coconut is a treasure trove of health and beauty world coconut day -sachi shiksha punjabi

ਸਿਹਤ ਅਤੇ ਸੁੰਦਰਤਾ ਦਾ ਖਜ਼ਾਨਾ ਹੈ ਨਾਰੀਅਲ ਨਾਰੀਅਲ ਦਾ ਦਰੱਖਤ ਪ੍ਰਾਚੀਨ ਪੌਦਾ ਪ੍ਰਜਾਤੀਆਂ ’ਚੋਂ ਇੱਕ ਹੈ
ਇਹ ਦਰੱਖਤ ਪੂਰੇ ਕੰਢੀ ਖੇਤਰਾਂ ’ਚ ਪਾਇਆ ਜਾਂਦਾ ਹੈ ਨਾਰੀਅਲ ਦਾ ਦਰੱਖਤ ਪੂਰੇ ਵਿਸ਼ਵ ’ਚ ਬਹੁਤਾਤ ਰੂਪ ’ਚ ਉੱਗਣ ਵਾਲਾ ਦਰੱਖਤ ਹੈ ਨਾਰੀਅਲ ਸਾਡੇ ਜੀਵਨ ਲਈ ਹਰੇਕ ਜ਼ਰੂਰਤਮੰਦ ਚੀਜ਼ਾਂ ਸਾਨੂੰ ਦਿੰਦਾ ਹੈ ਨਾਰੀਅਲ ’ਚ ਅਜਿਹਾ ਤੱਤ ਮੌਜ਼ੂਦ ਹੁੰਦਾ ਹੈ ਜੋ ਫ੍ਰੀ ਰੈਡਿਕਲਸ ਨੂੰ ਨਸ਼ਟ ਕਰ ਦਿੰਦਾ ਹੈ ਇਸ ’ਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਭਰਪੂਰ ਹੁੰਦੀ ਹੈ ਇਹ ਤੱਤ ਸਾਡੀ ਚਮੜੀ, ਨਾਖੂਨ, ਦੰਦ ਅਤੇ ਨਰਵਸ ਟਿਸ਼ੂਆਂ ਨੂੰ ਮਜ਼ਬੂਤ ਬਣਾਉਂਦੇ ਹਨ

Also Read :-

ਪੋਸ਼ਕ ਤੱਤ:

ਨਾਰੀਅਲ ਦੇ ਸੌ ਗ੍ਰਾਮ ਖਾਧ ਹਿੱਸੇ ’ਚ 53.9 ਪ੍ਰਤੀਸ਼ਤ ਪਾਣੀ, 3.6 ਪ੍ਰਤੀਸ਼ਤ ਪ੍ਰੋਟੀਨ, 27 ਪ੍ਰਤੀਸ਼ਤ ਫੈਟ, 10.2 ਪ੍ਰਤੀਸ਼ਤ ਕਾਰਬੋਹਾਈਡ੍ਰੇਟਸ, 4.2 ਪ੍ਰਤੀਸ਼ਤ ਫਾਈਬਰ ਮੌਜ਼ੂਦ ਹੁੰਦੇ ਹਨ ਨਾਰੀਅਲ ਦੇ ਤੇਲ ਨਾਲ ਐੱਚਡੀਐੱਲ ਕੋਲੇਸਟਰਾਲ ਵਧਦਾ ਹੈ ਨਾਰੀਅਲ ’ਚ ਕੁਦਰਤੀ ਰੂਪ ਨਾਲ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜਿਵੇਂ ਕਿ ਡਾਰਕ ਚਾਕਲੇਟ, ਬੇਰੀਜ਼ ਅਤੇ ਅੰਗੂਰ ’ਚ ਹੁੰਦੇ ਹਨ

ਆਯੂਰਵੈਦ ਅਨੁਸਾਰ ਨਾਰੀਅਲ:

ਨਾਰੀਅਲ ਠੰਡਾ, ਬਲਦਾਈ, ਸਰੀਰ ਨੂੰ ਮੋਟਾ ਕਰਨ ਵਾਲਾ ਅਤੇ ਹਵਾ ਅਤੇ ਪਿੱਤ ਨੂੰ ਸ਼ਾਂਤ ਕਰਨ ਵਾਲਾ ਹੈ ਸੁੱਕਿਆ ਨਾਰੀਅਲ ਗਰਮ ਹੁੰਦਾ ਹੈ ਇਸ ’ਚ ਕਾਰਬੋਹਾਈਡ੍ਰੇਟਸ, ਪ੍ਰੋਟੀਨਸ, ਚਰਬੀ, ਕੈਲਸ਼ੀਅਮ, ਪੋਟੇਸ਼ੀਅਮ, ਸੋਡੀਅਮ, ਲੋਹ, ਵਿਟਾਮਿਨ ਸੀ ਆਦਿ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਕਈ ਗੁਣਾਂ ਕਾਰਨ ਨਾਰੀਅਲ ਅੰਤਰਿਕ ਗਰਮੀ, ਐਸਡਿਟੀ, ਅਲਸਰ, ਟੀਬੀ, ਕਮਜ਼ੋਰੀ ’ਚ ਲਾਭਦਾਇਕ ਹੈ ਇਹ ਪੱਚਣ ’ਚ ਭਾਰੀ ਹੁੰਦਾ ਹੈ, ਇਸ ਲਈ ਸਿਰਫ਼ 10 ਤੋਂ 20 ਗ੍ਰਾਮ ਦੀ ਮਾਤਰਾ ’ਚ ਖੂਬ ਚਬਾ-ਚਬਾ ਕੇ ਖਾਓ ਇਸ ਦੀ ਬਰਫੀ ਜਾਂ ਚਟਨੀ ਬਣਾ ਕੇ ਅਤੇ ਸਬਜ਼ੀ ’ਚ ਮਿਲਾ ਕੇ ਵੀ ਖਾ ਸਕਦੇ ਹੋ ਨਾਰੀਅਲ ਬੱਚਿਆਂ ਅਤੇ ਗਰਭਵਤੀ ਮਾਤਾਵਾਂ ਲਈ ਵਿਸ਼ੇਸ਼ ਪੋਸ਼ਕ ਤੱਤਾਂ ਦੀ ਪੂਰਤੀ ਕਰ ਦਿੰਦਾ ਹੈ

ਨਾਰੀਅਲ ਪੱਕਣ ਤੋਂ ਬਾਅਦ ਜ਼ਮੀਨ ’ਤੇ ਡਿੱਗ ਜਾਂਦਾ ਹੈ ਕਈ ਵਾਰ ਪੱਕਿਆ ਹੋਇਆ ਫਲ ਲਟਕ ਕੇ ਸਮੁੰਦਰ ਦੇ ਕਿਨਾਰੇ ਆ ਜਾਂਦਾ ਹੈ ਫਿਰ ਸਮੁੰਦਰ ’ਚ ਜਵਾਰ ਉੱਠਣ ’ਤੇ ਪਾਣੀ ਨਾਰੀਅਲ ਨੂੰ ਸਮੁੰਦਰ ਦੇ ਅੰਦਰ ਖਿੱਚ ਲੈਂਦਾ ਹੈ ਨਾਰੀਅਲ ਦੇ ਰੇਸ਼ੀਲੇ ਖੋਲ ’ਚ ਬਹੁਤ ਹਵਾ ਭਰੀ ਹੁੰਦੀ ਹੈ, ਜਿਸ ਕਾਰਨ ਇਹ ਆਸਾਨੀ ਨਾਲ ਪਾਣੀ ’ਤੇ ਤੈਰਨ ਲਗਦਾ ਹੈ ਜੇਕਰ ਨਾਰੀਅਲ ਪ੍ਰਸ਼ਾਂਤ ਮਹਾਂਸਾਗਰ ਦੇ ਕਿਸੇ ਟਾਪੂ ’ਤੇ ਹੋਵੇ, ਤਾਂ ਜ਼ਿਆਦਾ ਤੋਂ ਜ਼ਿਆਦਾ ਇਹ ਵਹਿ ਕੇ ਟਾਪੂ ਦੇ ਦੂਜੇ ਸਿਰੇ ਤੱਕ ਚਲਿਆ ਜਾਂਦਾ ਹੈ

ਪਰ ਜੇਕਰ ਇਹ ਖੁੱਲ੍ਹੇ ਸਮੁੰਦਰ ’ਚ ਪਹੁੰਚ ਜਾਏ ਤਾਂ ਦੂਰ-ਦੂਰ ਤੱਕ ਦੀ ਯਾਤਰਾ ਕਰ ਸਕਦਾ ਹੈ ਸਮੁੰਦਰ ਦਾ ਨਮਕੀਨ ਪਾਣੀ ਜ਼ਿਆਦਾਤਰ ਦੂਜੇ ਬੀਜਾਂ ਨੂੰ ਨਸ਼ਟ ਕਰ ਦਿੰਦਾ ਹੈ, ਪਰ ਇਹ ਨਾਰੀਅਲ ਦੇ ਮਜ਼ਬੂਤ ਖੋਲ ’ਚ ਆਸਾਨੀ ਨਾਲ ਜਾ ਨਹੀਂ ਪਾਉਂਦਾ ਇਸ ਲਈ ਨਾਰੀਅਲ ਬਿਨਾਂ ਖਰਾਬ ਹੋਏ ਤਿੰਨ ਮਹੀਨੇ ਤੱਕ ਸਮੁੰਦਰ ’ਚ ਰਹਿ ਸਕਦਾ ਹੈ ਕਦੇ-ਕਦੇ ਇਹ ਹਜ਼ਾਰਾਂ ਮੀਲ ਤੱਕ ਵਹਿ ਜਾਂਦਾ ਹੈ ਅਤੇ ਉੱਚਿਤ ਸਮੁੰਦਰ-ਕੰਢਾ ਮਿਲਣ ’ਤੇ ਫੁੱਟ ਵੀ ਸਕਦਾ ਹੈ ਸ਼ਾਇਦ ਇਸ ਤਰੀਕੇ ਨਾਲ ਨਾਰੀਅਲ ਨੇ ਵਿਸ਼ਵ ’ਚ ਗਰਮ ਸੂਬਿਆਂ ਦੇ ਜ਼ਿਆਦਾਤਰ ਕੰਢੀ ਇਲਾਕਿਆਂ ਨੂੰ ਆਪਣਾ ਘਰ ਬਣਾ ਲਿਆ ਹੈ

Also Read:  Sir Dard Ke Karan Kyu Hota Hai in Punjabi : ਕਈ ਕਾਰਨ ਹੁੰਦੇ ਹਨ ਸਿਰ ਦਰਦ ਦੇ

ਸਮੁੰਦਰੀ ਸਫ਼ਰ ਕਰਨ ਵਾਲਾ ਬੀਜ:

ਗਰਮ ਸੂਬਿਆਂ ਦੇ ਜ਼ਿਆਦਾਤਰ ਕੰਢੀ ਇਲਾਕਿਆਂ ’ਚ, ਜਿੱਥੇ ਲੋਂੜੀਦੀ ਵਰਖਾ ਹੁੰਦੀ ਹੈ, ਉੱਥੇ ਨਾਰੀਅਲ ਚੰਗੀ ਤਰ੍ਹਾਂ ਫਲਦਾ-ਫੁੱਲਦਾ ਹੈ ਹਾਲਾਂਕਿ ਲੋਕ ਆਪਣੇ-ਆਪਣੇ ਇਲਾਕਿਆਂ ’ਚ ਬਹੁ-ਉਪਯੋਗੀ ਨਾਰੀਅਲ ਦਾ ਦਰੱਖਤ ਲਗਾਉਂਦੇ ਹੋਣਗੇ ਪਰ ਇਹ ਦਰੱਖਤ ਆਪਣੇ ਹੀ ਬਲਬੂਤੇ ਇਸ ਗ੍ਰਹਿ ਦੇ ਕੁਝ ਦੂਰ ਵਾਲੇ ਇਲਾਕਿਆਂ ’ਚ ਪਹੁੰਚ ਚੁੱਕਿਆ ਹੈ ਇਸ ਦੇ ਬੀਜ ਕਈ ਤਰੀਕਿਆਂ ਨਾਲ ਵੱਖ-ਵੱਖ ਥਾਵਾਂ ’ਚ ਪਹੁੰਚ ਜਾਂਦੇ ਹਨ ਇਸ ’ਚ ਮਹਾਂਨਗਰ ਦਾ ਵੱਡਾ ਹੱਥ ਹੁੰਦਾ ਹੈ ਇਸੇ ਵਜ੍ਹਾ ਨਾਲ ਨਾਰੀਅਲ ਪੂਰੀ ਦੁਨੀਆ ਦੀ ਸੈਰ ਕਰਦਾ ਹੈ

ਕੁਝ ਦਿਲਚਸਪ ਨਾਰੀਅਲ ਕੇਕੜਾ:-

ਸਿਰਫ਼ ਇਨਸਾਨ ਹੀ ਨਾਰੀਅਲ ਤੋਂ ਮਿਲਣ ਵਾਲੇ ਫਾਇਦਿਆਂ ਦਾ ਆਨੰਦ ਨਹੀਂ ਲੈਂਦੇ ਨਾਰੀਅਲ ਕੇਕੜਾ ਨਾਮਕ ਇੱਕ ਜੀਵ ਹੁੰਦਾ ਹੈ ਜੋ ਦਿਨ ਦੇ ਸਮੇਂ ਜ਼ਮੀਨ ਦੇ ਅੰਦਰ ਰਹਿੰਦਾ ਹੈ ਅਤੇ ਰਾਤ ਹੁੰਦੇ ਹੀ ਨਾਰੀਅਲਾਂ ਦਾ ਭਰਪੂਰ ਮਜ਼ਾ ਲੈਂਦਾ ਹੈ ਜਦਕਿ ਇਨਸਾਨਾਂ ਨੂੰ ਇਸ ਦੇ ਦੋ ਟੁਕੜੇ ਕਰਨ ਲਈ ਇੱਕ ਛੁਰੇ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਚਲਾਕ ਕੇਕੜਾ ਚਟਾਨਾਂ ਇਸ ਨੂੰ ਬੜੇ ਜ਼ੋਰ ਨਾਲ ਮਾਰਦਾ ਹੈ ਜਦੋਂ ਤੱਕ ਕਿ ਇਹ ਖੁੱਲ੍ਹ ਨਾ ਜਾਏ ਇਸ ਜੀਵ ਦਾ ਭੋਜਨ ਜਿਸ ’ਚ ਨਾਰੀਅਲ ਵੀ ਸ਼ਾਮਲ ਹੈ, ਇਸ ਦੇ ਲਈ ਬਹੁਤ ਫਾਇਦੇਮੰਦ ਰਹਿੰਦਾ ਹੈ, ਕਿਉਂਕਿ ਇਸ ਨਾਲ ਉਹ 30 ਤੋਂ ਵੀ ਜ਼ਿਆਦਾ ਸਾਲਾਂ ਤੱਕ ਜਿਉਂਦਾ ਰਹਿ ਸਕਦਾ ਹੈ

ਨਾਰੀਅਲ ਦੀ ਕਟਾਈ ਇੱਕ ਬਹੁਤ ਹੀ ਮੁਸ਼ਕਲ ਕੰਮ ਹੈ ਕਟਾਈ ਕਰਨ ਵਾਲਾ ਅਕਸਰ ਦਰੱਖਤ ’ਤੇ ਚੜ੍ਹ ਕੇ ਫਲ ਨੂੰ ਤੋੜਦਾ ਹੈ ਕੁਝ ਤਾਂ ਇੱਕ ਲੰਬੇ ਡੰਡੇ ਦਾ ਇਸਤੇਮਾਲ ਕਰਦੇ ਹਨ ਜਿਸ ਦੇ ਸਿਰੇ ’ਚ ਚਾਕੂਨੁੰਮਾ ਤਿੱਖੀ ਧਾਰ ਦੀ ਸਖ਼ਤ ਪੱਤੀ ਲੱਗੀ ਹੁੰਦੀ ਹੈ ਇੰਡੋਨੇਸ਼ੀਆ ’ਚ ਇਸ ਕੰਮ ਲਈ ਬੰਦਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਪਰ ਸਭ ਤੋਂ ਸਰਲ ਤਰੀਕਾ ਹੈ, ਉਦੋਂ ਤੱਕ ਇੰਤਜ਼ਾਰ ਕਰਨਾ ਜਦੋਂ ਤੱਕ ਕਿ ਨਾਰੀਅਲ ਆਪਣੇ ਆਪ ਜ਼ਮੀਨ ’ਤੇ ਨਾ ਡਿੱਗ ਜਾਏਅਤੇ ਖਾਸ ਕਰਕੇ ਜੋ ਪੱਕੇ ਹੋਏ ਫਲ ਦੀ ਕਟਾਈ ਕਰਨੀ ਚਾਹੁੰਦੇ ਹਨ, ਉਹ ਇਹੀ ਤਰੀਕਾ ਪਸੰਦ ਕਰਦੇ ਹਨ

ਨਾਰੀਅਲ ਦੇ ਫਾਇਦੇ:

ਨਾਰੀਅਲ ਦੀ ਗਿਰੀ ਹੋਵੇ ਜਾਂ ਪਾਣੀ, ਸਵਾਦਿਸ਼ਟ ਤਾਂ ਹੁੰਦਾ ਹੀ ਹੈ, ਇਸ ’ਚ ਢੇਰ ਸਾਰੇ ਔਸ਼ਧੀ ਗੁਣ ਵੀ ਮੌਜ਼ੂਦ ਹਨ ਵਿਟਾਮਿਨ-ਏ, ਖਣਿਜ, ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਨਾਰੀਅਲ ਤੁਹਾਨੂੰ ਕੀ-ਕੀ ਲਾਭ ਪਹੁੰਚਾ ਸਕਦਾ ਹੈ, ਆਓ ਦੇਖਦੇ ਹਾਂ

  • ਇੱਕ ਕੱਪ ਨਾਰੀਅਲ ਦੇ ਪਾਣੀ ’ਚ ਪੀਸਿਆ ਹੋਇਆ ਜੀਰਾ ਮਿਲਾ ਕੇ ਪੀਣ ਨਾਲ ਗਰਮੀ ਤੋਂ ਹੋਣ ਵਾਲੇ ਦਸਤ ’ਚ ਤੁਰੰਤ ਆਰਾਮ ਮਿਲਦਾ ਹੈ
  • ਜੋ ਲੋਕ ਅੱਧੇ ਸਿਰ ’ਚ ਦਰਦ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਲਈ ਨਾਰੀਅਲ-ਪਾਣੀ ਬਹੁਤ ਹੀ ਲਾਭਦਾਇਕ ਹੈ ਸਵੇਰੇ-ਸ਼ਾਮ ਦੋ-ਦੋ ਬੂੰਦਾਂ ਨਾਰੀਅਲ ਪਾਣੀ ਨੱਕ ’ਚ ਟਪਕਾਓ ਕੁਝ ਹੀ ਦਿਨ ਲਗਾਤਾਰ ਵਰਤੋਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ
  • ਨਕਸੀਰ ਨੂੰ ਰੋਕਣ ਅਤੇ ਮੂੰਹ ਦੇ ਛਾਲੇ ਦੂਰ ਕਰਨ ’ਚ ਵੀ ਨਾਰੀਅਲ ਬਹੁਤ ਲਾਹੇਵੰਦ ਹੈ
  • ਜੇਕਰ ਨਾਰੀਅਲ ਦੀ ਗਿਰੀ ’ਚ ਬਾਦਾਮ, ਅਖਰੋਟ ਅਤੇ ਮਿਸ਼ਰੀ ਮਿਲਾ ਕੇ ਖਾਧੀ ਜਾਏ ਤਾਂ ਯਾਦਦਾਸ਼ਤ ਵਧੀਆ ਹੁੰਦੀ ਹੈ
  • ਨਾਰੀਅਲ ਦੀ ਕੱਚੀ ਗਿਰੀ ’ਚ ਕਈ ਐਨਜਾਈਮ ਹੁੰਦੇ ਹਨ ਜੋ ਪਾਚਣ ਕਿਰਿਆ ’ਚ ਮੱਦਦਗਾਰ ਹੁੰਦੇ ਹਨ ਇਸ ਲਈ ਪੇਟ ’ਚ ਦਰਦ ਹੋਵੇ ਜਾਂ ਗੈਸ ਬਣਦੀ ਹੋਵੇ, ਤਾਂ ਨਾਰੀਅਲ-ਪਾਣੀ ਦਾ ਸੇਵਨ ਕਰੋ ਇਸ ਨਾਲ ਉਲਟੀ ਵੀ ਬੰਦ ਹੋ ਜਾਂਦੀ ਹੈ
  • ਜੇਕਰ ਤੁਸੀਂ ਸਿੱਕਰੀ ਤੋਂ ਪ੍ਰੇਸ਼ਾਨ ਹੋ ਤਾਂ ਨਾਰੀਅਲ ਦੇ ਤੇਲ ’ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਚ ਮਾਲਸ਼ ਕਰੋ
  • ਸਿਰਦਰਦ ਤੋਂ ਪ੍ਰੇਸ਼ਾਨ ਹੋ ਤਾਂ ਨਾਰੀਅਲ ਦੇ ਤੇਲ ’ਚ ਬਾਦਾਮ ਪੀਸ ਕੇ, ਸਿਰ ’ਚ ਇਸ ਦੀ ਮਾਲਸ਼ ਕਰੋ ਨਾਰੀਅਲ ਦੀ ਤਾਸੀਰ ਠੰਡੀ ਹੋਣ ਕਾਰਨ ਸਿਰ ’ਚ ਇਸ ਤੇਲ ਦੀ ਮਾਲਸ਼ ਨਾਲ ਠੰਡਕ ਪਹੁੰਚਦੀ ਹੈ ਇਸ ਨਾਲ ਵੀ ਸਿਹਤਮੰਦ ਅਤੇ ਲੰਬੇ ਹੁੰਦੇ ਹਨ
  • ਨਾਰੀਅਲ ਪਾਣੀ ਦੇ ਲਗਾਤਾਰ ਸੇਵਨ ਨਾਲ ਪੱਥਰੀ ਨਿੱਕਲ ਜਾਂਦੀ ਹੈ ਅਤੇ ਪੇਸ਼ਾਬ ਖੁੱਲ੍ਹ ਕੇ ਆਉਂਦਾ ਹੈ ਨਾਰੀਅਲ ਦੇ ਪਾਣੀ ’ਚ ਗੁੜ ਅਤੇ ਹਰਾ ਧਨੀਆ ਮਿਲਾ ਕੇ ਪੀਣ ਨਾਲ ਪੇਸ਼ਾਬ ’ਚ ਹੋਣ ਵਾਲੀ ਜਲਨ ’ਚ ਲਾਭ ਹੁੰਦਾ ਹੈ
  • ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵੀ ਨਾਰੀਅਲ ਅਚੂਕ ਇਲਾਜ ਸਾਬਤ ਹੋਵੇਗਾ ਰਾਤ ਨੂੰ ਭੋਜਨ ਤੋਂ ਬਾਅਦ ਅੱਧਾ ਗਿਲਾਸ ਨਾਰੀਅਲ ਦਾ ਪਾਣੀ ਪੀਓ, ਵਧੀਆ ਨੀਂਦ ਆਏਗੀ
  • ਰੋਜ਼ 25 ਗ੍ਰਾਮ ਕੱਚਾ ਨਾਰੀਅਲ ਖਾਣ ਨਾਲ ਜਾਂ ਪੀਸ ਕੇ ਪੀਣ ਨਾਲ ਟੀਬੀ ਦੇ ਕੀਟਾਣੂ ਖ਼ਤਮ ਹੁੰਦੇ ਹਨ
Also Read:  ਜਾਣੋ ਕੀ ਹੈ ਪੀਐੱਮ ਸੂਰੀਆ ਘਰ ਮੁਫਤ ਬਿਜਲੀ ਯੋਜਨਾ, ਲਓ ਲਾਭ

ਨਾਰੀਅਲ ਤੇਲ ਦੇ ਇਹ ਇਸਤੇਮਾਲ ਹੈਰਾਨ ਕਰ ਦੇਣਗੇ ਤੁਹਾਨੂੰ!

  • ਸ਼ੇਵਿੰਗ ਲਈ ਤੁਸੀਂ ਸ਼ੇਵਿੰਗ-ਕਰੀਮ ਦਾ ਪੈਸਾ ਬਚਾ ਸਕਦੇ ਹੋ ਚਮੜੀ ਨੂੰ ਗਿੱਲਾ ਕਰਕੇ ਉਸ ’ਤੇ ਨਾਰੀਅਲ ਤੇਲ ਲਗਾਓ ਅਤੇ ਉਸ ’ਤੇ ਰੇਜ਼ਰ ਚਲਾਓ ਇਸ ਨਾਲ ਨਾ ਸਿਰਫ਼ ਸੇਵਿੰਗ ਸਹੀ ਹੁੰਦੀ ਹੈ ਸਗੋਂ ਰੇਜ਼ਰ ਬਰਨ ਅਤੇ ਡਰਾਈ ਸਕਿੱਨ ਤੋਂ ਬਚਾਉਂਦਾ ਹੈ
  • ਬਾਜ਼ਾਰ ’ਚ ਵਿਕਣ ਵਾਲੇ ਮਾਊਥਵਾਸ਼ ’ਚ ਮੌਜ਼ੂਦ ਐਲਕੋਹਲ ਜਾਂ ਫਲੂਰਾਈਡ ਵਰਗੇ ਰਸਾਇਣ ਨੁਕਸਾਨਦਾਇਕ ਹੋ ਸਕਦੇ ਹਨ ਅਜਿਹੇ ’ਚ ਆਯੂਰਵੈਦ ’ਚ ਨਾਰੀਅਲ ਤੇਲ ਦੇ ਕੁਰਲੀ ਦਾ ਬਹੁਤ ਮਹੱਤਵ ਹੈ ਮੂੰਹ ’ਚ ਨਾਰੀਅਲ ਤੇਲ ਭਰ ਕੇ ਇਸ ਦੀ ਕੁਰਲੀ ਕਰਨ ਨਾਲ ਬੈਕਟੀਰੀਆ ਦੂਰ ਰਹਿਣਗੇ
  • ਨਾਰੀਅਲ ਤੇਲ ’ਚ ਵਿਟਾਮਿਨ-ਈ ਦਾ ਕੈਪਸੂਲ ਮਿਲਾ ਕੇ ਰਾਤ ਨੂੰ ਚਿਹਰੇ ’ਤੇ ਝੁਰੜੀਆਂ ਵਾਲੇ ਹਿੱਸੇ ’ਚ ਲਗਾਓ ਅਤੇ ਸਵੇਰੇ ਪਾਣੀ ਨਾਲ ਧੋ ਲਓ ਇਸ ਨਾਲ ਚਮੜੀ ’ਚ ਕਸਾਅ ਆਉਂਦਾ ਹੈ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ
  • ਨਾਰੀਅਲ ਤੇਲ ’ਚ ਬਣੇ ਜਾਂ ਤਲੇ ਭੋਜਨ ਦੇ ਸੇਵਨ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲਗਦੀ ਹੈ ਇਹ ਮੀਡੀਅਮ ਸੈਚੁਰੇਟਿਡ ਫੈਟੀ ਐਸਿਡ ਤੋਂ ਯੁਕਤ ਹੈ ਜੋ ਲੰਮੇ ਸਮੇਂ ਤੱਕ ਭੁੱਖ ਨੂੰ ਸ਼ਾਂਤ ਰੱਖਣ ’ਚ ਮੱਦਦਗਾਰ ਹੈ
  • ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਡਾਈਪਰ ਪਹਿਨਾਉਣ ਤੋਂ ਬਾਅਦ ਉਨ੍ਹਾਂ ਦੀ ਨਰਮ ਚਮੜੀ ਨੂੰ ਰੁੱਖਾ ਹੋਣ ਤੋਂ ਬਚਾਉਣ ਲਈ ਇਸ ਤੋਂ ਸੁਰੱਖਿਅਤ, ਸਸਤਾ ਅਤੇ ਅਸਰਦਾਰ ਭਲਾ ਕੀ ਹੋਵੇਗਾ
  • ਬਾਥਰੂਪ ’ਚ ਸ਼ਾਵਰ, ਟੂਟੀ ਵਰਗੇ ਉਪਕਰਣਾਂ ਨੂੰ ਸਾਫ਼ ਕਰਨ ਲਈ ਕੱਪੜੇ ’ਚ ਨਾਰੀਅਲ ਤੇਲ ਲਗਾ ਕੇ ਉਸ ਨਾਲ ਸਕਰੱਬ ਕਰਨ ਨਾਲ ਉਹ ਚਮਕ ਉੱਠਦੇ ਹਨ
  • ਨਾਰੀਅਲ ਤੇਲ ਦੇ ਇਸਤੇਮਾਲ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਦਿਨਭਰ ਦੂਰ ਰਹਿ ਸਕਦੇ ਹੋ ਛੇ ਚਮਚ ਨਾਰੀਅਲ ਤੇਲ ’ਚ ਇੱਕ ਚੌਥਾਈ ਕੱਪ ਬੇਕਿੰਗ ਸੋਡਾ ਮਿਲਾਓ, ਇੱਕ ਚੌਥਾਈ ਕੱਪ ਅਰਾਰੋਟ ਅਤੇ ਕੁਝ ਬੂੰਦਾਂ ਯੂਕੋਲਿਪਟਸ ਜਾਂ ਮਿੰਟ ਆਇਲ ਮਿਲਾਓ ਅਤੇ ਇੱਕ ਜ਼ਾੱਰ ’ਚ ਬੰਦ ਕਰਕੇ ਰੱਖ ਦਿਓ ਅਤੇ ਵਰਤੋਂ ਕਰੋ

ਸਾਵਧਾਨੀ:

ਖੰਘ ਅਤੇ ਦਮਾ ਵਾਲਿਆਂ ਨੂੰ ਨਾਰੀਅਲ ਨਹੀਂ ਖਾਣਾ ਚਾਹੀਦਾ ਹੈ ਬੇਸ਼ੱਕ ਇਸ ’ਚ ਬਹੁਤ ਗੁਣ ਹਨ, ਪਰ ਇਸ ਦਾ ਇਸਤੇਮਾਲ ਕਰਨਾ ਨੁਕਸਾਨਦਾਇਕ ਵੀ ਹੋ ਸਕਦਾ ਹੈ ਇਸ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ