ਰੱਬੀ ਵਰਦਾਨ ਸਨ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ
5 ਅਕਤੂਬਰ: ਪਰਮਾਰਥੀ ਦਿਵਸ ’ਤੇ ਵਿਸ਼ੇਸ਼
ਦੁਨੀਆਂ ’ਚ ਪਤਾ ਨਹੀਂ ਕਿੰਨੇ ਲੋਕ ਆਉਂਦੇ ਹਨ ਅਤੇ ਆਪਣਾ ਸਮਾਂ ਪੂਰਾ ਕਰਕੇ ਇੱਥੋਂ ਚਲੇ ਜਾਂਦੇ ਹਨ ਉਨ੍ਹਾਂ ’ਚੋਂ ਬਹੁਤ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਕੋਈ ਨਾਂਅ ਤੱਕ ਨਹੀਂ ਜਾਣਦਾ ਅਤੇ ਕੁਝ ਅਜਿਹੇ ਵੀ ਹਨ, ਚਾਹੇ ਸਦੀਆਂ ਬੀਤ ਗਈਆਂ ਇੱਥੋਂ ਵਿਦਾ ਹੋਇਆਂ ਨੂੰ, ਉਨ੍ਹਾਂ ਦਾ ਨਾਂਅ ਅੱਜ ਵੀ ਲੋਕਾਂ ਦੇ ਦਿਲੋ-ਦਿਮਾਗ ’ਤੇ ਛਾਇਆ ਹੋਇਆ ਹੈ ਉਹ ਜਾਂ ਤਾਂ ਯੋਧੇ-ਸੂਰਵੀਰ, ਬਹਾਦਰ ਹੋਏ ਹਨ ਜਾਂ ਬਹੁਤ ਵੱਡੇ ਸਮਾਜ ਸੁਧਾਰਕ ਜਾਂ ਫਿਰ ਸੰਤ, ਪੀਰ-ਪੈਗੰਬਰ, ਮਹਾਂਪੁਰਸ਼ ਅਤੇ ਜਾਂ ਉਹ ਮਹਾਂਪੁਰਸ਼ ਜੋ ਰੂਹਾਨੀ ਸੰਤਾਂ, ਪੀਰ-ਫਕੀਰਾਂ ਦੇ ਜਨਮਦਾਤਾ ਹਨ
ਜਦੋਂ ਉਹ ਮਾਲਕ ਦੀ ਯਾਦ ’ਚ ਸਮਾਂ ਲਾ ਕੇ ਇਸ ਸੰਸਾਰ ਨੂੰ ਛੱਡ ਕੇ ਜਾਂਦੇ ਹਨ, ਜੋ ਕਿ ਇਨਸਾਨੀਅਤ ਦੀ ਮਿਸਾਲ ਹੁੰਦੇ ਹਨ, ਉਨ੍ਹਾਂ ਦਾ ਨਾਂਅ ਹਮੇਸ਼ਾ ਅਮਰ ਰਹਿੰਦਾ ਹੈ ਅਜਿਹੀ ਹੀ ਸਖਸ਼ੀਅਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਸਨ, ਰੂਹਾਨੀਅਤ ’ਚ ਉਨ੍ਹਾਂ ਨੂੰ ਬਹੁਤ ਉੱਚਾ ਰੁਤਬਾ ਹਾਸਲ ਸੀ ਉਹ ਇਨਸਾਨੀਅਤ ਦੀ ਵੀ ਜਿੰਦਾ ਮਿਸਾਲ ਸਨ ਅਜਿਹੀਆਂ ਮਹਾਨ ਹਸਤੀਆਂ ਜਦੋਂ ਇਸ ਸੰਸਾਰ ਤੋਂ ਵਿਦਾਇਗੀ ਲੈਂਦੀਆਂ ਹਨ ਤਾਂ ਉਹ ਇਕੱਲੀਆਂ ਨਹੀਂ ਜਾਂਦੀਆਂ, ਸਗੋਂ ਰੂਹਾਨੀ ਮੰਡਲਾਂ ’ਤੇ ਅਟਕੀਆਂ ਹੋਈਆਂ ਬਹੁਤ ਸਾਰੀਆਂ ਰੂਹਾਂ ਨੂੰ ਵੀ ਆਪਣੇ ਨਾਲ ਲੈ ਜਾਇਆ ਕਰਦੀਆਂ ਹਨ ਉਹ ਮਾਤਾ-ਪਿਤਾ ਵੀ ਧੰਨ-ਧੰਨ ਕਹਿਣ ਯੋਗ ਹਨ ਜੋ ਅਜਿਹੇ ਲਾਲ ਨੂੰ ਜਨਮ ਦਿੰਦੇ ਹਨ ਅਜਿਹੀਆਂ ਮਹਾਨ ਅਤੇ ਪਾਕ-ਪਵਿੱਤਰ ਰੂਹਾਂ ਮਾਲਕ ਦੀ ਯਾਦ ’ਚ ਸਮਾਂ ਲਾ ਕੇ ਉਸ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ’ਚ ਸਮਾ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਨਾਂਅ ਦੋਵਾਂ ਜਹਾਨਾਂ ’ਚ ਅਮਰ ਹੋ ਜਾਂਦਾ ਹੈ
Also Read :-
- ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਬਾਪੂ ਜੀ
- 3710 ਯੂਨਿਟ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ-ਪਰਮਾਰਥੀ ਦਿਵਸ 5 ਅਕਤੂਬਰ
- ਪਰਮਾਰਥ ਦੀ ਉੱਚੀ ਮਿਸਾਲ ਸਨ ਪੂਜਨੀਕ ਬਾਪੂ ਜੀ 5 ਅਕਤੂਬਰ 17ਵੇਂ ਪਰਮਾਰਥੀ ਦਿਵਸ’ਤੇ ਵਿਸ਼ੇਸ਼
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇਨਸਾਨੀਅਤ ਦੀਆਂ ਬੁਲੰਦੀਆਂ ਨੂੰ ਛੂੰਹਦੇ ਮਾਲਕ ਦਾ ਵਰਦਾਨ ਸਨ ਉਹ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮਦਾਤਾ ਸਨ ਉਹ ਪਹਾੜਾਂ ਤੋਂ ਉੱਚੇ ਅਤੇ ਸਮੁੰਦਰ ਤੋਂ ਵੀ ਡੂੰਘੇ ਸਾਰੇ ਗੁਣਾਂ ਨਾਲ ਸੰਪੰਨ ਖੁਦ ਇੱਕ ਮਹਾਨ ਤੇ ਬੇਮਿਸਾਲ ਸ਼ਖਸੀਅਤ ਸਨ ਉਹ ਸਮਾਜ ਅਤੇ ਆਪਣੇ ਇਲਾਕੇ ਦੇ ਹਰ ਦਿਲ ਅਜੀਜ਼ ਸਨ ਨਿਸੰਦੇਹ ਉਹ ਤਿਆਗ ਦੀ ਮੂਰਤ ਅਤੇ ਉੱਚ ਆਦਰਸ਼ਾਂ ਦੇ ਧਨੀ ਸਨ ਪੂਜਨੀਕ ਬਾਪੂ ਜੀ ਇੱਕ ਮਹਾਨ ਹਸਤੀ ਦੇ ਮਾਲਕ ਸਨ, ਜਿਨ੍ਹਾਂ ਘਰ ਖੁਦ-ਖੁਦਾ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਪਵਿੱਤਰ ਅਵਤਾਰ ਧਾਰਨ ਕੀਤਾ
ਇਸ ਤੋਂ ਵੱਡੀ ਕੁਰਬਾਨੀ ਅਤੇ ਮਹਾਨ ਤਿਆਗ ਕੋਈ ਹੋਰ ਹੋ ਨਹੀਂ ਸਕਦਾ ਕਿ ਉਨ੍ਹਾਂ ਨੇ 18 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਨਮੇ ਆਪਣੇ ਇਕਲੌਤੇ ਅਤੇ ਅਤਿ ਲਾਡਲੇ ਵਾਰਿਸ (ਆਪਣੀ ਇਕਲੌਤੀ ਸੰਤਾਨ) ਨੂੰ ਆਪਣੇ ਪਰਮ ਪੂਜਨੀਕ ਮੁਰਸ਼ਿਦ-ਏ-ਕਾਮਿਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਿਰਫ਼ ਇੱਕ ਇਸ਼ਾਰੇ ’ਤੇ ਹੱਸਦੇ-ਹੱਸਦੇ ਉਨ੍ਹਾਂ ਨੂੰ ਅਰਪਿਤ ਕਰ ਦਿੱਤਾ ਅਤੇ ਮਨ ’ਚ ਜ਼ਰਾ ਵੀ ਕੋਈ ਖਿਆਲ ਨਹੀਂ ਆਉਣ ਦਿੱਤਾ ਆਪ ਜੀ ਦਾ ਸਮੁੱਚਾ ਜੀਵਨ ਮਨੁੱਖੀ ਚੇਤਨਾ ਦਾ ਪ੍ਰਕਾਸ਼ ਸਤੰਭ ਹੈ, ਜਿਸ ਨਾਲ ਗਿਆਨ, ਆਤਮ-ਚਿੰਤਨ, ਸਰਵ ਧਰਮ ਸੰਗਮ ਦੇ ਰੂਹਾਨੀ ਪ੍ਰਕਾਸ਼ ਨਾਲ ਭਰਪੂਰ ਨੂਰੀ ਕਿਰਨਾਂ ਪਰਮਾਰਥ ਦੇ ਚਾਹਵਾਨ ਜਗਿਆਸੂਆਂ ਨੂੰ ਹੀ ਨਹੀਂ, ਕੁੱਲ ਦੁਨੀਆਂ ਨੂੰ ਆਪਣਾ ਨੂਰੀ ਪ੍ਰਕਾਸ਼ ਕਰਕੇ ਉਨ੍ਹਾਂ ਦਾ ਕਰਦੀਆਂ ਰਹਿਣਗੀਆਂ
Table of Contents
ਜਨਮ ਅਤੇ ਮਾਤਾ-ਪਿਤਾ:
ਪੂਜਨੀਕ ਬਾਪੂ ਜੀ ਦਾ ਜਨਮ ਸੰਨ 1929 ਨੂੰ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪਵਿੱਤਰ ਪਿੰੰਡ ਸ੍ਰੀ ਗੁਰੂਸਰ ਮੋਡੀਆ ਵਿਚ ਪੂਜਨੀਕ ਪਿਤਾ ਚਿੱਤਾ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਸੰਤ ਕੌਰ ਜੀ ਦੀ ਕੁੱਖੋਂ ਹੋਇਆ ਕਿਉਂਕਿ ਪੂਜਨੀਕ ਪਿਤਾ ਸ. ਸੰਤਾ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਨੇ ਆਪ ਜੀ ਨੂੰ ਬਚਪਨ ’ਚ ਹੀ ਗੋਦ ਲੈ ਲਿਆ ਸੀ, ਇਸ ਲਈ ਆਪ ਜੀ ਇਨ੍ਹਾਂ ਨੂੰ ਹੀ (ਸ. ਸੰਤਾ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ) ਨੂੰ ਆਪਣੇ ਜਨਮਦਾਤਾ ਮੰਨਦੇ ਸਨ
ਧਾਰਮਿਕ ਸੰਸਕਾਰ:
ਪੂਜਨੀਕ ਬਾਪੂ ਜੀ ਦੇ ਪੂਜਨੀਕ ਮਾਤਾ-ਪਿਤਾ ਅਤੇ ਪੂਜਨੀਕ ਦਾਦਾ ਸਰਦਾਰ ਹਰੀ ਸਿੰਘ ਜੀ ਧਾਰਮਿਕ ਬਿਰਤੀ ਦੇ ਬਹੁਤ ਹੀ ਨੇਕ ਇਨਸਾਨ ਸਨ ਆਪ ਜੀ ਬਚਪਨ ’ਚ ਹੀ ਪੰਜਾਬੀ ਪੜ੍ਹਨਾ-ਲਿਖਣਾ ਸਿੱਖ ਗਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਜਨਮ ਸਾਖੀ ਅਤੇ ਗੁਰੂ ਸਾਹਿਬਾਨਾਂ ਅਤੇ ਮਹਾਂਪੁਰਸ਼ਾਂ ਦੇ ਪਵਿੱਤਰ ਗ੍ਰੰਥ ਆਪ ਜੀ ਬੜੇ ਹੀ ਅਦਬ-ਸਤਿਕਾਰ ਨਾਲ ਰੱਖਦੇ ਅਤੇ ਪੜਿ੍ਹਆ ਕਰਦੇ ਸਨ ਆਪ ਜੀ ਰੂਹਾਨੀਅਤ ਨਾਲ ਜੁੜੀ ਇੱਕ ਅਤਿ ਪਵਿੱਤਰ ਆਤਮਾ ਸਨ ਆਪ ਜੀ ਦੀ ਹਰ ਅਦਾ ਆਮ ਲੋਕਾਂ ਤੋਂ ਨਿਰਾਲੀ ਸੀ ਸਤਿਗੁਰੂ ਜੀ ਦੀ ਆਪ ’ਤੇ ਵਿਸ਼ੇਸ਼ ਰਹਿਮਤ ਸੀ ਆਪ ਜੀ ਨੇ ਆਪਣੇ ਲਾਡਲੇ ( ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨਾਲ, ਜਦੋਂ ਉਹ ਪੰਜ-ਛੇ ਸਾਲ ਦੇ ਸਨ, ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਦਾਨ (ਨਾਮ-ਸ਼ਬਦ) ਪ੍ਰਾਪਤ ਕਰ ਲਿਆ ਸੀ ਆਪਣੇ ਸਤਿਗੁਰੂ ਜੀ ’ਤੇ ਆਪ ਜੀ ਦਾ ਦ੍ਰਿੜ੍ਹ ਵਿਸ਼ਵਾਸ਼ ਸੀ
ਆਦਰਸ਼ ਜੀਵਨਸ਼ੈਲੀ:
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਸਾਦਗੀ ਦੀ ਬੇਮਿਸਾਲ ਮਿਸਾਲ ਸਨ ਆਪ ਜੀ ਬਹੁਤ ਵੱਡੀ ਜ਼ਮੀਨ-ਜਾਇਦਾਦ ਦੇ ਮਾਲਕ ਸਨ ਅਤੇ ਪਿੰਡ ਦੇ ਨੰਬਰਦਾਰ ਵੀ ਸਨ, ਪਰ ਆਪ ਜੀ ਨੇ ਆਪਣੇ ਅੰਦਰ ਹੰਕਾਰ ਦੀ ਭਾਵਨਾ ਕਦੇ ਵੀ ਨਹੀਂ ਆਉਣ ਦਿੱਤੀ ਹਮੇਸ਼ਾ ਸਭ ਨਾਲ ਹਮਦਰਦੀ ਰੱਖਦੇ ਸਨ ਆਪ ਜੀ ਦੀ ਨਜ਼ਰ ’ਚ ਛੋਟੇ-ਵੱਡੇ ਸਭ ਇੱਕ ਸਮਾਨ ਸਨ ਪਿੰਡ ’ਚ ਅਜਿਹੀਆਂ ਕਈ ਉਦਾਹਰਨਾਂ ਲੋਕ ਦੱਸਦੇ ਹਨ ਕਿ ਆਪ ਜੀ ਬਿਨਾਂ ਕਹੇ ਹੀ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਸ਼ਾਦੀ-ਵਿਆਹ ਸਮੇਂ ਆਰਥਿਕ ਸਹਿਯੋਗ ਦੇ ਕੇ ਉਨ੍ਹਾਂ ਦੇ ਉਸ ਪਵਿੱਤਰ ਕਾਰਜ ਨੂੰ ਪੂਰਾ ਕਰਵਾਉਂਦੇ ਆਪ ਜੀ ਨੇ ਆਪਣੇ ਘਰ-ਦੁਆਰ ’ਤੇ ਆਏ ਕਿਸੇ ਵੀ ਜ਼ਰੂਰਤਮੰਦ ਨੂੰ ਕਦੇ ਖਾਲੀ ਨਹੀਂ ਮੋੜਿਆ ਸੀ ਆਪ ਜੀ ਆਪਣੇ ਸੀਰੀ, ਨੌਕਰਾਂ-ਚਾਕਰਾਂ ਨੂੰ ਆਪਣੀ ਸੰਤਾਨ ਦੇ ਸਮਾਨ ਮੰਨਦੇ ਸਨ, ਕਦੇ ਕਿਸੇ ਨਾਲ ਭੇਦ-ਭਾਵ ਨਹੀਂ ਕੀਤਾ ਸੀ ਆਪ ਜੀ ਨੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ, ਰਾਸ਼ਨ-ਸਮੱਗਰੀ, ਉਨ੍ਹਾਂ ਦੇ ਭੁੱਖੇ-ਪਿਆਸੇ ਪਸ਼ੂਆਂ ਲਈ ਨੀਰਾ-ਚਾਰਾ ਜਿੰਨਾ ਵੀ ਕੋਈ ਲੈ ਜਾਂਦਾ, ਉਨ੍ਹਾਂ ਨੂੰ ਕਦੇ ਮਨ੍ਹਾ ਨਹੀਂ ਕੀਤਾ ਸੀ ਸਗੋਂ ਫਸਲ ਆਉਣ ’ਤੇ ਖੁਦ ਉਨ੍ਹਾਂ ਨੂੰ ਕਹਿੰਦੇ ਕਿ ਤੁਸੀਂ ਜਿੰਨਾ ਚਾਹੇ ਲੈ ਜਾਓ, ਆਪਣਾ ਕੰਮ ਚਲਾ ਲਓ
ਲਾਸਾਨੀ ਪਿਤਾ ਪਿਆਰ:
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਇੱਕ ਨਿਰੋਲ ਪਾਕ-ਪਵਿੱਤਰ ਆਤਮਾ ਸਨ ਉਨ੍ਹਾਂ ਦਾ ਭਗਤੀ-ਭਾਵ, ਮਾਲਕ, ਪਰਮ ਪਿਤਾ ਪਰਮੇਸ਼ਵਰ ਪ੍ਰਤੀ ਪਿਆਰ ਬੇਇੰਤਹਾ ਸੀ, ਇਹੀ ਕਾਰਨ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੱਬੀ ਤਾਕਤ ਦੇ ਰੂਪ ’ਚ 18 ਸਾਲ ਦੇ ਲੰਬੇ ਇੰਤਜਾਰ ਤੋਂ ਬਾਅਦ 15 ਅਗਸਤ 1967 ਨੂੰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ ਪਵਿੱਤਰ ਅਵਤਾਰ ਧਾਰਨ ਕੀਤਾ ਪੂਜਨੀਕ ਗੁਰੂ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਹਨ ਪਿੰਡ ਦੇ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਪੂਜਨੀਕ ਗੁਰੂ ਜੀ ਦੀ ਅਸਲ ਹਸਤੀ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ (ਤੁਹਾਡਾ ਬੇਟਾ) ਰੱਬੀ ਅਵਤਾਰ ਹਨ ਅਤੇ ਤੁਹਾਡੇ ਕੋਲ ਸਿਰਫ਼ 23 ਸਾਲ ਤੱਕ ਹੀ ਰਹਿਣਗੇ ਅਤੇ 23 ਸਾਲ ਦੀ ਉਮਰ ’ਚ ਸ੍ਰਿਸ਼ਟੀ ਅਤੇ ਸਮਾਜ ਉੱਧਾਰ ਦੇ ਕੰਮਾਂ ਲਈ ਉਨ੍ਹਾਂ ਕੋਲ ਚਲੇ ਜਾਣਗੇ, ਜਿਨ੍ਹਾਂ ਨੇ ਇਨ੍ਹਾਂ ਨੂੰ ਤੁਹਾਡੀ ਸੰਤਾਨ ਦੇ ਰੂਪ ’ਚ ਭੇਜਿਆ ਹੈ
ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨਾਲ ਬੇਹੱਦ ਪਿਆਰ ਸੀ ਆਪ ਜੀ ਆਪਣੇ ਦਿਲ ਦੇ ਟੁਕੜੇ ਨੂੰ ਹਰ ਸਮੇਂ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਅਤੇ ਕਿਤੇ ਦੂਰ ਜਾਂਦੇ ਤਾਂ ਬਿਨ ਪਾਣੀ ਦੀ ਮੱਛੀ ਵਾਂਗ ਤੜਫ ਜਾਂਦੇ ਜਦੋਂ ਤੱਕ ਆਪ ਜੀ ਦਾ ਲਾਡਲਾ ਘਰ ਨਹੀਂ ਆ ਜਾਂਦਾ ਸੀ ਤਾਂ ਨਜ਼ਰਾਂ ਘਰ ਦੇ ਬਾਹਰਲੇ ਦਰਵਾਜੇ ’ਤੇ ਹੀ ਟਿਕੀਆਂ ਰਹਿੰਦੀਆਂ ਪਿਤਾ-ਪੁੱਤਰ ਦੇ ਇਸ ਲਾਸਾਨੀ ਪਿਆਰ ਦੇ ਚਰਚੇ ਪਿੰਡ ਵਿਚ ਹਰ ਜੁਬਾਨ ’ਤੇ ਰਹਿੰਦੇ ਇਕਲੌਤੀ ਸੰਤਾਨ ਤੋਂ ਇਲਾਵਾ ਵੀ ਪੂਜਨੀਕ ਬਾਪੂ ਜੀ ਨੇ ਆਪਣੇ ਲਾਡਲੇ ਦੀ ਰੱਬੀ ਝਲਕ ਨੂੰ ਮਹਿਸੂਸ ਕਰ ਲਿਆ ਸੀ ਪੂਜਨੀਕ ਬਾਪੂ ਜੀ ਨੇ ਜਦੋਂ ਵੀ ਖੇਤ ’ਚ ਜਾਂ ਪੰਚਾਇਤ ’ਚ ਜਾਣਾ ਹੁੰਦਾ ਤਾਂ ਆਪਣੇ ਲਾਡਲੇ ਨੂੰ ਮੋਢੇ ’ਤੇ ਬਿਠਾ ਕੇ ਆਪਣੇ ਨਾਲ ਲੈ ਜਾਂਦੇ ਪੂਜਨੀਕ ਹਜ਼ੂਰ ਪਿਤਾ ਜੀ ਜਦੋਂ 13-14 ਸਾਲ ਦੇ ਹੋਏ, ਦੂਰ-ਦੂਰ ਤੱਕ ਟੂਰਨਾਮੈਂਟ ਵੀ ਖੇਡ ਆਉਂਦੇ ਪਰ ਜਦੋਂ ਖੇਤ ਜਾਣਾ ਹੁੰਦਾ ਤਾਂ ਮੋਢਿਆਂ ’ਤੇ ਬਿਠਾ ਕੇ ਹੀ ਲੈ ਕੇ ਜਾਂਦੇ
ਦਰਅਸਲ ਪੂਜਨੀਕ ਬਾਪੂ ਜੀ ਆਪਣੇ ਲਾਡਲੇ ਨੂੰ ਜ਼ਰਾ ਵੀ ਤਕਲੀਫ ਨਹੀਂ ਦੇਣਾ ਚਾਹੁੰਦੇ ਸਨ ਹਾਲਾਂਕਿ ਪੂਜਨੀਕ ਗੁਰੂ ਜੀ ਬਹੁਤ ਮਨ੍ਹਾ ਵੀ ਕਰਦੇ ਕਿ ਹੁਣ ਅਸੀਂ ਵੱਡੇ ਹੋ ਗਏ ਹਾਂ, ਮੋਢਿਆਂ ’ਤੇ ਬੈਠੇ ਹੋਏ ਸ਼ਰਮ ਆਉਂਦੀ ਹੈ, ਪਰ ਨਹੀਂ, ਪੂਜਨੀਕ ਬਾਪੂ ਜੀ ਆਪਣੇ ਮੋਢਿਆਂ ’ਤੇ ਹੀ ਬਿਠਾ ਕੇ ਲੈ ਕੇ ਜਾਂਦੇ ਮੋਢਿਆਂ ’ਤੇ ਬੈਠੇ ਪੂਜਨੀਕ ਗੁਰੂ ਜੀ ਦੇ ਪੈਰ ਪੂਜਨੀਕ ਬਾਪੂ ਜੀ ਦੇ ਗੋਡਿਆਂ ਤੱਕ ਪਹੁੰਚ ਜਾਂਦੇ ਲੋਕ ਪਿਤਾ-ਪੁੱਤਰ ਦੇ ਇਸ ਪਿਆਰ ਭਰੇ ਨਜ਼ਾਰੇ ਨੂੰ ਦੇਖਦੇ ਹੀ ਰਹਿ ਜਾਂਦੇ ਪਿਤਾ-ਪੁੱਤਰ ’ਚ ਪਿਆਰ ਦਾ ਇਹ ਅਦਭੁੱਤ ਦ੍ਰਿਸ਼ ਪੂਜਨੀਕ ਬਾਪੂ ਜੀ ਦੀ ਪਛਾਣ ਬਣ ਗਿਆ ਸੀ ਜਦੋਂ ਵੀ ਕੋਈ ਬਾਹਰ ਦਾ ਵਿਅਕਤੀ ਨੰਬਰਦਾਰ ਬਾਰੇ ਪੁੱਛਦਾ ਤਾਂ ਲੋਕ ਇਹੀ ਪਛਾਣ ਦੱਸਦੇ ਕਿ ਇੱਕ ਹੱਥ ’ਚ ਊਠਣੀ ਦੀ ਮੁਹਾਰ (ਰੱਸੀ) ਅਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਮੋਢਿਆਂ ’ਤੇ ਬੈਠਿਆ ਹੋਵੇਗਾ ਤਾਂ ਸਮਝ ਲੈਣਾ ਕਿ ਇਹੀ ਪਿੰਡ ਸ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਹਨ ਵਾਕਈ ਅਜਿਹਾ ਮਹਾਨ ਲਾਸਾਨੀ ਪਿਆਰ ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ ਪ੍ਰਤੀ ਸੀ ਪੂਜਨੀਕ ਬਾਪੂ ਜੀ ਆਪਣੇ ਲਾਡਲੇ ’ਤੇ ਪੂਰੀ ਤਰ੍ਹਾਂ ਕੁਰਬਾਨ ਸਨ
ਤਿਆਗ ਦੀ ਮੂਰਤ:
ਇੱਕ ਪਿਤਾ ਨੂੰ ਆਪਣੇ ਪੁੱਤਰ ਨਾਲ ਇਸ ਕਦਰ ਹੱਦ ਤੋਂ ਜ਼ਿਆਦਾ ਪਿਆਰ ਹੋਵੇ ਕਿ ਜੋ ਉਸ ਦੀ ਇੱਕ ਪਲ ਦੀ ਵੀ ਜੁਦਾਈ ਸਹਿਣ ਨਾ ਕਰ ਸਕੇ, ਜਿਸ ਦੇ ਅੰਦਰ ਉਸ ਦੀ ਸ਼ਾਨ, ਉਸ ਦੀ ਆਤਮਾ, ਉਸ ਦੇ ਪ੍ਰਾਣ ਹੋਣ, ਜਦੋਂ ਉਸ ਤੋਂ ਉਸ ਦੀ ਪਿਆਰੀ ਵਸਤੂ ਮੰਗ ਲਈ ਜਾਵੇ ਤਾਂ ਸੋਚੋ ਉਸ ’ਤੇ ਕੀ ਗੁਜ਼ਰੇਗੀ ਅਜਿਹਾ ਹੀ ਸਮਾਂ ਪੂਜਨੀਕ ਬਾਪੂ ਜੀ ’ਤੇ ਵੀ ਆਇਆ, ਜੋ ਸ਼ਾਇਦ ਉਨ੍ਹਾਂ ਦੀ ਪ੍ਰੀਖਿਆ ਦੀ ਘੜੀ ਹੀ ਕਿਹਾ ਜਾ ਸਕਦਾ ਹੈ ਪਰ ਧੰਨ-ਧੰਨ ਕਹੀਏ ਪੂਜਨੀਕ ਬਾਪੂ ਜੀ ਨੂੰ, ਜਿਨ੍ਹਾਂ ਨੇ ਇਸ ਸਖ਼ਤ ਪ੍ਰੀਖਿਆ ਦੀ ਘੜੀ ’ਚ ਆਪਣਾ ਸਭ ਕੁਝ ਕੁਰਬਾਨ ਕਰਨ ’ਚ ਵੀ ਦੇਰੀ ਨਹੀਂ ਕੀਤੀ
ਇਹ ਸਮਾਂ ਸੀ 23 ਸਤੰਬਰ 1990 ਸਮਾਂ ਸਵੇਰੇ 9 ਵਜੇ ਦਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਬਾਪੂ ਜੀ ਅਤੇ ਮਾਤਾ ਜੀ ਨੂੰ ਉਨ੍ਹਾਂ ਦੇ ਅਤਿ ਲਾਡਲੇ ਇਕਲੌਤੇ ਲਾਲ ਨੂੰ ਡੇਰਾ ਸੱਚਾ ਸੌਦਾ ਨੂੰ ਸਮਰਪਿਤ ਕਰਨ ਨੂੰ ਕਿਹਾ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਸਤਿਗੁਰੂ ਮੁਰਸ਼ਦੇ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਬਚਨਾਂ ’ਤੇ ਉਸੇ ਪਲ ਹੱਸਦੇ-ਹੱਸਦੇ ਫੁੱਲ ਚੜ੍ਹਾਏ, ਆਪਣੇ ਦਿਲ ਦੇ ਟੁਕੜੇ, ਆਪਣੇ ਇਕਲੌਤੇ ਲਾਲ ਨੂੰ ਭਰ ਜਵਾਨੀ ਦੀ 23 ਸਾਲ ਦੀ ਉਮਰ ’ਚ ਸਤਿ ਬਚਨ ਕਹਿੰਦੇ ਹੋਏ ਆਪਣੇ ਸਤਿਗੁਰੂ ਨੂੰ ਅਰਪਣ ਕਰ ਦਿੱਤਾ ਜ਼ੁਬਾਨੋਂ ਉਫ਼ ਤੱਕ ਨਹੀਂ ਨਿੱਕਲੀ, ਸਗੋਂ ਪੂਜਨੀਕ ਮਾਤਾ-ਪਿਤਾ ਜੀ ਨੇ ਇਹ ਬੇਨਤੀ ਕੀਤੀ, ਹੇ ਸਤਿਗੁਰੂ ਜੀ! ਸਾਡਾ ਸਭ ਕੁਝ ਹੀ ਲੈ ਲਓ ਜੀ, ਸਭ ਕੁਝ ਆਪ ਜੀ ਦਾ ਹੀ ਹੈ
ਜ਼ਮੀਨ-ਜ਼ਾਇਦਾਦ, ਸਾਨੂੰ ਤਾਂ ਬੱਸ ਇੱਥੇ ਆਸ਼ਰਮ (ਡੇਰੇ) ’ਚ ਇੱਕ ਕਮਰਾ ਦੇ ਦੇਣਾ ਤਾਂ ਕਿ ਇੱਥੇ ਰਹਿ ਕੇ ਭਜਨ-ਬੰਦਗੀ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਕਰ ਲਿਆ ਕਰਾਂਗੇ ਅਤੇ ਇਨ੍ਹਾਂ ਨੂੰ (ਪੂਜਨੀਕ ਗੁਰੂ ਜੀ) ਵੀ ਦੇਖ ਲਿਆ ਕਰਾਂਗੇ ਵਾਕਈ ਪੂਜਨੀਕ ਮਾਤਾ-ਪਿਤਾ ਜੀ ਦੇ ਐਨੇ ਮਹਾਨ ਤਿਆਗ ਦੀ ਇਹ ਇੱਕ ਲਾਸਾਨੀ ਘਟਨਾ ਹੈ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਇਨਸਾਨ ਦੀ ਕਲਪਨਾ ਤੋਂ ਪਰ੍ਹੇ ਹੈ ਆਪਣੇ ਸਤਿਗੁਰੂ ਜੀ ਦੇ ਹੁਕਮ ਨੂੰ ਸਿਰ-ਮੱਥੇ (ਸਤਿ ਬਚਨ ਕਹਿ ਕੇ) ਮੰਨਦੇ ਹੋਏ ਪੂਜਨੀਕ ਬਾਪੂ ਜੀ ਨੇ ਆਪਣੀ ਬੇਸ਼ਕੀਮਤੀ ਵਸਤੂ, ਆਪਣੀ ਜਾਨ ਅਤੇ ਪ੍ਰਾਣ, ਆਪਣੇ ਇਕਲੌਤੇ ਲਾਡਲੇ ਨੂੰ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ’ਚ ਸਮਾਜ, ਮਾਨਵਤਾ ਦੀ ਭਲਾਈ ਲਈ ਅਰਪਿਤ ਕਰ ਦਿੱਤਾ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਦਾ ਇਹ ਬਲਿਦਾਨ ਸੁਨਹਿਰੀ ਇਤਿਹਾਸ ਬਣਿਆ, ਜਿਨ੍ਹਾਂ ਨੇ ਆਪਣਾ 23 ਸਾਲਾਂ ਦਾ ਨੌਜਵਾਨ ਪੁੱਤਰ, ਜਿਨ੍ਹਾਂ ਦੇ ਤਿੰਨ ਛੋਟੇ-ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦੀਆਂ ਹਨ, ਹਮੇਸ਼ਾ ਲਈ ਆਪਣੇ ਸਤਿਗੁਰੂ ਰਹਿਬਰ ਨੂੰ ਅਰਪਣ ਕਰ ਦਿੱਤਾ ਅਜਿਹੀਆਂ ਮਹਾਨ ਹਸਤੀਆਂ ਦਾ ਕਰਜ਼ਾ ਚੁਕਾਇਆ ਨਹੀਂ ਜਾ ਸਕਦਾ
ਹਰ ਪਲ ਪਰਮਾਰਥ ’ਚ:
ਗਰੀਬਾਂ, ਜ਼ਰੂਰਤਮੰਦਾਂ, ਦੀਨ-ਦੁਖੀਆਂ ਦੀ ਮੱਦਦ ਲਈ ਪੂਜਨੀਕ ਬਾਪੂ ਜੀ ਆਪਣੇ ਅਖੀਰਲੇ ਸਾਹ ਤੱਕ ਸਮਰਪਿਤ ਰਹੇ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦੇ ਮੱਦਦਗਾਰ ਬਣ ਕੇ ਆਪ ਜੀ ਨੂੰ ਅਸੀਮ ਸੁੱਖ ਅਤੇ ਸਕੂਨ ਮਿਲਦਾ ਆਪ ਜੀ ਨੇ ਆਖਰ ਤੱਕ ਆਪਣੇ ਇਸ ਕਰਮ ਨੂੰ ਨਿਭਾਏ ਜਾਣ ਦਾ ਅਨੋਖਾ ਉਦਾਹਰਨ ਦੁਨੀਆਂ ਦੇ ਸਾਹਮਣੇ ਰੱਖਿਆ ਆਪਣੇ ਚੋਲਾ ਛੱਡਣ ਤੋਂ 6-7 ਦਿਨ ਪਹਿਲਾਂ ਵੀ ਆਪ ਜੀ ਨੇ ਆਪਣੇ ਲਾਡਲੇ (ਪੂਜਨੀਕ ਗੁਰੂ ਜੀ) ਨੂੰ ਸ੍ਰੀ ਗੁਰੂਸਰ ਮੋਡੀਆ ’ਚ ਜਾ ਕੇ ਇੱਕ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ’ਚ ਸਹਿਯੋਗ ਕਰਨ ਦੀ ਗੱਲ ਕਹੀ ਆਪ ਜੀ ਨੇ ਪੂਜਨੀਕ ਗੁਰੂ ਜੀ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ
ਕਿ ਉਸ ਗਰੀਬ ਦੇ ਇਸ ਕਾਰਜ ਨੂੰ ਸਿਰੇ ਚੜ੍ਹਾ ਦਿਓ ਇਸ ’ਤੇ ਪੂਜਨੀਕ ਗੁਰੂ ਜੀ ਨੇ ਆਪਣੇ ਪੂਜਨੀਕ ਜਨਮਦਾਤਾ, ਆਪਣੇ ਪੂਜਨੀਕ ਬਾਪੂ ਜੀ ਨਾਲ ਵਾਅਦਾ ਕੀਤਾ ਕਿ ਆਪ ਇਸ ਦਾ ਫਿਕਰ ਨਾ ਕਰੋ ਉਸ ਨੂੰ ਅਸੀਂ ਜ਼ਰੂਰ ਪੂਰਾ ਕਰਵਾ ਦੇਵਾਂਗੇ ਪੂਜਨੀਕ ਬਾਪੂ ਜੀ ਆਪਣੀ ਦਿਲੀ ਇੱਛਾ ਨੂੰ ਇਸ ਤਰ੍ਹਾਂ ਪੂਰਾ ਹੁੰਦੇ ਦੇਖ ਅਤਿ ਪ੍ਰਸੰਨ ਹੋਏ ਕਿ ਹੁਣ ਮੈਂ ਨਿਸ਼ਚਿੰਤ ਹਾਂ ਪੂਜਨੀਕ ਬਾਪੂ ਜੀ 5 ਅਕਤੂਬਰ 2004 ਨੂੰ ਆਪਣੇ ਪਰਮਾਰਥੀ ਕਾਰਜਾਂ ਦੀ ਅਮਿੱਟ ਛਾਪ ਛੱਡਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਗੋਦ ’ਚ ਜਾ ਸਮਾਏ ਅਜਿਹੀ ਮਹਾਨ ਹਸਤੀ ਨੂੰ ਵਾਰ-ਵਾਰ ਸਜਦਾ
ਪੂਜਨੀਕ ਬਾਪੂ ਜੀ ਦਾ ਜੀਵਨ ਪਰਮਾਰਥ ਦੀ ਇੱਕ ਅਮਿੱਟ ਗਾਥਾ ਹੈ ਉਨ੍ਹਾਂ ਦੇ ਦਿਲ ’ਚ ਪਰਹਿੱਤ ਦੀ ਭਾਵਨਾ ਹਮੇਸ਼ਾ ਤਰੋਤਾਜ਼ਾ ਰਹਿੰਦੀ ਸੀ ਗਰੀਬਾਂ, ਬੇਸਹਾਰਿਆਂ ਦੇ ਉਹ ਸੱਚੇ ਹਿਤੈਸ਼ੀ ਸਨ ਉਹ ਉਨ੍ਹਾਂ ਦੇ ਸੱਚੇ ਹਮਦਰਦ, ਸੱਚੇ ਮਸੀਹਾ ਸਨ ਉਨ੍ਹਾਂ ਕੋਲ ਆਇਆ ਕੋਈ ਵੀ ਗਰੀਬ ਜ਼ਰੂਰਤਮੰਦ ਕਦੇ ਖਾਲੀ ਨਹੀਂ ਗਿਆ, ਸਗੋਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਪਿੰਡ ’ਚ ਫਲਾਂ ਗਰੀਬ ਵਿਅਕਤੀ ਦੇ ਘਰ ਉਸਦੀ ਬੇਟੀ ਵਿਆਹ ਦੇ ਯੋਗ ਹੋ ਗਈ ਹੈ, ਤਾਂ ਆਪ ਜੀ ਉਸ ਦਾ ਵਿਆਹ ’ਚ ਹਰ ਤਰ੍ਹਾਂ ਪੂਰੀ ਮੱਦਦ ਕਰਦੇ 5 ਅਕਤੂਬਰ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਬਰਸੀ ਦਾ ਇਹ ਦਿਨ ਪੂਜਨੀਕ ਗੁਰੂ ਜੀ ਦੇ ਬਚਨ ਅਨੁੁਸਾਰ ਡੇਰਾ ਸੱਚਾ ਸੌਦਾ ’ਚ ਹਰ ਸਾਲ ‘ਪਰਮਾਰਥੀ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਸ ਦਿਨ ਜਿੱਥੇ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜ਼ਰੂਰਤਮੰਦਾਂ, ਗਰੀਬਾਂ ਦੀ ਸਹਾਇਤਾ ਲਈ ਪਰਮਾਰਥੀ ਕਾਰਜ ਤਾਂ ਕਰਦੇ ਹੀ ਹਨ, ਉੱਥੇ ਖੂਨਦਾਨ ਕੈਂਪ ਲਾ ਕੇ ਉਸ ’ਚ ਵਧ-ਚੜ੍ਹ ਕੇ ਖੂਨਦਾਨ ਵੀ ਕਰਦੇ ਹਨ