ਦੇਸ਼ ਰਾਜਪਥ ਤੋਂ ਕਰਤੱਵ ਪੱਥ ਵੱਲ Rajpath Kartavya Path
ਹੁਣ ਰਾਜਪਥ ਦਾ ਨਾਂਅ ਬਦਲ ਕੇ ‘ਕਰਤੱਵ ਪੱਥ’ ਕਰ ਦਿੱਤਾ ਗਿਆ ਹੈ ਕਿੰਗਸਵੇ ਭਾਵ ਰਾਜਪਥ ਨੂੰ ਕਰਤੱਵ ਪੱਥ ਕਰਦੇ ਹੋਏ ਨਵੀਂ ਇਬਾਰਤ ਲਿਖੀ ਗਈ ਇਹ ਇਤਿਹਾਸਕ ਪੱਥ ਗੁਲਾਮੀ ਦੇ ਦੌਰ ਤੋਂ ਲੈ ਕੇ ਆਜ਼ਾਦ ਅਤੇ ਲੋਕਤੰਤਰਿਕ ਭਾਰਤ ਦੀ ਸਵੇਰ ਤੱਕ ਦੇ ਘਟਨਾ ਚੱਕਰ ਦਾ ਗਵਾਹ ਰਿਹਾ ਹੈ
ਪਿਛਲੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ’ਚ ਇਸ ਨੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਸਾਰੇ ਉਤਸਵ ਦੇਖੇ ਹਨ ਇੱਕ ਸਦੀ ਤੋਂ ਜ਼ਿਆਦਾ ਦੇ ਇਸ ਦੇ ਇਤਿਹਾਸ ’ਚ ਹੁਣ ਨਵੇਂ ਨਾਂਅ ਦੇ ਨਾਲ ਨਵਾਂ ਅਧਿਆਏ ਜੁੜ ਗਿਆ ਹੈ ਲੋਕਤੰਤਰਿਕ ਦੇਸ਼ ’ਚ ਰਾਜਸ਼ਾਹੀ ਦਾ ਵਿਕਲਪ ਲੱਗਣ ਵਾਲਾ ‘ਰਾਜਪੱਥ’ ਹੁਣ ਕਰਤੱਵ ਪੱਥ ਦਾ ਅਹਿਸਾਸ ਕਰਵਾਏਗਾ ਕਰਤੱਵ ਪੱਥ ਦੇ ਨਿਰਮਾਣ ’ਚ ਧਿਆਨ ਰੱਖਿਆ ਗਿਆ ਹੈ ਕਿ ਇਸ ’ਤੇ ਤੁਰਨ ਵਾਲੇ ਪੈਦਲ ਯਾਤਰੀਆਂ ਨੂੰ ਸਾਰੀਆਂ ਸੁਵਿਧਾਵਾਂ ਮਿਲਣ, ਪੈਦਲ ਯਾਤਰੀ ਹੀ ਨਹੀਂ ਸਗੋਂ ਅਪੰਗਾਂ ਨੂੰ ਵੀ ਇੱਥੇ ਕੋਈ ਸਮੱਸਿਆ ਨਾ ਹੋਵੇ ਇਸ ਨੂੰ ਬਣਾਉਣ ’ਚ ਲਾਲ ਪੱਥਰ ਦਾ ਇਸਤੇਮਾਲ ਕੀਤਾ ਗਿਆ ਹੈ
Also Read :-
ਇਸ ਤੋਂ ਪਹਿਲਾਂ ਇੱਥੇ ਬੱਜਰੀ ਵਰਗੀ ਰੇਤ ਦਾ ਇਸਤੇਮਾਲ ਹੋਇਆ ਸੀ ਇੱਥੇ 64 ਪਖਾਨੇੇ ਔਰਤਾਂ ਲਈ ਤਾਂ ਪੁਰਸ਼ਾਂ ਲਈ 32 ਪਖਾਨੇ ਬਣਵਾਏ ਗਏ ਹਨ ਪਖਾਨਿਆਂ ਦੀ ਉੱਤਮ ਵਿਵਸਥਾ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਮੁਹੱਈਆ ਹੈ, ਇਸ ਪੱਥ ’ਤੇ ਲੱਗੀਆਂ ਪੁਰਾਣੀਆਂ ਲਾਈਟਾਂ ਨੂੰ ਵੀ ਬਦਲ ਦਿੱਤਾ ਗਿਆ ਹੈ, ਤਕਰੀਬਨ 900 ਨਵੇਂ ਲਾਈਟ ਪੋਲਾਂ ਨੂੰ ਲਾਇਆ ਗਿਆ ਹੈ
ਰਿਸਾਅ ਨੂੰ ਰੋਕਣ ਲਈ ਲਗਭਗ 74,900 ਵਰਗ ਕਿੱਲੋਮੀਟਰ ਨਹਿਰਾਂ ਦਾ ਵੀ ਨਵੀਨੀਕਰਨ ਕੀਤਾ ਗਿਆ ਹੈ, ਪਾਰਕਿੰਗ ਲਈ ਵੀ ਵਿਵਸਥਾ ਕੀਤੀ ਗਈ ਹੈ, ਲਗਭਗ 101 ਏਕੜ ਬਾਗ ਦਾ ਨਵੀਨੀਕਰਨ ਵੀ ਕੀਤਾ ਗਿਆ ਹੈ, ਜਿੱਥੇ ਘਾਹ ਦੀਆਂ ਵੱਖ-ਵੱਖ ਪ੍ਰਜਾਤੀਆਂ ਹਨ ਇਸ ਇਲਾਕੇ ’ਚ ਕਈ ਰੁੱਖ ਸਨ, ਜਿਨ੍ਹਾਂ ’ਚੋਂ ਕਈ ਜਾਮਣ ਦੇ ਰੁੱਖ ਸਨ ਪਰ ਹੁਣ ਉਨ੍ਹਾਂ ਨੂੰ ਹਟਾ ਕੇ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ 140 ਨਵੇਂ ਰੁੱਖ ਲਾਏ ਗਏ ਹਨ 1911 ’ਚ ਬ੍ਰਿਟਿਸ਼ ਸ਼ਾਸਕ ਕਿੰਗ ਜਾਰਜ ਪੰਜਵੇਂ ਨੇ ਭਾਰਤ ਦੀ ਰਾਜਧਾਨੀ ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਬਦਲ ਕੇ ਨਵੀਂ ਦਿੱਲੀ ਕਰਨ ਦਾ ਫੈਸਲਾ ਕੀਤਾ ਸੀ
5 ਦਸੰਬਰ 1911 ਨੂੰ ਕਿੰਗ ਜਾਰਜ ਪੰਜਵੇਂ ਅਤੇ ਕਵੀਨ ਮੈਰੀ ਨੇ ਬ੍ਰਿਟਿਸ਼ ਰਾਜ ’ਚ ਨਵੀਂ ਦਿੱਲੀ ਦੀ ਨੀਂਹ ਰੱਖੀ ਸੀ ਸਰ ਐਡਵਿਨ ਲੁਟੀਅਨ ਅਤੇ ਸਰ ਹਰਬਰਟ ਬੇਕਰ ਨੇ ਨਵੀਂ ਦਿੱਲੀ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਈ ਸੀ ਨਵੀਂ ਰਾਜਧਾਨੀ ਬਣਨ ਤੋਂ ਬਾਅਦ ਰਾਇਸੀਨਾ ਹਿੱਲ ਤੋਂ ਇੰਡੀਆ ਗੇਟ ਤੱਕ ਦੇ ਮਾਰਗ ਨੂੰ ਕਿੰਗਸਵੇ ਨਾਂਅ ਦਿੱਤਾ ਗਿਆ 1951 ਤੋਂ ਹੁਣ ਤੱਕ ਗਣਤੰਤਰ ਦਿਵਸ ਦੇ ਸਾਰੇ ਪ੍ਰੋਗਰਾਮ ਰਾਜਪੱਥ ’ਤੇ ਹੋਏ ਹਨ 26 ਜਨਵਰੀ 1950 ਨੂੰ ਪਹਿਲਾ ਗਣਤੰਤਰ ਦਿਵਸ ਇਰਵਿਨ ਸਟੇਡੀਅਮ ’ਚ ਮਨਾਇਆ ਗਿਆ ਸੀ
Table of Contents
ਆਜ਼ਾਦੀ ਤੋਂ ਬਾਅਦ ਬਦਲੇ ਗਏ ਨਾਂਅ
- ਆਜ਼ਾਦੀ ਤੋਂ ਬਾਅਦ ਕਿੰਗਸਵੇ ਨੂੰ ਰਾਜਪੱਥ ਅਤੇ ਕਵੀਂਸਵੇ ਨੂੰ ਜਨਪੱਥ ਨਾਂਅ ਦਿੱਤਾ ਗਿਆ ਹੁਣ ਰਾਜਪੱਥ ਨੂੰ ਕਰਤੱਵ ਪਥ ਕੀਤਾ ਗਿਆ ਹੈ
- ਰਾਇਸੀਨਾ ਹਿੱਲ ਨੂੰ ਵਾਇਸਰਾਇ ਹਾਊਸ ਕਿਹਾ ਜਾਂਦਾ ਸੀ, ਜਿਸਨੂੰ ਰਾਸ਼ਟਰਪਤੀ ਭਵਨ ਕਿਹਾ ਗਿਆ
- ਗ੍ਰੇਟ ਪਲੇਸ ਨੂੰ ਵਿਜੈ ਚੌਂਕ ਨਾਂਅ ਨਾਲ ਜਾਣਿਆ ਗਿਆ
- ਇਰਵਿਨ ਸਟੇਡੀਅਮ ਨੂੰ ਹੁਣ ਕੈਪਟਨ ਧਿਆਨਚੰਦ ਸਟੇਡੀਅਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ
ਕੁਝ ਇਸ ਤਰ੍ਹਾਂ ਨਾਲ ਹੋਇਆ ਨਵੀਨੀਕਰਣ
- 74 ਇਤਿਹਾਸਕ ਮਹੱਤਵ ਦੇ ਲਾਈਟ ਪੋਲਾਂ ਦਾ ਨਵੀਨੀਕਰਨ
- 900 ਨਵੇਂ ਲਾਈਟ ਪੋਲ ਸਥਾਪਿਤ ਕੀਤੇ
- 101 ਏਕੜ ’ਚ ਵਿਸ਼ੇਸ਼ ਘਾਹ ਦਾ ਬਾਗ ਤਿਆਰ ਕੀਤਾ ਗਿਆ
- 140 ਨਵੇਂ ਰੁੱਖ ਲਾਏ ਗਏ
- 80 ਸੁਰੱਖਿਆ ਕਰਮੀ ਲਗਾਤਾਰ ਨਿਗਰਾਨੀ ਰੱਖਣਗੇ
- 8 ਵੈਡਿੰਗ ਪਲਾਜ਼ਾ, ਜਿਨ੍ਹਾਂ ’ਚੋਂ ਹਰੇਕ ਦੀ ਸਮੱਰਥਾ 40 ਵੈਂਡਰਸ ਦੀ ਹੈ
- 16 ਸਥਾਈ ਵਾਕਵੇ ਪੁੱਲ ਬਣਾਏ ਗਏ ਹਨ
- 16 ਕਿੱਲੋਮੀਟਰ ਦਾ ਵਾਕਵੇ ਪੈਦਲ ਚੱਲਣ ਵਾਲਿਆਂ ਲਈ ਬਣਾਇਆ ਗਿਆ ਹੈ
- 1125 ਵਾਹਨ ਸਮੱਰਥਾ ਦਾ ਪਾਰਕਿੰਗ ਸਪੇਸ ਤਿਆਰ ਕੀਤਾ ਗਿਆ
- 400 ਤੋਂ ਜ਼ਿਆਦਾ ਬੈਂਚ ਲਾਏ ਹਨ
- 64 ਪਖਾਨੇ ਔਰਤਾਂ ਲਈ
- 32 ਪਖਾਨੇ ਪੁਰਸ਼ਾਂ ਲਈ
- 10 ਪਖਾਨੇ ਅਪੰਗਾਂ ਲਈ
ਨੇਤਾਜੀ ਦੀ 28 ਫੁੱਟ ਉੱਚੀ ਮੂਰਤੀ ਦਾ ਉਦਘਾਟਨ
8 ਸਤੰਬਰ ਨੂੰ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਵੀ ਹੋਇਆ, ਜੋ ਸਜਾਵਟੀ ਛੱਤਰੀ ’ਚ ਸਥਿਤ ਹੈ 6 ਫੁੱਟ ਚੌੜਾਈ ਦੀ ਇਸ ਮੂਰਤੀ ਦਾ ਵਜ਼ਨ 65 ਮੀਟਰਿਕ ਟਨ ਹੈ ਜਿਸ ’ਚ ਵਰਤੇ ਗ੍ਰੇਨਾਈਟ ਨੂੰ ਤਰਾਸ਼ਣ ’ਚ 26 ਘੰਟਿਆਂ ਦਾ ਸਮਾਂ ਲੱਗਾ ਜ਼ਿਕਰਯੋਗ ਹੈ ਕਿ ਕਿੰਗ ਜਾਰਜ਼ ਪੰਜਵੇਂ ਦੀ ਮੂਰਤੀ 1968 ’ਚ ਹਟਾਏ ਜਾਣ ਤੋਂ ਬਾਅਦ ਤੋਂ ਇਹ ਛੱਤਰੀ ਖਾਲੀ ਸੀ ਅਤੇ ਬਾਅਦ ’ਚ ਇਸ ਮੂਰਤੀ ਨੂੰ ਉੱਤਰ-ਪੱਛਮੀ ਦਿੱਲੀ ’ਚ ਕੋਰੋਨੇਸ਼ਨ ਪਾਰਕ ’ਚ ਥਾਂ ਮਿਲੀ
ਸੰਜੋਗ ਨਾਲ 1911 ’ਚ ਇਸੇ ਥਾਂ ਦਰਬਾਰ ਦਾ ਪ੍ਰੋਗਰਾਮ ਹੋਇਆ ਸੀ ਲਿਖਤੀ ਰਿਕਾਰਡ ਅਨੁਸਾਰ ਇੰਡੀਆ ਗੇਟ ਸਾਹਮਣੇ ਇੱਕ ਸਜਾਵਟੀ ਛੱਤਰੀ ਹੇਠਾਂ ਸਥਿਤ ਕਿੰਗ ਜਾਰਜ ਪੰਜਵੇਂ ਦੀ ਭਾਵੁਕ ਸੰਗਮਰਮਰ ਦੀ ਮੂਰਤੀ ਦਾ ਉਦਘਾਟਨ 1939 ’ਚ ਵਾਇਸਰਾਏ ਲਾਰਡ ਲਿਨਲਿਥਗੋ ਨੇ ਬ੍ਰਿਟਿਸ਼ ਸਮਰਾਟ ਲਈ ਇੱਕ ਉਪਯੁਕਤ ਸਮਾਰਕ ਦੇ ਰੂਪ ’ਚ ਕੀਤਾ ਸੀ, ਜਿਸ ਦੇ ਸ਼ਾਸਨਕਾਲ ’ਚ ‘ਨਵੀਂ ਦਿੱਲੀ’ ਰਾਜਧਾਨੀ ਬਣਾਈ ਗਈ ਸੀ