉਣ ਲਈ ਮੈਦਾ, ਅਜ਼ਵਾਇਨ, ਨਮਕ ਅਤੇ ਤੇਲ ਲਓ, ਨਰਮ ਆਟਾ ਤਿਆਰ ਕਰਨ ਲਈ ਸਭ ਕੁਝ ਚੰਗੀ ਤਰ੍ਹਾਂ ਮਿਲਾਓ ਅਤੇ ਪਾਣੀ ਪਾਓ, ਇਸ ਨੂੰ ਗਿੱਲੇ ਕੱਪੜੇ ਨਾਲ ਢੱਕ ਦਿਓ ਅਤੇ 1/2 ਘੰਟਿਆਂ ਲਈ ਰੱਖ ਦਿਓ
5. ਹੁਣ ਬਰਾਬਰ ਆਕਾਰ ਦੇ ਗੋਲੇ ਬਣਾ ਲਓ, ਉਨ੍ਹਾਂ ਨੂੰ ਪਿਆਜ਼ ਅਤੇ ਆਲੂ ਦੇ ਮਿਸ਼ਰਣ ਨਾਲ ਸਟਫ ਕਰੋ ਅਤੇ ਹੱਥਾਂ ਨਾਲ ਕਚੌਰੀ ਨੂੰ ਵੇਲੋ
6. ਕੱਚੀ ਕਚੌਰੀ ਨੂੰ ਮੱਧਮ-ਹਲਕੇ ਸੇਕੇ ’ਤੇ 10-12 ਮਿੰਟਾਂ ਤੱਕ ਗੋਲਡਨ ਭੂਰਾ ਹੋਣ ਤੱਕ ਭੁੰਨੋ ਅਤੇ ਚੱਟਣੀ ਨਾਲ ਸਰਵ ਕਰੋ